ਜੈ ਜਗਨਨਾਥ!
ਜੈ ਜਗਨਨਾਥ!
ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਸ਼੍ਰੀਮਾਨ ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਓਡੀਆ ਸਮਾਜ ਸੰਸਥਾ ਦੇ ਪ੍ਰਧਾਨ ਸ਼੍ਰੀ ਸਿਧਾਰਥ ਪ੍ਰਧਾਨ ਜੀ (Shri Siddharth Pradhan), ਓਡੀਆ ਸਮਾਜ ਦੇ ਹੋਰ ਅਧਿਕਾਰੀ, ਓਡੀਸ਼ਾ ਦੇ ਸਾਰੇ ਕਲਾਕਾਰ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਓਡੀਸ਼ਾ ਦੇ ਮੇਰੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਮੇਰਾ ਨਮਸਕਾਰ ਅਤੇ ਜੁਹਾਰ। ਮੈਨੂੰ ਓਡੀਸ਼ਾ ਦੇ ਸੱਭਿਆਚਾਰ ਦੇ ਮਹਾਕੁੰਭ, ਓਡੀਸ਼ਾ ਪਰਵ 2024 ਦੇ ਸ਼ਾਨਦਾਰ ਜਸ਼ਨ ਦਾ ਹਿੱਸਾ ਬਣਨ ‘ਤੇ ਮਾਣ ਹੈ। ਆਪ ਸਭ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ। (ओडिशा र सबू भाईओ भउणी मानंकु मोर नमस्कार, एबंग जुहार। ओड़िया संस्कृति के महाकुंभ ‘ओड़िशा पर्व 2024’ कू आसी मँ गर्बित। आपण मानंकु भेटी मूं बहुत आनंदित। )
(ਓਡੀਸ਼ਾ ਰ ਸਬੁ ਭਾਈਓ ਭਉਣੀ ਮਾਨੰਕੁ ਮੋਰ ਨਮਸਕਾਰ, ਏਬੰਗ ਜੁਹਾਰ। ਓਡੀਸ਼ਾ ਸੰਸਕ੍ਰਿਤੀ ਕੇ ਮਹਾਕੁੰਭ ‘ਓਡੀਸ਼ਾ ਪਰਵ 2024’ ਕੂ ਆਸੀ ਮੰ ਗਰਬਿਤ। ਆਪਣ ਮਾਨੰਕੁ ਭੇਟੀ ਮੂੰ ਬਹੁਤ ਆਨੰਦਿਤ।)
ਮੈਂ ਆਪ ਸਭ ਨੂੰ ਅਤੇ ਓਡੀਸ਼ਾ ਦੇ ਸਾਰੇ ਲੋਕਾਂ ਨੂੰ ਓਡੀਸ਼ਾ ਪਰਵ ਦੀਆਂ ਬਹੁਤ - ਬਹੁਤ ਵਧਾਈਆਂ ਦਿੰਦਾ ਹਾਂ। ਇਸ ਸਾਲ ਸਵਭਾਵ ਕਵੀ ਗੰਗਾਧਰ ਮੇਹੇਰ(Swabhaba Kabi Gangadhar Meher) ਦੀ ਪੁਣਤਿਥੀ ਦਾ ਸ਼ਤਾਬਦੀ ਵਰ੍ਹਾ ਭੀ ਹੈ। ਮੈਂ ਇਸ ਅਵਸਰ ‘ਤੇ ਉਨ੍ਹਾਂ ਦੀ ਮੁੜ ਯਾਦ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਭਕਤ ਦਾਸੀਆ ਬਾਉਰੀ ਜੀ, ਭਕਤ ਸਾਲਬੇਗ ਜੀ (Bhakta Dasia Bauri ji, Bhakta Salabega ji), ਓਡੀਆ ਭਾਗਵਤ ਦੀ ਰਚਨਾ ਕਰਨ ਵਾਲੇ ਸ਼੍ਰੀ ਜਗਨਨਾਥ ਦਾਸ ਜੀ ਨੂੰ ਭੀ ਆਦਰਪੂਰਵਕ ਨਮਨ ਕਰਦਾ ਹਾਂ।
ਓਡੀਸ਼ਾ ਨਿਜਰ ਸਾਂਸਕ੍ਰਿਤਕ ਵਿਵਿਧਤਾ ਦੁਆਰਾ ਭਾਰਤਕੁ ਜੀਬੰਤ ਰਖਿਬਾਰੇ ਬਹੁਤ ਬੜ ਭੂਮਿਕਾ ਪ੍ਰਤਿਪਾਦਨ ਕਰਿਛਿ। (ओडिशा निजर सांस्कृतिक विविधता द्वारा भारतकु जीबन्त रखिबारे बहुत बड़ भूमिका प्रतिपादन करिछि। )
ਸਾਥੀਓ,
ਓਡੀਸ਼ਾ ਹਮੇਸ਼ਾ ਤੋਂ ਸੰਤਾਂ ਅਤੇ ਵਿਦਵਾਨਾਂ ਦੀ ਧਰਤੀ ਰਹੀ ਹੈ। ਸਰਲ ਮਹਾਭਾਰਤ , ਓਡੀਆ ਭਾਗਵਤ … ਸਾਡੇ ਧਰਮਗ੍ਰੰਥਾਂ ਨੂੰ ਜਿਸ ਤਰ੍ਹਾਂ ਇੱਥੇ ਦੇ ਵਿਦਵਾਨਾਂ ਨੇ ਲੋਕਭਾਸ਼ਾ ਵਿੱਚ ਘਰ-ਘਰ ਪਹੁੰਚਾਇਆ, ਜਿਸ ਤਰ੍ਹਾਂ ਰਿਸ਼ੀਆਂ ਦੇ ਵਿਚਾਰਾਂ ਤੋਂ ਜਨ-ਜਨ ਨੂੰ ਜੋੜਿਆ …. ਉਸ ਨੇ ਭਾਰਤ ਦੀ ਸੱਭਿਆਚਾਰਕ ਸਮ੍ਰਿੱਧੀ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ। ਓਡੀਆ ਭਾਸ਼ਾ ਵਿੱਚ ਮਹਾਪ੍ਰਭੁ ਜਗਨਨਾਥ ਜੀ ਨਾਲ ਜੁੜਿਆ ਕਿਤਨਾ ਬੜਾ ਸਾਹਿਤ ਹੈ। ਮੈਨੂੰ ਭੀ ਉਨ੍ਹਾਂ ਦੀ ਇੱਕ ਗਾਥਾ ਹਮੇਸ਼ਾ ਯਾਦ ਰਹਿੰਦੀ ਹੈ। ਮਹਾਪ੍ਰਭੁ ਆਪਣੇ ਸ਼੍ਰੀ ਮੰਦਿਰ ਤੋਂ ਬਾਹਰ ਆਏ ਸਨ ਅਤੇ ਉਨ੍ਹਾਂ ਨੇ ਖ਼ੁਦ ਯੁੱਧ ਦੀ ਅਗਵਾਈ ਕੀਤੀ ਸੀ।
ਤਦ ਯੁੱਧਭੂਮੀ ਦੀ ਤਰਫ਼ ਜਾਂਦੇ ਸਮੇਂ ਮਹਾਪ੍ਰਭੁ ਸ਼੍ਰੀ ਜਗਨਨਾਥ ਨੇ ਆਪਣੀ ਭਕਤ ‘ਮਾਣਿਕਾ ਗੌਉਡੁਣੀ’ (Manika Gauduni) ਦੇ ਹੱਥੀਂ ਦਹੀ ਖਾਇਆ ਸੀ। ਇਹ ਕਥਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਨੇਕ ਨੀਅਤ ਨਾਲ ਕੰਮ ਕਰੀਏ, ਤਾਂ ਉਸ ਕੰਮ ਦੀ ਅਗਵਾਈ ਖ਼ੁਦ ਈਸ਼ਵਰ ਕਰਦੇ ਹਨ। ਹਮੇਸ਼ਾ, ਹਰ ਸਮੇਂ, ਹਰ ਹਾਲਾਤ ਵਿੱਚ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਇਕੱਲੇ ਹਾਂ, ਅਸੀਂ ਹਮੇਸ਼ਾ ‘ਪਲੱਸ ਵੰਨ’ ਹੁੰਦੇ ਹਾਂ, ਪ੍ਰਭੁ ਸਾਡੇ ਨਾਲ ਹੁੰਦੇ ਹਨ, ਈਸ਼ਵਰ ਹਮੇਸ਼ਾ ਸਾਡੇ ਨਾਲ ਹੁੰਦੇ ਹਨ।
ਸਾਥੀਓ,
ਓਡੀਸ਼ਾ ਦੇ ਸੰਤ ਕਵੀ ਭੀਮ ਭੋਈ (Bhima Bhoi) ਨੇ ਕਿਹਾ ਸੀ-ਮੋ ਜੀਵਨ ਪਛੇ ਨਰਕੇ ਪਡਿਥਾਉ ਜਗਤ ਉੱਧਾਰ ਹੇਉ (मो जीवन पछे नर्के पडिथाउ जगत उद्धार हेउ।)। ਭਾਵ ਇਹ ਕਿ ਮੈਨੂੰ ਚਾਹੇ ਜਿਤਨੇ ਹੀ ਦੁਖ ਕਿਉਂ ਨਾ ਉਠਾਉਣੇ ਪੈਣ … ਲੇਕਿਨ ਜਗਤ ਦਾ ਉੱਧਾਰ ਹੋਵੇ। ਇਹੀ ਓਡੀਸ਼ਾ ਦੀ ਸੰਸਕ੍ਰਿਤੀ ਭੀ ਹੈ। ਓਡੀਸ਼ਾ ਸਬੁ ਜੁਗਰੇ ਸਮਗ ਰਾਸ਼ਟਰ ਏਬਂ ਪੂਰਾ ਮਾਨਬ ਸਮਾਜ ਰ ਸੇਬਾ ਕਰਿਛੀ (ओडिशा सबु जुगरे समग्र राष्ट्र एबं पूरा मानब समाज र सेबा करिछी।) ਇੱਥੇ ਪੁਰੀ ਧਾਮ ਨੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜਬੂਤ ਬਣਾਇਆ। ਓਡੀਸ਼ਾ ਦੀਆਂ ਵੀਰ ਸੰਤਾਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਭੀ ਵਧ-ਚੜ੍ਹ ਕੇ ਦੇਸ਼ ਨੂੰ ਦਿਸ਼ਾ ਦਿਖਾਈ ਸੀ। ਪਾਇਕਾ ਕ੍ਰਾਂਤੀ ਦੇ ਸ਼ਹੀਦਾਂ ਦਾ ਰਿਣ, ਅਸੀਂ ਕਦੇ ਨਹੀਂ ਚੁਕਾਅ ਸਕਦੇ। ਇਹ ਮੇਰੀ ਸਰਕਾਰ ਦਾ ਸੁਭਾਗ ਹੈ ਕਿ ਉਸ ਨੇ ਪਾਇਕਾ ਕ੍ਰਾਂਤੀ ‘ਤੇ ਸਮਾਰਕ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦਾ ਅਵਸਰ ਮਿਲਿਆ ਸੀ।
ਸਾਥੀਓ,
ਉਤਕਲ ਕੇਸ਼ਰੀ ਹਰੇ ਕ੍ਰਿਸ਼ਨ ਮਹਿਤਾਬ ਜੀ(Utkal Keshari Harekrushna Mahatab) ਦੇ ਯੋਗਦਾਨ ਨੂੰ ਭੀ ਇਸ ਸਮੇਂ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਅਸੀਂ ਵਿਆਪਕ ਪੱਧਰ ‘ਤੇ ਉਨ੍ਹਾਂ ਦੀ 125ਵੀਂ ਜਯੰਤੀ ਮਨਾ ਰਹੇ ਹਾਂ। ਅਤੀਤ ਤੋਂ ਲੈ ਕੇ ਅੱਜ ਤੱਕ, ਓਡੀਸ਼ਾ ਨੇ ਦੇਸ਼ ਨੂੰ ਕਿਤਨੀ ਸਮਰੱਥ ਅਗਵਾਈ ਦਿੱਤੀ ਹੈ, ਇਹ ਭੀ ਸਾਡੇ ਸਾਹਮਣੇ ਹੈ। ਅੱਜ ਓਡੀਸ਼ਾ ਦੀ ਬੇਟੀ… ਆਦਿਵਾਸੀ ਸਮੁਦਾਇ ਦੀ ਦ੍ਰੌਪਦੀ ਮੁਰਮੂ ਜੀ ਭਾਰਤ ਦੇ ਰਾਸ਼ਟਰਪਤੀ ਹਨ। ਇਹ ਸਾਡੇ ਸਭ ਲਈ ਬਹੁਤ ਹੀ ਗਰਵ(ਮਾਣ) ਦੀ ਬਾਤ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਅੱਜ ਭਾਰਤ ਵਿੱਚ ਆਦਿਵਾਸੀ ਕਲਿਆਣ ਦੀਆਂ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਸ਼ੁਰੂ ਹੋਈਆਂ ਹਨ, ਅਤੇ ਇਹ ਯੋਜਨਾਵਾਂ ਸਿਰਫ਼ ਓਡੀਸ਼ਾ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਆਦਿਵਾਸੀ ਸਮਾਜ ਦਾ ਹਿਤ ਕਰ ਰਹੀਆਂ ਹਨ।
ਸਾਥੀਓ,
ਓਡੀਸ਼ਾ, ਮਾਤਾ ਸੁਭੱਦਰਾ ਦੇ ਰੂਪ ਵਿੱਚ ਨਾਰੀਸ਼ਕਤੀ ਅਤੇ ਉਸ ਦੀ ਸਮਰਥਾ ਦੀ ਧਰਤੀ ਹੈ। ਓਡੀਸ਼ਾ ਤਦ ਅੱਗੇ ਵਧੇਗਾ, ਜਦੋਂ ਓਡੀਸ਼ਾ ਦੀਆਂ ਮਹਿਲਾਵਾਂ ਅੱਗੇ ਵਧਣਗੀਆਂ। ਇਸ ਲਈ, ਕੁਝ ਹੀ ਦਿਨ ਪਹਿਲੇ ਮੈਂ ਓਡੀਸ਼ਾ ਦੀਆਂ ਆਪਣੀਆਂ ਮਾਤਾਵਾਂ - ਭੈਣਾਂ ਲਈ ਸੁਭੱਦਰਾ ਯੋਜਨਾ(Subhadra Yojana) ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਬਹੁਤ ਬੜਾ ਲਾਭ ਓਡੀਸ਼ਾ ਦੀਆਂ ਮਹਿਲਾਵਾਂ ਨੂੰ ਮਿਲੇਗਾ। ਉਤਕਲਰ ਏਹੀ ਮਹਾਨ ਸਪੁੱਤਰ ਮਾਨੰਕਰ ਬਿਸਯਰੇ ਦੇਸ਼ ਜਾਣੂ, ਏਬੰ ਸੇਮਾਨੰਕ ਜੀਬਨ ਰੁ ਪ੍ਰੇਰਣਾ ਨੇਉ, ਏਥੀ ਨਿਮੰਤੇ ਏਪਰੀ ਆਯੌਜਨਰ ਬਹੁਤ ਅਧਿਕ ਗੁਰੁਤਵ ਰਹਿਛਿ (उत्कलर एही महान सुपुत्र मानंकर बिसयरे देश जाणू, एबं सेमानंक जीबन रु प्रेरणा नेउ, एथी निमन्ते एपरी आयौजनर बहुत अधिक गुरुत्व रहिछि । )
ਸਾਥੀਓ,
ਇਸ ਉਤਕਲ ਨੇ ਭਾਰਤ ਦੀ ਸਮੁੰਦਰੀ ਸਮਰਥਾ ਨੂੰ ਨਵਾਂ ਵਿਸਤਾਰ ਦਿੱਤਾ ਸੀ। ਕੱਲ੍ਹ ਹੀ ਓਡੀਸ਼ਾ ਵਿੱਚ ਬਾਲੀ ਯਾਤਰਾ ਦਾ ਸਮਾਪਨ ਹੋਇਆ ਹੈ। ਇਸ ਵਾਰ ਭੀ 15 ਨਵੰਬਰ ਨੂੰ ਕਾਰਤਿਕ ਪੂਰਣਿਮਾ ਦੇ ਦਿਨ ਤੋਂ ਕਟਕ ਵਿੱਚ ਮਹਾਨਦੀ ਦੇ ਤਟ ‘ਤੇ ਇਸ ਦਾ ਸ਼ਾਨਦਾਰ ਆਯੋਜਨ ਹੋ ਰਿਹਾ ਸੀ। ਬਾਲੀ ਜਾਤਰਾ ਪ੍ਰਤੀਕ ਹੈ ਕਿ ਭਾਰਤ ਦੀ, ਓਡੀਸ਼ਾ ਦੀ ਸਮੁੰਦਰੀ ਸਮਰੱਥਾ ਕੀ ਸੀ। ਸੈਕੜੋ ਵਰ੍ਹੇ ਪਹਿਲੇ ਜਦੋਂ ਅੱਜ ਜਿਹੀ ਟੈਕਨੋਲੋਜੀ ਨਹੀਂ ਸੀ, ਤਦ ਭੀ ਇੱਥੋਂ ਦੇ ਨਾਵਿਕਾਂ ਨੇ ਸਮੁੰਦਰ ਨੂੰ ਪਾਰ ਕਰਨ ਦਾ ਸਾਹਸ ਦਿਖਾਇਆ।
ਸਾਡੇ ਇੱਥੇ ਦੇ ਵਪਾਰੀ ਜਹਾਜ਼ਾ ‘ਤੇ ਇੰਡੋਨੇਸ਼ੀਆ ਦੇ ਬਾਲੀ, ਸੁਮਾਤਰਾ, ਜਾਵਾ ਜਿਹੇ ਸਥਾਨਾਂ ਦੀਆਂ ਯਾਤਰਾਵਾਂ ਕਰਦੇ ਸਨ। ਇਨ੍ਹਾਂ ਯਾਤਰਾਵਾਂ ਦੇ ਮਾਧਿਅਮ ਨਾਲ ਵਪਾਰ ਭੀ ਹੋਇਆ ਅਤੇ ਸੰਸਕ੍ਰਿਤੀ ਭੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚੀ। ਆਜੀ ਵਿਕਸਿਤ ਭਾਰਤਰ ਸੰਕਲਪਰ ਸਿੱਧੀ ਨਿਮੰਤੇ ਓਡਿਸ਼ਾਰ ਸਾਮੁਦ੍ਰਿਕ ਸ਼ਕਤੀਰ ਮਹੱਤਵਪੂਰਣ ਭੂਮਿਕਾ ਅਛਿ(आजी विकसित भारतर संकल्पर सिद्धि निमन्ते ओडिशार सामुद्रिक शक्तिर महत्वपूर्ण भूमिका अछि)।
ਸਾਥੀਓ,
ਓਡੀਸ਼ਾ ਨੂੰ ਨਵੀਂ ਉਚਾਈ ਤੱਕ ਲੈ ਜਾਣ ਦੇ ਲਈ 10 ਸਾਲ ਤੋਂ ਚਲ ਰਹੇ ਅਨਵਰਤ(ਨਿਰੰਤਰ) ਪ੍ਰਯਾਸ…. ਅੱਜ ਓਡੀਸ਼ਾ ਦੇ ਲਈ ਨਵੇਂ ਭਵਿੱਖ ਦੀ ਉਮੀਦ ਬਣ ਰਹੇ ਹਨ। 2024 ਵਿੱਚ ਓਡੀਸ਼ਾਵਾਸੀਆਂ ਦੇ ਅਭੂਤਪੂਰਵ ਅਸ਼ੀਰਵਾਦ ਨੇ ਇਸ ਉਮੀਦ ਨੂੰ ਨਵਾਂ ਹੌਸਲਾ ਦਿੱਤਾ ਹੈ। ਅਸੀਂ ਬੜੇ ਸੁਪਨੇ ਦੇਖੇ ਹਨ, ਬੜੇ ਲਕਸ਼ ਤੈਅ ਕੀਤੇ ਹਨ। 2036 ਵਿੱਚ ਓਡੀਸ਼ਾ, ਰਾਜ - ਸਥਾਪਨਾ ਦਾ ਸ਼ਤਾਬਦੀ ਵਰ੍ਹਾ ਮਨਾਵੇਗਾ। ਸਾਡਾ ਪ੍ਰਯਾਸ ਹੈ ਕਿ ਓਡੀਸ਼ਾ ਦੀ ਗਿਣਤੀ ਦੇਸ਼ ਦੇ ਸਸ਼ਕਤ, ਸਮ੍ਰਿੱਧ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੇ ਰਾਜਾਂ ਵਿੱਚ ਹੋਵੇ।
ਸਾਥੀਓ,
ਇੱਕ ਸਮਾਂ ਸੀ, ਜਦੋਂ ਭਾਰਤ ਦੇ ਪੂਰਬੀ ਹਿੱਸੇ ਨੂੰ …. ਓਡੀਸ਼ਾ ਜਿਹੇ ਰਾਜਾਂ ਨੂੰ ਪਿਛੜਿਆ ਕਿਹਾ ਜਾਂਦਾ ਸੀ। ਲੇਕਿਨ ਮੈਂ ਭਾਰਤ ਦੇ ਪੂਰਬੀ ਹਿੱਸੇ ਨੂੰ ਦੇਸ਼ ਦੇ ਵਿਕਾਸ ਦਾ ਗ੍ਰੋਥ ਇੰਜਣ ਮੰਨਦਾ ਹਾਂ। ਇਸ ਲਈ ਅਸੀਂ ਪੂਰਬੀ ਭਾਰਤ ਦੇ ਵਿਕਾਸ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਹੈ। ਅੱਜ ਪੂਰੇ ਪੂਰਬੀ ਭਾਰਤ ਵਿੱਚ ਕਨੈਕਟਿਵਿਟੀ ਦੇ ਕੰਮ ਹੋਣ, ਸਿਹਤ ਦੇ ਕੰਮ ਹੋਣ, ਸਿੱਖਿਆ ਦੇ ਕੰਮ ਹੋਣ, ਸਭ ਵਿੱਚ ਤੇਜ਼ੀ ਲਿਆਂਦੀ ਗਈ ਹੈ। 10 ਸਾਲ ਪਹਿਲੇ ਓਡੀਸ਼ਾ ਨੂੰ ਕੇਂਦਰ ਸਰਕਾਰ ਜਿਤਨਾ ਬਜਟ ਦਿੰਦੀ ਸੀ, ਅੱਜ ਓਡੀਸ਼ਾ ਨੂੰ ਤਿੰਨ ਗੁਣਾ ਜ਼ਿਆਦਾ ਬਜਟ ਮਿਲ ਰਿਹਾ ਹੈ। ਇਸ ਸਾਲ ਓਡੀਸ਼ਾ ਦੇ ਵਿਕਾਸ ਦੇ ਲਈ ਪਿਛਲੇ ਸਾਲ ਦੀ ਤੁਲਨਾ ਵਿੱਚ 30 ਪ੍ਰਤੀਸ਼ਤ ਜ਼ਿਆਦਾ ਬਜਟ ਦਿੱਤਾ ਗਿਆ ਹੈ। ਅਸੀਂ ਓਡੀਸ਼ਾ ਦੇ ਵਿਕਾਸ ਲਈ ਹਰ ਸੈਕਟਰ ਵਿੱਚ ਤੇਜ਼ੀ ਨਾਲ ਕੰਮ ਕਰ ਰਹੇ ਹਾਂ।
ਸਾਥੀਓ,
ਓਡੀਸ਼ਾ ਵਿੱਚ ਪੋਰਟ ਅਧਾਰਿਤ ਉਦਯੋਗਿਕ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਇਸ ਲਈ ਧਾਮਰਾ, ਗੋਪਾਲਪੁਰ, ਅਸਤਾਰੰਗਾ, ਪਲੁਰ, ਅਤੇ ਸੁਵਰਣ ਰੇਖਾ (Dhamra, Gopalpur, Astaranga, Palur, and Subarnarekha )ਪੋਰਟਸ ਦਾ ਵਿਕਾਸ ਕਰਕੇ ਇੱਥੇ ਵਪਾਰ ਨੂੰ ਹੁਲਾਰਾ ਦਿੱਤਾ ਜਾਵੇਗਾ। ਓਡੀਸ਼ਾ ਭਾਰਤ ਦਾ mining ਅਤੇ metal powerhouse ਭੀ ਹੈ। ਇਸ ਨਾਲ ਸਟੀਲ, ਐਲੂਮੀਨੀਅਮ ਅਤੇ ਐਨਰਜੀ ਸੈਕਟਰ ਵਿੱਚ ਓਡੀਸ਼ਾ ਦੀ ਸਥਿਤੀ ਕਾਫੀ ਮਜ਼ਬੂਤ ਹੋ ਜਾਂਦੀ ਹੈ। ਇਨ੍ਹਾਂ ਸੈਕਟਰਾਂ ‘ਤੇ ਫੋਕਸ ਕਰਕੇ ਓਡੀਸ਼ਾ ਵਿੱਚ ਸਮ੍ਰਿੱਧੀ ਦੇ ਨਵੇਂ ਦਰਵਾਜੇ ਖੋਲ੍ਹੇ ਜਾ ਸਕਦੇ ਹਨ।
ਸਾਥੀਓ,
ਓਡੀਸ਼ਾ ਦੀ ਧਰਤੀ ‘ਤੇ ਕਾਜੂ, ਜੂਟ, ਕਪਾਹ, ਹਲਦੀ ਅਤੇ ਤਿਲਹਨ ਦੀ ਪੈਦਾਵਾਰ ਬਹੁਤਾਇਤ ਵਿੱਚ ਹੁੰਦੀ ਹੈ। ਸਾਡਾ ਪ੍ਰਯਾਸ ਹੈ ਕਿ ਇਨ੍ਹਾਂ ਉਤਪਾਦਾਂ ਦੀ ਪਹੁੰਚ ਬੜੇ ਬਜ਼ਾਰਾਂ ਤੱਕ ਹੋਵੇ ਅਤੇ ਉਸ ਦਾ ਫਾਇਦਾ ਸਾਡੇ ਕਿਸਾਨ ਭਾਈ-ਭੈਣਾਂ ਨੂੰ ਮਿਲੇ। ਓਡੀਸ਼ਾ ਦੀ ਸੀ-ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਵਿੱਚ ਭੀ ਵਿਸਤਾਰ ਦੀਆਂ ਕਾਫੀ ਸੰਭਾਵਨਾਵਾਂ ਹਨ। ਸਾਡਾ ਪ੍ਰਯਾਸ ਹੈ ਕਿ ਓਡੀਸ਼ਾ ਸੀ-ਫੂਡ ਇੱਕ ਐਸਾ ਬ੍ਰਾਂਡ ਬਣੇ, ਜਿਸ ਦੀ ਮੰਗ ਗਲੋਬਲ ਮਾਰਕਿਟ ਵਿੱਚ ਹੋਵੇ।
ਸਾਥੀਓ,
ਸਾਡਾ ਪ੍ਰਯਾਸ ਹੈ ਕਿ ਓਡੀਸ਼ਾ ਨਿਵੇਸ਼ ਕਰਨ ਵਾਲਿਆਂ ਦੀ ਪਸੰਦੀਦਾ ਜਗ੍ਹਾਂ ਵਿੱਚੋਂ ਇੱਕ ਹੋਵੇ। ਸਾਡੀ ਸਰਕਾਰ ਓਡੀਸ਼ਾ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧ ਹੈ। ਉਤਕਰਸ਼ ਉਤਕਲ ਦੇ ਮਾਧਿਅਮ ਨਾਲ ਨਿਵੇਸ਼ ਨੂੰ ਵਧਾਇਆ ਜਾ ਰਿਹਾ ਹੈ। ਓਡੀਸ਼ਾ ਵਿੱਚ ਨਵੀਂ ਸਰਕਾਰ ਬਣਦੇ ਹੀ, ਪਹਿਲੇ 100 ਦਿਨਾਂ ਦੇ ਅੰਦਰ-ਅੰਦਰ, 45 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਮਿਲੀ ਹੈ। ਅੱਜ ਓਡੀਸ਼ਾ ਦੇ ਪਾਸ ਆਪਣਾ ਵਿਜ਼ਨ ਭੀ ਹੈ, ਅਤੇ ਰੋਡਮੈਪ ਭੀ ਹੈ। ਹੁਣ ਇੱਥੇ ਨਿਵੇਸ਼ ਨੂੰ ਭੀ ਹੁਲਾਰਾ ਮਿਲੇਗਾ, ਅਤੇ ਰੋਜ਼ਗਾਰ ਦੇ ਨਵੇਂ ਅਵਸਰ ਭੀ ਪੈਦਾ ਹੋਣਗੇ। ਮੈਂ ਇਨ੍ਹਾਂ ਪ੍ਰਯਾਸਾਂ ਲਈ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਚਰਨ ਮਾਂਝੀ ਜੀ (Shri Mohan Charan Manjhi) ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ - ਬਹੁਤ ਵਧਾਈਆਂ ਦਿੰਦਾ ਹਾਂ।
ਸਾਥੀਓ,
ਓਡੀਸ਼ਾ ਦੀ ਸਮਰੱਥਾ ਦਾ ਸਹੀ ਦਿਸ਼ਾ ਵਿੱਚ ਉਪਯੋਗ ਕਰਕੇ ਉਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਜਾ ਸਕਦਾ ਹੈ। ਮੈਂ ਮੰਨਦਾ ਹਾਂ, ਓਡੀਸ਼ਾ ਨੂੰ ਉਸ ਦੀ strategic location ਦਾ ਬਹੁਤ ਬੜਾ ਫਾਇਦਾ ਮਿਲ ਸਕਦਾ ਹੈ। ਇੱਥੋਂ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚਣਾ ਅਸਾਨ ਹੈ। ਪੂਰਬ ਅਤੇ ਦੱਖਣ - ਪੂਰਬ ਏਸ਼ੀਆ ਲਈ ਓਡੀਸ਼ਾ ਵਪਾਰ ਦਾ ਇੱਕ ਮਹੱਤਵਪੂਰਨ ਹੱਬ ਹੈ। Global value chains ਵਿੱਚ ਓਡੀਸ਼ਾ ਦੀ ਅਹਮਿਅਤ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਗੀ। ਸਾਡੀ ਸਰਕਾਰ ਰਾਜ ਤੋਂ export ਵਧਾਉਣ ਦੇ ਲਕਸ਼ ‘ਤੇ ਭੀ ਕੰਮ ਕਰ ਰਹੀ ਹੈ।
ਸਾਥੀਓ,
ਓਡੀਸ਼ਾ ਵਿੱਚ urbanization ਨੂੰ ਹੁਲਾਰਾ ਦੇਣ ਦੀਆਂ ਅਪਾਰ ਸੰਭਾਵਨਾਵਾਂ ਹਨ। ਸਾਡੀ ਸਰਕਾਰ ਇਸ ਦਿਸ਼ਾ ਵਿੱਚ ਠੋਸ ਕਦਮ ਉਠਾ ਰਹੀ ਹੈ। ਅਸੀਂ ਜ਼ਿਆਦਾ ਸੰਖਿਆ ਵਿੱਚ dynamic ਅਤੇ well - connected cities ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹਾਂ। ਅਸੀਂ ਓਡੀਸ਼ਾ ਦੇ ਟੀਅਰ ਟੂ ਸ਼ਹਿਰਾਂ ਵਿੱਚ ਭੀ ਨਵੀਆਂ ਸੰਭਾਵਨਾਵਾਂ ਬਣਾਉਣ ਦਾ ਭਰਪੂਰ ਅਸੀਂ ਪ੍ਰਯਾਸ ਕਰ ਰਹੇ ਹਾਂ। ਖਾਸ ਤੌਰ ‘ਤੇ ਪੱਛਮ ਓਡੀਸ਼ਾ ਦੇ ਇਲਾਕਿਆਂ ਵਿੱਚ ਜੋ ਜ਼ਿਲ੍ਹੇ ਹਨ, ਉੱਥੇ ਨਵੇਂ ਇਨਫ੍ਰਾਸਟ੍ਰਕਚਰ ਨਾਲ ਨਵੇਂ ਅਵਸਰ ਪੈਦਾ ਹੋਣਗੇ।
ਸਾਥੀਓ,
ਹਾਇਰ ਐਜੂਕੇਸ਼ਨ (ਉੱਚੇਰੀ ਸਿੱਖਿਆ) ਦੇ ਖੇਤਰ ਵਿੱਚ ਓਡੀਸ਼ਾ ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਉਮੀਦ ਦੀ ਤਰ੍ਹਾਂ ਹੈ। ਇੱਥੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਇੰਸਟੀਟਿਊਟ ਹਨ, ਜੋ ਰਾਜ ਨੂੰ ਐਜੂਕੇਸ਼ਨ ਸੈਕਟਰ ਵਿੱਚ ਲੀਡ ਲੈਣ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਨਾਲ ਰਾਜ ਵਿੱਚ ਸਟਾਰਟਅਪਸ ਈਕੋਸਿਸਟਮ ਨੂੰ ਭੀ ਹੁਲਾਰਾ ਮਿਲ ਰਿਹਾ ਹੈ।
ਸਾਥੀਓ,
ਓਡੀਸ਼ਾ ਆਪਣੀ ਸੱਭਿਆਚਾਰਕ ਸਮ੍ਰਿੱਧੀ ਦੇ ਕਾਰਨ ਹਮੇਸ਼ਾ ਤੋਂ ਖ਼ਾਸ ਰਿਹਾ ਹੈ। ਓਡੀਸ਼ਾ ਦੀਆਂ ਵਿਧਾਵਾਂ ਹਰ ਕਿਸੇ ਨੂੰ ਸਨਮੋਹਿਤ ਕਰਦੀਆਂ ਹਨ, ਹਰ ਕਿਸੇ ਨੂੰ ਪ੍ਰੇਰਿਤ ਕਰਦੀਆਂ ਹਨ। ਇੱਥੋਂ ਦਾ ਓਡੀਸ਼ੀ ਨ੍ਰਿਤ ਹੋਵੇ… ਓਡੀਸ਼ਾ ਦੀਆਂ ਪੇਂਟਿੰਗਸ ਹੋਣ …. ਇੱਥੇ ਜਿਤਨੀ ਜੀਵੰਤਤਾ ਪੱਟਚਿਤਰਾਂ ਵਿੱਚ ਦੇਖਣ ਨੂੰ ਮਿਲਦੀ ਹੈ …. ਉਤਨੀ ਹੀ ਬੇਮਿਸਾਲ ਸਾਡੇ ਆਦਿਵਾਸੀ ਕਲਾ ਦੀ ਪ੍ਰਤੀਕ ਸੌਰਾ ਚਿੱਤਰਕਾਰੀ ਭੀ ਹੁੰਦੀ ਹੈ। ਸੰਬਲਪੁਰੀ, ਬੋਮਕਾਈ ਅਤੇ ਕੋਟਪਾਦ (Sambalpuri, Bomkai, and Kotpad) ਬੁਣਕਰਾਂ ਦੀ ਕਾਰੀਗਰੀ ਭੀ ਸਾਨੂੰ ਓਡੀਸ਼ਾ ਵਿੱਚ ਦੇਖਣ ਨੂੰ ਮਿਲਦੀ ਹੈ। ਅਸੀਂ ਇਸ ਕਲਾ ਅਤੇ ਕਾਰੀਗਰੀ ਦਾ ਜਿਤਨਾ ਪ੍ਰਸਾਰ ਕਰਾਂਗੇ, ਉਤਨਾ ਹੀ ਇਸ ਕਲਾ ਨੂੰ ਸੰਭਾਲਣ ਵਾਲੇ ਓਡੀਆ ਲੋਕਾਂ ਨੂੰ ਸਨਮਾਨ ਮਿਲੇਗਾ।
ਸਾਥੀਓ,
ਸਾਡੇ ਓਡੀਸ਼ਾ ਦੇ ਪਾਸ ਵਾਸਤੂ ਅਤੇ ਵਿਗਿਆਨ ਦੀ ਭੀ ਇਤਨੀ ਬੜੀ ਧਰੋਹਰ ਹੈ। ਕੋਣਾਰਕ ਦਾ ਸੂਰਜ ਮੰਦਿਰ … ਇਸ ਦੀ ਵਿਸ਼ਾਲਤਾ, ਇਸ ਦਾ ਵਿਗਿਆਨ …. ਲਿੰਗਰਾਜ ਅਤੇ ਮੁਕਤੇਸ਼ਵਰ ਜਿਹੇ ਪੁਰਾਤਨ ਮੰਦਿਰਾਂ ਦਾ ਵਾਸਤੂ…. ਇਹ ਹਰ ਕਿਸੇ ਨੂੰ ਹੈਰਾਨ ਕਰਦਾ ਹੈ। ਅੱਜ ਲੋਕ ਜਦੋਂ ਇਨ੍ਹਾਂ ਨੂੰ ਦੇਖਦੇ ਹਨ … ਤਾਂ ਸੋਚਣ ‘ਤੇ ਮਜ਼ਬੂਰ ਹੋ ਜਾਂਦੇ ਹਨ ਕਿ ਸੈਕੜੋ ਸਾਲ ਪਹਿਲੇ ਭੀ ਓਡੀਸ਼ਾ ਦੇ ਲੋਕ ਵਿਗਿਆਨ ਵਿੱਚ ਇਤਨੇ ਅੱਗੇ ਸਨ।
ਸਾਥੀਓ,
ਓਡੀਸ਼ਾ, ਟੂਰਿਜ਼ਮ ਦੀ ਦ੍ਰਿਸ਼ਟੀ ਤੋਂ ਅਪਾਰ ਸੰਭਾਵਨਾਵਾਂ ਦੀ ਧਰਤੀ ਹੈ। ਸਾਨੂੰ ਇਨ੍ਹਾਂ ਸੰਭਾਵਨਾਵਾਂ ਨੂੰ ਧਰਾਤਲ ‘ਤੇ ਉਤਾਰਨ ਦੇ ਲਈ ਕਈ ਆਯਾਮਾਂ ਵਿੱਚ ਕੰਮ ਕਰਨਾ ਹੈ। ਆਪ(ਤੁਸੀਂ) ਦੇਖ ਰਹੇ ਹੋ, ਅੱਜ ਓਡੀਸ਼ਾ ਦੇ ਨਾਲ-ਨਾਲ ਦੇਸ਼ ਵਿੱਚ ਭੀ ਐਸੀ ਸਰਕਾਰ ਹੈ ਜੋ ਓਡੀਸ਼ਾ ਦੀਆਂ ਧਰੋਹਰਾ(ਵਿਰਾਸਤਾਂ) ਦਾ, ਉਸ ਦੀ ਪਹਿਚਾਣ ਦਾ ਸਨਮਾਨ ਕਰਦੀ ਹੈ। ਤੁਸੀਂ ਦੇਖਿਆ ਹੋਵੇਗਾ, ਪਿਛਲੇ ਸਾਲ ਸਾਡੇ ਇੱਥੇ G-20 ਸਮਿਟ ਹੋਇਆ ਸੀ। ਅਸੀਂ G-20 ਦੇ ਦੌਰਾਨ ਇਤਨੇ ਸਾਰੇ ਦੇਸ਼ਾਂ ਦੇ ਰਾਸ਼ਟਰ ਮੁਖੀ ਅਤੇ ਰਾਜਦੂਤਾਂ ਦੇ ਸਾਹਮਣੇ … ਸੂਰਯ ਮੰਦਿਰ ਦੀ ਹੀ ਸ਼ਾਨਦਾਰ ਤਸਵੀਰ ਨੂੰ ਪ੍ਰਸਤੂਤ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਮਹਾਪ੍ਰਭੁ ਜਗਨਨਾਥ ਮੰਦਿਰ ਪਰਿਸਰ ਦੇ ਸਾਰੇ ਚਾਰ ਦੁਆਰ ਖੁੱਲ੍ਹ ਚੁੱਕੇ ਹਨ। ਮੰਦਿਰ ਦਾ ਰਤਨ ਭੰਡਾਰ ਭੀ ਖੋਲ੍ਹ ਦਿੱਤਾ ਗਿਆ ਹੈ।
ਸਾਥੀਓ,
ਸਾਨੂੰ ਓਡੀਸ਼ਾ ਦੀ ਹਰ ਪਹਿਚਾਣ ਨੂੰ ਦੁਨੀਆ ਨੂੰ ਦੱਸਣ ਲਈ ਭੀ ਹੋਰ ਭੀ ਇਨੋਵੇਟਿਵ ਕਦਮ ਉਠਾਉਣੇ ਹਨ। ਜਿਵੇਂ…. ਅਸੀਂ ਬਾਲੀ ਜਾਤਰਾ ਨੂੰ ਹੋਰ ਪਾਪੂਲਰ ਬਣਾਉਣ ਲਈ ਬਾਲੀ ਜਾਤਰਾ ਦਿਵਸ (Bali Jatra Day) ਐਲਾਨ ਕਰ ਸਕਦੇ ਹਨ, ਉਸ ਦਾ ਇੰਟਰਨੈਸ਼ਨਲ ਮੰਚ ‘ਤੇ ਪ੍ਰਚਾਰ ਕਰ ਸਕਦੇ ਹਾਂ। ਅਸੀਂ ਓਡਿਸ਼ੀ ਨ੍ਰਿਤ ਜਿਹੀਆਂ ਕਲਾਵਾਂ ਦੇ ਲਈ ਓਡਿਸ਼ੀ ਦਿਵਸ ਮਨਾਉਣ ਦੀ ਸ਼ੁਰੂਆਤ ਕਰ ਸਕਦੇ ਹਾਂ। ਵਿਭਿੰਨ ਆਦਿਵਾਸੀ ਧਰੋਹਰਾਂ ਨੂੰ ਸੈਲੀਬ੍ਰੇਟ ਕਰਨ ਲਈ ਭੀ ਨਵੀਆਂ ਪਰੰਪਰਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਲਈ ਸਕੂਲ ਅਤੇ ਕਾਲਜਾਂ ਵਿੱਚ ਵਿਸ਼ੇਸ਼ ਆਯੋਜਨ ਕੀਤੇ ਜਾ ਸਕਦੇ ਹਨ। ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਆਵੇਗੀ, ਇੱਥੇ ਟੂਰਿਜ਼ਮ ਅਤੇ ਲਘੂ ਉਦਯੋਗਾਂ ਨਾਲ ਜੁੜੇ ਅਵਸਰ ਵਧਣਗੇ। ਕੁਝ ਹੀ ਦਿਨਾਂ ਬਾਅਦ ਪ੍ਰਵਾਸੀ ਭਾਰਤੀਯ ਸੰਮੇਲਨ ਭੀ, ਵਿਸ਼ਵ ਭਰ ਦੇ ਲੋਕ ਇਸ ਵਾਰ ਓਡੀਸ਼ਾ ਵਿੱਚ, ਭੁਬਨੇਸ਼ਵਰ ਵਿੱਚ ਆਉਣ ਵਾਲੇ ਹਨ। ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਪਹਿਲੀ ਵਾਰ ਓਡੀਸ਼ਾ ਵਿੱਚ ਹੋ ਰਿਹਾ ਹੈ। ਇਹ ਸੰਮੇਲਨ ਭੀ ਓਡੀਸ਼ਾ ਦੇ ਲਈ ਬਹੁਤ ਬੜਾ ਅਵਸਰ ਬਣਨ ਵਾਲਾ ਹੈ।
ਸਾਥੀਓ,
ਕਈ ਜਗ੍ਹਾ ਦੇਖਿਆ ਗਿਆ ਹੈ ਬਦਲਦੇ ਸਮੇਂ ਦੇ ਨਾਲ, ਲੋਕ ਆਪਣੀ ਮਾਤਭਾਸ਼ਾ ਅਤੇ ਸੰਸਕ੍ਰਿਤੀ ਨੂੰ ਭੀ ਭੁੱਲ ਜਾਂਦੇ ਹਨ। ਲੇਕਿਨ ਮੈਂ ਦੇਖਿਆ ਹੈ …ਓਡੀਆ ਸਮਾਜ, ਚਾਹੇ ਜਿੱਥੇ ਭੀ ਰਹੇ, ਆਪਣੀ ਸੰਸਕ੍ਰਿਤੀ, ਆਪਣੀ ਭਾਸ਼ਾ …ਆਪਣੇ ਪਰਵ-ਤਿਉਹਾਰਾਂ ਨੂੰ ਲੈ ਕੇ ਹਮੇਸ਼ਾ ਤੋਂ ਬਹੁਤ ਉਤਸ਼ਾਹਿਤ ਰਿਹਾ ਹੈ। ਮਾਤਭਾਸ਼ਾ ਅਤੇ ਸੰਸਕ੍ਰਿਤੀ ਦੀ ਸ਼ਕਤੀ ਕਿਵੇਂ ਸਾਨੂੰ ਆਪਣੀ ਜ਼ਮੀਨ ਨਾਲ ਜੋੜੀ ਰੱਖਦੀ ਹੈ…. ਇਹ ਮੈਂ ਕੁਝ ਦਿਨ ਪਹਿਲੇ ਹੀ ਦੱਖਣ ਅਮਰੀਕਾ ਦੇ ਦੇਸ਼ ਗਆਨਾ ਵਿੱਚ ਭੀ ਦੇਖਿਆ। ਕਰੀਬ ਦੋ ਸੌ ਸਾਲ ਪਹਿਲੇ ਭਾਰਤ ਤੋਂ ਸੈਕੜੇ ਮਜ਼ਦੂਰ ਗਏ …. ਲੇਕਿਨ ਉਹ ਆਪਣੇ ਨਾਲ ਰਾਮਚਰਿਤ ਮਾਨਸ ਲੈ ਗਏ … ਰਾਮ ਦਾ ਨਾਮ ਲੈ ਗਏ …ਇਸ ਨਾਲ ਅੱਜ ਭੀ ਉਨ੍ਹਾਂ ਦਾ ਨਾਤਾ ਭਾਰਤ ਭੂਮੀ ਨਾਲ ਜੁੜਿਆ ਹੋਇਆ ਹੈ। ਆਪਣੀ ਵਿਰਾਸਤ ਨੂੰ ਇਸੇ ਤਰ੍ਹਾਂ ਸਹੇਜ ਕੇ ਰੱਖਦੇ ਹੋਏ ਜਦੋਂ ਵਿਕਾਸ ਹੁੰਦਾ ਹੈ … ਤਾਂ ਉਸ ਦਾ ਲਾਭ ਹਰ ਕਿਸੇ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਅਸੀਂ ਓਡੀਸ਼ਾ ਨੂੰ ਭੀ ਨਵੀਂ ਉਚਾਈ ‘ਤੇ ਪਹੁੰਚਾ ਸਕਦੇ ਹਾਂ।
ਸਾਥੀਓ,
ਅੱਜ ਆਧੁਨਿਕ ਯੁਗ ਵਿੱਚ ਸਾਨੂੰ ਆਧੁਨਿਕ ਬਦਲਾਵਾਂ ਨੂੰ ਆਤਮਸਾਤ ਭੀ ਕਰਨਾ ਹੈ, ਅਤੇ ਆਪਣੀਆਂ ਜੜ੍ਹਾਂ ਨੂੰ ਭੀ ਮਜ਼ਬੂਤ ਬਣਾਉਣਾ ਹੈ। ਓਡੀਸ਼ਾ ਪਰਵ ਜਿਹੇ ਆਯੋਜਨ ਇਸ ਦਾ ਇੱਕ ਮਾਧਿਅਮ ਬਣ ਸਕਦੇ ਹਨ। ਮੈਂ ਚਹਾਂਗਾ, ਆਉਣ ਵਾਲੇ ਵਰ੍ਹਿਆਂ ਵਿੱਚ ਇਸ ਆਯੋਜਨ ਦਾ ਹੋਰ ਜ਼ਿਆਦਾ ਵਿਸਤਾਰ ਹੋਵੇ, ਇਹ ਪਰਵ ਕੇਵਲ ਦਿੱਲੀ ਤੱਕ ਸੀਮਿਤ ਨਾ ਰਹੇ। ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨਾਲ ਜੁੜਣ, ਸਕੂਲ ਕਾਲਜਾਂ ਦਾ participation ਭੀ ਵਧੇ, ਸਾਨੂੰ ਇਸ ਦੇ ਲਈ ਪ੍ਰਯਾਸ ਕਰਨਾ ਚਾਹੀਦਾ ਹੈ। ਦਿੱਲੀ ਵਿੱਚ ਬਾਕੀ ਰਾਜਾਂ ਦੇ ਲੋਕ ਭੀ ਇੱਥੇ ਆਉਣ, ਓਡੀਸ਼ਾ ਨੂੰ ਹੋਰ ਕਰੀਬੀ ਤੋਂ ਜਾਣਨ, ਇਹ ਭੀ ਜ਼ਰੂਰੀ ਹੈ। ਮੈਨੂੰ ਭਰੋਸਾ ਹੈ, ਆਉਣ ਵਾਲੇ ਸਮੇਂ ਵਿੱਚ ਇਸ ਪਰਵ ਦੇ ਰੰਗ ਓਡੀਸ਼ਾ ਅਤੇ ਦੇਸ਼ ਦੇ ਕੋਣੇ - ਕੋਣੇ ਤੱਕ ਪਹੁੰਚਣਗੇ, ਇਹ ਜਨਭਾਗੀਦਾਰੀ ਦਾ ਇੱਕ ਬਹੁਤ ਬੜਾ ਪ੍ਰਭਾਵੀ ਮੰਚ ਬਣੇਗਾ। ਇਸੇ ਭਾਵਨਾ ਦੇ ਨਾਲ, ਮੈਂ ਇੱਕ ਵਾਰ ਫਿਰ ਆਪ ਸਭ ਨੂੰ ਵਧਾਈ ਦਿੰਦਾ ਹਾਂ।
ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਜੈ ਜਗਨਨਾਥ!