ਪਿਛਲੇ 8 ਵਰ੍ਹਿਆਂ ਵਿੱਚ, ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਇਆ ਹੈ: ਪ੍ਰਧਾਨ ਮੰਤਰੀ ਮੋਦੀ
ਭਾਰਤ ਵਿੱਚ ਇਨਫ੍ਰਾਸਟ੍ਰਕਚਰ ਅਤੇ ਮੈਨੂਫੈਕਚਰਿੰਗ ਸਮਰੱਥਾ ਦੇ ਨਿਰਮਾਣ ਵਿੱਚ ਜਪਾਨ ਇੱਕ ਮਹੱਤਵਪੂਰਨ ਸਾਂਝੇਦਾਰ ਹੈ: ਪ੍ਰਧਾਨ ਮੰਤਰੀ ਮੋਦੀ
ਭਾਰਤ ਤਕਨੀਕ ਅਧਾਰਿਤ, ਵਿਗਿਆਨ ਅਧਾਰਿਤ, ਇਨੋਵੇਸ਼ਨ ਅਧਾਰਿਤ ਅਤੇ ਪ੍ਰਤਿਭਾ ਅਧਾਰਿਤ ਭਵਿੱਖ ਲਈ ਆਸ਼ਾਵਾਦੀ ਹੈ: ਪ੍ਰਧਾਨ ਮੰਤਰੀ ਮੋਦੀ

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਜਦੋਂ ਵੀ ਮੈਂ ਜਪਾਨ ਆਉਂਦਾ ਹਾਂ ਤਾਂ ਮੈਂ ਹਰ ਵਾਰ ਦੇਖਦਾ ਹਾਂ ਕਿ ਤੁਹਾਡੀ ਸਨੇਹ ਵਰਖਾ ਹਰ ਵਾਰ ਵਧਦੀ ਹੀ ਜਾਂਦੀ ਹੈ। ਤੁਹਾਡੇ ਵਿੱਚੋਂ ਕਈ ਸਾਥੀ ਅਜਿਹੇ ਹਨ ਜੋ ਅਨੇਕ ਵਰ੍ਹਿਆਂ ਤੋਂ ਇੱਥੇ ਵਸੇ ਹੋਏ ਹਨ। ਜਪਾਨ ਦੀ ਭਾਸ਼ਾ, ਇੱਥੋਂ ਦੀ ਵੇਸ਼ਭੂਸ਼ਾ, ਕਲਚਰ ਖਾਣ-ਪੀਣ ਇੱਕ ਪ੍ਰਕਾਰ ਨਾਲ ਤੁਹਾਡੇ ਜੀਵਨ ਦਾ ਵੀ ਹਿੱਸਾ ਬਣ ਗਿਆ ਹੈ, ਅਤੇ ਹਿੱਸਾ ਬਣਨ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਸਮੁਦਾਇ ਦੇ ਸੰਸਕਾਰ ਸਮਾਵੇਸ਼ਕ ਰਹੇ ਹਨ। ਲੇਕਿਨ ਨਾਲ-ਨਾਲ ਜਪਾਨ ਵਿੱਚ ਆਪਣੀ ਪਰੰਪਰਾ, ਆਪਣੀਆਂ ਕਦਰਾਂ-ਕੀਮਤਾਂ, ਆਪਣੀ ਧਰਤੀ ’ਤੇ ਜੀਵਨ ਉਸ ਦੇ ਪ੍ਰਤੀ ਜੋ commitment ਹੈ ਉਹ ਬਹੁਤ ਗਹਿਰਾ ਹੈ। ਅਤੇ ਇਨ੍ਹਾਂ ਦੋਨਾਂ ਦਾ ਮਿਲਨ ਹੋਇਆ ਹੈ। ਇਸ ਲਈ ਸੁਭਾਵਿਕ ਰੂਪ ਨਾਲ ਇੱਕ ਆਪਣਾਪਨ ਮਹਿਸੂਸ ਹੋਣਾ ਬਹੁਤ ਸੁਭਾਵਿਕ ਹੁੰਦਾ ਹੈ।  

ਸਾਥੀਓ,

ਤੁਸੀਂ ਇੱਥੇ ਰਹੇ ਹੋ, ਕਾਫ਼ੀ ਲੋਕ ਤੁਸੀਂ ਲੋਕ ਇੱਥੇ ਵਸ ਗਏ ਹੋ। ਮੈਂ ਜਾਣਦਾ ਹਾਂ ਕਈਆਂ ਨੇ ਇੱਥੇ ਵਿਆਹ ਵੀ ਕਰ ਲਈ ਹੈ। ਲੇਕਿਨ ਇਹ ਵੀ ਸਹੀ ਹੈ ਕਿਤਨੇ ਸਾਲਾਂ ਤੋਂ ਇੱਥੇ ਜੁੜਨ ਦੇ ਬਾਅਦ ਵੀ ਭਾਰਤ ਦੇ ਪ੍ਰਤੀ ਤੁਹਾਡੀ ਸ਼ਰਧਾ ਭਾਰਤ ਦੇ ਸਬੰਧ ਵਿੱਚ ਜਦੋਂ ਚੰਗੀਆਂ ਖ਼ਬਰਾਂ ਆਉਂਦੀਆਂ ਹਨ। ਤਾਂ ਤੁਹਾਡੀਆਂ ਖੁਸ਼ੀਆਂ ਨੂੰ ਪਾਵ ਨਹੀਂ ਰਹਿੰਦਾ ਹੈ। ਹੁੰਦਾ ਹੈ ਨਾ? ਅਤੇ ਕਦੇ ਕੋਈ ਬੁਰੀ ਖ਼ਬਰ ਆ ਜਾਵੇ ਤਾਂ ਸਭ ਤੋਂ ਜ਼ਿਆਦਾ ਦੁਖੀ ਵੀ ਤੁਸੀਂ ਹੀ ਹੁੰਦੇ ਹੋ। ਇਹ ਵਿਸ਼ੇਸ਼ਤਾ ਹੈ ਸਾਡੇ ਲੋਕਾਂ ਦੀ, ਕਿ ਅਸੀਂ ਕਰਮਭੂਮੀ ਨਾਲ ਤਨ ਮਨ ਨਾਲ ਜੁੜ ਜਾਂਦੇ ਹਾਂ, ਖਪ ਜਾਂਦੇ ਹਾਂ ਲੇਕਿਨ ਮਾਤ੍ਰਭੂਮੀ ਦੀਆਂ ਜੋ ਜੜਾਂ ਨਾਲ ਜੁੜਾਅ ਹੈ ਉਸ ਤੋਂ ਕਦੇ ਦੂਰੀ ਨਹੀਂ ਬਣਨ ਦਿੰਦੇ ਹਾਂ ਅਤੇ ਇਹੀ ਸਾਡੀ ਸਭ ਤੋਂ ਬੜੀ ਸਮਰੱਥਾ ਹੈ।

ਸਾਥੀਓ,

ਸਵਾਮੀ ਵਿਵੇਕਾਨੰਦ ਜੀ ਜਦੋਂ ਆਪਣੇ ਇਤਿਹਾਸਿਕ ਸੰਬੋਧਨ ਦੇ ਲਈ Chicago ਜਾ ਰਹੇ ਸਨ ਤਾਂ ਉਸ ਤੋਂ ਪਹਿਲਾਂ ਉਹ ਜਪਾਨ ਆਏ ਸਨ ਅਤੇ ਜਪਾਨ ਨੇ ਉਨ੍ਹਾਂ ਦੇ ਮਨ ਮੰਦਿਰ  ਵਿੱਚ,ਉਨ੍ਹਾਂ ਦੇ  ਮਨ ਮਸਤਕ ’ਤੇ ਇੱਕ ਗਹਿਰਾ ਪ੍ਰਭਾਵ ਛੱਡਿਆ ਸੀ। ਜਪਾਨ  ਦੇ ਲੋਕਾਂ ਦੀ ਦੇਸ਼ਭਗਤੀ, ਜਪਾਨ  ਦੇ ਲੋਕਾਂ ਦਾ ‍ਆਤਮਵਿਸ਼ਵਾਸ, ਇੱਥੋਂ ਦਾ ਅਨੁਸ਼ਾਸਨ, ਸਵੱਛਤਾ ਦੇ ਲਈ ਜਪਾਨ ਦੇ ਲੋਕਾਂ ਦੀ ਜਾਗਰੂਕਤਾ, ਵਿਵੇਕਾਨੰਦ ਜੀ ਇਸ ਦੀ ਖੁੱਲ੍ਹ ਕਰਕੇ ਪ੍ਰਸ਼ੰਸਾ ਕੀਤੀ ਸੀ। ਗੁਰੂਦੇਵ ਰਬਿੰਦਰਨਾਥੀ ਜੀ  ਟੈਗੋਰ ਇਹ ਵੀ ਕਹਿੰਦੇ ਸਨ ਜਪਾਨ ਇੱਕ ਅਜਿਹਾ ਦੇਸ਼ ਹੈ ਜੋ ਇੱਕ ਹੀ ਨਾਲ ਪ੍ਰਾਚੀਨ ਵੀ ਹੈ ਅਤੇ ਆਧੁਨਿਕ ਵੀ ਹੈ। ਅਤੇ ਟੈਗੋਰ ਨੇ ਕਿਹਾ ਸੀ, “Japan has come out of the immemorial east like a lotus blossoming in easy grace, all the while keeping its firm hold upon the profound depth for which it has sprung”. ਯਾਨੀ ਕਹਿਣਾ ਉਹ ਚਾਹੁੰਦੇ ਸਨ। ਕਿ ਜਪਾਨ ਕਮਲ ਦੇ ਫੁੱਲ ਦੀ ਤਰ੍ਹਾਂ ਜਿਤਨੀ ਮਜ਼ਬੂਤੀ ਨਾਲ ਆਪਣੀਆਂ ਜੜਾਂ ਨਾਲ ਜੁੜਿਆ ਹੈ। ਉਤਨੀ ਹੀ ਸੁੰਦਰਤਾ ਨਾਲ ਉਹ ਹਰ ਤਰਫ਼ ਸੁੰਦਰਤਾ ਨੂੰ ਵੀ ਵਧਾਉਂਦਾ ਹੈ। ਸਾਡੇ ਇਨ੍ਹਾਂ ਮਾਹਪੁਰਖਾਂ ਦੀ ਅਜਿਹੀਆਂ ਹੀ ਪਵਿੱਤਰ ਭਾਵਨਾਵਾਂ ਜਪਾਨ ਦੇ ਨਾਲ ਸਾਡੇ ਸਬੰਧਾਂ ਦੀਆਂ ਗਹਿਰਾਈਆਂ ਨੂੰ ਸਪਸ਼ਟ ਕਰਦੀਆਂ ਹਨ।

ਸਾਥੀਓ,

ਇਸ ਵਾਰ ਜਦੋਂ ਮੈਂ ਜਪਾਨ ਆਇਆ ਹਾਂ। ਤਾਂ ਸਾਡੇ diplomatic ਸਬੰਧਾਂ ਨੂੰ ਸੱਤਰ ਸਾਲ ਹੋਣ ਜਾ ਰਹੇ ਹਨ, ਸੱਤ ਦਹਾਕੇ। ਸਾਥੀਓ ਤੁਸੀਂ ਵੀ ਇੱਥੇ ਰਹਿੰਦੇ ਹੋਏ ਅਨੁਭਵ ਕਰਦੇ ਹੋਵੋਗੇ। ਹਿੰਦੁਸਤਾਨ ਵਿੱਚ ਵੀ ਹਰ ਕੋਈ ਅਨੁਭਵ ਕਰਦਾ ਹੈ ਕਿ ਭਾਰਤ ਅਤੇ ਜਪਾਨ natural partners ਹਨ।  ਭਾਰਤ ਦੀ ਵਿਕਾਸ ਯਾਤਰਾ ਵਿੱਚ ਜਪਾਨ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਜਪਾਨ ਨਾਲ ਸਾਡਾ ਰਿਸ਼ਤਾ ਆਤਮੀਅਤਾ ਦਾ ਹੈ, ਅਧਿਆਤਮਿਕਤਾ ਦਾ ਹੈ, ਜਪਾਨ ਨਾਲ ਸਾਡਾ ਰਿਸ਼ਤਾ ਸਹਿਯੋਗ ਦਾ ਹੈ,ਆਪਣੇਪਨ ਦਾ ਹੈ। ਅਤੇ ਇਸ ਲਈ ਇੱਕ ਪ੍ਰਕਾਰ ਨਾਲ ਇਹ ਰਿਸ਼ਤਾ ਸਾਡੀ ਸਮਰੱਥਾ ਦਾ ਹੈ,  ਇਹ ਰਿਸ਼ਤਾ ਸਨਮਾਨ ਦਾ ਹੈ। ਅਤੇ ਇਹ ਰਿਸ਼ਤਾ ਵਿਸ਼ਵ ਦੇ ਲਈ ਸਾਂਝੇ ਸੰਕਲਪ ਦਾ ਵੀ ਹੈ। ਜਪਾਨ ਨਾਲ ਸਾਡਾ ਰਿਸ਼ਤਾ ਬੁੱਧ ਦਾ ਹੈ, ਬੋਧ ਦਾ ਹੈ, ਗਿਆਨ ਦਾ ਹੈ। ਸਾਡੇ ਮਹਾਕਾਲ ਹੈ ਤਾਂ ਜਪਾਨ ਵਿੱਚ daikokuten ਹੈ। ਸਾਡੇ ਬ੍ਰਹਮਾ ਹਨ, ਤਾਂ ਜਪਾਨ ਵਿੱਚ bonten ਹੈ, ਸਾਡੀ ਮਾਂ ਸਰਸਤਵੀ ਹੈ ਤਾਂ ਜਪਾਨ ਵਿੱਚ benzaiten ਹਨ। ਸਾਡੀ ਮਹਾਦੇਵੀ ਲਕਸ਼ਮੀ ਹੈ ਤਾਂ ਜਪਾਨ ਵਿੱਚ kichijoten ਹਨ। ਤਾਂ ਸਾਡੇ ਗਣੇਸ਼ ਹਨ ਤਾਂ ਜਪਾਨ ਵਿੱਚ kangiten ਹਨ। ਜਪਾਨ ਵਿੱਚ ਅਗਰ ਜੈਨ ਦੀ ਪਰੰਪਰਾ ਹੈ ਤਾਂ ਅਸੀਂ ਧਿਆਨ ਨੂੰ, meditation ਨੂੰ ਆਤਮਾ ਨਾਲ ਸਾਕਸ਼ਾਤ ਕਾਰਜ ਦਾ ਮਾਧਿਅਮ ਮੰਨਦੇ ਹਾਂ।

21ਵੀਂ ਸਦੀ ਵਿੱਚ ਵੀ ਭਾਰਤ ਅਤੇ ਜਪਾਨ ਦੇ ਇਨ੍ਹਾਂ ਸੱਭਿਆਚਾਰਕ ਸਬੰਧਾਂ ਨੂੰ ਅਸੀਂ ਪੂਰੀ ਪ੍ਰਤੀਬੱਧਤਾ  ਦੇ ਨਾਲ ਅੱਗੇ ਵਧਾ ਰਹੇ ਹਾਂ, ਅਤੇ ਮੈਂ ਤਾਂ ਕਾਸ਼ੀ ਦਾ ਸਾਂਸਦ ਹਾਂ ਅਤੇ ਬੜੇ ਮਾਣ ਨਾਲ ਕਹਿਣਾ ਚਾਹਾਂਗਾ ਕਿ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਯਾ ਪੀ ਜਦੋਂ ਕਾਸ਼ੀ ਆਏ ਸਨ। ਤਦ ਉਨ੍ਹਾਂ ਨੇ ਇੱਕ ਬਹੁਤ ਵਧੀਆ ਸੌਗਾਤ ਕਾਸ਼ੀ ਨੂੰ ਦਿੱਤੀ। ਕਾਸ਼ੀ ਵਿੱਚ ਜਪਾਨ ਦੇ ਸਹਿਯੋਗ ਨਾਲ ਬਣਿਆ ਰੁਦਰਾਕਸ਼ ਅਤੇ ਜੋ ਮੇਰੀ ਕਦੇ ਕਰਮਭੂਮੀ ਰਹੀ ਉਹ ਅਹਿਮਦਾਬਾਦ ਵਿੱਚ ਜੈਨ ਗਾਰਡਨ, ਅਤੇ kaizen academy ਇਹ ਅਜਿਹੀਆਂ ਗੱਲਾਂ ਹਨ ਜੋ ਸਾਨੂੰ ਕਿੰਨੀਆਂ ਨਜ਼ਦੀਕ ਲਿਆਉਂਦੀਆਂ ਹਨ। ਇੱਥੇ ਤੁਸੀਂ ਸਾਰੇ ਜਪਾਨ ਵਿੱਚ ਰਹਿੰਦੇ ਹੋਏ ਇਸ ਇਤਿਹਾਸਿਕ ਬੰਧਨ ਨੂੰ ਹੋਰ ਮਜ਼ਬੂਤ ਬਣਾ ਰਹੇ ਹੋ ਅਤੇ ਸਸ਼ਕਤ ਕਰ ਰਹੇ ਹੋ।

ਸਾਥੀਓ,

ਅੱਜ ਦੀ ਦੁਨੀਆ ਨੂੰ ਭਗਵਾਨ ਬੁੱਧ ਦੇ ਵਿਚਾਰਾਂ ’ਤੇ, ਉਨ੍ਹਾਂ ਦੇ ਦੱਸੇ ਰਸਤੇ ’ਤੇ ਚਲਣ ਦੀ ਸ਼ਾਇਦ ਪਹਿਲਾਂ ਤੋਂ ਜ਼ਿਆਦਾ ਜ਼ਰੂਰਤ ਹੈ। ਇਹੀ ਰਸਤਾ ਹੈ ਜੋ ਅੱਜ ਦੁਨੀਆ ਦੀ ਹਰ ਚੁਣੌਤੀ ਚਾਹੇ ਉਹ ਹਿੰਸਾ ਹੋਵੇ, ਅਰਾਜਕਤਾ ਹੋਵੇ, ਆਤੰਕਵਾਦ ਹੋਵੇ climate change ਹੋਵੇ, ਇਨ੍ਹਾਂ ਸਭ ਤੋਂ ਮਾਨਵਤਾ ਨੂੰ ਬਚਾਉਣ ਦਾ ਇਹੀ ਮਾਰਗ ਹੈ। ਭਾਰਤ ਸੌਭਾਗਯਸ਼ਾਲੀ ਹੈ ਕਿ ਉਸ ਨੂੰ ਭਗਵਾਨ ਬੁੱਧ ਦਾ ਪ੍ਰਤੱਖ ਅਸ਼ੀਰਵਾਦ ਮਿਲਿਆ। ਉਨ੍ਹਾਂ ਦੇ ਵਿਚਾਰਾਂ ਨੂੰ ਆਤਮਸਾਤ ਕਰਦੇ ਹੋਏ ਭਾਰਤ ਨਿਰੰਤਰ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਚੁਣੌਤੀਆਂ ਚਾਹੇ ਕਿਸੇ ਵੀ ਪ੍ਰਕਾਰ ਦੀਆਂ ਹੋਣ, ਕਿਤਨੀਆਂ ਬੜੀਆਂ ਕਿਉਂ ਨਾ ਹੋਣ ਭਾਰਤ ਉਨ੍ਹਾਂ ਦਾ ਸਮਾਧਾਨ ਲੱਭਦਾ ਹੀ ਹੈ। ਕੋਰੋਨਾ ਨਾਲ ਦੁਨੀਆ ਦੇ ਸਾਹਮਣੇ ਜੋ ਸੌ ਸਾਲ ਦਾ ਸਭ ਤੋਂ ਬੜਾ ਸੰਕਟ ਪੈਦਾ ਹੋਇਆ।  ਉਹ ਸਾਡੇ ਸਾਹਮਣੇ ਹੈ ਅਤੇ ਇਹ ਜਦੋਂ ਸ਼ੁਰੂ ਹੋਇਆ ਸੀ। ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ। ਸ਼ੁਰੂ ਵਿੱਚ ਤਾਂ ਇਸ ਤਰ੍ਹਾਂ ਹੀ ਲਗ ਰਿਹਾ ਸੀ ਉੱਥੇ ਆਇਆ ਹੈ, ਇੱਥੇ ਕੀ ਹੈ। ਕਿਸੇ ਨੂੰ ਪਤਾ ਨਹੀਂ ਸੀ ਇਸ ਨੂੰ ਕਿਵੇਂ ਹੈਂਡਲ ਕੀਤਾ ਜਾਵੇ? ਅਤੇ ਵੈਕਸੀਨ ਵੀ ਨਹੀਂ ਸੀ ਅਤੇ ਨਾ ਇਸ ਗੱਲ ਦਾ ਕੋਈ ਆਇਡੀਆ ਸੀ ਕਿ ਵੈਕਸੀਨ ਕਦੋਂ ਤੱਕ ਆਵੇਗੀ। ਇੱਥੋਂ ਤੱਕ ਦੀ ਇਸ ਗੱਲ ’ਤੇ ਵੀ doubt ਸੀ ਕਿ ਵੈਕਸੀਨ ਆਵੇਗੀ ਜਾਂ ਨਹੀਂ ਆਵੇਗੀ।  ਚਾਰੋਂ ਤਰਫ਼ ਅਨਿਸ਼ਚਿਤਾਵਾਂ ਦਾ ਮਾਹੌਲ ਸੀ। ਉਨ੍ਹਾਂ ਪਰਿਸਥਿਤੀਆਂ ਵਿੱਚ ਵੀ ਭਾਰਤ ਨੇ ਦੁਨੀਆ ਦੇ ਦੇਸ਼ਾਂ ਵਿੱਚ ਦਵਾਈਆਂ ਭੇਜੀਆਂ। ਜਦੋਂ ਵੈਕਸੀਨ available ਹੋਈ ਤਾਂ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਆਪਣੇ ਕਰੋੜਾਂ ਨਾਗਰਿਕਾਂ ਨੂੰ ਵੀ ਅਤੇ ਦੁਨੀਆ ਦੇ ਸੌ ਤੋਂ ਅਧਿਕ ਦੇਸ਼ਾਂ ਨੂੰ ਵੀ ਭੇਜੀ।

 

 

ਸਾਥੀਓ,

ਆਪਣੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਭਾਰਤ ਅਭੂਤਪੂਰਵ ਨਿਵੇਸ਼ ਕਰ ਰਿਹਾ ਹੈ। ਦੂਰ-ਸੁਦੂਰ ਖੇਤਰਾਂ ਵਿੱਚ ਵੀ ਸਿਹਤ ਸੁਵਿਧਾਵਾਂ ਪਹੁੰਚਣ ਇਸ ਦੇ ਲਈ ਦੇਸ਼ ਵਿੱਚ ਲੱਖਾਂ ਨਵੇਂ wellness centers ਬਣਾਏ ਜਾ ਰਹੇ ਹਨ। ਤੁਹਾਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ, ਸ਼ਾਇਦ ਅੱਜ ਤੁਸੀਂ ਵੀ ਸੁਣਿਆ ਹੋਵੇਗਾ World Health Organization  (WHO) ਨੇ ਭਾਰਤ ਦੀਆਂ ਆਸ਼ਾ ਵਰਕਰਸ, ਆਸ਼ਾ ਭੈਣਾਂ ਨੂੰ Director General’s Global health leader award ਨਾਲ ਸਨਮਾਨਿਤ ਕੀਤਾ ਹੈ। ਭਾਰਤ ਦੀਆਂ ਲੱਖਾਂ ਆਸ਼ਾ ਭੈਣਾਂ maternal care ਤੋਂ ਲੈ ਕੇ vaccination ਤੱਕ, ਪੋਸ਼ਣ ਤੋਂ ਲੈ ਕੇ ਸਵੱਛਤਾ ਤੱਕ ਦੇਸ਼ ਦੇ ਸਿਹਤ ਅਭਿਯਾਨ ਨੂੰ ਗਤੀ ਦੇ ਰਹੀ ਹਨ ਪਿੰਡ ਦੇ ਅੰਦਰ। ਮੈਂ ਅੱਜ ਜਪਾਨ ਦੀ ਧਰਤੀ ਤੋਂ ਸਾਡੀਆਂ ਸਾਰੀਆਂ ਆਸ਼ਾ ਵਰਕਰ ਭੈਣਾਂ ਨੂੰ ਹਿਰਦੈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।  ਉਨ੍ਹਾਂ ਨੂੰ ਸੈਲੂਟ ਕਰਦਾ ਹਾਂ।

ਸਾਥੀਓ,

ਭਾਰਤ ਅੱਜ ਕਿਸ ਤਰ੍ਹਾਂ ਆਲਮੀ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਰਿਹਾ ਹੈ।  ਇਸ ਦੀ ਇੱਕ ਹੋਰ ਉਦਾਹਰਣ environment ਦਾ ਵੀ ਹੈ। ਅੱਜ climate change ਵਿਸ਼ਵ ਦੇ ਸਾਹਮਣੇ ਮੌਜੂਦ ਇੱਕ ਮਹੱਤਵਪੂਰਨ ਸੰਕਟ ਬਣ ਗਿਆ ਹੈ। ਅਸੀਂ ਭਾਰਤ ਵਿੱਚ ਇਸ ਚੁਣੌਤੀ ਨੂੰ ਦੇਖਿਆ ਵੀ ਅਤੇ ਉਸ ਚੁਣੌਤੀ ਨਾਲ ਸਮਾਧਾਨ ਦੇ ਲਈ ਰਸਤੇ ਵੀ ਲੱਭਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧੇ। ਭਾਰਤ ਨੇ 2070 ਤੱਕ Net Zero ਦੇ ਲਈ commit ਕੀਤਾ ਹੈ। ਅਸੀਂ International solar alliance ਜੈਸੇ global initiative ਦਾ ਵੀ ਅਗਵਾਈ ਕੀਤੀ ਹੈ। Climate change ਦੇ ਕਾਰਨ ਦੁਨੀਆ ’ਤੇ natural disaster ਦਾ ਖ਼ਤਰਾ ਵੀ ਵਧ ਗਿਆ ਹੈ। ਇਨ੍ਹਾਂ disaster ਦੇ ਖ਼ਤਰਿਆਂ ਨੂੰ ਉਨ੍ਹਾਂ ਦੇ ਪ੍ਰਦੂਸ਼ਣ ਦੇ ਦੁਸ਼ਪ੍ਰਭਾਵਾਂ ਨੂੰ ਜਪਾਨ ਦੇ ਲੋਕਾਂ ਤੋਂ ਜ਼ਿਆਦਾ ਹੋਰ ਕੌਣ ਸਮਝ ਸਕਦਾ ਹੈ। ਕੁਦਰਤੀ ਆਫ਼ਤਾਂ ਨਾਲ ਜਪਾਨ ਨੇ ਲੜਨ ਦੀ ਸਮਰੱਥਾ ਵੀ ਬਣਾ ਦਿੱਤੀ ਹੈ।  ਜਿਸ ਤਰ੍ਹਾਂ ਜਪਾਨ ਦੇ ਲੋਕਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹਰ ਸਮੱਸਿਆ ਨਾਲ ਕੁਝ ਨਾ ਕੁਝ ਸਿੱਖਿਆ ਹੈ। ਉਸ ਦਾ ਸਮਾਧਾਨ ਖੋਜਿਆ ਹੈ ਅਤੇ ਵਿਵਸਥਾਵਾਂ ਵੀ ਵਿਕਸਿਤ ਕੀਤੀਆਂ ਹਨ।  ਵਿਅਕਤੀਆਂ ਦਾ ਵੀ ਉਸ ਪ੍ਰਕਾਰ ਨਾਲ ਸੰਸਕਾਰ ਕੀਤਾ ਹੈ। ਇਹ ਆਪਣੇ ਆਪ ਵਿੱਚ ਸ਼ਲਾਘਾਯੋਗ ਹੈ।  ਇਸ ਦਿਸ਼ਾ ਵਿੱਚ ਵੀ ਭਾਰਤ ਨੇ CDRI (Coalition for Disaster Resilient Infrastructure)  ਵਿੱਚ ਲੀਡ ਲਈ ਹੈ।

ਸਾਥੀਓ,

ਭਾਰਤ ਅੱਜ Green Future, Green Job Career Roadmap ਦੇ ਲਈ ਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿੱਚ electric mobility ਨੂੰ ਵਿਆਪਕ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।  Green Hydrogen ਨੂੰ Hydrocarbon ਦਾ ਵਿਕਲਪ ਬਣਾਉਣ ਦੇ ਲਈ ਵਿਸ਼ੇਸ਼ ਮਿਸ਼ਨ ਸ਼ੁਰੂ ਕੀਤਾ ਗਿਆ ਹੈ। Bio-fuel ਨਾਲ ਜੁੜੀ ਰਿਸਰਚ ਅਤੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ’ਤੇ ਬਹੁਤ ਬੜੇ ਸਕੈਲ ’ਤੇ ਕੰਮ ਚਲ ਰਿਹਾ ਹੈ। ਭਾਰਤ ਨੇ ਇਸ ਦਹਾਕੇ ਦੇ ਅੰਤ ਤੱਕ ਆਪਣੀ Total Installed Power Capacity ਦਾ 50 ਪ੍ਰਤੀਸ਼ਤ non fossil fuel ਨਾਲ ਪੂਰਾ ਕਰਨ ਦਾ ਸੰਕਲਪ ਲਿਆ ਹੈ।  

ਸਾਥੀਓ,

ਸਮੱਸਿਆਵਾਂ ਦੇ ਸਮਾਧਾਨ ਨੂੰ ਲੈ ਕੇ ਭਾਰਤੀਆਂ ਦਾ ਜੋ ਇਹ ‍ਆਤਮਵਿਸ਼ਵਾਸ ਹੈ। ਇਹ ‍ਆਤਮਵਿਸ਼ਵਾਸ ਅੱਜ ਹਰ ਖੇਤਰ ਵਿੱਚ, ਹਰ ਦਿਸ਼ਾ ਵਿੱਚ, ਹਰ ਕਦਮ ’ਤੇ ਦਿਖਾਈ ਦਿੰਦਾ ਹੈ।  ਗਲੋਬਲ ਚੇਨ ਸਪਲਾਈ ਨੂੰ ਜਿਸ ਪ੍ਰਕਾਰ ਬੀਤੇ ਦੋ ਵਰ੍ਹਿਆਂ ਵਿੱਚ ਨੁਕਸਾਨ ਪਹੁੰਚਿਆ ਹੈ। ਪੂਰੀ ਸਪਲਾਈ ਚੇਨ ਸਵਾਲੀਆ ਨਿਸ਼ਾਨ ਵਿੱਚ ਘਿਰੀ ਹੋਈ ਹੈ। ਅੱਜ ਸਾਰੀ ਦੁਨੀਆ ਦੇ ਲਈ ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਸੰਕਟ ਬਣਿਆ ਹੋਇਆ ਹੈ। ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਦੇ ਲਈ ਅਸੀਂ ਆਤਮਨਿਰਭਰਤਾ ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਹਾਂ, ਅਤੇ ਆਤਮਨਿਰਭਰਤਾ ਦਾ ਇਹ ਸਾਡਾ ਸੰਕਲਪ ਸਿਰਫ਼ ਭਾਰਤ ਦੇ ਲਈ ਹੈ ਅਜਿਹਾ ਨਹੀਂ ਹੈ। ਇਹ ਇੱਕ Stable, Trusted ਗਲੋਬਲ ਸਪਲਾਈ ਚੈਨ ਦੇ ਲਈ ਵੀ ਬਹੁਤ ਬੜਾ investment ਹੈ।  ਅੱਜ ਪੂਰੀ ਦੁਨੀਆ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਜਿਸ ਸਪੀਡ ਅਤੇ ਸਕੇਲ ’ਤੇ ਭਾਰਤ ਕੰਮ ਕਰ ਸਕਦਾ ਹੈ, ਉਹ ਅਭੂਤਪੂਰਵ ਹੈ। ਦੁਨੀਆ ਨੂੰ ਅੱਜ ਇਹ ਵੀ ਦਿਖ ਰਿਹਾ ਹੈ ਕਿ ਜਿਸ ਸਕੇਲ ’ਤੇ ਭਾਰਤ ਆਪਣੀ Infrastructure institutional capacity building ’ਤੇ ਜੋ ਜ਼ੋਰ ਦੇ ਰਿਹਾ ਹੈ, ਇਹ ਵੀ ਅਭੂਤਪੂਰਵ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਇਸ capacity ਦੇ ਨਿਮਾਰਣ ਵਿੱਚ ਜਪਾਨ ਇੱਕ ਅਹਿਮ ਭਾਗੀਦਾਰ ਹੈ। ਮੁੰਬਈ ਅਹਿਮਦਾਬਾਦ ਹਾਈਸਪੀਡ Rail ਹੋਵੇ, ਦਿੱਲੀ ਮੁੰਬਈ ਇੰਡ੍ਰਸਟ੍ਰੀਅਲ ਕੌਰੀਡੋਰ ਹੋਵੇ, Dedicated Freight ਕੌਰੀਡੋਰ ਹੋਵੇ, ਇਹ ਭਾਰਤ ਜਪਾਨ ਦੇ ਸਹਿਯੋਗ ਦੇ ਬਹੁਤ ਬੜੇ ਉਦਾਹਰਣ ਹਨ।  

ਸਾਥੀਓ,

ਭਾਰਤ ਵਿੱਚ ਹੋ ਰਹੇ ਬਦਲਾਵਾਂ ਵਿੱਚ ਇੱਕ ਹੋਰ ਖਾਸ ਗੱਲ ਹੈ। ਅਸੀਂ ਭਾਰਤ ਵਿੱਚ ਇੱਕ ਸਟ੍ਰਾਂਗ ਅਤੇ resilient, responsible democracy ਦੀ ਪਹਿਚਾਣ ਬਣਾਈ ਹੈ। ਉਸ ਨੂੰ ਬੀਤੇ ਅੱਠ ਸਾਲਾਂ ਵਿੱਚ ਅਸੀਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦਾ ਮਾਧਿਅਮ ਬਣਾਇਆ ਹੈ।  ਭਾਰਤ ਦੇ democratic process ਨਾਲ ਅੱਜ ਸਮਾਜ ਦੇ ਉਹ ਲੋਕ ਵੀ ਜੁੜ ਰਹੇ ਹਨ। ਜੋ ਕਦੇ ਗੌਰਵ ਦੇ ਨਾਲ ਇਹ ਅਨੁਭਵ ਨਹੀਂ ਕਰ ਰਹੇ ਸਨ ਕਿ ਉਹ ਵੀ ਇਸ ਦਾ ਹਿੱਸਾ ਹਨ। ਹਰ ਵਾਰ, ਹਰ ਇਲੈਕਸ਼ਨ ਵਿੱਚ record turnout ਅਤੇ ਉਸ ਵਿੱਚ ਵੀ ਇੱਥੇ ਜੋ ਸਾਡੀਆਂ ਮਾਤਾਵਾਂ- ਭੈਣਾਂ ਹਨ ਉਨ੍ਹਾਂ ਨੂੰ ਜ਼ਰਾ ਖੁਸ਼ੀ ਹੋਵੇਗੀ। ਤੁਸੀਂ ਅਗਰ ਭਾਰਤ ਦੀਆਂ ਚੋਣਾਂ ਨੂੰ ਡਿਟੇਲ ਵਿੱਚ ਦੇਖਦੇ ਹੋਵੋਗੇ ਤਾਂ ਤੁਹਾਨੂੰ ਯਾਦ ਆਉਂਦਾ ਹੋਵੇਗਾ ਕਿ ਪੁਰਖਾਂ ਤੋਂ ਜ਼ਿਆਦਾ ਮਹਿਲਾਵਾਂ ਵੋਟ ਕਰ ਰਹੀਆਂ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ। ਕਿ ਭਾਰਤ ਵਿੱਚ ਡੈਮੋਕ੍ਰੇਸੀ ਸਾਧਾਰਣ ਤੋਂ ਸਾਧਾਰਣ ਨਾਗਰਿਕਾਂ ਦੇ ਹੱਕਾਂ ਦੇ ਪ੍ਰਤੀ ਕਿਤਨੀ ਸਜਗ ਹੈ, ਕਿਤਨੀ ਸਮਰਪਿਤ ਹੈ ਅਤੇ ਹਰ ਨਾਗਰਿਕ ਨੂੰ ਕਿਤਨਾ ਸਮਰੱਥਾਵਾਨ ਬਣਾਉਂਦੀ ਹੈ।

ਸਾਥੀਓ,

ਮੂਲ ਸੁਵਿਧਾਵਾਂ ਦੇ ਨਾਲ-ਨਾਲ ਅਸੀਂ ਭਾਰਤ ਦੇ aspiration ਨੂੰ ਵੀ ਨਵੀਂ ਬੁਲੰਦੀ ਦੇ ਰਹੇ ਹਨ, ਨਵਾਂ ਆਯਾਮ ਦੇ ਰਹੇ ਹਨ। ਭਾਰਤ ਵਿੱਚ inclusiveness ਦਾ, leakage proof governance ਦਾ ਯਾਨੀ ਇੱਕ ਅਜਿਹੀ ਡਿਲਿਵਰੀ ਵਿਵਸਥਾ, ਟੈਕਨੋਲੋਜੀ ਦਾ ਭਰਪੂਰ ਉਪਯੋਗ ਕਰਦੇ ਹੋਏ ਇੱਕ ਅਜਿਹੇ mechanism ਦਾ ਵਿਸਤਾਰ ਕੀਤਾ ਜਾ ਰਿਹਾ ਹੈ ਤਾਕਿ ਜੋ ਜਿਸ ਚੀਜ਼ ਦਾ ਹੱਕਦਾਰ ਹੈ ਉਹ ਬਿਨਾ ਮੁਸੀਬਤਾਂ, ਬਿਨਾ ਕਿਸੇ ਸਿਫਾਰਿਸ਼, ਬਿਨਾ ਕੋਈ ਕਰਪਸ਼ਨ ਕੀਤੇ ਆਪਣੇ ਹੱਕ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਉਸ ਵਿੱਚ ਅਸੀਂ ਪੂਰੀ ਤਾਕਤ ਨਾਲ ਜੁਟੇ ਹੋਏ ਹਾਂ। ਅਤੇ ਟੈਕਨੋਲੋਜੀ ਦੇ ਇਸ ਉਪਯੋਗ ਨੇ Direct Benefit Transfer ਦੀ ਇਸ ਪਰੰਪਰਾ ਨੇ ਕੋਰੋਨਾ ਦੇ ਇਸ ਵਿਕਲ ਕਾਲਖੰਡ ਵਿੱਚ ਪਿਛਲੇ ਦੋ ਸਾਲ ਵਿੱਚ ਭਾਰਤ ਦੀ ਅਤੇ ਖਾਸ ਕਰਕੇ ਭਾਰਤ ਦੇ ਦੂਰ-ਸੁਦੂਰ ਪਿੰਡ ਵਿੱਚ ਰਹਿਣ ਵਾਲੇ,  ਜੰਗਲਾਂ ਵਿੱਚ ਰਹਿਣ ਵਾਲੇ ਸਾਡੇ ਨਾਗਰਿਕਾਂ ਦੇ ਹੱਕਾਂ ਦੀ ਬਹੁਤ ਬੜੀ ਰੱਖਿਆ ਕੀਤੀ ਹੈ, ਉਨ੍ਹਾਂ ਦੀ ਮਦਦ ਕੀਤੀ ਹੈ।

ਸਾਥੀਓ,

ਭਾਰਤ ਦਾ ਬੈਂਕਿੰਗ ਸਿਸਟਮ ਇਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਵੀ ਨਿਰੰਤਰ ਚਲਦਾ ਰਿਹਾ ਹੈ ਅਤੇ ਉਸ ਦਾ ਇੱਕ ਕਾਰਨ ਭਾਰਤ ਵਿੱਚ ਜੋ Digital Revolution ਆਇਆ ਹੈ। Digital Network ਦੀ ਜੋ ਤਾਕਤ ਬਣੀ ਹੈ, ਉਸ ਦਾ ਇਹ ਪਰਿਣਾਮ ਮਿਲ ਰਿਹਾ ਹੈ। ਅਤੇ ਤੁਹਾਨੂੰ ਸਾਥੀਓ ਜਾਣ ਕੇ ਖੁਸ਼ੀ ਹੋਵੇਗੀ ਪੂਰੀ ਦੁਨੀਆ ਵਿੱਚ ਜੋ Digital Transaction ਹੁੰਦੇ ਹਨ ਨਾ ਕੈਸ਼ਲੈੱਸ,ਇੱਥੇ ਜਪਾਨ ਵਿੱਚ ਤਾਂ ਆਪ ਲੋਕ ਟੈਕਨੋਲੋਜੀ ਤੋਂ ਭਲੀਭਾਂਤੀ ਪਰੀਚਿਤ ਰਹਿੰਦੇ ਹੋ। ਲੇਕਿਨ ਇਹ ਗੱਲ ਸੁਣ ਕੇ ਆਨੰਦ ਹੋਵੇਗਾ, ਹੈਰਾਨੀ ਹੋਵੇਗਾ ਅਤੇ ਮਾਣ ਹੋਵੇਗਾ।  ਪੂਰੀ ਵਿਸ਼ਵ ਵਿੱਚ ਜਿਤਨਾ ਵੀ Digital Transaction ਹੁੰਦਾ ਹੈ, ਉਸ ਵਿੱਚੋਂ 40 ਪ੍ਰਤੀਸ਼ਤ ਇਕੱਲੇ ਭਾਰਤ ਵਿੱਚ ਹੁੰਦਾ ਹੈ। ਕੋਰੋਨਾ ਦੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਸਭ ਬੰਦ ਸੀ ਉਸ ਸੰਕਟ ਦੇ ਕਾਲਖੰਡ ਵਿੱਚ ਵੀ ਭਾਰਤ ਸਰਕਾਰ ਇੱਕ ਕਲਿੱਕ ਬਟਨ ਦਬਾ ਕੇ ਇਕੱਠੇ ਕਰੋੜਾਂ ਭਾਰਤੀਆਂ ਤੱਕ ਅਸਾਨੀ ਨਾਲ ਉਨ੍ਹਾਂ ਦੇ ਲਈ ਜੋ ਮਦਦ ਪਹੁੰਚਾਉਣੀ ਹੈ ਪਹੁੰਚਾ ਪਾਉਂਦੇ ਸਨ। ਅਤੇ ਜਿਸ ਦੇ ਲਈ ਮਦਦ ਤੈਅ ਸੀ ਉਸੇ ਨੂੰ ਮਿਲੀ, ਸਮੇਂ ’ਤੇ ਮਿਲੀ ਅਤੇ ਇਸ ਸੰਕਟ ਨਾਲ ਨਜਿੱਠਣ ਦੀ ਉਸ ਨੂੰ ਸਮਰੱਥਾ ਵੀ ਮਿਲਿਆ। ਭਾਰਤ ਵਿੱਚ ਅੱਜ ਸਹੀ ਮਾਅਨੇ ਵਿੱਚ people laid governance ਕੰਮ ਕਰ ਰਹੀ ਹੈ। Governance ਦਾ ਇਹੀ model delivery ਨੂੰ efficient ਬਣਾ ਰਿਹਾ ਹੈ। ਇਹੀ Democracy ’ਤੇ ਨਿਰੰਤਰ ਮਜ਼ਬੂਤ ਹੁੰਦੇ ਵਿਸ਼ਵਾਸ ਦਾ ਸਭ ਤੋਂ ਬਹੁਤ ਕਾਰਨ ਹੈ।

ਸਾਥੀਓ,

ਅੱਜ ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਤਾਂ ਉਹ ਆਉਣ ਵਾਲੇ 25 ਸਾਲ ਯਾਨੀ ਆਜ਼ਾਦੀ ਦੇ 100ਵੇਂ ਸਾਲ ਤੱਕ ਹਿੰਦੁਸਤਾਨ ਨੂੰ ਸਾਨੂੰ ਕਿੱਥੇ ਪੰਹੁਚਾਉਣਾ ਹੈ। ਕਿਸ ਉਚਾਈ ਨੂੰ ਪ੍ਰਾਪਤ ਕਰਨਾ ਹੈ। ਵਿਸ਼ਵ ਵਿੱਚ ਸਾਡਾ ਝੰਡਾ ਕਿੱਥੇ-ਕਿੱਥੇ ਕਿਵੇਂ-ਕਿਵੇਂ  ਗਾੜਨਾ ਹੈ, ਅੱਜ ਹਿੰਦੁਸਤਾਨ ਉਹ ਰੋਡਮੈਪ ਤਿਆਰ ਕਰਨ ’ਚ ਲਗਿਆ ਹੋਇਆ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲ ਭਾਰਤ ਦੀ ਸਮ੍ਰਿੱਧੀ ਦਾ ਸੰਪੰਨਤਾ ਦਾ ਇੱਕ ਬੁਲੰਦ ਇਤਿਹਾਸ ਲਿਖਣ ਵਾਲਾ ਹੈ ਦੋਸਤੋਂ। ਮੈਂ ਜਾਣਦਾ ਹਾਂ ਕਿ ਇਹ ਜੋ ਸੰਕਲਪ ਅਸੀਂ ਲਏ ਹਨ। ਇਹ ਸੰਕਲਪ ਆਪਣੇ ਆਪ ਵਿੱਚ ਬਹੁਤ ਬੜੇ ਹਨ। ਲੇਕਿਨ ਸਾਥੀਓ, ਮੇਰਾ ਜੋ ਲਾਲਨ ਪਾਲਨ ਹੋਇਆ ਹੈ, ਮੈਨੂੰ ਜੋ ਸੰਸਕਾਰ ਮਿਲੇ ਹਨ, ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਮੈਨੂੰ ਗੜਿਆ ਹੈ ਉਸ ਦੇ ਕਾਰਨ ਮੇਰੀ ਵੀ ਇੱਕ ਆਦਤ ਬਣ ਗਈ ਹੈ। ਮੈਨੂੰ ਮੱਖਣ ’ਤੇ ਲਕੀਰ ਕਰਨ ਵਿੱਚ ਮਜ਼ਾ ਨਹੀਂ ਆਉਂਦਾ ਹੈ ਮੈਂ ਅੱਜ ਹਿੰਦੁਸਤਾਨ ਤੋਂ 130 ਕਰੋੜ ਲੋਕ ਅਤੇ ਮੈਂ ਜਪਾਨ ਵਿੱਚ ਬੈਠੇ ਹੋਏ ਲੋਕਾਂ ਦੀਆਂ ਵੀ ਅੱਖਾਂ ਵਿੱਚ ਉਹੀ ਦੇਖ ਰਿਹਾ ਹਾਂ ‍ਆਤਮਵਿਸ਼ਵਾਸ, 130 ਕਰੋੜ ਦੇਸ਼ਵਾਸੀਆਂ ਦਾ ‍ਆਤਮਵਿਸ਼ਵਾਸ, 130 ਕਰੋੜ ਸੰਕਲਪ, 130 ਕਰੋੜ ਸੁਪਨੇ ਅਤੇ ਇਸ 130 ਕਰੋੜ ਸੁਪਨਿਆਂ ਨੂੰ ਪੂਰਾ ਕਰਨ ਦੀ ਇਹ ਵਿਰਾਟ ਸਮਰੱਥਾ ਪਰਿਣਾਮ ਨਿਸ਼ਚਿਤ ਲੈ ਕੇ ਰਹੇਗੀ ਦੋਸਤੋ। ਸਾਡੇ ਸੁਪਨਿਆਂ ਦਾ ਭਾਰਤ ਅਸੀਂ ਦੇਖ ਕੇ ਰਹਾਂਗੇ। ਅੱਜ ਭਾਰਤ ਆਪਣੀ ਸੱਭਿਅਤਾ, ਆਪਣੀ ਸੰਸਕ੍ਰਿਤੀ, ਆਪਣੀਆਂ ਸੰਸਥਾਵਾਂ ਦੇ,ਆਪਣੇ ਖੋਏ ਹੋਏ ਵਿਸ਼ਵਾਸ ਨੂੰ ਫਿਰ ਤੋਂ ਹਾਸਲ ਕਰ ਰਿਹਾ ਹੈ। ਦੁਨੀਆ ਭਰ ਵਿੱਚ ਕੋਈ ਵੀ ਭਾਰਤੀ ਅੱਜ ਸੀਨਾ ਤਾਨਕਰ ਕੇ,ਅੱਖ ਵਿੱਚ ਅੱਖ ਮਿਲਾ ਕਰ ਕੇ ਹਿੰਦੁਸਤਾਨ ਦੀ ਗੱਲ ਬੜੇ ਮਾਣ ਨਾਲ ਕਰ ਰਿਹਾ ਹੈ। ਇਹ ਪਰਿਵਰਤਨ ਆਇਆ ਹੈ। ਅੱਜ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਭਾਰਤ ਦੀਆਂ ਮਹਾਨਤਾਵਾਂ ਤੋਂ ਪ੍ਰਭਾਵਿਤ ਕੁਝ ਲੋਕ ਜੋ ਆਪਣਾ ਜੀਵਨ ਖਪਾ ਰਹੇ ਹਨ ਅਜਿਹੇ ਲੋਕਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਅਤੇ ਬੜੇ ਮਾਣ ਨਾਲ ਉਹ ਕਹਿ ਰਹੇ ਸਨ ਯੋਗ ਦੀਆਂ ਗੱਲਾਂ। ਉਹ ਯੋਗ ਨੂੰ ਸਮਰਪਿਤ ਹੈ।  ਜਪਾਨ ਵਿੱਚ ਵੀ ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਯੋਗ ਦੀ ਕਲਪਨਾ ਨਾ ਹੋਵੇ। ਸਾਡਾ ਆਯੁਰਵੇਦ,ਸਾਡੀ ਪਰੰਪਰਾਗਤ ਚਿਕਿਤਸਾ ਪੱਧਤੀ, ਅੱਜ-ਕੱਲ੍ਹ ਤਾਂ ਸਾਡੇ ਮਸਾਲੇ ਸਭ ਦੂਰ ਉਸ ਦੀ ਮੰਗ ਵਧ ਰਹੀ ਹੈ। ਲੋਕ ਸਾਡੀ ਹਲਦੀ ਮੰਗਵਾ ਰਹੇ ਹਨ। ਇਤਨਾ ਹੀ ਨਹੀਂ ਸਾਥੀਓ ਸਾਡੀ ਖਾਦੀ, ਵਰਨਾ ਤਾਂ ਆਜ਼ਾਦੀ ਦੇ ਬਾਅਦ ਹੌਲ਼ੀ-ਹੌਲ਼ੀ ਉਨ੍ਹਾਂ ਨੇਤਾਵਾਂ ਦੀ ਕਾਸਟਿਊਮ ਬਣ ਕੇ  ਰਹਿ ਗਈ ਸੀ। ਅੱਜ ਉਸ ਦਾ ਅੱਜ ਪੁਨਰਜੀਵਨ ਹੋ ਗਿਆ ਹੈ। ਖਾਦੀ ਗਲੋਬਲ ਬਣ ਰਹੀ ਹੈ ਜੀ। ਇਹੀ ਤਾਂ ਭਾਰਤ ਦੀ ਬਦਲਦੀ ਹੋਈ ਤਸਵੀਰ ਹੈ ਦੋਸਤੋ। ਅੱਜ ਦਾ ਭਾਰਤ ਆਪਣੇ ਅਤੀਤ ਨੂੰ ਲੈ ਕੇ ਜਿਤਨਾ ਮਾਣ ਮਹਿਸੂਸ ਕਰਦਾ ਹੈ ਉਤਨਾ ਹੀ Tech led, Science led, Innovation led, Talent led future ਨੂੰ ਲੈ ਕੇ ਵੀ ਆਸ਼ਾਵਾਨ ਹੈ। ਜਪਾਨ ਤੋਂ ਪ੍ਰਭਾਵਿਤ ਹੋ ਕੇ ਸਵਾਮੀ ਵਿਵੇਕਾਨੰਦ ਜੀ ਨੇ ਇੱਕ ਵਾਰ ਕਿਹਾ ਸੀ ਕਿ ਅਸੀਂ ਭਾਰਤੀ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਜਪਾਨ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ। ਆਪ ਲੋਕ ਇਹ ਵਾਕ ਪੜ੍ਹ ਕੇ ਆਓਗੇ ਅਜਿਹਾ ਮੈਂ ਤਾਂ ਨਹੀਂ ਮੰਨਦਾ ਹਾਂ ਲੇਕਿਨ ਵਿਵੇਕਾਨੰਦ ਜੀ ਨੇ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਕਿ ਭਾਈ ਇੱਕ ਵਾਰ ਦੇਖ ਕੇ ਤਾਂ ਆਓ ਜਪਾਨ ਹੈ ਕੈਸਾ।

ਸਾਥੀਓ,

ਉਸ ਜਮਾਨੇ ਵਿੱਚ ਵਿਵੇਕਾਨੰਦ ਜੀ ਨੇ ਜੋ ਕਿਹਾ ਸੀ ਅੱਜ ਦੇ ਯੁਗ ਦੇ ਅਨੁਰੂਪ ਉਸੇ ਗੱਲ ਨੂੰ ਉਸੇ ਸਦਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਮੈਂ ਕਹਿਣਾ ਚਾਹਾਂਗਾ ਕਿ ਜਪਾਨ ਦਾ ਹਰ ਯੁਵਾ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਭਾਰਤ ਦੀ ਯਾਤਰਾ ਕਰੇ। ਤੁਸੀਂ ਆਪਣੀ skills ਨਾਲ, ਆਪਣੇ ਟੈਲੰਟ ਨਾਲ, ਆਪਣੇ entrepreneurship ਨਾਲ ਜਪਾਨ ਦੀ ਇਸ ਮਹਾਨ ਧਰਤੀ ਨੂੰ ਮੰਤਰਮੁਗਧ ਕੀਤਾ ਹੈ। ਭਾਰਤੀਅਤਾ ਦੇ ਰੰਗਾਂ ਨਾਲ, ਭਾਰਤ ਦੀਆਂ ਸੰਭਾਵਨਾਵਾਂ ਨਾਲ ਵੀ ਤੁਹਾਨੂੰ ਜਪਾਨ ਨੂੰ ਲਗਾਤਾਰ ਪਰੀਚਿਤ ਕਰਵਾਉਣਾ ਹੈ। ਆਸਥਾ ਹੋਵੇ ਜਾਂ ਐਡਵੈਂਚਰ, ਜਪਾਨ ਦੇ ਲਈ ਤਾਂ ਭਾਰਤ ਇੱਕ ਸੁਭਾਵਿਕ Tourist Destination ਹੈ। ਅਤੇ ਇਸ ਲਈ ਭਾਰਤ ਚਲੋ, ਭਾਰਤ ਦੇਖੋ, ਭਾਰਤ ਨਾਲ ਜੁੜੋ, ਇਸ ਸੰਕਲਪ ਨਾਲ ਜਪਾਨ ਦੇ ਹਰ ਮੇਰੇ ਭਾਰਤੀ ਨੂੰ ਮੈਂ ਤਾਕੀਦ ਕਰਾਂਗਾਂ ਕਿ ਉਹ ਉਸ ਨਾਲ ਜੁੜੇ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਥਕ ਪ੍ਰਯਾਸਾਂ ਨਾਲ ਭਾਰਤ ਜਪਾਨ ਦੀ ਦੋਸਤੀ ਨੂੰ ਨਵੀਂ ਬੁਲੰਦੀ ਮਿਲੇਗੀ। ਇਸ ਅਦਭੁੱਤ ਸੁਆਗਤ ਦੇ ਲਈ ਅਤੇ ਮੈਂ ਦੇਖ ਰਿਹਾ ਸਾਂ, ਅੰਦਰ ਆ ਰਿਹਾ ਸਾਂ। ਚਾਰੋ ਤਰਫ਼ ਜੋਸ਼, ਨਾਅਰੇ, ਉਤਸ਼ਾਹ ਅਤੇ ਜਿਤਨਾ ਭਾਰਤ ਨੂੰ ਤੁਸੀਂ ਆਪਣੇ ਵਿੱਚ ਜੀਣ ਦੀ ਕੋਸ਼ਿਸ਼ ਕਰਦੇ ਦਿਖ ਰਹੇ ਹੋ, ਇਹ ਸਚਮੁੱਚ ਵਿੱਚ ਦਿਲ ਨੂੰ ਛੂਹਣ ਵਾਲਾ ਹੈ। ਤੁਹਾਡਾ ਇਹ ਪਿਆਰ ਇਹ ਸਨੇਹ ਹਮੇਸ਼ਾ ਬਣਿਆ ਰਹੇ। ਇਤਨੀ ਬੜੀ ਤਾਦਾਦ ਵਿੱਚ ਆ ਕੇ ਅਤੇ ਮੈਨੂੰ ਦੱਸਿਆ ਗਿਆ ਕਿ ਜਪਾਨ ਵਿੱਚੋਂ ਸਿਰਫ਼ ਟੋਕੀਓ ਤੋਂ ਨਹੀਂ ਬਾਹਰ ਤੋਂ ਵੀ ਕੁਝ ਸਾਥੀ ਅੱਜ ਆਏ ਹਨ। ਪਹਿਲਾਂ ਮੈਂ ਆਇਆ ਕਰਦਾ ਸੀ। ਇਸ ਵਾਰ ਨਹੀਂ ਆ ਪਾਇਆ ਸੀ ਤੁਸੀਂ ਵੀ ਆ ਗਏ। ਲੇਕਿਨ ਮੈਨੂੰ ਅੱਛਾ ਲਗਿਆ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਫਿਰ ਇੱਕ ਵਾਰ ਆਪ ਸਭ ਦਾ ਧੰਨਵਾਦ ਕਰਦਾ ਹਾਂ। ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones