Quoteਅੱਜ ਦੁਨੀਆ ਦੀ ਦ੍ਰਿਸ਼ਟੀ ਭਾਰਤ ‘ਤੇ ਹੈ: ਪ੍ਰਧਾਨ ਮੰਤਰੀ
Quoteਭਾਰਤ ਦੇ ਯੁਵਾ ਤੇਜ਼ੀ ਨਾਲ ਕੌਸ਼ਲ ਪ੍ਰਾਪਤ ਕਰ ਰਹੇ ਹਨ ਅਤੇ ਇਨੋਵੇਸ਼ਨ ਨੂੰ ਗਤੀ ਦੇ ਰਹੇ ਹਨ: ਪ੍ਰਧਾਨ ਮੰਤਰੀ
Quote"ਭਾਰਤ ਪ੍ਰਥਮ" ("India First"), ਭਾਰਤ ਦੀ ਵਿਦੇਸ਼ ਨੀਤੀ ਦਾ ਮੰਤਰ ਬਣ ਗਿਆ ਹੈ: ਪ੍ਰਧਾਨ ਮੰਤਰੀ
Quoteਅੱਜ ਭਾਰਤ ਨਾ ਕੇਵਲ ਵਿਸ਼ਵ ਵਿਵਸਥਾ ਵਿੱਚ ਹਿੱਸਾ ਲੈ ਰਿਹਾ ਹੈ, ਬਲਕਿ ਭਵਿੱਖ ਨੂੰ ਆਕਾਰ ਦੇਣ ਅਤੇ ਸੁਰੱਖਿਅਤ ਕਰਨ ਵਿੱਚ ਭੀ ਯੋਗਦਾਨ ਦੇ ਰਿਹਾ ਹੈ: ਪ੍ਰਧਾਨ ਮੰਤਰੀ
Quoteਭਾਰਤ ਨੇ ਏਕਾਧਿਕਾਰ ਨਹੀਂ, ਬਲਕਿ ਮਾਨਵਤਾ ਨੂੰ ਪ੍ਰਾਥਮਕਿਤਾ ਦਿੱਤੀ ਹੈ: ਪ੍ਰਧਾਨ ਮੰਤਰੀ
Quoteਅੱਜ ਭਾਰਤ ਨੇ ਕੇਵਲ ਸੁਪਨਿਆਂ ਦਾ ਦੇਸ਼ ਹੈ, ਬਲਕਿ ਅਜਿਹਾ ਦੇਸ਼ ਭੀ ਹੈ, ਜੋ ਆਪਣੇ ਲਕਸ਼ ਨੂੰ ਪੂਰਾ ਕਰਦਾ ਹੈ: ਪ੍ਰਧਾਨ ਮੰਤਰੀ

ਸ਼੍ਰੀਮਾਨ ਰਾਮੇਸ਼ਵਰ ਗਾਰੂ ਜੀ, ਰਾਮੂ ਜੀ, ਬਰੁਨ ਦਾਸ ਜੀ, TV9 ਦੀ ਪੂਰੀ ਟੀਮ, ਮੈਂ ਤੁਹਾਡੇ ਨੈੱਟਵਰਕ ਦੇ ਸਾਰੇ ਦਰਸ਼ਕਾਂ ਦਾ, ਇੱਥੇ  ਉਪਸਥਿਤ ਸਾਰੇ ਮਹਾਨੁਭਾਵਾਂ ਦਾ ਅਭਿਨੰਦਨ ਕਰਦਾ ਹਾਂ, ਇਸ ਸਮਿਟ ਦੇ ਲਈ ਵਧਾਈ ਦਿੰਦਾ ਹਾਂ।

TV9 ਨੈੱਟਵਰਕ ਦਾ ਵਿਸ਼ਾਲ ਰੀਜਨਲ ਆਡੀਅੰਸ ਹੈ। ਅਤੇ ਹੁਣ ਤਾਂ TV9  ਦਾ ਇੱਕ ਗਲੋਬਲ ਆਡੀਅੰਸ ਭੀ ਤਿਆਰ ਹੋ ਰਿਹਾ ਹੈ। ਇਸ ਸਮਿਟ ਵਿੱਚ ਅਨੇਕ ਦੇਸ਼ਾਂ ਤੋਂ ਇੰਡੀਅਨ ਡਾਇਸਪੋਰਾ ਦੇ ਲੋਕ ਵਿਸ਼ੇਸ਼ ਤੌਰ 'ਤੇ ਲਾਇਵ ਜੁੜੇ ਹੋਏ ਹਨ। ਕਈ ਦੇਸ਼ਾਂ ਦੇ ਲੋਕਾਂ ਨੂੰ ਮੈਂ ਇੱਥੋਂ ਦੇਖ ਭੀ ਰਿਹਾ ਹਾਂ, ਉਹ ਲੋਕ ਉੱਥੋਂ ਵੇਵ ਕਰ ਰਹੇ ਹਨ, ਹੋ ਸਕਦਾ ਹੈ, ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇੱਥੇ  ਨੀਚੇ ਸਕ੍ਰੀਨ 'ਤੇ ਹਿੰਦੁਸਤਾਨ ਦੇ ਅਨੇਕ ਸ਼ਹਿਰਾਂ ਵਿੱਚ ਬੈਠੇ ਹੋਏ ਸਭ ਦਰਸ਼ਕਾਂ ਨੂੰ ਭੀ ਉਤਨੇ ਹੀ ਉਤਸ਼ਾਹ, ਉਮੰਗ ਨਾਲ ਦੇਖ ਰਿਹਾ ਹਾਂ, ਮੇਰੀ ਤਰਫ਼ੋਂ ਉਨ੍ਹਾਂ ਦਾ ਭੀ ਸੁਆਗਤ ਹੈ।

 

 

ਸਾਥੀਓ,

ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.

 

|

ਸਾਥੀਓ,

ਭਾਰਤ ਅੱਜ, ਵਰਲਡ ਆਰਡਰ ਵਿੱਚ ਸਿਰਫ਼ ਪਾਰਟੀਸਪੇਟ ਹੀ ਨਹੀਂ ਕਰ ਰਿਹਾ, ਬਲਕਿ ਫਿਊਚਰ ਨੂੰ ਸ਼ੇਪ ਅਤੇ ਸਕਿਓਰ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। ਦੁਨੀਆ ਨੇ ਇਹ ਕੋਰੋਨਾ ਕਾਲ ਵਿੱਚ ਅੱਛੀ ਤਰ੍ਹਾਂ ਅਨੁਭਵ ਕੀਤਾ ਹੈ। ਦੁਨੀਆ ਨੂੰ ਲਗਦਾ ਸੀ ਕਿ ਹਰ ਭਾਰਤੀ ਤੱਕ ਵੈਕਸੀਨ ਪਹੁੰਚਣ ਵਿੱਚ ਹੀ, ਕਈ-ਕਈ ਸਾਲ ਲਗ ਜਾਣਗੇ। ਲੇਕਿਨ ਭਾਰਤ ਨੇ ਹਰ ਖਦਸ਼ੇ ਨੂੰ ਗਲਤ ਸਾਬਤ ਕੀਤਾ। ਅਸੀਂ ਆਪਣੀ ਵੈਕਸੀਨ ਬਣਾਈ, ਅਸੀਂ ਆਪਣੇ ਨਾਗਰਿਕਾਂ ਦਾ ਤੇਜ਼ੀ ਨਾਲ ਵੈਕਸੀਨੇਸ਼ਨ ਕਰਾਇਆ, ਅਤੇ ਦੁਨੀਆ ਦੇ 150 ਤੋਂ ਅਧਿਕ ਦੇਸ਼ਾਂ ਤੱਕ ਦਵਾਈਆਂ ਅਤੇ ਵੈਕਸੀਨਸ ਭੀ ਪਹੁੰਚਾਈਆਂ। ਅੱਜ ਦੁਨੀਆ, ਅਤੇ ਜਦੋਂ ਦੁਨੀਆ ਸੰਕਟ ਵਿੱਚ ਸੀ, ਤਦ ਭਾਰਤ ਦੀ ਇਹ ਭਾਵਨਾ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚੀ ਕਿ ਸਾਡੇ ਸੰਸਕਾਰ ਕੀ ਹਨ, ਸਾਡਾ ਤੌਰ-ਤਰੀਕਾ ਕੀ ਹੈ।

ਸਾਥੀਓ,

ਅਤੀਤ ਵਿੱਚ ਦੁਨੀਆ ਨੇ ਦੇਖਿਆ ਹੈ ਕਿ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਜਦੋਂ ਭੀ ਕੋਈ ਆਲਮੀ ਸੰਗਠਨ ਬਣਿਆ, ਉਸ ਵਿੱਚ ਕੁਝ  ਦੇਸ਼ਾਂ ਦੀ ਹੀ ਮੋਨੋਪੋਲੀ ਰਹੀ। ਭਾਰਤ ਨੇ ਮੋਨੋਪੋਲੀ ਨਹੀਂ ਬਲਕਿ ਮਾਨਵਤਾ ਨੂੰ ਸਭ ਤੋਂ ਉੱਪਰ ਰੱਖਿਆ। ਭਾਰਤ ਨੇ, 21ਵੀਂ ਸਦੀ ਦੀਆਂ ਗਲੋਬਲ ਇੰਸਟੀਟਿਊਸ਼ਨਸ ਦੇ ਗਠਨ ਦਾ ਰਸਤਾ ਬਣਾਇਆ, ਅਤੇ ਅਸੀਂ ਇਹ ਧਿਆਨ ਰੱਖਿਆ ਕਿ ਸਭ ਦੀ ਭਾਗੀਦਾਰੀ ਹੋਵੇ, ਸਭ ਦਾ ਯੋਗਦਾਨ ਹੋਵੇ। ਜਿਵੇਂ ਪ੍ਰਾਕ੍ਰਿਤਿਕ ਆਪਦਾਵਾਂ ਦੀ ਚੁਣੌਤੀ ਹੈ। ਦੇਸ਼ ਕੋਈ ਭੀ ਹੋਵੇ, ਇਨ੍ਹਾਂ ਆਪਦਾਵਾਂ ਨਾਲ ਇੰਫ੍ਰਾਸਟ੍ਰਕਚਰ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਅੱਜ ਹੀ ਮਿਆਂਮਾਰ ਵਿੱਚ ਜੋ ਭੁਚਾਲ ਆਇਆ ਹੈ, ਆਪ ਟੀਵੀ 'ਤੇ ਦੇਖੋਂ ਤਾਂ ਬਹੁਤ ਬੜੀਆਂ-ਬੜੀਆਂ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ, ਬ੍ਰਿੱਜ ਟੁੱਟ ਰਹੇ ਹਨ। ਅਤੇ ਇਸ ਲਈ ਭਾਰਤ ਨੇ Coalition for Disaster Resilient Infrastructure-CDRI ਨਾਮ ਨਾਲ ਇੱਕ ਆਲਮੀ ਨਵਾਂ ਸੰਗਠਨ ਬਣਾਉਣ ਦੀ ਪਹਿਲ ਕੀਤੀ। ਇਹ ਸਿਰਫ਼ ਇੱਕ ਸੰਗਠਨ ਨਹੀਂ, ਬਲਕਿ ਦੁਨੀਆ ਨੂੰ ਪ੍ਰਾਕ੍ਰਿਤਿਕ ਆਪਦਾਵਾਂ ਦੇ ਲਈ ਤਿਆਰ ਕਰਨ ਦਾ ਸੰਕਲਪ ਹੈ। ਭਾਰਤ ਦਾ ਪ੍ਰਯਾਸ ਹੈ, ਪ੍ਰਾਕ੍ਰਿਤਿਕ ਆਪਦਾਵਾਂ ਤੋਂ, ਪੁਲ਼, ਸੜਕਾਂ, ਬਿਲਡਿੰਗਸ, ਪਾਵਰ ਗ੍ਰਿੱਡ, ਐਸਾ ਹਰ ਇੰਫ੍ਰਾਸਟ੍ਰਕਚਰ ਸੁਰੱਖਿਅਤ ਰਹੇ, ਸੁਰੱਖਿਅਤ ਨਿਰਮਾਣ ਹੋਵੇ। 

ਸਾਥੀਓ,

ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਹਰ ਦੇਸ਼ ਦਾ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਐਸੀ ਹੀ ਇੱਕ ਚੁਣੌਤੀ ਹੈ, ਸਾਡੇ ਐਨਰਜੀ ਰਿਸੋਰਸਿਜ਼ ਦੀ। ਇਸ ਲਈ ਪੂਰੀ ਦੁਨੀਆ ਦੀ ਚਿੰਤਾ ਕਰਦੇ ਹੋਏ ਭਾਰਤ ਨੇ International Solar Alliance (ISA) ਦਾ ਸਮਾਧਾਨ ਦਿੱਤਾ ਹੈ। ਤਾਕਿ ਛੋਟੇ ਤੋਂ ਛੋਟੇ ਦੇਸ਼ ਭੀ ਸਸਟੇਨਬਲ ਐਨਰਜੀ ਦਾ ਲਾਭ ਉਠਾ ਸਕਣ। ਇਸ ਨਾਲ ਕਲਾਇਮੇਟ 'ਤੇ ਤਾਂ ਪਾਜ਼ਿਟਿਵ  ਅਸਰ ਹੋਵੇਗਾ ਹੀ, ਇਹ ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਐਨਰਜੀ ਨੀਡਸ ਨੂੰ ਭੀ ਸਕਿਓਰ ਕਰੇਗਾ। ਅਤੇ ਆਪ ਸਭ ਨੂੰ ਇਹ ਜਾਣ ਕੇ ਗਰਵ (ਮਾਣ) ਹੋਵੇਗਾ ਕਿ ਭਾਰਤ ਦੇ ਇਸ ਪ੍ਰਯਾਸ ਦੇ ਨਾਲ, ਅੱਜ ਦੁਨੀਆ ਦੇ ਸੌ ਤੋਂ ਅਧਿਕ ਦੇਸ਼ ਜੁੜ ਚੁੱਕੇ ਹਨ।

ਸਾਥੀਓ

ਬੀਤੇ ਕੁਝ  ਸਮੇਂ ਤੋਂ ਦੁਨੀਆ, ਗਲੋਬਲ ਟ੍ਰੇਡ ਵਿੱਚ ਅਸੰਤੁਲਨ ਅਤੇ ਲੌਜਿਸਟਿਕਸ ਨਾਲ ਜੁੜੇ challenges ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਭੀ ਭਾਰਤ ਨੇ ਦੁਨੀਆ ਦੇ ਨਾਲ ਮਿਲ ਕੇ ਨਵੇਂ ਪ੍ਰਯਾਸ ਸ਼ੁਰੂ ਕੀਤੇ ਹਨ। India–Middle East–Europe Economic Corridor (IMEC), ਐਸਾ ਹੀ ਇੱਕ ਖ਼ਾਹਿਸ਼ੀ ਪ੍ਰੋਜੈਕਟ ਹੈ। ਇਹ ਪ੍ਰੋਜੈਕਟ, ਕਮਰਸ ਅਤੇ ਕਨੈਕਟਿਵਿਟੀ ਦੇ ਜ਼ਰੀਏ ਏਸ਼ੀਆ, ਯੂਰੋਪ ਅਤੇ ਮਿਡਲ ਈਸਟ ਨੂੰ ਜੋੜੇਗਾ। ਇਸ ਨਾਲ ਆਰਥਿਕ ਸੰਭਾਵਨਾਵਾਂ ਤਾਂ ਵਧਣਗੀਆਂ ਹੀ, ਦੁਨੀਆ ਨੂੰ ਅਲਟਰਨੇਟਿਵ ਟ੍ਰੇਡ ਰੂਟਸ ਭੀ ਮਿਲਣਗੇ। ਇਸ ਨਾਲ ਗਲੋਬਲ ਸਪਲਾਈ ਚੇਨ ਭੀ ਹੋਰ ਮਜ਼ਬੂਤ ਹੋਵੇਗੀ।

 

|

ਸਾਥੀਓ,

ਗਲੋਬਲ ਸਿਸਟਮਸ ਨੂੰ, ਅਧਿਕ ਪਾਰਟਿਸਿਪੇਟਿਵ, ਅਧਿਕ ਡੈਮੋਕ੍ਰੇਟਿਵ ਬਣਾਉਣ ਦੇ ਲਈ ਭੀ ਭਾਰਤ ਨੇ ਅਨੇਕ ਕਦਮ ਉਠਾਏ ਹਨ। ਅਤੇ ਇੱਥੇ , ਇੱਥੇ  ਹੀ ਭਾਰਤ ਮੰਡਪਮ ਵਿੱਚ ਜੀ-20 ਸਮਿਟ ਹੋਇਆ ਸੀ। ਉਸ ਵਿੱਚ ਅਫਰੀਕਨ ਯੂਨੀਅਨ ਨੂੰ ਜੀ-20 ਦਾ ਪਰਮਾਨੈਂਟ ਮੈਂਬਰ ਬਣਾਇਆ ਗਿਆ ਹੈ। ਇਹ ਬਹੁਤ ਬੜਾ ਇਤਿਹਾਸਿਕ ਕਦਮ ਸੀ। ਇਸ ਦੀ ਮੰਗ ਲੰਬੇ ਸਮੇਂ ਤੋਂ ਹੋ ਰਹੀ ਸੀ, ਜੋ ਭਾਰਤ ਦੀ ਪ੍ਰੈਜ਼ੀਡੈਂਸੀ ਵਿੱਚ ਪੂਰੀ ਹੋਈ। ਅੱਜ ਗਲੋਬਲ ਡਿਸੀਜ਼ਨ ਮੇਕਿੰਗ ਇੰਸਟੀਟਿਊਸ਼ਨਸ ਵਿੱਚ ਭਾਰਤ, ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣ ਰਿਹਾ ਹੈ। International Yoga Day, WHO ਦਾ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ, ਆਰਟੀਫਿਸ਼ਲ ਇੰਟੈਲੀਜੈਂਸ ਦੇ ਲਈ ਗਲੋਬਲ ਫ੍ਰੇਮਵਰਕ, ਐਸੇ ਕਿਤਨੇ ਹੀ ਖੇਤਰਾਂ ਵਿੱਚ ਭਾਰਤ ਦੇ ਪ੍ਰਯਾਸਾਂ ਨੇ ਨਵੇਂ ਵਰਲਡ ਆਰਡਰ ਵਿੱਚ ਆਪਣੀ ਮਜ਼ਬੂਤ ਉਪਸਥਿਤੀ ਦਰਜ ਕਰਾਈ ਹੈ, ਅਤੇ ਇਹ ਤਾਂ ਅਜੇ ਸ਼ੁਰੂਆਤ ਹੈ, ਗਲੋਬਲ ਪਲੈਟਫਾਰਮ 'ਤੇ ਭਾਰਤ ਦੀ ਸਮਰੱਥਾ ਨਵੀਂ ਉਚਾਈ ਦੀ ਤਰਫ਼ ਵਧ ਰਹੀ ਹੈ।

 ਸਾਥੀਓ,

21ਵੀਂ ਸਦੀ ਦੇ 25 ਸਾਲ ਬੀਤ ਚੁੱਕੇ ਹਨ। ਇਨ੍ਹਾਂ 25 ਸਾਲਾਂ ਵਿੱਚ 11 ਸਾਲ ਸਾਡੀ ਸਰਕਾਰ ਨੇ ਦੇਸ਼ ਦੀ ਸੇਵਾ ਕੀਤੀ ਹੈ।  ਅਤੇ ਜਦੋਂ ਅਸੀਂ What India Thinks Today ਉਸ ਨਾਲ ਜੁੜਿਆ ਸਵਾਲ ਉਠਾਉਂਦੇ ਹਾਂ,  ਤਾਂ ਸਾਨੂੰ ਇਹ ਭੀ ਦੇਖਣਾ ਹੋਵੇਗਾ ਕਿ Past ਵਿੱਚ ਕੀ ਸਵਾਲ ਸਨ,  ਕੀ ਜਵਾਬ ਸਨ। ਇਸ ਨਾਲ TV9  ਦੇ ਵਿਸ਼ਾਲ ਦਰਸ਼ਕ ਸਮੂਹ ਨੂੰ ਭੀ ਅੰਦਾਜ਼ਾ ਹੋਵੇਗਾ ਕਿ ਕਿਵੇਂ ਅਸੀਂ,  ਨਿਰਭਰਤਾ ਤੋਂ ਆਤਮਨਿਰਭਰਤਾ ਤੱਕ, Aspirations ਤੋਂ Achievement ਤੱਕ,  Desperation ਤੋਂ Development ਤੱਕ ਪਹੁੰਚੇ ਹਾਂ। ਆਪ ਯਾਦ ਕਰੋ,  ਇੱਕ ਦਹਾਕੇ ਪਹਿਲੇ,  ਪਿੰਡ ਵਿੱਚ ਜਦੋਂ ਟਾਇਲਟ ਦਾ ਸਵਾਲ ਆਉਂਦਾ ਸੀ,  ਤਾਂ ਮਾਤਾਵਾਂ-ਭੈਣਾਂ ਦੇ ਪਾਸ ਰਾਤ ਢਲਣ ਦੇ ਬਾਅਦ ਅਤੇ ਭੋਰ (ਸਵੇਰ) ਹੋਣ ਤੋਂ ਪਹਿਲੇ ਦਾ ਹੀ ਜਵਾਬ ਹੁੰਦਾ ਸੀ।  ਅੱਜ ਉਸੇ ਸਵਾਲ ਦਾ ਜਵਾਬ ਸਵੱਛ ਭਾਰਤ ਮਿਸ਼ਨ ਤੋਂ ਮਿਲਦਾ ਹੈ।  2013 ਵਿੱਚ ਜਦੋਂ ਕੋਈ ਇਲਾਜ ਦੀ ਬਾਤ ਕਰਦਾ ਸੀ,  ਤਾਂ ਮਹਿੰਗੇ ਇਲਾਜ ਦੀ ਚਰਚਾ ਹੁੰਦੀ ਸੀ।  ਅੱਜ ਉਸੇ ਸਵਾਲ ਦਾ ਸਮਾਧਾਨ ਆਯੁਸ਼ਮਾਨ ਭਾਰਤ ਵਿੱਚ ਨਜ਼ਰ ਆਉਂਦਾ ਹੈ। 2013 ਵਿੱਚ ਕਿਸੇ ਗ਼ਰੀਬ ਦੀ ਰਸੋਈ ਦੀ ਬਾਤ ਹੁੰਦੀ ਸੀ, ਤਾਂ ਧੂੰਏਂ ਦੀ ਤਸਵੀਰ ਸਾਹਮਣੇ ਆਉਂਦੀ ਸੀ। ਅੱਜ ਉਸੇ ਸਮੱਸਿਆ ਦਾ ਸਮਾਧਾਨ ਉੱਜਵਲਾ ਯੋਜਨਾ ਵਿੱਚ ਦਿਖਦਾ ਹੈ। 2013 ਵਿੱਚ ਮਹਿਲਾਵਾਂ ਤੋਂ ਬੈਂਕ ਖਾਤੇ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਚੁੱਪੀ ਸਾਧ ਲੈਂਦੀਆਂ ਸਨ। ਅੱਜ ਜਨਧਨ ਯੋਜਨਾ ਦੇ ਕਾਰਨ,  30 ਕਰੋੜ ਤੋਂ ਜ਼ਿਆਦਾ ਭੈਣਾਂ ਦਾ ਆਪਣਾ ਬੈਂਕ ਅਕਾਊਂਟ ਹੈ।  2013 ਵਿੱਚ ਪੀਣ ਦੇ ਪਾਣੀ ਲਈ ਖੂਹ ਅਤੇ ਤਲਾਬਾਂ ਤੱਕ ਜਾਣ ਦੀ ਮਜਬੂਰੀ ਸੀ। ਅੱਜ ਉਸੇ ਮਜਬੂਰੀ ਦਾ ਹੱਲ ਹਰ ਘਰ ਨਲ ਸੇ ਜਲ ਯੋਜਨਾ ਵਿੱਚ ਮਿਲ ਰਿਹਾ ਹੈ। ਯਾਨੀ ਸਿਰਫ਼ ਦਹਾਕਾ ਨਹੀਂ ਬਦਲਿਆ, ਬਲਕਿ ਲੋਕਾਂ ਦੀ ਜ਼ਿੰਦਗੀ  ਬਦਲੀ ਹੈ।  ਅਤੇ ਦੁਨੀਆ ਭੀ ਇਸ ਬਾਤ ਨੂੰ ਨੋਟ ਕਰ ਰਹੀ ਹੈ,  ਭਾਰਤ  ਦੇ ਡਿਵੈਲਪਮੈਂਟ ਮਾਡਲ ਨੂੰ ਸਵੀਕਾਰ ਰਹੀ ਹੈ।  ਅੱਜ ਭਾਰਤ ਸਿਰਫ਼ Nation of Dreams ਨਹੀਂ , ਬਲਕਿ Nation That Delivers ਭੀ ਹੈ।

ਸਾਥੀਓ,

ਜਦੋਂ ਕੋਈ ਦੇਸ਼,  ਆਪਣੇ ਨਾਗਰਿਕਾਂ ਦੀ ਸੁਵਿਧਾ ਅਤੇ ਸਮੇਂ ਨੂੰ ਮਹੱਤਵ ਦਿੰਦਾ ਹੈ,  ਤਦ ਉਸ ਦੇਸ਼ ਦਾ ਸਮਾਂ ਭੀ ਬਦਲਦਾ ਹੈ।  ਇਹੀ ਅੱਜ ਅਸੀਂ ਭਾਰਤ ਵਿੱਚ ਅਨੁਭਵ ਕਰ ਰਹੇ ਹਾਂ।  ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ।  ਪਹਿਲੇ ਪਾਸਪੋਰਟ ਬਣਵਾਉਣਾ ਕਿਤਨਾ ਬੜਾ ਕੰਮ ਸੀ, ਇਹ ਆਪ ਜਾਣਦੇ ਹੋ। ਲੰਬੀ ਵੇਟਿੰਗ,  ਬਹੁਤ ਸਾਰੇ ਕੰਪਲੈਕਸ ਡਾਕੂਮੈਂਟੇਸ਼ਨ ਦਾ ਪ੍ਰੋਸੈੱਸ,  ਅਕਸਰ ਰਾਜਾਂ ਦੀ ਰਾਜਧਾਨੀ ਵਿੱਚ ਹੀ ਪਾਸਪੋਰਟ ਕੇਂਦਰ ਹੁੰਦੇ ਸਨ,  ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਪਾਸਪੋਰਟ ਬਣਵਾਉਣਾ ਹੁੰਦਾ ਸੀ,

ਤਾਂ ਉਹ ਇੱਕ-ਦੋ ਦਿਨ ਕਿਤੇ ਠਹਿਰਨ ਦਾ ਇੰਤਜ਼ਾਮ ਕਰਕੇ ਚਲਦੇ ਸਨ,  ਹੁਣ ਉਹ ਹਾਲਾਤ ਪੂਰੀ ਤਰ੍ਹਾਂ ਬਦਲ ਗਿਆ ਹੈ, ਇੱਕ ਅੰਕੜੇ ‘ਤੇ ਆਪ ਧਿਆਨ ਦਿਓ, ਪਹਿਲੇ ਦੇਸ਼ ਵਿੱਚ ਸਿਰਫ਼ 77 ਪਾਸਪੋਰਟ ਸੇਵਾ ਕੇਂਦਰ ਸਨ, ਅੱਜ ਇਨ੍ਹਾਂ ਦੀ ਸੰਖਿਆ 550 ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ ਪਾਸਪੋਰਟ ਬਣਵਾਉਣ ਵਿੱਚ,  ਅਤੇ ਮੈਂ 2013  ਦੇ ਪਹਿਲੇ ਦੀ ਬਾਤ ਕਰ ਰਿਹਾ ਹਾਂ, ਮੈਂ ਪਿਛਲੀ ਸ਼ਤਾਬਦੀ ਦੀ ਬਾਤ ਨਹੀਂ ਕਰ ਰਿਹਾ ਹਾਂ, ਪਾਸਪੋਰਟ ਬਣਵਾਉਣ ਵਿੱਚ ਜੋ ਵੇਟਿੰਗ ਟਾਇਮ 50 ਦਿਨ ਤਕ ਹੁੰਦਾ ਸੀ ,  ਉਹ ਹੁਣ 5-6 ਦਿਨ ਤੱਕ ਸਿਮਟ ਗਿਆ ਹੈ।

 

|

ਸਾਥੀਓ,

ਐਸਾ ਹੀ ਟ੍ਰਾਂਸਫਾਰਮੇਸ਼ਨ ਅਸੀਂ ਬੈਂਕਿੰਗ ਇਨਫ੍ਰਾਸਟ੍ਰਕਚਰ ਵਿੱਚ ਭੀ ਦੇਖਿਆ ਹੈ।  ਸਾਡੇ ਦੇਸ਼ ਵਿੱਚ 50 - 60 ਸਾਲ ਪਹਿਲੇ ਬੈਂਕਾਂ ਦਾ ਨੈਸ਼ਨਲਾਇਜੇਸ਼ਨ ਕੀਤਾ ਗਿਆ, ਇਹ ਕਹਿਕੇ ਕਿ ਇਸ ਨਾਲ ਲੋਕਾਂ ਨੂੰ ਬੈਂਕਿੰਗ ਸੁਵਿਧਾ ਸੁਲਭ ਹੋਵੇਗੀ।  ਇਸ ਦਾਅਵੇ ਦੀ ਸਚਾਈ ਅਸੀਂ ਜਾਣਦੇ ਹਾਂ।  ਹਾਲਤ ਇਹ ਸੀ ਕਿ ਲੱਖਾਂ ਪਿੰਡਾਂ ਵਿੱਚ ਬੈਂਕਿੰਗ ਦੀ ਕੋਈ ਸੁਵਿਧਾ ਹੀ ਨਹੀਂ ਸੀ।  ਅਸੀਂ ਇਸ ਸਥਿਤੀ ਨੂੰ ਭੀ ਬਦਲਿਆ ਹੈ।  ਔਨਲਾਇਨ ਬੈਂਕਿੰਗ ਤਾਂ ਹਰ ਘਰ ਵਿੱਚ ਪਹੁੰਚਾਈ ਹੈ,  ਅੱਜ ਦੇਸ਼  ਦੇ ਹਰ 5 ਕਿਲੋਮੀਟਰ  ਦੇ ਦਾਇਰੇ ਵਿੱਚ ਕੋਈ ਨਾ ਕੋਈ ਬੈਂਕਿੰਗ ਟੱਚ ਪੁਆਇੰਟ ਜ਼ਰੂਰ ਹੈ। ਅਤੇ ਅਸੀਂ ਸਿਰਫ਼ ਬੈਂਕਿੰਗ ਇਨਫ੍ਰਾਸਟ੍ਰਕਚਰ ਦਾ ਹੀ ਦਾਇਰਾ ਨਹੀਂ ਵਧਾਇਆ, ਬਲਕਿ ਬੈਂਕਿੰਗ ਸਿਸਟਮ ਨੂੰ ਭੀ ਮਜ਼ਬੂਤ ਕੀਤਾ।  ਅੱਜ ਬੈਂਕਾਂ ਦਾ NPA ਬਹੁਤ ਘੱਟ ਹੋ ਗਿਆ ਹੈ।  ਅੱਜ ਬੈਂਕਾਂ ਦਾ ਪ੍ਰੌਫਿਟ ,  ਇੱਕ ਲੱਖ 40 ਹਜ਼ਾਰ ਕਰੋੜ ਰੁਪਏ  ਦੇ ਨਵੇਂ ਰਿਕਾਰਡ ਨੂੰ ਪਾਰ ਕਰ ਚੁੱਕਿਆ ਹੈ।  ਅਤੇ ਇਤਨਾ ਹੀ ਨਹੀਂ  ਜਿਨ੍ਹਾਂ ਲੋਕਾਂ ਨੇ ਜਨਤਾ ਨੂੰ ਲੁੱਟਿਆ ਹੈ,  ਉਨ੍ਹਾਂ ਨੂੰ ਭੀ ਹੁਣ ਲੁੱਟਿਆ ਹੋਇਆ ਧਨ ਪਰਤਾਉਣਾ ਪੈ ਰਿਹਾ ਹੈ।  ਜਿਸ ED ਨੂੰ ਦਿਨ-ਰਾਤ ਗਾਲੀਆਂ ਦਿੱਤੀਆਂ ਜਾ ਰਹੀਆਂ ਹਨ,  ED ਨੇ 22 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਵਸੂਲੇ ਹਨ।  ਇਹ ਪੈਸਾ, ਕਾਨੂੰਨੀ ਤਰੀਕੇ ਨਾਲ ਉਨ੍ਹਾਂ ਪੀੜਿਤਾਂ ਤੱਕ ਵਾਪਸ ਪਹੁੰਚਾਇਆ ਜਾ ਰਿਹਾ ਹੈ ,  ਜਿਨ੍ਹਾਂ ਤੋਂ ਇਹ ਪੈਸਾ ਲੁੱਟਿਆ ਗਿਆ ਸੀ।

ਸਾਥੀਓ,

Efficiency ਨਾਲ ਗਵਰਨਮੈਂਟ Effective ਹੁੰਦੀ ਹੈ। ਘੱਟ ਸਮੇਂ ਵਿੱਚ ਜ਼ਿਆਦਾ ਕੰਮ ਹੋਵੇ,  ਘੱਟ ਰਿਸੋਰਸਿਜ਼ ਵਿੱਚ ਜ਼ਿਆਦਾ ਕੰਮ ਹੋਵੇ,  ਫਜ਼ੂਲਖਰਚੀ ਨਾ ਹੋਵੇ , ਰੈੱਡ ਟੇਪ  ਦੇ ਬਜਾਏ ਰੈੱਡ ਕਾਰਪਟ ‘ਤੇ ਬਲ ਹੋਵੇ ,  ਜਦੋਂ ਕੋਈ ਸਰਕਾਰ ਇਹ ਕਰਦੀ ਹੈ,  ਤਾਂ ਸਮਝੋ ਕਿ ਉਹ ਦੇਸ਼ ਦੇ ਸੰਸਾਧਨਾਂ ਨੂੰ ਰਿਸਪੈਕਟ ਦੇ ਰਹੀ ਹੈ।  ਅਤੇ ਪਿਛਲੇ 11 ਸਾਲ ਤੋਂ ਇਹ ਸਾਡੀ ਸਰਕਾਰ ਦੀ ਬੜੀ ਪ੍ਰਾਥਮਿਕਤਾ ਰਹੀ ਹੈ।  ਮੈਂ ਕੁਝ ਉਦਾਹਰਣਾਂ  ਦੇ ਨਾਲ ਆਪਣੀ ਬਾਤ ਦੱਸਾਂਗਾ।

ਸਾਥੀਓ,

ਅਤੀਤ ਵਿੱਚ ਅਸੀਂ ਦੇਖਿਆ ਹੈ ਕਿ ਸਰਕਾਰਾਂ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਨਿਸਟ੍ਰੀਜ਼ ਵਿੱਚ accommodate ਕਰਨ ਦੀ ਕੋਸ਼ਿਸ਼ ਕਰਦੀਆਂ ਸਨ। ਲੇਕਿਨ ਸਾਡੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਹੀ ਕਈ ਮੰਤਰਾਲਿਆਂ ਦਾ ਮੇਲ ਕਰ ਦਿੱਤਾ।  ਆਪ ਸੋਚੋ ,  Urban Development ਅਲੱਗ ਮੰਤਰਾਲਾ  ਸੀ ਅਤੇ Housing and Urban Poverty Alleviation ਅਲੱਗ ਮੰਤਰਾਲਾ  ਸੀ ,  ਅਸੀਂ ਦੋਨਾਂ ਨੂੰ ਮਰਜ ਕਰਕੇ Housing and Urban Affairs ਮੰਤਰਾਲਾ  ਬਣਾ ਦਿੱਤਾ ।

ਇਸੇ ਤਰ੍ਹਾਂ,  ਮਿਨਿਸਟ੍ਰੀ ਆਵ੍ ਓਵਰਸੀਜ਼ ਅਫੇਅਰਸ ਅਲੱਗ ਸੀ,  ਵਿਦੇਸ਼ ਮੰਤਰਾਲਾ ਅਲੱਗ ਸੀ,  ਅਸੀਂ ਇਨ੍ਹਾਂ ਦੋਨਾਂ ਨੂੰ ਭੀ ਇਕੱਠਾ ਜੋੜ ਦਿੱਤਾ,  ਪਹਿਲੇ ਜਲ ਸੰਸਾਧਨ ,  ਨਦੀ ਵਿਕਾਸ ਮੰਤਰਾਲਾ  ਅਲੱਗ ਸੀ,  ਅਤੇ ਪੇਅਜਲ ਮੰਤਰਾਲਾ ਅਲੱਗ ਸੀ, ਅਸੀਂ ਇਨ੍ਹਾਂ ਨੂੰ ਭੀ ਜੋੜ ਕੇ ਜਲਸ਼ਕਤੀ ਮੰਤਰਾਲਾ ਬਣਾ ਦਿੱਤਾ। ਅਸੀਂ ਰਾਜਨੀਤਕ ਮਜਬੂਰੀ  ਦੇ ਬਜਾਏ,  ਦੇਸ਼ ਦੀਆਂ priorities ਅਤੇ ਦੇਸ਼  ਦੇ resources ਨੂੰ ਅੱਗੇ ਰੱਖਿਆ ।

ਸਾਥੀਓ,

ਸਾਡੀ ਸਰਕਾਰ ਨੇ ਰੂਲਸ ਅਤੇ ਰੈਗੂਲੇਸ਼ਨਸ ਨੂੰ ਭੀ ਘੱਟ ਕੀਤਾ,  ਉਨ੍ਹਾਂ ਨੂੰ ਅਸਾਨ ਬਣਾਇਆ।  ਕਰੀਬ 1500 ਐਸੇ ਕਾਨੂੰਨ ਸਨ,  ਜੋ ਸਮੇਂ  ਦੇ ਨਾਲ ਆਪਣਾ ਮਹੱਤਵ ਖੋ(ਗੁਆ) ਚੁੱਕੇ ਸਨ।  ਉਨ੍ਹਾਂ ਨੂੰ ਸਾਡੀ ਸਰਕਾਰ ਨੇ ਖ਼ਤਮ ਕੀਤਾ। ਕਰੀਬ 40 ਹਜ਼ਾਰ,  compliances ਨੂੰ ਹਟਾਇਆ ਗਿਆ।  ਐਸੇ ਕਦਮਾਂ ਨਾਲ ਦੋ ਫਾਇਦੇ ਹੋਏ,  ਇੱਕ ਤਾਂ ਜਨਤਾ ਨੂੰ harassment ਤੋਂ ਮੁਕਤੀ ਮਿਲੀ,  ਅਤੇ ਦੂਸਰਾ,  ਸਰਕਾਰੀ ਮਸ਼ੀਨਰੀ ਦੀ ਐਨਰਜੀ ਭੀ ਬਚੀ।  ਇੱਕ ਹੋਰ Example GST ਦਾ ਹੈ। 30 ਤੋਂ ਜ਼ਿਆਦਾ ਟੈਕਸਿਜ਼ ਨੂੰ ਮਿਲਾ ਕੇ ਇੱਕ ਟੈਕਸ ਬਣਾ ਦਿੱਤਾ ਗਿਆ ਹੈ। ਇਸ ਨੂੰ process ਦੇ,  documentation  ਦੇ ਹਿਸਾਬ ਨਾਲ ਦੇਖੋ ਤਾਂ ਕਿਤਨੀ ਬੜੀ ਬੱਚਤ ਹੋਈ ਹੈ।

ਸਾਥੀਓ,

ਸਰਕਾਰੀ ਖਰੀਦ ਵਿੱਚ ਪਹਿਲੇ ਕਿਤਨੀ ਫਜ਼ੂਲਖਰਚੀ ਹੁੰਦੀ ਸੀ,  ਕਿਤਨਾ ਕਰਪਸ਼ਨ ਹੁੰਦਾ ਸੀ,  ਇਹ ਮੀਡੀਆ ਦੇ ਆਪ ਲੋਕ ਆਏ ਦਿਨ ਰਿਪੋਰਟ ਕਰਦੇ ਸਨ।  ਅਸੀਂ ,  GeM ਯਾਨੀ ਗਵਰਨਮੈਂਟ ਈ- ਮਾਰਕਿਟਪਲੇਸ ਪਲੈਟਫਾਰਮ ਬਣਾਇਆ।  ਹੁਣ ਸਰਕਾਰੀ ਡਿਪਾਰਟਮੈਂਟ,  ਇਸ ਪਲੈਟਫਾਰਮ ‘ਤੇ ਆਪਣੀਆਂ ਜ਼ਰੂਰਤਾਂ ਦੱਸਦੇ ਹਨ  ਇਸੇ ‘ਤੇ ਵੈਂਡਰ ਬੋਲੀ ਲਗਾਉਂਦੇ ਹਨ ਅਤੇ ਫਿਰ ਆਰਡਰ ਦਿੱਤਾ ਜਾਂਦਾ ਹੈ।  ਇਸ ਦੇ ਕਾਰਨ ,  ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਘੱਟ ਹੋਈ ਹੈ,  ਅਤੇ ਸਰਕਾਰ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੱਚਤ ਭੀ ਹੋਈ ਹੈ। ਡਾਇਰੈਕਟ ਬੈਨਿਫਿਟ ਟ੍ਰਾਂਸਫਰ-  DBT ਦੀ ਜੋ ਵਿਵਸਥਾ ਭਾਰਤ ਨੇ ਬਣਾਈ ਹੈ,  ਉਸ ਦੀ ਤਾਂ ਦੁਨੀਆ ਵਿੱਚ ਚਰਚਾ ਹੈ।  DBT ਦੀ ਵਜ੍ਹਾ ਨਾਲ ਟੈਕਸ ਪੇਅਰਸ ਦੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ,  ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ।  10 ਕਰੋੜ ਤੋਂ ਜ਼ਿਆਦਾ ਫਰਜ਼ੀ ਲਾਭਾਰਥੀ,  ਜਿਨ੍ਹਾਂ ਦਾ ਜਨਮ ਭੀ ਨਹੀਂ ਹੋਇਆ ਸੀ ,  ਜੋ ਸਰਕਾਰੀ ਯੋਜਨਾਵਾਂ ਦਾ ਫਾਇਦਾ ਲੈ ਰਹੇ ਸਨ,  ਐਸੇ ਫਰਜ਼ੀ ਨਾਮਾਂ ਨੂੰ ਭੀ ਅਸੀਂ ਕਾਗਜ਼ਾਂ ਤੋਂ ਹਟਾਇਆ ਹੈ ।

 

|

ਸਾਥੀਓ,

ਸਾਡੀ ਸਰਕਾਰ ਟੈਕਸ ਦੀ ਪਾਈ-ਪਾਈ ਦਾ ਇਮਾਨਦਾਰੀ ਨਾਲ ਉਪਯੋਗ ਕਰਦੀ ਹੈ, ਅਤੇ ਟੈਕਸਪੇਅਰ ਦਾ ਭੀ ਸਨਮਾਨ ਕਰਦੀ ਹੈ,  ਸਰਕਾਰ ਨੇ ਟੈਕਸ ਸਿਸਟਮ ਨੂੰ ਟੈਕਸਪੇਅਰ ਫ੍ਰੈਂਡਲੀ ਬਣਾਇਆ ਹੈ।  ਅੱਜ ITR ਫਾਇਲਿੰਗ ਦਾ ਪ੍ਰੋਸੈੱਸ ਪਹਿਲੇ ਤੋਂ ਕਿਤੇ ਜ਼ਿਆਦਾ ਸਰਲ ਅਤੇ ਤੇਜ਼ ਹੈ।  ਪਹਿਲੇ ਸੀਏ ਦੀ ਮਦਦ  ਦੇ ਬਿਨਾ ,  ITR ਫਾਇਲ ਕਰਨਾ ਮੁਸ਼ਕਿਲ ਹੁੰਦਾ ਸੀ। ਅੱਜ ਆਪ ਕੁਝ ਹੀ ਸਮੇਂ  ਦੇ ਅੰਦਰ ਖ਼ੁਦ ਹੀ ਔਨਲਾਇਨ ITR ਫਾਇਲ ਕਰ ਪਾ ਰਹੇ ਹੋ।  ਅਤੇ ਰਿਟਰਨ ਫਾਇਲ ਕਰਨ ਦੇ ਕੁਝ ਹੀ ਦਿਨਾਂ ਵਿੱਚ ਰਿਫੰਡ ਤੁਹਾਡੇ ਅਕਾਊਂਟ ਵਿੱਚ ਭੀ ਆ ਜਾਂਦਾ ਹੈ।  ਫੇਸਲੈੱਸ ਅਸੈੱਸਮੈਂਟ ਸਕੀਮ ਭੀ ਟੈਕਸਪੇਅਰਸ ਨੂੰ ਪਰੇਸ਼ਾਨੀਆਂ ਤੋਂ ਬਚਾ ਰਹੀ ਹੈ।  ਗਵਰਨੈਂਸ ਵਿੱਚ efficiency ਨਾਲ ਜੁੜੇ ਐਸੇ ਅਨੇਕ ਰਿਫਾਰਮਸ ਨੇ ਦੁਨੀਆ ਨੂੰ ਇੱਕ ਨਵਾਂ ਗਵਰਨੈਂਸ ਮਾਡਲ ਦਿੱਤਾ ਹੈ।

ਸਾਥੀਓ,

ਪਿਛਲੇ 10 -11 ਸਾਲ ਵਿੱਚ ਭਾਰਤ ਹਰ ਸੈਕਟਰ ਵਿੱਚ ਬਦਲਿਆ ਹੈ, ਹਰ ਖੇਤਰ ਵਿੱਚ ਅੱਗੇ ਵਧਿਆ ਹੈ।  ਅਤੇ ਇੱਕ ਬੜਾ ਬਦਲਾਅ ਸੋਚ ਦਾ ਆਇਆ ਹੈ।  ਆਜ਼ਾਦੀ  ਦੇ ਬਾਅਦ  ਦੇ ਅਨੇਕ ਦਹਾਕਿਆਂ ਤੱਕ,  ਭਾਰਤ ਵਿੱਚ ਐਸੀ ਸੋਚ ਨੂੰ ਹੁਲਾਰਾ ਦਿੱਤਾ ਗਿਆ,  ਜਿਸ ਵਿੱਚ ਸਿਰਫ਼ ਵਿਦੇਸ਼ੀਆਂ ਨੂੰ ਹੀ ਬਿਹਤਰ ਮੰਨਿਆ ਗਿਆ। ਦੁਕਾਨ ਵਿੱਚ ਭੀ ਕੁਝ ਖਰੀਦਣ ਜਾਓ, ਤਾਂ ਦੁਕਾਨਦਾਰ  ਦੇ ਪਹਿਲੇ ਬੋਲ ਇਹੀ ਹੁੰਦੇ ਸਨ – ਭਾਈ ਸਾਹਿਬ ਲਓ ਨਾ,  ਇਹ ਤਾਂ ਇੰਪੋਰਟਿਡ ਹੈ !  ਅੱਜ ਸਥਿਤੀ ਬਦਲ ਗਈ ਹੈ।  ਅੱਜ ਲੋਕ ਸਾਹਮਣੇ ਤੋਂ ਪੁੱਛਦੇ ਹਨ - ਭਾਈ,  ਮੇਡ ਇਨ ਇੰਡੀਆ ਹੈ ਜਾਂ ਨਹੀਂ ਹੈ?

ਸਾਥੀਓ,

ਅੱਜ ਅਸੀਂ ਭਾਰਤ ਦੀ ਮੈਨੂਫੈਕਚਰਿੰਗ ਐਕਸੀਲੈਂਸ ਦਾ ਇੱਕ ਨਵਾਂ ਰੂਪ ਦੇਖ ਰਹੇ ਹਾਂ ।  ਹੁਣੇ 3 - 4 ਦਿਨ ਪਹਿਲੇ ਹੀ ਇੱਕ ਨਿਊਜ ਆਈ ਹੈ ਕਿ ਭਾਰਤ ਨੇ ਆਪਣੀ ਪਹਿਲੀ MRI ਮਸ਼ੀਨ ਬਣਾ ਲਈ ਹੈ ।  ਹੁਣ ਸੋਚੋ ,  ਇਤਨੇ ਦਹਾਕਿਆਂ ਤੱਕ ਸਾਡੇ ਇੱਥੇ ਸਵਦੇਸ਼ੀ MRI ਮਸ਼ੀਨ ਹੀ ਨਹੀਂ ਸੀ।  ਹੁਣ ਮੇਡ ਇਨ ਇੰਡੀਆ MRI ਮਸ਼ੀਨ ਹੋਵੇਗੀ ਤਾਂ ਜਾਂਚ ਦੀ ਕੀਮਤ ਭੀ ਬਹੁਤ ਘੱਟ ਹੋ ਜਾਵੇਗੀ ।

ਸਾਥੀਓ,

ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਅਭਿਯਾਨ ਨੇ, ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਇੱਕ ਨਵੀਂ ਊਰਜਾ ਦਿੱਤੀ ਹੈ।  ਪਹਿਲੇ ਦੁਨੀਆ ਭਾਰਤ ਨੂੰ ਗਲੋਬਲ ਮਾਰਕਿਟ ਕਹਿੰਦੀ ਸੀ,  ਅੱਜ ਉਹੀ ਦੁਨੀਆ ,  ਭਾਰਤ ਨੂੰ ਇੱਕ ਬੜੇ Manufacturing Hub  ਦੇ ਰੂਪ ਵਿੱਚ ਦੇਖ ਰਹੀ ਹੈ।  ਇਹ ਸਕਸੈੱਸ ਕਿਤਨੀ ਬੜੀ ਹੈ,  ਇਸ ਦੀਆਂ ਉਦਾਹਰਣ ਤੁਹਾਨੂੰ ਹਰ ਸੈਕਟਰ ਵਿੱਚ ਮਿਲਣਗੀਆਂ। ਜਿਵੇਂ ਸਾਡੀ ਮੋਬਾਈਲ ਫੋਨ ਇੰਡਸਟ੍ਰੀ ਹੈ। 2014 - 15 ਵਿੱਚ ਸਾਡਾ ਐਕਸਪੋਰਟ, ਵੰਨ ਬਿਲੀਅਨ ਡਾਲਰ ਤੱਕ ਭੀ ਨਹੀਂ ਸੀ।  ਲੇਕਿਨ ਇੱਕ ਦਹਾਕੇ ਵਿੱਚ,  ਅਸੀਂ ਟਵੈਂਟੀ ਬਿਲੀਅਨ ਡਾਲਰ  ਦੇ ਫਿਗਰ ਤੋਂ ਭੀ ਅੱਗੇ ਨਿਕਲ ਚੁੱਕੇ ਹਨ। ਅੱਜ ਭਾਰਤ ਗਲੋਬਲ ਟੈਲੀਕੌਮ ਅਤੇ ਨੈੱਟਵਰਕਿੰਗ ਇੰਡਸਟ੍ਰੀ ਦਾ ਇੱਕ ਪਾਵਰ ਸੈਂਟਰ ਬਣਦਾ ਜਾ ਰਿਹਾ ਹੈ।  Automotive Sector ਦੀ Success ਤੋਂ ਭੀ ਆਪ ਅੱਛੀ ਤਰ੍ਹਾਂ ਪਰੀਚਿਤ ਹੋ। ਇਸ ਨਾਲ ਜੁੜੇ Components  ਦੇ ਐਕਸਪੋਰਟ ਵਿੱਚ ਭੀ ਭਾਰਤ ਇੱਕ ਨਵੀਂ ਪਹਿਚਾਣ ਬਣਾ ਰਿਹਾ ਹੈ।  ਪਹਿਲੇ ਅਸੀਂ ਬਹੁਤ ਬੜੀ ਮਾਤਰਾ ਵਿੱਚ ਮੋਟਰ-ਸਾਇਕਲ ਪਾਰਟਸ ਇੰਪੋਰਟ ਕਰਦੇ ਸਾਂ। ਲੇਕਿਨ ਅੱਜ ਭਾਰਤ ਵਿੱਚ ਬਣੇ ਪਾਰਟਸ UAE ਅਤੇ ਜਰਮਨੀ ਜਿਹੇ ਅਨੇਕ ਦੇਸ਼ਾਂ ਤੱਕ ਪਹੁੰਚ ਰਹੇ ਹਨ।  ਸੋਲਰ ਐਨਰਜੀ ਸੈਕਟਰ ਨੇ ਭੀ ਸਫ਼ਲਤਾ ਦੇ ਨਵੇਂ ਆਯਾਮ ਘੜੇ ਹਨ ।  ਸਾਡੇ ਸੋਲਰ ਸੈਲਸ,  ਸੋਲਰ ਮੌਡਿਊਲ ਦਾ ਇੰਪੋਰਟ ਘੱਟ ਹੋ ਰਿਹਾ ਹੈ ਅਤੇ ਐਕਸਪੋਰਟਸ 23 ਗੁਣਾ ਤੱਕ ਵਧ ਗਏ ਹਨ।  ਬੀਤੇ ਇੱਕ ਦਹਾਕੇ ਵਿੱਚ ਸਾਡਾ ਡਿਫੈਂਸ ਐਕਸਪੋਰਟ ਭੀ 21 ਗੁਣਾ ਵਧਿਆ ਹੈ। ਇਹ ਸਾਰੀਆਂ ਅਚੀਵਮੈਂਟਸ ,  ਦੇਸ਼ ਦੀ ਮੈਨੂਫੈਕਚਰਿੰਗ ਇਕੋਨੌਮੀ ਦੀ ਤਾਕਤ ਨੂੰ ਦਿਖਾਉਂਦੀਆਂ ਹਨ।  ਇਹ ਦਿਖਾਉਂਦੀਆਂ ਹਨ ਕਿ ਭਾਰਤ ਵਿੱਚ ਕਿਵੇਂ ਹਰ ਸੈਕਟਰ ਵਿੱਚ ਨਵੀਆਂ ਜੌਬਸ ਭੀ ਕ੍ਰਿਏਟ ਹੋ ਰਹੀਆਂ ਹਨ।

ਸਾਥੀਓ,

TV9 ਦੇ ਇਸ ਸਮਿਟ ਵਿੱਚ,  ਵਿਸਤਾਰ ਨਾਲ ਚਰਚਾ ਹੋਵੇਗੀ,  ਅਨੇਕ ਵਿਸ਼ਿਆਂ ‘ਤੇ ਮੰਥਨ ਹੋਵੇਗਾ।  ਅੱਜ ਅਸੀਂ ਜੋ ਭੀ ਸੋਚਾਂਗੇ ,  ਜਿਸ ਭੀ ਵਿਜ਼ਨ ‘ਤੇ ਅੱਗੇ ਵਧਾਂਗੇ ,  ਉਹ ਸਾਡੇ ਆਉਣ ਵਾਲੇ ਕੱਲ੍ਹ ਨੂੰ  ਦੇਸ਼ ਦੇ ਭਵਿੱਖ ਨੂੰ ਡਿਜ਼ਾਈਨ ਕਰੇਗਾ।  ਪਿਛਲੀ ਸ਼ਤਾਬਦੀ  ਦੇ ਇਸੇ ਦਹਾਕੇ ਵਿੱਚ,  ਭਾਰਤ ਨੇ ਇੱਕ ਨਵੀਂ ਊਰਜਾ ਦੇ ਨਾਲ ਆਜ਼ਾਦੀ ਦੇ ਲਈ ਨਵੀਂ ਯਾਤਰਾ ਸ਼ੁਰੂ ਕੀਤੀ ਸੀ।  ਅਤੇ ਅਸੀਂ 1947 ਵਿੱਚ ਆਜ਼ਾਦੀ ਹਾਸਲ ਕਰਕੇ ਭੀ ਦਿਖਾਈ । ਹੁਣ ਇਸ ਦਹਾਕੇ ਵਿੱਚ ਅਸੀਂ ਵਿਕਸਿਤ ਭਾਰਤ ਦੇ ਲਕਸ਼ ਦੇ ਲਈ ਚਲ ਰਹੇ ਹਾਂ।  ਅਤੇ ਸਾਨੂੰ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਜ਼ਰੂਰ ਪੂਰਾ ਕਰਨਾ ਹੈ।  ਅਤੇ ਜਿਵੇਂ ਮੈਂ ਲਾਲ ਕਿਲੇ ਤੋਂ ਕਿਹਾ ਹੈ,  ਇਸ ਵਿੱਚ ਸਬਕਾ ਪ੍ਰਯਾਸ ਜ਼ਰੂਰੀ ਹੈ।  ਇਸ ਸਮਿਟ ਦਾ ਆਯੋਜਨ ਕਰਕੇ ,  TV9 ਨੇ ਭੀ ਆਪਣੀ ਤਰਫ਼ੋਂ ਇੱਕ positive initiative ਲਿਆ ਹੈ।  ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਇਸ ਸਮਿਟ ਦੀ ਸਫ਼ਲਤਾ ਦੇ ਲਈ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਹਨ।

 

ਮੈਂ TV9 ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦੇਵਾਂਗਾ,  ਕਿਉਂਕਿ ਪਹਿਲੇ ਭੀ ਮੀਡੀਆ ਹਾਊਸ ਸਮਿਟ ਕਰਦੇ ਰਹੇ ਹਾਨ,  ਲੇਕਿਨ ਜ਼ਿਆਦਾਤਰ ਇੱਕ ਛੋਟੇ ਜਿਹੇ ਫਾਇਵ ਸਟਾਰ ਹੋਟਲ  ਦੇ ਕਮਰੇ ਵਿੱਚ ,  ਉਹ ਸਮਿਟ ਹੁੰਦਾ ਸੀ ਅਤੇ ਬੋਲਣ ਵਾਲੇ ਭੀ ਉਹੀ ,  ਸੁਣਨ ਵਾਲੇ ਭੀ ਉਹੀ ,  ਕਮਰਾ ਭੀ ਉਹੀ ।  TV9 ਨੇ ਇਸ ਪਰੰਪਰਾ ਨੂੰ ਤੋੜਿਆ ਅਤੇ ਇਹ ਜੋ ਮਾਡਲ ਪਲੇਸ ਕੀਤਾ ਹੈ ,  2 ਸਾਲ ਦੇ ਅੰਦਰ – ਅੰਦਰ ਦੇਖ ਲੈਣਾ,  ਸਾਰੇ ਮੀਡੀਆ ਹਾਊਸ ਨੂੰ ਇਹੀ ਕਰਨਾ ਪਵੇਗਾ। ਯਾਨੀ TV9 Thinks Today ਉਹ ਬਾਕੀਆਂ ਦੇ ਲਈ ਰਸਤਾ ਖੋਲ੍ਹ ਦੇਵੇਗਾ। ਮੈਂ ਇਸ ਪ੍ਰਯਾਸ ਦੇ ਲਈ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ,  ਤੁਹਾਡੀ ਪੂਰੀ ਟੀਮ ਨੂੰ,  ਅਤੇ ਸਭ ਤੋਂ ਬੜੀ ਖੁਸ਼ੀ ਦੀ ਬਾਤ ਹੈ ਕਿ ਤੁਸੀਂ ਇਸ ਈਵੈਂਟ ਨੂੰ ਇੱਕ ਮੀਡੀਆ ਹਾਊਸ ਦੀ ਭਲਾਈ ਲਈ ਨਹੀਂ,  ਦੇਸ਼ ਦੀ ਭਲਾਈ ਦੇ ਲਈ ਤੁਸੀਂ ਉਸ ਦੀ ਰਚਨਾ ਕੀਤੀ।  50, 000 ਤੋਂ ਜ਼ਿਆਦਾ ਨੌਜਵਾਨਾਂ ਦੇ ਨਾਲ ਇੱਕ ਮਿਸ਼ਨ ਮੋਡ ਵਿੱਚ ਬਾਤਚੀਤ ਕਰਨਾ,  ਉਨ੍ਹਾਂ ਨੂੰ ਜੋੜਨਾ,  ਉਨ੍ਹਾਂ ਨੂੰ ਮਿਸ਼ਨ ਦੇ ਨਾਲ ਜੋੜਨਾ ਅਤੇ ਉਸ ਵਿੱਚੋਂ ਜੋ ਬੱਚੇ ਸਿਲੈਕਟ ਹੋ ਕੇ ਆਏ,   ਉਨ੍ਹਾਂ ਦੀ ਅੱਗੇ ਦੀ ਟ੍ਰੇਨਿੰਗ ਦੀ ਚਿੰਤਾ ਕਰਨਾ,  ਇਹ ਆਪਣੇ ਆਪ ਵਿੱਚ ਬਹੁਤ ਅਦਭੁਤ ਕੰਮ ਹੈ।  ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ। ਜਿਨ੍ਹਾਂ ਨੌਜਵਾਨਾਂ ਤੋਂ ਮੈਨੂੰ ਇੱਥੇ ਫੋਟੋ ਨਿਕਲਵਾਉਣ ਦਾ ਮੌਕਾ ਮਿਲਿਆ ਹੈ,  ਮੈਨੂੰ ਭੀ ਖੁਸ਼ੀ ਹੋਈ ਕਿ ਦੇਸ਼ ਦੇ ਹੋਣਹਾਰ ਲੋਕਾਂ ਦੇ ਨਾਲ ,  ਮੈਂ ਆਪਣੀ ਫੋਟੋ ਨਿਕਲਵਾ ਪਾਇਆ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ ਦੋਸਤੋ ਕਿ ਤੁਹਾਡੇ ਨਾਲ ਮੇਰੀ ਫੋਟੋ ਅੱਜ ਨਿਕਲੀ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਸਾਰੀ ਯੁਵਾ ਪੀੜ੍ਹੀ,  ਜੋ ਮੈਨੂੰ ਦਿਖ ਰਹੀ ਹੈ,  2047 ਵਿੱਚ ਜਦੋਂ ਦੇਸ਼ ਵਿਕਸਿਤ ਭਾਰਤ ਬਣੇਗਾ,  ਸਭ ਤੋਂ ਜ਼ਿਆਦਾ ਬੈਨਿਫਿਸ਼ਿਅਰੀ ਆਪ ਲੋਕ ਹੋ,  ਕਿਉਂਕਿ ਆਪ ਉਮਰ ਦੇ ਉਸ ਪੜਾਅ ‘ਤੇ ਹੋਵੋਂਗੇ,  ਜਦੋਂ ਭਾਰਤ ਵਿਕਸਿਤ ਹੋਵੇਗਾ ,  ਤੁਹਾਡੇ ਲਈ ਮੌਜ ਹੀ ਮੌਜ ਹੈ।  ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

  • Dalbir Chopra EX Jila Vistark BJP April 25, 2025

    1उ
  • Gaurav munday April 23, 2025

    876
  • Anjni Nishad April 23, 2025

    जय हो🙏🏻🙏🏻
  • Polamola Anji April 21, 2025

    bjp🔥🔥🔥🔥
  • Bhupat Jariya April 17, 2025

    Jay shree ram
  • ram Sagar pandey April 16, 2025

    🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐🌹🌹🙏🙏🌹🌹जय श्रीराम 🙏💐🌹जय माता दी 🚩🙏🙏🌹🌹🙏🙏🌹🌹
  • Jitendra Kumar April 16, 2025

    🙏🇮🇳❤️🎉
  • Kukho10 April 15, 2025

    PM Modi is the greatest leader in Indian history!
  • jitendra singh yadav April 12, 2025

    जय श्री राम
  • Rajni Gupta April 11, 2025

    🙏🙏🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi Distributes Over 51,000 Appointment Letters At 15th Rozgar Mela

Media Coverage

PM Modi Distributes Over 51,000 Appointment Letters At 15th Rozgar Mela
NM on the go

Nm on the go

Always be the first to hear from the PM. Get the App Now!
...
Prime Minister condoles the loss of lives in an accident in Mandsaur, Madhya Pradesh
April 27, 2025
QuotePM announces ex-gratia from PMNRF

Prime Minister, Shri Narendra Modi, today condoled the loss of lives in an accident in Mandsaur, Madhya Pradesh. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The Prime Minister's Office posted on X :

"Saddened by the loss of lives in an accident in Mandsaur, Madhya Pradesh. Condolences to those who have lost their loved ones. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi"