ਨਮਸਕਾਰ!
ਮੈਂ ਸਵਰਗੀ ਹਰਮੋਹਨ ਸਿੰਘ ਯਾਦਵ ਜੀ ਉਨ੍ਹਾਂ ਦੀ ਪੁਣਯਤਿਥੀ (ਬਰਸੀ) ’ਤੇ ਉਨ੍ਹਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ, ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਮੈਂ ਸੁਖਰਾਮ ਜੀ ਦਾ ਵੀ ਆਭਾਰ ਵਿਅਕਤ ਕਰਦਾ ਹਾਂ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਲਈ ਮੈਨੂੰ ਇਤਨੇ ਸਨੇਹ ਦੇ ਨਾਲ ਸੱਦਾ ਦਿੱਤਾ। ਮੇਰੀ ਹਾਰਦਿਕ ਇੱਛਾ ਵੀ ਸੀ ਕਿ ਮੈਂ ਇਸ ਪ੍ਰੋਗਰਾਮ ਦੇ ਲਈ ਕਾਨਪੁਰ ਆ ਕੇ ਆਪ ਸਭ ਦੇ ਦਰਮਿਆਨ ਉਪਸਥਿਤ ਰਹਾਂ। ਲੇਕਿਨ ਅੱਜ, ਸਾਡੇ ਦੇਸ਼ ਦੇ ਲਈ ਇੱਕ ਬਹੁਤ ਬੜਾ ਲੋਕਤਾਂਤ੍ਰਿਕ ਅਵਸਰ ਵੀ ਹੈ।
ਅੱਜ ਸਾਡੀ ਨਵੀਂ ਰਾਸ਼ਟਰਪਤੀ ਜੀ ਦਾ ਸਹੁੰ ਚੁੱਕ ਸਮਾਗਮ ਹੋਇਆ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਆਦਿਵਾਸੀ ਸਮਾਜ ਤੋਂ ਇੱਕ ਮਹਿਲਾ ਰਾਸ਼ਟਰਪਤੀ ਦੇਸ਼ ਦੀ ਅਗਵਾਈ ਕਰਨ ਜਾ ਰਹੇ ਹਨ। ਇਹ ਸਾਡੇ ਲੋਕਤੰਤਰ ਦੀ ਤਾਕਤ ਦੀ, ਸਾਡੇ ਸਰਬਸਮਾਵੇਸ਼ੀ ਵਿਚਾਰ ਦੀ ਜਿਉਂਦੀ-ਜਾਗਦੀ ਉਦਾਹਰਣ ਹੈ। ਇਸ ਅਵਸਰ ’ਤੇ ਅੱਜ ਦਿੱਲੀ ਵਿੱਚ ਕਈ ਜ਼ਰੂਰੀ ਆਯੋਜਨ ਹੋ ਰਹੇ ਹਨ। ਸੰਵਿਧਾਨਿਕ ਜ਼ਿੰਮੇਵਾਰੀਆਂ ਦੇ ਲਈ ਮੇਰਾ ਦਿੱਲੀ ਵਿੱਚ ਰਹਿਣਾ ਬਹੁਤ ਸੁਭਾਵਿਕ ਹੈ, ਜ਼ਰੂਰੀ ਵੀ ਰਹਿੰਦਾ ਹੈ। ਇਸ ਲਈ, ਮੈਂ ਤੁਹਾਡੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੱਜ ਤੁਹਾਡੇ ਨਾਲ ਜੁੜ ਰਿਹਾ ਹਾਂ।
ਸਾਥੀਓ,
ਸਾਡੇ ਇੱਥੇ ਮਾਨਤਾ ਹੈ ਕਿ ਸਰੀਰ ਦੇ ਜਾਣ ਦੇ ਬਾਅਦ ਵੀ ਜੀਵਨ ਸਮਾਪਤ ਨਹੀਂ ਹੁੰਦਾ। ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਦਾ ਵਾਕ ਹੈ-ਨੈਨੰ ਛਿੰਦੰਤਿ ਸ਼ਸ਼ਤ੍ਰਾਣਿ ਨੈਨੰ ਦਹਤਿ ਪਾਵਕ: (नैनं छिन्दन्ति शस्त्राणि नैनं दहति पावकः) ਅਰਥਾਤ, ਆਤਮਾ ਨਿੱਤ (ਸਦੀਵੀ) ਹੁੰਦੀ ਹੈ, ਅਮਰ ਹੁੰਦੀ ਹੈ। ਇਸੇ ਲਈ, ਜੋ ਸਮਾਜ ਅਤੇ ਸੇਵਾ ਦੇ ਲਈ ਜਿਉਂਦੇ ਹਨ, ਉਹ ਮੌਤ ਦੇ ਬਾਅਦ ਵੀ ਅਮਰ ਰਹਿੰਦੇ ਹਨ। ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਹੋਣ ਜਾਂ ਆਜ਼ਾਦੀ ਦੇ ਬਾਅਦ ਪੰਡਿਤ ਦੀਨਦਯਾਲ ਉਪਾਧਿਆਇ ਜੀ, ਰਾਮ ਮਨੋਹਰ ਲੋਹੀਆ ਜੀ, ਜੈਪ੍ਰਕਾਸ਼ ਨਾਰਾਇਣ ਜੀ, ਅਜਿਹੀਆਂ ਕਿਤਨੀਆਂ ਹੀ ਮਹਾਨ ਆਤਮਾਵਾਂ ਦੇ ਅਮਰ ਵਿਚਾਰ ਸਾਨੂੰ ਅੱਜ ਵੀ ਪ੍ਰੇਰਣਾ ਦਿੰਦੇ ਹਨ।
ਲੋਹੀਆ ਜੀ ਦੇ ਵਿਚਾਰਾਂ ਨੂੰ ਉੱਤਰ ਪ੍ਰਦੇਸ਼ ਅਤੇ ਕਾਨਪੁਰ ਦੀ ਧਰਤੀ ਤੋਂ ਹਰਮੋਹਨ ਸਿੰਘ ਯਾਦਵ ਜੀ ਨੇ ਆਪਣੇ ਲੰਬੇ ਰਾਜਨੀਤਕ ਜੀਵਨ ਵਿੱਚ ਅੱਗੇ ਵਧਾਇਆ। ਉਨ੍ਹਾਂ ਨੇ ਪ੍ਰਦੇਸ਼ ਅਤੇ ਦੇਸ਼ ਦੀ ਰਾਜਨੀਤੀ ਵਿੱਚ ਜੋ ਯੋਗਦਾਨ ਕੀਤਾ, ਸਮਾਜ ਦੇ ਲਈ ਜੋ ਕਾਰਜ ਕੀਤਾ, ਉਨ੍ਹਾਂ ਨਾਲ ਆਉਣ ਵਾਲੀਆਂ ਪੀੜ੍ਹੀਆਂ, ਉਨ੍ਹਾਂ ਨੂੰ ਨਿਰੰਤਰ ਮਾਰਗਦਰਸ਼ਨ ਮਿਲ ਰਿਹਾ ਹੈ।
ਸਾਥੀਓ,
ਚੌਧਰੀ ਹਰਮੋਹਨ ਸਿੰਘ ਯਾਦਵ ਜੀ ਨੇ ਆਪਣਾ ਰਾਜਨੀਤਕ ਜੀਵਨ ਗ੍ਰਾਮ ਪੰਚਾਇਤ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਗ੍ਰਾਮ ਸਭਾ ਤੋਂ ਰਾਜ ਸਭਾ ਤੱਕ ਦਾ ਸਫ਼ਰ ਤੈਅ ਕੀਤਾ। ਉਹ ਪ੍ਰਧਾਨ ਰਹੇ, ਵਿਧਾਨ ਪਰਿਸ਼ਦ ਮੈਂਬਰ ਬਣੇ, ਸਾਂਸਦ ਬਣੇ। ਇੱਕ ਸਮੇਂ ਮੇਹਰਬਾਨ ਸਿੰਘ ਦਾ ਪੁਰਵਾ ਤੋਂ ਯੂਪੀ ਦੀ ਰਾਜਨੀਤੀ ਨੂੰ ਦਿਸ਼ਾ ਮਿਲਦੀ ਸੀ। ਰਾਜਨੀਤੀ ਦੇ ਇਸ ਸਿਖਰ ਤੱਕ ਪਹੁੰਚ ਕੇ ਵੀ ਮਹਮੋਹਨ ਸਿੰਘ ਜੀ ਦੀ ਪ੍ਰਾਥਮਿਕਤਾ ਸਮਾਜ ਹੀ ਰਿਹਾ। ਉਨ੍ਹਾਂ ਨੇ ਸਮਾਜ ਦੇ ਲਈ ਸਮਰੱਥ ਲੀਡਰਸ਼ਿਪ ਤਿਆਰ ਕਰਨ ਦੇ ਲਈ ਕੰਮ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅੱਗੇ ਵਧਾਇਆ, ਲੋਹੀਆ ਜੀ ਦੇ ਸੰਕਲਪਾਂ ਨੂੰ ਅੱਗੇ ਵਧਾਇਆ।
ਉਨ੍ਹਾਂ ਦੀ ਫੌਲਾਦੀ ਸ਼ਖ਼ਸੀਅਤ ਅਸੀਂ 1984 ਵਿੱਚ ਵੀ ਦੇਖੀ ਸੀ। ਹਰਮੋਹਨ ਸਿੰਘ ਯਾਦਵ ਜੀ ਨੇ ਨਾ ਕੇਵਲ ਸਿੱਖ ਸੰਹਾਰ ਦੇ ਖ਼ਿਲਾਫ਼ ਰਾਜਨੀਤਕ ਸਟੈਂਡ ਲਿਆ, ਬਲਕਿ ਸਿੱਖ ਭਾਈ-ਭੈਣਾਂ ਦੀ ਰੱਖਿਆ ਦੇ ਲਈ ਉਹ ਸਾਹਮਣੇ ਆ ਕੇ ਲੜੇ। ਆਪਣੀ ਜਾਨ ’ਤੇ ਖੇਡ ਕੇ ਉਨ੍ਹਾਂ ਨੇ ਕਿਤਨੇ ਹੀ ਸਿੱਖ ਪਰਿਵਾਰਾਂ ਦੀ, ਮਾਸੂਮਾਂ ਦੀ ਜਾਨ ਬਚਾਈ। ਦੇਸ਼ ਨੇ ਵੀ ਉਨ੍ਹਾਂ ਦੀ ਇਸ ਲੀਡਰਸ਼ਿਪ ਨੂੰ ਪਹਿਚਾਣਿਆ, ਉਨ੍ਹਾਂ ਨੂੰ ਸ਼ੌਰਯ ਚੱਕਰ ਦਿੱਤਾ ਗਿਆ। ਸਮਾਜਿਕ ਜੀਵਨ ਵਿੱਚ ਹਰਮੋਹਨ ਸਿੰਘ ਯਾਦਵ ਜੀ ਨੇ ਜੋ ਆਦਰਸ਼ ਉਦਹਾਰਣ ਪ੍ਰਸਤੁਤ (ਪੇਸ਼) ਕੀਤੀ, ਉਹ ਸ਼ਾਨਦਾਰ ਹੈ।
ਸਾਥੀਓ,
ਹਰਮੋਹਨ ਜੀ ਨੇ ਸੰਸਦ ਵਿੱਚ ਸਤਿਕਾਰਯੋਗ ਅਟਲ ਜੀ ਜਿਹੇ ਨੇਤਾਵਾਂ ਦੇ ਦੌਰ ਵਿੱਚ ਕੰਮ ਕੀਤਾ ਸੀ। ਅਟਲ ਜੀ ਕਹਿੰਦੇ ਸਨ-“ਸਰਕਾਰਾਂ ਆਉਣਗੀਆਂ, ਸਰਕਾਰਾਂ ਜਾਣਗੀਆਂ, ਪਾਰਟੀਆਂ ਬਣਨਗੀਆਂ, ਵਿਗੜਨਗੀਆਂ ਮਗਰ ਇਹ ਦੇਸ਼ ਰਹਿਣਾ ਚਾਹੀਦਾ ਹੈ।” ਇਹ ਸਾਡੇ ਲੋਕਤੰਤਰ ਦੀ ਆਤਮਾ ਹੈ। “ਵਿਅਕਤੀ ਤੋਂ ਬੜਾ ਦਲ, ਦਲ ਤੋਂ ਬੜਾ ਦੇਸ਼”। ਕਿਉਂਕਿ ਦਲਾਂ ਦਾ ਅਸਿਤਤਵ ਲੋਕਤੰਤਰ ਦੀ ਵਜ੍ਹਾ ਨਾਲ ਹੈ, ਅਤੇ ਲੋਕਤੰਤਰ ਦਾ ਅਸਿਤਤਵ (ਹੋਂਦ) ਦੇਸ਼ ਦੀ ਵਜ੍ਹਾ ਨਾਲ ਹੈ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਪਾਰਟੀਆਂ ਨੇ, ਤੌਰ ’ਤੇ ਸਾਰੇ ਸਭ ਗ਼ੈਰ-ਕਾਂਗਰਸੀ ਦਲਾਂ ਨੇ ਇਸ ਵਿਚਾਰ ਨੂੰ, ਦੇਸ਼ ਦੇ ਲਈ ਸਹਿਯੋਗ ਅਤੇ ਤਾਲਮੇਲ ਦੇ ਆਦਰਸ਼ ਨੂੰ ਨਿਭਾਇਆ ਵੀ ਹੈ। ਮੈਨੂੰ ਯਾਦ ਹੈ, ਜਦੋਂ 1971 ਵਿੱਚ ਭਾਰਤ ਪਾਕਿਸਤਾਨ ਦਾ ਯੁੱਧ ਹੋਇਆ ਸੀ, ਤਬ ਹਰ ਇੱਕ ਪ੍ਰਮੁੱਖ ਪਾਰਟੀ ਸਰਕਾਰ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਖੜ੍ਹੀ ਹੋ ਗਈ ਸੀ। ਜਦੋਂ ਦੇਸ਼ ਨੇ ਪਹਿਲਾ ਪਰੀਖਣ ਟੈਸਟ ਕੀਤਾ, ਤਾਂ ਸਭ ਪਾਰਟੀਆਂ ਉਸ ਸਮੇਂ ਦੀ ਸਰਕਾਰ ਦੇ ਨਾਲ ਡਟ ਕੇ ਖੜ੍ਹੀਆਂ ਹੋ ਗਈਆਂ।
ਲੇਕਿਨ ਆਪਾਤਕਾਲ (ਐਮਰਜੈਂਸੀ) ਦੇ ਦੌਰਾਨ ਜਦੋਂ ਦੇਸ਼ ਦੇ ਲੋਕਤੰਤਰ ਨੂੰ ਕੁਚਲਿਆ ਗਿਆ ਤਾਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ, ਅਸੀਂ ਸਭ ਨੇ ਇਕੱਠੇ ਆ ਕੇ ਸੰਵਿਧਾਨ ਨੂੰ ਬਚਾਉਣ ਦੇ ਲਈ ਲੜਾਈ ਵੀ ਲੜੀ। ਚੌਧਰੀ ਹਰਮੋਹਨ ਸਿੰਘ ਯਾਦਵ ਜੀ ਵੀ ਉਸ ਸੰਘਰਸ਼ ਦੇ ਇੱਕ ਜੁਝਾਰੂ ਸੈਨਿਕ ਸਨ। ਯਾਨੀ, ਸਾਡੇ ਇੱਥੇ ਦੇਸ਼ ਅਤੇ ਸਮਾਜ ਦੇ ਹਿਤ, ਵਿਚਾਰਧਾਰਾਵਾਂ ਤੋਂ ਬੜੇ ਰਹੇ ਹਨ। ਹਾਲਾਂਕਿ, ਹਾਲ ਦੇ ਸਮੇਂ ਵਿੱਚ ਵਿਚਾਰਧਾਰਾ ਜਾਂ ਰਾਜਨੀਤਕ ਸੁਆਰਥਾਂ ਨੂੰ ਸਮਾਜ ਅਤੇ ਦੇਸ਼ ਦੇ ਹਿਤ ਤੋਂ ਵੀ ਉੱਪਰ ਰੱਖਣ ਦਾ ਚਲਨ ਸ਼ੁਰੂ ਹੋ ਗਿਆ ਹੈ। ਕਈ ਵਾਰ ਤਾਂ ਸਰਕਾਰ ਦੇ ਕੰਮਾਂ ਵਿੱਚ ਵਿਰੋਧੀ ਧਿਰ ਦੇ ਕੁਝ ਦਲ ਇਸ ਲਈ ਅੜੰਗੇ ਲਗਾਉਂਦੇ ਹਨ, ਕਿਉਂਕਿ ਜਦੋਂ ਉਹ ਸੱਤਾ ਵਿੱਚ ਸਨ, ਤਾਂ ਆਪਣੇ ਲਈ ਫ਼ੈਸਲੇ ਉਹ ਲਾਗੂ ਨਹੀਂ ਕਰ ਪਾਏ।
ਹੁਣ ਅਗਰ ਉਨ੍ਹਾਂ ਦਾ ਲਾਗੂਕਰਨ ਹੁੰਦਾ ਹੈ, ਤਾਂ ਉਸ ਦਾ ਵਿਰੋਧ ਕਰਦੇ ਹਨ। ਦੇਸ਼ ਦੇ ਲੋਕ ਇਸ ਸੋਚ ਨੂੰ ਪਸੰਦ ਨਹੀਂ ਕਰਦੇ ਹਨ। ਇਹ ਹਰ ਇੱਕ ਰਾਜਨੀਤਕ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਦਲ ਦਾ ਵਿਰੋਧ, ਵਿਅਕਤੀ ਦਾ ਵਿਰੋਧ, ਦੇਸ਼ ਦੇ ਵਿਰੋਧ ਵਿੱਚ ਨਾ ਬਦਲੇ। ਵਿਚਾਰਧਾਰਾਵਾਂ ਦਾ ਆਪਣਾ ਸਥਾਨ ਹੈ, ਅਤੇ ਹੋਣਾ ਵੀ ਚਾਹੀਦਾ ਹੈ। ਰਾਜਨੀਤਕ ਇੱਛਾਵਾਂ ਤਾਂ ਹੋ ਸਕਦੀਆਂ ਹਨ। ਲੇਕਿਨ, ਦੇਸ਼ ਸਭ ਤੋਂ ਪਹਿਲਾਂ ਹੈ, ਸਮਾਜ ਸਭ ਤੋਂ ਪਹਿਲਾਂ ਹੈ। ਰਾਸ਼ਟਰ ਪ੍ਰਥਮ ਹੈ।
ਸਾਥੀਓ,
ਲੋਹੀਆ ਜੀ ਦਾ ਮੰਨਣਾ ਸੀ ਕਿ ਸਮਾਜਵਾਦ ਸਮਾਨਤਾ ਦਾ ਸਿਧਾਂਤ ਹੈ। ਉਹ ਸਤਰਕ ਕਰਦੇ ਸਨ ਕਿ ਸਮਾਜਵਾਦ ਦਾ ਪਤਨ ਉਸ ਨੂੰ ਅਸਮਾਨਤਾ ਵਿੱਚ ਬਦਲ ਸਕਦਾ ਹੈ। ਅਸੀਂ ਭਾਰਤ ਵਿੱਚ ਇਨ੍ਹਾਂ ਦੋਹਾਂ ਪਰਿਸਥਿਤੀਆਂ ਨੂੰ ਦੇਖਿਆ ਹੈ। ਅਸੀਂ ਦੇਖਿਆ ਹੈ ਕਿ ਭਾਰਤ ਦੇ ਮੂਲ ਵਿਚਾਰਾਂ ਵਿੱਚ ਸਮਾਜ, ਵਾਦ ਅਤੇ ਵਿਵਾਦ ਦਾ ਵਿਸ਼ਾ ਨਹੀਂ ਹੈ। ਸਾਡੇ ਲਈ ਸਮਾਜ ਸਾਡੀ ਸਮੂਹਿਕਤਾ ਅਤੇ ਸਹਿਕਾਰਤਾ ਦੀ ਸੰਰਚਨਾ ਹੈ। ਸਾਡੇ ਲਈ ਸਮਾਜ ਸਾਡਾ ਸੰਸਕਾਰ ਹੈ, ਸੰਸਕ੍ਰਿਤੀ ਹੈ, ਸੁਭਾਅ ਹੈ। ਇਸ ਲਈ, ਲੋਹੀਆ ਜੀ ਭਾਰਤ ਦੀ ਸੱਭਿਆਚਾਰਕ ਸਮਰੱਥਾ ਦੀ ਬਾਤ ਕਹਿੰਦੇ ਸਨ। ਉਨ੍ਹਾਂ ਨੇ ਰਾਮਾਇਣ ਮੇਲਾ ਸ਼ੁਰੂ ਕਰਕੇ ਸਾਡੀ ਵਿਰਾਸਤ ਅਤੇ ਭਾਵਨਾਤਮਕ ਏਕਤਾ ਦੇ ਲਈ ਜ਼ਮੀਨ ਤਿਆਰ ਕੀਤੀ।
ਉਨ੍ਹਾਂ ਨੇ ਗੰਗਾ ਜਿਹੀਆਂ ਸੱਭਿਆਚਾਰਕ ਨਦੀਆਂ ਦੀ ਸੰਭਾਲ਼ ਕੀਤੀ, ਉਸ ਦੀ ਚਿੰਤਾ ਦਹਾਕਿਆਂ ਪਹਿਲਾਂ ਕੀਤੀ ਸੀ। ਅੱਜ ਨਮਾਮਿ ਗੰਗੇ ਅਭਿਯਾਨ ਦੇ ਜ਼ਰੀਏ ਦੇਸ਼ ਉਸ ਸੁਪਨੇ ਨੂੰ ਪੂਰਾ ਕਰ ਰਿਹਾ ਹੈ। ਅੱਜ ਦੇਸ਼ ਆਪਣੇ ਸਮਾਜ ਦੇ ਸੱਭਿਆਚਾਰਕ ਪ੍ਰਤੀਕਾਂ ਦੀ ਬਹਾਲੀ ਕਰ ਰਿਹਾ ਹੈ। ਇਹ ਪ੍ਰਯਾਸ ਸਮਾਜ ਦੀ ਸੱਭਿਆਚਾਰਕ ਚੇਤਨਾ ਨੂੰ ਜੀਵੰਤ ਕਰ ਰਹੇ ਹਨ, ਸਮਾਜ ਦੀ ਊਰਜਾ ਨੂੰ, ਸਾਡੇ ਪਰਸਪਰ ਜੁੜਾਅ ਨੂੰ ਮਜ਼ਬੂਤ ਕਰ ਰਹੇ ਹਨ। ਇਸੇ ਤਰ੍ਹਾਂ, ਨਵੇਂ ਭਾਰਤ ਦੇ ਲਈ ਦੇਸ਼ ਆਪਣੇ ਅਧਿਕਾਰਾਂ ਤੋਂ ਵੀ ਅੱਗੇ ਵਧ ਕੇ ਅੱਜ ਕਰਤੱਵਾਂ ਦੀ ਬਾਤ ਕਰ ਰਿਹਾ ਹੈ। ਜਦੋਂ ਕਰਤੱਵ ਦੀ ਇਹ ਭਾਵਨਾ ਮਜ਼ਬੂਤ ਹੁੰਦੀ ਹੈ, ਤਾਂ ਸਮਾਜ ਆਪਣੇ ਆਪ ਮਜ਼ਬੂਤ ਹੁੰਦਾ ਹੈ।
ਸਾਥੀਓ,
ਸਮਾਜ ਦੀ ਸੇਵਾ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਸਮਾਜਿਕ ਨਿਆਂ ਦੀ ਭਾਵਨਾ ਨੂੰ ਸਵੀਕਾਰ ਕਰੀਏ, ਉਸ ਨੂੰ ਅੰਗੀਕਾਰ ਕਰੀਏ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ‘ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਹ ਸਮਝਣਾ ਅਤੇ ਇਸ ਦਿਸ਼ਾ ਵਿੱਚ ਵਧਣਾ ਬਹੁਤ ਜ਼ਰੂਰੀ ਹੈ। ਸਮਾਜਿਕ ਨਿਆਂ ਦਾ ਅਰਥ ਹੈ- ਸਮਾਜ ਦੇ ਹਰ ਵਰਗ ਨੂੰ ਸਮਾਨ (ਬਰਾਬਰ) ਅਵਸਰ ਮਿਲਣ, ਜੀਵਨ ਦੀਆਂ ਮੌਲਿਕ ਜ਼ਰੂਰਤਾਂ ਤੋਂ ਕੋਈ ਵੀ ਵੰਚਿਤ ਨਾ ਰਹੇ। ਦਲਿਤ, ਪਿਛੜਾ, ਆਦਿਵਾਸੀ, ਮਹਿਲਾਵਾਂ, ਦਿੱਵਯਾਂਗ, ਜਦੋਂ ਅੱਗੇ ਆਉਣਗੇ, ਤਦੇ ਦੇਸ਼ ਅੱਗੇ ਜਾਵੇਗਾ। ਹਰਮੋਹਨ ਜੀ ਇਸ ਬਦਲਾਅ ਦੇ ਲਈ ਸਿੱਖਿਆ ਨੂੰ ਸਭ ਤੋਂ ਜ਼ਰੂਰੀ ਮੰਨਦੇ ਸਨ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਜੋ ਕੰਮ ਕੀਤਾ, ਉਸ ਨੇ ਕਿਤਨੇ ਨੌਜਵਾਨਾਂ ਦਾ ਭਵਿੱਖ ਬਣਾਇਆ। ਉਨ੍ਹਾਂ ਦੇ ਕੰਮਾਂ ਨੂੰ ਅੱਜ ਸੁਖਰਾਮ ਜੀ ਅਤੇ ਭਾਈ ਮੋਹਿਤ ਅੱਗੇ ਵਧਾ ਰਹੇ ਹਨ।
ਦੇਸ਼ ਵੀ ਸਿੱਖਿਆ ਨਾਲ ਸਸ਼ਕਤੀਕਰਣ, ਅਤੇ ਸਿੱਖਿਆ ਹੀ ਸਸ਼ਕਤੀਕਰਣ ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਇਸ ਲਈ, ਅੱਜ ਬੇਟੀਆਂ ਦੇ ਬੇਟੀ ਬਚਾਓ, ਬੇਟੀ ਪੜ੍ਹਾਓ ਜਿਹੇ ਅਭਿਯਾਨ ਇਤਨੇ ਸਫ਼ਲ ਹੋ ਰਹੇ ਹਨ। ਦੇਸ਼ ਨੇ ਆਦਿਵਾਸੀ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਲਈ ਏਕਲਵਯ ਸਕੂਲ ਸ਼ੁਰੂ ਕੀਤੇ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਮਾਤ੍ਰਭਾਸ਼ਾ ਵਿੱਚ ਸਿੱਖਿਆ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਕੋਸ਼ਿਸ਼ ਇਹੀ ਹੈ ਕਿ ਪਿੰਡ, ਗ਼ਰੀਬ ਪਰਿਵਾਰਾਂ ਤੋਂ ਆਉਣ ਵਾਲੇ ਬੱਚੇ ਅੰਗ੍ਰੇਜ਼ੀ ਦੀ ਵਜ੍ਹਾ ਨਾਲ ਪਿੱਛੇ ਨਾ ਰਹਿ ਜਾਣ।
ਸਭ ਨੂੰ ਮਕਾਨ, ਸਭ ਨੂੰ ਬਿਜਲੀ ਕਨੈਕਸ਼ਨ, ਜਲ-ਜੀਵਨ ਮਿਸ਼ਨ ਦੇ ਤਹਿਤ ਸਭ ਨੂੰ ਸਾਫ਼ ਪਾਣੀ, ਕਿਸਾਨਾਂ ਦੇ ਲਈ ਸਨਮਾਨ ਨਿਧੀ, ਇਹ ਪ੍ਰਯਾਸ ਅੱਜ ਗ਼ਰੀਬ, ਪਿਛੜੇ, ਦਲਿਤ-ਆਦਿਵਾਸੀ, ਸਾਰਿਆਂ ਦੇ ਸੁਪਨਿਆਂ ਨੂੰ ਤਾਕਤ ਦੇ ਰਹੇ ਹਨ, ਦੇਸ਼ ਵਿੱਚ ਸਮਾਜਿਕ ਨਿਆਂ ਦੀ ਜ਼ਮੀਨ ਮਜ਼ਬੂਤ ਕਰ ਰਹੇ ਹਨ। ਅੰਮ੍ਰਿਤਕਾਲ ਦੇ ਅਗਲੇ 25 ਸਾਲ ਸਮਾਜਿਕ ਨਿਆਂ ਦੇ ਇਨ੍ਹਾਂ ਹੀ ਸੰਕਲਪਾਂ ਦੀ ਪੂਰਨ ਸਿੱਧੀ ਦੇ ਸਾਲ ਹਨ। ਮੈਨੂੰ ਵਿਸ਼ਵਾਸ ਹੈ, ਦੇਸ਼ ਦੇ ਇਸ ਅਭਿਯਾਨ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਵਾਂਗੇ। ਇੱਕ ਵਾਰ ਫਿਰ ਸਤਿਕਾਰਯੋਗ ਸਵਰਗੀ ਹਰਮੋਹਨ ਸਿੰਘ ਯਾਦਵ ਜੀ ਨੂੰ ਸਨਿਮਰ ਸ਼ਰਧਾਂਜਲੀ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।