Quote“ਤੁਹਾਡਾ ਬੈਚ ਅਗਲੇ 25 ਵਰ੍ਹਿਆਂ ਦੇ ਅੰਮ੍ਰਿਤ ਕਾਲ ਵਿੱਚ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ”
Quote"ਮਹਾਮਾਰੀ ਤੋਂ ਬਾਅਦ ਉਭਰ ਰਹੀ ਨਵੀਂ ਵਿਸ਼ਵ ਵਿਵਸਥਾ ਵਿੱਚ, ਭਾਰਤ ਨੂੰ ਆਪਣੀ ਭੂਮਿਕਾ ਨੂੰ ਵਧਾਉਣਾ ਹੋਵੇਗਾ ਅਤੇ ਆਪਣੇ ਆਪ ਨੂੰ ਤੇਜ਼ ਗਤੀ ਨਾਲ ਵਿਕਸਿਤ ਕਰਨਾ ਹੋਵੇਗਾ"
Quote“ਆਤਮਨਿਰਭਰ ਭਾਰਤ ਅਤੇ ਆਧੁਨਿਕ ਭਾਰਤ 21ਵੀਂ ਸਦੀ ਵਿੱਚ ਸਾਡੇ ਲਈ ਸਭ ਤੋਂ ਵੱਡੇ ਲਕਸ਼ ਹਨ, ਤੁਹਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ”
Quote"ਤੁਹਾਡੀ ਸੇਵਾ ਦੇ ਸਾਰੇ ਵਰ੍ਹਿਆਂ ਵਿੱਚ, ਸੇਵਾ ਅਤੇ ਡਿਊਟੀ ਦੇ ਕਾਰਕ ਤੁਹਾਡੀ ਵਿਅਕਤੀਗਤ ਅਤੇ ਪ੍ਰੋਫੈਸ਼ਨਲ ਸਫ਼ਲਤਾ ਦਾ ਪੈਮਾਨਾ ਹੋਣੇ ਚਾਹੀਦੇ ਹਨ"
Quote"ਤੁਹਾਨੂੰ ਨੰਬਰਾਂ ਲਈ ਨਹੀਂ ਬਲਕਿ ਲੋਕਾਂ ਦੇ ਜੀਵਨ ਲਈ ਕੰਮ ਕਰਨਾ ਹੋਵੇਗਾ"
Quote"ਅੰਮ੍ਰਿਤ ਕਾਲ ਦੇ ਇਸ ਦੌਰ ਵਿੱਚ ਸਾਨੂੰ ਰਿਫੌਰਮ, ਪਰਫੌਰਮ, ਟ੍ਰਾਂਸਫੋਰਮ ਨੂੰ ਅਗਲੇ ਪੱਧਰ 'ਤੇ ਲੈ ਜਾਣਾ ਹੈ। ਇਹੀ ਕਾਰਨ ਹੈ ਕਿ ਅੱਜ ਦਾ ਭਾਰਤ 'ਸਬਕਾ ਪ੍ਰਯਾਸ' ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ"
Quote"ਤੁਹਾਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਕਦੇ ਵੀ ਅਸਾਨ ਕੰਮ ਨਾ ਮਿਲੇ"
Quote"ਜਿਤਨਾ ਜ਼ਿਆਦਾ ਤੁਸੀਂ ਕੰਫਰਟ ਜ਼ੋਨ 'ਤੇ ਜਾਣ ਬਾਰੇ ਸੋਚੋਗੇ, ਉਤਨਾ ਹੀ ਤੁਸੀਂ ਆਪਣੀ ਪ੍ਰਗਤੀ ਅਤੇ ਦੇਸ਼ ਦੀ ਪ੍ਰਗਤੀ ਨੂੰ ਰੋਕੋਗੇ”

ਆਪ ਸਾਰੇ ਯੁਵਾ ਸਾਥੀਆਂ ਨੂੰ ਫਾਊਂਡੇਸ਼ਨ ਕੋਰਸ ਪੂਰਾ ਹੋਣ ’ਤੇ ਬਹੁਤ-ਬਹੁਤ ਵਧਾਈ ! ਅੱਜ ਹੋਲੀ ਦਾ ਤਿਉਹਾਰ ਹੈ। ਮੈਂ ਸਮਸਤ ਦੇਸ਼ਵਾਸੀਆਂ ਨੂੰ, ਤੁਹਾਨੂੰ, ਅਕੈਡਮੀ ਦੇ ਲੋਕਾਂ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੀ ਅਕੈਡਮੀ ਦੁਆਰਾ, ਸਰਦਾਰ ਵੱਲਭ ਭਾਈ ਪਟੇਲ ਜੀ, ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਸਮਰਪਿਤ ਪੋਸਟਲ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਹਨ। ਅੱਜ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਅਤੇ happy valley complex ਦਾ ਲੋਕਅਰਪਣ ਵੀ ਹੋਇਆ ਹੈ। ਇਹ ਸੁਵਿਧਾਵਾਂ ਟੀਮ ਸਪਿਰਿਟ ਦੀ, health ਅਤੇ fitness ਦੀ ਭਾਵਨਾ ਨੂੰ ਸਸ਼ਕਤ ਕਰਨਗੀਆਂ, ਸਿਵਿਲ ਸੇਵਾ ਨੂੰ ਹੋਰ smart, ਅਤੇ efficient ਬਣਾਉਣ ਵਿੱਚ ਮਦਦ ਕਰਨਗੀਆਂ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਮੈਂ ਅਨੇਕਾਂ Batches ਦੇ Civil Servants ਨਾਲ ਬਾਤ ਕੀਤੀ ਹੈ, ਮੁਲਾਕਾਤ ਵੀ ਕੀਤੀ ਹੈ, ਅਤੇ ਉਨ੍ਹਾਂ ਦੇ ਨਾਲ ਮੈਂ ਇੱਕ ਲੰਬਾ ਸਮਾਂ ਵੀ ਗੁਜਾਰਿਆ ਹੈ। ਲੇਕਿਨ ਤੁਹਾਡਾ ਜੋ Batch ਹੈ ਨਾ, ਮੇਰੀ ਦ੍ਰਿਸ਼ਟੀ ਤੋਂ ਬਹੁਤ ਸਪੈਸ਼ਲ ਹੈ। ਆਪ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਇਸ ਅੰਮ੍ਰਿਤ ਮਹੋਤਸਵ ਦੇ ਸਮੇਂ ਆਪਣਾ ਕੰਮ ਸ਼ੁਰੂ ਕਰ ਰਹੇ ਹੋ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਉਸ ਸਮੇਂ ਨਹੀਂ ਹੋਣਗੇ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰੇਗਾ। ਲੇਕਿਨ ਤੁਹਾਡਾ ਇਹ Batch, ਉਸ ਸਮੇਂ ਵੀ ਰਹੇਗਾ, ਤੁਸੀਂ ਵੀ ਰਹੋਗੇ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ, ਅਗਲੇ 25 ਸਾਲ ਵਿੱਚ ਦੇਸ਼ ਜਿਤਨਾ ਵਿਕਾਸ ਕਰੇਗਾ, ਉਨ੍ਹਾਂ ਸਭ ਵਿੱਚ ਤੁਹਾਡੀ ਸਟੋਰੀ ਦੀ, ਤੁਹਾਡੀ ਇਸ ਟੀਮ ਦੀ ਬਹੁਤ ਬੜੀ ਭੂਮਿਕਾ ਰਹਿਣ ਵਾਲੀ ਹੈ।

|

ਸਾਥੀਓ,

21ਵੀਂ ਸਦੀ ਦੇ ਜਿਸ ਮੁਕਾਮ ’ਤੇ ਅੱਜ ਭਾਰਤ ਹੈ, ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਹਿੰਦੁਸਤਾਨ ’ਤੇ ਟਿਕੀਆਂ ਹੋਈਆਂ ਹਨ। ਕੋਰੋਨਾ ਨੇ ਜੋ ਪਰਿਸਥਿਤੀਆਂ ਪੈਦਾ ਕੀਤੀਆਂ ਹਨ, ਉਸ ਵਿੱਚ ਇੱਕ ਨਵਾਂ ਵਰਲਡ ਆਰਡਰ ਉੱਭਰ ਰਿਹਾ ਹੈ। ਇਸ ਨਵੇਂ ਵਰਲਡ ਆਰਡਰ ਵਿੱਚ ਭਾਰਤ ਨੂੰ ਆਪਣੀ ਭੂਮਿਕਾ ਵਧਾਉਣੀ ਹੈ ਅਤੇ ਤੇਜ਼ ਗਤੀ ਨਾਲ ਆਪਣਾ ਵਿਕਾਸ ਵੀ ਕਰਨਾ ਹੈ। ਬੀਤੇ 75 ਵਰ੍ਹਿਆਂ ਵਿੱਚ ਅਸੀਂ ਜਿਸ ਗਤੀ ਨਾਲ ਪ੍ਰਗਤੀ ਕੀਤੀ ਹੈ, ਹੁਣ ਉਸ ਤੋਂ ਕਈ ਗੁਣਾ ਤੇਜ਼ੀ ਨਾਲ ਅੱਗੇ ਵਧਣ ਦਾ ਸਮਾਂ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਤਸੀਂ ਕਿਤੇ ਕਿਸੇ ਜਿਲ੍ਹੇ ਨੂੰ ਸੰਭਾਲ਼ ਰਹੇ ਹੋਵੋਗੇ, ਕਿਸੇ ਵਿਭਾਗ ਨੂੰ ਸੰਭਾਲ਼ ਰਹੇ ਹੋਵੋਗੇ। ਕਿਤੇ ਇਨਫ੍ਰਾਸਟ੍ਰਕਚਰ ਦਾ ਬਹੁਤ ਬੜਾ ਪ੍ਰੋਜੈਕਟ ਤੁਹਾਡੀ ਨਿਗਰਾਨੀ ਵਿੱਚ ਚਲ ਰਿਹਾ ਹੋਵੇਗਾ, ਕਿਤੇ ਤੁਸੀਂ ਪਾਲਿਸੀ ਲੈਵਲ ’ਤੇ ਆਪਣੇ ਸੁਝਾਅ ਦੇ ਰਹੇ ਹੋਵੋਗੇ। ਇਨ੍ਹਾਂ ਸਾਰੇ ਕੰਮਾਂ ਵਿੱਚ ਤੁਹਾਨੂੰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ ਅਤੇ ਉਹ ਹੈ 21ਵੀਂ ਸਦੀ ਦੇ ਭਾਰਤ ਦਾ ਸਭ ਤੋਂ ਬੜਾ ਲਕਸ਼। ਇਹ ਲਕਸ਼ ਹੈ- ਆਤਮਨਿਰਭਰ ਭਾਰਤ ਦਾ, ਆਧੁਨਿਕ ਭਾਰਤ ਦਾ। ਇਸ ਸਮੇਂ ਨੂੰ ਸਾਨੂੰ ਗੁਆਉਣਾ ਨਹੀਂ ਹੈ ਅਤੇ ਇਸ ਲਈ ਅੱਜ ਮੈਂ ਤੁਹਾਡੇ ਦਰਮਿਆਨ ਬਹੁਤ ਸਾਰੀਆਂ ਅਪੇਖਿਆਵਾਂ(ਉਮੀਦਾਂ) ਲੈ ਕੇ ਆਇਆ ਹਾਂ। ਇਹ ਅਪੇਖਿਆਵਾਂ(ਉਮੀਦਾਂ) ਤੁਹਾਡੇ ਵਿਅਕਤਿੱਤਵ ਨਾਲ ਵੀ ਜੁੜੀਆਂ ਹਨ ਅਤੇ ਤੁਹਾਡੇ ਕ੍ਰਿਤਤੱਵਾਂ ਨਾਲ ਵੀ ਜੁੜੀਆਂ ਹਨ। ਤੁਹਾਡੇ ਕੰਮ ਕਰਨ ਦੇ ਤੌਰ-ਤਰੀਕਿਆਂ ਨਾਲ ਵੀ, Work-Culture ਨਾਲ ਵੀ ਜੁੜੀਆਂ ਹੋਈਆਂ ਹਨ। ਅਤੇ ਇਸ ਲਈ ਮੈਂ ਸ਼ੁਰੂਆਤ ਕਰਦਾ ਹਾਂ ਕੁਝ ਛੋਟੀਆਂ-ਛੋਟੀਆਂ ਬਾਤਾਂ ਜੋ ਤੁਹਾਡੇ ਵਿਅਕਤਿੱਤਵ ਦੇ ਲਈ ਹੋ ਸਕਦਾ ਹੈ ਕੁਝ ਕੰਮ ਆ ਜਾਣ।

ਸਾਥੀਓ,

ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਸਰਦਾਰ ਪਟੇਲ ਜੀ ਦੇ ਵਿਜ਼ਨ, ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਗਿਆ ਹੈ। ਸੇਵਾ ਭਾਵ ਅਤੇ ਕਰਤੱਵ ਭਾਵ, ਇਨ੍ਹਾਂ ਦੋਨਾਂ ਦਾ ਮਹੱਤਵ, ਤੁਹਾਡੀ ਟ੍ਰੇਨਿੰਗ ਦਾ ਅਭਿੰਨ ਹਿੱਸਾ ਰਿਹਾ ਹੈ। ਤੁਸੀਂ ਜਿਤਨੇ ਵਰ੍ਹੇ ਵੀ ਇਸ ਸੇਵਾ ਵਿੱਚ ਰਹੋਗੇ, ਤੁਹਾਡੀ ਵਿਅਕਤੀਗਤ ਅਤੇ ਪ੍ਰੋਫੈਸ਼ਨਲ ਸਫ਼ਲਤਾ ਦਾ ਪੈਮਾਨਾ ਇਹੀ ਫੈਕਟਰ ਰਹਿਣਾ ਚਾਹੀਦਾ ਹੈ। ਕਿਤੇ ਐਸਾ ਤਾਂ ਨਹੀਂ ਕਿ ਸੇਵਾ ਭਾਵ ਘੱਟ ਹੋ ਰਿਹਾ ਹੈ, ਕਰਤੱਵਭਾਵ ਘੱਟ ਹੋ ਰਿਹਾ ਹੈ, ਇਹ ਬਾਤ, ਇਹ ਸਵਾਲ ਹਰ ਵਾਰ ਖ਼ੁਦ ਨੂੰ, ਖ਼ੁਦ ਨੂੰ ਪੁੱਛਣਾ ਚਾਹੀਦਾ ਹੈ। Evaluation ਕਰਨਾ ਚਾਹੀਦਾ ਹੈ, ਅਤੇ ਕਿਤੇ ਇਸ ਲਕਸ਼ ਨੂੰ ਅਸੀਂ ਓਝਲ ਹੁੰਦੇ ਤਾਂ ਨਹੀਂ ਦੇਖ ਰਹੇ ਹਾਂ, ਹਮੇਸ਼ਾ ਇਸ ਲਕਸ਼ ਨੂੰ ਸਾਹਮਣੇ ਰੱਖਿਓ। ਇਸ ਵਿੱਚ ਨਾ Diversion ਆਉਣਾ ਚਾਹੀਦਾ ਹੈ ਅਤੇ ਨਾ ਹੀ Dilution ਆਉਣਾ ਚਾਹੀਦਾ ਹੈ। ਇਹ ਅਸੀਂ ਸਭ ਨੇ ਦੇਖਿਆ ਹੈ ਕਿ ਜਿਸ ਕਿਸੇ ਵਿੱਚ ਸੇਵਾ ਭਾਵ ਘੱਟ ਹੋਇਆ, ਜਿਸ ਕਿਸੇ ’ਤੇ ਸੱਤਾ ਭਾਵ ਹਾਵੀ ਹੋਇਆ, ਉਹ ਵਿਅਕਤੀ ਹੋਵੇ ਜਾਂ ਵਿਵਸਥਾ, ਉਸ ਦਾ ਬਹੁਤ ਨੁਕਸਾਨ ਹੁੰਦਾ ਹੈ। ਕਿਸੇ ਦਾ ਜਲਦੀ ਹੋ ਜਾਵੇ, ਕਿਸੇ ਦਾ ਦੇਰ ਨਾਲ ਹੋ ਜਾਵੇ, ਲੇਕਿਨ ਨੁਕਸਾਨ ਹੋਣਾ ਤੈਅ ਹੈ।

ਸਾਥੀਓ,

ਤੁਹਾਨੂੰ ਇੱਕ ਹੋਰ ਬਾਤ ਮੈਂ ਸਮਝਦਾ ਹਾਂ ਸ਼ਾਇਦ ਕੰਮ ਆ ਸਕਦੀ ਹੈ। ਜਦੋਂ ਅਸੀਂ Sense of Duty ਅਤੇ Sense of Purpose ਦੇ ਨਾਲ ਕੰਮ ਕਰਦੇ ਹਾਂ, ਤਾਂ ਕਦੇ ਵੀ, ਕੋਈ ਕੰਮ ਸਾਨੂੰ ਬੋਝ ਨਹੀਂ ਲਗਦਾ ਹੈ। ਤੁਸੀਂ ਵੀ ਇੱਥੇ ਇੱਕ sense of purpose ਦੇ ਨਾਲ ਆਏ ਹੋ। ਆਪ ਸਮਾਜ ਦੇ ਲਈ, ਦੇਸ਼ ਦੇ ਲਈ, ਇੱਕ ਸਕਾਰਾਤਮਕ ਪਰਿਵਰਤਨ ਦਾ ਹਿੱਸਾ ਬਣਨ ਆਏ ਹੋ। ਆਦੇਸ਼ ਦੇ ਕੇ ਕੰਮ ਕਰਵਾਉਣ ਅਤੇ ਦੂਸਰਿਆਂ ਨੂੰ ਕਰਤੱਵ ਬੋਧ ਤੋਂ ਪ੍ਰੇਰਿਤ ਕਰਕੇ ਇਨ੍ਹਾਂ ਦੋਨਾਂ ਵਿੱਚ ਕੰਮ ਕਰਵਾਉਣ ਦੇ ਦੋਨੋਂ ਤਰੀਕਿਆਂ ਵਿੱਚ ਅਸਮਾਨ-ਜ਼ਮੀਨ ਦਾ ਅੰਤਰ ਹੁੰਦਾ ਹੈ, ਬਹੁਤ ਬੜਾ ਫ਼ਰਕ ਹੁੰਦਾ ਹੈ। ਇਹ ਇੱਕ ਲੀਡਰਸ਼ਿਪ ਕੁਆਲਿਟੀ ਹੈ, ਮੈਂ ਸਮਝਦਾ ਹਾਂ ਜੋ ਤੁਹਾਨੂੰ ਖ਼ੁਦ ਵਿੱਚ ਵਿਕਸਿਤ ਕਰਨੀ ਹੋਵੇਗੀ। ਟੀਮ ਸਪਿਰਿਟ ਦੇ ਲਈ ਇਹ ਜ਼ਰੂਰਤ ਹੈ। ਉਸ ਵਿੱਚ ਕੋਈ compromise ਸੰਭਵ ਨਹੀਂ ਹੈ। ਇਸ ਨੂੰ ਕਰਨਾ ਬਹੁਤ ਜ਼ਰੂਰੀ ਹੈ।

ਸਾਥੀਓ,

ਹੁਣ ਤੋਂ ਕੁਝ ਮਹੀਨੇ ਬਾਅਦ ਹੀ ਆਪ ਲੋਕ ਫੀਲਡ ਵਿੱਚ ਕੰਮ ਕਰਨ ਜਾਵੋਗੇ। ਆਪਣੇ ਅੱਗੇ ਦੇ ਜੀਵਨ ਨੂੰ, ਹੁਣ ਉਸ ਵਿੱਚ ਤੁਹਾਨੂੰ ਫਾਈਲਾਂ ਅਤੇ ਫੀਲਡ ਦਾ ਫਰਕ ਸਮਝਦੇ ਹੋਏ ਹੀ ਕੰਮ ਕਰਨਾ ਹੋਵੇਗਾ। ਫਾਈਲਾਂ ਵਿੱਚ ਤੁਹਾਨੂੰ ਅਸਲੀ ਫੀਲ ਨਹੀਂ ਮਿਲੇਗੀ। ਫੀਲ ਦੇ ਲਈ ਤੁਹਾਨੂੰ ਫੀਲਡ ਨਾਲ ਜੁੜੇ ਰਹਿਣਾ ਹੋਵੇਗਾ। ਅਤੇ ਮੇਰੀ ਇਹ ਬਾਤ ਤੁਸੀਂ ਜੀਵਨ ਭਰ ਯਾਦ ਰੱਖਿਓ ਕਿ ਫਾਈਲਾਂ ਵਿੱਚ ਜੋ ਅੰਕੜੇ ਹੁੰਦੇ ਹਨ, ਉਹ ਸਿਰਫ਼ ਨੰਬਰਸ ਨਹੀਂ ਹੁੰਦੇ। ਹਰ ਇੱਕ ਆਂਕੜਾ, ਹਰ ਇੱਕ ਨੰਬਰ, ਇੱਕ ਜੀਵਨ ਹੁੰਦਾ ਹੈ। ਉਸ ਜੀਵਨ ਦੇ ਕੁਝ ਸੁਪਨੇ ਹੁੰਦੇ ਹਨ, ਉਸ ਜੀਵਨ ਦੀਆਂ ਕੁਝ ਆਕਾਂਖਿਆਵਾਂ ਹੁੰਦੀਆਂ ਹਨ, ਉਸ ਜੀਵਨ ਦੇ ਸਾਹਮਣੇ ਕੁਝ ਕਠਿਨਾਈਆਂ ਹੁੰਦੀਆਂ ਹਨ, ਚੁਣੌਤੀਆਂ ਹੁੰਦੀਆਂ ਹਨ। ਅਤੇ ਇਸ ਲਈ, ਤੁਹਾਨੂੰ ਨੰਬਰ ਦੇ ਲਈ ਨਹੀਂ, ਹਰ ਇੱਕ ਜੀਵਨ ਦੇ ਲਈ ਕੰਮ ਕਰਨਾ ਹੈ। ਮੈਂ ਤੁਹਾਡੇ ਸਾਹਮਣੇ ਮੇਰੇ ਮਨ ਦੀ ਇੱਕ ਭਾਵਨਾ ਹੋਰ ਵੀ ਰੱਖਣਾ ਚਾਹੁੰਦਾ ਹਾਂ। ਅਤੇ ਇਹ ਮੰਤਰ ਤੁਹਾਨੂੰ ਨਿਰਣੇ ਲੈਣ ਦਾ ਸਾਹਸ ਵੀ ਦੇਵੇਗਾ ਅਤੇ ਇਸ ਨੂੰ ਫੌਲੋ ਕਰੋਗੇ ਤਾਂ ਤੁਹਾਥੋਂ ਗ਼ਲਤੀ ਹੋਣ ਦੀ ਸੰਭਾਵਨਾ ਵੀ ਘੱਟ ਹੋਵੇਗੀ।

ਸਾਥੀਓ,

ਤੁਸੀਂ ਜਿੱਥੇ ਵੀ ਜਾਓਗੇ, ਤੁਹਾਡੇ ਵਿੱਚ ਇੱਕ ਉਤਸ਼ਾਹ ਹੋਵੇਗਾ, ਉਮੰਗ ਹੋਵੇਗੀ, ਕੁਝ ਨਵਾਂ ਕਰਨ ਦਾ ਜਜ਼ਬਾ ਹੋਵੇਗਾ, ਬਹੁਤ ਕੁਝ ਹੋਵੇਗਾ। ਮੈਂ ਇਹ ਕਰ ਦੇਵਾਂਗਾ, ਉਹ ਕਰ ਦੇਵਾਂਗਾ, ਮੈਂ ਇਸ ਨੂੰ ਬਦਲਾਂਗਾ, ਉਸ ਨੂੰ ਉਠਾ ਕੇ ਪਟਕ ਦੇਵਾਂਗਾ, ਸਭ ਕੁਝ ਹੋਵੇਗਾ ਮਨ ਵਿੱਚ। ਲੇਕਿਨ ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਐਸਾ ਮਨ ਵਿੱਚ ਜਦੋਂ ਵੀ ਵਿਚਾਰ ਆਵੇ ਕਿ ਹਾਂ ਇਹ ਠੀਕ ਨਹੀਂ ਹੈ, ਬਦਲਾਅ ਹੋਣਾ ਚਾਹੀਦਾ ਹੈ, ਤਾਂ ਤੁਹਾਨੂੰ ਵਰ੍ਹਿਆਂ ਪਹਿਲਾਂ ਦੀਆਂ ਅਨੇਕਾਂ ਐਸੀਆਂ ਵਿਵਸਥਾਵਾਂ ਦਿਖਣਗੀਆਂ, ਅਨੇਕਾਂ ਨਿਯਮ-ਕਾਇਦੇ ਮਿਲਣਗੇ ਜੋ ਤੁਹਾਨੂੰ irrelevant ਲਗਦੇ ਹੋਣਗੇ, ਪਸੰਦ ਨਹੀਂ ਆਉਂਦੇ ਹੋਣਗੇ। ਤੁਹਾਨੂੰ ਲਗਦਾ ਹੈ ਉਹ ਸਭ ਬੋਝ ਹੈ। ਅਤੇ ਉਹ ਸਭ ਗ਼ਲਤ ਹੋਵੇਗਾ ਐਸਾ ਮੈਂ ਨਹੀਂ ਕਹਿੰਦਾ, ਹੋਵੇਗਾ। ਤੁਹਾਡੇ ਪਾਸ ਪਾਵਰ ਹੋਵੇਗੀ ਤਾਂ ਮਨ ਕਰੇਗਾ ਨਹੀਂ, ਇਹ ਨਹੀਂ ਇਹ ਕਰੋ, ਉਹ ਨਹੀਂ ਢਿਕਣਾ ਕਰੋ, ਫਲਾਣਾ ਨਹੀਂ ਫਲਾਣਾ ਕਰੋ, ਇਹ ਹੋ ਜਾਵੇਗਾ। ਲੇਕਿਨ ਥੋੜ੍ਹਾ ਧੀਰਜ ਦੇ ਨਾਲ ਕੁਝ ਸੋਚ ਕੇ ਮੈਂ ਜੋ ਰਸਤਾ ਦਿਖਾਉਂਦਾ ਹਾਂ ਉਸ ’ਤੇ ਚਲ ਸਕਦੇ ਹੋ ਕੀ।

ਇੱਕ ਸਲਾਹ ਮੈਂ ਦੇਣਾ ਚਾਹੁੰਦਾ ਹਾਂ ਉਹ ਵਿਵਸਥਾ ਕਿਉਂ ਬਣੀ, ਜਾਂ ਉਹ ਨਿਯਮ ਕਿਉਂ ਬਣਿਆ, ਕਿਨ੍ਹਾਂ ਪਰਿਸਥਿਤੀਆਂ ਵਿੱਚ ਬਣਿਆ, ਕਿਸ ਸਾਲ ਵਿੱਚ ਬਣਿਆ, ਤਦ ਦੇ ਹਾਲਾਤ ਕੀ ਸਨ, ਫਾਈਲ ਦੇ ਇੱਕ-ਇੱਕ ਸ਼ਬਦਾਂ ਨੂੰ, ਸਿਚੁਏਸ਼ਨ ਨੂੰ ਤੁਸੀਂ visualize ਕਰੋ ਕਿ 20 ਸਾਲ, 50 ਸਾਲ, 100 ਸਾਲ ਪਹਿਲਾਂ ਕਿਉਂ ਬਣਿਆ ਹੋਵੇਗਾ, ਉਸ ਦੇ Root Cause ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਓ। ਅਤੇ ਫਿਰ ਸੋਚਿਓ, ਉਸ ਦੀ ਯਾਨੀ ਪੂਰੀ ਤਰ੍ਹਾਂ ਸਟਡੀ ਕਰਿਓ ਕਿ ਜੋ ਵਿਵਸਥਾ ਬਣਾਈ ਗਈ, ਉਸ ਦੇ ਪਿੱਛੇ ਕੋਈ ਤਾਂ ਤਰਕ ਹੋਵੇਗਾ, ਕੋਈ ਸੋਚ ਹੋਵੇਗੀ, ਕੋਈ requirement ਹੋਵੋਗੀ। ਇਸ ਬਾਤ ਦੀ ਤਹਿ ਤੱਕ ਜਾਇਓ ਕਿ ਜਦੋਂ ਉਹ ਨਿਯਮ ਬਣਾਇਆ ਗਿਆ ਸੀ, ਤਾਂ ਉਸ ਦੇ ਪਿੱਛੇ ਦੀ ਵਜ੍ਹਾ ਕੀ ਸੀ।ਸਜਦੋਂ ਤੁਸੀਂ ਅਧਿਐਨ ਕਰੋਗੇ, ਕਿਸੇ ਸਮੱਸਿਆ ਦੇ Root Cause ਤੱਕ ਜਾਓਗੇ, ਤਾਂ ਫਿਰ ਤੁਸੀਂ ਉਸ ਦਾ Permanent Solution ਵੀ ਦੇ ਪਾਉਗੇ। ਹੜਬੜੀ ਵਿੱਚ ਕੀਤੀਆਂ ਹੋਈਆਂ ਗੱਲਾਂ ਤਤਕਾਲੀਨ ਤਾਂ ਠੀਕ ਲਗਣਗੀਆਂ ਲੇਕਿਨ permanent solution ਨਹੀਂ ਕੱਢਣਗੀਆਂ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਗਹਿਰਾਈ ਵਿੱਚ ਜਾਣ ਨਾਲ ਤੁਹਾਡੀ ਉਸ ਖੇਤਰ ਦੇ administration ’ਤੇ ਪੂਰੀ ਪਕੜ ਆ ਜਾਵੇਗੀ। ਅਤੇ ਇਤਨਾ ਕੁਝ ਕਰਨ ਦੇ ਬਾਅਦ ਜਦੋਂ ਤੁਹਾਨੂੰ ਨਿਰਣਾ ਲੈਣਾ ਹੋਵੇਗਾ, ਤਾਂ ਫਿਰ ਇੱਕ ਬਾਤ ਹੋਰ ਯਾਦ ਰੱਖਿਓ।

ਮਹਾਤਮਾ ਗਾਂਧੀ ਹਮੇਸ਼ਾ ਕਿਹਾ ਕਰਦੇ ਸਨ ਕਿ ਅਗਰ ਤੁਹਾਡੇ ਨਿਰਣੇ ਨਾਲ ਸਮਾਜ ਦੀ ਆਖਰੀ ਪੰਕਤੀ ਵਿੱਚ ਖੜ੍ਹੇ ਵਿਅਕਤੀ ਨੂੰ ਲਾਭ ਹੋਵੇਗਾ, ਤਾਂ ਫਿਰ ਤੁਸੀਂ ਉਸ ਨਿਰਣੇ ਨੂੰ ਲੈਣ ਵਿੱਚ ਸੰਕੋਚ ਮਤ(ਨਾ) ਕਰਿਓ। ਮੈਂ ਇਸ ਵਿੱਚ ਇੱਕ ਬਾਤ ਹੋਰ ਜੋੜਨਾ ਚਾਹੁੰਦਾ ਹਾਂ, ਤੁਸੀਂ ਜੋ ਵੀ ਨਿਰਣਾ ਕਰੋ ਜੋ ਵੀ ਵਿਵਸਥਾ ਪਰਿਵਰਤਨ ਕਰੋ, ਤਾਂ ਪੂਰੇ ਭਾਰਤ ਦੇ ਸੰਦਰਭ ਵਿੱਚ ਜ਼ਰੂਰੀ ਸੋਚੋ ਕਿਉਂਕਿ ਅਸੀਂ ਆਲ ਇੰਡੀਆ ਸਿਵਿਲ ਸਰਵਿਸਿਜ਼ ਨੂੰ ਰਿਪ੍ਰੈਜ਼ੈਂਟ ਕਰਦੇ ਹਾਂ। ਸਾਡੇ ਦਿਮਾਗ ਵਿੱਚ ਨਿਰਣਾ ਭਲੇ ਲੋਕਲ ਹੋਵੇਗਾ ਲੇਕਿਨ ਸੁਪਨਾ ਸੰਪੂਰਨ ਦੇਸ਼ ਦਾ ਹੋਵੇਗਾ।

ਸਾਥੀਓ,

ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਸਾਨੂੰ Reform, Perform, Transform ਨੂੰ ਨੈਕਸਟ ਲੈਵਲ ’ਤੇ ਲੈ ਜਾਣਾ ਹੈ। ਇਸ ਲਈ ਹੀ ਅੱਜ ਦਾ ਭਾਰਤ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਤੁਹਾਨੂੰ ਵੀ ਆਪਣੇ ਪ੍ਰਯਾਸਾਂ ਦੇ ਵਿੱਚ ਇਹ ਸਮਝਣਾ ਹੋਵੇਗਾ ਕਿ ਸਬਕਾ ਪ੍ਰਯਾਸ, ਸਭ ਦੀ ਭਾਗੀਦਾਰੀ ਦੀ ਤਾਕਤ ਕੀ ਹੁੰਦੀ ਹੈ। ਆਪਣੇ ਕਾਰਜਾਂ ਵਿੱਚ ਆਪ ਜਿਤਨਾ ਜ਼ਿਆਦਾ ਵਿਵਸਥਾ ਵਿੱਚ ਜਿਤਨੇ ਵੀ ਭਾਗ ਹਨ, ਸਭ ਨੂੰ ਜੋੜ ਕੇ ਪ੍ਰਯਾਸ ਕਰੋ, ਹਰ ਮੁਲਾਜ਼ਿਮ ਨੂੰ ਜੋੜ ਕੇ ਪ੍ਰਯਾਸ ਕਰੋ, ਤਾਂ ਉਹ ਤਾਂ ਇੱਕ ਪਹਿਲਾ ਦਾਇਰਾ ਹੋ ਗਿਆ, ਪਹਿਲਾ ਸਰਕਲ ਹੋ ਗਿਆ। ਲੇਕਿਨ ਬੜਾ ਸਰਕਲ ਸਮਾਜਿਕ ਸੰਗਠਨਾਂ ਨੂੰ ਜੋੜੋ, ਫਿਰ ਜਨ-ਸਾਧਾਰਣ ਨੂੰ ਜੋੜੋ, ਇੱਕ ਪ੍ਰਕਾਰ ਨਾਲ ਸਬਕਾ ਪ੍ਰਯਾਸ, ਸਮਾਜ ਦਾ ਆਖਰੀ ਵਿਅਕਤੀ ਵੀ ਤੁਹਾਡੇ ਪ੍ਰਯਾਸਾਂ ਦਾ ਹਿੱਸਾ ਹੋਣਾ ਚਾਹੀਦਾ ਹੈ, ਉਸ ਦੀ ਓਨਰਸ਼ਿਪ ਹੋਣੀ ਚਾਹੀਦੀ ਹੈ। ਅਤੇ ਅਗਰ ਇਹ ਕੰਮ ਤੁਸੀਂ ਕਰਦੇ ਹੋ ਤਾਂ ਤੁਸੀਂ ਕਲਪਨਾ ਨਹੀਂ ਕਰੋਗੇ, ਉਤਨੀ ਤੁਹਾਡੀ ਤਾਕਤ ਵਧ ਜਾਵੇਗੀ।

ਹੁਣ ਜਿਵੇਂ ਸੋਚ ਲਵੋ ਕਿਸੇ ਬੜੇ ਸ਼ਹਿਰ ਦਾ ਸਾਡੇ ਇੱਥੇ ਕੋਈ ਨਗਰ ਨਿਗਮ ਹੈ, ਉੱਥੇ ਉਸ ਦੇ ਪਾਸ ਅਨੇਕ ਸਫ਼ਾਈ ਕਰਮਚਾਰੀ ਹੁੰਦੇ ਹਨ ਅਤੇ ਉਹ ਇਤਨਾ ਪਰਿਸ਼੍ਰਮ(ਮਿਹਨਤ) ਕਰਦੇ ਹਨ, ਉਹ ਵੀ ਸ਼ਹਿਰ ਨੂੰ ਸਵੱਛ ਰੱਖਣ ਦੇ ਲਈ ਜੀ-ਜਾਨ ਨਾਲ ਲਗੇ ਰਹਿੰਦੇ ਹਨ। ਲੇਕਿਨ ਉਨ੍ਹਾਂ ਦੇ ਪ੍ਰਯਾਸਾਂ ਦੇ ਨਾਲ ਹਰ ਪਰਿਵਾਰ ਜੁੜ ਜਾਵੇ, ਹਰ ਨਾਗਰਿਕ ਜੁੜ ਜਾਵੇ, ਗੰਦਗੀ ਨਾ ਹੋਣ ਦੇਣ ਦਾ ਸੰਕਲਪ ਜਨ ਅੰਦੋਲਨ ਬਣ ਜਾਵੇ, ਤਾਂ ਮੈਨੂੰ ਦੱਸੋ, ਉਨ੍ਹਾਂ ਸਫ਼ਾਈ ਕਰਨ ਵਾਲਿਆਂ ਦੇ ਲਈ ਵੀ ਇਹ ਹਰ ਦਿਨ ਇੱਕ ਉਤਸਵ ਬਣ ਜਾਵੇਗਾ ਕਿ ਨਹੀਂ ਬਣ ਜਾਵੇਗਾ। ਜੋ ਪਰਿਣਾਮ ਮਿਲਦੇ ਹਨ ਉਹ ਅਨੇਕ ਗੁਣਾ ਵਧ ਜਾਣਗੇ ਕਿ ਨਹੀਂ ਵਧ ਜਾਣਗੇ। ਕਿਉਂ ਕਿ ਸਬਕਾ ਪ੍ਰਯਾਸ ਇੱਕ ਸਕਾਰਾਤਮਕ ਪਰਿਣਾਮ ਲਿਆਉਂਦਾ ਹੈ। ਜਦੋਂ ਜਨਭਾਗੀਦਾਰੀ ਹੁੰਦੀ ਹੈ ਤਦ ਇੱਕ ਅਤੇ ਇੱਕ ਮਿਲ ਕੇ ਦੋ ਨਹੀਂ ਬਣਦੇ, ਬਲਕਿ ਇੱਕ ਅਤੇ ਇੱਕ ਮਿਲ ਕੇ ਗਿਆਰਾਂ ਬਣ ਜਾਂਦੇ ਹਨ।

ਸਾਥੀਓ,

ਅੱਜ ਮੈਂ ਤੁਹਾਨੂੰ ਇੱਕ ਹੋਰ Task ਵੀ ਦੇਣਾ ਚਾਹੁੰਦਾ ਹਾਂ। ਇਹ Task ਤੁਹਾਨੂੰ ਆਪਣੇ ਪੂਰੇ ਕਰੀਅਰ ਭਰ ਕਰਦੇ ਰਹਿਣਾ ਚਾਹੀਦਾ ਹੈ, ਇੱਕ ਪ੍ਰਕਾਰ ਨਾਲ ਉਸ ਨੂੰ ਤੁਹਾਡੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਆਦਤ ਬਣਾ ਦੇਣਾ ਚਾਹੀਦਾ ਹੈ। ਅਤੇ ਸੰਸਕਾਰ ਦੀ ਮੇਰੀ ਸਿੱਧੀ-ਸਿੱਧੀ ਪਰਿਭਾਸ਼ਾ ਇਹੀ ਹੈ ਕਿ ਪ੍ਰਯਤਨਪੂਰਵਕ ਵਿਕਸਿਤ ਕੀਤੀ ਹੋਈ ਅੱਛੀ ਆਦਤ, ਉਸ ਦਾ ਮਤਲਬ ਹੈ ਸੰਸਕਾਰ।

ਤੁਸੀਂ ਜਿੱਥੇ ਵੀ ਕੰਮ ਕਰੋ, ਜਿਸ ਵੀ ਜ਼ਿਲ੍ਹੇ ਵਿੱਚ ਕੰਮ ਕਰੋ, ਤੁਸੀਂ ਮਨ ਵਿੱਚ ਤੈਅ ਕਰੋ ਕਿ ਇਸ ਜ਼ਿਲ੍ਹੇ ਵਿੱਚ ਇਤਨੀਆਂ ਸਾਰੀਆਂ ਮੁਸੀਬਤਾਂ ਹਨ, ਇਤਨੀ ਕਠਿਨਾਈ ਹੈ, ਜਿੱਥੇ ਪਹੁੰਚਣਾ ਚਾਹੀਦਾ ਹੈ ਨਹੀਂ ਪਹੁੰਚ ਪਾਉਂਦਾ ਤਾਂ ਤੁਹਾਡਾ analysis ਹੋਵੇਗਾ। ਤੁਹਾਡੇ ਮਨ ਵਿੱਚ ਇਹ ਵੀ ਆਵੇਗਾ ਪੁਰਾਣੇ ਲੋਕਾਂ ਨੇ ਪਤਾ ਨਹੀਂ ਇਹ ਕਿਉਂ ਨਹੀਂ ਕੀਤਾ, ਇਹ ਨਹੀਂ ਕੀਤਾ, ਸਭ ਹੋਵੇਗਾ। ਕੀ ਤੁਸੀਂ ਖ਼ੁਦ ਉਸ ਖੇਤਰ ਵਿੱਚ ਜੋ ਵੀ ਤੁਹਾਨੂੰ ਕਾਰਜਖੇਤਰ ਮਿਲੇ, ਛੋਟਾ ਹੋਵੇ ਜਾਂ ਬੜਾ ਹੋਵੇ, ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਜੋ 5 Challenges ਹਨ, ਮੈਂ ਉਸ ਨੂੰ Identify ਕਰਾਂਗਾ। ਅਤੇ ਐਸੀਆਂ ਚੁਣੌਤੀਆਂ ਜੋ ਉਸ ਖੇਤਰ ਵਿੱਚ ਲੋਕਾਂ ਦੇ ਜੀਵਨ ਨੂੰ ਮੁਸ਼ਕਿਲ ਬਣਾਉਂਦੀਆਂ ਹਨ, ਉਨ੍ਹਾਂ ਦੇ ਵਿਕਾਸ ਵਿੱਚ ਰੁਕਾਵਟ ਬਣ ਕੇ ਖੜ੍ਹੀਆਂ ਹਨ।

Local ਲੈਵਲ ’ਤੇ ਤੁਹਾਡੇ ਦੁਆਰਾ ਇਨ੍ਹਾਂ ਦਾ Identification ਬਹੁਤ ਜ਼ਰੂਰੀ ਹੈ। ਅਤੇ ਇਹ ਜ਼ਰੂਰੀ ਕਿਉਂ ਹੈ, ਇਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਜਿਵੇਂ ਅਸੀਂ ਸਰਕਾਰ ਵਿੱਚ ਆਏ ਤਾਂ ਅਸੀਂ ਵੀ ਐਸੇ ਹੀ ਕਈ ਸਾਰੇ Challenges ਨੂੰ Identify ਕੀਤਾ ਸੀ। ਇੱਕ ਵਾਰ Challenges, Identify ਹੋ ਗਏ ਤਾਂ ਫਿਰ ਅਸੀਂ Solution ਦੀ ਤਰਫ਼ ਵਧੇ। ਹੁਣ ਜਿਵੇਂ ਆਜ਼ਾਦੀ ਦੇ ਇਤਨੇ ਸਾਲ ਹੋ ਗਏ ਕੀ ਗ਼ਰੀਬਾਂ ਦਾ ਪੱਕਾ ਘਰ ਹੋਣਾ ਚਾਹੀਦਾ ਹੈ, ਨਹੀਂ ਹੋਣਾ ਚਾਹੀਦਾ ਹੈ, ਇਹ ਚੈਲੇਂਜ ਸੀ। ਅਸੀਂ ਉਸ ਚੈਲੇਂਜ ਨੂੰ ਉਠਾਇਆ। ਅਸੀਂ ਉਨ੍ਹਾਂ ਨੂੰ ਪੱਕੇ ਘਰ ਦੇਣ ਦੀ ਠਾਣੀ ਅਤੇ ਪੀਐੱਮ ਆਵਾਸ ਯੋਜਨਾ ਤੇਜ਼ ਗਤੀ ਨਾਲ ਵਿਸਤਾਰ ਕਰ ਦਿੱਤਾ।

ਦੇਸ਼ ਵਿੱਚ ਐਸੇ ਅਨੇਕਾਂ ਜ਼ਿਲ੍ਹੇ ਵੀ ਬਹੁਤ ਬੜਾ ਚੈਲੇਂਜ ਸਨ ਜੋ ਵਿਕਾਸ ਦੀ ਦੌੜ ਵਿੱਚ ਦਹਾਕਿਆਂ ਪਿੱਛੇ ਸਨ। ਇੱਕ ਰਾਜ ਹੈ ਕਾਫ਼ੀ ਅੱਗੇ ਹੈ, ਲੇਕਿਨ ਦੋ ਜ਼ਿਲ੍ਹੇ ਬਹੁਤ ਪਿੱਛੇ ਹਨ। ਇੱਕ ਜ਼ਿਲ੍ਹਾ ਬਹੁਤ ਅੱਗੇ ਹੈ ਲੇਕਿਨ ਦੋ ਬਲਾਕ ਬਹੁਤ ਪਿੱਛੇ ਹਨ। ਅਸੀਂ ਨੇਸ਼ਨ ਦੇ ਰੂਪ ਵਿੱਚ, ਭਾਰਤ ਦੇ ਰੂਪ ਵਿੱਚ ਇੱਕ ਵਿਚਾਰ ਤਿਆਰ ਕੀਤਾ ਕਿ ਐਸੇ ਜ਼ਿਲ੍ਹਿਆਂ ਦੀ ਵੀ ਸ਼ਨਾਖ਼ਤ ਕੀਤੀ ਜਾਵੇ ਅਤੇ Aspirational District ਦਾ ਇੱਕ ਅਭਿਯਾਨ ਚਲਾਇਆ ਜਾਵੇ ਅਤੇ ਉਨ੍ਹਾਂ ਨੂੰ ਰਾਜ ਦੀ ਐਵਰੇਜ ਦੇ ਬਰਾਬਰ ਲਿਆਂਦਾ ਜਾਵੇ। ਹੋ ਸਕੇ ਤਾਂ ਨੈਸ਼ਨਲ ਐਵਰੇਜ ਤੱਕ ਲੈ ਜਾਇਆ ਜਾਵੇ।

ਇਸੇ ਤਰ੍ਹਾਂ ਇੱਕ ਚੈਲੇਂਜ ਸੀ ਗ਼ਰੀਬਾਂ ਨੂੰ ਬਿਜਲੀ ਕਨੈਕਸ਼ਨ ਦਾ, ਗੈਸ ਕਨੈਕਸ਼ਨ ਦਾ। ਅਸੀਂ ਸੌਭਾਗਯ ਯੋਜਨਾ ਸ਼ੁਰੂ ਕੀਤੀ, ਉੱਜਵਲਾ ਯੋਜਨਾ ਚਲਾ ਕੇ ਉਨ੍ਹਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ। ਆਜ਼ਾਦੀ ਦੇ ਬਾਅਦ ਭਾਰਤ ਵਿੱਚ ਪਹਿਲੀ ਵਾਰ ਐਸਾ ਹੋ ਰਿਹਾ ਹੈ ਜਦੋਂ ਕਿਸੇ ਸਰਕਾਰ ਨੇ ਯੋਜਨਾਵਾਂ ਨੂੰ ਸੈਚੂਰੇਸ਼ਨ ਦੀ ਤਰਫ਼ ਲੈ ਜਾਣ ਦੀ ਯਾਨੀ ਇੱਕ ਪ੍ਰਕਾਰ ਬਾਤ ਕਹੀ ਹੈ ਅਤੇ ਉਸ ਦੇ ਲਈ ਯੋਜਨਾ ਬਣਾਈ ਹੈ।

ਹੁਣ ਇਸ ਪਰਿਪੇਖ ਵਿੱਚ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ। ਸਾਡੇ ਇੱਥੇ ਅਲੱਗ- ਅਲੱਗ ਵਿਭਾਗਾਂ ਵਿੱਚ ਤਾਲਮੇਲ ਦੀ ਕਮੀ ਦੀ ਵਜ੍ਹਾ ਨਾਲ ਪਰਿਯੋਜਨਾਵਾਂ ਬਰਸੋਂ-ਬਰਸ ਅਟਕਦੀਆਂ ਰਹਿੰਦੀਆਂ ਸਨ। ਇਹ ਵੀ ਅਸੀਂ ਦੇਖਿਆ ਹੈ ਕਿ ਅੱਜ ਸੜਕ ਬਣੀ, ਤਾਂ ਕੱਲ੍ਹ ਟੈਲੀਫੋਨ ਵਾਲੇ ਆ ਕੇ ਉਸ ਨੂੰ ਖੋਦ ਗਏ, ਪਰਸੋਂ ਨਾਲੀ ਬਣਾਉਣ ਵਾਲਿਆਂ ਨੇ ਉਸ ਨੂੰ ਖੋਦ ਦਿੱਤਾ। ਕੋਆਰਡੀਨੇਸ਼ਨ ਵਿੱਚ ਕਮੀ ਦੇ ਕਾਰਨ ਇਸ ਚੈਲੇਂਜ ਨੂੰ ਠੀਕ ਕਰਨ ਦੇ ਲਈ ਅਸੀਂ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾਇਆ ਹੈ। ਸਾਰੇ ਸਰਕਾਰੀ ਵਿਭਾਗਾਂ ਨੂੰ, ਸਾਰੇ ਰਾਜਾਂ ਨੂੰ, ਸਾਰੀਆਂ ਸਥਾਨਕ ਸੰਸਥਾਵਾਂ ਨੂੰ, ਹਰ ਸਟੇਕਹੋਲਡਰ ਨੂੰ ਅਡਵਾਂਸ ਵਿੱਚ ਜਾਣਕਾਰੀ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਯਾਨੀ ਜਦੋਂ ਤੁਸੀਂ Challenge ਨੂੰ Identify ਕਰ ਲੈਂਦੇ ਹੋ ਤਾਂ Solution ਖੋਜ ਕੇ ਉਸ ’ਤੇ ਕੰਮ ਕਰਨਾ ਵੀ ਅਸਾਨ ਹੋ ਜਾਂਦਾ ਹੈ।

ਮੇਰੀ ਤੁਹਾਨੂੰ ਤਾਕੀਦ ਹੈ ਕਿ ਆਪ ਵੀ ਐਸੇ 5, 7, 10, ਜੋ ਵੀ ਤੁਹਾਨੂੰ ਠੀਕ ਲਗੇ, ਐਸੇ ਕਿਹੜੇ Challenges ਹਨ ਜੋ ਖੇਤਰ ਦੇ ਲੋਕਾਂ ਦੇ ਲਈ ਅਗਰ ਉਹ ਮੁਕਤੀ ਬਣ ਜਾਵੇ ਉਨ੍ਹਾਂ ਮੁਸੀਬਤਾਂ ਤੋਂ ਤਾਂ ਇੱਕ ਅਨੰਦ ਦੀ ਲਹਿਰ ਛਾ ਜਾਵੇਗੀ। ਸਰਕਾਰ ਦੇ ਪ੍ਰਤੀ ਵਿਸ਼ਵਾਸ ਵਧ ਜਾਵੇਗਾ। ਤੁਹਾਡੇ ਪ੍ਰਤੀ ਆਦਰ ਵਧ ਜਾਵੇਗਾ। ਅਤੇ ਮਨ ਵਿੱਚ ਤੈਅ ਕਰੋ, ਮੇਰੇ ਕਾਰਜਕਾਲ ਵਿੱਚ ਮੈਂ ਇਸ ਖੇਤਰ ਨੂੰ ਇਸ ਸਮੱਸਿਆ ਤੋਂ ਮੁਕਤ ਕਰਕੇ ਰਹਾਂਗਾ।

ਅਤੇ ਤੁਸੀਂ ਸੁਣਿਆ ਹੋਵੇਗਾ, ਸਾਡੇ ਇੱਥੇ ਸ਼ਾਸਤਰਾਂ ਵਿੱਚ ਸਵਾਂਤ ਸੁਖਾਯ ਦੀ ਬਾਤ ਕਹੀ ਗਈ ਹੈ। ਕਦੇ-ਕਦੇ ਜੀਵਨ ਵਿੱਚ ਅਨੇਕ ਕੰਮ ਕਰਨ ਦੇ ਬਾਅਦ ਵੀ ਜਿਤਨਾ ਅਨੰਦ ਨਹੀਂ ਮਿਲਦਾ ਹੈ ਇੱਕ-ਅੱਧਾ ਕੰਮ ਖ਼ੁਦ ਨੇ ਤੈਅ ਕੀਤਾ ਅਤੇ ਕੀਤਾ ਜਿਸ ਵਿੱਚ ਖ਼ੁਦ ਨੂੰ ਸੁਖ ਮਿਲਦਾ ਹੈ, ਅਨੰਦ ਮਿਲਦਾ ਹੈ, ਉਮੰਗਾਂ ਨਾਲ ਭਰ ਜਾਂਦੇ ਹਾਂ। ਕਦੇ ਥਕਾਨ ਨਹੀਂ ਲਗਦੀ ਹੈ। ਐਸਾ ਸਵਾਂਤ ਸੁਖਾਯ, ਇਸ ਦੀ ਅਨੁਭੂਤੀ ਜੇਕਰ ਇੱਕ ਚੈਲੇਂਜ, 2 ਚੈਲੇਂਜ, 5 ਚੈਲੇਂਜ ਉਠਾ ਕੇ ਉਸ ਨੂੰ ਪੂਰੀ ਤਰ੍ਹਾਂ ਨਿਰਮੂਲ ਕਰ ਦੇਣਗੇ ਤੁਹਾਡੇ ਪੂਰੇ resources ਦਾ ਉਪਯੋਗ ਕਰਦੇ ਹੋਏ ਜਾਂ ਤੁਹਾਡੇ ਅਨੁਭਵ ਦਾ ਉਪਯੋਗ ਕਰਦੇ ਹੋਏ, ਤੁਹਾਡੇ ਟੈਲੇਂਟ ਦਾ ਉਪਯੋਗ ਕਰਦੇ ਹੋਏ। ਤੁਸੀਂ ਦੇਖੋ ਜੀਵਨ ਸੰਤੋਸ਼ ਨਾਲ ਜੋ ਅੱਗੇ ਵਧਦਾ ਹੈ ਨਾ ਉਸ ਚੈਲੇਂਜ ਦੇ ਬਾਅਦ ਦੇ ਸਮਾਧਾਨ ਨਾਲ ਸੰਤੋਸ਼ ਦੀ ਜੋ ਤੀਬਰਤਾ ਹੁੰਦੀ ਹੈ ਉਹ ਕਈ ਗੁਣਾ ਸਮਰੱਥਾਵਾਨ ਹੁੰਦੀ ਹੈ।

ਤੁਹਾਡੇ ਕਾਰਜ ਵੀ ਐਸੇ ਹੋਣੇ ਚਾਹੀਦੇ ਹਨ ਜੋ ਮਨ ਨੂੰ ਸਕੂਨ ਪਹੁੰਚਾਉਣ, ਅਤੇ ਜਦੋਂ ਉਸ ਦਾ ਲਾਭਾਰਥੀ ਤੁਹਾਨੂੰ ਮਿਲੇ ਤਾਂ ਲਗੇ ਕਿ ਹਾਂ, ਇਹ ਸਾਹਬ ਸਨ ਨਾ, ਤਾਂ ਮੇਰਾ ਅੱਛਾ ਕੰਮ ਹੋ ਗਿਆ। ਤੁਹਾਨੂੰ ਇਸ ਖੇਤਰ ਨੂੰ ਛੱਡਣ ਦੇ ਵੀਹ ਸਾਲ ਬਾਅਦ ਵੀ ਉੱਥੋਂ ਦੇ ਲੋਕ ਯਾਦ ਕਰਨ, ਅਰੇ ਭਾਈ ਉਹ ਇੱਕ ਸਾਹਬ ਆਏ ਸਨ ਨਾ ਆਪਣੇ ਇਲਾਕੇ ਵਿੱਚ, ਇੱਕ ਬਹੁਤ ਪੁਰਾਣੀ ਸਮੱਸਿਆ ਦਾ ਸਮਾਧਾਨ ਕਰਕੇ ਗਏ। ਬਹੁਤ ਅੱਛਾ ਕੰਮ ਕਰਕੇ ਗਏ।

ਮੈਂ ਚਾਹਾਂਗਾ ਆਪ ਵੀ ਅਜਿਹੇ ਵਿਸ਼ੇ ਖੋਜਿਓ ਜਿਸ ਵਿੱਚ ਆਪ Qualitative Change ਲਿਆ ਪਾਓ। ਇਸ ਦੇ ਲਈ ਤੁਹਾਨੂੰ International studies ਖਗਾਂਲਣੀਆਂ ਪੈਣ ਤਾਂ ਉਹ ਕਰਿਓ, ਕਾਨੂੰਨ ਦਾ ਅਧਿਐਨ ਕਰਨਾ ਪਵੇ, ਤਾਂ ਉਹ ਕਰਿਓ, Technology ਦੀ ਮਦਦ ਲੈਣੀ ਪਵੇ ਤਾਂ ਉਹ ਵੀ ਕਰੋ, ਉਸ ਵਿੱਚ ਵੀ ਪਿੱਛੇ ਨਾ ਰਹਿਓ। ਆਪ ਸੋਚੋ, ਆਪ ਸੈਂਕੜੇ ਲੋਕਾਂ ਦੀ ਸ਼ਕਤੀ ਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਇਕੱਠਿਆਂ ਲਗੇਗੀ, ਆਪ 300-400 ਲੋਕ ਹੋ, ਯਾਨੀ ਦੇਸ਼ ਦੇ ਅੱਧੇ ਜ਼ਿਲ੍ਹਿਆਂ ਵਿੱਚ ਕਿਤੇ ਨਾ ਕਿਤੇ ਤੁਹਾਡੇ ਪੈਰ ਪੈਣ ਵਾਲੇ ਹਨ। ਮਤਲਬ ਅੱਧੇ ਹਿੰਦੁਸਤਾਨ ਵਿੱਚ ਆਪ ਇੱਕ ਨਵੀਂ ਆਸ਼ਾ ਨੂੰ ਜਨਮ ਦੇ ਸਕਦੇ ਹੋ ਮਿਲ ਕੇ। ਤਾਂ ਕਿਤਨਾ ਬੜਾ ਬਦਲਾਅ ਆਵੇਗਾ। ਤੁਸੀਂ ਇਕੱਲੇ ਨਹੀਂ ਹੋ, 400 ਜ਼ਿਲ੍ਹਿਆਂ ਵਿੱਚ ਤੁਹਾਡੀ ਇਹ ਸੋਚ, ਤੁਹਾਡਾ ਇਹ ਪ੍ਰਯਾਸ, ਤੁਹਾਡਾ ਇਹ ਕਦਮ, ਤੁਹਾਡਾ ਇਹ initiative ਅੱਧੇ ਹਿੰਦੁਸਤਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਸਾਥੀਓ,

ਸਿਵਿਲ ਸੇਵਾ ਦੇ transformation ਦੇ ਇਸ ਦੌਰ ਨੂੰ ਸਾਡੀ ਸਰਕਾਰ Reforms ਨਾਲ ਸਪੋਰਟ ਕਰ ਰਹੀ ਹੈ। ਮਿਸ਼ਨ ਕਰਮਯੋਗੀ ਅਤੇ ਆਰੰਭ ਪ੍ਰੋਗਰਾਮ ਇਸ ਦਾ ਹੀ ਇੱਕ ਹਿੱਸਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀ ਅਕੈਡਮੀ ਵਿੱਚ ਵੀ ਟ੍ਰੇਨਿੰਗ ਦਾ ਸਰੂਪ ਹੁਣ ਮਿਸ਼ਨ ਕਰਮਯੋਗੀ ‘ਤੇ ਅਧਾਰਿਤ ਕਰ ਦਿੱਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ, ਇਸ ਦਾ ਵੀ ਬਹੁਤ ਲਾਭ ਆਪ ਸਭ ਨੂੰ ਮਿਲੇਗਾ। ਇੱਕ ਹੋਰ ਗੱਲ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਤੁਸੀਂ ਇਹ ਪ੍ਰਾਰਥਨਾ ਜ਼ਰੂਰ ਕਰਿਓ ਕਿ ਭਵਿੱਖ ਵਿੱਚ ਤੁਹਾਨੂੰ ਕੋਈ ਅਸਾਨ ਕੰਮ ਨਾ ਮਿਲੇ। ਮੈਂ ਦੇਖ ਰਿਹਾ ਹਾਂ ਤੁਹਾਡੇ ਚਿਹਰੇ ਜਰਾ ਉਤਰ ਗਏ ਮੈਂ ਇਹ ਕਿਹਾ ਤਾਂ।

ਆਪ ਐਸੀ ਪ੍ਰਾਰਥਨਾ ਕਰੋ ਕਿ ਤੁਹਾਨੂੰ ਕੋਈ ਅਸਾਨ ਕੰਮ ਨਾ ਮਿਲੇ। ਤੁਹਾਨੂੰ ਲਗੇਗਾ ਕਿ ਇਹ ਐਸਾ ਕੈਸਾ ਪ੍ਰਧਾਨ ਮੰਤਰੀ ਹੈ, ਜੋ ਸਾਨੂੰ ਐਸੀ ਸਲਾਹ ਦੇ ਰਿਹਾ ਹੈ। ਆਪ ਹਮੇਸ਼ਾ ਖੋਜ-ਖਾਜ ਕਰਕੇ ਚੈਲੇਂਜਿੰਗ ਜੌਬ ਦਾ ਇੰਤਜ਼ਾਰ ਕਰੋ। ਆਪ ਕੋਸ਼ਿਸ਼ ਕਰੋ ਕਿ ਤੁਹਾਨੂੰ ਚੈਲੇਂਜਿੰਗ ਜੌਬ ਮਿਲੇ। Challenging Job ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ। ਆਪ ਜਿਤਨਾ Comfort Zone ਵਿੱਚ ਜਾਣ ਦੀ ਸੋਚੋਗੇ, ਉਤਨਾ ਹੀ ਆਪਣੀ ਪ੍ਰਗਤੀ ਅਤੇ ਦੇਸ਼ ਦੀ ਪ੍ਰਗਤੀ ਨੂੰ ਰੋਕੋਗੇ।

ਤੁਹਾਡੇ ਜੀਵਨ ਵਿੱਚ ਠਹਿਰਾਅ ਆ ਜਾਵੇਗਾ। ਕੁਝ ਸਾਲ ਦੇ ਬਾਅਦ ਤੁਹਾਡਾ ਜੀਵਨ ਹੀ ਤੁਹਾਡੇ ਲਈ ਬੋਝ ਬਣ ਜਾਵੇਗਾ। ਹਾਲੇ ਉਮਰ ਦੇ ਉਸ ਪੜਾਅ ‘ਤੇ ਹੋ ਆਪ ਜਦੋਂ ਉਮਰ ਤੁਹਾਡੇ ਨਾਲ ਹੈ। ਹੁਣ Risk Taking Capacity ਸਭ ਤੋਂ ਅਧਿਕ ਇਸ ਉਮਰ ਵਿੱਚ ਹੁੰਦੀ ਹੈ। ਤੁਸੀਂ ਜਿਤਨਾ ਪਿਛਲੇ 20 ਸਾਲ ਵਿੱਚ ਸਿੱਖਿਆ ਹੈ, ਉਸ ਤੋਂ ਜ਼ਿਆਦਾ ਆਪ ਅਗਰ ਚੈਲੇਂਜਿੰਗ ਜੌਬ ਨਾਲ ਜੁੜੋਗੇ ਤਾਂ ਅਗਲੇ 2-4 ਸਾਲ ਵਿੱਚ ਸਿੱਖੋਗੇ। ਅਤੇ ਇਹ ਜੋ ਸਬਕ ਤੁਹਾਨੂੰ ਮਿਲਣਗੇ, ਉਹ ਅਗਲੇ 20-25 ਸਾਲ ਤੱਕ ਤੁਹਾਡੇ ਕੰਮ ਆਉਣਗੇ।

ਸਾਥੀਓ,

ਆਪ ਭਲੇ ਅਲੱਗ-ਅਲੱਗ ਰਾਜਾਂ ਤੋਂ ਹੋ, ਅਲੱਗ-ਅਲੱਗ ਸਮਾਜਿਕ ਪਰਿਵੇਸ਼ ਤੋਂ ਹੋ, ਲੇਕਿਨ ਆਪ ਏਕ ਭਾਰਤ-ਸ਼੍ਰੇਸ਼ਠ ਭਾਰਤ ਨੂੰ ਸਸ਼ਕਤ ਕਰਨ ਵਾਲੀਆਂ ਕੜੀਆਂ ਵੀ ਹੋ। ਮੈਨੂੰ ਵਿਸ਼ਵਾਸ ਹੈ, ਤੁਹਾਡਾ ਸੇਵਾ ਭਾਵ, ਤੁਹਾਡੇ ਵਿਅਕਤਿੱਤਵ ਦੀ ਵਿਨਮਰਤਾ, ਤੁਹਾਡੀ ਇਮਾਨਦਾਰੀ, ਆਉਣ ਵਾਲੇ ਵਰ੍ਹਿਆਂ ਵਿੱਚ ਤੁਹਾਡੀ ਇੱਕ ਅਲੱਗ ਪਹਿਚਾਣ ਬਣਾਵੇਗੀ। ਅਤੇ ਸਾਥੀਓ, ਆਪ ਖੇਤਰ ਵੱਲ ਜਾਣ ਵਾਲੇ ਹੋ ਤਦ, ਮੈਂ ਬਹੁਤ ਪਹਿਲਾਂ ਹੀ ਸੁਝਾਅ ਦਿੱਤਾ ਸੀ ਮੈਨੂੰ ਮਾਲੂਮ ਨਹੀਂ ਇਸ ਵਾਰ ਹੋਇਆ ਹੈ ਕਿ ਨਹੀਂ ਹੋਇਆ ਹੈ ਜੋ ਜਦੋਂ ਅਕੈਡਮੀ ਵਿੱਚ ਆਉਂਦੇ ਹੋ ਤਾਂ ਆਪ ਇੱਕ ਲੰਬਾ ਨਿਬੰਧ ਲਿਖੋ ਕਿ ਇਸ ਫੀਲਡ ਵਿੱਚ ਆਉਣ ਦੇ ਪਿੱਛੇ ਤੁਹਾਡੀ ਸੋਚ ਕੀ ਸੀ, ਸੁਪਨਾ ਕੀ ਸੀ, ਸੰਕਲਪ ਕੀ ਸੀ।

ਆਪ ਆਖਰਕਾਰ ਇਸ ਧਾਰਾ ਵਿੱਚ ਕਿਉਂ ਆਏ ਹੋ। ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੀਵਨ ਨੂੰ ਇਸ ਸੇਵਾ ਦੇ ਮਾਧਿਅਮ ਨਾਲ ਤੁਸੀਂ ਕਿੱਥੇ ਪਹੁੰਚਾਉਣਾ ਚਾਹੁੰਦੇ ਹੋ। ਤੁਹਾਡੀ ਸੇਵਾ ਦਾ ਖੇਤਰ ਹੈ ਉਸ ਨੂੰ ਕਿੱਥੇ ਪਹੁੰਚਾਉਗੇ। ਉਸ ਦਾ ਇੱਕ ਲੰਬਾ Essay ਲਿਖ ਕੇ ਤੁਸੀਂ ਅਕੈਡਮੀ ਨੂੰ ਜਾਇਓ। ਕਲਾਊਡ ਵਿੱਚ ਰੱਖ ਦਿੱਤਾ ਜਾਵੇ ਉਸ ਨੂੰ। ਅਤੇ ਹੁਣ ਆਪ 25 ਸਾਲ ਪੂਰਾ ਕਰਨ ਦੇ ਬਾਅਦ, 50 ਸਾਲ ਪੂਰਾ ਕਰਨ ਦੇ ਬਾਅਦ, ਤੁਹਾਡੇ ਇੱਥੇ 50 ਸਾਲ ਦੇ ਬਾਅਦ ਸ਼ਾਇਦ ਇੱਕ ਕਾਰਜਕ੍ਰਮ ਹੁੰਦਾ ਹੈ।

ਹਰ ਵਰ੍ਹੇ ਜੋ 50 ਸਾਲ ਜਿਨ੍ਹਾਂ ਨੂੰ ਮੰਸੂਰੀ ਛੱਡੇ ਹੋਏ ਹੁੰਦਾ ਹੈ, ਉਹ ਦੁਬਾਰਾ 50 ਸਾਲ ਦੇ ਬਾਅਦ ਆਉਂਦੇ ਹਨ। ਆਪ 50 ਸਾਲ ਦੇ ਬਾਅਦ, 25 ਸਾਲ ਦੇ ਬਾਅਦ ਜੋ ਪਹਿਲਾ Essay ਲਿਖਿਆ ਹੈ ਨਾ ਉਸ ਨੂੰ ਪੜ੍ਹ ਲਵੋ। ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਆਏ ਸਨ, ਜੋ ਲਕਸ਼ ਤੈਅ ਕਰਕੇ ਆਏ ਸਨ, 25 ਸਾਲ ਬਾਅਦ ਉਸ Essay ਨੂੰ ਫਿਰ ਪੜ੍ਹ ਕੇ ਜਰਾ ਹਿਸਾਬ ਲਗਾਓ ਕਿ ਆਪ ਸਚਮੁੱਚ ਵਿੱਚ ਜਿਸ ਕੰਮ ਦੇ ਲਈ ਚਲੇ ਸੀ, ਉਸੇ ਦਿਸ਼ਾ ਵਿੱਚ ਹੋ ਜਾਂ ਕਿਤੇ ਭਟਕ ਗਏ ਹੋ। ਹੋ ਸਕਦਾ ਹੈ ਤੁਹਾਡੇ ਅੱਜ ਦੇ ਵਿਚਾਰ 20 ਸਾਲ ਦੇ ਬਾਅਦ ਤੁਹਾਡੇ ਹੀ ਗੁਰੂ ਬਣ ਜਾਣਗੇ। ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪ ਨਾ ਲਿਖਿਆ ਹੋਵੇ ਤਾਂ ਉੱਥੇ ਲਿਖ ਕੇ ਹੀ ਇਹ ਕੈਂਪਸ ਛੱਡ ਕੇ ਜਾਇਓ।

ਦੂਸਰਾ ਮੇਰਾ ਇਸ ਕੈਂਪਸ ਵਿੱਚ ਅਤੇ ਡਾਇਰੈਕਟਰ ਵਗੈਰਾ ਨੂੰ ਤਾਕੀਦ ਹੈ ਕਿ ਤੁਹਾਡੀ ਟ੍ਰੇਨਿੰਗ ਦੇ ਬਹੁਤ ਸਾਰੇ ਖੇਤਰ ਹਨ, ਤੁਹਾਡੇ ਇੱਥੇ ਲਾਇਬ੍ਰੇਰੀ ਹੈ ਸਭ ਹੈ, ਲੇਕਿਨ ਦੋ ਚੀਜ਼ਾਂ ਨੂੰ ਤੁਹਾਡੀ ਟ੍ਰੇਨਿੰਗ ਵਿੱਚ ਜੋੜਨਾ ਚਾਹੀਦਾ ਹੈ, ਇੱਕ Artificial Intelligence ਦਾ ਇੱਕ ਚੰਗਾ ਲੈਬ ਸਾਡੇ ਇੱਥੇ ਹੋਣਾ ਚਾਹੀਦਾ ਹੈ ਅਤੇ ਸਾਡੇ ਸਾਰੇ ਅਫਸਰਾਂ ਨੂੰ ਟ੍ਰੇਨਿੰਗ ਦਾ ਉਹ ਹਿੱਸਾ ਬਣਾਉਣਾ ਚਾਹੀਦਾ ਹੈ।

ਉਸੇ ਪ੍ਰਕਾਰ ਨਾਲ ਇੱਕ Data Governance ਇੱਕ ਥੀਮ ਦੇ ਰੂਪ ਵਿੱਚ ਸਾਡੇ ਸਾਰੇ trainees ਦੀ ਟ੍ਰੇਨਿੰਗ ਦਾ ਹਿੱਸਾ ਹੋਣਾ ਚਾਹੀਦਾ ਹੈ, Data Governance. ਆਉਣ ਵਾਲਾ ਸਮਾਂ ਡੇਟਾ ਇੱਕ ਬਹੁਤ ਵੱਡੀ ਸ਼ਕਤੀ ਬਣ ਚੁੱਕਿਆ ਹੈ। ਸਾਨੂੰ Data Governance ਦੀ ਹਰ ਚੀਜ਼ ਨੂੰ ਸਿੱਖਣਾ, ਸਮਝਣਾ ਹੋਵੇਗਾ ਅਤੇ ਜਿੱਥੇ ਜਾਈਏ ਉੱਥੇ ਲਾਗੂ ਕਰਨਾ ਹੋਵੇਗਾ। ਇਨ੍ਹਾਂ ਦੋ ਚੀਜ਼ਾਂ ਨੂੰ ਵੀ ਅਗਰ ਆਪ ਜੋੜੋ.... ਠੀਕ ਹੈ ਇਹ ਲੋਕ ਤਾਂ ਜਾ ਰਹੇ ਹਨ ਇਨ੍ਹਾਂ ਨੂੰ ਤਾਂ ਸ਼ਾਇਦ ਨਸੀਬ ਨਹੀਂ ਹੋਵੇਗਾ, ਲੇਕਿਨ ਆਉਣ ਵਾਲੇ ਲੋਕਾਂ ਦੇ ਲਈ ਹੋਵੇਗਾ।

ਅਤੇ ਦੂਸਰਾ, ਹੋ ਸਕੇ ਤਾਂ ਇਹ ਤੁਹਾਡਾ ਜੋ ਕਰਮਯੋਗੀ ਮਿਸ਼ਨ ਚਲਦਾ ਹੈ ਉਸ ਵਿੱਚ Data Governance ਦਾ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਹੋਵੇ, ਔਨਲਾਈਨ ਲੋਕ exam ਦੇਣ, ਸਰਟੀਫਿਕੇਟ ਪ੍ਰਾਪਤ ਕਰਨ। Artificial Intelligence ਦਾ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਹੋਵੇ। ਉਸ ਦਾ ਔਨਲਾਈਨ exam ਦੇਣ, ਬਿਊਰੋਕ੍ਰੇਸੀ ਦੇ ਲੋਕ ਹੀ exam ਦੇਣ, ਸਰਟੀਫਿਕੇਟ ਪ੍ਰਾਪਤ ਕਰਨ। ਤਾਂ ਧੀਰੇ -ਧੀਰੇ ਇੱਕ culture ਆਧੁਨਿਕ ਭਾਰਤ ਦਾ ਜੋ ਸੁਪਨਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਬਹੁਤ ਕੰਮ ਆਵੇਗਾ।

ਸਾਥੀਓ,

ਮੈਨੂੰ ਚੰਗਾ ਲਗਦਾ ਹੈ, ਮੈਂ ਰੂਬਰੂ ਵਿੱਚ ਤੁਹਾਡੇ ਦਰਮਿਆਨ ਆਉਂਦਾ, ਕੁਝ ਸਮਾਂ ਆਪ ਲੋਕਾਂ ਦੇ ਨਾਲ ਬਿਤਾਉਂਦਾ। ਅਤੇ ਫਿਰ ਕੁਝ ਗੱਲਾਂ ਕਰਦਾ ਤਾਂ ਹੋ ਸਕਦਾ ਹੈ ਅਤੇ ਜ਼ਿਆਦਾ ਅਨੰਦ ਆਉਂਦਾ। ਲੇਕਿਨ ਸਮੇਂ ਦੇ ਅਭਾਵ ਕਰਕੇ, ਪਾਰਲੀਮੈਂਟ ਵੀ ਚਲ ਰਹੀ ਹੈ। ਤਾਂ ਕੁਝ ਕਠਿਨਾਈਆਂ ਹੋਣ ਦੇ ਕਾਰਨ ਮੈਂ ਆ ਨਹੀਂ ਸਕਿਆ ਹਾਂ। ਲੇਕਿਨ ਫਿਰ ਵੀ ਟੈਕਨੋਲੋਜੀ ਮਦਦ ਕਰ ਰਹੀ ਹੈ, ਆਪ ਸਭ ਦੇ ਦਰਸ਼ਨ ਵੀ ਮੈਂ ਕਰ ਰਿਹਾ ਹਾਂ। ਤੁਹਾਡੇ ਚੇਹਰੇ ਦੇ ਹਾਵਭਾਵ ਪੜ੍ਹ ਪਾ ਰਿਹਾ ਹਾਂ। ਅਤੇ ਮੇਰੇ ਮਨ ਵਿੱਚ ਜੋ ਵਿਚਾਰ ਹਨ ਉਹ ਤੁਹਾਡੇ ਸਾਹਮਣੇ ਮੈਂ ਪ੍ਰਸਤੁਤ ਕਰ ਰਿਹਾ ਹਾਂ।

ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਵਧਾਈ।

ਧੰਨਵਾਦ!!

  • krishangopal sharma Bjp December 18, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
  • krishangopal sharma Bjp December 18, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
  • krishangopal sharma Bjp December 18, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
  • Chandra Kant Dwivedi December 05, 2024

    जय हिन्द जय भारत
  • JBL SRIVASTAVA July 04, 2024

    नमो नमो
  • MLA Devyani Pharande February 17, 2024

    जय श्रीराम
  • Vaishali Tangsale February 15, 2024

    🙏🏻🙏🏻👏🏻
  • Mahendra singh Solanki Loksabha Sansad Dewas Shajapur mp November 04, 2023

    Jay shree Ram
  • Laxman singh Rana July 30, 2022

    namo namo 🇮🇳🙏🚩
  • Laxman singh Rana July 30, 2022

    namo namo 🇮🇳🙏🌷
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Average Electricity Supply Rises: 22.6 Hours In Rural Areas, 23.4 Hours in Urban Areas

Media Coverage

India’s Average Electricity Supply Rises: 22.6 Hours In Rural Areas, 23.4 Hours in Urban Areas
NM on the go

Nm on the go

Always be the first to hear from the PM. Get the App Now!
...
PM pays tributes to revered Shri Kushabhau Thackeray in Bhopal
February 23, 2025

Prime Minister Shri Narendra Modi paid tributes to the statue of revered Shri Kushabhau Thackeray in Bhopal today.

In a post on X, he wrote:

“भोपाल में श्रद्धेय कुशाभाऊ ठाकरे जी की प्रतिमा पर श्रद्धा-सुमन अर्पित किए। उनका जीवन देशभर के भाजपा कार्यकर्ताओं को प्रेरित करता रहा है। सार्वजनिक जीवन में भी उनका योगदान सदैव स्मरणीय रहेगा।”