ਕਈ ਉਪਾਵਾਂ ਨੂੰ ਸੂਚੀਬੱਧ ਕੀਤਾ ਜੋ ਮੇਅਰ ਆਪਣੇ ਸ਼ਹਿਰਾਂ ਨੂੰ ਪੁਨਰ ਸੁਰਜੀਤ ਕਰਨ ਲਈ ਕਰ ਸਕਦੇ ਹਨ
"ਆਧੁਨਿਕੀਕਰਣ ਦੇ ਇਸ ਯੁੱਗ ਵਿੱਚ ਸਾਡੇ ਸ਼ਹਿਰਾਂ ਦੀ ਪੁਰਾਤਨਤਾ ਵੀ ਉਨੀ ਹੀ ਮਹੱਤਵਪੂਰਨ ਹੈ"
“ਸਾਡੀਆਂ ਕੋਸ਼ਿਸ਼ਾਂ ਆਪਣੇ ਸ਼ਹਿਰਾਂ ਨੂੰ ਸਵੱਛ ਰੱਖਣ ਦੇ ਨਾਲ-ਨਾਲ ਸੁਅਸਥ ਰੱਖਣ ਲਈ ਹੋਣੀਆਂ ਚਾਹੀਦੀਆਂ ਹਨ”
”ਨਦੀਆਂ ਨੂੰ ਸ਼ਹਿਰੀ ਜੀਵਨ ਦੇ ਕੇਂਦਰ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਇਹ ਤੁਹਾਡੇ ਸ਼ਹਿਰਾਂ ਵਿੱਚ ਇੱਕ ਨਵਾਂ ਜੀਵਨ ਲਿਆਏਗਾ"
"ਸਾਡੇ ਸ਼ਹਿਰ ਸਾਡੀ ਅਰਥਵਿਵਸਥਾ ਦਾ ਵਾਹਕ ਬਲ ਹਨ। ਸਾਨੂੰ ਸ਼ਹਿਰ ਨੂੰ ਇੱਕ ਜੀਵੰਤ ਅਰਥਵਿਵਸਥਾ ਦਾ ਕੇਂਦਰ ਬਣਾਉਣਾ ਚਾਹੀਦਾ ਹੈ"
"ਸਾਡੇ ਵਿਕਾਸ ਮਾਡਲ ਵਿੱਚ ਐੱਮਐੱਸਐੱਮਈ (MSMEs) ਨੂੰ ਕਿਵੇਂ ਮਜ਼ਬੂਤ ਕਰਨਾ ਹੈ ਇਸ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ"
"ਮਹਾਮਾਰੀ ਨੇ ਸਟ੍ਰੀਟ ਵੈਂਡਰਸ ਦੀ ਮਹੱਤਤਾ ਦਰਸਾਈ ਹੈ। ਉਹ ਸਾਡੀ ਯਾਤਰਾ ਦਾ ਹਿੱਸਾ ਹਨ। ਅਸੀਂ ਉਨ੍ਹਾਂ ਨੂੰ ਪਿੱਛੇ ਨਹੀਂ ਛੱਡ ਸਕਦੇ”
“ਮੈਂ ਕਾਸ਼ੀ ਲਈ ਤੁਹਾਡੇ ਸੁਝਾਵਾਂ ਲਈ ਧੰਨਵਾਦੀ ਹੋਵਾਂਗਾ ਅਤੇ ਮੈਂ ਤੁਹਾਡਾ ਪਹਿਲਾ ਵਿਦਿਆਰਥੀ ਹੋਵਾਂਗਾ”
“ਸਰਦਾਰ ਪਟੇਲ ਅਹਿਮਦਾਬਾਦ ਦੇ ਮੇਅਰ ਸਨ ਅਤੇ ਦੇਸ਼ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ”

ਹਰ-ਹਰ ਮਹਾਦੇਵ,

ਨਮਸਕਾਰ,

ਪ੍ਰੋਗਰਾਮ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੇ ਯਸ਼ਸਵੀ ਮੁੱਖ ਮੰਤਰੀ ਜਨ-ਜਨ ਦੇ ਉਪਯੋਗੀ ਯੋਗੀ  ਆਦਿੱਤਿਆਨਾਥ ਜੀ, ਕੈਬਨਿਟ ਵਿੱਚ ਮੇਰੇ ਸਾਥੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਆਸ਼ੂਤੋਸ਼ ਟੰਡਨ ਜੀ, ਨੀਲਕੰਠ ਤਿਵਾਰੀ ਜੀ, ਆਲ ਇੰਡੀਆ ਮੇਅਰ ਕੌਂਸਲ ਦੇ ਚੇਅਰਮੈਨ ਸ਼੍ਰੀ ਨਵੀਨ ਜੈਨ ਜੀ, ਕਾਸ਼ੀ ਵਿੱਚ ਉਪਸਥਿਤ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਆਪ ਸਾਰੇ ਮੇਅਰ ਸਾਥੀਓ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ,

ਕਾਸ਼ੀ ਦੇ ਸਾਂਸਦ ਦੇ ਨਾਤੇ ਮੇਰੀ ਕਾਸ਼ੀ ਵਿੱਚ ਮੈਂ ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਮੇਰੇ ਲਈ ਇਹ ਬਹੁਤ ਹੀ ਸੁਭਾਗ ਦਾ ਅਵਸਰ ਹੁੰਦਾ ਕਿ ਮੈਂ ਖ਼ੁਦ ਉੱਥੇ ਰਹਿ ਕੇ ਮੇਰੀ ਕਾਸ਼ੀ ਮੈਂ ਤੁਹਾਡਾ ਸੁਆਗਤ ਕਰਦਾ ਤੁਹਾਡਾ ਸਨਮਾਨ ਕਰਦਾ। ਲੇਕਿਨ ਸਮੇਂ ਦੀਆਂ ਕੁਝ ਸੀਮਾਵਾਂ ਦੇ ਕਾਰਨ ਮੈਂ ਖ਼ੁਦ ਤਾਂ ਉੱਥੇ ਰਹਿ ਕੇ ਤੁਹਾਡਾ ਸੁਆਗਤ ਨਹੀਂ ਕਰ ਪਾ ਰਿਹਾ ਹਾਂ। ਲੇਕਿਨ ਮੈਨੂੰ ਪੱਕਾ ਵਿਸ਼ਵਾਸ ਹੈ,  ਕਾਸ਼ੀਵਾਸੀਆਂ ਨੇ ਤੁਹਾਡੀ ਮਹਿਮਾਨ ਨਵਾਜੀ ਵਿੱਚ ਕੋਈ ਕਮੀ ਨਹੀਂ ਰੱਖੀ ਹੋਵੇਗੀ। ਤੁਹਾਡੀ ਭਰਪੂਰ ਖਾਤਿਰਦਾਰੀ ਕੀਤੀ ਹੋਵੇਗੀ, ਚਿੰਤਾ ਕੀਤੀ ਹੋਵੇਗੀ। ਅਤੇ ਅਗਰ ਕੁਝ ਕਮੀ ਰਹਿ ਵੀ ਗਈ ਹੋਵੇ ਤਾਂ ਦੋਸ਼ ਕਾਸ਼ੀਵਾਸੀਆਂ ਦਾ ਨਹੀਂ ਹੋਵੇਗਾ, ਉਹ ਦੋਸ਼ ਮੇਰਾ ਹੋਵੇਗਾ ਅਤੇ ਇਸ ਲਈ ਤੁਸੀਂ ਜ਼ਰੂਰ ਖਿਮਾ ਕਰੋਗੇ। ਅਤੇ ਕਾਸ਼ੀ ਦੇ ਤੁਹਾਡੇ ਇਸ ਬਿਆਨ ਨੂੰ ਤੁਸੀਂ ਭਰਪੇਟ enjoy ਵੀ ਕਰੋਗੇ, ਅਤੇ ਮਿਲ ਬੈਠ ਕੇ ਭਾਵੀ ਭਾਰਤ ਦੇ ਲਈ, ਭਾਰਤ ਦੇ ਸ਼ਹਿਰਾਂ ਦੇ ਉੱਜਵਲ ਭਵਿੱਖ ਦੇ ਲਈ ਆਪਣੇ ਅਨੁਭਵਾਂ ਨੂੰ ਸਾਂਝਾ ਕਰੋਗੇ। ਬਹੁਤ ਸਾਰੀਆਂ ਚੀਜ਼ਾਂ ਇੱਕ-ਦੂਸਰੇ ਤੋਂ ਸਿੱਖੋਗੇ। ਅਤੇ ਆਪਣੇ-ਆਪਣੇ ਸ਼ਹਿਰ ਨੂੰ ਆਪਣੇ-ਆਪਣੇ ਤਰੀਕੇ ਨਾਲ ਹੋਰ ਅੱਗੇ ਵਧਾਉਣ ਲਈ ਸੁੰਦਰ ਤੋਂ ਸੁੰਦਰ ਸ਼ਹਿਰ ਬਣਾਉਣ ਦੇ ਲਈ, vibrant ਸ਼ਹਿਰ ਬਣਾਉਣ  ਦੇ ਲਈ, ਇੱਕ ਜਾਗ੍ਰਿਤ ਸ਼ਹਿਰ ਬਣਾਉਣ ਦੇ ਲਈ ਤੁਸੀਂ ਕੋਈ ਕਸਰ ਨਹੀਂ ਛੱਡੋਗੇ ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ। ਤੁਸੀਂ ਸਾਰੇ ਮੇਅਰ ਸਾਹਿਬਾਨ ਜ਼ਰੂਰ ਆਪਣੇ ਕਾਰਜਕਾਲ ਵਿੱਚ ਆਪਣੇ ਸ਼ਹਿਰ ਨੂੰ ਕੁਝ- ਨਾ-ਕੁਝ ਦੇਣਾ ਚਾਹੁੰਦੇ ਹੋਵੋਗੇ। ਤੁਸੀਂ ਜ਼ਰੂਰ ਚਾਹੁੰਦੇ ਹੋਵੋਗੇ ਕਿ ਤੁਸੀਂ ਆਪਣੇ ਸ਼ਹਿਰ ਵਿੱਚ ਕੁਝ ਅਜਿਹਾ ਕਰਕੇ ਜਾਓ ਤਾਕਿ ਆਉਣ ਵਾਲੇ ਸਮੇਂ ਵਿੱਚ 5, 50, 20 ਸਾਲ ਦੇ ਬਾਅਦ ਜਦੋਂ ਵੀ ਸ਼ਹਿਰ ਵਿੱਚ ਆਉਣ ਤਾਂ ਚਰਚਾ ਕਰਨ ਕਿ ਜਦੋਂ ਫਲਾਣੇ ਸੱਜਣ ਇੱਥੇ ਮੇਅਰ ਸਨ ਜਾਂ ਫਲਾਣੀ ਭੈਣ ਇੱਥੇ ਮੇਅਰ ਸੀ ਤਦ ਇਹ ਸ਼ਹਿਰ ਵਿੱਚ ਇੱਥੇ ਕੰਮ ਹੋਇਆ ਸੀ। ਇੱਕ ਯਾਦ ਬਣ ਜਾਵੇ, ਇੱਕ ਦਿਸ਼ਾ ਬਣ ਜਾਵੇ ਅਤੇ ਹਰ ਕਿਸੇ ਦੇ ਮਨ ਵਿੱਚ ਇਹ ਸੁਪਨਾ ਵੀ ਰਹਿਣਾ ਚਾਹੀਦਾ ਹੈ, ਇਹ ਸੰਕਲਪ ਵੀ ਰਹਿਣਾ ਚਾਹੀਦਾ ਹੈ ਅਤੇ ਇਸ ਸੰਕਲਪ ਦੀ ਪੂਰਤੀ ਲਈ ਜੀ-ਜਾਨ ਨਾਲ ਜੁਟ ਜਾਣਾ ਵੀ ਚਾਹੀਦਾ ਹੈ। ਅਤੇ ਜਨਤਾ ਨੇ ਜਦੋਂ ਸਾਡੇ ’ਤੇ ਵਿਸ਼ਵਾਸ ਰੱਖਿਆ ਹੋਵੇ ਨਗਰ ਦੀ ਪੂਰੀ ਜ਼ਿਮੇਵਾਰੀ ਸਾਨੂੰ ਦਿੱਤੀ ਹੋਵੇ ਤਾਂ ਸਾਨੂੰ ਵੀ ਇਸ ਨੂੰ ਭਲੀ-ਭਾਂਤ ਪੂਰਾ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਕਿ ਤੁਸੀਂ ਸਭ ਉਸ ਦਿਸ਼ਾ ਵਿੱਚ ਜ਼ਰੂਰ ਕੁਝ-ਨਾ-ਕੁਝ ਕਰਦੇ ਹੋਵੋਗੇ। ਜ਼ਰੂਰ ਉਸ ਦਾ ਅੱਛਾ ਪਰਿਣਾਮ ਮਿਲੇ ਇਸ ਦੇ ਲਈ ਤੁਹਾਡੇ ਪ੍ਰਯਤਨ ਰਹਿੰਦੇ ਹੋਣਗੇ। ਅਤੇ ਮੈਂ ਅੱਜ ਮੈਂ ਸ਼ਹਿਰੀ ਵਿਕਾਸ ਮੰਤਰਾਲੇ ਨੂੰ, ਯੂਪੀ ਸਰਕਾਰ ਨੂੰ ਅਤੇ ਆਪ ਸਭ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਤੁਸੀਂ ਇਸ ਮਹੱਤਵਪੂਰਨ ਪ੍ਰੋਗਰਾਮ ਲਈ ਬਨਾਰਸ ਨੂੰ ਚੁਣਿਆ, ਮੇਰੀ ਕਾਸ਼ੀ ਨੂੰ ਚੁਣਿਆ ਹੈ। ਦੇਸ਼ ਦੇ ਵਿਕਾਸ ਦੇ ਲਈ ਤੁਹਾਡੇ ਸੰਕਲਪਾਂ ਨਾਲ ਬਾਬਾ ਵਿਸ਼ਵਨਾਥ ਦਾ ਅਸ਼ੀਰਵਾਦ ਜੁੜੇਗਾ, ਤਾਂ ਤੁਸੀਂ ਸਭ ਕੁਝ-ਨਾ-ਕੁਝ ਨਵਾਂ ਪ੍ਰਾਪਤ ਕਰਕੇ, ਨਵੀਂ ਪ੍ਰੇਰਣਾ ਲੈ ਕੇ, ਨਵੀਂ ਉਮੰਗ ਲੈ ਕੇ ਜ਼ਰੂਰ ਆਪਣੇ ਕਾਰਜ ਖੇਤਰ ਵਿੱਚ ਪਰਤੋਗੇ। ਕਾਸ਼ੀ ਵਿੱਚ ਹੋ ਰਹੇ ਇਸ ਪ੍ਰੋਗਰਾਮ ਨੂੰ ਮੈਂ ਕਈ ਸੰਭਾਵਨਾਵਾਂ ਦੇ ਨਾਲ ਜੋੜ ਕੇ ਦੇਖ ਰਿਹਾ ਹਾਂ।  ਇੱਕ ਪਾਸੇ ਬਨਾਰਸ ਜਿਹਾ ਦੁਨੀਆ ਦਾ ਸਭ ਤੋਂ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਸਥਾਨ, ਅਤੇ ਦੂਸਰੇ ਪਾਸੇ ਆਧੁਨਿਕ ਭਾਰਤ ਦੇ ਆਧੁਨਿਕ ਸ਼ਹਿਰਾਂ ਦੀ ਰੂਪਰੇਖਾ! ਹੁਣੇ ਹਾਲ ਵਿੱਚ, ਜਦੋਂ ਮੈਂ ਕਾਸ਼ੀ ਵਿੱਚ ਸੀ ਤਦ ਮੈਂ ਕਿਹਾ ਵੀ ਸੀ, ਕਾਸ਼ੀ ਦਾ ਵਿਕਾਸ ਪੂਰੇ ਦੇਸ਼ ਦੇ ਲਈ ਵਿਕਾਸ ਦਾ ਇੱਕ ਰੋਡਮੈਪ ਬਣ ਸਕਦਾ ਹੈ।  ਸਾਡੇ ਦੇਸ਼ ਵਿੱਚ ਜ਼ਿਆਦਾਤਰ ਸ਼ਹਿਰ ਪਰੰਪਰਾਗਤ ਸ਼ਹਿਰ ਹੀ ਹਨ, ਪਰੰਪਰਾਗਤ ਤਰੀਕੇ ਨਾਲ ਹੀ ਵਿਕਸਿਤ ਹੋਏ ਹਨ। ਆਧੁਨਿਕੀਕਰਣ ਦੇ ਇਸ ਦੌਰ ਵਿੱਚ ਸਾਡੇ ਇਨ੍ਹਾਂ ਸ਼ਹਿਰਾਂ ਦੀ ਪ੍ਰਾਚੀਨਤਾ ਦੀ ਵੀ ਉਤਨੀ ਹੀ ਅਹਿਮੀਅਤ ਹੈ। ਅਸੀਂ ਆਪਣੇ ਪ੍ਰਾਚੀਨ ਸ਼ਹਿਰਾਂ ਵਿੱਚ ਉਨ੍ਹਾਂ ਦੀ ਹਰ ਗਲੀ ਤੋਂ, ਹਰ ਪੱਥਰ ਤੋਂ, ਹਰ ਪਲ ਤੋਂ, ਇਤਿਹਾਸ ਦੇ  ਹਰ ਤਬਾਰਕ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਦੇ ਇਤਿਹਾਸਿਕ ਅਨੁਭਵਾਂ ਨੂੰ, ਅਸੀਂ ਆਪਣੇ ਜੀਵਨ ਦੀ ਪ੍ਰੇਰਣਾ ਬਣਾ ਸਕਦੇ ਹਾਂ। ਸਾਡੀ ਵਿਰਾਸਤ ਨੂੰ ਸਹੇਜਣ ਸੰਵਾਰਨ ਦੇ ਨਵੇਂ-ਨਵੇਂ ਤੌਰ-ਤਰੀਕੇ ਅਸੀਂ ਵਿਕਸਿਤ ਕਰ ਸਕਦੇ ਹਾਂ। ਅਸੀਂ ਸਿੱਖ ਸਕਦੇ ਹਾਂ, ਲੋਕਲ ਕਲਾ-ਕੌਸ਼ਲ ਨੂੰ ਉਸ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਨੂੰ, ਕਿਵੇਂ ਲੋਕਲ ਸਕਿੱਲ ਅਤੇ ਪ੍ਰੋਡਕਟਸ ਸ਼ਹਿਰ ਦੀ ਪਹਿਚਾਣ ਬਣ ਸਕਦੇ ਹਨ, ਇਸ ਅਨੁਭਵ ਨੂੰ!

ਸਾਥੀਓ, 

ਆਪ ਲੋਕ ਜਦੋਂ ਬਨਾਰਸ ਘੁੰਮੋਗੇ, ਅਤੇ ਤੁਹਾਡੇ ਵਿੱਚੋਂ ਬਹੁਤ ਲੋਕ ਆਏ ਹਨ ਜੋ ਪਹਿਲਾਂ ਕਦੇ-ਨਾ-ਕਦੇ ਤਾਂ ਆਏ ਹੀ ਹੋਣਗੇ। ਤਾਂ ਪੁਰਾਣੀਆਂ ਯਾਦਾਂ(ਸਮ੍ਰਿਤੀਆਂ) ਦੇ ਨਾਲ ਨਵੇਂ ਬਦਲਾਅ ਨੂੰ ਜ਼ਰੂਰ ਤੁਲਨਾਤਮਕ ਰੂਪ ਨਾਲ ਦੇਖੋਂਗੇ। ਅਤੇ ਨਾਲ-ਨਾਲ ਤੁਹਾਡੇ ਦਿਮਾਗ ਵਿੱਚ ਆਪਣਾ ਸ਼ਹਿਰ ਵੀ ਸਵਾਰ ਹੋ ਜਾਵੇਗਾ। ਅਤੇ ਤੁਸੀਂ ਹਰ ਪਲ ਦੇਖੋਗੇ ਕਿ ਮੈਂ ਜਿਸ ਸ਼ਹਿਰ ਤੋਂ ਹਾਂ, ਉੱਥੋਂ ਦੀ ਗਲੀ ਅਤੇ ਕਾਸ਼ੀ ਦੀ ਇਹ ਗਲੀ, ਮੈਂ ਜਿਸ ਸ਼ਹਿਰ ਵਿੱਚ ਹਾਂ ਉੱਥੋਂ ਦੀ ਨਦੀ ਅਤੇ ਇੱਥੋਂ ਦੀ ਨਦੀ ਹਰ ਚੀਜ਼ ਦਾ ਤੁਸੀਂ ਪਲ-ਪਲ ਤੁਲਨਾ ਕਰਨ ਦੇ ਪ੍ਰਯਤਨ ਕਰੋਗੇ। ਅਤੇ ਤੁਹਾਡੇ ਨਾਲ ਜੋ ਹੋਰ ਮੇਅਰ ਹੋਣਗੇ ਉਨ੍ਹਾਂ ਦੇ ਨਾਲ ਚਰਚਾ ਕਰੋਗੇ। ਉਨ੍ਹਾਂ ਨੇ ਕੀ ਕੀਤਾ ਹੈ, ਕਿਵੇਂ ਕੀਤਾ ਹੈ।

ਸਾਨੂੰ ਸਭ ਨੂੰ ਚਰਚਾ ਕਰਦੇ ਕਰਦੇ ਨਵੇਂ ਵਿਚਾਰ ਮਿਲਣਗੇ। ਨਵੀਆਂ ਕਲਪਨਾਵਾਂ ਮਿਲਣਗੀਆਂ,  ਨਵੇਂ ਪ੍ਰੋਗਰਾਮਾਂ ਦੀ ਰਚਨਾ ਤੈਅ ਹੋਵੇਗੀ। ਅਤੇ ਉਹ ਆਪਣੇ ਸ਼ਹਿਰ ਵਿੱਚ ਜਾ ਕੇ ਤੁਹਾਡੀ ਅਗਵਾਈ ਉਸ ਕੰਮ ਨੂੰ ਕਰੇਗਾ, ਤਾਂ ਤੁਹਾਡੇ ਸ਼ਹਿਰ ਦੇ ਲੋਕਾਂ ਨੂੰ, ਤੁਹਾਡੇ ਰਾਜ ਦੇ ਲੋਕਾਂ ਨੂੰ ਇੱਕ ਨਵੀਂ ਖੁਸ਼ੀ ਮਿਲੇਗੀ ਨਵਾਂ ਵਿਸ਼ਵਾਸ ਮਿਲੇਗਾ। ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ evolution ਵਿੱਚ ਵਿਸ਼ਵਾਸ ਕਰੀਏ, Revolution ਦੀ ਅੱਜ ਭਾਰਤ ਨੂੰ ਜ਼ਰੂਰਤ ਨਹੀਂ ਹੈ। ਸਾਨੂੰ ਕਾਇਆਕਲਪ ਦੀ ਜ਼ਰੂਰਤ ਹੈ, ਪੁਰਾਣਾ ਸਭ ਤੋੜਨਾ-ਫੋੜਨਾ ਖ਼ਤਮ ਕਰਨਾ ਇਹ ਸਾਡਾ ਰਸਤਾ ਨਹੀਂ ਹੈ। ਲੇਕਿਨ ਪੁਰਾਣਾ ਜੋ ਕੁਝ ਵੀ ਹੈ ਉਸ ਨੂੰ ਸੰਵਾਰਦੇ ਹੋਏ ਆਧੁਨਿਕਤਾ ਦੀ ਤਰਫ਼ ਅਸੀਂ ਕਿਵੇਂ ਜਾਈਏ,  ਆਧੁਨਿਕ ਯੁਗ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਅਸੀਂ ਕਿਵੇਂ ਅੱਗੇ ਵਧੀਏ ਇਹ ਸਾਡੇ ਲੋਕਾਂ ਦਾ ਪ੍ਰਯਤਨ ਰਹਿਣਾ ਚਾਹੀਦਾ ਹੈ। ਹੁਣ ਤੁਸੀਂ ਦੇਖੋ ਸਵੱਛਤਾ ਦਾ ਅਭਿਯਾਨ ਚਲ ਰਿਹਾ ਹੈ, ਪੂਰੇ ਦੇਸ਼ ਵਿੱਚ ਹਰ ਸਾਲ ਸਵੱਛ ਸ਼ਹਿਰ ਦਾ ਐਲਾਨ ਹੁੰਦਾ ਹੈ। ਲੇਕਿਨ ਮੈਂ ਦੇਖ ਰਿਹਾ ਹਾਂ ਹੌਲ਼ੀ-ਹੌਲ਼ੀ ਕਿ ਕੁਝ ਹੀ ਸ਼ਹਿਰਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ, ਅੱਛੀ ਗੱਲ ਹੈ। ਲੇਕਿਨ ਬਾਕੀ ਸ਼ਹਿਰ ਨਿਰਾਸ਼ ਹੋ ਕੇ ਬੈਠ ਜਾਣ ਕਿ ਭਈ ਇਹ ਤਾਂ ਉਨ੍ਹਾਂ ਨੂੰ ਇਨਾਮ ਜਾਣ ਵਾਲਾ ਹੈ, ਉਹੀ ਅੱਗੇ ਵਧ ਗਏ ਹਨ ਅਸੀਂ ਤਾਂ ਨਹੀਂ ਕਰ ਪਾਵਾਂਗੇ ਇਹ ਮਾਨਸਿਕਤਾ ਨਹੀਂ ਹੋਣੀ ਚਾਹੀਦੀ ਹੈ। ਤੁਸੀਂ ਸਾਰੇ ਮੇਅਰ ਸੰਕਲਪ ਕਰੋ, ਕਿ ਅਗਲੀ ਵਾਰ ਸਵੱਛਤਾ ਦੇ ਮੁਕਾਬਲੇ ਵਿੱਚ ਤੁਸੀਂ ਕਿਸੇ ਤੋਂ ਪਿੱਛੇ ਨਹੀਂ ਹੋਵੋਗੇ, ਤੁਹਾਡਾ ਸ਼ਹਿਰ ਕਿਸੇ ਤੋਂ ਪਿੱਛੇ ਨਹੀਂ ਹੋਵੇਗਾ ਇਹ ਸੰਕਲਪ ਕਰ ਸਕਦੇ ਹੋ, ਨਹੀਂ ਕਰ ਸਕਦੇ ਹੋ। ਮੈਂ ਤਾਂ ਕਹਾਂਗਾ ਸਾਡੇ ਹਰਦੀਪ ਪੁਰੀ ਜੀ ਨੂੰ ਹੁਣ ਅਸੀਂ ਇਹ ਵੀ ਕੋਸ਼ਿਸ਼ ਕਰ ਸਕਦੇ ਹਾਂ ਕਿ ਜੋ ਸ੍ਰੇਸ਼ਠ,  ਸਵੱਛ ਸ਼ਹਿਰ ਹੈ ਉਨ੍ਹਾਂ ਨੂੰ ਤਾਂ ਇਨਾਮ ਦੇਵਾਂਗੇ ਹੀ ਦੇਵਾਂਗੇ ਉਨ੍ਹਾਂ ਨੂੰ ਤਾਂ recognize ਕਰਾਂਗੇ ਸਨਮਾਨਿਤ ਕਰਾਂਗੇਂ, ਲੇਕਿਨ ਜੋ ਅੱਛਾ ਹੋਣ ਦਾ ਸਭ ਤੋਂ ਜ਼ਿਆਦਾ ਪ੍ਰਯਤਨ ਕਰ ਰਹੇ ਹਨ ਉਨ੍ਹਾਂ ਨੂੰ ਵੀ ਅਸੀਂ recognize ਕਰੀਏ ਅਤੇ ਜੋ ਬਿਲਕੁਲ ਅੱਖ ਬੰਦ ਕਰਕੇ ਬੈਠ ਗਏ ਹਨ ਕੁਝ ਕਰਨਾ ਹੀ ਨਹੀਂ ਹੈ ਉਨ੍ਹਾਂ ਦੀ ਸੂਚੀ ਵੀ ਕੱਢੀਏ ਅਤੇ ਉਨ੍ਹਾਂ ਰਾਜਾਂ ਵਿੱਚ Advertisement ਕਰੀਏ ਕਿ ਦੇਖੋ ਇਸ ਰਾਜ ਦੇ ਤਿੰਨ ਸ਼ਹਿਰ ਜੋ ਸਵੱਛਤਾ ਵਿੱਚ ਕੁਝ ਨਹੀਂ ਕਰ ਰਹੇ। ਤਾਂ ਜਨਤਾ ਦਾ ਦਬਾਅ ਇਤਨਾ ਵਧੇਗਾ ਕਿ ਹਰ ਕਿਸੇ ਨੂੰ ਕੰਮ ਕਰਨ ਦਾ ਮਨ ਕਰ ਜਾਵੇਗਾ। ਅਤੇ ਮੇਰੀ ਮੇਅਰਾਂ ਨੂੰ ਤਾਕੀਦ ਹੈ ਕਿ ਤੁਸੀਂ ਸਿਰਫ਼ ਸਵੱਛਤਾ ਨੂੰ ਸਾਲ ਭਰ ਦੇ ਪ੍ਰੋਗਰਾਮ ਦੇ ਰੂਪ ਵਿੱਚ ਨਾ ਦੇਖੋ। ਕੀ ਤੁਸੀਂ ਹਰ ਮਹੀਨਾ ਬੋਰਡ ਦੇ ਦਰਮਿਆਨ ਹਰ ਬੋਰਡ ਦੇ ਦਰਮਿਆਨ ਸਵੱਛਤਾ ਦਾ ਮੁਕਾਬਲਾ organize ਕਰ ਸਕਦੇ ਹੋ ਕੀ। ਜੁਰੀ ਬਣਾ ਕਰਕੇ ਇਸ ਮਹੀਨੇ ਵਿੱਚ ਕਿਹੜਾ ਬੋਰਡ ਸਭ ਤੋਂ ਜ਼ਿਆਦਾ ਸਵੱਛਤਾ ਦਾ ਇਨਾਮ ਲੈ ਰਿਹਾ ਹੈ। ਅਗਰ ਸ਼ਹਿਰ ਦੇ ਬੋਰਡਾਂ ਵਿੱਚ competition ਹੋਵੇਗੀ, ਬੋਰਡ ਦੇ ਕੌਂਸਲਰ ਦੇ ਦਰਮਿਆਨ ਮੁਕਾਬਲਾ ਹੋਵੇਗਾ ਤਾਂ ਉਸ ਦਾ cumulative effect, total ਜੋ effect ਹੈ ਉਹ ਪੂਰੇ ਸ਼ਹਿਰ ਦਾ ਰੂਪ ਬਦਲਣ ਵਿੱਚ ਕੰਮ ਆਵੇਗਾ। ਅਤੇ ਇਸ ਲਈ ਮੈਂ ਕਹਾਂਗਾ ਦੂਸਰਾ ਜਿਵੇਂ ਸਵੱਛਤਾ ਦਾ ਇੱਕ ਮਹੱਤਵ ਹੈ, ਸੁੰਦਰਤਾ ਵੀ, beautification ਇਹ ਵੀ ਮੈਂ ਤਾਂ ਚਾਹੁੰਦਾ ਹਾਂ। ਦੁਨੀਆ ਵਿੱਚ beauty competition ਹੁੰਦੇ ਹਨ ਜੋ ਹੁੰਦੇ ਹਨ ਉਹ ਹੁੰਦੇ ਹਨ ਮੈਨੂੰ ਉਸ ਵਿੱਚ ਕੁਝ ਕਹਿਣਾ ਨਹੀਂ ਹੈ। ਲੇਕਿਨ ਕੀ ਸਾਡੇ ਨਗਰ ਵਿੱਚ ਬੋਰਡ beauty competition ਕਰ ਸਕਦੇ ਹਨ ਕੀ! ਕਿਹੜਾ ਬੋਰਡ ਸਭ ਤੋਂ ਜ਼ਿਆਦਾ beautiful ਹੈ। ਸਫ਼ਾਈ ਦਾ perimeter ਹੋ ਸਕਦਾ ਹੈ, ਸੁੰਦਰਤਾ ਦੀ ਦ੍ਰਿਸ਼ਟੀ ਤੋਂ ਕੀਤੇ ਗਏ initative ਦਾ perimeter ਹੋ ਸਕਦਾ ਹੈ। ਹਰ ਨਗਰ ਆਪਣਾ ਵੀ ਸਿੱਧ ਕਰੇ ਜੁਰੀ ਬਣਾਵੇ। ਦੀਵਾਰਾਂ ਨੂੰ ਕਿਵੇਂ ਰੰਗਿਆ ਗਿਆ ਹੈ, ਦੁਕਾਨਾਂ ਹਨ ਤਾਂ ਬੋਰਡ ਕਿਵੇਂ ਲਗੇ ਹੋਏ ਹਨ,  ਗਲੀਆਂ ਦੇ ਸਾਇਨ ਬੋਰਡ ਹਨ ਤਾਂ ਕਿਵੇਂ ਲਿਖੇ ਗਏ ਹਨ, address ਕਿਵੇਂ ਲਿਖਿਆ ਜਾਂਦਾ ਹੈ।  ਅਜਿਹੀਆਂ ਅਨੇਕ ਗੱਲਾਂ ਹਨ ਉਨ੍ਹਾਂ ਸਾਰੀਆਂ ਗੱਲਾਂ ਨੂੰ ਅਗਰ ਤੁਸੀਂ ਲਗਾਤਾਰ ਸ਼ਹਿਰ ਵਿੱਚ ਇਹ ਜੋੜ  ਦਿਓ ਜਿਵੇਂ ਹੁਣੇ ਇੱਕ ਮੁਕਾਬਲਾ organize ਹੋਇਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੁਣ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਉਸ ਵਿੱਚ ਤਿੰਨ ਚੀਜ਼ਾਂ ਕਹੀਆਂ ਹਨ ਜੋ ਤੁਸੀਂ ਸਾਧਾਰਣ ਮਾਨਵੀ ਤੋਂ ਕਰਵਾ ਸਕੋ। ਇੱਕ- ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਰੰਗੋਲੀ ਮੁਕਾਬਲਾ ਲੇਕਿਨ ਰੰਗੋਲੀ ਵੀ ਸੁੰਦਰਤਾ ਦੇ ਨਾਲ ਜੁੜੀ ਹੋਈ ਰੰਗੋਲੀ ਨਹੀਂ ਆਜ਼ਾਦੀ ਦੀ,  ਅੰਦੋਲਨ ਦੀ ਕਿਸੇ ਨਾ ਕਿਸੇ ਘਟਨਾ ਨਾਲ ਜੁੜੀ ਹੋਈ ਹੋਵੇ। ਅਗਰ ਤੁਸੀਂ ਪੂਰੇ ਸ਼ਹਿਰ ਵਿੱਚ ਇਹ ਮੁਕਾਬਲਾ ਕਰੋ। ਆਉਣ ਵਾਲੇ 26 ਜਨਵਰੀ ਤੱਕ ਇਸ ਨੂੰ ਵੱਡਾ ਮਾਹੌਲ ਬਣਾਈਏ, ਦੇਖੋ ਬਦਲ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਹੈ। ਉਸੇ ਪ੍ਰਕਾਰ ਤੁਹਾਡੇ ਸ਼ਹਿਰ ਵਿੱਚ ਆਜ਼ਾਦੀ ਦੇ ਅੰਦੋਲਨ ਵਿੱਚ ਜੋ ਹੋਇਆ ਹੋਵੇ ਉਸ ਦੇ ਲਈ ਕੁਝ ਗੀਤ ਲਿਖੇ ਜਾਣ, ਤੁਹਾਡੇ ਸ਼ਹਿਰ ਵਿੱਚ ਆਜ਼ਾਦੀ ਦੇ ਅੰਦੋਲਨ ਵਿੱਚ ਘਟੀ ਘਟਨਾ ਦੇ ਸਬੰਧ ਵਿੱਚ ਕੁਝ ਗੀਤ ਲਿਖੇ ਜਾਣ ਉਨ੍ਹਾਂ ਗੀਤਾਂ ਦਾ ਮੁਕਾਬਲਾ ਹੋਵੇ। ਤੁਹਾਡੇ ਰਾਜ ਦੇ ਅੰਦਰ ਜੋ ਘਟਨਾਵਾਂ ਘਟੀਆਂ ਹਨ ਉਸ ਦੇ ਗੀਤਾਂ ਦੀ ਮੁਕਾਬਲਾ ਹੋਵੇ, ਦੇਸ਼ ਦੀਆਂ ਮਹਾਨ ਘਟਨਾਵਾਂ ਨੂੰ ਜੋੜ ਕੇ ਉਨ੍ਹਾਂ ਦਾ ਮੁਕਾਬਲਾ ਹੋਵੇ। ਤੁਸੀਂ ਦੇਖੋ ਬਦਲਾਅ ਹੋਵੇਗਾ ਕਿ ਨਹੀਂ ਹੋਵੇਗਾ। ਉਸੇ ਪ੍ਰਕਾਰ ਸਾਡੀਆਂ ਮਾਤਾਵਾਂ-ਭੈਣਾਂ ਨੂੰ ਜੋੜਨ ਦਾ ਇੱਕ ਬੜਾ ਪ੍ਰੋਗਰਾਮ ਹੋ ਸਕਦਾ ਹੈ। ਸਾਡੇ ਇੱਥੇ ਪੁਰਾਣੀ ਪੰਰਪਰਾ ਸੀ ਲੋਰੀ ਗਾਉਣ ਦੀ ਬੱਚੇ ਜਦੋਂ ਨਵਜਾਤ ਸ਼ਿਸ਼ੂ ਹੁੰਦੇ ਸਨ ਤਾਂ ਲੋਰੀ ਗਾਉਂਦੇ ਸਨ ਹਰ ਘਰ ਵਿੱਚ ਮਾਤਾਵਾਂ- ਭੈਣਾਂ ਹੁਣ ਕੀ ਅਸੀਂ ਆਧੁਨਿਕ ਲੋਰੀ ਬਣਾ ਸਕਦੇ ਹਾਂ। ਆਧੁਨਿਕ ਰੂਪ ਤੋਂ ਭਾਵੀ ਭਾਰਤ ਕਿਵੇਂ ਹੋਵੇਗਾ 2047 ਵਿੱਚ ਜਦੋਂ ਦੇਸ਼ 100 ਸਾਲ ਦਾ ਹੋਵੇਗਾ ਤਾਂ ਉਹ ਕਿਹੜੇ ਸੁਪਨੇ ਹੋਣਗੇ ਜੋ ਬੱਚਾ ਜੋ ਅੱਜ ਪੈਦਾ ਹੋਇਆ ਹੈ, ਜਿਸ ਨੂੰ ਉਸ ਦੀ ਮਾਂ ਲੋਰੀ ਸੁਣਾ ਰਹੀ ਹੈ ਉਹ ਉੱਜਵਲ ਭਵਿੱਖ ਦੀ ਲੋਰੀ ਸੁਣਾਉਣ ਅਤੇ ਉਸ ਨੂੰ ਸੰਸਕਾਰਿਤ ਕਰਨ ਹੁਣੇ ਤੋਂ ਸੰਸਕਾਰਿਤ ਕਰਨ ਕਿ ਦੇਖੋ ਅਸੀਂ ਸਭ ਨੇ ਮਿਲ ਕੇ 2047 ਵਿੱਚ ਜਦੋਂ ਹਿੰਦੁਸਤਾਨ 100 ਸਾਲ ਦੀ ਆਜ਼ਾਦੀ ਦੇ ਸਾਲ ਮਨਾਵੇਗਾ ਤਾਂ ਅਜਿਹਾ-ਅਜਿਹਾ ਕਰਾਂਗੇ। ਅਜਿਹਾ ਕਰ ਸਕਦੇ ਹਾਂ ਕੀ! ਹੁਣ ਦੇਖੋ ਸਾਡੇ ਇੱਥੇ ਕੱਲ੍ਹ ਤੁਸੀਂ ਦੇਖਿਆ ਸ਼ਾਇਦ ਤੁਹਾਨੂੰ ਮੌਕਾ ਮਿਲਿਆ ਹੋਵੇਗਾ ਜਾਂ ਤਾਂ ਅੱਜ ਜਾਣ ਵਾਲੇ ਹੋਣਗੇ, ਗੰਗਾ ਘਾਟ ਦੇਖੇ ਹੋਣਗੇ। ਦੁਨੀਆਭਰ ਦੇ ਟੂਰਿਸਟ ਆਉਂਦੇ ਹਨ। ਕਾਸ਼ੀ ਦੀ ਇਕੌਨਮੀ ਨੂੰ ਚਲਾਉਣ ਵਿੱਚ ਮਾਤਾ ਗੰਗਾ ਦਾ ਬਹੁਤ ਬੜਾ ਰੋਲ ਹੈ। ਮਾਤਾ ਗੰਗਾ ਦੇ ਤਟ ’ਤੇ ਜੋ ਕੁਝ ਵੀ ਹੋਇਆ ਹੈ, ਉਸ ਨਾਲ ਕਾਸ਼ੀ ਦੀ ਇਕੌਨਮੀ ਨੂੰ ਤਾਕਤ ਮਿਲਦੀ ਹੈ। ਕੀ ਅਸੀਂ ਸਾਡੇ ਕਰੀਬ-  ਕਰੀਬ ਅਨੇਕ ਸ਼ਹਿਰ ਅਜਿਹੇ ਹਨ ਜੋ ਕਿਸੇ ਨਾ ਕਿਸੇ ਨਦੀ ਦੇ ਤਟ ’ਤੇ ਹਨ। ਜਾਂ ਤਾਂ ਸ਼ਹਿਰ ਵਿੱਚੋਂ ਨਦੀ ਗੁਜਰਦੀ ਹੈ, ਲੇਕਿਨ ਕਾਲਕ੍ਰਮ ਵਿੱਚ ਉਹ ਨਦੀ ਇੱਕ ਪ੍ਰਕਾਰ ਨਾਲ ਤਬਾਹ ਹੋ ਗਈ। ਕਦੇ-ਕਦੇ ਤਾਂ ਗੰਦੀ ਨਾਲੀ ਬਣ ਗਈ ਹੈ, ਜਾਂ ਤਾਂ ਮੀਂਹ ਵਿੱਚ ਪਾਣੀ ਆਉਂਦਾ ਹੋਵੇਗਾ ਤਦ ਉਹ ਨਦੀ ਦਿਖਦੀ ਹੋਵੇਗੀ ਫਿਰ ਨਦੀ ਨਜ਼ਰ ਨਹੀ ਆਉਂਦੀ ਹੋਵੇਗੀ। ਸਾਨੂੰ ਇਸ ਨਦੀ ਦੇ ਪ੍ਰਤੀ ਇੱਕ ਬਹੁਤ ਸੰਵੇਦਨਸ਼ੀਲ ਅਪ੍ਰੋਚ ਅਪਣਾਉਣਾ ਚਾਹੀਦਾ ਹੈ। ਅੱਜ ਜਦੋਂ ਪੂਰੀ ਦੁਨੀਆ ਪਾਣੀ ਦੇ ਸੰਕਟ ਦੀ ਚਰਚਾ ਕਰਦੀ ਹੈ। ਅੱਜ ਜਦੋਂ ਸਾਰੀ ਦੁਨੀਆ ਗਲੋਬਲ ਵਾਰਮਿੰਗ,  ਕਲਾਈਮੇਟ ਚੇਂਜ ਦੀ ਚਰਚਾ ਕਰਦੀ ਹੈ ਅਤੇ ਅਸੀਂ ਸਾਡੇ ਨਗਰ ਦੀ ਨਦੀ ਦੀ ਪ੍ਰਵਾਹ ਹੀ ਨਾ ਕਰੀਏ,  ਉਸ ਨਦੀ ਨੂੰ ਸੰਭਾਲਣਾ, ਉਸ ਨਦੀ ਨੂੰ ਸੰਵਾਰਨਾ, ਉਸ ਨਦੀ ਦੇ ਮਹੱਤਵ ਨੂੰ ਸਮਝਣਾ ਇਹ ਅਗਰ ਨਾ ਕਰੀਏ ਤਾਂ ਫਿਰ ਅਸੀਂ ਕਿਵੇਂ ਗੌਰਵ ਕਰ ਸਕਦੇ ਹਾਂ।

