ਪ੍ਰਧਾਨ ਮੰਤਰੀ ਨੇ ਲਗਭਗ 16 ਲੱਖ ਮਹਿਲਾ ਮੈਂਬਰਾਂ ਨੂੰ ਲਾਭ ਪਹੁੰਚਾਉਣ ਵਾਲੇ ਸਵੈ–ਸਹਾਇਤਾ ਸਮੂਹਾਂ ਨੂੰ 1,000 ਕਰੋੜ ਰੁਪਏ ਟ੍ਰਾਂਸਫਰ ਕੀਤੇ
ਪ੍ਰਧਾਨ ਮੰਤਰੀ ਨੇ ਬਿਜ਼ਨਸ ਕੋਰਸਪੌਂਡੈਂਟ–ਸਖੀਆਂ ਨੂੰ ਪਹਿਲੇ ਮਹੀਨੇ ਦੀ ਤਨਖ਼ਾਹ ਟ੍ਰਾਂਸਫਰ ਕੀਤੀ ਤੇ ਨਾਲ ਹੀ ‘ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਦੇ 1 ਲੱਖ ਲਾਭਾਰਥੀਆਂ ਨੂੰ ਪੈਸੇ ਵੀ ਟ੍ਰਾਂਸਫਰ ਕੀਤੇ
ਪ੍ਰਧਾਨ ਮੰਤਰੀ ਨੇ 200 ਤੋਂ ਵੱਧ ਸਪਲੀਮੈਂਟਰੀ ਨਿਊਟ੍ਰੀਸ਼ਨ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹ–ਪੱਥਰ ਰੱਖਿਆ
“‘ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਜਿਹੀਆਂ ਯੋਜਨਾਵਾਂ ਪਿੰਡਾਂ ਦੇ ਗ਼ਰੀਬਾਂ ਤੇ ਕੁੜੀਆਂ ਲਈ ਭਰੋਸੇ ਦਾ ਵੱਡਾ ਮਾਧਿਅਮ ਬਣ ਰਹੀਆਂ ਹਨ”
“ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਲਈ ਦੋਹਰੇ ਇੰਜਣ ਵਾਲੀ ਸਰਕਾਰ ਦੁਆਰਾ ਯਕੀਨੀ ਬਣਾਈ ਜਾ ਰਹੀ ਸੁਰੱਖਿਆ, ਸਵੈਮਾਣ ਤੇ ਸਤਿਕਾਰ ਬੇਮਿਸਾਲ ਹਨ। ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਹਿਲਾਂ ਵਾਲੇ ਹਾਲਾਤ ਵਾਪਸ ਨਹੀਂ ਆਉਣ ਦੇਣਗੀਆਂ”
“ਮੈਂ ਮਹਿਲਾਵਾਂ ਦੇ ਸਵੈ–ਸਹਾਇਤਾ ਸਮੂਹਾਂ ਦੀਆਂ ਭੈਣਾਂ ਨੂੰ ਆਤਮਨਿਰਭਰ ਭਾਰਤ ਮੁਹਿੰਮ ਦੀਆਂ ਚੈਂਪੀਅਨ ਮੰਨਦਾ ਹਾਂ। ਇਹ ਸਵੈ–ਸਹਾਇਤਾ ਸਮੂਹ ਅਸਲ ‘ਚ ਰਾਸ਼ਟਰੀ ਸਹਾਇਤਾ ਸਮੂਹ ਹਨ”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਖ਼ਾਸ ਤੌਰ ‘ਤੇ ਬੁਨਿਆਦੀ ਪੱਧਰ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਰੱਖੇ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਨੇ ‘ਸਵੈ–ਸਹਾਇਤਾ ਸਮੂਹਾਂ’ (SHGs) ਦੇ ਬੈਂਕ ਖਾਤਿਆਂ ‘ਚ 1,000 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ, ਜਿਸ ਦਾ ਲਾਭ ਸਵੈ–ਸਹਾਇਤਾ ਸਮੂਹਾਂ ਦੀਆਂ ਲਗਭਗ 16 ਲੱਖ ਮੈਂਬਰਾਂ ਨੂੰ ਪੁੱਜੇਗਾ।
“ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਕਰਨ ਲਈ ਸਮਾਂ ਮਿਲਣਾ ਚਾਹੀਦਾ ਹੈ। ਇਸ ਲਈ ਬੇਟੀਆਂ ਦੇ ਵਿਆਹ ਲਈ ਕਾਨੂੰਨੀ

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਪ੍ਰੋਗਰਾਮ ਵਿੱਚ ਉਪਸਥਿਤ ਯੂਪੀ ਦੇ ਊਰਜਾਵਾਨ ਅਤੇ ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਪ੍ਰਯਾਗਰਾਜ ਦੀ ਧਰਤੀ ਦੇ ਜਨਪ੍ਰਿਯ ਨੇਤਾ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਕੈਬਨਿਟ ਵਿੱਚ ਮੇਰੀ ਸਹਿਯੋਗੀ ਸਾਧਵੀ ਨਿਰੰਜਨ ਜਯੋਤੀ ਜੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਡਾ. ਮਹੇਂਦਰ ਸਿੰਘ ਜੀ, ਰਾਜੇਂਦਰ ਪ੍ਰਤਾਪ ਸਿੰਘ  ਮੋਤੀ ਜੀ , ਸ਼੍ਰੀ ਸਿਧਾਰਥਨਾਥ ਸਿੰਘ  ਜੀ, ਨੰਦਗੋਪਾਲ ਗੁਪਤਾ ਨੰਦੀ ਜੀ, ਸ਼੍ਰੀਮਤੀ ਸਵਾਤੀ ਸਿੰਘ ਜੀ,  ਸ਼੍ਰੀਮਤੀ ਗੁਲਾਬੋ ਦੇਵੀ ਜੀ,  ਸ਼੍ਰੀਮਤੀ ਨੀਲਿਮਾ ਕਟਿਯਾਰ ਜੀ, ਸੰਸਦ ਵਿੱਚ ਮੇਰੀ ਸਹਿਯੋਗੀ ਭੈਣ ਰੀਤਾ ਬਹੁਗੁਣਾ ਜੀ, ਸ਼੍ਰੀਮਤੀ ਹੇਮਾ ਮਾਲਿਨੀ ਜੀ, ਸ਼੍ਰੀਮਤੀ ਕੇਸ਼ਰੀ ਦੇਵੀ ਪਟੇਲ ਜੀ, ਡਾ. ਸੰਘਮਿਤ੍ਰਾ ਮੌਰਯ ਜੀ, ਸ਼੍ਰੀਮਤੀ ਗੀਤਾ ਸ਼ਾਕਯ ਜੀ,  ਸ਼੍ਰੀਮਤੀ ਕਾਂਤਾ ਕਰਦਮ ਜੀ, ਸ਼੍ਰੀਮਤੀ ਸੀਮਾ ਦ੍ਵਿਵੇਦੀ ਜੀ, ਡਾ. ਰਮੇਸ਼ ਚੰਦ ਬਿੰਦ ਜੀ, ਪ੍ਰਯਾਗਰਾਜ ਦੀ ਮੇਅਰ ਸ਼੍ਰੀਮਤੀ ਅਭਿਲਾਸ਼ਾ ਗੁਪਤਾ ਜੀ, ਜ਼ਿਲ੍ਹਾ ਪੰਚਾਇਤ ਚੇਅਰਮੈਨ ਡਾ. ਵੀਕੇ ਸਿੰਘ ਜੀ, ਸਾਰੇ ਵਿਧਾਇਕਗਣ ਹੋਰ ਜਨਪ੍ਰਤੀਨਿਧੀਗਣ, ਅਤੇ ਇੱਥੇ ਉਪਸਥਿਤ ਯੂਪੀ ਦੀ ਸਮਰੱਥਾ ਨੂੰ ਵਧਾਉਣ ਵਾਲੀ ਇੱਥੋਂ ਦੀ ਸਮਰੱਥਾ ਦੀਆਂ ਪ੍ਰਤੀਕ ਮੇਰੀ ਮਾਤਾਓ, ਭੈਣੋਂ ! ਆਪ ਸਭ ਨੂੰ ਮੇਰਾ ਪ੍ਰਣਾਮ। ਮਾਂ ਗੰਗਾ, ਯਮੁਨਾ, ਸਰਸਵਤੀ ਕੇ ਪਾਵਨ ਤਟ ਪੇ ਬਸਾ ਪ੍ਰਯਾਗਰਾਜ ਕੇ ਧਰਤੀ ਕੇ, ਹਮ ਸ਼ੀਸ਼ ਝੁਕਾਯ  ਕੇ ਪ੍ਰਣਾਮ ਕਰਤ ਹਈ। ਈ ਉ ਧਰਾ ਹ, ਜਹਾਂ ਧਰਮ, ਗਯਾਨ ਔਰ ਨਯਾਯ ਕੀ ਤ੍ਰਿਵੇਣੀ ਬਹਤ ਹ।  ਤੀਰਥਨ ਕੇ ਤੀਰਥ, ਪ੍ਰਯਾਗਰਾਜ ਮੇਂ ਆਇਕੇ, ਹਮੇਸ਼ਾ ਹੀ ਏਕ ਅਲਗੈਯ ਪਵਿੱਤ੍ਰਤਾ ਔਰ ਊਰਜਾ ਕਾ ਅਹਸਾਸ ਹੋਤ ਹੈ। ਪਿਛਲੇ ਵਰਸ਼ ਫਰਵਰੀ ਮੇਂ ਹਮ ਕੁੰਭ ਮਾ ਈ ਪਵਿੱਤ੍ਰ ਧਰਤੀ ਪਰ ਆਵਾ ਰਹੇਨ,  ਤਬ ਸੰਗਮ ਮੇਂ ਡੁਬਕੀ ਲਗਾਯਕੇ ਅਲੌਕਿਕ ਆਨੰਦ ਕੇ ਅਨੁਭਵ ਪ੍ਰਾਪਤ ਕਿਹੇ ਰਹੇ। ਤੀਰਥਰਾਜ ਪ੍ਰਯਾਗ ਕੀ ਐਸੀ ਪਾਵਨ ਭੂਮੀ ਕੋ ਮੈਂ ਹਾਥ ਜੋੜਕਰ ਪ੍ਰਣਾਮ ਕਰਤਾ ਹੂੰ। ਅੱਜ ਹਿੰਦੀ ਸਾਹਿਤ ਜਗਤ ਦੇ ਸਰਵਮਾਨਯ ਆਚਾਰੀਆ ਮਹਾਵੀਰ ਪ੍ਰਸਾਦ ਦ੍ਵਿਵੇਦੀ ਜੀ ਦੀ ਪੁਣਯ ਤਿਥੀ ਵੀ  । ਪ੍ਰਯਾਗਰਾਜ ਤੋਂ ਸਾਹਿਤ ਦੀ ਜੋ ਸਰਸਵਤੀ ਵਹੀ, ਦ੍ਵਿਵੇਦੀ ਜੀ ਲੰਬੇ ਸਮੇਂ ਤੱਕ ਉਸ ਦੇ ਸੰਪਾਦਕ ਵੀ ਰਹੇ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਮਾਤਾਓ-ਭੈਣੋਂ, 

ਪ੍ਰਯਾਗਰਾਜ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਤ੍ਰਸ਼ਕਤੀ ਦੀ ਪ੍ਰਤੀਕ ਮਾਂ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ ਦੀ ਧਰਤੀ ਰਹੀ ਹੈ। ਅੱਜ ਇਹ ਤੀਰਥ ਨਗਰੀ ਨਾਰੀ-ਸ਼ਕਤੀ ਦੇ ਇਤਨੇ ਅਦਭੁਤ ਸੰਗਮ ਦੀ ਵੀ ਸਾਖੀ ਬਣੀ ਹੈ। ਇਹ ਸਾਡੇ ਸਭ ਦਾ ਸੁਭਾਗ ਹੈ ਕਿ ਆਪ ਸਭ ਸਾਨੂੰ ਆਪਣਾ ਸਨੇਹ ਦੇਣ,  ਆਪਣਾ ਅਸ਼ੀਰਵਾਦ ਦੇਣ ਆਏ ਹੋ। ਮਾਤਾਓ-ਭੈਣੋਂ, ਮੈਂ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਂ ਬੈਂਕਿੰਗ ਸਖੀਆਂ ਨਾਲ, ਸਵੈ ਸਹਾਇਤਾ ਸਮੂਹ ਨਾਲ ਜੁੜੀਆਂ ਭੈਣਾਂ ਨਾਲ ਅਤੇ ਕੰਨਿਆ ਸੁਮੰਗਲਾ ਯੋਜਨਾ ਦੀਆਂ ਲਾਭਾਰਥੀ ਬੇਟੀਆਂ ਨਾਲ ਬਾਤ ਕੀਤੀ। ਐਸੇ-ਐਸੇ ਭਾਵ, ਐਸੀਆਂ-ਐਸੀਆਂ ‍ਆਤਮਵਿਸ਼ਵਾਸ ਨਾਲ ਭਰੀਆਂ ਬਾਤਾਂ! ਮਾਤਾਓ ਭੈਣੋਂ, ਸਾਡੇ ਇੱਥੇ ਇੱਕ ਕਹਾਵਤ ਹੈ- “ਪ੍ਰਤਯਕਸ਼ੇ ਕਿਮ੍ ਪ੍ਰਮਾਣਮ੍”। ( “प्रत्यक्षे किम् प्रमाणम्”।)।

ਯਾਨੀ, ਜੋ ਪ੍ਰਤੱਖ ਹੈ, ਜੋ ਸਾਹਮਣੇ ਹੈ, ਉਸ ਨੂੰ ਸਾਬਤ ਕਰਨ ਲਈ ਕੋਈ ਪ੍ਰਮਾਣ ਦੀ ਜ਼ਰੂਰਤ ਨਹੀਂ ਪੈਂਦੀ। ਯੂਪੀ ਵਿੱਚ ਵਿਕਾਸ ਦੇ ਲਈ, ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਜੋ ਕੰਮ ਹੋਇਆ ਹੈ, ਉਹ ਪੂਰਾ ਦੇਸ਼ ਦੇਖ ਰਿਹਾ ਹੈ। ਹੁਣੇ ਇੱਥੇ ਮੈਨੂੰ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਦੀਆਂ ਇੱਕ ਲੱਖ ਤੋਂ ਜ਼ਿਆਦਾ ਲਾਭਾਰਥੀ ਬੇਟੀਆਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟ੍ਰਾਂਸਫਰ ਕਰਨ ਦਾ ਸੁਭਾਗ ਮਿਲਿਆ।  ਇਹ ਯੋਜਨਾ ਪਿੰਡ-ਗ਼ਰੀਬ ਦੇ ਲਈ, ਬੇਟੀਆਂ ਦੇ ਲਈ ਭਰੋਸੇ ਦਾ ਬਹੁਤ ਬੜਾ ਮਾਧਿਅਮ ਬਣ ਰਹੀ ਹੈ।  ਯੂਪੀ ਨੇ ਬੈਂਕ ਸਖੀ ਦਾ ਵੀ ਜੋ ਅਭਿਯਾਨ ਸ਼ੁਰੂ ਕੀਤਾ ਹੈ, ਉਹ ਮਹਿਲਾਵਾਂ ਨੂੰ ਰੋਜ਼ਗਾਰ ਦੇ ਅਵਸਰਾਂ ਦੇ ਨਾਲ ਹੀ ਉਨ੍ਹਾਂ ਦੇ ਜੀਵਨ ਵਿੱਚ ਵੀ ਬੜੇ ਬਦਲਾਅ ਲਿਆ ਰਿਹਾ ਹੈ। ਸਰਕਾਰ ਤੋਂ ਅਲੱਗ-ਅਲੱਗ ਯੋਜਨਾਵਾਂ ਦਾ ਜੋ ਪੈਸਾ ਸਿੱਧੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਦੇ ਜ਼ਰੀਏ ਖਾਤੇ ਵਿੱਚ ਆਉਂਦਾ ਹੈ, ਇਹ ਪੈਸਾ ਕੱਢਣ ਹੁਣ ਬੈਂਕ ਨਹੀਂ ਜਾਣਾ ਪੈਂਦਾ। ਬੈਂਕ ਸਖੀ ਦੀ ਮਦਦ ਨਾਲ ਇਹ ਪੈਸਾ ਪਿੰਡ ਵਿੱਚ, ਘਰ ’ਤੇ ਹੀ ਮਿਲ ਜਾਇਆ ਕਰਦਾ ਹੈ। ਯਾਨੀ, ਬੈਂਕ ਸਖੀਆਂ ਬੈਂਕ ਨੂੰ ਪਿੰਡ ਤੱਕ ਲੈ ਕੇ ਆ ਗਈਆਂ ਹਨ। ਅਤੇ ਜੋ ਲੋਕ ਸੋਚ ਰਹੇ ਹੋਣਗੇ ਕਿ ਇਹ ਤਾਂ ਛੋਟਾ ਜਿਹਾ ਕੰਮ ਹੈ, ਉਨ੍ਹਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬੈਂਕ ਸਖੀਆਂ ਦਾ ਕੰਮ ਕਿਤਨਾ ਬੜਾ ਹੈ। ਯੂਪੀ ਸਰਕਾਰ ਨੇ ਇਨ੍ਹਾਂ ਬੈਂਕ ਸਖੀਆਂ ਦੇ ਉੱਪਰ ਐਸੇ ਕਰੀਬ 75 ਹਜ਼ਾਰ ਕਰੋੜ ਦੇ ਲੈਣ-ਦੇਣ ਦੀ ਜ਼ਿੰਮੇਦਾਰੀ ਸੌਂਪੀ ਹੈ। 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਇਹ ਪਿੰਡ ਵਿੱਚ ਰਹਿਣ ਵਾਲੀਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਕਰ ਰਹੀਆਂ ਹਨ। ਜਿਤਨਾ ਲੈਣ-ਦੇਣ ਪਿੰਡ ਵਿੱਚ ਹੋਵੇਗਾ, ਉਤਨੀ ਹੀ ਉਨ੍ਹਾਂ ਦੀ ਆਮਦਨੀ ਵੀ ਹੋਵੇਗੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੈਂਕ ਸਖੀਆਂ ਉਹ ਭੈਣਾਂ ਹਨ, ਕੁਝ ਸਾਲ ਪਹਿਲਾਂ ਤੱਕ ਜਿਨ੍ਹਾਂ ਦੇ ਖ਼ੁਦ ਦੇ ਬੈਂਕ ਖਾਤੇ ਵੀ ਨਹੀਂ ਸਨ। ਲੇਕਿਨ ਅੱਜ ਇਨ੍ਹਾਂ ਮਹਿਲਾਵਾਂ ਦੇ ਹੱਥਾਂ ਵਿੱਚ ਬੈਂਕਿੰਗ ਦੀ,  ਡਿਜੀਟਲ ਬੈਂਕਿੰਗ ਦੀ ਤਾਕਤ ਆ ਗਈ ਹੈ। ਇਸ ਲਈ, ਦੇਸ਼ ਦੇਖ ਰਿਹਾ ਹੈ ਕਿ ਯੂਪੀ ਵਿੱਚ ਕਿਵੇਂ ਕੰਮ ਹੋ ਰਿਹਾ ਹੈ। ਅਤੇ ਤਦੇ ਤਾਂ ਮੈਂ ਕਹਿੰਦਾ ਹਾਂ, “ਪ੍ਰਤਯਕਸ਼ੇ ਕਿਮ੍ ਪ੍ਰਮਾਣਮ੍”॥( “प्रत्यक्षे किम् प्रमाणम्”॥)

ਮਾਤਾਵੋਂ ਭੈਣੋਂ, 

ਯੂਪੀ ਨੇ ਟੇਕ ਹੋਮ ਰਾਸ਼ਨ, ਜੱਚਾ-ਬੱਚਾ ਨੂੰ ਦਿੱਤੇ ਜਾਣ ਵਾਲੇ ਪੋਸ਼ਣ ਨੂੰ ਤਿਆਰ ਕਰਨ ਦੀ ਜ਼ਿੰਮੇਦਾਰੀ ਵੀ ਮਹਿਲਾਵਾਂ ਦੇ ਹੱਥਾਂ ਵਿੱਚ ਸੌਂਪੀ ਹੈ। ਇਹ ਪੋਸ਼ਣ ਵਾਲਾ ਰਾਸ਼ਨ ਅਤੇ ਆਹਾਰ ਹੁਣ ਸੈਲਫ ਹੈਲਪ ਗਰੁੱਪ ਵਿੱਚ ਨਾਲ ਮਿਲ ਕੇ ਮਹਿਲਾਵਾਂ ਖ਼ੁਦ ਬਣਾਉਣਗੀਆਂ। ਇਹ ਵੀ ਬਹੁਤ ਬੜਾ ਕੰਮ ਹੈ, ਸਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਕੰਮ ਹੈ। ਜਿਨ੍ਹਾਂ 202 ਪੁਸ਼ਟਾਹਾਰ ਉਤਪਾਦਨ ਯੂਨਿਟਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਨਾਲ ਸੈਲਫ ਹੈਲਪ ਗਰੁੱਪਸ ਦੀਆਂ ਮਹਿਲਾਵਾਂ ਦੀ ਆਮਦਨੀ ਵੀ ਹੋਵੇਗੀ,  ਅਤੇ ਪਿੰਡ ਦੇ ਕਿਸਾਨਾਂ ਦਾ ਵੀ ਬਹੁਤ ਬੜਾ ਲਾਭ ਹੋਵੇਗਾ। ਪਿੰਡ ਦੀਆਂ ਮਹਿਲਾਵਾਂ ਆਪਣੀ ਫ਼ੈਕਟਰੀ ਵਿੱਚ ਪੁਸ਼ਟਾਹਾਰ ਬਣਾਉਣ ਲਈ ਫ਼ਸਲ-ਅਨਾਜ ਪਿੰਡ ਤੋਂ ਹੀ ਤਾਂ ਖਰੀਦਣ ਵਾਲੀਆਂ ਹਨ। ਇਹੀ ਤਾਂ ਸਸ਼ਕਤੀਕਰਣ ਦੇ ਉਹ ਪ੍ਰਯਤਨ ਹਨ ਜਿਨ੍ਹਾਂ ਨੇ ਯੂਪੀ ਦੀਆਂ ਮਹਿਲਾਵਾਂ ਦਾ ਜੀਵਨ ਬਦਲਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ, ਅਲੱਗ-ਅਲੱਗ ਸੈਕਟਰਸ ਵਿੱਚ, ਸਵੈ ਸਹਾਇਤਾ ਸਮੂਹਾਂ ਨੂੰ ਜੋ ਸਹਾਇਤਾ ਦੇ ਰਹੀ ਹੈ,  ਇਸ ਦੀ ਇੱਕ ਕਿਸ਼ਤ ਦੇ ਤੌਰ ’ਤੇ ਅੱਜ ਮੈਨੂੰ ਇੱਕ ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰਨ ਦਾ ਸੁਭਾਗ ਮਿਲਿਆ ਹੈ। ਯੂਪੀ ਦੇ ਵਿਕਾਸ ਦੀ ਧਾਰਾ ਹੁਣ ਕਿਸੇ ਦੇ ਰੋਕਣ ਨਾਲ ਰੁਕਣ ਵਾਲੀ ਨਹੀਂ ਹੈ। ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ, ਮਾਤਾਵਾਂ-ਭੈਣਾਂ-ਬੇਟੀਆਂ ਨੇ ਠਾਨ ਲਿਆ ਹੈ- ਹੁਣ ਉਹ ਪਹਿਲਾਂ ਦੀਆਂ ਸਰਕਾਰਾਂ ਵਾਲਾ ਦੌਰ, ਵਾਪਸ ਨਹੀਂ ਆਉਣ ਦੇਣਗੀਆਂ। ਡਬਲ ਇੰਜਣ ਦੀ ਸਰਕਾਰ ਨੇ ਯੂਪੀ ਦੀਆਂ ਮਹਿਲਾਵਾਂ ਨੂੰ ਜੋ ਸੁਰੱਖਿਆ ਦਿੱਤੀ ਹੈ, ਜੋ ਸਨਮਾਨ ਦਿੱਤਾ ਹੈ, ਉਨ੍ਹਾਂ ਦੀ ਗਰਿਮਾ ਵਧਾਈ ਹੈ, ਉਹ ਅਭੂਤਪੂਰਵ ਹੈ।

ਭਾਈਓ ਅਤੇ ਭੈਣੋਂ, 

ਮਾਤਾਵਾਂ-ਭੈਣਾਂ-ਬੇਟੀਆਂ ਦਾ ਜੀਵਨ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਨ ਵਾਲਾ, ਪੀੜ੍ਹੀਆਂ ਦਾ ਨਿਰਮਾਣ ਕਰਨ ਵਾਲਾ ਜੀਵਨ ਹੁੰਦਾ ਹੈ। ਇੱਕ ਬੇਟੀ ਦੀ ਸਮਰੱਥਾ, ਉਸ ਦੀ ਸਿੱਖਿਆ, ਉਸ ਦਾ ਕੌਸ਼ਲ, ਸਿਰਫ਼ ਪਰਿਵਾਰ ਹੀ ਨਹੀਂ ਸਮਾਜ ਦੀ, ਰਾਸ਼ਟਰ ਦੀ ਦਿਸ਼ਾ ਤੈਅ ਕਰਦੀ ਹੈ। ਇਸ ਲਈ, 2014 ਵਿੱਚ ਜਦੋਂ ਅਸੀਂ ਮਾਂ ਭਾਰਤੀ ਦੇ ਬੜੇ ਸੁਪਨਿਆਂ, ਬੜੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨ ਦਾ ਬੀੜਾ ਉਠਾਇਆ ਤਾਂ ਸਭ ਤੋਂ ਪਹਿਲਾਂ ਦੇਸ਼ ਦੀ ਬੇਟੀ ਦੇ ਵਿਸ਼ਵਾਸ ਨੂੰ ਨਵੀਂ ਊਰਜਾ ਦੇਣ ਦਾ ਪ੍ਰਯਤਨ ਸ਼ੁਰੂ ਕੀਤਾ। ਇਸ ਲਈ,  ਅਸੀਂ ਬੇਟੀ ਦੇ ਜਨਮ ਤੋਂ ਲੈ ਕੇ ਜੀਵਨ ਦੇ ਚੱਕਰ ਵਿੱਚ, ਹਰ ਅਵਸਥਾ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਯੋਜਨਾਵਾਂ ਬਣਾਈਆਂ, ਅਭਿਯਾਨ ਚਲਾਏ।

ਸਾਥੀਓ, 

ਬੇਟੀਆਂ ਕੁੱਖ ਵਿੱਚ ਹੀ ਨਾ ਮਾਰੀਆਂ ਜਾਣ, ਉਹ ਜਨਮ ਲੈਣ, ਇਸ ਦੇ ਲਈ ਅਸੀਂ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨ ਦੇ ਮਾਧਿਅਮ ਨਾਲ ਸਮਾਜ ਦੀ ਚੇਤਨਾ ਨੂੰ ਜਗਾਉਣ ਦਾ ਪ੍ਰਯਤਨ ਕੀਤਾ। ਅੱਜ ਪਰਿਣਾਮ ਇਹ ਹੈ ਕਿ ਦੇਸ਼ ਦੇ ਅਨੇਕ ਰਾਜਾਂ ਵਿੱਚ ਬੇਟੀਆਂ ਦੀ ਸੰਖਿਆ ਵਿੱਚ ਬਹੁਤ ਵਾਧਾ ਹੋਇਆ ਹੈ।  ਪ੍ਰਸਵ ਦੇ ਬਾਅਦ ਵੀ ਬਿਨਾ ਚਿੰਤਾ ਦੇ ਆਪਣੇ ਬੱਚੇ ਦੀ ਸ਼ੁਰੂਆਤੀ ਦੇਖਰੇਖ ਕਰਦੇ ਹੋਏ, ਮਾਂ ਆਪਣਾ ਕੰਮ ਜਾਰੀ ਰੱਖ ਸਕੇ, ਇਸ ਦੇ ਲਈ ਮਹਿਲਾਵਾਂ ਦੀ ਛੁੱਟੀ ਨੂੰ 6 ਮਹੀਨੇ ਕੀਤਾ ਗਿਆ ਹੈ।

ਸਾਥੀਓ, 

ਗਰਭ ਅਵਸਥਾ ਦੇ ਦੌਰਾਨ ਗ਼ਰੀਬ ਪਰਿਵਾਰਾਂ ਵਿੱਚ ਮਾਤਾ ਦੀ ਸਿਹਤ, ਚਿੰਤਾ ਦਾ ਇੱਕ ਬਹੁਤ ਬੜਾ ਕਾਰਨ ਰਿਹਾ ਹੈ। ਇਸ ਲਈ ਅਸੀਂ ਗਰਭਵਤੀ ਮਹਿਲਾਵਾਂ ਦੇ ਟੀਕਾਕਰਣ, ਹਸਪਤਾਲਾਂ ਵਿੱਚ ਡਿਲਿਵਰੀ ਅਤੇ ਗਰਭ ਅਵਸਥਾ ਦੇ ਦੌਰਾਨ ਪੋਸ਼ਣ ’ਤੇ ਵਿਸ਼ੇਸ਼ ਧਿਆਨ ਦਿੱਤਾ। ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੇ ਦੌਰਾਨ 5 ਹਜ਼ਾਰ ਰੁਪਏ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾਂਦੇ ਹਨ, ਤਾਕਿ ਉਹ ਉਚਿਤ ਖਾਨ-ਪਾਨ ਦਾ ਧਿਆਨ ਰੱਖ ਸਕਣ। ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਭੈਣਾਂ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਸਾਥੀਓ, 

ਬੇਟੀਆਂ ਠੀਕ ਨਾਲ ਪੜ੍ਹਾਈ ਕਰ ਸਕਣ, ਉਨ੍ਹਾਂ ਨੂੰ ਸਕੂਲ ਵਿੱਚ ਹੀ ਨਾ ਛੱਡਣਾ ਪਏ, ਇਸ ’ਤੇ ਵੀ ਅਸੀਂ ਲਗਾਤਾਰ ਕੰਮ ਕੀਤਾ ਹੈ। ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਟਾਇਲਟ ਬਣਾਉਣਾ ਹੋਵੇ, ਜਾਂ ਫਿਰ ਸੈਨਿਟੇਰੀ ਪੈਡਸ ਨੂੰ ਗ਼ਰੀਬ ਤੋਂ ਗ਼ਰੀਬ ਬੇਟੀਆਂ ਦੇ ਲਈ ਸੁਲਭ ਕਰਾਉਣਾ ਹੋਵੇ, ਸਾਡੀ ਸਰਕਾਰ ਕਿਸੇ ਵੀ ਕੰਮ ਵਿੱਚ ਪਿੱਛੇ ਨਹੀਂ ਰਹੀ ਹੈ। ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਤਹਿਤ ਲਗਭਗ ਢਾਈ ਕਰੋੜ ਬੱਚੀਆਂ  ਦੇ ਅਕਾਊਂਟ ਖੋਲ੍ਹੇ ਗਏ ਹਨ। ਇਹ ਪੈਸਾ ਬੜੇ ਹੋਣ ’ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇ, ਇਸ ਦੇ ਲਈ ਇਸ ’ਤੇ ਵਿਆਜ ਦਰ ਵੀ ਉੱਚੀ ਰੱਖੀ ਗਈ ਹੈ। ਸਕੂਲ-ਕਾਲਜ ਦੇ ਬਾਅਦ ਕਰੀਅਰ ਤੋਂ ਲੈ ਕੇ ਘਰ-ਗ੍ਰਹਿਸਥੀ ਤੱਕ ਵੀ ਹਰ ਕਦਮ ’ਤੇ ਮਹਿਲਾਵਾਂ ਦੀ ਸੁਵਿਧਾ ਅਤੇ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਕਰੋੜਾਂ ਸ਼ੌਚਾਲਯ ਬਣਨ ਨਾਲ, ਉੱਜਵਲਾ ਯੋਜਨਾ ਦੇ ਤਹਿਤ ਗ਼ਰੀਬ ਤੋਂ ਗ਼ਰੀਬ ਭੈਣਾਂ ਨੂੰ ਗੈਸ ਕਨੈਕਸ਼ਨ ਦੀ ਸੁਵਿਧਾ ਮਿਲਣ ਨਾਲ, ਘਰ ਵਿੱਚ ਹੀ ਨਲ ਸੇ ਜਲ ਆਉਣ ਨਾਲ, ਭੈਣਾਂ ਦੇ ਜੀਵਨ ਵਿੱਚ ਸੁਵਿਧਾ ਵੀ ਆ ਰਹੀ ਹੈ ਅਤੇ ਉਨ੍ਹਾਂ ਦੀ ਗਰਿਮਾ ਵਿੱਚ ਵੀ ਵਾਧਾ ਹੋਇਆ ਹੈ।

ਸਾਥੀਓ, 

ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੀ ਸਭ ਤੋਂ ਅਧਿਕ ਲਾਭ ਅਗਰ ਕਿਸੇ ਨੂੰ ਹੋਇਆ ਹੈ ਤਾਂ ਉਹ ਸਾਡੀਆਂ ਭੈਣਾਂ ਹੀ ਹਨ। ਚਾਹੇ ਉਹ ਹਸਪਤਾਲਾਂ ਵਿੱਚ ਡਿਲਿਵਰੀ ਹੋਵੇ ਜਾਂ ਫਿਰ ਦੂਸਰਾ ਇਲਾਜ,  ਪਹਿਲਾਂ ਪੈਸੇ ਦੇ ਅਭਾਵ ਵਿੱਚ ਭੈਣਾਂ ਦੇ ਜੀਵਨ ’ਤੇ ਸੰਕਟ ਰਹਿੰਦਾ ਸੀ। ਹੁਣ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲਣ ਨਾਲ ਉਨ੍ਹਾਂ ਦੀ ਇਹ ਚਿੰਤਾ ਦੂਰ ਹੋ ਗਈ ਹੈ। ਮਾਤਾਵਾਂ- ਭੈਣਾਂ, ਭਾਰਤੀ ਸਮਾਜ ਵਿੱਚ ਹਮੇਸ਼ਾ ਤੋਂ ਮਾਤਾਵਾਂ-ਭੈਣਾਂ ਨੂੰ ਸਭ ਤੋਂ ਉੱਪਰ ਦਰਜਾ ਦਿੱਤਾ ਗਿਆ ਹੈ। ਲੇਕਿਨ ਅੱਜ ਇੱਕ ਸਚਾਈ ਦੀ ਤਰਫ਼ ਵੀ ਮੈਂ ਤੁਹਾਡਾ, ਪੂਰੇ ਦੇਸ਼ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਸਾਡੇ ਇੱਥੇ ਪਰੰਪਰਾ ਤੋਂ ਸਦੀਆਂ ਤੱਕ, ਦਹਾਕਿਆਂ ਤੱਕ ਅਜਿਹੀ ਵਿਵਸਥਾ ਰਹੀ ਕਿ ਘਰ ਅਤੇ ਘਰ ਦੀ ਹਰ ਸੰਪਤੀ ਨੂੰ ਕੇਵਲ ਪੁਰਸ਼ਾਂ ਦਾ ਹੀ ਅਧਿਕਾਰ ਸਮਝਿਆ ਜਾਣ ਲਗਿਆ। ਘਰ ਹੈ ਤਾਂ ਕਿਸ ਦੇ ਨਾਮ?  ਪੁਰਸ਼ਾਂ ਦੇ ਨਾਮ। ਖੇਤ ਹੈ ਤਾਂ ਕਿਸ ਦੇ ਨਾਮ ? ਪੁਰਸ਼ਾਂ ਦੇ ਨਾਮ। ਨੌਕਰੀ, ਦੁਕਾਨ ’ਤੇ ਕਿਸ ਦਾ ਹੱਕ ?  ਪੁਰਸ਼ਾਂ ਦਾ। ਅੱਜ ਸਾਡੀ ਸਰਕਾਰ ਦੀਆਂ ਯੋਜਨਾਵਾਂ, ਇਸ ਅਸਮਾਨਤਾ ਨੂੰ ਦੂਰ ਕਰ ਰਹੀਆਂ ਹਨ।  ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਦੀ ਸਭ ਤੋਂ ਬੜੀ ਉਦਾਹਰਣ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ  ਦੇ ਤਹਿਤ ਜੋ ਘਰ ਦਿੱਤੇ ਜਾ ਰਹੇ ਹਨ, ਉਹ ਪ੍ਰਾਥਮਿਕਤਾ ਦੇ ਅਧਾਰ ’ਤੇ ਮਹਿਲਾਵਾਂ ਦੇ ਹੀ ਨਾਮ ਨਾਲ ਬਣ ਰਹੇ ਹਨ। ਅਗਰ ਮੈਂ ਯੂਪੀ ਦੀ ਹੀ ਬਾਤ ਕਰਾਂ ਤਾਂ ਯੂਪੀ ਵਿੱਚ 30 ਲੱਖ ਤੋਂ ਅਧਿਕ ਘਰ ਪੀਐੱਮ ਆਵਾਸ ਯੋਜਨਾ ਦੇ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 25 ਲੱਖ ਘਰਾਂ ਦੀ ਰਜਿਸਟ੍ਰੀ ਵਿੱਚ ਮਹਿਲਾਵਾਂ ਦਾ ਵੀ ਨਾਮ ਹੈ। ਆਪ ਅੰਦਾਜ਼ਾ ਲਗਾ ਸਕਦੇ ਹੋ। ਪਹਿਲੀ ਵਾਰ ਯੂਪੀ ਵਿੱਚ 25 ਲੱਖ ਮਹਿਲਾਵਾਂ ਦੇ ਨਾਮ ਉਨ੍ਹਾਂ ਦਾ ਘਰ ਹੋਇਆ ਹੈ। ਜਿਨ੍ਹਾਂ ਘਰਾਂ ਵਿੱਚ ਪੀੜ੍ਹੀਆਂ ਤੋਂ ਕਿਸੇ ਮਹਿਲਾ ਦੇ ਨਾਮ ’ਤੇ ਕੋਈ ਸੰਪਤੀ ਨਹੀਂ ਸੀ, ਅੱਜ ਉਹ ਪੂਰੇ ਦੇ ਪੂਰੇ ਘਰ, ਕਿਸੇ ਮਹਿਲਾ ਦੇ ਹੀ ਨਾਮ ਹਨ। ਇਹੀ ਤਾਂ ਹੁੰਦਾ ਹੈ ਮਹਿਲਾਵਾਂ ਦਾ ਸਸ਼ਕਤੀਕਰਣ, ਸੱਚਾ ਸਸ਼ਕਤੀਕਰਣ, ਇਹੀ ਤਾਂ ਹੁੰਦਾ ਹੈ ਵਿਕਾਸ।

ਮਾਤਾਵੋਂ- ਭੈਣੋਂ, 

ਮੈਂ ਅੱਜ ਤੁਹਾਨੂੰ ਇੱਕ ਹੋਰ ਯੋਜਨਾ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਯੋਜਨਾ ਹੈ- ਕੇਂਦਰ ਸਰਕਾਰ ਦੀ ਸਵਾਮਿਤਵ ਯੋਜਨਾ। ਸਵਾਮਿਤਵ ਯੋਜਨਾ ਦੇ ਤਹਿਤ ਦੇਸ਼ ਭਰ ਦੇ ਪਿੰਡਾਂ ਵਿੱਚ ਘਰਾਂ ਨੂੰ, ਜ਼ਮੀਨਾਂ ਦੀ ਡ੍ਰੋਨ ਨਾਲ ਤਸਵੀਰਾਂ ਲੈ ਕੇ, ਘਰ ਦੇ ਮਾਲਿਕਾਂ ਨੂੰ ਪ੍ਰਾਪਰਟੀ ਦੇ ਕਾਗਜ਼ ਦਿੱਤੇ ਜਾ ਰਹੇ ਹਨ, ਘਰੌਨੀ ਦਿੱਤੀ ਜਾ ਰਹੀ ਹੈ। ਇਹ ਘਰੌਨੀ ਦੇਣ ਵਿੱਚ ਘਰ ਦੀਆਂ ਮਹਿਲਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।  ਅਗਲੇ ਕੁਝ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿੱਚ ਯੋਗੀ ਜੀ ਦੀ ਸਰਕਾਰ, ਹਰ ਘਰ ਦੀ ਮੈਪਿੰਗ ਕਰਾ ਕੇ ਇਸੇ ਤਰ੍ਹਾਂ ਹੀ ਘਰੌਨੀ ਦੇਣ ਦਾ ਕੰਮ ਪੂਰਾ ਕਰ ਲਵੇਗੀ। ਫਿਰ ਜੋ ਬਣੇ ਹੋਏ ਘਰ ਹਨ, ਉਨ੍ਹਾਂ ਦੇ  ਕਾਗਜ਼ ਵਿੱਚ ਵੀ ਘਰ ਦੀਆਂ ਮਹਿਲਾਵਾਂ ਦਾ ਨਾਮ ਹੋਵੇਗਾ, ਘਰ ਦੀਆਂ ਮਾਤਾਵਾਂ ਦਾ ਨਾਮ ਹੋਵੇਗਾ।

ਸਾਥੀਓ, 

ਰੋਜ਼ਗਾਰ ਦੇ ਲਈ, ਪਰਿਵਾਰ ਦੀ ਆਮਦਨੀ ਵਧਾਉਣ ਦੇ ਲਈ ਜੋ ਯੋਜਨਾਵਾਂ ਦੇਸ਼ ਚਲਾ ਰਿਹਾ ਹੈ, ਉਸ ਵਿੱਚ ਵੀ ਮਹਿਲਾਵਾਂ ਨੂੰ ਬਰਾਬਰ ਦਾ ਭਾਗੀਦਾਰ ਬਣਾਇਆ ਜਾ ਰਿਹਾ ਹੈ। ਮੁਦਰਾ ਯੋਜਨਾ ਅੱਜ ਪਿੰਡ- ਪਿੰਡ ਵਿੱਚ, ਗ਼ਰੀਬ ਪਰਿਵਾਰਾਂ ਤੋਂ ਵੀ ਨਵੀਆਂ-ਨਵੀਆਂ ਮਹਿਲਾ ਉੱਦਮੀਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਮਿਲੇ ਕੁੱਲ ਰਿਣ ਵਿੱਚੋਂ ਲਗਭਗ 70 ਪ੍ਰਤੀਸ਼ਤ ਮਹਿਲਾਵਾਂ ਨੂੰ ਦਿੱਤੇ ਗਏ ਹਨ। ਦੀਨਦਯਾਲ ਅੰਤਯੋਦਯ ਯੋਜਨਾ ਦੇ ਜ਼ਰੀਏ ਵੀ ਦੇਸ਼ ਭਰ ਵਿੱਚ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪਸ ਅਤੇ ਗ੍ਰਾਮੀਣ ਸੰਗਠਨਾਂ ਨਾਲ ਜੋੜਿਆ ਜਾ ਰਿਹਾ ਹੈ। ਮਹਿਲਾ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਤਾਂ ਮੈਂ ਆਤਮਨਿਰਭਰ ਭਾਰਤ ਅਭਿਯਾਨ ਦੀਆਂ ਚੈਂਪੀਅਨ ਮੰਨਦਾ ਹਾਂ। ਇਹ ਸਵੈ ਸਹਾਇਤਾ ਸਮੂਹ, ਅਸਲ ਵਿੱਚ ਰਾਸ਼ਟਰ ਸਹਾਇਤਾ ਸਮੂਹ ਹਨ। ਇਸ ਲਈ,  ਰਾਸ਼ਟਰੀ ਆਜੀਵਿਕਾ ਮਿਸ਼ਨ ਦੇ ਤਹਿਤ 2014 ਤੋਂ ਪਹਿਲਾਂ ਦੇ 5 ਵਰ੍ਹਿਆਂ ਵਿੱਚ ਜਿਤਨੀ ਮਦਦ ਦਿੱਤੀ ਗਈ, ਬੀਤੇ 7 ਸਾਲ ਵਿੱਚ ਉਸ ਵਿੱਚ ਲਗਭਗ 13 ਗੁਣਾ ਵਾਧਾ ਕੀਤਾ ਗਿਆ ਹੈ। ਹਰ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਰਿਣ ਮਿਲਦਾ ਸੀ, ਹੁਣ ਇਹ ਸੀਮਾ ਵੀ ਦੁੱਗਣੀ ਯਾਨੀ 20 ਲੱਖ ਕੀਤੀ ਗਈ ਹੈ।

ਮਾਤਾਵੋਂ- ਭੈਣੋਂ, 

ਸ਼ਹਿਰ ਹੋਵੇ ਜਾਂ ਪਿੰਡ, ਮਹਿਲਾਵਾਂ ਦੇ ਲਈ ਸਾਡੀ ਸਰਕਾਰ, ਹਰ ਛੋਟੀ-ਬੜੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲੇ ਲੈ ਰਹੀ ਹੈ। ਕੋਰੋਨਾ ਦੇ ਇਸ ਕਾਲ ਵਿੱਚ ਤੁਹਾਡੇ ਘਰ ਦਾ ਚੁੱਲ੍ਹਾ ਜਲਦਾ ਰਹੇ,  ਇਸ ਦੇ ਲਈ ਮੁਫ਼ਤ ਰਾਸ਼ਨ ਦੇਣ ਦੀ ਵਿਵਸਥਾ ਸਾਡੀ ਹੀ ਸਰਕਾਰ ਨੇ ਕੀਤੀ। ਮਹਿਲਾਵਾਂ ਰਾਤ ਦੀ ਪਾਲੀ ਵਿੱਚ ਵੀ ਕੰਮ ਕਰ ਸਕਣ, ਇਸ ਦੇ ਲਈ ਨਿਯਮਾਂ ਨੂੰ ਅਸਾਨ ਬਣਾਉਣ ਦਾ ਕੰਮ ਸਾਡੀ ਹੀ ਸਰਕਾਰ ਨੇ ਕੀਤਾ। ਖਦਾਨਾਂ ਵਿੱਚ ਮਹਿਲਾਵਾਂ ਦੇ ਕੰਮ ਕਰਨ ’ਤੇ ਜੋ ਕੁਝ ਬੰਦਿਸ਼ ਸੀ, ਉਹ ਸਾਡੀ ਹੀ ਸਰਕਾਰ ਨੇ ਹਟਾਈ ਹੈ। ਦੇਸ਼ ਭਰ ਦੇ ਸੈਨਿਕ ਸਕੂਲਾਂ ਦੇ ਦਰਵਾਜ਼ੇ, ਲੜਕੀਆਂ ਲਈ ਖੋਲ੍ਹ ਦੇਣ ਦਾ ਕੰਮ ਸਾਡੀ ਹੀ ਸਰਕਾਰ ਨੇ ਕੀਤਾ ਹੈ। ਰੇਪ ਜਿਹੇ ਸੰਗੀਨ ਅਪਰਾਧਾਂ ਦੀ ਤੇਜ਼ ਸੁਣਵਾਈ ਦੇ ਲਈ ਸਾਡੀ ਸਰਕਾਰ ਦੇਸ਼ ਭਰ ਵਿੱਚ ਕਰੀਬ 700 ਫਾਸਟ ਟ੍ਰੈਕ ਕੋਰਟਸ ਸਥਾਪਿਤ ਕਰ ਚੁੱਕੀ ਹੈ। ਮੁਸਲਿਮ ਭੈਣਾਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਦੇ ਲਈ ਤਿੰਨ ਤਲਾਕ ਦੇ ਖ਼ਿਲਾਫ਼ ਕਾਨੂੰਨ ਸਾਡੀ ਹੀ ਸਰਕਾਰ ਨੇ ਬਣਾਇਆ।

ਸਾਥੀਓ, 

ਬਿਨਾ ਕਿਸੇ ਭੇਦਭਾਵ, ਬਿਨਾ ਕਿਸੇ ਪੱਖਪਾਤ, ਡਬਲ ਇੰਜਣ ਦੀ ਸਰਕਾਰ, ਬੇਟੀਆਂ ਦੇ ਭਵਿੱਖ ਨੂੰ ਸਸ਼ਕਤ ਕਰਨ ਦੇ ਲਈ ਨਿਰੰਤਰ ਕੰਮ ਕਰ ਰਹੀ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਇੱਕ ਹੋਰ ਫ਼ੈਸਲਾ ਕੀਤਾ ਹੈ। ਪਹਿਲਾਂ ਬੇਟਿਆਂ ਦੇ ਲਈ ਵਿਆਹ ਦੀ ਉਮਰ ਕਾਨੂੰਨਨ 21 ਸਾਲ ਸੀ,  ਲੇਕਿਨ ਬੇਟੀਆਂ ਦੇ ਲਈ ਇਹ ਉਮਰ 18 ਸਾਲ ਦੀ ਹੀ ਸੀ। ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਲਿਖਾਈ ਦੇ ਲਈ, ਅੱਗੇ ਵਧਣ ਦੇ ਲਈ ਸਮਾਂ ਮਿਲੇ, ਬਰਾਬਰ ਅਵਸਰ ਮਿਲਣ।  ਇਸ ਲਈ, ਬੇਟੀਆਂ ਦੇ ਲਈ ਵਿਆਹ ਦੀ ਉਮਰ ਨੂੰ 21 ਸਾਲ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।  ਦੇਸ਼ ਇਹ ਫ਼ੈਸਲਾ ਬੇਟੀਆਂ ਦੇ ਲਈ ਕਰ ਰਿਹਾ ਹੈ, ਲੇਕਿਨ ਕਿਸ ਨੂੰ ਇਸ ਨਾਲ ਤਕਲੀਫ਼ ਹੋ ਰਹੀ ਹੈ, ਇਹ ਸਭ ਦੇਖ ਰਹੇ ਹਨ!

ਭਾਈਓ ਭੈਣੋਂ, 

5 ਸਾਲ ਪਹਿਲਾਂ ਯੂਪੀ ਦੀਆਂ ਸੜਕਾਂ ’ਤੇ ਮਾਫੀਆ ਰਾਜ ਸੀ! ਯੂਪੀ ਦੀ ਸੱਤਾ ਵਿੱਚ ਗੁੰਡਿਆਂ ਦੀ ਹਨਕ ਹੋਇਆ ਕਰਦੀ ਸੀ! ਇਸ ਦਾ ਸਭ ਤੋਂ ਬੜਾ ਭੁਗਤਭੋਗੀ ਕੌਣ ਸੀ? ਮੇਰੇ ਯੂਪੀ ਦੀਆਂ ਭੈਣਾਂ-ਬੇਟੀਆਂ ਸਨ। ਉਨ੍ਹਾਂ ਨੂੰ ਸੜਕ ’ਤੇ ਨਿਕਲਣਾ ਮੁਸ਼ਕਿਲ ਹੋਇਆ ਕਰਦਾ ਸੀ। ਸਕੂਲ, ਕਾਲਜ ਜਾਣਾ ਮੁਸ਼ਕਿਲ ਹੁੰਦਾ ਸੀ। ਆਪ ਕੁਝ ਕਹਿ ਨਹੀਂ ਸਕਦੀਆਂ ਸਨ, ਬੋਲ ਨਹੀਂ ਸਕਦੀਆਂ ਸਨ । ਕਿਉਂਕਿ ਥਾਣੇ ਗਈਆਂ ਤਾਂ ਅਪਰਾਧੀ, ਬਲਾਤਕਾਰੀ ਦੀ ਸਿਫ਼ਾਰਿਸ਼ ਵਿੱਚ ਕਿਸੇ ਦਾ ਫੋਨ ਆ ਜਾਂਦਾ ਸੀ। ਯੋਗੀ ਜੀ ਨੇ ਇਨ੍ਹਾਂ ਗੁੰਡਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ਪਹੁੰਚਾਇਆ ਹੈ। ਅੱਜ ਯੂਪੀ ਵਿੱਚ ਸੁਰੱਖਿਆ ਵੀ ਹੈ, ਯੂਪੀ ਵਿੱਚ ਅਧਿਕਾਰ ਵੀ ਹਨ। ਅੱਜ ਯੂਪੀ ਵਿੱਚ ਸੰਭਾਵਨਾਵਾਂ ਵੀ ਹਨ, ਅੱਜ ਯੂਪੀ ਵਿੱਚ ਵਪਾਰ ਵੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਜਦੋਂ ਸਾਡੀਆਂ ਮਾਤਾਵਾਂ ਭੈਣਾਂ ਦਾ ਅਸ਼ੀਰਵਾਦ ਹੈ, ਇਸ ਨਵੀਂ ਯੂਪੀ ਨੂੰ ਕੋਈ ਵਾਪਸ ਹਨੇਰੇ ਵਿੱਚ ਨਹੀਂ ਧਕੇਲ ਸਕਦਾ। ਭਾਈਓ-ਭੈਣੋਂ ਆਓ, ਪ੍ਰਯਾਗਰਾਜ ਦੀ ਪਾਵਨ ਭੂਮੀ ਤੋਂ ਇਹ ਸੰਕਲਪ ਲਈਏ, ਸਾਡਾ ਯੂਪੀ ਅੱਗੇ ਵਧੇਗਾ, ਸਾਡਾ ਯੂਪੀ ਨਵੀਆਂ ਉਚਾਈਆਂ ਛੂਹੇਗਾ। ਆਪ ਸਭ ਮਾਤਾਵਾਂ ਭੈਣਾਂ ਨੂੰ ਤੁਹਾਡੇ ਅਸ਼ੀਰਵਾਦ ਦੇ ਲਈ, ਤੁਹਾਡੇ ਸਮਰਥਨ ਦੇ ਲਈ ਅਤੇ ਯੂਪੀ ਨੂੰ ਅੱਗੇ ਵਧਾਉਣ ਵਿੱਚ ਤੁਹਾਡੀ ਸਹਿਭਾਗਿਤਾ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਤੁਹਾਨੂੰ ਆਦਰਪੂਰਵਕ ਨਮਨ ਕਰਦਾ ਹਾਂ, ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਬਹੁਤ ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"