ਮੇਰੇ ਮਿੱਤਰ ਪ੍ਰਧਾਨ ਮੰਤਰੀ ਕਿਸ਼ੀਦਾ ਜੀ,
ਦੋਨੋਂ ਦੇਸ਼ਾਂ ਦੇ delegates,
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ,
ਗੁਜਰਾਤ ਤੋਂ ਪਧਾਰੇ ਹੋਏ ਉੱਥੋਂ ਦੇ ਵਿੱਤ ਮੰਤਰੀ ਸ਼੍ਰੀ ਕਾਨੂਭਾਈ ਦੇਸਾਈ,
India-Japan Business Leaders Forum ਦੇ ਸਾਰੇ ਮੈਂਬਰ,
ਆਪ ਸਭ ਦਾ ਸੁਆਗਤ ਹੈ।
ਸਭ ਨੂੰ ਨਮਸਕਾਰ!
ਪ੍ਰਧਾਨ ਮੰਤਰੀ ਕਿਸ਼ੀਦਾ ਜੀ ਅਤੇ ਜਪਾਨ ਤੋਂ ਆਏ ਸਾਰੇ ਮਿੱਤਰਾਂ ਦਾ ਭਾਰਤ ਵਿੱਚ ਬਹੁਤ-ਬਹੁਤ ਸੁਆਗਤ ਹੈ।
ਮੈਨੂੰ ਬਹੁਤ ਖੁਸ਼ੀ ਹੈ ਕਿ ਦੋ ਸਾਲ ਤੋਂ ਅਧਿਕ ਦੇ ਅੰਤਰਾਲ ਦੇ ਬਾਅਦ ਅਸੀਂ ਭਾਰਤ ਅਤੇ ਜਪਾਨ ਦੇ ਦਰਮਿਆਨ summit level ਮੀਟਿੰਗਸ ਦਾ ਕ੍ਰਮ ਫਿਰ ਤੋਂ ਸ਼ੁਰੂ ਕਰ ਪਾਵਾਂਗੇ।
ਸਾਡੇ ਆਰਥਿਕ ਸਬੰਧ ਭਾਰਤ-ਜਪਾਨ Special Strategic and Global Partnership ਦਾ ਸਭ ਤੋਂ ਮਜ਼ਬੂਤ ਥੰਮ੍ਹ ਹਨ।
Post-Covid ਕਾਲ ਵਿੱਚ economic recovery ਅਤੇ economic security ਦੇ ਲਈ ਭਾਰਤ-ਜਪਾਨ ਆਰਥਿਕ ਪਾਰਟਨਰਸ਼ਿਪ ਨਾ ਸਿਰਫ਼ ਦੋਨੋਂ ਦੇਸ਼ਾਂ ਨੂੰ, ਬਲਕਿ ਖੇਤਰ ਅਤੇ ਵਿਸ਼ਵ ਨੂੰ ਵੀ ਵਿਸ਼ਵਾਸ ਅਤੇ resilience ਪ੍ਰਦਾਨ ਕਰੇਗੀ।
ਭਾਰਤ ਵਿੱਚ ਵਿਆਪਕ ਤੌਰ ‘ਤੇ ਕੀਤੇ ਜਾ ਰਹੇ reforms ਅਤੇ ਸਾਡੀਆਂ Production Linked Incentive schemes ਨਾਲ ਪਹਿਲਾਂ ਤੋਂ ਅਧਿਕ positive ecosystem ਦੀ ਤਿਆਰ ਹੋ ਰਿਹਾ ਹੈ।
Excellency,
ਭਾਰਤ ਦੀ National Infrastructure Pipeline ਵਿੱਚ one point eight trillion dollars ਦੇ 9000 ਤੋਂ ਅਧਿਕ projects ਹਨ ਜੋ ਸਹਿਯੋਗ ਦੇ ਲਈ ਅਨੇਕ ਅਵਸਰ ਪ੍ਰਦਾਨ ਕਰਦੇ ਹਨ।
ਮੈਂ ਆਸ਼ਾ ਕਰਦਾ ਹਾਂ ਕਿ ਸਾਡੇ ਪ੍ਰਯਾਸਾਂ ਵਿੱਚ ਜਪਾਨੀ ਕੰਪਨੀਆਂ ਪੂਰੇ ਜੋਸ਼ ਦੇ ਨਾਲ ਹਿੱਸਾ ਲੈਣਗੀਆਂ। ਅਤੇ ਇਸ ਦੇ ਲਈ, ਅਸੀਂ ਵੀ ਜਪਾਨੀ ਕੰਪਨੀਆਂ ਨੂੰ ਭਾਰਤ ਵਿੱਚ ਹਰ ਸੰਭਵ ਸਹਿਯੋਗ ਦੇ ਲਈ ਪ੍ਰਤੀਬੱਧ ਹਾਂ।
Friends,
Progress, prosperity and partnership ਭਾਰਤ-ਜਪਾਨ ਸਬੰਧਾਂ ਦੇ ਮੂਲ ਵਿੱਚ ਹਨ। ਦੋਨੋਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ India Japan Business Leaders Forum ਦੀ ਮਹੱਤਵਪੂਰਨ ਭੂਮਿਕਾ ਹੈ। ਮੈਂ ਇਸ ਦੇ ਲਈ ਆਪ ਸਭ ਦਾ ਅਭਿਨੰਦਨ ਕਰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!