 

ਕੀ ਅਸੀਂ ਇੱਕ ਕੰਮ ਕਰ ਸਕਦੇ ਹਾਂ, ਹਰ ਸਾਲ ਸੱਤ ਦਿਨ ਲਈ ਜਦੋਂ ਵੀ ਤੁਹਾਡੀ ਸੁਵਿਧਾ ਹੋਵੇ ਨਦੀ ਉਤਸਵ ਮਨਾਓ। ਨਦੀ ਉਤਸਵ ਮਨਾ ਕੇ ਪੂਰੇ ਨਗਰ ਨੂੰ ਉਸ ਵਿੱਚ ਜੋੜੀਏ ਉਸ ਵਿੱਚ ਸਫ਼ਾਈ ਦਾ ਕੰਮ ਹੋ ਸਕਦਾ ਹੈ ਨਦੀ ਦਾ, ਨਦੀ ਦੇ ਇਤਿਹਾਸ ਦੇ ਸਬੰਧ ਵਿੱਚ ਕੁਝ ਗੱਲਾਂ ਹੋ ਸਕਦੀਆਂ ਹਨ, ਨਦੀ  ਦੇ ਤਟ ’ਤੇ ਹੋਈਆਂ ਘਟਨਾਵਾਂ ਨੂੰ ਲੈ ਕਰਕੇ ਗੱਲਾਂ ਹੋ ਸਕਦੀਆਂ ਹਨ, ਨਦੀ ਦਾ ਗੁਣਗਾਨ ਕਰਨ ਵਾਲੀਆਂ ਗੱਲਾਂ ਹੋ ਸਕਦੀਆਂ ਹਨ। ਕਦੇ ਨਦੀ ਦੇ ਤਟ ’ਤੇ ਜਾ ਕੇ ਕੁਝ ਸਮਾਰੋਹ ਹੋ ਸਕਦੇ ਹਨ ਕੁਝ ਕਵੀ ਸੰਮੇਲਨ ਹੋ ਸਕਦੇ ਹਨ। ਯਾਨੀ ਨਦੀ ਨੂੰ ਕੇਂਦਰ ਵਿੱਚ ਨਗਰ ਦੇ ਵਿਕਾਸ ਦੀ ਯਾਤਰਾ ਵਿੱਚ ਨਦੀ ਨੂੰ ਫਿਰ ਇੱਕ ਵਾਰ ਜੀਵੰਤ ਸਥਾਨ ਜਿੱਥੇ ਨਦੀ ਹੈ ਉੱਥੇ ਇਸ ਨੂੰ ਸਾਨੂੰ ਹਲਕਾ-ਫੁਲਕਾ ਨਹੀਂ ਛੱਡਣਾ ਚਾਹੀਦਾ ਹੈ। ਤੁਸੀਂ ਦੇਖੋ ਤੁਹਾਡੇ ਨਗਰ ਵਿੱਚ ਇੱਕ ਨਵੀਂ ਜਾਨ ਆ ਜਾਵੇਗੀ, ਨਵਾਂ ਉਤਸ਼ਾਹ ਆ ਜਾਵੇਗਾ ਨਦੀ ਦਾ ਮਹੱਤਵ ਕਿਵੇਂ ਵਧੇ ਇਸ ਦੇ ਲਈ ਸਾਨੂੰ ਕਰਨਾ ਚਾਹੀਦਾ ਹੈ।

ਇਸੇ ਪ੍ਰਕਾਰ ਤੁਸੀਂ ਦੇਖਿਆ ਹੋਵੇਗਾ ਕਿ ਸਿੰਗਲ  ਯੂਜ਼ ਪਲਾਸਟਿਕ ਦੇ ਸਬੰਧ ਵਿੱਚ ਅਸੀਂ ਸਾਡੇ ਨਗਰ ਵਿੱਚ ਕਿਤਨੇ ਸਜਗ ਹਨ। ਅਸੀਂ ਦੁਕਾਨਦਾਰਾਂ ਨੂੰ ਸਮਝਾਈਏ, ਵਪਾਰੀਆਂ ਨੂੰ ਸਮਝਾਈਏ ਕਿ ਸਾਡੇ ਨਗਰ ਵਿੱਚ ਅਸੀਂ ਸਿੰਗਲ  ਯੂਜ਼ ਪਲਾਸਟਿਕ ਦੀ ਕਿਤੇ ਵਰਤੋਂ ਨਹੀਂ ਕਰਾਂਗੇ। ਅਸੀਂ ਵਿਵਸਥਾ ਤੋਂ ਉਸ ਨੂੰ ਕੱਢ ਦੇਈਏ। ਅਤੇ ਗ਼ਰੀਬ ਦੀ ਬਣਾਈ ਹੋਈ ਅਖ਼ਬਾਰ ਦੀ ਰੱਦੀ ਦੀਆਂ ਜੋ ਛੋਟੀਆਂ-ਛੋਟੀਆਂ ਥੈਲੀਆਂ ਹੁੰਦੀਆਂ ਹਨ ਉਨ੍ਹਾਂ ਦੀ ਵਰਤੋਂ ਕਰੋ ਜਾਂ ਤਾਂ ਆਦਤ ਪਾਓ ਕਿ ਘਰ ਤੋਂ ਥੈਲਾ ਲੈ ਕੇ ਖਰੀਦਦਾਰੀ ਕਰਨ ਜਾਣ ਦੀ ਆਦਤ ਬਣਾਈ ਜਾਵੇ। ਅਤੇ ਹੁਣ ਤਾਂ ਦੁਨੀਆ ਭਰ ਵਿੱਚ ਸਰਕੁਲਰ ਇਕੌਨਮੀ ਦਾ ਮਹੱਤਵ ਵਧ ਰਿਹਾ ਹੈ, ਵੇਸਟ ਵਿੱਚੋਂ ਬੈਸਟ ਬਣਾਉਣ ਦਾ ਬਣ ਰਿਹਾ ਹੈ। ਕਦੇ-ਕਦੇ ਨਗਰ ਵਿੱਚ ਇਹ ਵੀ competition ਹੋ ਸਕਦੀ ਹੈ, ਕਿ ਚਲੋ ਭਈ ਵੇਸਟ ਵਿੱਚੋਂ ਬੈਸਟ ਬਣਾ ਕੇ ਉਸ ਦੀ ਇੱਕ ਪ੍ਰਦਰਸ਼ਨੀ, ਉਸ ਦਾ ਇੱਕ ਮਾਰਕਿਟਿੰਗ ਇੱਕ ਮੇਲਾ ਲਗੇ। ਜਿਤਨੇ ਵੀ ਟੈਲੰਟ ਹਨ,  ਡਿਜ਼ਾਈਨਰ ਹਨ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਦਾ ਅਤੇ ਤੁਸੀਂ ਦੇਖਿਆ ਹੋਵੇਗਾ ਕਿੰਨੀਆਂ ਵਧੀਆ-  ਵਧੀਆ ਚੀਜ਼ਾਂ ਲੋਕ ਬਣਾਉਂਦੇ ਹਨ। ਅਤੇ ਇੱਕ ਤਰ੍ਹਾਂ ਨਾਲ ਇੱਕ ਚੌਰਾਹੇ ’ਤੇ ਰੱਖੀਏ ਤਾਂ ਇੱਕ ਸਮਾਰਕ ਬਣ ਜਾਂਦੀ ਹੈ। ਸਾਨੂੰ ਇੱਕ ਬੈਸਟ ਮੈਨੇਜਮੈਂਟ ਨੂੰ ਲੈ ਕੇ ਉਸ ਦਾ ਇੱਕ revenue ਮਾਡਲ ਬਣ ਸਕਦਾ ਹੈ। ਉਹ ਮਾਡਲ ਕਿਵੇਂ ਬਣ ਸਕਦਾ ਹੈ ਉਸ ਦਿਸ਼ਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਕੁਝ ਸ਼ਹਿਰਾਂ ਨੇ ਕੀਤਾ ਹੈ।  ਅਤੇ ਸੀਵੇਜ ਦਾ ਪਾਣੀ ਰਿਯੂਜ਼ ਹੋ ਸਕਦਾ ਹੈ। ਬਗੀਚਿਆਂ ਵਿੱਚ ਅਗਰ ਅਸੀਂ ਅੱਜ ਪਾਣੀ ਦੀ ਵਰਤੋਂ ਕਰਦੇ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ ਅਗਰ ਪਿੰਡ ਦੇ ਕਿਸਾਨਾਂ ਨੂੰ ਪਾਣੀ ਮਿਲਣਾ ਬੰਦ ਹੋ ਜਾਵੇ ਅਤੇ ਅਸੀਂ ਕਹੀਏ ਕਿ ਸ਼ਹਿਰ ਨੂੰ ਪਾਣੀ ਦੇਵੋ ਤਾਂ ਕੀ ਸਥਿਤੀ ਬਣੇਗੀ।

ਸਾਡੇ ਜੋ ਪੀਣ ਦੇ ਸਿਵਾਏ ਦੇ ਕੰਮ ਹਨ, ਉਸ ਵਿੱਚ ਸੀਵੇਜ ਵਾਟਰ ਦਾ ਟ੍ਰੀਟਮੈਂਟ ਕਰਕੇ ਉਸ ਵਿੱਚੋਂ ਪਾਣੀ ਬਗੀਚਿਆਂ ਲਈ ਬਾਕੀ ਕੰਮਾਂ ਲਈ ਬਹੁਤ ਬੜੀ ਮਾਤਰਾ ਵਿੱਚ ਉਪਯੋਗ ਕਰ ਸਕਦੇ ਹਾਂ। ਤਾਂ ਜੋ ਵੇਸਟ ਹੈ ਉਹ ਵੈਲਥ ਵਿੱਚ convert ਹੋਵੇਗਾ ਅਤੇ ਜੋ ਪਾਣੀ ਦੀ ਗੰਦਗੀ ਹੈ ਉਹ ਵੀ ਦੂਰ ਹੋ ਜਾਵੇਗੀ।  ਅਤੇ ਸ਼ਹਿਰ ਦੇ ਆਰੋਗਯ ਵਿੱਚ ਵੀ ਬਹੁਤ ਬੜਾ ਬਦਲਾਅ ਆਵੇਗਾ। ਅਗਰ ਅਸੀਂ ਸ਼ਹਿਰ ਵਿੱਚ ਆਰੋਗਯ ਦੇ ਲਈ ਇਹ preventive ਚੀਜ਼ਾਂ ’ਤੇ ਬਲ ਨਹੀਂ ਦੇਵਾਂਗੇ ਤਾਂ ਕਿਤਨੇ ਹੀ ਹਸਪਤਾਲ ਬਣਵਾਈਏ ਘੱਟ ਪੈ ਜਾਣਗੇ। ਸੁਭਾਵਿਕ ਹੈ ਅਤੇ ਇਸ ਲਈ ਅਸੀਂ ਸਾਡਾ ਸ਼ਹਿਰ ਸਵੱਛ ਰਹੇ, ਸਵਸਥ ਵੀ ਰਹੇ ਇਹ ਵੀ ਸਾਡੇ ਲੋਕਾਂ ਦਾ ਪ੍ਰਯਤਨ ਹੋਣਾ ਚਾਹੀਦਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਘਰ ਤੋਂ ਨਿਕਲੇ ਕੂੜੇ-ਕਚਰੇ ਤੋਂ ਲੈ ਕੇ, ਰਸੋਈ ਤੋਂ ਨਿਕਲੇ ਕੂੜੇ-ਕਚਰੇ ਤੋਂ ਲੈ ਕੇ, ਗਲੀ ਮੁਹੱਲੇ ਦੇ ਕੂੜੇ ਕਚਰੇ ਤੱਕ ਜਾਂ ਇਮਾਰਤਾਂ ਪੁਰਾਣੀਆਂ ਤੋੜ ਕੇ ਨਵੀਆਂ ਬਣ ਰਹੀਆਂ ਹਨ ਤਾਂ ਉਹ ਵੀ ਇਨ੍ਹਾਂ ਸਾਰੀਆਂ ਦੇ ਲਈ ਇੱਕ ਜਗ੍ਹਾ ਤੈਅ ਕਰੀਏ ਅਤੇ ਕੂੜਾ-ਕਚਰਾ ਸੁੱਟ ਦੇਈਏ ਐਸਾ ਨਹੀਂ। ਅਸੀਂ ਕੋਸ਼ਿਸ਼ ਕਰੀਏ ਉਸ ਵਿੱਚੋਂ ਕਿਵੇਂ ਅੱਗੇ ਆ ਸਕਦੇ ਹਾਂ। ਹੁਣ ਜਿਵੇਂ ਸੂਰਤ ਵਿੱਚ ਸੀਵੇਜ ਵਾਟਰ ਟ੍ਰੀਟਮੈਂਟ ਦਾ ਇੱਕ ਆਧੁਨਿਕ ਮਾਡਲ ਡਿਵੈਲਪ ਕੀਤਾ ਗਿਆ ਹੈ। ਉੱਥੇ ਸੀਵੇਜ ਵਾਟਰ ਨੂੰ ਟ੍ਰੀਟਮੈਂਟ ਦੇ ਬਾਅਦ ਇੰਡਸਟ੍ਰੀ ਨੂੰ ਵੇਚਿਆ ਜਾ ਰਿਹਾ ਹੈ ਅਤੇ ਲੋਕਲ ਬੌਡੀ ਨੂੰ ਕਮਾਈ ਹੋ ਰਹੀ ਹੈ ਐਸਾ ਕਈ ਸ਼ਹਿਰਾਂ ਵਿੱਚ ਹੁੰਦਾ ਹੋਵੇਗਾ। ਤਾਂ ਮੈਨੂੰ ਜਾਣਕਾਰੀ ਸੀ ਇਸ ਲਈ ਮੈਂ ਉਸ ਦਾ ਜ਼ਿਕਰ ਕੀਤਾ ਐਸੇ ਕਈ ਸ਼ਹਿਰ ਹਨ ਜੋ ਅੱਜ ਕਰ ਰਹੇ ਹਨ ਅਤੇ ਉਸ ਦੇ ਕਾਰਨ ਸ਼ਹਿਰ  ਦੇ ਰੈਵੇਨਿਊ ਨੂੰ ਵੀ ਫਾਇਦਾ ਹੋ ਸਕਦਾ ਹੈ ਅਤੇ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸ਼ਹਿਰ ਦੇ ਰੈਵੇਨਿਊ ਵਿੱਚ ਇਸ ਦਿਸ਼ਾ ਵਿੱਚ, ਮੈਂ ਮੰਨਦਾ ਹਾਂ ਕਿ ਸ਼ਹਿਰ ਦਾ ਜਨਮ ਦਿਵਸ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਸ਼ਹਿਰ ਦਾ ਜਨਮ ਦਿਵਸ ਕਦੋਂ ਹੈ, ਨਹੀਂ ਹੈ ਤਾਂ ਪੁਰਾਣੀਆਂ ਚੀਜ਼ਾਂ ਨੂੰ ਖੋਜਣਾ ਚਾਹੀਦਾ ਹੈ ਕੱਢਣਾ ਚਾਹੀਦਾ ਹੈ ਰਿਕਾਰਡ ’ਤੇ available ਹੋਵੇਗਾ। ਸ਼ਹਿਰ ਦਾ ਜਨਮ ਦਿਵਸ ਬੜੇ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ। ਆਪਣੇ ਸ਼ਹਿਰ ਦੇ ਪ੍ਰਤੀ ਗੌਰਵ ਪੈਦਾ ਹੋਵੇ ਉਸ ਦੇ ਨਾਲ ਅਨੇਕ ਮੁਕਾਬਲੇ ਹੋਣ ਅਤੇ ਮੇਰਾ ਸ਼ਹਿਰ ਕੈਸਾ ਹੋਵੇ ਹਰ ਨਾਗਰਿਕ ਦੇ ਦਿਲ ਵਿੱਚ ਇੱਕ ਭਾਵ ਪੈਦਾ ਹੋਵੇ ਕੀ ਮੇਰਾ ਸ਼ਹਿਰ ਮੈਨੂੰ ਕੁਝ ਐਸਾ ਬਣਾਉਣਾ ਹੈ, ਮੈਂ ਇਸ ਦੇ ਲਈ ਐਸਾ ਐਸਾ ਕਰਨ ਵਾਲਾ ਹਾਂ ਮੈਂ ਇਹ ਪ੍ਰਯਤਨ ਕਰਾਂਗਾ। ਇਹ ਜਦੋਂ ਤੱਕ ਅਸੀਂ ਨਹੀਂ ਕਰਦੇ ਹਾਂ ਤਾਂ ਫਿਰ ਕੀ ਹੁੰਦਾ ਹੈ ਟੈਕਸ ਵਧਾਇਆ ਕਿ ਘੱਟ ਕੀਤਾ, ਫਲਾਣਾ ਕੀਤਾ ਕਿ ਢਿਕਾਣਾ ਕੀਤਾ। ਇਸੇ ਵਿੱਚ ਚਰਚਾ ਹੋ ਰਹੀ ਹੈI

ਹੁਣ ਯੋਗੀ ਜੀ ਆਪਣੇ ਭਾਸ਼ਣ ਵਿੱਚ ਐੱਲਈਡੀ ਬੱਲਬ ਦੀ ਚਰਚਾ ਕਰ ਰਹੇ ਸਨ। ਕੀ ਤੁਸੀਂ ਤੈਅ ਕਰ ਸਕਦੇ ਹੋ ਕਿ ਮੇਰੇ ਨਗਰ ਵਿੱਚ ਇੱਕ ਵੀ ਗਲੀ ਇੱਕ ਵੀ ਖੰਬਾ ਅਜਿਹਾ ਨਹੀਂ ਹੋਵੇਗਾ ਜਿਸ ’ਤੇ ਐੱਲਈਡੀ ਬਲਬ ਨਾ ਲਗਿਆ ਹੋਵੇ। ਤੁਸੀਂ ਦੇਖੋ ਨਗਰਪਾਲਿਕਾ ਦੇ ਮਹਾਨਗਰਪਾਲਿਕਾ ਦੇ ਬਿਜਲੀ ਦਾ ਬਿਲ ਇੱਕਦਮ ਤੋਂ ਘੱਟ ਹੋ ਜਾਵੇਗਾ ਅਤੇ ਰੌਸ਼ਨੀ ਬਦਲੇਗੀ ਉਹ ਤਾਂ ਅਲੱਗ। ਹੁਣ ਇਹ ਬੜੇ ਅਭਿਯਾਨ ਦੇ ਲਈ ਤੈਅ ਕਰਨਾ ਚਾਹੀਦਾ ਹੈ ਕਿ  ਇਹ ਕੰਮ ਮੈਨੂੰ ਦੋ ਮਹੀਨੇ ਵਿੱਚ, ਤਿੰਨ ਮਹੀਨੇ ਵਿੱਚ ਪੂਰਾ ਕਰਨਾ ਹੈ। ਇੱਕ ਵੀ ਬੱਲਬ ਅਜਿਹਾ ਨਹੀਂ ਹੋਵੇਗਾ ਜੋ ਐੱਲਈਡੀ ਬੱਲਬ ਨਾ ਹੋਵੇ ਉਸੇ ਪ੍ਰਕਾਰ ਨਾਲ ਤੁਸੀਂ ਆਪਣੇ ਮਤਦਾਤਾਵਾਂ ਨੂੰ ਆਪਣੇ ਨਗਰ ਦੇ ਨਾਗਰਿਕਾਂ ਨੂੰ ਉਨ੍ਹਾਂ ਨੂੰ ਖੁਸ਼ ਕਰਨ ਲਈ ਵੀ ਇੱਕ ਕੰਮ ਕਰ ਸਕਦੇ ਹੋ। ਹਰ ਘਰ ਵਿੱਚ ਐੱਲਈਡੀ ਬੱਲਬ ਹੋਵੇ ਮੱਧ ਵਰਗ ਦੇ ਪਰਿਵਾਰ ਦੇ ਘਰ ਵਿੱਚ ਅਗਰ ਐੱਲਈਡੀ ਬੱਲਬ ਤੋਂ ਲਾਈਟ ਚਲੇਗੀ, ਤਾਂ ਉਸ ਦਾ ਬਿਜਲੀ ਦਾ ਬਿਲ ਦੋ ਸੌ, ਪੰਜ ਸੌ, ਹਜ਼ਾਰ ਦੋ ਹਜ਼ਾਰ ਘੱਟ ਆਵੇਗਾ, ਮੱਧ ਵਰਗ ਦੇ ਪੈਸੇ ਬਚ ਜਾਣਗੇ। ਇਹ ਪ੍ਰਯਤਨ ਸਾਨੂੰ ਲੋਕਾਂ ਨੂੰ ਕਰਨਾ ਚਾਹੀਦਾ ਹੈ ਅਤੇ ਇਸ ਸਾਰੇ ਦੇ ਲਈ ਨਵੀਆਂ ਯੋਜਨਾਵਾਂ ਉਪਲਬਧ ਹਨ। ਇਨ੍ਹਾਂ ਉਪਲਬਧ ਯੋਜਨਾਵਾਂ ਦਾ ਉਪਯੋਗ ਕਰਦੇ ਹੋਏ, ਅਸੀਂ ਇਨ੍ਹਾਂ ਗੱਲਾਂ ਨੂੰ ਕਿਵੇਂ ਅੱਗੇ ਵਧਾਈਏ। ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਚਲ ਰਿਹਾ ਹੈ। ਦੇਖੋ ਸ਼ਹਿਰ ਦਾ ਵਿਕਾਸ ਵੀ ਜਨਭਾਗੀਦਾਰੀ ਨਾਲ ਹੋਣਾ ਚਾਹੀਦਾ ਹੈ, ਜਨਭਾਗੀਦਾਰੀ ’ਤੇ ਬਲ ਦੇਣਾ ਚਾਹੀਦਾ ਹੈ, ਜਿਤਨੀ ਮਾਤਰਾ ਵਿੱਚ ਜਨਭਾਗੀਦਾਰੀ ਹੁਣ ਜਿਵੇਂ ਸਾਡੀ ਤਾਕੀਦ ਹੈ ਕਿ ਅਗਰ ਤੁਹਾਡੇ ਨਗਰ ਵਿੱਚ ਐੱਨਸੀਸੀ ਦੀ ਯੂਨਿਟ ਚਲਦੀ ਹੈ ਸਕੂਲਾਂ ਵਿੱਚ ਤਾਂ ਐੱਨਸੀਸੀ ਦੀ ਯੂਨਿਟ ਦੇ ਲੋਕਾਂ ਨਾਲ ਗੱਲ ਕਰੋ। ਜਿਤਨੇ ਵੀ ਤੁਹਾਡੇ ਇੱਥੇ statue ਲਗੇ ਹੋਏ ਹਨ, ਬਾਬਾ ਸਾਹਬ ਅੰਬੇਡਕਰ ਦਾ ਸਟੈਚੂ ਹੋਵੇਗਾ, ਮਹਾਤਮਾ ਗਾਂਧੀ ਦਾ ਸਟੈਚੂ ਹੋਵੇਗਾ, ਕਿਤੇ ਸਵਾਮੀ ਵਿਵੇਕਾਨੰਦ ਜੀ ਦਾ ਸਟੈਚੂ ਹੋਵੇਗਾ, ਕਿਤੇ ਸ਼ਹੀਦ ਵੀਰ ਭਗਤ ਸਿੰਘ ਜੀ ਦਾ ਸਟੈਚੂ ਹੋਵੇਗਾ, ਕਿਤੇ ਮਹਾਰਾਣਾ ਪ੍ਰਤਾਪ ਜੀ ਦਾ ਸਟੈਚੂ ਹੋਵੇਗਾ, ਕਿਤੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦਾ ਹੋਵੇਗਾ ਅਲੱਗ-ਅਲੱਗ ਸਟੈਚੂ ਹੁੰਦੇ ਹਨ, ਲਗਾਉਂਦੇ ਸਮੇਂ ਤਾਂ ਅਸੀਂ ਬਹੁਤ ਜਾਗਰੂਕ ਹੁੰਦੇ ਹਾਂ।ਸਵਾਹ ਤਾਮ ਝਾਮ ਮਨ ਲਗ ਜਾਂਦਾ ਹੈ ਲੇਕਿਨ ਲਗ ਜਾਣ ਦੇ ਬਾਅਦ ਕੋਈ ਉਸ ਦੀ ਤਰਫ਼ ਦੇਖਦਾ ਨਹੀਂ।  ਸਾਲ ਵਿੱਚ ਇੱਕ ਦਿਨ ਜਦੋਂ ਉਨ੍ਹਾਂ ਦਾ ਜਨਮ ਦਿਨ ਹੋਵੇਗਾ ਤਦ ਤਾਂ ਅਸੀਂ ਦੇਖ ਲੈਂਦੇ ਹਾਂ ਕੀ ਅਸੀਂ ਸਾਡੇ ਐੱਨਸੀਸੀ ਕੈਡਿਕਸ ਉਨ੍ਹਾਂ ਦੀਆਂ ਟੋਲੀਆਂ ਬਣਾ ਕੇ ਹਰ ਦਿਨ ਸਾਰੇ ਸਟੈਚੂ ਨੂੰ ਸਾਫ਼ ਸੁਥਰਾ ਕਰਾਂਗੇ,  ਉਸ ਦੀ ਸਫ਼ਾਈ ਕਰਾਂਗੇ। ਅਤੇ ਜੋ ਬੱਚੇ ਇੱਕਠੇ ਹੋਣਗੇ ਉਹ ਸਟੈਚੂ ਕਿਸ ਦਾ ਹੈ ਉਸ ’ਤੇ ਪੰਜ ਮਿੰਟ ਭਾਸ਼ਣ ਕਰਨਗੇ ਹਰ ਦਿਨ ਨਵੇਂ-ਨਵੇਂ ਬੱਚੇ ਆਉਣਗੇ ਤਾਂ ਉਨ੍ਹਾਂ ਨੂੰ ਪਤਾ ਚਲੇਗਾ ਹਾਂ ਭਾਈ ਇਹ ਉਨ੍ਹਾਂ ਦਾ ਸਟੈਚੂ ਹੈ। ਇਸ ਮਹਾਪੁਰਖ ਨੇ ਇਹ ਕੰਮ ਕੀਤਾ ਸੀ। ਅਤੇ ਅੱਜ ਸਾਡੀ ਵਾਰੀ ਹੈ ਚਲੋ ਇਸ ਚੌਰਾਹੇ ਨੂੰ ਸਾਫ਼-ਸਫ਼ਾਈ ਦਾ ਸਾਨੂੰ ਮੌਕਾ ਮਿਲਿਆ ਹੈ। ਚੀਜ਼ਾਂ ਛੋਟੀਆਂ ਹਨ ਲੇਕਿਨ ਪੂਰੇ ਨਗਰ ਨੂੰ ਬਦਲਾਅ ਲਿਆਉਣ ਦੀ ਵੱਡੀ ਤਾਕ਼ਤ ਰੱਖਦੀਆਂ ਹਨ।

ਤੁਹਾਡੇ ਕਾਰਜਕਾਲ ਵਿੱਚ, ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਇਆ ਹੈ। ਜਦੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਇਆ ਹੈ। ਤਾਂ ਕੀ ਤੁਸੀਂ ਘੱਟ ਤੋਂ ਘੱਟ ਇੱਕ ਚੌਰਾਹਾ ਆਪਣੇ ਨਗਰ ਵਿੱਚ ਇੱਕ ਸਰਕਲ, ਜਿੱਥੋਂ ਚਾਰ ਛੇ ਰਸਤੇ ਨਿਕਲਦੇ ਹੋਣ। ਅਜਿਹਾ ਵਧੀਆ ਸਰਕਲ ਉਸ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਸਰਕਾਰ ਦਾ municipal ਦੇ ਪੈਸਿਆਂ ਨਾਲ ਨਹੀਂ ਆਪਣੀ ਜਨਭਾਗੀਦਾਰੀ ਨਾਲ ਕੋਈ ਅਜਿਹਾ ਸਮਾਰਕ ਬਣਾ ਸਕਦੇ ਹਾਂ। ਯੂਨੀਕ ਸਮਾਰਕ ਜੋ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਸੁਸੰਗਤ ਹੋਵੇ, ਆਜ਼ਾਦੀ  ਦੇ ਅੰਦੋਲਨ ਨੂੰ ਜਾਂ ਦੇਸ਼ ਦੇ ਕਰਤੱਵ ਭਾਵ ਨੂੰ ਉੱਜਵਲ ਭਵਿੱਖ  ਦੇ  ਭਾਰਤ ਦੀ ਕੁਝ ਚੀਜ਼ ਦਿਖੇ ਅਜਿਹਾ ਸਰਕਲ ਦਾ ਸੁਸ਼ੋਭਨ competition ਕਰੀਏ ਕਲਾਕਾਰਾਂ ਨੂੰ ਕਹੀਏ ਭਾਈ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਹੈ ਡਿਜ਼ਾਈਨ ਕਰਕੇ competition ਹੋਵੇ, competition ਵਿੱਚ ਇਨਾਮ ਮਿਲੇ। ਫਿਰ ਇਸ ਵਿੱਚੋਂ ਬਣਾਉਣ ਵਾਲੇ ਚੁਣੇ ਜਾਣ। ਇੱਕ ਤੁਹਾਡੇ ਜੀਵਨ ਦੀ ਯਾਦਗਾਰ ਤੁਸੀਂ ਛੱਡ ਕੇ ਜਾਓਗੇ। ਅਤੇ ਮੈਂ ਮੰਨਦਾ ਹਾਂ ਕਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਸ ’ਤੇ ਅਸੀਂ ਬਲ ਦੇਵਾਂਗੇ। ਉਸੇ ਪ੍ਰਕਾਰ ਨਾਲ ਤੁਹਾਡੇ ਸ਼ਹਿਰ ਦੀ ਇੱਕ ਪਹਿਚਾਣ ਹੋਵੇ। ਕੀ ਤੁਹਾਨੂੰ ਨਹੀਂ ਲਗਦਾ ਹੈ ਕਿ ਤੁਹਾਡੇ ਸ਼ਹਿਰ ਦੀ ਇੱਕ ਪਹਿਚਾਣ ਬਣੇ, ਹੋ ਸਕਦਾ ਹੈ ਕੋਈ ਸ਼ਹਿਰ ਹੋਵੇ ਜੋ ਖਾਣ ਦੀ ਕਿਸੇ ਇੱਕ ਚੀਜ਼ ਲਈ ਜਾਣਿਆ ਜਾਂਦਾ ਹੋਵੇ। ਉਸੇ ਨੂੰ ਚਲੋ ਕਹੋ ਕਿ ਸਾਡਾ ਇਹ ਸ਼ਹਿਰ ਦੀ ਉੱਥੋਂ ਦੇ ਖਾਣ ਦੀ ਚੀਜ਼ ਬਹੁਤ ਪ੍ਰਸਿੱਧ ਹੈ। ਹੁਣ ਜਿਵੇਂ ਬਨਾਰਸ ਦਾ ਪਾਨ, ਕਿਤੇ ਵੀ ਪੁੱਛੋ ਲੋਕ ਬਨਾਰਸ ਦਾ ਪਾਨ ਬੋਲਦੇ ਹੀ ਬੋਲਦੇ ਹਨ। ਕਿਸੇ ਨੇ ਮਿਹਨਤ ਕੀਤੀ ਹੋਵੇਗੀ ਇੱਕ ਪਹਿਚਾਣ ਬਣ ਗਈ, ਹੋ ਸਕਦਾ ਹੈ ਇਹ ਸਾਰੇ ਮੇਅਰ ਵੀ ਟੈਸਟ ਕਰਨਗੇ,  ਬਨਾਰਸ ਦੇ ਪਾਨ ਦਾ। ਲੇਕਿਨ ਕਹਿਣ ਦਾ ਮੇਰਾ ਮਤਲਬ ਹੈ ਕਿ ਤੁਹਾਡੇ ਨਗਰ ਵਿੱਚ ਵੈਸਾ ਹੀ ਕੋਈ ਪ੍ਰੋਡਕਟ ਹੋਵੇਗਾ, ਵੈਸਾ ਹੀ ਕੋਈ ਇਤਿਹਾਸਿਕ ਸਥਾਨ ਹੋਵੇਗਾ, ਤੁਸੀਂ ਆਪਣੇ ਸ਼ਹਿਰ ਦਾ ਬ੍ਰਾਂਡਿੰਗ ਆਪਣੇ ਸ਼ਹਿਰ ਦੇ ਕਿਸੇ ਉਤਪਾਦI

 

ਜਿਵੇਂ ਤੁਸੀਂ ਕਦੇ ਦੇਖ ਲੈਣਾ ਤੁਸੀਂ ਉੱਤਰ ਪ੍ਰਦੇਸ਼ ਵਿੱਚ ਕਦੇ ਆਏ ਹੋ ਉੱਤਰ ਪ੍ਰਦੇਸ਼ ਵਿੱਚ ਇੱਕ ਬਹੁਤ ਅੱਛਾ ਪ੍ਰੋਗਰਾਮ ਚਲ ਰਿਹਾ ਹੈ। ਵੰਨ district ਵੰਨ ਪ੍ਰੋਡਕਟ ਅਤੇ ਉਨ੍ਹਾਂ ਨੇ ਮੈਪਿੰਗ ਕਰਕੇ ਕਿਸ ਜ਼ਿਲ੍ਹੇ ਵਿੱਚ ਕਿਹੜੀ ਚੀਜ਼ ਜ਼ਿਆਦਾ ਮਸ਼ਹੂਰ ਹੈ, ਕਿਹੜੀਆਂ ਚੀਜ਼ਾਂ ਦਾ ਮਹੱਤਵ ਹੈ, ਉਸ ਦਾ souvenir ਵੀ ਹੈ ਅਗਰ ਹੋ ਸਕੇ ਤਾਂ ਉੱਥੋਂ ਦੇ ਮੁੱਖ ਮੰਤਰੀ ਜੀ ਤੁਹਾਨੂੰ ਦੇਣਗੇ। ਤੁਸੀਂ ਦੇਖੋ ਉਸ ਦਾ ਇਤਨਾ ਅਸਰ ਪੈਦਾ ਹੋਇਆ ਹੈ, ਕਿ ਜਿਵੇਂ ਕੋਈ ਇੱਕ ਖੇਤਰ ਹੋਵੇਗਾ। ਉੱਥੇ ਖੇਲਕੂਦ ਦੇ ਸਾਧਨ ਬਣ ਰਹੇ ਹਨ, ਤਾਂ ਉਸ ਦੀ ਪਹਿਚਾਣ ਉਹ ਹੋ ਗਈ। ਤੁਸੀਂ ਆਪਣੇ ਸ਼ਹਿਰ ਦਾ ਵੈਸੀ ਕੀ ਵਿਸ਼ੇਸ਼ਤਾ ਹੈ, ਜੋ ਹਿੰਦੁਸਤਾਨ ਵਿੱਚ ਕਿਸੇ ਨੂੰ ਵੀ ਜਿਵੇਂ ਬਨਾਰਸੀ ਸਾੜ੍ਹੀ famous ਹੋ ਗਈ। ਦੁਨੀਆ ਵਿੱਚ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਸ਼ਾਦੀ ਹੁੰਦੀ ਤਾਂ ਹਰ ਇੱਕ ਦਾ ਮਨ ਕਰਦਾ ਹੈ ਕਿ ਇੱਕ ਤਾਂ ਬਨਾਰਸੀ ਸਾੜ੍ਹੀ ਖਰੀਦਾਂਗੇ। ਕਿਸੇ ਨੇ ਇਸ ਦਾ ਬ੍ਰਾਂਡਿੰਗ ਕਰ ਦਿੱਤਾ। ਕੀ ਤੁਹਾਡੇ ਸ਼ਹਿਰ ਦੀ ਅਜਿਹੀ ਚੀਜ਼ ਹੈ, ਜੋ ਪੂਰੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਪਤਾ ਹੋਵੇ ਕਿ ਹਾਂ ਪਟਨਾ ਦੀ ਇੱਕ ਚੀਜ਼ ਬਹੁਤ ਵਧੀਆ ਹੈ, ਹੈਦਰਾਬਾਦ ਦੀ ਇਹ ਚੀਜ਼ ਵਧੀਆ ਹੈ, ਕੋਚੀ ਦੀ ਇਹ ਚੀਜ਼ ਵਧੀਆ ਹੈ,  ਤਿਰੁਅਨੰਤਪੁਰਮ ਦੀ ਇਹ ਚੀਜ਼ ਵਧੀਆ ਹੈ, ਚੇਨਈ ਦੀ ਇਹ ਚੀਜ਼ ਵਧੀਆ ਹੈ। ਤੁਹਾਡੇ ਸ਼ਹਿਰ ਦੇ ਅੰਦਰ ਅਜਿਹੀ ਕਿਹੜੀ ਵਿਸ਼ੇਸ਼ਤਾ ਹੈ। ਪੂਰਾ ਸ਼ਹਿਰ ਮਿਲ ਕੇ ਤੈਅ ਕਰੇ ਹਾਂ ਸਾਡੀ ਇਹ ਸਭ ਤੋਂ ਵੱਡੀ ਤਾਕਤ ਹੈ ਉਸ ਨੂੰ ਕਿਵੇਂ ਵਧਾਇਆ ਜਾਵੇ ਤੁਸੀਂ ਦੇਖੋ ਇਕਨੌਮਿਕ ਐਕਟੀਵਿਟੀ ਦਾ ਇੱਕ ਬਹੁਤ ਬੜਾ ਸਾਧਨ ਬਣ ਜਾਵੇਗਾ। ਯਾਨੀ ਸ਼ਹਿਰਾਂ ਦਾ ਡਿਵੈਲਪਮੈਂਟ ਉਸ ਨੂੰ ਸਾਨੂੰ ਇੱਕ ਨਵੇਂ ਪੱਧਰ ’ਤੇ ਲੈ ਜਾਣਾ ਹੈ, ਉਸ ਦੀ ਦਿਸ਼ਾ ਵਿੱਚ ਪ੍ਰਯਤਨ ਕਰਨਾ ਹੈ। ਹੁਣ ਤੁਸੀਂ ਦੇਖਦੇ ਹੋ ਸ਼ਹਿਰਾਂ ਵਿੱਚ ਵਧਦੀ ਹੋਈ ਜਨਸੰਖਿਆ mobility ਦੇ ਕਾਰਨ, ਟ੍ਰੈਫਿਕ ਜੈਮ ਦੇ ਕਾਰਨ ਸਮੱਸਿਆਵਾਂ ਆ ਰਹੀਆਂ ਹਨ। ਹੁਣ ਅਸੀਂ ਕਿਤਨੇ ਹੀ ਫਲਾਈਓਵਰ ਬਣਾ ਦੇਈਏ। ਹੁਣ ਤੁਸੀਂ ਸੂਰਤ ਵਿੱਚ ਜਾਓਗੇ। ਹਰ ਸੌ ਮੀਟਰ ਜਾਣ ਦੇ ਬਾਅਦ ਕੋਈ ਨਾ ਕੋਈ ਫਲਾਈਓਵਰ ਆ ਜਾਂਦਾ ਹੈ। ਸ਼ਾਇਦ ਉਹ ਫਲਾਈਓਵਰ ਦੀ ਸਿਟੀ ਬਣ ਗਈ ਹੈ। ਕਿਤਨੇ ਫਲਾਈਓਵਰ ਬਣਾਉਗੇ ਸਮੱਸਿਆ ਦਾ ਸਮਾਧਾਨ ਨਹੀਂ ਹੋਵੇਗਾ।  ਅਸੀਂ ਲੋਕਾਂ ਦੇ ਆਉਣ ਜਾਣ ਲਈ ਪਬਲਿਕ ਟ੍ਰਾਂਸਪੋਰਟ ਸਿਸਟਮ, ਮੈਟਰੋ ’ਤੇ ਬੜਾ ਬਲ ਚਲ ਰਿਹਾ ਹੈ, ਸਾਡੇ ਦੇਸ਼ ਵਿੱਚ ਮੈਟਰੋ ’ਤੇ ਕਾਫ਼ੀ ਕੰਮ ਵੀ ਹੋ ਰਿਹਾ ਹੈ। ਲੇਕਿਨ ਇਸ ਦੇ ਸਿਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ। ਅਸੀਂ ਸਮਾਜ ਜੀਵਨ ਵਿੱਚ ਸੁਭਾਅ ਕਿਵੇਂ ਬਣਾਈਏ ਇਸ ਦੇ ਲਈ ਅਸੀਂ ਕਿਵੇਂ ਪ੍ਰਯਤਨ ਕਰੀਏ ਜਦੋਂ ਤੱਕ ਅਸੀਂ ਇਨ੍ਹਾਂ ਚੀਜ਼ਾਂ ਨੂੰ ਧਿਆਨ ਨਹੀਂ ਦੇਵਾਂਗੇ। ਇਨ੍ਹਾਂ ਚੀਜ਼ਾਂ ਦਾ ਮਹੱਤਵ ਨਹੀਂ ਸਮਝਾਂਗੇ। ਹੁਣ ਦੇਖੋ ਦਿੱਵਯਾਂਗਜਨ, ਮੇਰੇ ਨਗਰ ਵਿੱਚ ਦਿੱਵਯਾਂਗਜਨਾਂ ਦੇ ਲਈ ਜੋ ਕੁਝ ਵੀ ਜ਼ਰੂਰਤ ਹੈ। ਕੋਈ ਵੀ ਨਵੀਂ ਇਮਾਰਤ ਦੀ ਰਚਨਾ ਹੋਵੇਗੀ, ਕੋਈ ਵੀ ਨਵਾਂ ਰੋਡ ਬਣੇਗਾ, ਕਿਤੇ ਵੀ ਕ੍ਰੌਸ ਸੈਕਸ਼ਨ ਆਵੇਗਾ।  ਮੈਂ ਸੁਗਮਯ ਭਾਰਤ ਅਭਿਯਾਨ ਦੇ ਤਹਿਤ ਉਸ ਦੀ ਰਚਨਾ ਦੇ ਨਿਯਮਾਂ ਦੇ ਅੰਦਰ ਉਹ ਪਾਵਾਂਗਾ, ਤਾਕਿ ਦਿੱਵਯਾਂਗ ਜਨਾਂ ਦੇ ਲਈ ਸਮਾਜ ਵਿੱਚ ਸਥਾਨ ਹੈ। ਟਾਇਲਟ ਬਣਨਗੇ ਤਾਂ ਇੱਕ ਤਾਂ ਦਿੱਵਯਾਂਗਜਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਨਗੇ, ਰਸਤੇ ਬਣਨਗੇ ਤਾਂ ਦਿੱਵਯਾਂਗਜਨਾਂ ਨੂੰ ਜੋ ਸੁਵਿਧਾ ਹੈ ਉਹ ਹੋਵੇਗੀ, ਬਸ ਵਿੱਚ ਚੜ੍ਹਨ ਉਤਰਨ ਦੇ ਜੋ ਸਟੈੱਪਸ ਹਨ ਤਾਂ ਦਿੱਵਯਾਂਗਜਨਾਂ ਦੀਆਂ ਤਕਲੀਫ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਹ ਸਾਨੂੰ ਆਪਣੀਆਂ ਯੋਜਨਾਵਾਂ ਦੇ ਸੁਭਾਅ ਦਾ ਹਿੱਸਾ ਬਣਾਉਣਾ ਪਵੇਗਾ। ਤਦ ਜਾ ਕੇ ਹੋਵੇਗਾ ਅਤੇ ਇੱਕ ਗੱਲ ਸਹੀ ਹੈ, ਕਿ ਸਾਡੀ ਇਕੌਨਮੀ ਦਾ ਜੋ ਡ੍ਰਾਈਵਿੰਗ ਫੋਰਸ ਹੈ ਉਹ ਸਾਡਾ ਸ਼ਹਿਰ ਹੈ। ਸਾਨੂੰ ਸ਼ਹਿਰ ਨੂੰ vibrant economy ਹੱਬ ਬਣਾਉਣਾ ਚਾਹੀਦਾ ਹੈ। ਉਸ ਦੇ ਲਈ ਸਾਡਾ ਧਿਆਨ ਹੋਣਾ ਚਾਹੀਦਾ ਹੈ,  ਕਿ ਜਿੱਥੇ ਨਵੇਂ ਉਦਯੋਗ ਲਗ ਸਕਦੇ ਹਨ, ਉਹ ਜਗ੍ਹਾ identify ਕਰੀਏ। ਲੋਕਾਂ ਦੇ ਰਹਿਣ ਦੇ ਲਈ ਮਜ਼ਦੂਰਾਂ ਦੇ ਰਹਿਣ ਦੇ  ਲਈ ਜਗ੍ਹਾ ਵੀ ਨਾਲ-ਨਾਲ ਬਣਦੀ ਰਹੇ ਤਾਕਿ ਉਨ੍ਹਾਂ ਨੂੰ ਬਹੁਤ ਲੰਬਾ ਜਾਣਾ ਨਾ ਪਵੇ ਇੱਕ ਤੋਂ ਦੂਸਰੀ ਜਗ੍ਹਾ ’ਤੇ ਉੱਥੇ ਹੀ ਉਨ੍ਹਾਂ ਨੂੰ ਕੰਮ ਵੀ ਮਿਲ ਜਾਵੇ ਅਤੇ ਉੱਥੇ ਹੀ ਉਨ੍ਹਾਂ ਨੂੰ ਰਹਿਣ ਦੀ ਵਿਵਸਥਾ ਵੀ ਮਿਲ ਜਾਵੇ ਸੁਵਿਧਾ ਮਿਲ ਜਾਵੇ। ਸਾਡੇ ਡਿਵੈਲਪਮੈਂਟ ਦੇ ਮਾਡਲ ਵਿੱਚ ਸਾਨੂੰ ਇਹ integrated approach, holistic approach ਇਹ ਸਾਨੂੰ ਰੱਖਣਾ ਹੀ ਹੋਵੇਗਾ ਅਤੇ ਤਦ ਜਾ ਕੇ ਇਕਨੌਮਿਕ ਐਕਟੀਵਿਟੀ ਲਈ ਹਰ ਕੋਈ ਆਵੇਗਾ ਕਿ ਇੱਥੇ ਇੱਕ ecosystem ਹੈ। ਇਹ ਵਿਵਸਥਾ ਹੈ, ਮੈਂ ਜਾ ਕੇ ਆਪਣਾ ਉਦਯੋਗ ਲਗਾ ਸਕਦਾ ਹਾਂ, ਆਪਣਾ ਕਾਰਖਾਨਾ ਲਗਾ ਸਕਦਾ ਹਾਂ, ਅਤੇ ਮੈਂ ਰੋਜ਼ਗਾਰ ਪੈਦਾ ਕਰ ਸਕਦਾ ਹਾਂ, ਮੈਂ ਉਤਪਾਦਨ ਕਰ ਸਕਦਾ ਹਾਂ।  ਸਾਡੇ ਵਿਕਾਸ  ਦੇ ਮਾਡਲ ਵਿੱਚ MSME ਨੂੰ ਕਿਵੇਂ ਬਲ ਮਿਲੇ ਇਹ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਅਤੇ ਇੱਕ ਗੱਲ ਤੁਹਾਨੂੰ ਸਭ ਨੂੰ ਮੇਰੀ ਬਹੁਤ ਤਾਕੀਦ ਹੈ ਅਤੇ ਮੈਂ ਸਾਰੇ ਮੇਅਰ ਸਾਹਿਬਾਨ ਨੂੰ ਮੈਂ ਜਿਤਨਾ ਦੱਸਿਆ ਹੋ ਸਕਦਾ ਹੈ ਸਭ ਆਪ ਕਰ ਪਾਓ ਨਾ ਕਰ ਪਾਓ ਤੁਹਾਡੀ priority ਹੋਵੇ ਨਾ ਹੋਵੇ ਲੇਕਿਨ ਇੱਕ ਕੰਮ ਆਪ ਅਗਰ ਕਰੋਗੇ ਤੁਹਾਨੂੰ ਬਹੁਤ ਸੁੱਖ ਮਿਲੇਗਾ ਬਹੁਤ ਸੰਤੋਸ਼ ਮਿਲੇਗਾ ਅਤੇ ਉਹ ਹੈ ਪੀਐੱਮ ਸਵਾਨਿਧੀ ਯੋਜਨਾ।

ਆਪ ਭਲੀ-ਭਾਂਤ ਜਾਣਦੇ ਹੋ ਕਿ ਹਰ ਸ਼ਹਿਰ ਵਿੱਚ street vendor ਹੁੰਦੇ ਹਨ, ਜੋ ਰੇਹੜੀ ਪਟੜੀ ਵਾਲੇ ਲੋਕ ਹੁੰਦੇ ਹਨ। ਇਨ੍ਹਾਂ ਦਾ ਹਰ ਇੱਕ ਦੇ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ ਮਾਇਕ੍ਰੋ ਇਕੌਨਮੀ ਵਿੱਚ ਵੀ ਉਹ ਇੱਕ ਬਹੁਤ ਬੜੀ ਤਾਕਤ ਹੁੰਦੇ ਹਨ। ਲੇਕਿਨ ਸਭ ਤੋਂ ਜ਼ਿਆਦਾ ਨਜ਼ਰਅੰਦਾਜ਼ ਰਹੇ ਹਨ ਕੋਈ ਉਨ੍ਹਾਂ ਨੂੰ ਪੁੱਛਣ ਵਾਲਾ ਨਹੀਂ ਹੈ। ਉਹ ਬੇਚਾਰੇ ਬਹੁਤ ਮਹਿੰਗੇ ਵਿਆਜ ਨਾਲ ਸਾਹੂਕਾਰ ਤੋਂ ਕਿਤੋਂ ਪੈਸੇ ਲੈ ਆਉਂਦੇ ਹਨ, ਆਪਣਾ ਘਰ ਬਾਰ ਚਲਾਉਂਦੇ ਹਨ, ਅੱਧਾ ਪੈਸਾ ਵਿਆਜ ਵਿੱਚ ਚਲਾ ਜਾਂਦਾ ਹੈ ਉਹ ਗ਼ਰੀਬੀ ਨਾਲ ਲੜਨਾ ਚਾਹੁੰਦੇ ਹਨ ਮਿਹਨਤ ਕਰਨਾ ਚਾਹੁੰਦਾ ਹੈ ਦਿਨ ਵਿੱਚ ਚਿਲਾ-ਚਿਲਾ ਕੇ ਗਲੀਆਂ ਵਿੱਚ ਜਾ ਕੇ ਆਪਣਾ ਮਾਲ ਵੇਚਦਾ ਹੈ ਕੀ ਕਦੇ ਉਸ ਦੀ ਚਿੰਤਾ ਅਸੀਂ ਕੀਤੀ ਹੈ। ਇਹ ਪੀਐੱਮ ਸਵਾਨਿਧੀ ਯੋਜਨਾ ਇਸ ਦੇ ਲਈ ਹੈ। ਅਤੇ ਕੋਰੋਨਾ ਕਾਲ ਵਿੱਚ ਤਾਂ ਅੱਛੇ ਅੱਛੇ ਨੇ ਦੇਖ ਲਿਆ ਹੈ ਕਿ ਇਨ੍ਹਾਂ ਲੋਕਾਂ ਦੇ ਬਿਨਾ ਜੀਣਾ ਮੁਸ਼ਕਿਲ ਹੈ। ਕਿਉਂਕਿ ਕੋਰੋਨਾ ਕਾਲ ਵਿੱਚ ਉਹ ਲੋਕ ਨਹੀਂ ਸਨ ਪਹਿਲਾਂ ਤਾਂ ਪਤਾ ਨਹੀਂ ਚਲਦਾ ਸੀ ਲੇਕਿਨ ਜਦੋਂ 2 ਦਿਨ ਤੱਕ ਸਬਜ਼ੀ ਵਾਲਾ ਨਹੀਂ ਆਉਂਦਾ ਸੀ, ਤਾਂ ਫਿਰ ਬੜੀ ਪਰੇਸ਼ਾਨੀ ਹੁੰਦੀ ਸੀ। ਫਿਰ ਯਾਦ ਆਉਂਦਾ ਸੀ, ਕਿ ਅਰੇ ਸਬਜ਼ੀ ਵਾਲਾ ਨਹੀਂ ਆਇਆ ਦੁੱਧ ਵਾਲਾ ਨਹੀਂ ਆਇਆ ਅਖ਼ਬਾਰ ਵਾਲਾ ਨਹੀਂ ਆਇਆ, ਘਰ ਵਿੱਚ ਸਫ਼ਾਈ ਕਰਨ ਵਾਲਾ ਨਹੀਂ ਆਇਆ, ਖਾਣਾ ਪਕਾਉਣ ਵਾਲਾ ਨਹੀਂ ਆਇਆ, ਕੱਪੜੇ ਧੋਣ ਵਾਲਾ ਨਹੀਂ ਆਇਆ, ਸਭ ਦਾ ਪਸੀਨਾ ਨਿਕਲ ਗਿਆ ਸੀ।

ਕੋਰੋਨਾ ਨੇ ਸਾਡੇ ਇਹ ਜੋ ਸਾਡੀ ਮਦਦ ਕਰਨ ਵਾਲਾ ਪੂਰਾ ਵਰਗ ਹੈ ਜਿਨ੍ਹਾਂ ਦੇ ਭਰੋਸੇ ਸਾਡੀ ਜ਼ਿੰਦਗੀ ਚਲਦੀ ਹੈ। ਇਹ ਕਿਤਨੇ ਮੁੱਲਵਾਨ ਹਨ, ਕਿਤਨੇ ਬਹੁਮੁੱਲ ਹਨ ਇਹ ਸਾਨੂੰ ਸਮਝਾ ਦਿੱਤਾ ਹੈ ਉਸ ਦੀ ਤਾਕਤ ਦਾ ਸਾਨੂੰ ਅਹਿਸਾਸ ਕਰਾ ਦਿੱਤਾ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੁਣ ਇੱਕ ਜੀਵਨ ਦਾ ਜ਼ਿੰਮੇਦਾਰੀ ਦਾ ਹਿੱਸਾ ਬਣਾਈਏ, ਕਿ ਅਸੀਂ ਇਨ੍ਹਾਂ ਨੂੰ ਕਦੇ ਇਕੱਲਾ ਨਹੀਂ ਛੱਡਾਂਗੇ। ਇਹ ਸਾਡੇ ਆਪਣੇ ਹੀ ਯਾਤਰਾ ਦੇ ਅੰਗ ਹਨ। ਇਨ੍ਹਾਂ ਦੀਆਂ ਮੁਸੀਬਤਾਂ ਨੂੰ ਅਸੀਂ ਹਰ ਪਲ ਦੇਖਾਂਗੇ ਅਤੇ ਇਸ ਦੇ ਲਈ ਪੀਐੱਮ ਸਵਾਨਿਧੀ ਯੋਜਨਾ ਲਿਆਏ ਹਾਂ। ਪੀਐੱਮ ਸਵਾਨਿਧੀ ਯੋਜਨਾ ਬਹੁਤ ਹੀ ਉੱਤਮ ਹੈ। ਤੁਸੀਂ ਆਪਣੇ ਨਗਰ ਵਿੱਚ ਉਨ੍ਹਾਂ ਦੀ ਲਿਸਟ ਬਣਾਓ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਤੋਂ ਲੈਣ-ਦੇਣ ਸਿਖਾ ਦਿਓ। ਬੈਂਕ ਤੋਂ ਉਨ੍ਹਾਂ ਨੂੰ ਪੈਸਾ ਮਿਲੇਗਾ। ਥੋਕ ਵਪਾਰੀ ਦੇ ਇੱਥੋਂ ਉਹ ਮਾਲ ਲੈਣ ਜਾਵੇ। ਜਿੱਥੇ ਸਬਜ਼ੀ ਵੇਚਦਾ ਹੈ, ਸਵੇਰੇ ਉਹ ਮਾਰਕਿਟ ਵਿੱਚ ਜਾ ਕੇ   500 ਰੁਪਏ ਦੀ ਸਬਜ਼ੀ ਲੈ ਕੇ ਆਪਣੀ ਲਾਰੀ ਭਰ ਦਿੰਦਾ ਹੈ, ਤਾਂ ਉਹ ਪੈਸੇ ਉਨ੍ਹਾਂ ਨੂੰ ਮੋਬਾਈਲ ਫੋਨ ਨਾਲ ਹੀ ਦੇਵੇ। ਤਾਂ ਫਿਰ ਉਹ 200 300 ਘਰਾਂ ਵਿੱਚ ਸਬਜ਼ੀ ਵੇਚਣ ਜਾਂਦਾ ਹੈ ਉਨ੍ਹਾਂ ਨੂੰ ਉਹ ਮੋਬਾਈਲ ਫੋਨ ਨਾਲ ਹੀ ਪੈਸੇ ਲਵੇ ਕੈਸ਼ ਨਾ ਲਵੇ ਡਿਜੀਟਲ ਲਵੇ। ਅਗਰ ਉਸ ਦਾ 100% ਡਿਜੀਟਲ ਰਿਕਾਰਡ ਬਣਦਾ ਹੈ ਤਾਂ ਪਤਾ ਚਲੇਗਾ ਬੈਂਕ ਵਾਲਿਆਂ ਨੂੰ ਪਤਾ ਚਲੇਗਾ ਕਿ ਇਨ੍ਹਾਂ ਦਾ ਤਾਂ ਕਾਰੋਬਾਰ ਅੱਛਾ ਹੈ। ਤਾਂ ਹੁਣੇ 10000 ਰੁਪਏ ਦਿੱਤਾ ਹੈ ਤਾਂ ਉਹ 20,000 ਕਰ ਦੇਵੇਗਾ, 20000 ਦਿੱਤਾ ਹੈ, ਤਾਂ 50000 ਤੱਕ ਕਰ ਦੇਵੇਗਾ। ਅਤੇ ਮੈਂ ਤਾਂ ਇਹ ਵੀ ਕਿਹਾ ਹੈ ਕਿ ਅਗਰ ਤੁਸੀਂ 100% ਡਿਜੀਟਲ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਜੋ ਹਿਸਾਬ ਕਿਤਾਬ ਬੈਠਦਾ ਹੈ ਵਿਆਜ ਕਰੀਬ-ਕਰੀਬ ਜ਼ੀਰੋ ਹੋ ਜਾਂਦਾ ਹੈ।

ਇਹ ਸਾਡੇ ਰੇਹੜੀ ਪਟੜੀ ਵਾਲਿਆਂ ਨੂੰ ਇਤਨਾ ਬੜਾ ਪੈਸਿਆਂ ਦਾ ਕਾਰੋਬਾਰ ਬਿਨਾ ਵਿਆਜ ਦੇ ਮਿਲ ਜਾਵੇ ਮੈਂ ਪੱਕਾ ਮੰਨਦਾ ਹਾਂ ਉਹ ਬਹੁਤ ਅੱਛਾ ਕਰ ਲੈਣਗੇ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਧਿਆਨ ਦੇਣਗੇ, ਉਹ ਅੱਛਾ ਕੁਆਲਿਟੀ ਮਾਲ ਵੇਚਣਾ ਸ਼ੁਰੂ ਕਰ ਦੇਣਗੇ, ਜ਼ਿਆਦਾ ਬੜਾ ਵਪਾਰ ਕਰਨਾ ਸ਼ੁਰੂ ਕਰ ਦੇਣਗੇ, ਅਤੇ ਤੁਹਾਡੇ ਨਗਰ ਵਿੱਚ ਲੋਕਾਂ ਦੀ ਸੇਵਾ ਅੱਛੀ ਹੋਵੇਗੀ। ਕੀ ਤੁਸੀਂ ਪ੍ਰਧਾਨ ਮੰਤਰੀ ਸਵਾਨਿਧਿ ਯੋਜਨਾ ਇਸ ਨੂੰ ਪ੍ਰਾਥਮਿਕਤਾ ਬਣਾ ਸਕਦੇ ਹੋ। ਕਾਸ਼ੀ ਦੀ ਧਰਤੀ ਤੋਂ ਮਾਂ ਗੰਗਾ ਦੇ ਤਟ ’ਤੇ ਤੁਸੀਂ ਸੰਕਲਪ ਲੈ ਕੇ ਜਾਓ ਕਿ ਇਸੇ 2022 ਵਿੱਚ ਜਦੋਂ 26 ਜਨਵਰੀ ਆਵੇਗੀ, 26 ਜਨਵਰੀ ਨੂੰ ਪਹਿਲਾਂ ਅਸੀਂ ਇਹ ਕਰ ਕਰਕੇ ਜਾਵਾਂਗੇ। 26 ਜਨਵਰੀ ਦੇ ਪਹਿਲੇ ਸਾਡੇ ਨਗਰ ਦੇ 200, 500, 1000, 2000 ਜੋ ਵੀ ਰੇਹੜੀ ਪਟੜੀ ਵਾਲੇ ਹਨ ਇਨ੍ਹਾਂ ਦਾ ਬੈਂਕ ਦਾ ਖਾਤਾ ਖੁੱਲ੍ਹ ਜਾਵੇਗਾ, ਉਨ੍ਹਾਂ ਨੂੰ ਡਿਜੀਟਲ ਲੈਣ-ਦੇਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।  ਉਨ੍ਹਾਂ ਦੇ ਜੋ ਜਿਨ੍ਹਾਂ ਵਪਾਰੀਆਂ ਤੋਂ ਮਾਲ ਖਰੀਦਦੇ ਹਨ ਉਨ੍ਹਾਂ ਨੂੰ ਵੀ ਡਿਜੀਟਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿੱਥੇ ਉਹ ਜਾ ਕੇ ਆਪਣਾ ਮਾਲ ਵੇਚਦੇ ਹਨ ਉਨ੍ਹਾਂ ਨੂੰ ਡਿਜੀਟਲ ਟ੍ਰੇਨਿੰਗ ਦਿੱਤੀ ਜਾਵੇਗੀ ਦੇਖਦੇ ਹੀ ਦੇਖਦੇ ਇਹ ਡਿਜੀਟਲ ਦਾ ਕਾਰੋਬਾਰ ਵੀ ਵਧ ਜਾਵੇਗਾ। ਅਤੇ ਮੇਰੇ ਰੇਹੜੀ ਪਟੜੀ ਵਾਲਿਆਂ ਨੂੰ ਘੱਟ ਤੋਂ ਘੱਟ ਘੱਟ ਤੋਂ ਘੱਟ ਵਿਆਜ ਵਿੱਚ ਹੋ ਸਕੇ ਤਾਂ ਜ਼ੀਰੋ ਵਿਆਜ ਨਾਲ ਆਪਣਾ ਕਾਰੋਬਾਰ ਵਧਾਉਣ ਦਾ ਇੱਕ ਬਹੁਤ ਹੀ ਬੜਾ ਅਵਸਰ ਮਿਲ ਜਾਵੇਗਾ।

ਬਹੁਤ ਸਾਰੀਆਂ ਗੱਲਾਂ ਹਨ ਸਾਥੀਓ ਤੁਸੀਂ ਇੱਥੇ ਆਏ ਹੋ ਕਾਸ਼ੀ ਵਿੱਚ, ਕਾਸ਼ੀ ਨੂੰ ਬਹੁਤ ਬਰੀਕੀ ਨਾਲ ਦੇਖੋਗੇ ਵੀ ਅਤੇ ਅਨੇਕ ਨਵੇਂ-ਨਵੇਂ ਸੁਝਾਅ ਤੁਹਾਡੇ ਮਨ ਵਿੱਚ ਹੋਣਗੇ, ਅਗਰ ਤੁਸੀਂ ਸੁਝਾਅ ਮੈਨੂੰ ਭੇਜੋਗੇ ਤੁਸੀਂ ਮੈਨੂੰ ਮੇਰੇ ਕਾਸ਼ੀ ਵਿੱਚ ਕੰਮ ਕਰਨ ਵਿੱਚ ਬਹੁਤ ਮਦਦ ਕਰੋਗੇ। ਤੁਸੀਂ ਆਪਣੇ ਮੇਅਰ ਦੇ ਨਾਤੇ ਕੀਤੇ ਹੋਏ ਕੰਮ ਅਤੇ ਤੁਹਾਨੂੰ ਲਗਦਾ ਹੈ ਅਜਿਹਾ ਕੰਮ ਮੋਦੀ ਜੀ ਨੂੰ ਕਾਸ਼ੀ ਵਿੱਚ ਕਰਨਾ ਚਾਹੀਦਾ ਹੈ।  ਅਗਰ ਤੁਸੀਂ ਮੈਨੂੰ ਇਹ ਦੇਵੋਗੇ ਤਾਂ ਮੈ ਤੁਹਾਡਾ ਆਭਾਰੀ ਰਹਾਂਗਾ। ਕਿਉਂਕਿ ਮੈਂ ਤਾਂ ਆਪ ਲੋਕਾਂ ਤੋਂ ਸਿੱਖਣਾ ਚਾਹੁੰਦਾ ਹਾਂ। ਸਭ ਨੇ ਮੈਨੂੰ ਉੱਥੇ ਬੁਲਾਇਆ ਹੈ ਇਸ ਲਈ ਬੁਲਾਇਆ ਹੈ ਕਿ ਆਪ ਸਾਡੇ ਕਾਸ਼ੀ ਵਾਲਿਆਂ ਨੂੰ ਕੁਝ ਸਿਖਾਓ, ਕੁਝ ਸਮਝਾਓ ਜੋ ਤੁਸੀਂ ਨਵਾਂ ਕੀਤਾ ਹੈ ਉਨ੍ਹਾਂ ਨੂੰ ਦੱਸੋ, ਅਸੀਂ ਕਾਸ਼ੀ ਵਿੱਚ ਜ਼ਰੂਰ ਤੁਹਾਡੇ ਤੋਂ ਸਿੱਖਾਂਗੇ। ਤੁਹਾਡੇ ਤੋਂ ਚੀਜ਼ਾਂ ਸਿੱਖ ਕੇ ਅਸੀਂ ਜ਼ਰੂਰ ਮੇਰੇ ਕਾਸ਼ੀ ਵਿੱਚ ਲਾਗੂ ਕਰਾਂਗੇ ਅਤੇ ਮੈਂ ਸਭ ਤੋਂ ਪਹਿਲਾ ਵਿਦਿਆਰਥੀ ਬਣਾਂਗਾ। ਮੈਂ ਇਸ ਨੂੰ ਸਿੱਖਾਂਗਾ ਦੂਸਰਾ ਅਸੀਂ ਸਭ ਰਾਜਨੀਤੀ ਨਾਲ ਜੁੜੇ ਹੋਏ ਲੋਕ ਹਾਂ।  ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਇਹ ਇੱਕ ਅਜਿਹਾ ਪਦ ਹੁੰਦਾ ਹੈ, ਜਿੱਥੋਂ ਰਾਜਨੀਤੀ ਜੀਵਨ ਵਿੱਚ ਅੱਗੇ ਵਧਣ ਦੇ ਬਹੁਤ ਅੱਛੇ ਅਵਸਰ ਮਿਲਦੇ ਹਨ। ਆਪ ਸਭ ਨੂੰ ਪਤਾ ਹੋਵੇਗਾ ਸਰਦਾਰ ਵੱਲਭਭਾਈ ਪਟੇਲ  ਜਦੋਂ ਅਹਿਮਦਾਬਾਦ ਸ਼ਹਿਰ ਬਹੁਤ ਛੋਟਾ ਸੀ ਇੱਕ ਨਗਰਪਾਲਿਕਾ ਸੀ, ਸਰਦਾਰ ਸਾਹਬ ਗ਼ੁਲਾਮੀ ਦੇ ਕਾਲਖੰਡ ਵਿੱਚ ਉਸ ਦੇ ਮੇਅਰ ਬਣੇ ਸਨ ਪ੍ਰਧਾਨ ਬਣੇ ਸਨ, ਅਤੇ ਉੱਥੋਂ ਹੀ ਉਨ੍ਹਾਂ  ਦੀ ਜੀਵਨ ਯਾਤਰਾ ਸ਼ੁਰੂ ਹੋਈ। ਅਤੇ ਅੱਜ ਵੀ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਬਹੁਤ ਸਾਰੇ ਨੇਤਾ ਅਜਿਹੇ ਹਨ, ਜਿਨ੍ਹਾਂ ਦੇ ਜੀਵਨ ਦਾ ਪ੍ਰਾਰੰਭ ਇਸੇ ਤਰ੍ਹਾਂ ਹੀ ਕਿਸੇ municipality ਤੋਂ ਸ਼ੁਰੂ ਹੋਇਆ ਹੈ, ਕਿਸੇ ਨਗਰਪਾਲਿਕਾ ਤੋਂ ਸ਼ੁਰੂ ਹੋਇਆ ਹੈ, ਕਿਸੇ ਮਹਾਨਗਰ ਪਾਲਿਕਾ ਤੋਂ ਸ਼ੁਰੂ ਹੋਇਆ ਹੈ।  ਤੁਹਾਡਾ ਜੀਵਨ ਵੀ ਇੱਕ ਅਜਿਹੇ ਪੜਾਅ ’ਤੇ ਹੈ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਵੀ ਆਪਣੇ ਰਾਜਨੀਤਕ ਉੱਜਵਲ ਭਵਿੱਖ ਦੇ ਲਈ ਵੀ ਪੂਰੇ ਸਮਰਪਣ ਭਾਵ ਨਾਲ ਆਪਣੇ ਖੇਤਰ ਦੇ ਵਿਕਾਸ ਦੇ ਲਈ ਜੁੜ ਜਾਓਗੇ ਆਧੁਨਿਕ ਸ਼ਹਿਰ ਬਣਾਉਣੇ ਹੀ ਹੋਣਗੇ ਵਿਰਾਸਤ ਨੂੰ ਸਵਾਰਨਾ ਵੀ ਹੋਵੇਗਾI ਵਿਰਾਸਤ ਵੀ ਚਾਹੀਦੀ ਹੈ ਵਿਕਾਸ ਵੀ ਚਾਹੀਦਾ ਹੈ, ਪੂਰੇ ਸੁਪਨਿਆਂ ਨੂੰ ਲੈ ਕੇ ਆਪ ਚਲੋਗੇI ਮੇਰੀ ਤਰਫ਼ ਤੋਂ ਫਿਰ ਤੋਂ ਇੱਕ ਵਾਰ ਕਾਸ਼ੀ ਵਿੱਚ ਤੁਹਾਡਾ ਬਹੁਤ-ਬਹੁਤ ਸੁਆਗਤ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਕਾਸ਼ੀ ਵਿੱਚ ਆਪ ਸਭ ਦੀ ਖਾਤਿਰਦਾਰੀ ਬਹੁਤ ਉੱਤਮ ਹੋਵੇਗੀ ਕਾਸ਼ੀ ਦੇ ਲੋਕ ਬਹੁਤ ਪਿਆਰ ਕਰਦੇ ਹਨ, ਬਹੁਤ ਪਿਆਰ ਕਰਨ ਵਾਲੇ ਲੋਕ ਹਨ, ਤੁਹਾਨੂੰ ਕਦੇ ਕਮੀ ਮਹਿਸੂਸ ਹੋਣ ਨਹੀਂ ਦੇਣਗੇ ਉਸ ਪਿਆਰ ਨੂੰ ਲੈ ਕਰਕੇ ਆਪ ਜਾਓ। 

ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਭਕਾਮਨਾਵਾਂ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi