ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਅਗਰਤਲਾ ਵਿੱਚ ਦੋ ਪ੍ਰਮੁੱਖ ਵਿਕਾਸ ਪਹਿਲਾਂ ਦੀ ਸ਼ੁਰੂਆਤ ਕੀਤੀ
“ਹੀਰਾ (HIRA) ਮਾਡਲ ਦੇ ਅਧਾਰ ‘ਤੇ ਤ੍ਰਿਪੁਰਾ ਮਜ਼ਬੂਤ ਹੋ ਰਿਹਾ ਹੈ ਤੇ ਆਪਣੀ ਕਨੈਕਟੀਵਿਟੀ ਦਾ ਪਸਾਰ ਕਰ ਰਿਹਾ ਹੈ”
“ਸੜਕ, ਰੇਲ, ਹਵਾ ਤੇ ਜਲ ਕਨੈਕਟੀਵਿਟੀ ‘ਚ ਬੇਮਿਸਾਲ ਨਿਵੇਸ਼ ਤ੍ਰਿਪੁਰਾ ਨੂੰ ਵਪਾਰ ਤੇ ਉਦਘਯੋਗ ਦੇ ਨਾਲ–ਨਾਲ ਇੱਕ ਵਪਾਰਕ ਲਾਂਘੇ ਦੇ ਨਵੇਂ ਧੁਰੇ ਵਿੱਚ ਤਬਦੀਲ ਕਰ ਰਿਹਾ ਹੈ”
“ਇੱਕ ਦੋਹਰੇ–ਇੰਜਣ ਵਾਲੀ ਸਰਕਾਰ ਤੋਂ ਭਾਵ ਹੈ ਸਰੋਤਾਂ ਦੀ ਵਾਜਬ ਵਰਤੋਂ, ਇਸ ਤੋਂ ਭਾਵ ਹੈ ਸੂਖਮਤਾ ਤੇ ਲੋਕਾਂ ਦੀ ਤਾਕਤ ‘ਚ ਵਾਧਾ, ਇਸ ਦਾ ਮਤਲਬ ਹੈ ਸੰਕਲਪਾਂ ਦੀ ਪੂਰਤੀ ਅਤੇ ਖ਼ੁਸ਼ਹਾਲੀ ਵੱਲ ਇਕਜੁੱਟ ਕੋਸ਼ਿਸ਼”

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਸੱਤਯਾਦੇਵ ਆਰਯ ਜੀ, ਇੱਥੋਂ ਦੇ ਯੁਵਾ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਬਿਪਲਬ ਦੇਬ ਜੀ, ਤ੍ਰਿਪੁਰਾ ਦੇ ਉਪ-ਮੁੱਖ ਮੰਤਰੀ ਸ਼੍ਰੀ ਜਿਸ਼ਨੂ ਦੇਵ ਵਰਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭੈਣ ਪ੍ਰਤਿਮਾ ਭੌਮਿਕ ਜੀ, ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਜੀ, ਰਾਜ ਸਰਕਾਰ ਵਿੱਚ ਮੰਤਰੀ ਸ਼੍ਰੀ ਐੱਨਸੀ ਦੇਬਬਰਮਾ ਜੀ, ਸ਼੍ਰੀ ਰਤਨਲਾਲ ਨਾਥ ਜੀ, ਸ਼੍ਰੀ ਪ੍ਰਣਜੀਤ ਸਿੰਘਾ ਰੌਏ ਜੀ, ਸ਼੍ਰੀ ਮਨੋਜ ਕਾਂਤੀ ਦੇਬ ਜੀ, ਹੋਰ ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ !

ਸ਼ਬਾਈ ਦੇ ਨਮੋਸ਼ਕਾਰ। ਸ਼ਕਲ ਕੇ ਦੂ ਹਜ਼ਾਰ ਬਾਈਸ ਵਰਸ਼ੇਰ ਔਨੇਕ-ਔਨੇਕ ਸ਼ੁਭੇੱਛਾ। ਜੌਤੌਨੋ ਖੂਨੂਮਖਾ। ਜੌਤੌਨੋ ਬੀਸ਼ੀ ਕੌਤਾਲਨੀ ਖਾ ਕਾਹਾਮ ਯਾਫਰ ਓ। ਸਾਲ ਦੀ ਸ਼ੁਰੂਆਤ ਵਿੱਚ ਹੀ, ਤ੍ਰਿਪੁਰਾ ਨੂੰ ਮਾਂ ਤ੍ਰਿਪੁਰ ਸੁੰਦਰੀ ਦੇ ਅਸ਼ੀਰਵਾਦ ਨਾਲ ਅੱਜ ਤਿੰਨ ਉਪਹਾਰ ਮਿਲ ਰਹੇ ਹਨ। ਪਹਿਲਾ ਉਪਹਾਰ- ਕਨੈਕਟੀਵਿਟੀ ਦਾ, ਦੂਸਰਾ ਉਪਹਾਰ - ਮਿਸ਼ਨ 100 ਵਿਦਿਯਾਜਯੋਤੀ ਸਕੂਲਾਂ ਦਾ ਅਤੇ ਤੀਸਰਾ ਉਪਹਾਰ - ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਦਾ। ਅੱਜ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਨੀਂਹ ਪੱਥਰ ਇੱਥੇ ਹੋਇਆ ਹੈ। ਆਪ ਸਭ ਨੂੰ ਇਨਾਂ ਤਿੰਨਾਂ ਹੀ ਉਪਹਾਰਾਂ ਦੇ ਲਈ ਬਹੁਤ-ਬਹੁਤ ਵਧਾਈ !

ਸਾਥੀਓ,

21ਵੀਂ ਸਦੀ ਦਾ ਭਾਰਤ, ਸਭਨੂੰ ਸਾਥ ਲੈਕੇ, ਸਭ ਦੇ ਵਿਕਾਸ ਅਤੇ ਸਭ ਦੇ ਪ੍ਰਯਾਸ ਨਾਲ ਹੀ ਅੱਗੇ ਵਧੇਗਾ। ਕੁਝ ਰਾਜ ਪਿੱਛੇ ਰਹੇ, ਕੁਝ ਰਾਜ ਦੇ ਲੋਕ ਮੂਲਭੂਤ ਸੁਵਿਧਾਵਾਂ ਦੇ ਲਈ ਤਰਸਦੇ ਰਹੇ, ਇਹ ਅਸੰਤੁਲਿਤ ਵਿਕਾਸ ਰਾਸ਼ਟਰ ਦੇ ਵਿਕਾਸ ਲਈ ਉਚਿਤ ਨਹੀਂ ਹੈ, ਠੀਕ ਨਹੀਂ ਹੈ। ਤ੍ਰਿਪੁਰਾ ਦੇ ਲੋਕਾਂ ਨੇ ਦਹਾਕਿਆਂ ਤੱਕ, ਇੱਥੇ ਇਹੀ ਦੇਖਿਆ ਹੈ, ਇਹੀ ਅਨੁਭਵ ਕੀਤਾ ਹੈ। ਪਹਿਲਾਂ ਇੱਥੇ ਭ੍ਰਿਸ਼ਟਾਚਾਰ ਦੀ ਗੱਡੀ ਰੁਕਣ ਦਾ ਨਾਮ ਨਹੀਂ ਲੈਂਦੀ ਸੀ ਅਤੇ ਵਿਕਾਸ ਦੀ ਗੱਡੀ ’ਤੇ ਬ੍ਰੇਕ ਲਗਿਆ ਹੋਇਆ ਸੀ। ਪਹਿਲਾਂ ਜੋ ਸਰਕਾਰ ਇੱਥੇ ਸੀ ਉਸ ਵਿੱਚ ਤ੍ਰਿਪੁਰਾ ਦੇ ਵਿਕਾਸ ਦਾ ਨਾ ਵਿਜਨ ਸੀ ਅਤੇ ਨਾ ਹੀ ਉਸ ਦੀ ਨੀਅਤ ਸੀ।

ਗ਼ਰੀਬੀ ਅਤੇ ਪਿੱਛੜੇਪਣ ਨੂੰ ਤ੍ਰਿਪੁਰਾ ਦੇ ਭਾਗ ਦੇ ਨਾਲ ਚਿਪਕਾ ਦਿੱਤਾ ਗਿਆ ਸੀ। ਇਸ ਸਥਿਤੀ ਨੂੰ ਬਦਲਣ ਲਈ ਹੀ ਮੈਂ ਤ੍ਰਿਪੁਰਾ ਦੇ ਲੋਕਾਂ ਨੂੰ HIRA ਦਾ ਭਰੋਸਾ ਦਿੱਤਾ ਸੀ। H ਤੋਂ highway, I ਤੋਂ Internet way, R ਤੋਂ railways ਅਤੇ A ਤੋਂ Airways. ਅੱਜ ਹੀਰਾ ਮਾਡਲ ’ਤੇ ਤ੍ਰਿਪੁਰਾ ਆਪਣੀ ਕਨਕੈਟੀਵਿਟੀ ਸੁਧਾਰ ਰਿਹਾ ਹੈ, ਆਪਣੀ ਕਨੈਕਟੀਵਿਟੀ ਵਧਾ ਰਿਹਾ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਮਹਾਰਾਜਾ ਬੀਰ ਬਿਕਰਮ ਏਅਰਪੋਰਟ ਦੀ ਨਵ-ਨਿਰਮਿਤ ਟਰਮੀਨਲ ਬਿਲਡਿੰਗ ਅਤੇ ਦੂਸਰੀਆਂ ਸੁਵਿਧਾਵਾਂ ਨੂੰ ਦੇਖਣ ਗਿਆ ਸੀ। ਤ੍ਰਿਪੁਰਾ ਦੇ ਸੱਭਿਆਚਾਰ, ਇੱਥੋਂ ਦੀ ਵਿਰਾਸਤ, ਇੱਥੋਂ ਦਾ ਆਰਕੀਟੈਕਚਰ, ਏਅਰਪੋਰਟ ’ਤੇ ਉਤਰਨ ਵਾਲੇ ਹਰ ਯਾਤਰੀ ਨੂੰ ਹੁਣ ਸਭ ਤੋਂ ਪਹਿਲਾਂ ਨਜ਼ਰ ਆਵੇਗਾ।

ਤ੍ਰਿਪੁਰਾ ਦੀ ਕੁਦਰਤੀ ਸੁੰਦਰਤਾ ਹੋਵੇ, ਉਨਾਕੋਟਿ ਹਿਲਸ ਦੇ ਜਨਜਾਤੀਯ ਸਾਥੀਆਂ ਦੀ ਕਲਾ ਹੋਵੇ, ਪੱਥਰ ਦੀਆਂ ਮੂਰਤੀਆਂ ਹੋਣ, ਐਸਾ ਲਗਦਾ ਹੈ ਕਿ ਏਅਰਪੋਰਟ ’ਤੇ ਪੂਰਾ ਤ੍ਰਿਪੁਰਾ ਸਿਮਟ ਆਇਆ ਹੈ। ਨਵੀਆਂ ਸੁਵਿਧਾਵਾਂ ਦੇ ਬਾਅਦ ਮਹਾਰਾਜਾ ਬੀਰ-ਬਿਕਰਮ ਏਅਰਪੋਰਟ ਦੀ ਸਮਰੱਥਾ ਪਹਿਲਾਂ ਦੀ ਤੁਲਨਾ ਵਿੱਚ ਤਿੰਨ ਗੁਣਾ ਹੋਰ ਵਧ ਗਈ ਹੈ। ਹੁਣ ਇੱਥੇ ਦਰਜਨਭਰ ਜਹਾਜ਼ਾਂ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ। ਇਸ ਤੋਂ ਤ੍ਰਿਪੁਰਾ ਦੇ ਨਾਲ-ਨਾਲ ਪੂਰੇ ਨੌਰਥ ਈਸਟ ਦੀ ਹਵਾਈ ਕਨੈਕਟੀਵਿਟੀ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ। ਜਦੋਂ ਇੱਥੇ ਡੋਮੈਸਟਿਕ ਕਾਰਗੋ ਟਰਮੀਨਲ ਦਾ, ਪਾਸਡ ਸਟੋਰੇਜ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਪੂਰੇ ਨੌਰਥ ਈਸਟ ਦੇ ਵਪਾਰ-ਕਾਰੋਬਾਰ ਨੂੰ ਨਵੀਂ ਤਾਕਤ ਮਿਲੇਗੀ। ਸਾਡੇ ਮਹਾਰਾਜਾ ਬੀਰ-ਬਿਕਰਮ ਜੀ ਨੇ ਸਿੱਖਿਆ ਦੇ ਖੇਤਰ ਵਿੱਚ, ਆਰਕੀਟੈਕਚਰ ਦੇ ਖੇਤਰ ਵਿੱਚ, ਤ੍ਰਿਪੁਰਾ ਨੂੰ ਨਵੀਂ ਉਚਾਈ ਦਿੱਤੀ ਸੀ। ਅੱਜ ਉਹ ਤ੍ਰਿਪੁਰਾ ਦਾ ਵਿਕਾਸ ਹੁੰਦੇ ਦੇਖ ਕੇ, ਇੱਥੋਂ ਦੇ ਲੋਕਾਂ ਦੇ ਪ੍ਰਯਾਸਾਂ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ।

ਸਾਥੀਓ,

ਅੱਜ ਤ੍ਰਿਪੁਰਾ ਦੀ ਕਨੈਕਟੀਵਿਟੀ ਨੂੰ ਵਧਾਉਣ ਦੇ ਨਾਲ ਹੀ ਇਸ ਨੂੰ ਨੌਰਥ ਈਸਟ ਦੇ ਗੇਟਵੇਅ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਰੋਡ ਹੋਵੇ, ਰੇਲ ਹੋਵੇ, ਏਅਰ ਹੋਵੇ ਜਾਂ ਫਿਰ ਵਾਟਰਵੇਅ ਕਨੈਕਟੀਵਿਟੀ, ਆਧੁਨਿਕ ਇਨਫ੍ਰਾਸਟ੍ਰਕਚਰ ’ਤੇ ਜਿਤਨਾ ਨਿਵੇਸ਼ ਸਾਡੀ ਸਰਕਾਰ ਕਰ ਰਹੀ ਹੈ, ਉਤਨਾ ਪਹਿਲਾਂ ਕਦੇ ਨਹੀਂ ਹੋਇਆ। ਹੁਣ ਤ੍ਰਿਪੁਰਾ ਇਸ ਖੇਤਰ ਵਿੱਚ ਵਪਾਰ-ਕਾਰੋਬਾਰ ਦਾ ਨਵਾਂ ਹਬ ਬਣ ਰਿਹਾ ਹੈ, ਟ੍ਰੇਡ ਕੌਰੀਡੋਰ ਬਣ ਰਿਹਾ ਹੈ। ਰੋਡ ਅਤੇ ਰੇਲਵੇ ਨਾਲ ਜੁੜੇ ਦਰਜਨਾਂ ਪ੍ਰੋਜੈਕਟਾਂ ਅਤੇ ਬਾਂਗਲਾਦੇਸ਼ ਦੇ ਨਾਲ ਇੰਟਰਨੈਸ਼ਨਲ ਵਾਟਰਵੇਅ ਕਨੈਕਟੀਵਿਟੀ ਨੇ ਇੱਥੋਂ ਦਾ ਕਾਇਆਕਲਪ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡੀ ਸਰਕਾਰ ਅਗਰਤਲਾ-ਅਖੌਰਾ ਰੇਲ ਲਿੰਕ ਨੂੰ ਵੀ ਤੇਜ਼ੀ ਨਾਲ ਪੂਰਾ ਕਰਨ ਦਾ ਪ੍ਰਯਾਸ ਕਰ ਰਹੀ ਹੈ।

ਭਾਈਓ ਅਤੇ ਭੈਣੋਂ,

ਕੇਂਦਰ ਅਤੇ ਰਾਜ ਵਿੱਚ ਜਦੋਂ ਵਿਕਾਸ ਨੂੰ ਸਭ ਤੋਂ ਉੱਪਰ ਰੱਖਣ ਵਾਲੀ ਸਰਕਾਰ ਹੁੰਦੀ ਹੈ, ਤਾਂ ਡਬਲ ਤੇਜ਼ੀ ਨਾਲ ਕੰਮ ਵੀ ਹੁੰਦਾ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਡਬਲ ਇੰਜਣ ਦੀ ਸਰਕਾਰ ਯਾਨੀ ਸੰਸਾਧਨਾਂ ਦਾ ਸਹੀ ਇਸਤੇਮਾਲ ਡਬਲ ਇੰਜਣ ਦੀ ਸਰਕਾਰ ਯਾਨੀ ਭਰਪੂਰ ਸੰਵੇਦਨਸ਼ੀਲਤਾ, ਡਬਲ ਇੰਜਣ ਦੀ ਸਰਕਾਰ ਯਾਨੀ ਲੋਕਾਂ ਦੀ ਸਮਰੱਥਾ ਨੂੰ ਹੁਲਾਰਾ, ਡਬਲ ਇੰਜਣ ਦੀ ਸਰਕਾਰ ਯਾਨੀ ਸੇਵਾਭਾਵ, ਸਮਰਪਣਭਾਵ। ਡਬਲ ਇੰਜਣ ਦੀ ਸਰਕਾਰ ਯਾਨੀ ਸੰਕਲਪਾਂ ਦੀ ਸਿੱਧੀ। ਅਤੇ, ਡਬਲ ਇੰਜਣ ਦੀ ਸਰਕਾਰ ਯਾਨੀ ਸਮ੍ਰਿੱਧੀ ਦੀ ਤਰਫ਼ ਇਕਜੁੱਟ ਪ੍ਰਯਾਸ।

ਅੱਜ ਇੱਥੇ ਜਿਸ ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ, ਉਹ ਇਸੇ ਦਾ ਉਦਾਹਰਣ ਹੈ। ਜਦੋਂ ਹਰ ਘਰ ਵਿੱਚ ਨਲ ਸੇ ਜਲ ਦਾ ਕਨੈਕਸ਼ਨ ਹੋਵੇਗਾ, ਜਦੋਂ ਹਰ ਗ਼ਰੀਬ ਦੇ ਪਾਸ ਪੱਕੀ ਛੱਤ ਹੋਵੇਗੀ ਅਤੇ ਹੁਣੇ ਮੈਂ ਕੁਝ ਲਾਭਾਰਥੀਆਂ ਨੂੰ ਮਿਲ ਕੇ ਆਇਆ ਹਾਂ। ਉਨ੍ਹਾਂ ਦਾ ਆਪਣੇ ਆਪ ਦਾ ਅਨੁਭਵ ਕੀ ਹੈ ਇਨਾਂ ਯੋਜਨਾਵਾਂ ਨਾਲ ਇਸ ਦਾ ਸਮਝਣ ਦਾ ਮੈਂ ਪ੍ਰਯਾਸ ਕਰ ਰਿਹਾ ਸੀ। ਲੇਕਿਨ ਇੱਕ ਬੇਟੀ ਜਿਸ ਨੂੰ ਘਰ ਮਿਲਣਾ ਤੈਅ ਹੋਇਆ ਹੈ, ਹਾਲੇ ਤਾਂ ਸਿਰਫ਼ ਫਲੋਰ ਦਾ ਹੀ ਕੰਮ ਹੋਇਆ ਹੈ, ਹਾਲੇ ਦੀਵਾਰਾਂ ਬਾਕੀ ਹਨ, ਲੇਕਿਨ ਉਹ ਇਤਨੀ ਉਹ ਖੁਸ਼ ਸੀ, ਇਤਨੀ ਖੁਸ਼ ਸੀ ਕਿ ਉਸ ਦੇ ਅੱਖਾਂ ਦੇ ਹੰਝੂ ਬੰਦ ਨਹੀਂ ਹੋ ਰਹੇ ਸਨ। ਇਹ ਖੁਸ਼ੀ ਇਹ ਸਰਕਾਰ ਜਨ ਸਾਧਾਰਣ ਦੀ ਖੁਸ਼ੀ ਦੇ ਲਈ ਸਮਰਪਿਤ ਹੈ।

ਜਦੋਂ ਹਰ ਪਾਤਰ ਪਰਿਵਰ ਦੇ ਪਾਸ ਆਯੁਸ਼ਮਾਨ ਯੋਜਨਾ ਦਾ ਕਾਰਡ ਹੋਵੇਗਾ, ਇੱਕ ਐਸਾ ਪਰਿਵਾਰ ਮੈਨੂੰ ਮਿਲਿਆ ਜਿੱਥੇ ਮਾਂ ਅਤੇ ਉਸ ਦਾ ਨੌਜਵਾਨ ਪੁੱਤਰ ਦੋਨਾਂ ਨੂੰ ਕੈਂਸਰ ਹੋਇਆ ਸੀ। ਆਯੁਸ਼ਮਾਨ ਭਾਰਤ ਯੋਜਨਾ ਦੇ ਕਾਰਨ ਮਾਂ ਦੀ ਜ਼ਿੰਦਗੀ, ਬੇਟੇ ਦੀ ਜ਼ਿੰਦਗੀ ਉਸ ਨੂੰ ਉਚਿਤ ਸਾਲਾਬਾਰ ਮਿਲ ਪਾਏਗੀ। ਜਦੋਂ ਹਰ ਗ਼ਰੀਬ ਦੇ ਪਾਸ ਬੀਮਾ ਸੁਰੱਖਿਆ ਕਵਚ ਹੋਵੇਗਾ, ਜਦੋਂ ਹਰ ਬੱਚੇ ਦੇ ਪਾਸ ਪੜ੍ਹਨ ਦਾ ਅਵਸਰ ਹੋਵੇਗਾ, ਹਰ ਕਿਸਾਨ ਦੇ ਪਾਸ ਕੇਸੀਸੀ ਕਾਰਡ ਹੋਵੇਗਾ, ਹਰ ਪਿੰਡ ਵਿੱਚ ਅੱਛੀਆਂ ਸੜਕਾਂ ਹੋਣਗੀਆਂ, ਤਾਂ ਗ਼ਰੀਬ ਦਾ ‍ਆਤਮਵਿਸ਼ਵਾਸ ਵਧੇਗਾ, ਗ਼ਰੀਬ ਦਾ ਜੀਵਨ ਅਸਾਨ ਬਣੇਗਾ, ਮੇਰੇ ਦੇਸ਼ ਦਾ ਹਰ ਨਾਗਰਿਕ ਸਸ਼ਕਤ ਬਣੇਗਾ, ਮੇਰਾ ਗ਼ਰੀਬ ਸਸ਼ਕਤ ਹੋਵੇਗਾ। ਇਹੀ ‍ਆਤਮਵਿਸ਼ਵਾਸ ਸਮ੍ਰਿੱਧੀ ਦਾ ਅਧਾਰ ਹੈ, ਸੰਪੰਨਤਾ ਦਾ ਅਧਾਰ ਹੈ। ਇਸ ਲਈ ਹੀ, ਮੈਂ ਲਾਲ ਕਿਲ੍ਹੇ ਤੋਂ ਇਹ ਕਿਹਾ ਸੀ ਕਿ ਹੁਣ ਸਾਨੂੰ ਯੋਜਨਾਵਾਂ ਦੇ ਹਰ ਲਾਭਾਰਥੀ ਤੱਕ ਖ਼ੁਦ ਪਹੁੰਚਣਾ ਹੋਵੇਗਾ, ਯੋਜਨਾਵਾਂ ਦੇ ਸੈਚੁਰੇਸ਼ਨ ਦੀ ਤਰਫ਼ ਵਧਣਾ ਹੋਵੇਗਾ।

ਮੈਨੂੰ ਖੁਸ਼ੀ ਹੈ ਕਿ ਅੱਜ ਤ੍ਰਿਪੁਰਾ ਨੇ ਇਸ ਦਿਸ਼ਾ ਵਿੱਚ ਬਹੁਤ ਬੜਾ ਕਦਮ ਉਠਾਇਆ ਹੈ। ਐਸੇ ਸਾਲ ਵਿੱਚ, ਜਦੋਂ ਤ੍ਰਿਪੁਰਾ ਆਪਣੇ ਪੂਰਨ ਰਾਜਤਵ ਦੇ 50 ਸਾਲ ਪੂਰੇ ਕਰ ਰਿਹਾ ਹੈ, ਇਹ ਸੰਕਲਪ ਆਪਣੇ ਆਪ ਵਿੱਚ ਬਹੁਤ ਬੜੀ ਉਪਲਬਧੀ ਹੈ। ਪਿੰਡ ਅਤੇ ਗ਼ਰੀਬ ਦੀ ਭਲਾਈ ਲਈ ਚਲ ਰਹੀਆਂ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਤ੍ਰਿਪੁਰਾ ਪਹਿਲਾਂ ਹੀ ਦੇਸ਼ ਦੇ ਮੋਹਰੀ ਰਾਜਾਂ ਵਿੱਚ ਹੈ। ਗ੍ਰਾਮ ਸਮ੍ਰਿੱਧੀ ਯੋਜਨਾ ਤ੍ਰਿਪੁਰਾ ਦੇ ਇਸ ਰਿਕਾਰਡ ਨੂੰ ਹੋਰ ਬਿਹਤਰ ਬਣਾਏਗੀ। 20 ਤੋਂ ਅਧਿਕ ਮੂਲ ਸੁਵਿਧਾਵਾਂ ਹਰ ਪਿੰਡ, ਹਰ ਗ਼ਰੀਬ ਪਰਿਵਾਰ ਨੂੰ ਮਿਲਣ, ਇਹ ਸੁਨਿਸ਼ਚਿਤ ਕੀਤਾ ਜਾਵੇਗਾ। ਮੈਨੂੰ ਇਹ ਗੱਲ ਵੀ ਪਸੰਦ ਆਈ ਕਿ ਜੋ ਪਿੰਡ ਸ਼ਤ-ਪ੍ਰਤੀਸ਼ਤ ਲਕਸ਼ਾਂ ਨੂੰ ਪਹਿਲਾਂ ਹਾਸਲ ਕਰਨਗੇ, ਉਨ੍ਹਾਂ ਨੂੰ ਲੱਖਾਂ ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਨਾਲ ਵਿਕਾਸ ਲਈ ਇੱਕ ਸਵਸਥ ਮੁਕਾਬਲਾ ਵੀ ਵਿਕਸਿਤ ਹੋਵੇਗਾ।

ਸਾਥੀਓ,

ਅੱਜ ਤ੍ਰਿਪੁਰਾ ਵਿੱਚ ਜੋ ਸਰਕਾਰ ਹੈ, ਉਹ ਗ਼ਰੀਬ ਦਾ ਦੁਖ ਵੀ ਸਮਝਦੀ ਹੈ ਅਤੇ ਗ਼ਰੀਬ ਲਈ ਸੰਵੇਦਨਸ਼ੀਲ ਵੀ ਹੈ। ਸਾਡੇ ਮੀਡੀਆ ਵਾਲੇ ਸਾਥੀ, ਇਸ ਦੀ ਬਹੁਤ ਚਰਚਾ ਨਹੀਂ ਕਰਦੇ, ਇਸ ਲਈ ਮੈਂ ਅੱਜ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ। ਜਦੋਂ ਤ੍ਰਿਪੁਰਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ’ਤੇ ਕੰਮ ਸ਼ੁਰੂ ਹੋਇਆ ਤਾਂ ਇੱਕ ਮੁਸ਼ਕਿਲ ਆਈ ਕੱਚੇ ਘਰ ਦੀ ਸਰਕਾਰੀ ਪਰਿਭਾਸ਼ਾ ਤੋਂ। ਪਹਿਲਾਂ ਜੋ ਸਰਕਾਰ ਇੱਥੇ ਸੀ, ਉਸ ਨੇ ਵਿਵਸਥਾ ਬਣਾਈ ਸੀ ਕਿ ਜਿਸ ਘਰ ਵਿੱਚ, ਲੋਹੇ ਦੀ ਚਾਦਰ ਨਾਲ ਬਣੀ ਛੱਤ ਹੋਵੇਗੀ, ਉਸ ਨੂੰ ਕੱਚਾ ਘਰ ਨਹੀਂ ਮੰਨਿਆ ਜਾਵੇਗਾ।

ਯਾਨੀ ਘਰ ਦੇ ਅੰਦਰ ਦੀਆਂ ਸੁਵਿਧਾਵਾਂ ਭਲੇ ਹੀ ਜਰਜਰ ਹੋਣ, ਦੀਵਾਰਾਂ ਮਿੱਟੀ ਦੀਆਂ ਹੋਣ, ਲੇਕਿਨ ਛੱਤ ’ਤੇ ਲੋਹੇ ਦੀ ਚਾਦਰ ਹੋਣ ਭਰ ਨਾਲ ਉਸ ਘਰ ਨੂੰ ਕੱਚਾ ਨਹੀਂ ਮੰਨਿਆ ਜਾਂਦਾ ਸੀ। ਇਸ ਵਜ੍ਹਾ ਨਾਲ ਤ੍ਰਿਪੁਰਾ ਦੇ ਹਜ਼ਾਰਾਂ ਗ੍ਰਾਮੀਣ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭ ਤੋਂ ਵੰਚਿਤ ਸਨ। ਮੈਂ ਪ੍ਰਸ਼ੰਸਾ ਕਰਾਂਗਾ ਮੇਰੇ ਸਾਥੀ ਬਿਪਲਬ ਦੇਵ ਜੀ ਦੀ, ਕਿਉਂਕਿ ਉਹ ਇਸ ਵਿਸ਼ੇ ਨੂੰ ਲੈ ਕੇ ਮੇਰੇ ਪਾਸ ਆਏ।

ਕੇਂਦਰ ਸਰਕਾਰ ਦੇ ਸਾਹਮਣੇ ਸਾਰੀਆਂ ਚੀਜ਼ਾਂ ਉਨ੍ਹਾਂ ਨੇ ਰੱਖੀਆਂ, ਸਬੂਤਾਂ ਦੇ ਨਾਲ ਰੱਖੀਆਂ। ਇਸ ਦੇ ਬਾਅਦ ਭਾਰਤ ਸਰਕਾਰ ਨੇ ਵੀ ਆਪਣੇ ਨਿਯਮ ਬਦਲੇ, ਪਰਿਭਾਸ਼ਾ ਨੂੰ ਵੀ ਬਦਲ ਦਿੱਤਾ ਅਤੇ ਇਸ ਵਜ੍ਹਾ ਨਾਲ ਤ੍ਰਿਪੁਰਾ ਦੇ 1 ਲੱਖ 80 ਹਜ਼ਾਰ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਦਾ ਹੱਕਦਾਰ ਬਣਾਇਆ ਗਿਆ। ਹੁਣ ਤੱਕ ਤ੍ਰਿਪੁਰਾ ਦੇ 50 ਹਜ਼ਾਰ ਤੋਂ ਅਧਿਕ ਸਾਥੀਆਂ ਨੂੰ ਪੱਕਾ ਘਰ ਮਿਲ ਵੀ ਚੁੱਕਿਆ ਹੈ। ਡੇਢ ਲੱਖ ਤੋਂ ਅਧਿਕ ਪਰਿਵਾਰਾਂ ਨੂੰ ਹਾਲ ਵਿੱਚ ਹੀ ਆਪਣਾ ਘਰ ਬਣਾਉਣ ਦੇ ਲਈ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਹੈ। ਆਪ ਅੰਦਾਜ਼ਾ ਲਗਾ ਸਕਦੇ ਹੋ, ਪਹਿਲਾਂ ਦੀ ਸਰਕਾਰ ਕਿਵੇਂ ਕੰਮ ਕਰਦੀ ਸੀ ਅਤੇ ਸਾਡੀ ਡਬਲ ਇੰਜਣ ਦੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ।

ਭਾਈਓ ਅਤੇ ਭੈਣੋਂ,

ਕਿਸੇ ਵੀ ਖੇਤਰ ਦੇ ਵਿਕਾਸ ਲਈ ਸਾਧਨਾਂ-ਸੰਸਾਧਨਾਂ ਦੇ ਨਾਲ ਹੀ ਉੱਥੋਂ ਦੇ ਨਾਗਰਿਕਾਂ ਦੀ ਸਮਰੱਥਾ ਵੀ ਇਤਨੀ ਹੀ ਜ਼ਰੂਰੀ ਹੈ। ਸਾਡੀ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਤੋਂ ਵੀ ਜ਼ਿਆਦਾ ਸਮਰੱਥਾਵਾਨ ਬਣਨਾ, ਇਹ ਸਮੇਂ ਦੀ ਮੰਗ ਹੈ, ਬਹੁਤ ਜ਼ਰੂਰੀ ਹੈ। 21ਵੀਂ ਸਦੀ ਵਿੱਚ ਭਾਰਤ ਨੂੰ ਆਧੁਨਿਕ ਬਣਾਉਣ ਵਾਲੇ ਦੂਰਦ੍ਰਿਸ਼ਟੀ ਵਾਲੇ ਨੌਜਵਾਨ ਮਿਲਣ, ਇਸ ਦੇ ਲਈ ਦੇਸ਼ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਵਿੱਚ ਸਥਾਨਕ ਭਾਸ਼ਾ ਵਿੱਚ ਪੜ੍ਹਾਈ ’ਤੇ ਵੀ ਉਤਨਾ ਹੀ ਜ਼ੋਰ ਦਿੱਤਾ ਗਿਆ ਹੈ।

ਤ੍ਰਿਪੁਰਾ ਦੇ ਵਿਦਿਆਰਥੀਆਂ ਨੂੰ ਹੁਣ ਮਿਸ਼ਨ-100, ‘ਵਿੱਦਯਾ ਜਯੋਤੀ’ ਅਭਿਯਾਨ ਤੋਂ ਵੀ ਮਦਦ ਮਿਲਣ ਵਾਲੀ ਹੈ। ਸਕੂਲਾਂ ਵਿੱਚ ਸੈਂਕੜੇ ਕਰੋੜ ਰੁਪਏ ਤੋਂ ਬਣਨ ਵਾਲੀਆਂ ਆਧੁਨਿਕ ਸੁਵਿਧਾਵਾਂ ਪੜ੍ਹਾਈ ਨੂੰ ਹੋਰ ਅਸਾਨ, ਅਤੇ ਸੁਲਭ ਬਣਾਉਣਗੀਆਂ। ਵਿਸ਼ੇਸ਼ ਤੌਰ ’ਤੇ ਸਕੂਲਾਂ ਨੂੰ ਜਿਸ ਤਰ੍ਹਾਂ ਅਟਲ ਟਿੰਕਰਿੰਗ ਲੈਬ, ICT labs ਅਤੇ Vocational labs ਨਾਲ ਲੈਸ ਕੀਤਾ ਜਾ ਰਿਹਾ ਹੈ, ਉਹ ਇਨੋਵੇਸ਼ਨ, ਸਟਾਰਟ ਅੱਪਸ, ਅਤੇ ਯੂਨੀਕੌਰਨਸ ਨਾਲ ਯੁਕਤ, ਆਤਮਨਿਰਭਰ ਭਾਰਤ ਦੇ ਲਈ ਤ੍ਰਿਪੁਰਾ ਦੇ ਨੌਜਵਾਨਾਂ ਨੂੰ ਤਿਆਰ ਕਰੇਗਾ।

ਸਾਥੀਓ,

ਕੋਰੋਨਾ ਦੇ ਇਸ ਮੁਸ਼ਕਿਲ ਕਾਲਖੰਡ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਦੇ ਲਈ ਅਨੇਕ ਪ੍ਰਯਾਸ ਕੀਤੇ ਗਏ ਹਨ। ਕੱਲ੍ਹ ਤੋਂ ਦੇਸ਼ਭਰ ਵਿੱਚ 15 ਸਾਲ ਤੋਂ 18 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਮੁਫ਼ਤ ਟੀਕਾਕਰਣ ਦਾ ਅਭਿਯਾਨ ਵੀ ਸ਼ੁਰੂ ਕੀਤਾ ਗਿਆ ਹੈ। ਵਿਦਿਆਰਥੀ ਨਿਸ਼ਚਿੰਤ ਹੋ ਕੇ ਆਪਣੀ ਪੜ੍ਹਾਈ ਕਰ ਪਾਉਣ, ਆਪਣੀਆਂ ਪਰੀਖਿਆਵਾਂ ਬਿਨਾ ਕਿਸੇ ਚਿੰਤਾ ਦੇ ਪਾਉਣ ਇਹ ਬਹੁਤ ਜ਼ਰੂਰੀ ਹੈ। ਤ੍ਰਿਪੁਰਾ ਵਿੱਚ ਤੇਜ਼ੀ ਨਾਲ ਟੀਕਾਕਰਣ ਅਭਿਯਾਨ ਚਲ ਰਿਹਾ ਹੈ। 80 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੂੰ ਪਹਿਲੀ ਡੋਜ਼ ਅਤੇ 65 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੂੰ ਦੂਸਰੀ ਡੋਜ਼ ਲਗ ਚੁੱਕੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ 15 ਤੋਂ 18 ਸਾਲ ਦੇ ਨੌਜਵਾਨਾਂ ਦੇ ਸੰਪੂਰਨ ਟੀਕਾਕਰਣ ਦਾ ਲਕਸ਼ ਵੀ ਤ੍ਰਿਪੁਰਾ ਤੇਜ਼ੀ ਨਾਲ ਹਾਸਲ ਕਰੇਗਾ ।

ਸਾਥੀਓ,

ਅੱਜ ਡਬਲ ਇੰਜਣ ਦੀ ਸਰਕਾਰ, ਪਿੰਡ ਹੋਵੇ ਸ਼ਹਿਰ ਹੋਵੇ, ਸੰਪੂਰਨ ਅਤੇ ਸਥਾਈ ਵਿਕਾਸ ਦੇ ਲਈ ਪ੍ਰਯਾਸ ਕਰ ਰਹੀ ਹੈ। ਖੇਤੀ ਤੋਂ ਲੈ ਕੇ ਵਣ ਉਪਜ ਅਤੇ ਸੈਲਫ਼ ਹੈਲਪ ਗਰੁੱਪਸ ਤੋਂ ਲੈ ਕੇ ਸਾਰੇ ਖੇਤਰਾਂ ਵਿੱਚ ਜੋ ਕੰਮ ਹੋ ਰਿਹਾ ਹੈ, ਉਹ ਵੀ ਸਾਡੀ ਇਸ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਛੋਟੇ ਕਿਸਾਨ ਹੋਣ, ਮਹਿਲਾਵਾਂ ਹੋਣ ਜਾਂ ਫਿਰ ਵਣ ਉਪਜ ’ਤੇ ਨਿਰਭਰ ਸਾਡੇ ਜਨਜਾਤੀਯ ਸਾਥੀ, ਅੱਜ ਇਨ੍ਹਾਂ ਨੂੰ ਸੰਗਠਿਤ ਕਰਕੇ ਇੱਕ ਬੜੀ ਤਾਕਤ ਬਣਾਇਆ ਜਾ ਰਿਹਾ ਹੈ। ਅੱਜ ਅਗਰ ਤ੍ਰਿਪੁਰਾ ਪਹਿਲੀ ਵਾਰ ਮੁਲੀ ਬੈਂਬੂ ਕੁਕੀਜ਼, ਜਿਹੇ ਪੈਕੇਜਡ ਪ੍ਰੋਡਕਟ ਲਾਂਚ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਤ੍ਰਿਪੁਰਾ ਦੀਆਂ ਸਾਡੀਆਂ ਮਾਤਾਵਾਂ-ਭੈਣਾਂ ਦੀ ਬਹੁਤ ਬੜੀ ਭੂਮਿਕਾ ਹੈ।

ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਵਿਕਲਪ ਦੇਣ ਵਿੱਚ ਵੀ ਤ੍ਰਿਪੁਰਾ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇੱਥੇ ਬਣੇ ਬਾਂਸ ਦੇ ਝਾੜੂ, ਬਾਂਸ ਦੀਆਂ ਬੋਤਲਾਂ, ਐਸੇ ਪ੍ਰੋਡਕਟਸ ਲਈ ਬਹੁਤ ਬੜਾ ਬਜ਼ਾਰ ਦੇਸ਼ ਵਿੱਚ ਬਣ ਰਿਹਾ ਹੈ। ਇਸ ਨਾਲ ਬਾਂਸ ਦੇ ਸਮਾਨ ਦੇ ਨਿਰਮਾਣ ਵਿੱਚ ਹਜ਼ਾਰਾਂ ਸਾਥੀਆਂ ਨੂੰ ਰੋਜ਼ਗਾਰ, ਸਵੈਰੋਜ਼ਗਾਰ ਮਿਲ ਰਿਹਾ ਹੈ। ਬਾਂਸ ਨਾਲ ਜੁੜੇ ਕਾਨੂੰਨ ਵਿੱਚ ਬਦਲਾਅ ਦਾ ਬਹੁਤ ਅਧਿਕ ਲਾਭ ਤ੍ਰਿਪੁਰਾ ਨੂੰ ਮਿਲਿਆ ਹੈ।

ਸਾਥੀਓ,

ਇੱਥੇ ਤ੍ਰਿਪੁਰਾ ਵਿੱਚ ਆਰਗੈਨਿਕ ਫਾਰਮਿੰਗ ਨੂੰ ਲੈ ਕੇ ਵੀ ਅੱਛਾ ਕੰਮ ਹੋ ਰਿਹਾ ਹੈ। ਪਾਈਨ ਐਪਲ ਹੋਵੇ, ਖੁਸ਼ਬੂਦਾਰ ਚਾਵਲ ਹੋਣ, ਅਦਰਕ ਹੋਵੇ, ਹਲਦੀ ਹੋਵੇ, ਮਿਰਚ ਹੋਵੇ, ਇਸ ਨਾਲ ਜੁੜੇ ਕਿਸਾਨਾਂ ਲਈ ਦੇਸ਼ ਅਤੇ ਦੁਨੀਆ ਵਿੱਚ ਅੱਜ ਬਹੁਤ ਬੜੀ ਮਾਰਕਿਟ ਬਣ ਚੁੱਕੀ ਹੈ। ਤ੍ਰਿਪੁਰਾ ਦੇ ਛੋਟੇ ਕਿਸਾਨਾਂ ਦੀ ਇਹ ਉਪਜ ਅੱਜ ਕਿਸਾਨ, ਕਿਸਾਨ ਰੇਲ ਦੇ ਦੁਆਰਾ, ਅਗਰਤਲਾ ਤੋਂ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਤੱਕ ਘੱਟ ਭਾੜੇ ਵਿੱਚ, ਘੱਟ ਸਮੇਂ ਵਿੱਚ ਪਹੁੰਚਾ ਰਹੀ ਹੈ। ਮਹਾਰਾਜਾ ਬੀਰ ਬਿਕਰਮ ਏਅਰਪੋਰਟ ’ਤੇ ਜੋ ਬੜਾ ਕਾਰਗੋ ਸੈਂਟਰ ਬਣ ਰਿਹਾ ਹੈ, ਇਸ ਨਾਲ ਇੱਥੋਂ ਦੇ ਆਰਗੈਨਿਕ ਕ੍ਰਿਸ਼ੀ ਉਤਪਾਦ ਵਿਦੇਸ਼ੀ ਬਜ਼ਾਰਾਂ ਤੱਕ ਵੀ ਅਸਾਨੀ ਨਾਲ ਪਹੁੰਚਣ ਵਾਲੇ ਹਨ।

ਸਾਥੀਓ,

ਵਿਕਾਸ ਦੇ ਹਰ ਖੇਤਰ ਵਿੱਚ ਅੱਗੇ ਰਹਿਣ ਦੀ ਤ੍ਰਿਪੁਰਾ ਦੀ ਜੋ ਆਦਤ ਬਣ ਰਹੀ ਹੈ, ਉਸ ਨੂੰ ਸਾਨੂੰ ਬਣਾਈ ਰੱਖਣਾ ਹੈ। ਦੇਸ਼ ਦਾ ਸਾਧਾਰਣ ਮਾਨਵੀ, ਦੇਸ਼ ਦੇ ਦੂਰ-ਸਦੂਰ ਕੋਨੇ ਵਿੱਚ ਰਹਿਣ ਵਾਲਾ ਵਿਅਕਤੀ, ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਾਂਝੀਦਾਰ ਬਣੇ, ਸਸ਼ਕਤ ਬਣੇ, ਸਬਲ ਬਣੇ, ਇਹੀ ਸਾਡਾ ਸੰਕਲਪ ਹੈ। ਇਨ੍ਹਾਂ ਹੀ ਸੰਕਲਪਾਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਹੋਰ ਦੁੱਗਣੇ ਵਿਸ਼ਵਾਸ ਦੇ ਨਾਲ ਕੰਮ ਵਿੱਚ ਜੁਟਾਂਗੇ। ਆਪ ਲੋਕਾਂ ਦਾ ਪਿਆਰ, ਤੁਹਾਡਾ ਸਨੇਹ ਅਤੇ ਤੁਹਾਡਾ ਵਿਸ਼ਵਾਸ ਇਹ ਸਾਡੀ ਬਹੁਤ ਬੜੀ ਪੂੰਜੀ ਹੈ। ਅਤੇ ਮੈਂ ਅੱਜ ਏਅਰਪੋਰਟ ’ਤੇ ਆਉਂਦੇ ਹੋਏ ਦੇਖ ਰਿਹਾ ਸੀ, ਰਸਤੇ ’ਤੇ ਸਭ ਆਵਾਜ਼ ਦੇ ਰਹੇ ਸਨ।

ਤੁਹਾਡਾ ਇਹ ਪਿਆਰ, ਮੈਂ ਤੁਹਾਨੂੰ ਡਬਲ ਇੰਜਣ ਦੀ ਤਾਕਤ ਦੇ ਹਿਸਾਬ ਨਾਲ ਤੁਹਾਡੇ ਇਸ ਪਿਆਰ ਨੂੰ ਡਬਲ ਵਿਕਾਸ ਕਰਕੇ ਵਾਪਸ ਕਰਾਂਗਾ ਅਤੇ ਮੈਨੂੰ ਵਿਸ਼ਵਾਸ ਹੈ, ਜਿਤਨਾ ਪਿਆਰ ਅਤੇ ਸਨੇਹ ਤ੍ਰਿਪੁਰਾ ਦੇ ਲੋਕਾਂ ਨੇ ਸਾਨੂੰ ਦਿੱਤਾ ਹੈ ਉਹ ਅੱਗੇ ਵੀ ਮਿਲਦਾ ਰਹੇਗਾ। ਤੁਹਾਨੂੰ ਇੱਕ ਵਾਰ ਫਿਰ ਇਨ੍ਹਾਂ ਵਿਕਾਸ ਯੋਜਨਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮਾਂ ਤ੍ਰਿਪੁਰਾਸ਼ੁੰਦਰਿਰ ਨਿਕੌਟ, ਆਪਨਾਰ ਪਰਿਵਾਰੇਰ ਸ਼ਾਮ੍ਰਿੱਧਿ, ਉਰਾਜਯੇਰ ਸ਼ਾਰਬਿਕ ਬਿਕਾਸ਼ ਕਾਮਨਾ ਕੋਰਛਿ। ਸ਼ਪਾਸ ਕੇ ਧੰਨਬਾਦ...... ਜੌਤੌਨੋ ਹੰਬਾਈ। ਭਾਰਤ ਮਾਤਾ ਕੀ ਜੈ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian Toy Sector Sees 239% Rise In Exports In FY23 Over FY15: Study

Media Coverage

Indian Toy Sector Sees 239% Rise In Exports In FY23 Over FY15: Study
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਜਨਵਰੀ 2025
January 04, 2025

Empowering by Transforming Lives: PM Modi’s Commitment to Delivery on Promises