ਨਮਸਕਾਰ, ਕਲਿਸਪੇਰਾ, ਸਤਿ ਸ਼੍ਰੀ ਅਕਾਲ, ਜੈ ਗੁਰੂਦੇਵ, ਬੋਲੋ ਧੰਨ ਗੁਰੂਦੇਵ,
ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।
ਦੁਨੀਆ ਭਰ ਤੋਂ ਵਧਾਈ ਸੰਦੇਸ਼ ਆ ਰਹੇ ਹਨ, ਲੋਕ ਆਪਣੀਆਂ ਸ਼ੁਭਕਾਨਾਵਾਂ ਭੇਜ ਰਹੇ ਹਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਲੋਕ ਤੁਹਾਨੂੰ ਭੀ ਵਧਾਈ ਦਿੰਦੇ ਹੋਣਗੇ, ਦਿੰਦੇ ਹਨ ਨਾ? ਢੇਰ ਸਾਰੀਆਂ ਵਧਾਈਆਂ ਤੁਹਾਨੂੰ ਭੀ ਮਿਲ ਰਹੀਆਂ ਹਨ ਨਾ? ਹਰ ਹਿੰਦੁਸਤਾਨੀ ਨੂੰ ਮਿਲ ਰਹੀਆਂ ਹਨ। ਪੂਰਾ ਸੋਸ਼ਲ ਮੀਡੀਆ ਵਧਾਈ ਸੰਦੇਸ਼ਾਂ ਨਾਲ ਭਰਿਆ ਹੋਇਆ ਹੈ। ਜਦੋਂ ਸਫ਼ਲਤਾ ਇਤਨੀ ਬੜੀ ਹੋਵੇ ਤਾਂ ਸਫ਼ਲਤਾ ਉਸ ਦਾ ਉਤਸ਼ਾਹ ਇਹ ਭੀ ਲਗਾਤਾਰ ਬਣਿਆ ਰਹਿੰਦਾ ਹੈ। ਤੁਹਾਡੇ ਚਿਹਰੇ ਭੀ ਦੱਸ ਰਹੇ ਹਨ ਦੁਨੀਆ ਵਿੱਚ ਕਿਤੇ ਭੀ ਰਹੋਂ ਲੇਕਿਨ ਤੁਹਾਡੇ ਦਿਲ ਵਿੱਚ ਧੜਕਦਾ ਹੈ ਭਾਰਤ। ਤੁਹਾਡੇ ਦਿਲ ਵਿੱਚ ਧੜਕਦਾ ਹੈ ਭਾਰਤ, ਤੁਹਾਡੇ ਦਿਲ ਵਿੱਚ ਧੜਕਦਾ ਹੈ ਭਾਰਤ, ਤੁਹਾਡੇ ਦਿਲ ਵਿੱਚ ਧੜਕਦਾ ਹੈ ਭਾਰਤ। ਮੈਂ ਅੱਜ ਗ੍ਰੀਸ ਵਿੱਚ ਤੁਹਾਡੇ ਦਰਮਿਆਨ ਆਕੇ ਇੱਕ ਵਾਰ ਫਿਰ ਸਭ ਨੂੰ ਚੰਦਰਯਾਨ, ਉਸ ਦੀ ਸ਼ਾਨਦਾਰ ਸਫ਼ਲਤਾ ਦੇ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅਸੀਂ ਲੋਕ ਤਾਂ ਬਚਪਨ ਤੋਂ ਸੁਣਦੇ ਆਏ ਹਾਂ, ਚੰਦਰਮਾ ਨੂੰ ਤਾਂ ਸਾਡੇ ਇੱਥੇ ਚੰਦਾ ਮਾਮਾ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ? ਚੰਦਾ ਮਾਮਾ। ਤੁਸੀਂ ਦੇਖਿਆ ਹੋਵੇਗਾ ਚੰਦਰਯਾਨ ਨੂੰ ਲੈ ਕੇ ਕੁਝ ਲੋਕ ਤਸਵੀਰਾਂ ਸ਼ੇਅਰ ਕਰ ਰਹੇ ਸਨ। ਕਿ ਸਾਡੀ ਧਰਤੀ ਮਾਂ ਨੇ ਆਪਣੇ ਭਾਈ ਚੰਦਰਮਾ ਨੂੰ ਰੱਖੜੀ (ਰਾਖੀ) ਦੇ ਤੌਰ ‘ਤੇ ਚੰਦਰਯਾਨ ਭੇਜਿਆ ਹੈ ਅਤੇ ਦੇਖੋ ਚੰਦਰਮਾ ਨੇ ਕਿਤਨੀ ਅੱਛੀ ਤਰ੍ਹਾਂ ਉਸ ਰੱਖੜੀ (ਰਾਖੀ) ਦੀ ਮਰਯਾਦਾ ਰੱਖੀ, ਉਸ ਦਾ ਸਨਮਾਨ ਕੀਤਾ। ਰੱਖੜੀ (ਰਾਖੀ) ਦਾ ਪੁਰਬ ਭੀ ਕੁਝ ਹੀ ਦਿਨਾਂ ਵਿੱਚ ਆ ਰਿਹਾ ਹੈ। ਮੈਂ ਆਪ ਸਭ ਨੂੰ ਰਕਸ਼ਾਬੰਧਨ (ਰੱਖੜੀ) ਦੀਆਂ ਅਗ੍ਰਿਮ (ਅਗਾਊਂ) ਸ਼ੁਭਕਾਮਨਾਵਾਂ ਭੀ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਮੈਂ ਦੁਨੀਆ ਦੇ ਕਿਤਨੇ ਹੀ ਦੇਸ਼ਾਂ ਵਿੱਚ ਗਿਆ ਹਾਂ ਲੇਕਿਨ ਗ੍ਰੀਸ ਆਉਣਾ, ਐਥਨਸ ਆਉਣਾ, ਮੇਰੇ ਲਈ ਬਹੁਤ ਖਾਸ ਹੈ। ਇੱਕ ਤਾਂ ਐਥਨਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਦੂਸਰਾ ਮੈਂ ਕਾਸ਼ੀ ਦਾ ਸਾਂਸਦ ਹਾਂ ਜੋ ਦੁਨੀਆ ਦੇ ਸਭ ਤੋਂ ਪੁਰਾਣੇ ਜੀਵੰਤ ਸ਼ਹਿਰਾਂ ਵਿੱਚੋਂ ਇੱਕ ਹੈ ਕਾਸ਼ੀ। ਤੀਸਰਾ, ਇੱਕ ਹੋਰ ਬਾਤ ਭੀ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਮੇਰਾ ਜਿੱਥੇ ਜਨਮ ਹੋਇਆ ਗੁਜਰਾਤ ਵਿੱਚ, ਉਹ ਵਡਨਗਰ ਉਹ ਭੀ ਐਥਨਸ ਦੀ ਤਰ੍ਹਾਂ ਹੀ ਇੱਕ ਜੀਵੰਤ ਸ਼ਹਿਰ ਹੈ।
ਉੱਥੇ ਭੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੇ ਅਵਸ਼ੇਸ਼ ਮਿਲੇ ਹਨ। ਇਸ ਲਈ ਐਥਨਸ ਆਉਣਾ ਮੇਰੇ ਲਈ ਇੱਕ ਅਲੱਗ ਹੀ ਭਾਵਨਾ ਨਾਲ ਭਰਿਆ ਹੋਇਆ ਹੈ। ਅਤੇ ਤੁਸੀਂ ਦੇਖਿਆ ਹੈ ਗ੍ਰੀਸ ਦੀ ਸਰਕਾਰ ਨੇ ਮੈਨੂੰ ਗ੍ਰੀਸ ਦਾ ਸਭ ਤੋਂ ਬੜਾ ਨਾਗਰਿਕ ਸਨਮਾਨ ਭੀ ਦਿੱਤਾ ਹੈ। ਇਸ ਸਨਮਾਨ ਦੇ ਹੱਕਦਾਰ ਆਪ ਸਭ ਲੋਕ ਹੋ, ਇਸ ਸਨਮਾਨ ਦੇ ਹੱਕਦਾਰ 140 ਕਰੋੜ ਭਾਰਤੀਆਂ ਹਨ। ਇਸ ਸਨਮਾਨ ਨੂੰ ਭੀ ਮੈਂ ਮਾਂ ਭਾਰਤੀ ਦੀਆਂ ਸਭ ਸੰਤਾਨਾਂ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ।
ਸਾਥੀਓ,
ਅੱਜ ਮੈਂ ਗ੍ਰੀਸ ਦੇ ਲੋਕਾਂ ਦੇ ਨਾਲ ਆਪਣੀ ਸੰਵੇਦਨਾ ਭੀ ਵਿਅਕਤ ਕਰਨਾ ਚਾਹੁੰਦਾ ਹਾਂ। ਹੁਣੇ ਇੱਥੇ ਜਦੋਂ ਜੰਗਲਾਂ ਵਿੱਚ ਅੱਗ ਲਗੀ ਤਾਂ ਬਹੁਤ ਬੜੀ ਮੁਸ਼ਕਿਲ ਖੜ੍ਹੀ ਹੋ ਗਈ ਸੀ। ਗ੍ਰੀਸ ਦੇ ਕਿਤਨੇ ਹੀ ਲੋਕਾਂ ਦੀ ਇਸ ਆਪਦਾ ਵਿੱਚ ਦੁਖਦ ਮੌਤ ਤੱਕ ਹੋ ਗਈ। ਭਾਰਤ ਸੰਕਟ ਦੀ ਇਸ ਘੜੀ ਵਿੱਚ ਗ੍ਰੀਸ ਦੇ ਲੋਕਾਂ ਦੇ ਨਾਲ ਹੈ।
ਸਾਥੀਓ,
ਗ੍ਰੀਸ ਅਤੇ ਭਾਰਤ ਦੇ ਰਿਸ਼ਤੇ ਸਦੀਆਂ ਤੋਂ ਹਨ। ਇਹ ਰਿਸ਼ਤੇ ਸੱਭਿਅਤਾ ਦੇ ਹਨ, ਸੰਸਕ੍ਰਿਤੀ ਦੇ ਹਨ। ਗ੍ਰੀਕ ਇਤਿਹਾਸਕਾਰਾਂ ਨੇ ਭਾਰਤੀ ਸੱਭਿਅਤਾ ਦਾ ਬਹੁਤ ਗਹਿਨ ਵਰਣਨ ਕੀਤਾ ਹੈ। ਗ੍ਰੀਸ ਅਤੇ ਮੌਰਿਆ ਸਾਮਰਾਜ ਦੇ ਦਰਮਿਆਨ ਮਿੱਤਰਤਾ ਪੂਰਵਕ ਰਿਸ਼ਤੇ ਰਹੇ ਹਨ। ਸਮਰਾਟ ਅਸ਼ੋਕ ਦੇ ਭੀ ਗ੍ਰੀਸ ਨਾਲ ਬਹੁਤ ਅੱਛੇ ਸਬੰਧ ਰਹੇ ਹਨ। ਜਦੋਂ ਦੁਨੀਆ ਦੇ ਬਹੁਤ ਬੜੇ ਹਿੱਸੇ ਵਿੱਚ ਡੈਮੋਕ੍ਰੇਸੀ ਬਾਰੇ ਚਰਚਾ ਤੱਕ ਨਹੀਂ ਹੁੰਦੀ ਸੀ। ਤਦ ਸਾਡੇ ਇੱਥੇ ਲੋਕਤਾਂਤਰਿਕ ਵਿਵਸਥਾਵਾਂ ਸਨ। ਐਸਟ੍ਰੋਨੌਮੀ ਹੋਵੇ, ਮੈਥੇਮੈਟਿਕਸ ਹੋਵੇ, ਆਰਟਸ ਹੋਵੇ, ਵਪਾਰ ਹੋਵੇ, ਅਸੀਂ ਦੋਨਾਂ ਸੱਭਿਅਤਾਵਾਂ ਨੇ ਇੱਕ ਦੂਸਰੇ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਇੱਕ ਦੂਸਰੇ ਨੂੰ ਬਹੁਤ ਕੁਝ ਸਿਖਾਇਆ ਭੀ ਹੈ।
ਮੇਰੇ ਪਰਿਵਾਰਜਨੋਂ,
ਹਰ ਸੱਭਿਅਤਾ ਅਤੇ ਹਰ ਸੰਸਕ੍ਰਿਤੀ ਦੀ ਕੁਝ ਨ ਕੁਝ ਇੱਕ ਵਿਸ਼ੇਸ਼ ਪਹਿਚਾਣ ਹੁੰਦੀ ਹੈ। ਭਾਰਤੀ ਸੱਭਿਅਤਾ ਦੀ ਪਹਿਚਾਣ ਵਿਸ਼ਵ ਨੂੰ ਜੋੜਨ ਦੀ ਰਹੀ ਹੈ। ਇਸ ਭਾਵਨਾ ਨੂੰ ਸਾਡੇ ਗੁਰੂਆਂ ਨੇ ਸਭ ਤੋਂ ਜ਼ਿਆਦਾ ਸਸ਼ਕਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦਾ ਵਿਸ਼ਵ ਭ੍ਰਮਣ (ਯਾਤਰਾ)ਜਿਸ ਨੂੰ ਅਸੀਂ ਉਦਾਸੀਆਂ ਦੇ ਰੂਪ ਵਿੱਚ ਜਾਣਦੇ ਹਾਂ। ਉਨ੍ਹਾਂ ਦਾ ਉਦੇਸ਼ ਕੀ ਸੀ? ਉਨ੍ਹਾਂ ਦਾ ਉਦੇਸ਼ ਇਹੀ ਸੀ ਕਿ ਉਹ ਮਾਨਵਤਾ ਨੂੰ ਜੋੜਨ, ਇਨਸਾਨੀਅਤ ਦਾ ਭਲਾ ਕਰਨ, ਗੁਰੂ ਨਾਨਕ ਦੇਵ ਜੀ ਨੇ ਗ੍ਰੀਸ ਵਿੱਚ ਭੀ ਅਨੇਕ ਸਥਾਨਾਂ ਦੀ ਯਾਤਰਾ ਕੀਤੀ ਸੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਸਬਕਾ ਭਲਾ ਹੋਵੇ, ਸਬਕਾ ਹਿਤ ਹੋਵੇ ਇਹੀ ਕਾਮਨਾ ਤਦ ਭੀ ਸੀ ਅਤੇ ਅੱਜ ਭੀ ਭਾਰਤ ਇਨ੍ਹਾਂ ਹੀ ਸੰਸਕਾਰਾਂ ਨੂੰ ਅੱਗੇ ਵਧਾ ਰਿਹਾ ਹੈ। ਤੁਸੀਂ ਦੇਖਿਆ ਹੈ ਕਿ ਕੋਰੋਨਾ ਕਾਲ ਵਿੱਚ ਕਿਵੇਂ ਭਾਰਤ ਦੀਆਂ ਦਵਾਈਆਂ ਨੇ ਸਪਲਾਈ ਚੈਨ ਨੂੰ ਚਲਾਈ ਰੱਖਿਆ। ਰੁਕਾਵਟਾਂ ਨਹੀਂ ਆਉਣ ਦਿੱਤੀਆਂ। ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੇ ਦੁਨੀਆ ਭਰ ਵਿੱਚ ਕਰੋੜਾਂ-ਕਰੋੜਾਂ ਲੋਕਾਂ ਦਾ ਜੀਵਨ ਬਚਾਇਆ। ਕੋਰੋਨਾ ਦੇ ਇਸ ਕਾਲ ਵਿੱਚ ਸਾਡੇ ਗੁਰਦੁਆਰਿਆਂ ਵਿੱਚ ਲੰਗਰ ਲਗੇ, ਮੰਦਿਰਾਂ ਵਿੱਚ ਭੰਡਾਰੇ ਲਗੇ, ਸਾਡੇ ਸਿੱਖ ਨੌਜਵਾਨਾਂ ਨੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ। ਇੱਕ ਰਾਸ਼ਟਰ ਦੇ ਰੂਪ ਵਿੱਚ, ਇੱਕ ਸਮਾਨ ਦੇ ਰੂਪ ਵਿੱਚ ਇਹ ਜੋ ਕੰਮ ਭਾਰਤ ਕਰਦਾ ਹੈ ਇਹੀ ਸਾਡੇ ਸੰਸਕਾਰ ਹਨ।
ਸਾਥੀਓ,
ਅੱਜ ਦੁਨੀਆ ਨਵੇਂ ਵਰਲਡ ਆਰਡਰ ਦੀ ਤਰਫ਼ ਵਧ ਰਹੀ ਹੈ। ਭਾਰਤ ਦੀ ਵਧਦੀ ਸਮਰੱਥਾ ਦੇ ਨਾਲ ਹੀ ਵਿਸ਼ਵ ਵਿੱਚ ਭਾਰਤ ਦੀ ਭੂਮਿਕਾ ਭੀ ਤੇਜ਼ੀ ਨਾਲ ਬਦਲ ਰਹੀ ਹੈ। ਹੁਣੇ ਮੈਂ ਦੱਖਣ ਅਫਰੀਕਾ ਵਿੱਚ ਬ੍ਰਿਕਸ ਸਮਿਟ ਵਿੱਚ ਹਿੱਸਾ ਲੈ ਕੇ ਆ ਰਿਹਾ ਹਾਂ। ਹੁਣ ਤੋਂ ਕੁਝ ਦਿਨ ਬਾਅਦ ਭਾਰਤ ਵਿੱਚ ਜੀ-20 ਦਾ ਸਿਖਰ ਸੰਮੇਲਨ ਹੋਣ ਜਾ ਰਿਹਾ ਹੈ। ਜੀ-20 ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਭਾਰਤ ਨੇ ਇਸ ਦਾ ਜੋ ਥੀਮ ਤੈਅ ਕੀਤਾ ਹੈ, ਉਸ ਵਿੱਚ ਭੀ ਵਿਸ਼ਵ ਬੰਧੁਤਵ ਦੀ ਇਹੀ ਭਾਵਨਾ ਨਜ਼ਰ ਆਉਂਦੀ ਹੈ। ਇਹ ਥੀਮ ਹੈ ਵਸੁਧੈਵ ਕੁਟੁੰਬਕਮ(वसुधैव कुटुंबकम), One Earth, One Family, One Future, ਯਾਨੀ ਪੂਰੀ ਦੁਨੀਆ ਦਾ ਫਿਊਚਰ ਸਾਂਝਾ ਹੈ, ਜੁੜਿਆ ਹੋਇਆ ਹੈ। ਇਸ ਲਈ ਸਾਡੇ ਫ਼ੈਸਲੇ ਅਤੇ ਸਾਡੇ ਸਰੋਕਾਰ ਭੀ ਉਸੇ ਦਿਸ਼ਾ ਵਿੱਚ ਹਨ।
ਸਾਥੀਓ,
ਸਾਡੀ ਭਾਰਤੀਆਂ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ। ਕਿ ਅਸੀਂ ਜਿੱਥੇ ਭੀ ਰਹੀਏ ਮਿਲ-ਜੁਲਕੇ ਕੇ ਰਹਿੰਦੇ ਹਾਂ ਜਿਵੇਂ ਦੁੱਧ ਵਿੱਚ, ਪਾਣੀ ਵਿੱਚ ਸ਼ੱਕਰ ਦੀ ਤਰ੍ਹਾਂ ਘੁਲ ਮਿਲ ਜਾਂਦੇ ਹਾਂ। ਤੁਸੀਂ ਭੀ ਇੱਥੇ ਗ੍ਰੀਸ ਵਿੱਚ ਆ ਕੇ ਇੱਥੇ ਦੀ ਅਰਥਵਿਵਸਥਾ ਦੀ ਤਰਫ਼ ਖਾਸ ਕਰਕੇ ਗ੍ਰਾਮੀਣ ਅਰਥਵਿਵਸਥਾ ਦੀ ਮਿਠਾਸ ਵਧਾ ਰਹੇ ਹੋ। ਆਪ (ਤੁਸੀਂ) ਇੱਥੇ ਗ੍ਰੀਸ ਦੇ ਵਿਕਾਸ ਲਈ ਇਤਨੀ ਮਿਹਨਤ ਕਰ ਰਹੇ ਹੋ।
ਉੱਥੇ ਹੀ ਭਾਰਤ ਵਿੱਚ ਤੁਹਾਡੇ ਜੋ ਨਾਤੇ ਰਿਸ਼ਤੇਦਾਰ ਹਨ। ਉਹ ਭੀ ਪੂਰੀ ਤਾਕਤ ਨਾਲ ਦੇਸ਼ ਦੇ ਵਿਕਾਸ ਵਿੱਚ ਜੁਟੇ ਹੋਏ ਹਨ। ਤੁਹਾਡੇ ਪਰਿਵਾਰ ਦੇ ਲੋਕਾਂ ਨੇ ਭਾਰਤ ਨੂੰ ਦੁੱਧ ਉਤਪਾਦਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ ਵੰਨ ਬਣਾ ਦਿੱਤਾ ਹੈ। ਤੁਹਾਡੇ ਪਰਿਵਾਰ ਦੇ ਲੋਕ ਭਾਰਤ ਨੂੰ ਧਾਨ, ਕਣਕ, ਗੰਨਾ, ਫਲ, ਸਬਜ਼ੀਆਂ ਇਨ੍ਹਾਂ ਸਭ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਲੈ ਆਏ ਹਨ। ਅੱਜ ਭਾਰਤ ਉਸ ਸਕੇਲ ‘ਤੇ ਕੰਮ ਕਰ ਰਿਹਾ ਹੈ ਜੋ 10 - 15 ਸਾਲ ਪਹਿਲੇ ਤੱਕ ਅਕਲਪਨੀ(ਕਲਪਨਾ ਤੋਂ ਬਾਹਰ) ਲਗਦੇ ਸਨ।
ਭਾਰਤ ਉਹ ਦੇਸ਼ ਹੈ ਜੋ ਦੁਨੀਆ ਦਾ ਨੰਬਰ ਵੰਨ ਸਮਾਰਟ ਫੋਨ ਡੇਟਾ ਕੰਜ਼ਿਊਮਰ ਹੈ, ਭਾਰਤ ਉਹ ਦੇਸ਼ ਹੈ ਜੋ ਇੰਟਰਨੈੱਟ ਯੂਜ਼ਰਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਹੈ, ਭਾਰਤ ਉਹ ਦੇਸ਼ ਹੈ ਜੋ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਮੈਨੂਫੈਕਚਰਰ ਹੈ, ਭਾਰਤ ਉਹ ਦੇਸ਼ ਹੈ ਜਿਸ ਵਿੱਚ ਦੁਨੀਆ ਦਾ ਤੀਸਰੇ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ ਹੈ, ਭਾਰਤ ਉਹ ਦੇਸ਼ ਹੈ ਜਿਸ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਆਟੋ ਮੋਬਾਈਲ ਮਾਰਕਿਟ ਹੈ, ਭਾਰਤ ਉਹ ਦੇਸ਼ ਹੈ ਜਿਸ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਿਵਲ ਏਵੀਏਸ਼ਨ ਮਾਰਕਿਟ ਹੈ।
ਸਾਥੀਓ,
ਅੱਜ ਆਈਐੱਮਐੱਫ, ਵਰਲਡ ਬੈਂਕ ਹੋਵੇ, ਸਾਰੇ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਦੀ ਤਾਰੀਫ਼ ਕਰਦੇ ਨਹੀਂ ਥਕਦੇ ਹਨ। ਅੱਜ ਦੁਨੀਆ ਦੀਆਂ ਬੜੀਆਂ - ਬੜੀਆਂ ਕੰਪਨੀਆਂ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਲਈ ਹੋੜ ਮਚੀ ਹੋਈ ਹੈ। ਅੱਜ ਭਾਰਤ ਦੁਨੀਆ ਵਿੱਚ ਪੰਜਵੇਂ ਨੰਬਰ ਦੀ ਸਭ ਤੋਂ ਬੜੀ ਆਰਥਿਕ ਤਾਕਤ ਹੈ। ਅਤੇ ਹਰ ਬੜਾ ਐਕਸਪਰਟ ਕਹਿ ਰਿਹਾ ਹੈ ਕਿ ਅਗਲੇ ਕੁਝ ਸਾਲ ਵਿੱਚ ਭਾਰਤ ਟੌਪ 3 ਵਿੱਚ ਹੋਵੇਗਾ।
ਸਾਥੀਓ,
ਜਦੋਂ ਅਰਥਵਿਵਸਥਾ ਤੇਜ਼ੀ ਨਾਲ ਵਧਦੀ ਹੈ, ਤਦ ਦੇਸ਼ ਗ਼ਰੀਬੀ ਤੋਂ ਤੇਜ਼ੀ ਨਾਲ ਬਾਹਰ ਨਿਕਲਦਾ ਹੈ। ਭਾਰਤ ਵਿੱਚ ਸਿਰਫ਼ ਪੰਜ ਸਾਲ ਵਿੱਚ ਹੀ ਸਾਢੇ ਤੇਰਾਂ ਕਰੋੜ ਨਾਗਰਿਕ ਗ਼ਰੀਬੀ ਤੋਂ ਉੱਪਰ ਆ ਗਏ ਹਨ। ਭਾਰਤ ਦੀ ਇਕੌਨਮੀ ਦਾ ਸਾਇਜ਼ ਵਧਣ ਦੇ ਨਾਲ ਹੀ ਹਰ ਭਾਰਤੀ, ਹਰ ਪਰਿਵਾਰ ਦੀ ਆਮਦਨ ਵਿੱਚ ਭੀ ਵਾਧਾ ਹੋ ਰਿਹਾ ਹੈ, ਅਤੇ ਭਾਰਤ ਦੇ ਲੋਕ ਜ਼ਿਆਦਾ ਕਮਾ ਰਹੇ ਹਨ ਤਾਂ ਜ਼ਿਆਦਾ ਇਨਵੈਸਟ ਭੀ ਕਰ ਰਹੇ ਹਨ।
ਦਸ ਸਾਲ ਪਹਿਲਾਂ ਭਾਰਤੀਆਂ ਨੇ ਮਿਊਚੁਅਲ ਫੰਡ ਵਿੱਚ ਕਰੀਬ ਅੱਠ ਲੱਖ ਕਰੋੜ ਰੁਪਏ ਇਨਵੈਸਟ ਕਰ ਰੱਖਿਆ ਸੀ। ਅੱਜ ਭਾਰਤੀਆਂ ਨੇ ਕਰੀਬ - ਕਰੀਬ 40 ਲੱਖ ਕਰੋੜ ਰੁਪਏ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਰੱਖਿਆ ਹੈ। ਇਹ ਇਸ ਲਈ ਹੋਇਆ ਹੈ ਕਿਉਂਕਿ ਅੱਜ ਹਰ ਭਾਰਤੀ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਭਾਰਤ ਭੀ ਆਤਮਵਿਸ਼ਵਾਸ ਨਾਲ ਲਬਾਲਬ ਹੈ।
ਸਾਥੀਓ,
ਅੱਜ ਦਾ ਭਾਰਤ ਆਪਣੀ ਸਾਇੰਸ, ਆਪਣੀ ਟੈਕਨੋਲੋਜੀ, ਆਪਣੇ ਇਨੋਵੇਸ਼ਨ ਦੇ ਦਮ ‘ਤੇ ਦੁਨੀਆ ਵਿੱਚ ਛਾ ਰਿਹਾ ਹੈ। 2014 ਦੇ ਬਾਅਦ ਤੋਂ ਭਾਰਤ ਵਿੱਚ 25 ਲੱਖ ਕਿਲੋਮੀਟਰ, ਇਹ ਅੰਕੜਾ ਜ਼ਰਾ ਬੜਾ ਲਗੇਗਾ। 25 ਲੱਖ ਕਿਲੋਮੀਟਰ optical fibre ਵਿਛਾਇਆ ਗਿਆ ਹੈ, ਅਤੇ ਇਹ 25 ਲੱਖ optical fibre ਦਾ ਮਤਲਬ ਹੁੰਦਾ ਹੈ ਇਹ ਧਰਤੀ ਅਤੇ ਚੰਦਰਮਾ ਦੇ ਦਰਮਿਆਨ ਜਿਤਨੀ ਦੂਰੀ ਹੈ, ਉਸ ਤੋਂ ਭੀ 6 ਗੁਣਾ ਜ਼ਿਆਦਾ ਹੈ। ਭਾਰਤ ਅੱਜ ਦੁਨੀਆ ਦਾ ਉਹ ਦੇਸ਼ ਹੈ ਜਿਸ ਨੇ ਰਿਕਾਰਡ ਸਮੇਂ ਵਿੱਚ 700 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ 5ਜੀ ਸਰਵਿਸ ਪਹੁੰਚਾਈ ਹੈ। ਅਤੇ ਇਹ 5ਜੀ ਟੈਕਨੋਲੋਜੀ ਅਸੀਂ ਕਿਤੇ ਤੋਂ ਉਧਾਰੀ ਨਹੀਂ ਲਈ ਹੈ, ਇੰਪੋਰਟ ਨਹੀਂ ਕੀਤੀ ਹੈ।
ਬਲਕਿ ਇਹ ਪੂਰੀ ਤਰ੍ਹਾਂ ਨਾਲ ਮੇਡ ਇਨ ਇੰਡੀਆ ਹੈ। ਅੱਜ ਭਾਰਤ ਵਿੱਚ ਹਰ ਪਿੰਡ ਹਰ ਗਲੀ ਵਿੱਚ ਡਿਜੀਟਲ ਟ੍ਰਾਂਜੈਕਸ਼ਨਾਂ ਹੋਣ ਲਗੀਆਂ ਹਨ। ਅੰਮ੍ਰਿਤਸਰ ਤੋਂ ਲੈ ਕੇ ਆਇਜੌਲ ਤੱਕ ਤੁਹਾਨੂੰ ਦਸ ਰੁਪਏ ਦਾ ਭੀ ਕੁਝ ਖਰੀਦਣਾ ਹੋਵੇ ਤਾਂ ਆਪ (ਤੁਸੀਂ) ਉਸ ਦਾ ਡਿਜੀਟਲ ਪੇਮੈਂਟ ਬਹੁਤ ਅਸਾਨੀ ਨਾਲ ਕਰ ਸਕਦੇ ਹੋ। ਪਿਛਲੇ ਦਿਨੀਂ ਤੁਹਾਡੇ ਵਿੱਚੋਂ ਜੋ ਹਿੰਦੁਸਤਾਨ ਗਏ ਹੋਣਗੇ ਤੁਸੀਂ ਅਨੁਭਵ ਕੀਤਾ ਹੈ ਕਿ ਨਹੀਂ ਕੀਤਾ ਹੈ? ਇਹੀ ਹੁੰਦਾ ਹੈ ਨਾ ? ਜੇਬ ਵਿੱਚ ਰੁਪਈਆਂ ਦੀ ਜ਼ਰੂਰਤ ਨਹੀਂ ਬਸ ਤੁਹਾਡਾ ਮੋਬਾਈਲ ਫੋਨ ਕਾਫੀ ਹੈ।
ਸਾਥੀਓ,
ਅੱਜ ਭਾਰਤ ਜਿਸ ਸਪੀਡ ਅਤੇ ਸਕੇਲ ‘ਤੇ ਕੰਮ ਕਰ ਰਿਹਾ ਹੈ ਉਹ ਸੁਣ ਕੇ ਭੀ ਹਰ ਹਿੰਦੁਸਤਾਨੀ ਦਾ ਦਿਲ ਅਤੇ ਤੁਹਾਡਾ ਦਿਲ ਭੀ ਗਦਗਦ ਹੋ ਜਾਵੇਗਾ। ਤੁਹਾਨੂੰ ਜਾਣ ਕੇ ਗਰਵ(ਮਾਣ) ਹੋਵੇਗਾ ਕਿ ਅੱਜ ਦੁਨੀਆ ਦਾ ਸਭ ਤੋਂ ਉੱਚਾ ਰੇਲ ਬ੍ਰਿਜ ਤੁਹਾਡੇ ਭਾਰਤ ਵਿੱਚ ਹੈ। ਅੱਜ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ ਤੁਹਾਡੇ ਭਾਰਤ ਵਿੱਚ ਹੈ, ਦੁਨੀਆ ਦਾ ਸਭ ਤੋਂ ਬੜਾ ਕ੍ਰਿਕਟ ਸਟੇਡੀਅਮ ਅੱਜ ਭਾਰਤ ਵਿੱਚ ਹੈ, ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਅੱਜ ਭਾਰਤ ਵਿੱਚ ਹੈ, ਦੁਨੀਆ ਦਾ ਸਭ ਤੋਂ ਬੜਾ ਸੋਲਰ ਵਿੰਡ ਪਾਰਕ ਸਾਡੇ ਭਾਰਤ ਵਿੱਚ ਬਣ ਰਿਹਾ ਹੈ। ਚੰਦਰਮਾ ਅੱਜਕੱਲ੍ਹ ਹੌਟ ਟੌਪਿਕ ਹੈ ਇਸ ਲਈ ਮੈਂ ਇੱਕ ਹੋਰ ਉਦਾਹਰਣ ਚੰਦਰਮਾ ਨਾਲ ਜੋੜਦੇ ਹੋਏ ਦੇਵਾਂਗਾ।
ਪਿਛਲੇ 9 ਸਾਲ ਵਿੱਚ ਭਾਰਤ ਨੇ ਆਪਣੇ ਪਿੰਡਾਂ ਵਿੱਚ ਜਿਤਨੀਆਂ ਸੜਕਾਂ ਬਣਾਈਆਂ ਹਨ, ਮੈਂ ਪਿੰਡਾਂ ਦੀਆਂ ਸੜਕਾਂ ਦੀ ਬਾਤ ਕਰ ਰਿਹਾ ਹਾਂ। ਪਿੰਡਾਂ ਵਿੱਚ ਜਿਤਨੀਆਂ ਸੜਕਾਂ ਬਣਾਈਆਂ ਹਨ ਉਹ ਧਰਤੀ ਤੋਂ ਚੰਦਰਮਾ ਜਿਤਨੀ ਦੂਰੀ ਨੂੰ ਕਵਰ ਕਰ ਸਕਦੀਆਂ ਹਨ। ਇਨਤੀਆਂ ਲੰਬੀਆਂ ਪਿੰਡਾਂ ਦੀਆਂ ਸੜਕਾਂ 9 ਸਾਲ ਵਿੱਚ ਬਣੀਆਂ ਹਨ। ਪਿਛਲੇ 9 ਸਾਲ ਵਿੱਚ ਭਾਰਤ ਨੇ ਜਿਤਨੀਆਂ ਰੇਲ ਲਾਇਨਾਂ ਵਿਛਾਈਆਂ ਹਨ ਉਨ੍ਹਾਂ ਦੀ ਲੰਬਾਈ 25 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਹੈ। ਹੁਣੇ ਜਦੋਂ ਮੈਂ 25 ਹਜ਼ਾਰ ਕਿਲੋਮੀਟਰ ਬੋਲਦਾ ਹਾਂ, ਤਾਂ ਸਿਰਫ਼ ਇੱਕ ਅੰਕੜਾ ਜਿਹਾ ਲਗ ਸਕਦਾ ਹੈ। ਕਿ ਚਲੋ ਭਾਈ 25 ਹਜ਼ਾਰ ਕਿਲੋਮੀਟਰ ਹੋ ਗਿਆ ਹੋਵੇਗਾ। ਆਪ(ਤੁਸੀਂ) ਇਹ ਸਮਝੋ ਕਿ ਇਟਲੀ ਵਿੱਚ, ਸਾਊਥ ਅਫਰੀਕਾ ਵਿੱਚ, ਯੂਕ੍ਰੇਨ ਵਿੱਚ, ਪੋਲੈਂਡ ਵਿੱਚ, ਬ੍ਰਿਟੇਨ ਵਿੱਚ ਜਿਤਨਾ ਬੜਾ ਰੇਲ ਲਾਇਨਾਂ ਦਾ ਨੈੱਟਵਰਕ ਹੈ, ਉਸ ਤੋਂ ਜ਼ਿਆਦਾ ਰੇਲ ਲਾਇਨਾਂ ਭਾਰਤ ਨੇ ਪਿਛਲੇ 9 ਸਾਲ ਵਿੱਚ ਵਿਛਾਈਆਂ ਹਨ। ਅੱਜ ਭਾਰਤ ਆਪਣੇ ਇਨਫ੍ਰਾਸਟ੍ਰਕਚਰ ‘ਤੇ ਜਿਤਨਾ ਖਰਚ ਕਰ ਰਿਹਾ ਹੈ, ਉਤਨਾ ਪਹਿਲੇ ਕਦੇ ਨਹੀਂ ਕੀਤਾ ਗਿਆ।
ਸਾਥੀਓ,
ਅੱਜ ਭਾਰਤ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਇਸ ਮੰਤਰ ‘ਤੇ ਚਲਦੇ ਹੋਏ ਹਰ ਸੈਕਟਰ ਨੂੰ ਮਜ਼ਬੂਤ ਬਣਾ ਰਿਹਾ ਹੈ। ਇੱਥੇ ਗ੍ਰੀਸ ਵਿੱਚ ਬਹੁਤ ਸਾਡੇ ਸਾਥੀ ਪੰਜਾਬ ਤੋਂ ਆਏ ਹਨ ਅਤੇ ਜ਼ਿਆਦਾਤਰ ਖੇਤੀ ਦੇ ਕੰਮ ਨਾਲ ਜੁੜੇ ਹੋਏ ਹਨ। ਭਾਰਤ ਵਿੱਚ ਅਸੀਂ ਕਿਸਾਨਾਂ ਦੇ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ। ਜਿਸ ਵਿੱਚ ਖੇਤੀ ਦੇ ਖਰਚਿਆਂ ਦੇ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਰਕਾਰ ਸਿੱਧੀ ਪੈਸਾ ਭੇਜਦੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਹੁਣ ਤੱਕ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਕਿਸਾਨਾਂ ਦੇ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਹੋਏ ਹਨ। ਕੁਝ ਦਿਨ ਪਹਿਲਾਂ ਹੀ ਮੈਂ ਲਾਲ ਕਿਲੇ ਤੋਂ ਜੋ ਘੋਸ਼ਣਾ ਕੀਤੀ (ਐਲਾਨ ਕੀਤਾ) ਹੈ ਉਹ ਭੀ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਇੱਕ ਵਾਰ ਕਹਿਣਾ ਚਾਹੁੰਦਾ ਹਾਂ। ਭਾਰਤ ਆਪਣੇ ਪਿੰਡਾਂ ਵਿੱਚ ਰਹਿਣ ਵਾਲੀਆਂ ਭੈਣਾਂ ਨੂੰ ਡ੍ਰੋਨ ਪਾਇਲਟ ਬਣਾਉਣ ਦੇ ਲਈ ਬਹੁਤ ਬੜਾ ਅਭਿਯਾਨ ਸ਼ੁਰੂ ਕਰਨ ਜਾ ਰਿਹਾ ਹੈ। ਤੁਸੀਂ ਸੋਚੋ ਸਾਡੀਆਂ ਪਿੰਡਾਂ ਦੀਆਂ ਬੇਟੀਆਂ ਹੁਣ ਡ੍ਰੋਨ ਪਾਇਲਟ ਬਣਕੇ ਆਧੁਨਿਕ ਖੇਤੀ ਵਿੱਚ ਮਦਦ ਕਰਨਗੀਆਂ। ਡ੍ਰੋਨ ਦੀ ਮਦਦ ਨਾਲ ਖੇਤ ਵਿੱਚ ਦਵਾਈ ਛਿੜਕਣਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜ਼ਰੂਰੀ ਸਮਾਨ ਪਹੁੰਚਾਉਣਾ, ਇਹ ਸਭ ਉਨ੍ਹਾਂ ਦੇ ਖੱਬੇ ਹੱਥ ਦਾ ਖੇਲ ਹੋਣ ਵਾਲਾ ਹੈ।
ਸਾਥੀਓ,
ਭਾਰਤ ਵਿੱਚ ਅਸੀਂ ਕਿਸਾਨਾਂ ਨੂੰ 20 ਕਰੋੜ ਤੋਂ ਜ਼ਿਆਦਾ ਸੌਇਲ ਹੈਲਥ ਕਾਰਡ(ਭੂਮੀ ਸਿਹਤ ਕਾਰਡ) ਦਿੱਤੇ ਹਨ। ਹੁਣ ਉਨ੍ਹਾਂ ਨੂੰ ਪਤਾ ਹੈ ਕਿ ਖੇਤ ਨੂੰ ਕਿਸ ਤਰ੍ਹਾਂ ਦੀ ਖਾਦ ਚਾਹੀਦੀ ਹੈ, ਖੇਤ ਵਿੱਚ ਕਿਤਨੀ ਖਾਦ ਚਾਹੀਦੀ ਹੈ, ਕਿਸ ਪ੍ਰਕਾਰ ਦੀ ਫ਼ਸਲ ਦੇ ਲਈ ਉਨ੍ਹਾਂ ਦਾ ਖੇਤ ਉਨ੍ਹਾਂ ਦੀ ਜ਼ਮੀਨ ਉਪਯੋਗੀ ਹੈ। ਇਸ ਵਜ੍ਹਾ ਨਾਲ ਹੁਣ ਉਹ ਘੱਟ ਜਗ੍ਹਾ ਵਿੱਚ ਜ਼ਿਆਦਾ ਪੈਦਾਵਾਰ ਕਰ ਰਹੇ ਹਨ। ਭਾਰਤ ਵਿੱਚ ਬਹੁਤ ਬੜੇ ਪੈਮਾਨੇ ‘ਤੇ ਸਾਡੇ ਕਿਸਾਨ ਭਾਈ-ਭੈਣ natural farming ਦੀ ਤਰਫ਼ ਭੀ ਵਧ ਰਹੇ ਹਨ।
ਸਰਕਾਰ ਨੇ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਮਦਦ ਮਿਲੀ ਹੈ। ਇਹ ਹੈ - One District, One Product ਯੋਜਨਾ। ਤੁਹਾਨੂੰ ਭੀ ਪਤਾ ਹੈ ਕਿ ਹਰ ਜ਼ਿਲ੍ਹੇ ਦੀ ਕੁਝ ਨਾ ਕੁਝ ਖਾਸੀਅਤ ਹੁੰਦੀ ਹੈ। ਜਿਵੇਂ ਕਰਨਾਟਕਾ ਦੇ Kodagu ਦੀ ਕੌਫੀ ਹੋਵੇ, ਅੰਮ੍ਰਿਤਸਰ ਦਾ ਅਚਾਰ ਅਤੇ ਮੁਰੱਬਾ ਹੋਵੇ, ਭੀਲਵਾੜਾ ਦੇ ਮੱਕੀ ਦੇ ਬਣੇ ਉਤਪਾਦ ਹੋਣ, ਫਤਿਹਗੜ੍ਹ ਸਾਹਿਬ, ਹੁਸ਼ਿਅਰਪੁਰ, ਗੁਰਦਾਸਪੁਰ ਦਾ ਗੁੜ ਹੋਵੇ, ਨਿਜ਼ਾਮਾਬਾਦ ਦੀ ਹਲਦੀ ਹੋਵੇ, ਹਰ ਜ਼ਿਲ੍ਹੇ ਦੇ ਕਿਸੇ ਇੱਕ ਪ੍ਰੋਡਕਟ ‘ਤੇ focus ਕਰਕੇ ਅਸੀਂ ਉਸ ਦਾ ਐਕਸਪੋਰਟ ਵਧਾ ਰਹੇ ਹਾਂ। ਇਹੀ ਹੈ ਅੱਜ ਦਾ ਭਾਰਤ ਜੋ ਨਵੇਂ ਲਕਸ਼ਾਂ ਦੇ ਲਈ ਨਵੇਂ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ।
ਸਾਥੀਓ,
ਗ੍ਰੀਸ ਤਾਂ ਉਹ ਜਗ੍ਹਾ ਹੈ ਜਿੱਥੇ ਓਲੰਪਿਕ ਦਾ ਜਨਮ ਹੋਇਆ। ਖੇਡਾਂ ਦੇ ਲਈ ਇਹ ਪੈਸ਼ਨ ਭਾਰਤ ਦੇ ਨੌਜਵਾਨਾਂ ਵਿੱਚ ਭੀ ਲਗਾਤਾਰ ਵਧ ਰਿਹਾ ਹੈ। ਭਾਰਤ ਦੇ ਛੋਟੇ - ਛੋਟੇ ਸ਼ਹਿਰਾਂ ਤੋਂ ਨਿਕਲ ਕੇ ਸਾਡੇ ਖਿਡਾਰੀ ਓਲੰਪਿਕ ਤੋਂ ਲੈ ਕੇ ਯੂਨੀਵਰਸਿਟੀ ਗੇਮਸ ਤੱਕ ਵਿੱਚ ਕਮਾਲ ਕਰ ਰਹੇ ਹਨ। ਸਾਡੇ ਨੀਰਜ ਚੋਪੜਾ ਨੇ ਜਦੋਂ ਓਲੰਪਿਕ ਵਿੱਚ ਮੈਡਲ ਜਿੱਤਿਆ ਤਾਂ ਹਰ ਕਿਸੇ ਨੂੰ ਗਰਵ(ਮਾਣ) ਹੋਇਆ ਹੈ। ਹੁਣੇ ਕੁਝ ਦਿਨ ਪਹਿਲਾਂ ਹੀ World University Games ਵਿੱਚ ਭੀ ਭਾਰਤ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਤੀਯੋਗਿਤਾ ਦੇ ਇਤਿਹਾਸ ਵਿੱਚ ਯਾਨੀ ਜਦੋਂ ਤੋਂ ਇਹ ਪ੍ਰਤੀਯੋਗਿਤਾ ਸ਼ੁਰੂ ਹੋਈ ਤਦ ਤੋਂ ਭਾਰਤ ਨੇ ਕੁੱਲ ਜਿਤਨੇ ਮੈਡਲ ਜਿੱਤੇ ਸਨ ਉਸ ਤੋਂ ਜ਼ਿਆਦਾ ਮੈਡਲ ਇਸ ਵਾਰ ਇੱਕ ਵਾਰ ਵਿੱਚ ਹੀ ਜਿੱਤ ਕੇ ਲੈ ਆਏ ਹਨ।
ਸਾਥੀਓ,
ਆਪ (ਤੁਸੀਂ) ਗ੍ਰੀਸ ਵਿੱਚ ਦੇਖਦੇ ਰਹੇ ਹੋ ਕਿ ਕਿਵੇਂ ਇੱਥੇ ਆਪਣੇ ਕਲਚਰ, ਆਪਣੀ ਪੁਰਾਤਨ ਪਹਿਚਾਣ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਅੱਜ ਦਾ ਭਾਰਤ ਭੀ ਆਪਣੀ ਵਿਰਾਸਤ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਅਤੇ ਉਸ ਨੂੰ ਵਿਕਾਸ ਨਾਲ ਭੀ ਜੋੜ ਰਿਹਾ ਹੈ। ਦੁਨੀਆ ਦਾ ਸਭ ਤੋਂ ਬੜਾ, ਠੀਕ ਤਰ੍ਹਾਂ ਸੁਣਿਆ ਨਾ? ਦੁਨੀਆ ਦਾ ਸਭ ਤੋਂ ਬੜਾ ਮਿਊਜ਼ੀਅਮ ਯੁਗੇ ਯੁਗਿਨ ਭਾਰਤ ਹੁਣ ਦਿੱਲੀ ਵਿੱਚ ਬਣਨ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਮੇਰੇ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਸੰਤ ਰਵਿਦਾਸ ਸਮਾਰਕ ਦਾ ਭੂਮੀਪੂਜਨ ਕਰਨ ਦਾ ਸੁਭਾਗ ਮਿਲਿਆ।
ਸੰਤ ਰਵਿਦਾਸ ਦੀਆਂ ਸਿੱਖਿਆਵਾਂ ਤੋਂ ਜਨ ਮਾਨਸ ਨੂੰ ਪ੍ਰੇਰਿਤ ਕਰਨ ਵਾਲਾ ਇਹ ਖੇਤਰ 50 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਤੋਂ ਲਿਆਈ ਗਈ ਮਿੱਟੀ, 300 ਨਦੀਆਂ ਤੋਂ ਕੱਢੀ ਗਈ ਮਿੱਟੀ ਨਾਲ ਇਹ ਬਣ ਰਿਹਾ ਹੈ। ਆਪ (ਤੁਸੀਂ) ਕਲਪਨਾ ਕਰੋ ਕਿਤਨਾ ਬੜਾ ਅਭਿਯਾਨ ਚਲਿਆ ਹੈ। ਸੰਤ ਰਵਿਦਾਸ ਜੀ ਦਾ ਜਨਮ ਤਾਂ ਕਾਸ਼ੀ ਵਿੱਚ ਹੀ ਹੋਇਆ ਸੀ। ਮੈਨੂੰ ਕਾਸ਼ੀ ਵਿੱਚ ਸੰਤ ਰਵਿਦਾਸ ਜੀ ਦੇ ਜਨਮ ਸਥਾਨ ‘ਤੇ ਵਿਭਿੰਨ ਸੁਵਿਧਾਵਾਂ ਦੇ ਵਿਸਤਾਰ ਦਾ ਭੀ ਸੁਭਾਗ ਮਿਲਿਆ ਹੈ। ਬੀਤੇ 9 ਸਾਲ ਵਿੱਚ ਅਸੀਂ ਆਪਣੇ ਗੁਰੂਆਂ ਦੇ ਪਾਵਨ ਸਥਲਾਂ ਤੱਕ ਬਿਹਤਰ ਕਨੈਕਟੀਵਿਟੀ ਦੇ ਲਈ ਭੀ ਬਹੁਤ ਕੰਮ ਕੀਤਾ ਹੈ। ਇੱਕ ਜ਼ਮਾਨਾ ਸੀ ਜਦੋਂ ਬਹੁਤ ਦੂਰ ਤੋਂ, ਦੂਰਬੀਨ ਦੀ ਮਦਦ ਨਾਲ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਿਆ ਕਰਦੇ ਸਨ। ਸਾਡੀ ਸਰਕਾਰ ਨੇ ਕਰਤਾਰਪੁਰ ਸਾਹਿਬ ਤੱਕ ਰਾਹਦਾਰੀ ਭੀ ਅਸਾਨ ਬਣਾ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਵੇ, ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਹੋਵੇ, ਐਸੇ ਪੁਨਯ (ਪਾਵਨ) ਅਵਸਰਾਂ ਨੂੰ ਵਿਸ਼ਵ ਭਰ ਵਿੱਚ ਮਨਾਉਣ ਦੇ ਲਈ ਸਾਡੀ ਸਰਕਾਰ ਨੇ ਪੂਰੀ ਸ਼ਰਧਾ ਨਾਲ ਕੰਮ ਕੀਤਾ ਹੈ। ਹੁਣ ਭਾਰਤ ਵਿੱਚ ਹਰ ਸਾਲ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਭੀ ਮਨਾਇਆ ਜਾਂਦਾ ਹੈ।
ਸਾਥੀਓ,
ਭਾਰਤ ਵਿੱਚ ਫਿਜ਼ੀਕਲ, ਡਿਜੀਟਲ ਅਤੇ ਕਲਚਰਲ ਕਨੈਕਟੀਵਿਟੀ ਕਾ ਅੰਮ੍ਰਿਤਕਾਲ ਸ਼ੁਰੂ ਹੋਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਅੱਜ ਜਿਸ ਹੈਰੀਟੇਜ ਨੂੰ ਦੇਖਣ ਭਾਰਤ ਸਹਿਤ ਦੁਨੀਆ ਭਰ ਦੇ ਲੋਕ ਗ੍ਰੀਸ ਆਉਂਦੇ ਹਨ, ਉਸੇ ਪ੍ਰਕਾਰ ਗ੍ਰੀਸ ਦੇ ਯੂਰਪ ਦੇ ਲੋਕ ਭੀ ਜ਼ਿਆਦਾ ਤੋਂ ਜ਼ਿਆਦਾ ਭਾਰਤ ਆਉਣਗੇ, ਆਪ(ਤੁਸੀਂ) ਭੀ ਆਪਣੇ ਕਾਰਜਕਾਲ ਵਿੱਚ ਉਹ ਦਿਨ ਦੇਖੋਗੇ। ਲੇਕਿਨ ਜਿਵੇਂ ਮੈਂ ਇੱਥੇ ਤੁਹਾਨੂੰ ਭਾਰਤ ਕੀ ਬਾਤ ਦੱਸੀ ਹੈ। ਤਿਵੇਂ ਹੀ ਤੁਹਾਨੂੰ ਭੀ ਭਾਰਤ ਕੀ ਬਾਤ ਆਪਣੇ ਗ੍ਰੀਕ ਦੋਸਤਾਂ ਨੂੰ ਦੱਸਣੀ ਹੋਵੋਗੀ। ਦੱਸੋਗੇ ਨਾ? ਕਿ ਭੁੱਲ ਗਏ? ਇਹ ਭੀ ਮਾਂ ਭਾਰਤੀ ਦੀ ਬਹੁਤ ਬੜੀ ਸੇਵਾ ਹੈ।
ਸਾਥੀਓ,
ਤੁਹਾਡੇ ਗ੍ਰੀਕ ਸਾਥੀਆਂ ਦੇ ਲਈ ਭਾਰਤ ਵਿੱਚ ਇਤਿਹਾਸਿਕ ਸਥਲਾਂ ਦੇ ਇਲਾਵਾ ਭੀ ਦੇਖਣ ਦੇ ਲਈ ਬਹੁਤ ਕੁਝ ਹੈ। ਇੱਥੋਂ ਦੇ ਲੋਕ ਤਾਂ ਵਣ ਜੀਵ ਪ੍ਰੇਮੀ ਹਨ। ਵਾਤਵਾਰਣ ਦੀ ਰੱਖਿਆ ਦੇ ਪ੍ਰਤੀ ਬਹੁਤ ਗੰਭੀਰ ਹਨ। ਅਗਰ ਏਰੀਆਵਾਇਜ਼ ਦੇਖੀਏ ਤਾਂ ਭਾਰਤ ਦੇ ਪਾਸ ਦੁਨੀਆ ਦੀ ਢਾਈ ਪ੍ਰਤੀਸ਼ਤ ਤੋਂ ਭੀ ਘੱਟ ਜ਼ਮੀਨ ਹੈ। ਲੇਕਿਨ ਦੁਨੀਆ ਦੀ 8 ਪ੍ਰਤੀਸ਼ਤ ਤੋਂ ਜ਼ਿਆਦਾ ਬਾਇਓਡਾਇਵਰਸਿਟੀ ਭਾਰਤ ਵਿੱਚ ਪਾਈ ਜਾਂਦੀ ਹੈ। ਦੁਨੀਆ ਦੀ ਕਰੀਬ ਕਰੀਬ 75 ਪਰਸੈਂਟ ਟਾਈਗਰ ਪਾਪੂਲੇਸ਼ਨ ਭਾਰਤ ਵਿੱਚ ਹੀ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟਾਈਗਰ ਭਾਰਤ ਵਿੱਚ ਪਾਏ ਜਾਂਦੇ ਹਨ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਏਸ਼ਿਆਟਿਕ ਐਲੀਫੈਂਟ ਭਾਰਤ ਵਿੱਚ ਪਾਏ ਜਾਂਦੇ ਹਨ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇੱਕ ਸਿੰਗ ਵਾਲੇ ਰਾਇਨੋ ਭਾਰਤ ਵਿੱਚ ਪਾਏ ਜਾਂਦੇ ਹਨ। ਦੁਨੀਆ ਵਿੱਚ ਭਾਰਤ ਇਕਲੌਤਾ ਦੇਸ਼ ਹੈ ਜਿੱਥੇ ਏਸ਼ਿਆਟਿਕ ਲਾਇਅਨਸ ਪਾਏ ਜਾਂਦੇ ਹਨ। ਅੱਜ ਭਾਰਤ ਵਿੱਚ 100 ਤੋਂ ਜ਼ਿਆਦਾ ਕਮਿਊਨਿਟੀ ਰਿਜ਼ਰਵਸ ਹਨ, ਅੱਜ ਭਾਰਤ ਵਿੱਚ 400 ਤੋਂ ਜ਼ਿਆਦਾ National Parks ਅਤੇ Sanctuaries (ਰੱਖਾਂ) ਹਨ।
ਮੇਰੇ ਪਰਿਵਾਰਜਨੋਂ,
ਅੱਜ ਦਾ ਭਾਰਤ ਭਾਰਤ ਮਾਂ ਦੀ ਕਿਸੇ ਵੀ ਸੰਤਾਨ ਦਾ ਸਾਥ ਕਦੇ ਭੀ ਨਹੀਂ ਛੱਡਦਾ। ਦੁਨੀਆ ਵਿੱਚ ਕਿਤੇ ਹੋਵੇ ਭਾਰਤ ਮੁਸ਼ਕਿਲ ਦੇ ਸਮੇਂ ਵਿੱਚ ਕਦੇ ਉਸ ਨੂੰ ਇਕੱਲਾ ਨਹੀਂ ਛੱਡਦਾ ਹੈ, ਉਸ ਦਾ ਸਾਥ ਨਹੀਂ ਛੱਡ ਸਕਦਾ। ਅਤੇ ਇਸ ਲਈ ਤਾਂ ਮੈਂ ਕਹਿੰਦਾ ਹਾਂ ਕਿ ਤੁਸੀਂ ਮੇਰੇ ਪਰਿਵਾਰਜਨ ਹੋ। ਤੁਸੀਂ ਦੇਖਿਆ ਹੈ ਜਦੋਂ ਯੂਕ੍ਰੇਨ ਦਾ ਯੁੱਧ ਹੋਇਆ ਤਾਂ ਅਸੀਂ ਆਪਣੇ ਹਜ਼ਾਰਾਂ ਬੱਚਿਆਂ ਨੂੰ ਸੁਰੱਖਿਅਤ ਕੱਢ (ਨਿਕਾਲ) ਕੇ ਲੈ ਆਏ। ਜਦੋਂ ਅਫ਼ਗ਼ਾਨਿਸਤਾਨ ਵਿੱਚ ਹਿੰਸਾ ਸ਼ੁਰੂ ਹੋਈ ਤਾਂ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ(ਨਿਕਾਲਿਆ)। ਅਤੇ ਇਸ ਵਿੱਚ ਬਹੁਤ ਬੜੀ ਗਿਣਤੀ ਵਿੱਚ ਸਾਡੇ ਸਿੱਖ ਭਾਈ ਭੈਣ ਭੀ ਸਨ। ਇਤਨਾ ਹੀ ਨਹੀਂ ਅਸੀਂ ਅਫ਼ਗ਼ਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਭੀ ਪੂਰੀ ਅਦਬ ਦੇ ਨਾਲ ਭਾਰਤ ਲੈ ਆਏ। ਦੁਨੀਆ ਭਰ ਵਿੱਚ ਫੈਲੇ ਭਾਰਤ ਦੇ ਮਿਸ਼ਨਸ ਹੁਣ ਤੁਹਾਡੇ ਲਈ ਸਰਕਾਰੀ ਦਫ਼ਤਰ ਨਹੀਂ ਬਲਕਿ ਆਪਣੇ ਘਰ ਦੀ ਤਰ੍ਹਾਂ ਹੋ ਰਹੇ ਹਨ। ਇੱਥੇ ਗ੍ਰੀਸ ਵਿੱਚ ਭੀ ਭਾਰਤੀ ਮਿਸ਼ਨ ਤੁਹਾਡੀ ਸੇਵਾ ਦੇ ਲਈ 24 ਘੰਟੇ ਤਤਪਰ ਹੈ। ਜਿਵੇਂ-ਜਿਵੇਂ ਭਾਰਤ ਅਤੇ ਗ੍ਰੀਸ ਦੇ ਰਿਸ਼ਤ ਗਹਿਰੇ ਹੋ ਰਹੇ ਹਨ। ਤਿਵੇਂ –ਤਿਵੇਂ ਗ੍ਰੀਸ ਆਉਣਾ ਜਾਣਾ ਹੋਰ ਸਰਲ ਹੋਵੇਗਾ। ਵਪਾਰ, ਕਾਰੋਬਾਰ ਕਰਨਾ ਹੋਰ ਅਧਿਕ ਸਹਿਜ ਹੋਵੇਗਾ। ਸਾਨੂੰ ਸਭ ਨੂੰ ਦੋਹਾਂ ਦੇਸ਼ ਦੇ ਦਰਮਿਆਨ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦੇ ਲਈ ਹਰ ਸੰਭਵ ਪ੍ਰਯਾਸ ਕਰਨੇ ਹਨ।
ਸਾਥੀਓ,
ਇਤਨੀ ਬੜੀ ਤਾਦਾਦ ਵਿੱਚ ਇੱਥੇ ਤੁਹਾਡਾ ਆਉਣਾ ਹਰ ਭਾਰਤਵਾਸੀ ਦੇ ਮਨ ਵਿੱਚ ਭੀ ਇੱਕ ਸੰਤੋਸ਼ ਦੇ ਭਾਵ ਨੂੰ ਜਗਾਉਂਦਾ ਹੈ। ਇੱਕ ਵਾਰ ਫਿਰ ਮੈਂ ਆਪ ਸਭ ਪਰਿਸ਼੍ਰਮੀ (ਮਿਹਨਤੀ) ਸਾਥੀਆਂ ਦਾ ਅਭਿਨੰਦਨ ਕਰਦਾ ਹਾਂ। ਮੈਨੂੰ ਇਤਨਾ ਪਿਆਰ ਦੇਣ ਦੇ ਲਈ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ, ਅਤੇ ਮੇਰੇ ਨਾਲ ਬੋਲੋ ਭਾਰਤ ਮਾਤਾ ਕੀ– ਜੈ, ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਦੇ ਨਾਲ ਬੋਲੋ ਹਿੰਦੁਸਤਾਨ ਤੱਕ ਆਵਾਜ਼ ਜਾਣੀ ਚਾਹੀਦੀ ਹੈ, ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ – ਜੈ, ਵੰਦੇ – ਮਾਤਰਮ, ਵੰਦੇ – ਮਾਤਰਮ, ਵੰਦੇ – ਮਾਤਰਮ, ਵੰਦੇ – ਮਾਤਰਮ, ਵੰਦੇ – ਮਾਤਰਮ, ਬਹੁਤ - ਬਹੁਤ ਧੰਨਵਾਦ।