ਪ੍ਰਧਾਨ ਮੰਤਰੀ ਨੇ ਜੀ20 ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
“ਭਾਰਤ ਨੂੰ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦੇ ਮੇਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ”
“ਪਿਛਲੇ ਨੌਂ ਵਰ੍ਹਿਆਂ ਦੇ ਦੌਰਾਨ, ਸਾਡੇ ਨਿਰੰਤਰ ਪ੍ਰਯਾਸਾਂ ਦੇ ਨਤੀਜੇ ਵਜੋਂ ਭਾਰਤ ਪੰਜਵੀਂ ਸਭ ਤੋਂ ਬੜੀ ਗਲੋਬਲ ਅਰਥਵਿਵਸਥਾ ਬਣ ਗਿਆ ਹੈ”
“ਭਾਰਤ ਲਾਲ ਫੀਤਾਸ਼ਾਹੀ ਤੋਂ ਰੈੱਡ ਕਾਰਪੇਟ ਦੀ ਤਰਫ਼ ਵਧ ਗਿਆ ਹੈ”
“ਸਾਨੂੰ ਲਚੀਲੀਆਂ ਅਤੇ ਸਮਾਵੇਸ਼ੀ ਗਲੋਬਲ ਵੈਲਿਊ ਚੇਨਸ ਬਣਾਉਣੀਆਂ ਚਾਹੀਦੀਆਂ ਹਨ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਤੇ ਸਮਰੱਥ ਹੋਣ”
“‘ਵਪਾਰ ਦਸਤਾਵੇਜ਼ਾਂ ਦੇ ਡਿਜੀਟਲਕਰਣ ਦੇ ਉੱਚ ਪੱਧਰੀ ਸਿਧਾਂਤ’ ਸੀਮਾ ਪਾਰ ਇਲੈਕਟ੍ਰੌਨਿਕ ਵਪਾਰ ਉਪਾਅ ਲਾਗੂ ਕਰਨ ਅਤੇ ਅਨੁਪਾਲਨ ਬੋਝ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ”
“ਭਾਰਤ ਡਬਲਿਊਟੀਓ (WTO) ਦੇ ਮੂਲ ਵਿੱਚ ਨਿਯਮ-ਅਧਾਰਿਤ, ਖੁੱਲ੍ਹੀ, ਸਮਾਵੇਸ਼ੀ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਵਿੱਚ ਵਿਸ਼ਵਾਸ ਕਰਦਾ ਹੈ” “ਸਾਡੇ ਲਈ, ਐੱਮਐੱਸਐੱਮਈ (MSME) ਦਾ ਮਤਲਬ ਹੈ – ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਅਧਿਕਤਮ ਸਹਿਯੋਗ (Maximum Support)”

ਮਹਾਮਹਿਮ, ਦੇਵੀਓ ਅਤੇ ਸੱਜਣੋਂ, ਨਮਸਕਾਰ!

ਗੁਲਾਬੀ ਨਗਰ ਜੈਪੁਰ ਵਿੱਚ ਤੁਹਾਡਾ ਹਾਰਦਿਕ ਸੁਆਗਤ! ਇਹ ਖੇਤਰ ਆਪਣੇ ਗਤੀਸ਼ੀਲ ਅਤੇ ਉੱਦਮਸ਼ੀਲ ਲੋਕਾਂ ਦੇ ਲਈ ਜਾਣਿਆ ਜਾਂਦਾ ਹੈ।

 

ਦੋਸਤੋ,

ਇਤਿਹਾਸ ਗਵਾਹ ਹੈ ਕਿ ਵਪਾਰ ਨੇ ਵਿਚਾਰਾਂ, ਸੱਭਿਆਚਾਰਾਂ ਅਤੇ ਟੈਕਨੋਲੋਜੀ ਦੇ ਅਦਾਨ- ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ। ਇਹ ਲੋਕਾਂ ਨੂੰ ਕਰੀਬ ਲਿਆਇਆ ਹੈ। ਵਪਾਰ ਅਤੇ ਵਿਸ਼ਵੀਕਰਣ ਨੇ ਕਰੋੜਾਂ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਿਆ ਹੈ।

 

ਮਹਾਮਹਿਮ,

ਅੱਜ ਅਸੀਂ ਭਾਰਤੀ ਅਰਥਵਿਵਸਥਾ ਵਿੱਚ ਆਲਮੀ ਆਸ਼ਾਵਾਦ ਅਤੇ ਆਤਮਵਿਸ਼ਵਾਸ ਦੇਖਦੇ ਹਾਂ। ਭਾਰਤ ਨੂੰ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦੇ ਮੇਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਪਿਛਲੇ ਨੌਂ ਵਰ੍ਹਿਆਂ ਦੇ ਦੌਰਾਨ ਭਾਰਤ ਪੰਜਵੀਂ ਸਭ ਤੋਂ ਬੜੀ ਆਲਮੀ ਅਰਥਵਿਵਸਥਾ ਬਣ ਗਿਆ ਹੈ। ਇਹ ਸਾਡੇ ਨਿਰੰਤਰ ਪ੍ਰਯਾਸਾਂ ਦਾ ਪਰਿਣਾਮ ਹੈ।’ ਅਸੀਂ 2014 ਵਿੱਚ ‘ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ’(‘Reform, Perform, and Transform’) ਦੀ ਯਾਤਰਾ ਸ਼ੁਰੂ ਕੀਤੀ। ਅਸੀਂ ਮੁਕਾਬਲੇਬਾਜ਼ੀ ਅਤੇ ਪਾਰਦਰਸ਼ਤਾ ਵਧਾਈ ਹੈ। ਅਸੀਂ ਡਿਜੀਟਲੀਕਰਣ ਦਾ ਵਿਸਤਾਰ ਕੀਤਾ ਹੈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਹੈ। ਅਸੀਂ ਸਮਰਪਿਤ ਮਾਲ ਢੁਆਈ ਗਲਿਆਰੇ ਸਥਾਪਿਤ ਕੀਤੇ ਹਨ ਅਤੇ ਉਦਯੋਗਿਕ ਖੇਤਰ ਬਣਾਏ ਹਨ। ਅਸੀਂ ਲਾਲ ਫੀਤਾਸ਼ਾਹੀ ਤੋਂ ਰੈੱਡ ਕਾਰਪੇਟ ਅਤੇ ਉਦਾਰੀਕ੍ਰਿਤ ਐੱਫਡੀਆਈ ਪ੍ਰਵਾਹ ਦੀ ਤਰਫ਼ ਵਧ ਗਏ ਹਨ। ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ (Make in India and Aatma Nirbhar Bharat) ਜਿਹੀਆਂ ਪਹਿਲਾਂ ਨੇ ਨਿਰਮਾਣ (ਮੈਨੂਫੈਕਚਰਿੰਗ)ਨੂੰ ਹੁਲਾਰਾ ਦਿੱਤਾ ਹੈ। ਸਭ ਤੋਂ ਵਧ ਕੇ, ਅਸੀਂ ਨੀਤੀਗਤ ਸਥਿਰਤਾ ਲਿਆਏ ਹਾਂ। ਅਸੀਂ ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੂੰ ਤੀਸਰੀ ਸਭ ਤੋਂ ਬੜੀ ਆਲਮੀ ਅਰਥਵਿਵਸਥਾ ਬਣਾਉਣ ਦੇ ਲਈ ਪ੍ਰਤੀਬੱਧ ਹਾਂ।

 

ਦੋਸਤੋ,

ਮਹਾਮਾਰੀ ਤੋਂ ਲੈ ਕੇ ਭੂ-ਰਾਜਨੀਤਕ ਤਣਾਅ ਤੱਕ, ਵਰਤਮਾਨ ਆਲਮੀ ਚੁਣੌਤੀਆਂ ਨੇ ਵਿਸ਼ਵ ਅਰਥਵਿਵਸਥਾ ਦੀ ਪਰੀਖਿਆ ਲਈ ਹੈ। ਜੀ-20 ਦੇ ਰੂਪ ਵਿੱਚ, ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਵਿੱਚ ਦੁਬਾਰਾ ਵਿਸ਼ਵਾਸ ਕਾਇਮ ਕਰੀਏ। ਸਾਨੂੰ ਲਚੀਲੀਆਂ ਅਤੇ ਸਮਾਵੇਸ਼ੀ ਗਲੋਬਲ ਵੈਲਿਊ ਚੇਨਸ ਬਣਾਉਣੀਆਂ ਚਾਹੀਦੀਆਂ ਹਨ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਇਸ ਸੰਦਰਭ ਵਿੱਚ, ਗਲੋਬਲ ਵੈਲਿਊ ਚੇਨਸ ਦੀ ਮੈਪਿੰਗ ਦੇ ਲਈ ਇੱਕ ਜੈਨੇਰਿਕ ਫ੍ਰੇਮਵਰਕ (Generic Framework for Mapping Global Value Chains) ਬਣਾਉਣ ਦਾ ਭਾਰਤ ਦਾ ਪ੍ਰਸਤਾਵ ਮਹੱਤਵਪੂਰਨ ਹੈ। ਇਸ ਢਾਂਚੇ ਦਾ ਉਦੇਸ਼ ਕਮਜ਼ੋਰੀਆਂ ਦਾ ਮੁੱਲਾਂਕਣ ਕਰਨਾ, ਜੋਖਮਾਂ ਨੂੰ ਘੱਟ ਕਰਨਾ ਅਤੇ ਲਚੀਲਾਪਣ ਵਧਾਉਣਾ ਹੈ।

 

 

ਮਹਾਮਹਿਮ,

ਵਪਾਰ ਵਿੱਚ ਟੈਕਨੋਲੋਜੀ ਦੀ ਪਰਿਵਰਤਨਕਾਰੀ ਸ਼ਕਤੀ ਨਿਰਵਿਵਾਦ ਹੈ। ਭਾਰਤ ਦੇ ਔਨਲਾਈਨ ਸਿੰਗਲ ਅਪ੍ਰਤੱਖ ਟੈਕਸ-ਜੀਐੱਸਟੀ-( an online single indirect tax - the GST) ਵਿੱਚ ਬਦਲਾਅ ਨੇ ਅੰਤਰ-ਰਾਜ ਵਪਾਰ ਨੂੰ ਹੁਲਾਰਾ ਦੇਣ ਵਾਲੇ ਸਿੰਗਲ ਇਨਟਰਲ ਮਾਰਕਿਟ (ਬਜ਼ਾਰ) ਬਣਾਉਣ ਵਿੱਚ ਮਦਦ ਕੀਤੀ। ਸਾਡਾ ਯੂਨੀਫਾਇਡ ਲੌਜਿਸਟਿਕਸ ਇੰਟਰ-ਫੇਸ ਪਲੈਟਫਾਰਮ (Unified Logistics Inter-face Platform) ਵਪਾਰ ਲੌਜਿਸਟਿਕਸ ਨੂੰ ਸਸਤਾ ਅਤੇ ਅਧਿਕ ਪਾਰਦਰਸ਼ੀ ਬਣਾਉਂਦਾ ਹੈ। ਇੱਕ ਹੋਰ ਗੇਮ ਚੇਂਜਰ ‘ਡਿਜੀਟਲ ਕਮਰਸ ਦੇ ਲਈ ਓਪਨ ਨੈੱਟਵਰਕ’(‘Open Network for Digital Commerce’) ਹੈ, ਜੋ ਸਾਡੇ ਡਿਜੀਟਲ ਮਾਰਕਿਟਪਲੇਸ ਈਕੋ-ਸਿਸਟਮ ਦਾ ਲੋਕਤੰਤਰੀਕਰਣ ਕਰੇਗਾ। ਅਸੀਂ ਭੁਗਤਾਨ ਪ੍ਰਣਾਲੀਆਂ ਦੇ  ਆਪਣੇ ਏਕੀਕ੍ਰਿਤ ਭੁਗਤਾਨ ਇੰਟਰਫੇਸ ਦੇ ਨਾਲ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਾਂ। ਡਿਜੀਟਲੀਕਰਣ ਪ੍ਰਕਿਰਿਆਵਾਂ ਅਤੇ ਈ-ਕਮਰਸ ਦੇ ਉਪਯੋਗ ਨਾਲ ਬਜ਼ਾਰ ਪਹੁੰਚ ਵਧਾਉਣ ਦੀ ਸਮਰੱਥਾ ਹੈ।

 

ਮੈਨੂੰ ਖ਼ੁਸ਼ੀ ਹੈ ਕਿ ਤੁਹਾਡਾ ਸਮੂਹ ‘ਵਪਾਰ ਦਸਤਾਵੇਜ਼ਾਂ ਦੇ ਡਿਜੀਟਲੀਕਰਣ ਦੇ ਲਈ ਉੱਚ ਪੱਧਰੀ ਸਿਧਾਂਤਾਂ’ (‘High Level Principles for the Digitalization of Trade Documents’)‘ਤੇ ਕੰਮ ਕਰ ਰਿਹਾ ਹੈ। ਇਹ ਸਿਧਾਂਤ ਦੇਸ਼ਾਂ ਨੂੰ ਸੀਮਾ ਪਾਰ ਇਲੈਕਟ੍ਰੌਨਿਕ ਵਪਾਰ ਉਪਾਵਾਂ ਨੂੰ ਲਾਗੂ ਕਰਨ ਅਤੇ ਅਨੁਪਾਲਨ ਬੋਝ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਜਿਵੇਂ-ਜਿਵੇਂ ਸੀਮਾ ਪਾਰ ਈ-ਕਮਰਸ (cross-border E-commerce) ਵਧ ਰਿਹਾ ਹੈ, ਚੁਣੌਤੀਆਂ ਭੀ ਸਾਹਮਣੇ ਆ ਰਹੀਆਂ ਹਨ। ਸਾਨੂੰ ਬੜੇ ਅਤੇ ਛੋਟੇ ਵਿਕ੍ਰੇਤਾਵਾਂ ਦੇ ਦਰਮਿਆਨ ਸਮਾਨ ਮੁਕਾਬਲਾ ਸੁਨਿਸ਼ਚਿਤ ਕਰਨ ਦੇ ਲਈ ਸਮੂਹਿਕ ਰੂਪ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਉਚਿਤ ਮੁੱਲ ਖੋਜ ਅਤੇ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਵਿੱਚ ਉਪਭੋਗਤਾਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਭੀ ਸਮਾਧਾਨ ਕਰਨ ਦੀ ਜ਼ਰੂਰਤ ਹੈ।

 

 

ਮਹਾਮਹਿਮ,

ਭਾਰਤ ਇੱਕ ਨਿਯਮ ਅਧਾਰਿਤ, ਖੁੱਲ੍ਹੀ, ਸਮਾਵੇਸ਼ੀ, ਬਹੁਪੱਖੀ ਵਪਾਰ ਪ੍ਰਣਾਲੀ ਵਿੱਚ ਵਿਸ਼ਵਾਸ ਕਰਦਾ ਹੈ, ਜਿਸ ਦੇ ਮੂਲ ਵਿੱਚ ਡਬਲਿਊਟੀਓ (WTO) ਹੈ। ਭਾਰਤ ਨੇ 12ਵੇਂ ਡਬਲਿਊਟੀਓ ਮੰਤਰੀ ਪੱਧਰੀ ਸੰਮੇਲਨ (12th WTO Ministerial Conference) ਵਿੱਚ ਗਲੋਬਲ ਸਾਊਥ ਦੇ ਹਿਤਾਂ ਦਾ ਪੱਖ ਰੱਖਿਆ ਹੈ। ਅਸੀਂ ਲੱਖਾਂ ਕਿਸਾਨਾਂ ਅਤੇ ਛੋਟੇ ਵਪਾਰਾਂ ਦੇ ਹਿਤਾਂ ਦੀ ਰੱਖਿਆ ‘ਤੇ ਆਮ ਸਹਿਮਤੀ ਬਣਾਉਣ ਵਿੱਚ ਸਮਰੱਥ ਹੋਏ। ਆਲਮੀ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ ਸਾਨੂੰ ਐੱਮਐੱਸਐੱਮਈ ‘ਤੇ ਅਧਿਕ ਧਿਆਨ ਦੇਣਾ ਚਾਹੀਦਾ ਹੈ। ਐੱਮਐੱਸਐੱਮਈ (MSMEs) ਵਿੱਚ 60 ਤੋਂ 70 ਪ੍ਰਤੀਸ਼ਤ ਰੋਜ਼ਗਾਰ ਹੈ ਅਤੇ ਆਲਮੀ ਕੁੱਲ ਘਰੇਲੂ ਉਤਪਾਦ ਵਿੱਚ ਉਸ ਦਾ 50 ਪ੍ਰਤੀਸ਼ਤ ਦਾ ਯੋਗਦਾਨ ਹੈ। ਉਨ੍ਹਾਂ ਨੂੰ ਸਾਡੇ ਨਿਰੰਤਰ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਦਾ ਸਸ਼ਕਤੀਕਰਣ ਸਮਾਜਿਕ ਸਸ਼ਕਤੀਕਰਣ ਵਿੱਚ ਤਬਦੀਲ ਹੋ ਜਾਂਦਾ ਹੈ। ਸਾਡੇ ਲਈ ਐੱਮਐੱਸਐੱਮਈ (MSMEs) ਦਾ ਮਤਲਬ ਹੈ-ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਅਧਿਕਤਮ ਸਹਿਯੋਗ।

 

ਭਾਰਤ ਨੇ ਸਾਡੇ ਔਨਲਾਈਨ ਪਲੈਟਫਾਰਮ-ਗਵਰਨਮੈਂਟ ਈ-ਮਾਰਕਿਟਪਲੇਸ ਦੇ ਜ਼ਰੀਏ ਐੱਮਐੱਸਐੱਮਈ ਨੂੰ ਜਨਤਕ ਖਰੀਦ ਨਾਲ ਜੋੜਿਆ ਹੈ। ਅਸੀਂ ਵਾਤਾਵਰਣ 'ਤੇ 'ਜ਼ੀਰੋ ਡਿਫੈਕਟ' ਅਤੇ 'ਜ਼ੀਰੋ ਇੰਪੈਕਟ' ਦੇ ਸਿਧਾਂਤ (ethos of ‘Zero Defect’ and ‘Zero Effect’) ਨੂੰ ਅਪਣਾਉਣ ਲਈ ਆਪਣੇ ਐੱਮਐੱਸਐੱਮਈ ਖੇਤਰ (MSME sector) ਦੇ ਨਾਲ ਕੰਮ ਕਰ ਰਹੇ ਹਾਂ। ਗਲੋਬਲ ਟ੍ਰੇਡ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਆਪਣੀ ਭਾਗੀਦਾਰੀ ਵਧਾਉਣਾ ਭਾਰਤ ਦੀ ਪ੍ਰਾਥਮਿਕਤਾ ਰਹੀ ਹੈ। ‘ਐੱਮਐੱਸਐੱਮਈ ਦੀ ਸੂਚਨਾ ਦੇ ਨਿਰਵਿਘਨ ਪ੍ਰਵਾਹ ਨੂੰ ਹੁਲਾਰਾ ਦੇਣ ਦੇ ਲਈ ਪ੍ਰਸਤਾਵਿਤ ਜੈਪੁਰ ਪਹਿਲ’ (‘Jaipur Initiative to foster seamless flow of information to MSMEs’) ਦੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜ਼ਾਰ ਅਤੇ ਕਾਰੋਬਾਰ-ਸਬੰਧਿਤ ਜਾਣਕਾਰੀ ਤੱਕ ਨਾਕਾਫ਼ੀ ਪਹੁੰਚ ਸਬੰਧੀ ਐੱਮਐੱਸਐੱਮਈ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰੇਗਾ। ਮੈਨੂੰ ਇਹ ਭੀ ਵਿਸ਼ਵਾਸ ਹੈ ਕਿ ਗਲੋਬਲ ਟ੍ਰੇਡ ਹੈਲਪ ਡੈਸਕ (Global Trade Help Desk) ਦੇ ਅੱਪਗ੍ਰੇਡ ਹੋਣ ਨਾਲ ਆਲਮੀ ਵਪਾਰ ਵਿੱਚ ਐੱਮਐੱਸਐੱਮਈ (MSMEs) ਦੀ ਭਾਗੀਦਾਰੀ ਵਧੇਗੀ।

 

 

ਮਹਾਮਹਿਮ,

ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਪ੍ਰਕਿਰਿਆਵਾਂ ਵਿੱਚ ਵਿਸ਼ਵਾਸ ਬਹਾਲ ਕਰਨਾ ਇੱਕ ਪਰਿਵਾਰ ਦੇ ਰੂਪ ਵਿੱਚ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ (ਤੁਸੀਂ) ਇਹ ਸੁਨਿਸ਼ਚਿਤ ਕਰਨ ਦੇ ਲਈ ਸਮੂਹਿਕ ਰੂਪ ਨਾਲ ਕੰਮ ਕਰੋਗੇ ਕਿ ਆਲਮੀ ਵਪਾਰ ਪ੍ਰਣਾਲੀ ਹੌਲ਼ੀ-ਹੌਲ਼ੀ ਅਧਿਕ ਪ੍ਰਤੀਨਿਧਤਾਪੂਰਨ ਅਤੇ ਸਮਾਵੇਸ਼ੀ ਭਵਿੱਖ ਵਿੱਚ ਪਰਿਵਰਤਿਤ ਹੋ ਜਾਵੇ। ਮੈਂ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਸਫਲ਼ਤਾ ਦੀ ਕਾਮਨਾ ਕਰਦਾ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi