ਪ੍ਰਧਾਨ ਮੰਤਰੀ ਨੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕੀਤਾ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
“ਕੁਝ ਅਨੁਭਵ ਇੰਨੇ ਅਲੌਕਿਕ, ਇੰਨੇ ਅਨੰਤ ਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਬਦਾਂ ’ਚ ਪ੍ਰਗਟਾਇਆ ਨਹੀਂ ਜਾ ਸਕਦਾ, ਬਾਬਾ ਕੇਦਾਰਨਾਥ ਧਾਮ ’ਚ ਆ ਕੇ ਮੇਰਾ ਅਹਿਸਾਸ ਅਜਿਹਾ ਹੀ ਹੁੰਦਾ ਹੈ”
“ਆਦਿ ਸ਼ੰਕਰਾਚਾਰੀਆ ਦਾ ਸਾਰਾ ਜੀਵਨ ਜਿੰਨਾ ਅਸਾਧਾਰਣ ਸੀ, ਓਨਾ ਹੀ ਜਨ–ਸਾਧਾਰਣ ਦੀ ਭਲਾਈ ਨੂੰ ਸਮਰਪਿਤ ਸੀ”
“ਭਾਰਤੀ ਦਰਸ਼ ਮਨੁੱਖੀ ਭਲਾਈ ਦੀ ਗੱਲ ਕਰਦਾ ਹੈ ਤੇ ਜੀਵਨ ਨੂੰ ਸਮੁੱਚੇ ਰੂਪ ’ਚ ਦੇਖਦਾ ਹੈ, ਆਦਿ ਸ਼ੰਕਰਾਚਾਰੀਆ ਜੀ ਨੇ ਸਮਾਜ ਨੂੰ ਇਸ ਸਚਾਈ ਤੋਂ ਜਾਣੂ ਕਰਵਾਉਣ ਦਾ ਕੰਮ ਕੀਤਾ”
“ਹੁਣ ਸਾਡੀ ਆਸਥਾ ਦੇ ਸੱਭਿਆਚਾਰਕ ਵਿਰਾਸਤੀ ਕੇਂਦਰਾਂ ਨੂੰ ਉਸੇ ਮਾਣ ਨਾਲ ਵੇਖਿਆ ਜਾ ਰਿਹਾ ਹੈ, ਜਿਵੇਂ ਵੇਖਿਆ ਜਾਣਾ ਚਾਹੀਦਾ ਹੈ”
“ਅੱਜ ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦਾ ਵਿਸ਼ਾਲ ਮੰਦਿਰ ਬਣ ਰਿਹਾ ਹੈ, ਅਯੁੱਧਿਆ ਨੂੰ ਆਪਣਾ ਮਾਣ ਵਾਪਸ ਮਿਲ ਰਿਹਾ ਹੈ”
“ਅੱਜ ਭਾਰਤ ਆਪਣੇ ਲਈ ਔਖਾ ਟੀਚਾ ਤੇ ਸਮਾਂ–ਸੀਮਾ ਨਿਰਧਾਰਿਤ ਕਰਦਾ ਹੈ, ਅੱਜ ਦੇਸ਼ ਨੂੰ ਸਮਾਂ–ਸੀਮਾ ਤੇ ਟੀਚਿਆਂ ਨੂੰ ਲੈ ਕੇ ਡਰ ’ਚ ਰਹਿਣਾ ਪ੍ਰਵਾਨ ਨਹੀਂ ਹੈ”
“ਉੱਤਰਾਖੰਡ ਦੇ ਲੋਕਾਂ ਦੀ ਅਥਾਹ ਸਮਰੱਥਾ ਤੇ ਆਪਣੀਆਂ ਸਮਰੱਥਾਵਾਂ ’ਚ ਪੂਰਨ ਵਿਸ਼ਵਾਸ ਨੂੰ ਧਿਆਨ ’ਚ ਰੱਖਦਿਆਂ ਰਾਜ ਸਰਕਾਰ ਉੱਤਰਾਖੰਡ ਦੇ ਵਿਕਾਸ ਦੇ ‘ਮਹਾਯੱਗ’ ’ਚ

ਜੈ ਬਾਬਾ ਕੇਦਾਰ! ਜੈ ਬਾਬਾ ਕੇਦਾਰ! ਜੈ ਬਾਬਾ ਕੇਦਾਰ! ਦੈਵੀਯ ਆਭਾ ਨਾਲ ਸੁਸੱਜਿਤ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਮੰਚ ‘ਤੇ ਉਪਸਥਿਤ ਸਾਰੇ ਮਹਾਨੁਭਾਵ, ਇਸ ਪਾਵਨ ਭੂਮੀ ‘ਤੇ ਪਹੁੰਚੇ ਹੋਏ ਸ਼ਰਧਾਲੂਗਣ, ਆਪ ਸਭ ਨੂੰ ਆਦਰਪੂਰਵਕ ਮੇਰਾ ਨਮਸਕਾਰ!

ਅੱਜ ਸਾਰੇ ਮਠਾਂ, ਸਾਰੇ 12 ਜਯੋਤਿਰਲਿੰਗਾਂ, ਅਨੇਕ ਸ਼ਿਵਾਲਿਆਂ, ਅਨੇਕ ਸ਼ਕਤੀਧਾਮ ਅਨੇਕ ਤੀਰਥ ਖੇਤਰਾਂ ‘ਤੇ ਦੇਸ਼ ਦੇ ਪਤਵੰਤੇ ਪੁਰਸ਼, ਪੂਜਨੀਕ ਸੰਤਗਣ, ਪੂਜਨੀਕ ਸ਼ੰਕਰਾਚਾਰੀਆ ਪਰੰਪਰਾ ਨਾਲ ਜੁੜੇ ਹੋਏ ਸਾਰੇ ਵਰਿਸ਼ਠ ਰਿਸ਼ੀ-ਮੁਨੀਰਿਸ਼ੀ ਅਤੇ ਅਨੇਕ ਸ਼ਰਧਾਲੂ ਵੀ। ਦੇਸ਼ ਹਰ ਕੋਨੇ ਵਿੱਚ ਅੱਜ ਕੇਦਾਰਨਾਥ ਦੀ ਇਸ ਪਵਿੱਤਰ ਭੂਮੀ ਦੇ ਨਾਲ ਇਸ ਪਵਿੱਤਰ ਮਾਹੌਲ ਦੇ ਨਾਲ ਸਰ ਸਰੀਰ ਹੀ ਨਹੀਂ ਲੇਕਿਨ ਆਤਮਿਕ ਰੂਪ ਨਾਲ ਵਰਚੁਅਲ ਮਾਧਿਅਮ ਨਾਲ ਟੈਕਨੋਲੋਜੀ ਦੀ ਮਦਦ ਨਾਲ ਉਹ ਉੱਥੋਂ ਸਾਨੂੰ ਅਸ਼ੀਰਵਾਦ ਦੇ ਰਹੇ ਹਨ। ਤੁਸੀਂ ਸਾਰੇ ਆਦਿ ਸ਼ੰਕਰਾਚਾਰੀਆ ਜੀ ਦੀ ਸਮਾਧੀ ਦੀ ਪੁਰਨਸਥਾਪਨਾ ਦੇ ਸਾਕਸ਼ੀ ਬਣ ਰਹੇ ਹੋ। ਇਹ ਭਾਰਤ ਦੀ ਅਧਿਆਤਮਿਕ ਸਮ੍ਰਿੱਧੀ ਅਤੇ ਵਿਆਪਕਤਾ ਦਾ ਬਹੁਤ ਹੀ ਅਲੌਕਿਕ ਦ੍ਰਿਸ਼ ਹੈ। ਸਾਡਾ ਦੇਸ਼ ਤਾਂ ਇੰਨਾ ਵਿਸ਼ਾਲ ਹੈ, ਇੰਨੀ ਮਹਾਨ ਰਿਸ਼ੀ ਪਰੰਪਰਾ ਹੈ, ਇੱਕ ਤੋਂ ਵਧ ਕੇ ਇੱਕ ਤਪਸਵੀ ਅੱਜ ਵੀ ਭਾਰਤ ਦੇ ਹਰ ਕੋਨੇ ਵਿੱਚ ਅਧਿਆਤਮਿਕ ਚੇਤਨਾ ਨੂੰ ਜਗਾਉਂਦੇ ਰਹਿੰਦੇ ਹਨ। ਅਜਿਹੇ ਅਨੇਕ ਸੰਤਗਣ ਅੱਜ ਦੇਸ਼ ਦੇ ਹਰ ਕੋਨੇ ਵਿੱਚ ਅਤੇ ਅੱਜ ਇੱਥੇ ਵੀ ਸਾਡੇ ਨਾਲ ਜੁੜੇ ਹੋਏ ਹਨ। ਲੇਕਿਨ ਸੰਬੋਧਨ ਵਿੱਚ ਅਗਰ ਮੈਂ ਸਿਰਫ਼ ਉਨ੍ਹਾਂ ਦਾ ਨਾਮ ਜ਼ਿਕਰ ਕਰਨਾ ਚਾਹਵਾਂ, ਤਾਂ ਵੀ ਸ਼ਾਇਦ ਇੱਕ ਸਪਤਾਹ ਘੱਟ ਪੈ ਜਾਵੇਗਾ। ਅਤੇ ਅਗਰ ਇੱਕ-ਅੱਧਾ ਨਾਮ ਅਗਰ ਛੁਟ ਗਿਆ ਤਾਂ ਸ਼ਾਇਦ ਮੈਂ ਜੀਵਨਭਰ ਕਿਸੇ ਪਾਪ ਦੇ ਬੋਝ ਵਿੱਚ ਦਬ ਜਾਵਾਂਗਾ। ਮੇਰੀ ਇੱਛਾ ਹੁੰਦੇ ਹੋਏ ਵੀ ਮੈਂ ਇਸ ਸਮੇਂ ਸਾਰਿਆਂ ਦਾ ਨਾਮ ਜ਼ਿਕਰ ਨਹੀਂ ਕਰ ਪਾ ਰਿਹਾ ਹਾਂ। ਲੇਕਿਨ ਮੈਂ ਉਨ੍ਹਾਂ ਸਭ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਉਹ ਜਿੱਥੋਂ ਇਸ ਪ੍ਰੋਗਰਾਮ ਨਾਲ ਜੁੜੇ ਹਨ। ਉਨ੍ਹਾਂ ਦੇ ਅਸ਼ੀਰਵਾਦ ਸਾਡੀ ਬਹੁਤ ਬੜੀ ਸ਼ਕਤੀ ਹਨ। ਅਨੇਕ ਪਵਿੱਤਰ ਕਾਰਜ ਕਰਨ ਦੇ ਲਈ ਉਨ੍ਹਾਂ ਦੇ ਅਸ਼ੀਰਵਾਦ ਸਾਨੂੰ ਸ਼ਕਤੀ ਦੇਣਗੇ। ਇਹ ਮੇਰਾ ਪੂਰਾ ਭਰੋਸਾ ਹੈ। ਸਾਡੇ ਇੱਥੇ ਕਿਹਾ ਵੀ ਜਾਂਦਾ ਹੈ,

ਆਵਾਹਨਮ ਨ ਜਾਨਾਮਿ

ਨ ਜਾਨਾਮਿ ਵਿਸਰਜਨਮ, 

ਪੂਜਾਮ ਚੈਵ ਨਾ

ਜਾਨਾਮਿ ਸ਼ਰਮਸਵ ਪਰਮੇਸ਼ਵਰ:!

(आवाहनम न जानामि

न जानामि विसर्जनम,

पूजाम चैव ना

जानामि क्षमस्व परमेश्वर: !)

ਇਸ ਲਈ, ਮੈਂ ਹਿਰਦੇ ਤੋਂ ਅਜਿਹੇ ਸਾਰੇ ਵਿਅਕਤਿੱਤਵਾਂ ਤੋਂ ਮਾਫੀ ਮੰਗਦੇ ਹੋਏ, ਇਸ ਪੂਜਨੀਕ ਅਵਸਰ ‘ਤੇ ਦੇਸ਼ ਦੇ ਕੋਨੇ-ਕੋਨੇ ਨਾਲ ਜੁੜੇ ਸ਼ੰਕਰਾਚਾਰੀਆ, ਰਿਸ਼ੀਗਣ, ਮਹਾਨ ਸੰਤ ਪਰੰਪਰਾ ਦੇ ਸਾਰੇ ਅਨੁਯਾਈ ਮੈਂ ਆਪ ਸਭ ਨੂੰ ਇੱਥੋਂ ਹੀ ਪ੍ਰਣਾਮ ਕਰਕੇ ਮੈਂ ਆਪ ਸਭ ਦਾ ਅਸ਼ੀਰਵਾਦ ਮੰਗਦਾ ਹਾਂ।

ਸਾਥੀਓ,

ਸਾਡੇ ਉਪਨਿਸ਼ਦਾਂ ਵਿੱਚ, ਆਦਿ ਸ਼ੰਕਰਾਚਾਰੀਆ ਜੀ ਦੀਆਂ ਰਚਨਾਵਾਂ ਵਿੱਚ ਕਈ ਜਗ੍ਹਾ ‘ਨੇਤਿ-ਨੇਤਿ’ ਜਦ ਵੀ ਦੇਖੋ ਨੇਤਿ-ਨੇਤਿ ਇੱਕ ਅਜਿਹਾ ਭਾਵ ਵਿਸ਼ਵ ਨੇਤਿ-ਨੇਤਿ ਕਹਿ ਕੇ ਇੱਕ ਭਾਵ ਵਿਸ਼ਵ ਦਾ ਵਿਸਤਾਰ ਦਿੱਤਾ ਗਿਆ ਹੈ। ਰਾਮਚਰਿਤ ਮਾਨਸ ਨੂੰ ਵੀ ਜੇਕਰ ਅਸੀਂ ਦੇਖੀਏ ਤਾਂ ਉਸ ਵਿੱਚ ਵੀ ਇਸ ਗੱਲ ਨੂੰ ਦੁਹਰਾਇਆ ਗਿਆ ਹੈ- ਅਲੱਗ ਤਰੀਕੇ ਨਾਲ ਕਿਹਾ ਗਿਆ ਹੈ- ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ- ਕਿ

 ‘ਅਬਿਗਤ ਅਕਥ ਅਪਾਰ, ਅਬਿਗਤ ਅਕਥ ਅਪਾਰ,

ਨੇਤਿ-ਨੇਤਿ ਨਿਤ ਨਿਗਮ ਕਹ’ ਨੇਤਿ-ਨੇਤਿ ਨਿਤ ਨਿਗਮ ਕਹ’

( ‘अबिगत अकथ अपार, अबिगत अकथ अपार,

नेति-नेति नित निगम कह’ नेति-नेति नित निगम कह’)

ਅਰਥਾਤ, ਕੁਝ ਅਨੁਭਵ ਇੰਨੇ ਅਲੌਕਿਕ, ਇੰਨੇ ਅਨੰਤ ਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਬਦਾਂ ਨਾਲ ਵਿਅਕਤ ਨਹੀਂ ਕੀਤਾ ਜਾ ਸਕਦਾ। ਬਾਬਾ ਕੇਦਾਰਨਾਥ ਦੀ ਸ਼ਰਣ ਵਿੱਚ ਆ ਕੇ ਜਦੋਂ ਵੀ ਆਉਂਦਾ ਹਾਂ, ਇੱਥੋਂ ਦੇ ਕਣ-ਕਣ ਨਾਲ ਜੁੜ ਜਾਂਦਾ ਹਾਂ। ਇੱਥੋਂ ਦੀਆਂ ਹਵਾਵਾਂ, ਇਹ ਹਿਮਾਲਿਆ ਦੀਆਂ ਚੋਟੀਆਂ, ਇਹ ਬਾਬਾ ਕੇਦਾਰ ਦੀ ਨੇੜਤਾ ਨਾ ਜਾਣੇ ਕੈਸੀ ਅਨੁਭੂਤੀ ਦੀ ਤਰਫ਼ ਖਿੱਚ ਕੇ ਲੈ ਜਾਂਦਾ ਹੈ ਜਿਸ ਦੇ ਲਈ ਮੇਰੇ ਪਾਸ ਸ਼ਬਦ ਹਨ ਹੀ ਨਹੀਂ। ਦੀਪਾਵਲੀ ਦੇ ਪਵਿੱਤਰ ਪੁਰਬ ‘ਤੇ ਕੱਲ੍ਹ ਮੈਂ ਸੀਮਾ ‘ਤੇ ਆਪਣੇ ਸੈਨਿਕਾਂ ਦੇ ਨਾਲ ਸੀ ਅਤੇ ਅੱਜ ਤਾਂ ਇਹ ਸੈਨਿਕਾਂ ਦੀ ਭੂਮੀ ‘ਤੇ ਹਾਂ। ਮੈਂ ਤਿਉਹਾਰਾਂ ਦੀਆਂ ਖੁਸ਼ੀਆਂ ਮੇਰੇ ਦੇਸ਼ ਦੇ ਜਵਾਨ ਵੀਰ ਸੈਨਿਕਾਂ ਦੇ ਨਾਲ ਵੰਡੀਆਂ ਹਨ। ਦੇਸ਼ਵਾਸੀਆਂ ਦਾ ਪ੍ਰੇਮ ਦਾ ਸੰਦੇਸ਼, ਦੇਸ਼ਵਾਸੀਆਂ ਦੇ ਪ੍ਰਤੀ ਉਨ੍ਹਾਂ ਦੀ ਸ਼ਰਧਾ ਦੇਸ਼ਵਾਸੀਆਂ ਦੇ ਉਨ੍ਹਾਂ ਦੇ ਅਸ਼ੀਰਵਾਦ, ਇੱਕ ਸੌ ਤੀਹ ਕਰੋੜ ਅਸ਼ੀਰਵਾਦ ਲੈ ਕੇ ਮੈਂ ਕੱਲ੍ਹ ਸੈਨਾ ਦੇ ਜਵਾਨਾਂ ਦੇ ਦਰਮਿਆਨ ਗਿਆ ਸੀ। ਅਤੇ ਅੱਜ ਮੈਨੂੰ ਗੋਵਰਧਨ ਪੂਜਾ ਦੇ ਦਿਨ ਅਤੇ ਗੁਜਰਾਤ ਦੇ ਲੋਕਾਂ ਦੇ ਲਈ ਤਾਂ ਅੱਜ ਨਵਾਂ ਵਰ੍ਹਾ ਹੈ। ਗੋਵਰਧਨ ਪੂਜਾ ਦੇ ਦਿਨ ਕੇਦਾਰਨਾਥ ਜੀ ਵਿੱਚ ਦਰਸ਼ਨ-ਪੂਜਨ ਕਰਨ ਦਾ ਸੁਭਾਗ ਮਿਲਿਆ ਹੈ। ਬਾਬਾ ਕੇਦਾਰ ਦੇ ਦਰਸ਼ਨ ਦੇ ਨਾਲ ਹੀ ਹੁਣੇ ਮੈਂ ਆਦਿ ਸ਼ੰਕਰਾਚਾਰੀਆ ਜੀ ਦੀ ਸਮਾਧੀ ਸਥਾਨ ਉੱਥੇ ਕੁਝ ਪਲ ਬਿਤਾਏ ਇੱਕ ਦਿਵਯ ਅਨੁਭੂਤੀ ਦਾ ਉਹ ਪਲ ਸੀ। ਸਾਹਮਣੇ ਬੈਠਦੇ ਹੀ ਲਗ ਰਿਹਾ ਸੀ, ਕਿ ਆਦਿਸ਼ੰਕਰ ਦੀਆਂ ਅੱਖਾਂ ਤੋਂ ਉਹ ਤੇਜ਼ ਪੁੰਜ ਉਹ ਪ੍ਰਕਾਸ਼ ਪੁੰਜ ਪ੍ਰਵਾਹਿਤ ਹੋ ਰਿਹਾ ਹੈ। ਜੋ ਸ਼ਾਨਦਾਰ ਭਾਰਤ ਦਾ ਵਿਸ਼ਵਾਸ ਜਗਾ ਰਿਹਾ ਹੈ। ਸ਼ੰਕਰਾਚਾਰੀਆ ਜੀ ਦੀ ਸਮਾਧੀ ਇੱਕ ਵਾਰ ਫਿਰ, ਹੋਰ ਅਧਿਕ ਦਿਵਯ ਰੂਪ ਦੇ ਨਾਲ ਸਾਡੇ ਸਭ ਦੇ ਦਰਮਿਆਨ ਹੈ। ਇਸ ਦੇ ਨਾਲ ਹੀ, ਸਰਸਵਤੀ ਤਟ ‘ਤੇ ਘਾਟ ਦਾ ਨਿਰਮਾਣ ਵੀ ਹੋ ਚੁੱਕਿਆ ਹੈ, ਅਤੇ ਮੰਦਾਕਿਨੀ ‘ਤੇ ਬਣੇ ਪੁਲ਼ ਤੋਂ ਗਰੁੜਚੱਟੀ ਉਹ ਮਾਰਗ ਵੀ ਸੁਗਮ ਕਰ ਦਿੱਤਾ ਗਿਆ ਹੈ। ਗਰੁੜਚੱਟੀ ਦਾ ਤਾਂ ਮੇਰਾ ਵਿਸ਼ੇਸ਼ ਨਾਤਾ ਵੀ ਰਿਹਾ ਹੈ, ਇੱਥੇ ਇੱਕ ਦੋ ਲੋਕ ਹਨ ਪੁਰਾਣੇ ਜੋ ਪਹਿਚਾਣ ਜਾਂਦੇ ਹਨ। ਮੈਂ ਤੁਹਾਡੇ ਦਰਸ਼ਨ ਕੀਤੇ ਮੈਨੂੰ ਚੰਗਾ ਲਗਿਆ। ਸਾਧੂ ਨੂੰ ਚਲਦਾ ਭਲਾ ਯਾਨੀ ਪੁਰਾਣੇ ਲੋਕ ਤਾਂ ਹੁਣ ਚਲੇ ਗਏ ਹਨ। ਕੁਝ ਲੋਕ ਤਾਂ ਇਸ ਸਥਾਨ ਨੂੰ ਛੱਡ ਕੇ ਚਲੇ ਗਏ ਹਨ। ਕੁਝ ਲੋਕ ਇਸ ਧਰਾ ਨੂੰ ਛੱਡ ਕੇ ਚਲੇ ਗਏ ਹਨ। ਹੁਣ ਮੰਦਾਕਿਨੀ ਦੇ ਕਿਨਾਰੇ, ਹੜ੍ਹ ਤੋਂ ਸੁਰੱਖਿਆ ਦੇ ਲਈ ਜਿਸ ਦੀਵਾਰ ਦਾ ਨਿਰਮਾਣ ਕੀਤਾ ਗਿਆ ਹੈ, ਇਸ ਨਾਲ ਸ਼ਰਧਾਲੂਆਂ ਦੀ ਯਾਤਰਾ ਹੁਣ ਹੋਰ ਸੁਰੱਖਿਅਤ ਹੋਵੇਗੀ। ਤੀਰਥ-ਪੁਰੋਹਿਤਾਂ ਦੇ ਲਈ ਨਵੇਂ ਬਣੇ ਆਵਾਸਾਂ ਨਾਲ ਉਨ੍ਹਾਂ ਨੂੰ ਹਰ ਮੌਸਮ ਵਿੱਚ ਸੁਵਿਧਾ ਹੋਵੇਗੀ, ਭਗਵਾਨ ਕੇਦਾਰਨਾਥ ਦੀ ਸੇਵਾ ਉਨ੍ਹਾਂ ਦੇ ਲਈ ਹੁਣ ਕੁਝ ਸਰਲ ਹੋਵੇਗੀ ਹੁਣ ਕੁਝ ਅਸਾਨ ਹੋਵੇਗੀ। ਅਤੇ ਪਹਿਲਾਂ ਤਾਂ ਮੈਂ ਦੇਖਿਆ ਹੈ ਕਦੇ ਪ੍ਰਾਕ੍ਰਿਤਿਕ ਆਪਦਾ ਆ ਜਾਂਦੀ ਸੀ ਤਾਂ ਯਾਤਰੀ ਇੱਥੇ ਫਸ ਜਾਂਦੇ ਸਨ। ਤਾਂ ਇਨ੍ਹਾਂ ਪੁਰੋਹਿਤਾਂ ਦੇ ਹੀ ਘਰਾਂ ਵਿੱਚ ਹੀ ਇੱਕ-ਇੱਕ ਕਮਰੇ ਵਿੱਚ ਇੰਨੇ ਲੋਕ ਆਪਣਾ ਸਮਾਂ ਬਿਤਾਉਂਦੇ ਸਨ ਅਤੇ ਮੈਂ ਦੇਖਦਾ ਸੀ ਕਿ ਸਾਡੇ ਇਹ ਪੁਰੋਹਿਤ ਖ਼ੁਦ ਬਾਹਰ ਠੰਢ ਵਿੱਚ ਠਿਠੁਰਦੇ ਸਨ ਲੇਕਿਨ ਆਪਣੇ ਇਹ ਜੋ ਯਜਮਾਨ ਆਉਂਦੇ ਸਨ, ਉਨ੍ਹਾਂ ਦੀ ਚਿੰਤਾ ਕਰਦੇ ਸਨ। ਮੈਂ ਸਭ ਦੇਖਿਆ ਹੋਇਆ ਹੈ, ਉਨ੍ਹਾਂ ਦੇ ਭਗਤੀਭਾਵ ਨੂੰ ਮੈਂ ਦੇਖਿਆ ਹੋਇਆ ਹੈ। ਹੁਣ ਉਨ੍ਹਾਂ ਮੁਸਿਬਤਾਂ ਤੋਂ ਉਨ੍ਹਾਂ ਨੂੰ ਮੁਕਤੀ ਮਿਲਣ ਵਾਲੀ ਹੈ।

ਸਾਥੀਓ,

ਅੱਜ ਇੱਥੇ ਯਾਤਰੀ ਸੇਵਾਵਂ ਅਤੇ ਸੁਵਿਧਾਵਾਂ ਨਾਲ ਜੁੜੀਆਂ ਕਈ ਯੋਜਨਾਵਾਂ ਦੇ ਨੀਂਹ ਪੱਥਰ ਵੀ ਰੱਖਿਆ ਹੈ। ਟੂਰਿਸਟ ਸੁਵਿਧਾ ਕੇਂਦਰ ਦਾ ਨਿਰਮਾਣ ਹੋਵੇ, ਯਾਤਰੀਆਂ ਦੀ ਅਤੇ ਇਸ ਇਲਾਕੇ ਦੇ ਲੋਕਾਂ ਦੀ ਸੁਵਿਧਾ ਦੇ ਲਈ ਆਧੁਨਿਕ ਹਸਪਤਾਲ ਹੋਵੇ, ਸਾਰੀ ਸੁਵਿਧਾ ਵਾਲਾ ਹਸਪਤਾਲ ਹੋਵੇ, ਰੇਨ ਸੈਲਟਰ ਹੋਵੇ, ਇਹ ਸਾਰੀਆਂ ਸੁਵਿਧਾਵਾਂ ਸ਼ਰਧਾਲੂਆਂ ਦੀ ਸੇਵਾ ਦਾ ਮਾਧਿਅਮ ਬਣਨਗੀਆਂ, ਉਨ੍ਹਾਂ ਦੇ ਤੀਰਥਾਟਨ ਨੂੰ ਹੁਣ ਕਸ਼ਟ ਤੋਂ ਮੁਕਤ, ਕੇਦਾਰ ਨਾਲ ਯੁਕਤ ਜੈ ਭੋਲੇ ਦੇ ਚਰਨਾਂ ਵਿੱਚ ਲੀਨ ਹੋਣ ਦਾ ਯਾਤਰੀਆਂ ਨੂੰ ਇੱਕ ਸੁਖਦ ਅਨੁਭਵ ਹੋਵੇਗਾ।

ਸਾਥੀਓ,

ਵਰ੍ਹਿਆਂ ਪਹਿਲਾਂ ਇੱਥੇ ਜੋ ਤਬਾਹੀ ਮਚੀ ਸੀ, ਜਿਸ ਤਰ੍ਹਾਂ ਦਾ ਨੁਕਸਾਨ ਇੱਥੇ ਹੋਇਆ ਸੀ, ਉਹ ਅਕਲਪਨਾਯੋਗ ਸੀ। ਮੈਂ ਮੁੱਖ ਮੰਤਰੀ ਤਾਂ ਗੁਜਰਾਤ ਦਾ ਸੀ ਲੇਕਿਨ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਸੀ। ਮੈਂ ਇੱਥੇ ਦੌੜਿਆ ਚਲਾ ਆਇਆ ਸੀ। ਮੈਂ ਆਪਣੀਆਂ ਅੱਖਾਂ ਨਾਲ ਉਸ ਤਬਾਹੀ ਨੂੰ ਦੇਖਿਆ ਸੀ, ਉਸ ਦਰਦ ਨੂੰ ਦੇਖਿਆ ਸੀ। ਜੋ ਲੋਕ ਇੱਥੇ ਆਉਂਦੇ ਸਨ, ਉਹ ਸੋਚਦੇ ਸਨ ਕਿ ਕੀ ਇਹ ਹੁਣ ਸਾਡਾ ਇਹ ਕੇਦਾਰਨਾਥ ਇਹ ਕੇਦਾਰਪੁਰੀ ਫਿਰ ਤੋਂ ਉਠ ਖੜ੍ਹਾ ਹੋਵੇਗਾ ਕੀ। ਲੇਕਿਨ ਮੇਰੇ ਅੰਦਰ ਦੀ ਆਵਾਜ਼ ਕਹਿ ਰਹੀ ਸੀ ਕਿ ਇਹ ਪਹਿਲਾਂ ਤੋਂ ਅਧਿਕ ਆਨ-ਬਾਨ-ਸ਼ਾਨ ਦੇ ਨਾਲ ਖੜ੍ਹਾ ਹੋਵੇਗਾ। ਅਤੇ ਇਹ ਮੇਰਾ ਵਿਸ਼ਵਾਸ ਬਾਬਾ ਕੇਦਾਰ ਦੇ ਕਾਰਨ ਸੀ। ਆਦਿਸ਼ੰਕਰ ਦੀ ਸਾਧਨਾ ਦੇ ਕਾਰਨ ਸੀ। ਰਿਸ਼ੀਆਂ-ਮੁਨੀਆਂ ਦੀ ਤਪੱਸਿਆ ਦੇ ਕਾਰਨ ਸੀ। ਲੇਕਿਨ ਨਾਲ-ਨਾਲ ਕੱਛ ਦੇ ਭੂਚਾਲ ਦੇ ਬਾਅਦ ਕੱਛ ਨੂੰ ਖੜ੍ਹਾ ਕਰਨ ਦਾ ਮੇਰੇ ਪਾਸ ਅਨੁਭਵ ਵੀ ਸੀ, ਅਤੇ ਇਸ ਲਈ ਮੇਰਾ ਵਿਸ਼ਵਾਸ ਸੀ ਅਤੇ ਅੱਜ ਉਹ ਵਿਸ਼ਵਾਸ ਆਪਣੀਆਂ ਅੱਖਾਂ ਨਾਲ ਸਾਕਾਰ ਹੋਏ ਦੇਖਣਾ, ਇਸ ਤੋਂ ਬੜਾ ਜੀਵਨ ਦਾ ਕੀ ਸੰਤੋਖ ਹੋ ਸਕਦਾ ਹੈ।  ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ ਕਿ ਬਾਬਾ ਕੇਦਾਰ ਨੇ, ਸੰਤਾਂ ਦੇ ਅਸ਼ੀਰਵਾਦ ਨੇ ਇਸ ਪਵਿੱਤਰ ਧਰਤੀ ਨੇ ਜਿਸ ਮਿੱਟੀ ਨੇ ਜਿਸ ਦੀਆਂ ਹਵਾਵਾਂ ਨੇ ਕਦੇ ਮੈਨੂੰ ਪਾਲਿਆ ਪੋਸਿਆ ਸੀ ਉਸ ਦੇ ਲਈ ਸੇਵਾ ਕਰਨ ਦਾ ਸੁਭਾਗ ਮਿਲਣਾ ਇਸ ਤੋਂ ਬੜਾ ਜੀਵਨ ਦਾ ਪੁਨਯ ਕੀ ਹੋਵੇਗਾ। ਇਸ ਆਦਿ ਭੂਮੀ ‘ਤੇ ਸ਼ਾਸ਼ਵਤ ਦੇ ਨਾਲ ਆਧੁਨਿਕਤਾ ਦਾ ਇਹ ਮੇਲ, ਵਿਕਾਸ ਦੇ ਇਹ ਕੰਮ ਭਗਵਾਨ ਸ਼ੰਕਰ ਦੀ ਸਹਿਜ ਕਿਰਪਾ ਦਾ ਹੀ ਪਰਿਣਾਮ ਹੈ। ਇਹ ਈਸ਼ਵਰ ਨਹੀਂ ਕ੍ਰੈਡਿਟ ਨਹੀਂ ਲੈ ਸਕਦਾ ਇੰਨਸਾਨ ਕ੍ਰੈਡਿਟ ਲੈ ਸਕਦਾ। ਈਸ਼ਵਰ ਕਿਰਪਾ ਹੀ ਇਸ ਦੀ ਹਕਦਾਰ ਹੈ। ਮੈਂ ਇਸ ਪੁਨੀਤ ਪ੍ਰਯਤਨਾਂ ਦੇ ਲਈ ਉੱਤਰਾਖੰਡ ਸਰਕਾਰ ਦਾ, ਸਾਡੇ ਊਰਜਾਵਾਨ, ਨੌਜਵਾਨ ਮੁੱਖ ਮੰਤਰੀ ਧਾਮੀ ਜੀ ਦਾ, ਅਤੇ ਇਨ੍ਹਾਂ ਕੰਮਾਂ ਦੀ ਜ਼ਿੰਮੇਦਾਰੀ ਉਠਾਉਣ ਵਾਲੇ ਸਾਰੇ ਲੋਕਾਂ ਦਾ ਵੀ ਅੱਜ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਇਸ ਸੁਪਨੇ ਨੂੰ ਪੂਰਾ ਕੀਤਾ। ਮੈਨੂੰ ਪਤਾ ਹੈ ਇੱਥੇ ਬਰਫਬਾਰੀ ਦੇ ਦਰਮਿਆਨ ਵੀ ਕਿਸ ਤਰ੍ਹਾਂ ਯਾਨੀ ਪੂਰਾ ਸਾਲ ਭਰ ਕੰਮ ਕਰਨਾ ਮੁਸ਼ਕਿਲ ਹੈ ਇੱਥੇ ਬਹੁਤ ਘੱਟ ਸਮਾਂ ਮਿਲਦਾ ਹੈ। ਲੇਕਿਨ ਬਰਫਬਾਰੀ ਦੇ ਦਰਮਿਆਨ ਵੀ ਸਾਡੇ ਸ਼੍ਰਮਿਕ ਭਾਈ-ਭੈਣ ਜੋ ਪਹਾੜਾਂ ਦੇ ਨਹੀਂ ਸਨ ਬਾਹਰ ਤੋਂ ਆਏ ਸਨ ਉਹ ਇਸ਼ਵਰ ਦਾ ਕਾਰਜ ਮੰਨ ਕੇ ਬਰਫ ਵਰਖਾ ਦੇ ਦਰਮਿਆਨ ਵੀ ਮਾਈਨਸ temperature ਦੇ ਦਰਮਿਆਨ ਵੀ ਕੰਮ ਛੱਡ ਕੇ ਜਾਂਦੇ ਨਹੀਂ ਸਨ ਕੰਮ ਕਰਦੇ ਰਹਿੰਦੇ ਸਨ। ਤਦ ਜਾ ਕੇ ਇਹ ਕੰਮ ਹੋ ਸਕਿਆ ਹੈ। ਮੇਰਾ ਮਨ ਇੱਥੇ ਲਗਾ ਰਹਿੰਦਾ ਸੀ ਤਾਂ ਮੈਂ ਵਿੱਚ-ਵਿੱਚ ਡ੍ਰੋਨ ਦੀ ਮਦਦ ਨਾਲ ਟੈਕਨੋਲੋਜੀ ਦੀ ਮਦਦ ਨਾਲ ਮੇਰੇ ਦਫਤਰ ਤੋਂ ਮੈਂ ਇੱਥੇ ਇੱਕ ਪ੍ਰਕਾਰ ਨਾਲ ਵਰਚੁਅਲ ਯਾਤਰਾ ਕਰਦਾ ਸੀ। ਲਗਾਤਾਰ ਮੈਂ ਉਸ ਦੀ ਬਰੀਕੀਆਂ ਨੂੰ ਦੇਖਦਾ ਸੀ। ਕੰਮ ਕਿੰਨਾ ਪਹੁੰਚਿਆ, ਮਹੀਨਾ ਭਰ ਪਹਿਲਾਂ ਕਿੱਥੇ ਸਾਂ। ਇਸ ਮਹੀਨੇ ਕਿੱਥੇ ਪਹੁੰਚੇ ਲਗਾਤਾਰ ਦੇਖਦਾ ਸੀ। ਮੈਂ ਕੇਦਾਰਨਾਥ ਮੰਦਿਰ ਦੇ ਰਾਵਲ ਅਤੇ ਸਾਰੇ ਪੁਜਾਰੀਆਂ ਦਾ ਵੀ ਅੱਜ ਵਿਸ਼ੇਸ਼ ਤੌਰ ‘ਤੇ ਆਭਾਰ ਪ੍ਰਗਟ ਕਰਦਾ ਹਾਂ। ਕਿਉਂਕਿ ਉਨ੍ਹਾਂ ਦੇ ਸਾਕਾਰਾਤਮਕ ਰਵੱਈਏ ਦੇ ਕਾਰਨ ਉਨ੍ਹਾਂ ਦੇ ਸਾਕਾਰਾਤਮਕ ਪ੍ਰਯਤਨਾਂ ਦੇ ਕਾਰਨ ਅਤੇ ਉਨ੍ਹਾਂ ਨੇ ਪਰੰਪਰਾਵਾਂ ਦਾ ਜੋ ਸਾਡਾ ਮਾਰਗਦਰਸ਼ਨ ਕਰਦੇ ਰਹੇ ਉਸ ਦੇ ਕਾਰਨ ਅਸੀਂ ਇਸ ਨੂੰ ਇੱਕ ਪੁਰਾਣੀ ਵਿਰਾਸਤ ਨੂੰ ਵੀ ਬਚਾ ਸਕੇ, ਅਤੇ ਆਧੁਨਿਕਤਾ ਵੀ ਲਿਆ ਸਕੀਏ। ਅਤੇ ਇਸ ਦੇ ਲਈ ਮੈਂ ਇਨ੍ਹਾਂ ਪੁਜਾਰੀਆਂ ਦਾ ਰਾਵਲ ਪਰਿਵਾਰਾਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਆਦਿ ਸ਼ੰਕਰਾਚਾਰੀਆ ਜੀ ਦੇ ਵਿਸ਼ੇ ਵਿੱਚ ਸਾਡੇ ਵਿਦਵਾਨਾਂ ਨੇ ਕਿਹਾ ਹੈ, ਸ਼ੰਕਰਾਚਾਰੀਆ ਜੀ ਦੇ ਲਈ ਹਰ ਵਿਦਵਾਨ ਨੇ ਕਿਹਾ ਹੈ- “ਸ਼ੰਕਰੋ ਸ਼ੰਕਰ: ਸਾਕਸ਼ਾਤ੍” (“शंकरो शंकरः साक्षात्”) ਅਰਥਾਤ, ਆਚਾਰੀਆ ਸ਼ੰਕਰ ਸਾਖਿਆਤ ਭਾਗਵਾਨ ਸ਼ੰਕਰ ਦਾ ਹੀ ਰੂਪ ਸਨ। ਇਹ ਮਹਿਮਾ, ਇਹ ਦੈਵਤਵ ਆਪ ਉਨ੍ਹਾਂ ਦੇ ਜੀਵਨ ਦੇ ਹਰ ਪਲ, ਅਸੀਂ ਅਨੁਭਵ ਕਰ ਸਕਦੇ ਹਾਂ। ਉਸ ਦੀ ਤਰਫ਼ ਜ਼ਰਾ ਨਜ਼ਰ ਕਰੀਏ ਤਾਂ ਸਾਰੀ ਸਮ੍ਰਿਤੀ ਸਾਹਮਣੇ ਆ ਜਾਂਦੀ ਹੈ। ਛੋਟੀ ਜਿਹੀ ਉਮਰ ਵਿੱਚ ਬਾਲਕ ਉਮਰ ਅਦਭੁਤ ਬੋਧ! ਬਾਲ ਉਮਰ ਤੋਂ ਹੀ ਸ਼ਾਸਤਰਾਂ ਦਾ, ਗਿਆਨ-ਵਿਗਿਆਨ ਦਾ ਚਿੰਤਨ! ਅਤੇ ਜਿਸ ਉਮਰ ਵਿੱਚ ਇੱਕ ਸਾਧਾਰਣ ਮਾਨਵੀ, ਸਾਧਾਰਣ ਰੂਪ ਨਾਲ ਸੰਸਾਰ ਦੀਆਂ ਗੱਲਾਂ ਨੂੰ ਥੋੜ੍ਹਾ ਦੇਖਣਾ ਸਮਝਣਾ ਸ਼ੁਰੂ ਕਰਦਾ ਹੈ, ਥੋੜ੍ਹੀ ਜਾਗ੍ਰਿਤੀ ਦਾ ਆਰੰਭ ਹੁੰਦਾ ਹੈ, ਉਸ ਉਮਰ ਵਿੱਚ ਵੇਦਾਂਤ ਦਾ ਗਹਿਰਾਈ ਨੂੰ, ਉਠਾਓ ਗੁਡਹਾਦ ਨੂੰ, ਸਾਂਗੋਪਾਂਗ ਵਿਵੇਚਨ, ਉਸ ਦੀ ਵਿਆਖਿਆ ਅਵਿਰਤ ਰੂਪ ਨਾਲ ਕਰਿਆ ਕਰਦੇ ਸਨ! ਇਹ ਸ਼ੰਕਰ ਦੇ ਅੰਦਰ ਸਾਖਿਆਤ ਸ਼ੰਕਰਤਵ ਦਾ ਜਾਗਰਣ ਦੇ ਸਿਵਾ ਕੁਝ ਨਹੀਂ ਹੋ ਸਕਦਾ। ਇਹ ਸ਼ੰਕਰਤਵ ਦਾ ਜਾਗਰਣ ਸੀ।

ਸਾਥੀਓ,

ਇੱਥੇ ਸੰਸਕ੍ਰਿਤ ਅਤੇ ਵੇਦਾਂ ਦੇ ਬੜੇ-ਬੜੇ ਪੰਡਿਤ ਇੱਥੇ ਵੀ ਬੈਠੇ ਹਨ, ਅਤੇ ਵਰਚੁਅਲੀ ਵੀ ਸਾਡੇ ਨਾਲ ਜੁੜੇ ਹਨ। ਤੁਸੀਂ ਜਾਣਦੇ ਹੋ ਕਿ ਸ਼ੰਕਰ ਦਾ ਸੰਸਕ੍ਰਿਤ ਵਿੱਚ ਅਰਥ ਬੜਾ ਸਰਲ ਹੈ- “ਸ਼ੰ ਕਰੋਤਿ ਸ: ਸ਼ੰਕਰ:” (“शं करोति सः शंकरः”) ਯਾਨੀ, ਜੋ ਕਲਿਆਣ ਕਰੇ, ਉਹੀ ਸ਼ੰਕਰ ਹੈ। ਇਸ ਕਲਿਆਣ ਨੂੰ ਵੀ ਆਚਾਰੀਆ ਸ਼ੰਕਰ ਨੇ ਪ੍ਰਤੱਖ ਪ੍ਰਮਾਣਿਤ ਕਰ ਦਿੱਤਾ। ਉਨ੍ਹਾਂ ਦਾ ਪੂਰਾ ਜੀਵਨ ਜਿੰਨਾ ਅਸਾਧਾਰਣ ਸੀ, ਉਤਨਾ ਹੀ ਉਹ ਜਨ-ਸਾਧਾਰਣ ਦੇ ਕਲਿਆਣ ਦੇ ਲਈ ਸਮਰਪਿਤ ਸਨ। ਭਾਰਤ ਅਤੇ ਵਿਸ਼ਵ ਦੇ ਕਲਿਆਣ ਦੇ ਲਈ ਅਹਰਨਿਸ਼ ਆਪਣੀ ਚੇਤਨਾ ਨੂੰ ਸਮਰਪਿਤ ਕਰਦੇ ਰਹਿੰਦੇ ਸਨ। ਜਦ ਭਾਰਤ, ਰਾਗ-ਦਵੇਸ਼ ਦੇ ਭੰਵਰ ਵਿੱਚ ਫਸ ਕੇ ਆਪਣੀ ਇਕਜੁੱਟਤਾ ਖੋ ਰਿਹਾ ਸੀ, ਤਦ ਯਾਨੀ ਕਿੰਨਾ ਦੂਰ ਦਾ ਸੰਤ ਦੇਖਦੇ ਹਨ ਤਦ ਸ਼ੰਕਰਾਚਾਰੀਆ ਜੀ ਨੇ ਕਿਹਾ- “ਨਾ ਮੇ ਦਵੇਸ਼ ਰਾਗੌ, ਨ ਮੇ ਲੋਭ ਮੋਹੌ, ਮਦੋ ਨੈਵ, ਮੇ ਨੈਵ, ਮਾਤਸ੍ਰਯ ਭਾਵ:”। (“न मे द्वेष रागौ, न मे लोभ मोहौ, मदो नैव, मे नैव, मात्सर्य भावः”।) ਅਰਥਾਤ, ਰਾਗ ਦਵੇਸ਼, ਲੋਭ ਮੋਹ, ਈਰਖਾ ਅਹੰ, ਇਹ ਸਭ ਸਾਡਾ ਸੁਭਾਅ ਨਹੀਂ ਹੈ। ਜਦੋਂ ਭਾਰਤ ਨੂੰ ਜਾਤੀ-ਪੰਥ ਦੀਆਂ ਸੀਮਾਵਾਂ ਤੋਂ ਬਾਹਰ ਦੇਖਣ ਦੀ, ਸ਼ੰਕਾਵਾਂ-ਆਸ਼ੰਕਾਵਾਂ ਤੋਂ ਉੱਪਰ ਉੱਠਣ ਦੀ ਮਾਨਵਜਾਤ ਨੂੰ ਜ਼ਰੂਰਤ ਸੀ, ਤਦ ਉਨ੍ਹਾਂ ਨੇ ਸਮਾਜ ਵਿੱਚ ਚੇਤਨਾ ਫੂਕੀ- ਤਾਂ ਆਦਿਸ਼ੰਕਰ ਨੇ ਕਿਹਾ “ਨ ਮੇ ਮ੍ਰਿਤਯੁ-ਸ਼ੰਕਾ, ਨ ਮੇ ਜਾਤਿਭੇਦ:”। (“न मे मृत्यु-शंका, न मे जातिभेदः”।) ਯਾਨੀ, ਨਾਸ਼-ਵਿਨਾਸ਼ ਦੀਆਂ ਸ਼ੰਕਾਵਾਂ, ਜਾਤ-ਪਾਤ ਦੇ ਭੇਦ ਇਹ ਸਾਡੀ ਪਰੰਪਰਾ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਹਿੱਸਾ ਨਹੀਂ ਹੈ। ਅਸੀਂ ਕੀ ਹਾਂ, ਸਾਡਾ ਦਰਸ਼ਨ ਅਤੇ ਵਿਚਾਰ ਕੀ ਹੈ, ਇਹ ਦੱਸਣ ਦੇ ਲਈ ਆਦਿਸ਼ੰਕਰ ਨੇ ਕਿਹਾ- “ਚਿਦਾਨੰਦ ਰੂਪ: ਸ਼ਿਵੋਹਮ੍ ਸ਼ਿਵੋਹਮ” (“चिदानन्द रूपः शिवोऽहम् शिवोऽहम”) ਅਰਥਾਤ, ਆਨੰਦ ਰੂਪ ਸ਼ਿਵ ਅਸੀਂ ਹੀ ਹਾਂ। ਜੀਵਤਵ ਵਿੱਚ ਹੀ ਸ਼ਿਵਤਵ ਹੈ। ਅਤੇ ਅਦਵੈਤ ਦਾ ਸਿਧਾਂਤ ਕਦੇ-ਕਦੇ ਅਦਵੈਤ ਦੇ ਸਿਧਾਂਤ ਨੂੰ ਸਮਝਣ ਦੇ ਲਈ ਬੜੇ-ਬੜੇ ਗ੍ਰੰਥਾਂ ਦੀ ਜ਼ਰੂਰਤ ਪੈਂਦੀ ਹੈ। ਮੈਂ ਤਾਂ ਇੰਨਾ ਵਿਦਵਾਨ ਨਹੀਂ ਹਾਂ। ਮੈਂ ਤਾਂ ਸਰਲ ਭਾਸ਼ਾ ਵਿੱਚ ਆਪਣੀ ਗੱਲ ਸਮਝਦਾ ਹਾਂ। ਅਤੇ ਮੈਂ ਇੰਨਾ ਹੀ ਕਹਿੰਦਾ ਹਾਂ, ਜਿੱਥੇ ਦਵੈਤ ਨਹੀਂ ਹੈ, ਉੱਥੇ ਅਦਵੈਤ ਹੈ। ਸ਼ੰਕਰਾਚਾਰੀਆ ਜੀ ਨੇ ਭਾਰਤ ਦੀ ਚੇਤਨਾ ਵਿੱਚ ਫਿਰ ਤੋਂ ਪ੍ਰਾਣ ਫੂਕੇ, ਅਤੇ ਸਾਨੂੰ ਸਾਡੀ ਆਰਥਿਕ-ਪਾਰਮਾਰਥਿਕ ਉੱਨਤੀ ਦਾ ਮੰਤਰ ਦੱਸਿਆ। ਉਨ੍ਹਾਂ ਨੇ ਕਿਹਾ ਹੈ- “ਗਿਆਨ ਵਿਹੀਨ: ਦੇਖੋ ਗਿਆਨ ਦੀ ਉਪਾਸਨਾ ਦੀ ਮਹਿਮਾ ਕਿਤਨਾ ਮਹੱਤਵ ਰੱਖਦੀ ਹੈ। “ਗਿਆਨ ਵਿਹੀਨ: ਸਰਵ ਮਤੇਨ੍, ਮੁਕਿਤਮ੍ ਨ ਭਜਤਿ ਜਨਮ ਸ਼ਤੇਨ”।।( “ज्ञान विहीनः सर्व मतेन्, मुक्तिम् न भजति जन्म शतेन”॥) ਯਾਨੀ, ਦੁਖ, ਕਸ਼ਟ ਅਤੇ ਕਠਿਨਾਈਆਂ ਤੋਂ ਸਾਡੀ ਮੁਕਤੀ ਦਾ ਇੱਕ ਹੀ ਮਾਰਗ ਹੈ, ਅਤੇ ਉਹ ਹੈ ਗਿਆਨ। ਭਾਰਤ ਦੀ ਗਿਆਨ-ਵਿਗਿਆਨ ਅਤੇ ਦਰਸ਼ਨ ਦੀ ਜੋ ਕਾਲ ਅਤੀਤ ਪਰੰਪਰਾ ਹੈ, ਉਸ ਨੂੰ ਆਦਿ ਸ਼ੰਕਰਾਚਾਰੀਆ ਜੀ ਨੇ ਫਿਰ ਤੋਂ ਪੁਨਰਜੀਵਿਤ ਕੀਤਾ, ਚੇਤਨਾ ਭਰ ਦਿੱਤੀ।

ਸਾਥੀਓ,

ਇੱਕ ਸਮਾਂ ਸੀ ਜਦੋਂ ਅਧਿਆਤਮ ਨੂੰ, ਧਰਮ ਨੂੰ ਕੇਵਲ ਰੂੜ੍ਹੀਆਂ ਨਾਲ ਜੋੜ ਕੇ ਕੁਝ ਅਜਿਹੀ ਗਲਤ ਮਰਯਾਦਾਵਾਂ ਅਤੇ ਕਲਪਨਾਵਾਂ ਵਿੱਚ ਜੋੜ ਕੇ ਦੇਖਿਆ ਜਾਣ ਲਗਿਆ ਸੀ। ਲੇਕਿਨ, ਭਾਰਤੀ ਦਰਸ਼ਨ ਤਾਂ ਮਾਨਵ ਕਲਿਆਣ ਦੀ ਬਾਤ ਕਰਦਾ ਹੈ, ਜੀਵਨ ਨੂੰ ਪੂਰਨਤਾ ਦੇ ਨਾਲ, holistic approach, holistic way ਵਿੱਚ ਦੇਖਦਾ ਹੈ। ਆਦਿ ਸ਼ੰਕਰਾਚਾਰੀਆ ਜੀ ਨੇ ਸਮਾਜ ਨੂੰ ਇਸ ਸਚਾਈ ਨਾਲ ਪਰੀਚਿਤ ਕਰਵਾਉਣ ਦਾ ਕੰਮ ਕੀਤਾ ਸੀ। ਉਨ੍ਹਾਂ ਨੇ ਪਵਿੱਤਰ ਮਠਾਂ ਦੀ ਸਥਾਪਨਾ ਕੀਤੀ, ਚਾਰ ਧਾਮਾਂ ਦੀ ਸਥਾਪਨਾ ਕੀਤੀ, ਦਵਾਦਸ਼ ਜਯੋਤਿਰਲਿੰਗਾਂ ਨੂੰ ਪੁਨਰਜਾਗ੍ਰਿਤਿ ਦਾ ਕੰਮ ਕੀਤਾ। ਉਨ੍ਹਾਂ ਨੇ ਸਭ ਕੁਝ ਤਿਆਗ ਕੇ ਦੇਸ਼ ਸਮਾਜ ਅਤੇ ਮਾਨਵਤਾ ਦੇ ਲਈ ਜੀਣ ਵਾਲਿਆਂ ਦੇ ਲਈ ਇੱਕ ਸਸ਼ਕਤ ਪਰੰਪਰਾ ਖੜ੍ਹੀ ਕੀਤੀ। ਅੱਜ ਉਨ੍ਹਾਂ ਦੇ ਇਹ ਅਧਿਸ਼ਠਾਨ ਭਾਰਤ ਅਤੇ ਭਾਰਤੀਅਤਾ ਦੀ ਇੱਕ ਪ੍ਰਕਾਰ ਨਾਲ ਸੰਬਲ ਪਹਿਚਾਣ ਬਣੀ ਰਹੇ। ਸਾਡੇ ਲਈ ਧਰਮ ਕੀ ਹੈ, ਧਰਮ ਅਤੇ ਗਿਆਨ ਦਾ ਸਬੰਧ ਕੀ ਹੈ, ਅਤੇ ਇਸ ਲਈ ਤਾਂ ਕਿਹਾ ਗਿਆ ਹੈ- ‘ਅਥਾਤੋ ਬ੍ਰਹਮ ਜਿਗਿਆਸਾ’ (‘अथातो ब्रह्म जिज्ञासा’)ਇਸ ਦਾ ਮੰਤਰ ਦੇਣ ਵਾਲੀ ਉਪਨਿਸ਼ਦੀਯ ਪਰੰਪਰਾ ਕੀ ਹੈ ਜੋ ਸਾਨੂੰ ਪਲ-ਪ੍ਰਤੀਪਲ ਪ੍ਰਸ਼ਨ ਕਰਨਾ ਸਿਖਾਉਂਦੀ ਹੈ, ਅਤੇ ਕਦੇ ਤਾਂ ਬਾਲਕ ਨਚਿਕੇਤਾ ਯਮ ਦੇ ਦਰਬਾਰ ਵਿੱਚ ਜਾ ਕੇ ਯਮ ਦੀਆਂ ਅੱਖਾਂ ਵਿੱਚ ਅੱਖ ਮਿਲਾ ਕੇ ਪੁੱਛ ਲੈਂਦਾ ਹੈ, ਯਮ ਨੂੰ ਪੁੱਛ ਲੈਂਦਾ ਹੈ, what is death, ਮੌਤ ਕੀ ਹੈ? ਦੱਸੋ ਪ੍ਰਸ਼ਨ ਪੁੱਛਣਾ ਗਿਆਨ ਅਰਜਿਤ ਕਰਨਾ, ‘ਅਥਾਤੋ ਬ੍ਰਹਮ ਜਿਗਿਆਸਾ’ ਭਵ: (‘अथातो ब्रह्म जिज्ञासा’ भव:) ਸਾਡੀ ਇਸ ਵਿਰਾਸਤ ਨੂੰ ਸਾਡੇ ਮਠ ਹਜ਼ਾਰਾਂ ਸਾਲਾਂ ਤੋਂ ਜੀਵਿਤ ਰੱਖੇ ਹੋਏ ਹਨ, ਉਸ ਨੂੰ ਸਮ੍ਰਿੱਧ ਕਰ ਰਹੇ ਹਨ। ਸੰਸਕ੍ਰਿਤ ਹੋਵੇ, ਸੰਸਕ੍ਰਿਤ ਭਾਸ਼ਾ ਵਿੱਚ ਵੈਦਿਕ ਗਣਿਤ ਜਿਹੇ ਵਿਗਿਆਨ ਹੋਵੇ, ਇਨ੍ਹਾਂ ਮਠਾਂ ਵਿੱਚ ਸਾਡੇ ਸ਼ੰਕਰਾਚਾਰੀਆ ਦੀ ਪਰੰਪਰਾ ਦਾ ਇਨ੍ਹਾਂ ਸਭ ਦੀ ਸੁਰੱਖਿਆ ਕਰ ਰਹੇ ਹਨ, ਪੀੜ੍ਹੀ ਦਰ ਪੀੜ੍ਹੀ ਮਾਰਗ ਦਿਖਾਉਣ ਦਾ ਕੰਮ ਕੀਤਾ ਹੈ। ਮੈਂ ਸਮਝਦਾ ਹਾਂ, ਅੱਜ ਦੇ ਇਸ ਦੌਰ ਵਿੱਚ ਆਦਿ ਸ਼ੰਕਰਾਚਾਰੀਆ ਜੀ ਦੇ ਸਿਧਾਂਤ, ਹੋਰ ਜ਼ਿਆਦਾ ਪ੍ਰਾਸੰਗਿਕ ਹੋ ਗਏ ਹਨ।

ਸਾਥੀਓ,

ਸਾਡੇ ਇੱਥੇ ਸਦੀਆਂ ਤੋਂ ਚਾਰਧਾਮ ਯਾਤਰਾ ਦਾ ਮਹੱਤਵ ਰਿਹਾ ਹੈ, ਦਵਾਦਸ਼ ਜਯੋਤਿਰਲਿੰਗ ਦੇ ਦਰਸ਼ਨ ਦੀ, ਸ਼ਕਤੀਪੀਠਾਂ ਦੇ ਦਰਸ਼ਨ ਦੀ, ਅਸ਼ਟਵਿਨਾਇਕ ਜੀ ਦੇ ਦਰਸ਼ਨ ਦੀ ਇਹ ਸਾਰੀ ਯਾਤਰਾ ਦੀ ਪਰੰਪਰਾ। ਇਹ ਤੀਰਥਾਟਨ ਸਾਡੇ ਇੱਥੇ ਜੀਵਨ ਕਾਲ ਦਾ ਹਿੱਸਾ ਮੰਨਿਆ ਗਿਆ ਹੈ। ਇਹ ਤੀਰਥਾਟਨ ਸਾਡੇ ਲਈ ਸੈਰ-ਸਪਾਟਾ ਸਿਰਫ਼ ਟੂਰਿਜ਼ਮ ਭਰ ਨਹੀਂ ਹੈ। ਇਹ ਭਾਰਤ ਨੂੰ ਜੋੜਨ ਵਾਲੀ, ਭਾਰਤ ਦੀ ਸਾਖਿਆਤਕਾਰ ਕਰਵਾਉਣ ਵਾਲੀ  ਇੱਕ ਜੀਵੰਤ ਪਰੰਪਰਾ ਹੈ। ਸਾਡੇ ਇੱਥੇ ਹਰ ਕਿਸੇ ਨੂੰ ਕੋਈ ਵੀ ਵਿਅਕਤੀ ਹੋਵੇ ਉਸ ਦੀ ਇੱਛਾ ਹੁੰਦੀ ਹੈ ਕਿ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਚਾਰਧਾਮ ਜ਼ਰੂਰ ਹੋ ਲੈਣ, ਦਵਾਦਸ਼ ਜਯੋਤਿਰਲਿੰਗ ਦੇ ਦਰਸ਼ਨ ਕਰ ਲੈਣ।  ਮਾਂ ਗੰਗਾ ਵਿੱਚ ਇੱਕ ਵਾਰ ਡੁਬਕੀ ਜ਼ਰੂਰ ਲਗਾ ਲੈਣ। ਪਹਿਲਾਂ ਅਸੀਂ ਘਰ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਉਂਦੇ ਸਾਂ, ਪਰੰਪਰਾ ਸੀ ਬੱਚਿਆਂ ਨੂੰ ਘਰਾਂ ਵਿੱਚ ਸਿਖਾਇਆ ਜਾਂਦਾ ਸੀ- “ਸੌਰਾਸ਼ਟ੍ਰੇ ਸੋਮਨਾਥਮ੍ ਚ, ਸ਼੍ਰੀਸ਼ੈਲੇ ਮਲਿੱ-ਕਾਰਜੁਨਮ੍” (- “सौराष्ट्रे सोमनाथम् च, श्रीशैले मल्लि-कार्जुनम्”)ਬਚਪਨ ਵਿੱਚ ਸਿਖਾਇਆ ਜਾਂਦਾ ਸੀ। ਦਵਾਦਸ਼ ਜਯੋਤਿਰਲਿੰਗ ਦਾ ਇਹ ਮੰਤਰ ਘਰ ਬੈਠੇ-ਬੈਠੇ ਹੀ ਵਰਿਹਤ ਭਾਰਤ ਇੱਕ ਵਿਸ਼ਾਲ ਭਾਰਤ ਦਾ ਹਰ ਦਿਨ ਯਾਤਰਾ ਕਰਾ ਦਿੰਦਾ ਸੀ। ਬਚਪਨ ਤੋਂ ਹੀ ਦੇਸ਼ ਦੇ ਇਨ੍ਹਾਂ ਅਲੱਗ-ਅਲੱਗ ਹਿੱਸਿਆਂ ਨਾਲ ਜੁੜਾਅ ਇੱਕ ਸਹਿਜ ਸੰਸਕਾਰ ਬਣ ਜਾਂਦਾ ਸੀ। ਇਹ ਆਸਥਾ, ਇਹ ਵਿਚਾਰ ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਭਾਰਤ ਨੂੰ ਇੱਕ ਜੀਵਿਤ ਇਕਾਈ ਵਿੱਚ ਬਦਲ ਦਿੰਦਾ ਹੈ, ਰਾਸ਼ਟਰੀ ਏਕਤਾ ਦੀ ਤਾਕਤ ਨੂੰ ਵਧਾਉਣ ਵਾਲਾ, ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਸ਼ਾਨਦਾਰ ਦਰਸ਼ਨ ਸਹਿਜ ਜੀਵਨ ਦਾ ਹਿੱਸਾ ਸੀ। ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਹਰ ਸ਼ਰਧਾਲੂ ਇੱਕ ਨਵੀਂ ਊਰਜਾ ਲੈ ਕੇ ਜਾਂਦਾ ਹੈ।

ਸਾਥੀਓ,

ਆਦਿ ਸ਼ੰਕਰਾਚਾਰੀਆ ਦੀ ਵਿਰਾਸਤ ਨੂੰ, ਇਸ ਚਿੰਤਨ ਨੂੰ ਅੱਜ ਦੇਸ਼ ਆਪਣੇ ਲਈ ਇੱਕ ਪ੍ਰੇਰਣਾ ਦੇ ਰੂਪ ਵਿੱਚ ਦੇਖਦਾ ਹੈ। ਹੁਣ ਸਾਡੀ ਸੱਭਿਆਚਾਰਕ ਵਿਰਾਸਤ ਨੂੰ, ਆਸਥਾ ਦੇ ਕੇਂਦਰਾਂ ਨੂੰ ਉਸੇ ਗੌਰਵਭਾਵ ਨਾਲ ਦੇਖਿਆ ਜਾ ਰਿਹਾ ਹੈ, ਜਿਵੇਂ ਦੇਖਿਆ ਜਾਣਾ ਚਾਹੀਦਾ ਸੀ। ਅੱਜ ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਪੂਰੇ ਗੌਰਵ ਦੇ ਨਾਲ ਬਣ ਰਿਹਾ ਹੈ, ਅਯੁੱਧਿਆ ਨੂੰ ਉਸ ਦਾ ਗੌਰਵ ਸਦੀਆਂ ਦੇ ਬਾਅਦ ਵਾਪਸ ਮਿਲ ਰਿਹਾ ਹੈ। ਹਾਲੇ ਦੋ ਦਿਨ ਪਹਿਲਾਂ ਹੀ ਅਯੁੱਧਿਆ ਵਿੱਚ ਦੀਪੋਤਸਵ ਦਾ ਸ਼ਾਨਦਾਰ ਆਯੋਜਨ ਪੂਰੀ ਦੁਨੀਆ ਨੇ ਉਸ ਨੂੰ ਦੇਖਿਆ। ਭਾਰਤ ਦਾ ਪ੍ਰਾਚੀਨ ਸੱਭਿਆਚਾਰਕ ਸਰੂਪ ਕੈਸਾ ਰਿਹਾ ਹੋਵੇਗਾ, ਅੱਜ ਅਸੀਂ ਇਸ ਦੀ ਕਲਪਨਾ ਕਰ ਸਕਦੇ ਹਾਂ। ਇਸੇ ਤਰ੍ਹਾਂ, ਉੱਤਰ ਪ੍ਰਦੇਸ਼ ਵਿੱਚ ਹੀ ਕਾਸ਼ੀ ਦਾ ਵੀ ਕਾਇਆਕਲਪ ਹੋ ਰਿਹਾ ਹੈ, ਵਿਸ਼ਵਨਾਥ ਧਾਮ ਦਾ ਕਾਰਜ ਤੇਜ਼ ਗਤੀ ਨਾਲ ਹੁਣ ਤਾਂ ਪੂਰਨਤਾ ਦੀ ਤਰਫ਼ ਅੱਗੇ ਵਧ ਰਿਹਾ ਹੈ। ਬਨਾਰਸ ਵਿੱਚ ਸਾਰਨਾਥ ਨਜ਼ਦੀਕ ਵਿੱਚ ਕੁਸ਼ੀਨਗਰ, ਬੋਧਗਯਾ ਇੱਥੇ ਸਭ ਜਗ੍ਹਾ ‘ਤੇ ਇੱਕ ਬੁੱਧ ਸਰਕਿਟ ਅੰਤਰਰਾਸ਼ਟਰੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਵਿਸ਼ਵ ਦੇ ਬੁੱਧ ਦੇ ਭਗਤਾਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਭਗਵਾਨ ਰਾਮ ਨਾਲ ਜੁੜੇ ਜਿਤਨੇ ਵੀ ਤੀਰਥ ਸਥਾਨ ਹਨ, ਉਨ੍ਹਾਂ ਨੂੰ ਜੋੜ ਕੇ ਇੱਕ ਪੂਰਾ ਸਰਕਿਟ ਬਣਾਉਣ ਦਾ ਕੰਮ ਵੀ ਚਲ ਰਿਹਾ ਹੈ। ਮਥੁਰਾ ਵ੍ਰਿੰਦਾਵਨ ਵਿੱਚ ਵੀ ਵਿਕਾਸ ਦੇ ਨਾਲ-ਨਾਲ ਉੱਥੋਂ ਦੀ ਸ਼ੁਚਿਤਾ ਪਵਿੱਤਰਤਾ ਨੂੰ ਲੈ ਕੇ ਸੰਤਾਂ ਦੀ, ਆਧੁਨਿਕਤਾ ਦੀ ਤਰਫ਼ ਮੋੜ ਦਿੱਤਾ ਗਿਆ ਹੈ। ਭਾਵਨਾਵਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਤਨਾ ਸਭ ਅੱਜ ਇਸ ਲਈ ਹੋ ਰਿਹਾ ਹੈ, ਕਿਉਂਕਿ ਅੱਜ ਦਾ ਭਾਰਤ ਆਦਿ ਸ਼ੰਕਰਾਚਾਰੀਆ ਜਿਹੇ ਸਾਡੇ ਮਨੀਸ਼ੀਆਂ ਦੇ ਨਿਰਦੇਸ਼ਾਂ ਵਿੱਚ ਸ਼ਰਧਾ ਰੱਖਦੇ ਹੋਏ, ਉਨ੍ਹਾਂ ‘ਤੇ ਗੌਰਵ ਕਰਦੇ ਹੋਏ ਅੱਗੇ ਵਧ ਰਿਹਾ ਹੈ।

ਸਾਥੀਓ,

ਇਸ ਸਮੇਂ ਸਾਡਾ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵੀ ਮਨਾ ਰਿਹਾ ਹੈ। ਦੇਸ਼ ਆਪਣੇ ਭਵਿੱਖ ਦੇ ਲਈ, ਆਪਣੇ ਪੁਨਰਨਿਰਮਾਣ ਦੇ ਲਈ ਨਵੇਂ ਸੰਕਲਪ ਲੈ ਰਿਹਾ ਹੈ। ਅੰਮ੍ਰਿਤ ਮਹੋਤਸਵ ਦੇ ਇਨ੍ਹਾਂ ਸੰਕਲਪਾਂ ਵਿੱਚੋਂ ਆਦਿ ਸ਼ੰਕਰਾਚਾਰੀਆ ਜੀ ਨੂੰ ਇੱਕ ਬਹੁਤ ਬੜੀ ਪ੍ਰੇਰਣਾ ਦੇ ਰੂਪ ਵਿੱਚ ਦੇਖਦਾ ਹਾਂ। ਜਦੋਂ ਦੇਸ਼ ਆਪਣੇ ਲਈ ਬੜੇ ਲਕਸ਼ ਤਿਆਰ ਕਰਦਾ ਹੈ, ਕਠਿਨ ਸਮੇਂ ਅਤੇ ਸਿਰਫ਼ ਸਮਾਂ ਹੀ ਨਹੀਂ ਸਮੇਂ ਦੀ ਸੀਮਾ ਨਿਰਧਾਰਿਤ ਕਰਦਾ ਹੈ, ਤਾਂ ਕੁਝ ਲੋਕ ਕਹਿੰਦੇ ਹਨ ਕਿ ਇਤਨੇ ਘੱਟ ਸਮੇਂ ਵਿੱਚ ਇਹ ਸਭ ਕਿਵੇਂ ਹੋਵੇਗਾ! ਹੋਵੇਗਾ ਵੀ ਜਾਂ ਨਹੀਂ ਹੋਵੇਗਾ! ਅਤੇ ਤਦ ਮੇਰੇ ਅੰਦਰ ਤੋਂ ਇੱਕ ਹੀ ਆਵਾਜ਼ ਆਉਂਦੀ ਹੈ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਦੀ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ। ਅਤੇ ਮੇਰੇ ਮੂੰਹ ਤੋਂ ਇਹੀ ਨਿਕਲਦਾ ਹੈ। ਇੱਕ ਹੀ ਗੱਲ ਨਿਕਲਦੀ ਹੈ ਸਮੇਂ ਦੇ ਦਾਇਰੇ ਵਿੱਚ ਬੰਨ੍ਹ ਕੇ ਭੈਅਭੀਤ ਹੋਣਾ ਹੁਣ ਭਾਰਤ ਨੂੰ ਮਨਜ਼ੂਰ ਨਹੀਂ ਹੈ। ਤੁਸੀਂ ਦੇਖੋ ਆਦਿ ਸ਼ੰਕਰਾਚਾਰੀਆ ਜੀ ਨੂੰ, ਛੋਟੀ ਜਿਹੀ ਉਮਰ ਸੀ ਛੋਟੀ ਜਿਹੀ ਉਮਰ ਸੀ ਘਰ ਬਾਰ ਛੱਡ ਦਿੱਤਾ ਸੰਨਿਆਸੀ ਬਣ ਗਏ ਕਿੱਥੇ ਕੇਰਲ ਦਾ ਕਾਲੜੀ ਅਤੇ ਕਿੱਥੇ ਕੇਦਾਰ, ਕਿੱਥੋਂ ਕਿੱਥੇ ਚਲ ਪਏ। ਸੰਨਿਆਸੀ ਬਣੇ, ਬਹੁਤ ਹੀ ਘੱਟ ਉਮਰ ਵਿੱਚ ਇਸ ਪਵਿੱਤਰ ਭੂਮੀ ਵਿੱਚ ਉਨ੍ਹਾਂ ਦਾ ਸਰੀਰ ਇਸ ਧਰਤੀ ਵਿੱਚ ਵਿਲੀਨ ਹੋ ਗਿਆ, ਆਪਣੇ ਇਤਨੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਭਾਰਤ ਦੇ ਭੂਗੋਲ ਨੂੰ ਚੈਤਨਯ ਕਰ ਦਿੱਤਾ, ਭਾਰਤ ਦੇ ਲਈ ਨਵਾਂ ਭਵਿੱਖ ਘੜ ਦਿੱਤਾ। ਉਨ੍ਹਾਂ ਨੇ ਜੋ ਊਰਜਾ ਪ੍ਰਜਵਲਿਤ ਕੀਤੀ, ਉਸ ਨੇ ਅੱਜ ਵੀ ਭਾਰਤ ਨੂੰ ਗਤੀਮਾਨ ਬਣਾਇਆ ਹੋਇਆ ਹੈ, ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਗਤੀਮਾਨ ਬਣਾਈ ਰੱਖੇਗੀ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਜੀ ਨੂੰ ਦੇਖੋ, ਸਵਾਧੀਤਨਾ ਸੰਗ੍ਰਾਮ ਦੇ ਅਨੇਕਾਨੇਕ ਸੈਨਾਨੀਆਂ ਨੂੰ ਦੇਖੋ, ਅਜਿਹੀਆਂ ਕਿੰਨੀਆਂ ਹੀ ਮਹਾਨ ਆਤਮਾਵਾਂ, ਮਹਾਨ ਵਿਭੂਤੀਆਂ, ਇਸ ਧਰਤੀ ‘ਤੇ ਪ੍ਰਗਟ ਹੋਈਆਂ ਹਨ, ਜਿਨ੍ਹਾਂ ਨੇ ਸਮੇਂ ਦੀਆਂ ਸੀਮਾਵਾਂ ਦਾ ਉਲੰਘਨ ਕਰਕੇ ਛੋਟੇ ਜਿਹੇ ਕਾਲਖੰਡ ਵਿੱਚ, ਕਈ-ਕਈ ਯੁਗਾਂ ਨੂੰ ਘੜ ਦਿੱਤਾ। ਇਹ ਭਾਰਤ ਇਨ੍ਹਾਂ ਮਹਾਨ ਵਿਭੂਤੀਆਂ ਦੀਆਂ ਪ੍ਰੇਰਣਾਵਾਂ ‘ਤੇ ਚਲਦਾ ਹੈ।  ਇਸ ਸਦੀਵੀ ਨੂੰ ਇੱਕ ਪ੍ਰਕਾਰ ਨਾਲ ਸਵੀਕਾਰ ਕਰਦੇ ਹੋਏ, ਅਸੀਂ ਕ੍ਰਿਆਸ਼ੀਲਤਾ ‘ਤੇ ਵਿਸ਼ਵਾਸ ਕਰਦੇ ਹਾਂ। ਇਸੇ ਆਤਮਵਿਸ਼ਵਾਸ ਨੂੰ ਲੈ ਕੇ ਦੇਸ਼ ਅੱਜ ਇਸ ਅਮ੍ਰਿੰਤਕਾਲ ਵਿੱਚ ਅੱਗੇ ਵਧ ਰਿਹਾ ਹੈ। ਅਤੇ ਅਜਿਹੇ ਸਮੇਂ ਵਿੱਚ, ਮੈਂ ਦੇਸ਼ਵਾਸੀਆਂ ਨੂੰ ਇੱਕ ਹੋਰ ਤਾਕੀਦ ਕਰਨਾ ਚਾਹੁੰਦਾ ਹਾਂ। ਸਵਾਧੀਨਤਾ ਸੰਗ੍ਰਾਮ ਨਾਲ ਜੁੜੇ ਹੋਏ ਇਤਿਹਾਸਿਕ ਸਥਾਨਾਂ ਨੂੰ ਦੇਖਣ ਦੇ ਨਾਲ-ਨਾਲ, ਅਜਿਹੇ ਪਵਿੱਤਰ ਸਥਾਨਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਜਾਓ, ਨਵੀਂ ਪੀੜ੍ਹੀ ਨੂੰ ਲੈ ਕੇ ਜਾਓ ਜਾਣੂ ਕਰਵਾਓ। ਮਾਂ ਭਾਰਤੀ ਦਾ ਸਾਖਿਆਤਕਾਰ ਕਰੋ, ਹਜ਼ਾਰਾਂ ਸਾਲਾਂ ਦੀ ਮਹਾਨ ਪਰੰਪਰਾ ਦੀਆਂ ਚੇਤਨਾਵਾਂ ਦੀ ਅਨੁਭੂਤੀ ਕਰੋ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸੁਤੰਤਰਤਾ ਆਜ਼ਾਦੀ ਦਾ ਇਹ ਵੀ ਇੱਕ ਮਹੋਤਸਵ ਹੋ ਸਕਦਾ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹਿੰਦੁਸਤਾਨ ਦੇ ਹਰ ਕੋਨੇ-ਕੋਨੇ ਵਿੱਚ ਹਰ ਕੰਕੜ-ਕੰਕੜ ਵਿੱਚ ਸ਼ੰਕਰ ਦਾ ਭਾਵ ਜਗ ਸਕਦਾ ਹੈ। ਅਤੇ ਇਸ ਲਈ ਨਿਕਲ ਪੈਣ ਦਾ ਇਹ ਸਮਾਂ ਹੈ। ਜਿਨ੍ਹਾਂ ਨੇ ਗ਼ੁਲਾਮੀ ਦੇ ਸੈਕੜੇ ਵਰ੍ਹਿਆਂ ਦੇ ਕਾਲਖੰਡ ਵਿੱਚ ਸਾਡੀ ਆਸਥਾ ਨੂੰ ਬੰਨ੍ਹ ਕੇ ਰੱਖਿਆ ਸਾਡੀ ਆਸਥਾ ਨੂੰ ਕਦੇ ਖਰੋਚ ਤੱਕ ਨਹੀਂ ਆਉਣ ਦਿੱਤੀ ਗ਼ੁਲਾਮੀ ਦੇ ਕਾਲਖੰਡ ਵਿੱਚ ਇਹ ਕੋਈ ਛੋਟੀ ਸੇਵਾ ਨਹੀਂ ਸੀ। ਕਿ ਆਜ਼ਾਦੀ ਦੇ ਕਾਲਖੰਡ ਵਿੱਚ ਇਸ ਮਹਾਨ ਸੇਵਾ ਨੂੰ ਉਸ ਨੂੰ ਪੂਜਣਾ, ਉਸ ਦਾ ਤਰਪਣ ਕਰਨਾ, ਉੱਥੇ ਤਪ ਕਰਨਾ, ਉੱਥੇ ਸਾਧਨਾ ਕਰਨੀ ਕੀ ਇਹ ਹਿੰਦੁਸਤਾਨ ਦੇ ਨਾਗਰਿਕ ਦਾ ਕਰਤੱਵ ਨਹੀਂ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ, ਇੱਕ ਨਾਗਰਿਕ ਦੇ ਤੌਰ ‘ਤੇ ਸਾਨੂੰ ਇਨ੍ਹਾਂ ਪਵਿੱਤਰ ਸਥਾਨਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਹਨ, ਉਨ੍ਹਾਂ ਸਥਾਨਾਂ ਦੀ ਮਹਿਮਾ ਨੂੰ ਜਾਣਨਾ ਚਾਹੀਦਾ ਹੈ।

ਸਾਥੀਓ,

ਦੇਵਭੂਮੀ ਦੇ ਪ੍ਰਤੀ ਅਸੀਮ ਸ਼ਰਧਾ ਨੂੰ ਰੱਖਦੇ ਹੋਏ, ਇੱਥੋਂ ਦੀ ਅਸੀਮ ਸੰਭਾਵਨਾਵਾਂ ‘ਤੇ ਵਿਸ਼ਵਾਸ ਕਰਦੇ ਹੋਏ ਅੱਜ ਉੱਤਰਾਖੰਡ ਦੀ ਸਰਕਾਰ, ਇੱਥੇ ਵਿਕਾਸ ਦੇ ਮਹਾਯੱਗ ਨਾਲ ਜੁਟੀ ਹੈ, ਪੂਰੀ ਤਾਕਤ ਨਾਲ ਜੁੜੀ ਹੈ। ਚਾਰਧਾਮ ਸੜਕ ਪਰਿਯੋਜਨਾ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਚਾਰੇ ਧਾਮ ਹਾਈਵੇ ਨਾਲ ਜੁੜ ਰਹੇ ਹਨ। ਭਵਿੱਖ ਵਿੱਚ ਇੱਥੇ ਕੇਦਾਰਨਾਥ ਜੀ ਤੱਕ ਸ਼ਰਧਾਲੂ ਕੇਬਲ ਕਾਰ ਦੇ ਜ਼ਰੀਏ ਆ ਸਕਣ, ਇਸ ਨਾਲ ਜੁੜੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇੱਥੇ ਪਾਸ ਹੀ ਪਵਿੱਤਰ ਹੇਮਕੁੰਡ ਸਾਹਿਬ ਜੀ ਵੀ ਹੈ। ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਅਸਾਨ ਹੋਣ, ਇਸ ਦੇ ਲਈ ਉੱਥੇ ਵੀ ਰੋਪ-ਵੇ ਬਣਾਉਣ ਦੀ ਤਿਆਰੀ ਹੈ। ਇਸ ਦੇ ਇਲਾਵਾ ਰਿਸ਼ੀਕੇਸ਼ ਅਤੇ ਕਰਣਪ੍ਰਯਾਗ ਨੂੰ ਰੇਲ ਨਾਲ ਵੀ ਜੋੜਨ ਦਾ ਪ੍ਰਯਤਨ ਹੋ ਰਿਹਾ ਹੈ। ਹੁਣੇ ਮੁੱਖ ਮੰਤਰੀ ਜੀ ਕਹਿ ਰਹੇ ਸਨ ਪਹਾੜ ਦੇ ਲੋਕਾਂ ਨੂੰ ਰੇਲ ਦੇਖਣਾ ਵੀ ਦੁਸ਼ਕਰ ਹੁੰਦਾ ਹੈ। ਹੁਣ ਰੇਲ ਪਹੁੰਚ ਰਹੀ ਹੈ ਦਿੱਲੀ ਦੇਹਰਾਦੂਨ ਹਾਈਵੇ ਬਣਨ ਦੇ ਬਾਅਦ ਦੇਹਰਾਦੂਨ ਤੋਂ ਦਿੱਲੀ ਆਉਣ ਵਾਲਿਆਂ ਦੇ ਲਈ ਸਮਾਂ ਹੋਰ ਘੱਟ ਹੋਣ ਵਾਲਾ ਹੈ। ਇਨ੍ਹਾਂ ਸਭ ਕੰਮਾਂ ਦਾ ਉੱਤਰਾਖੰਡ ਨੂੰ, ਉੱਤਰਾਖੰਡ ਦੇ ਟੂਰਿਜ਼ਮ ਨੂੰ ਬਹੁਤ ਬੜਾ ਲਾਭ ਹੋਵੇਗਾ। ਅਤੇ ਮੇਰੇ ਸ਼ਬਦ ਉੱਤਰਾਖੰਡ ਦੇ ਲੋਕ ਲਿਖ ਕੇ ਰੱਖਣ। ਜਿਸ ਤੇਜ਼ ਗਤੀ ਨਾਲ infrastructure ਬਣ ਰਿਹਾ ਹੈ ਪਿਛਲੇ ਸੌ ਸਾਲ ਵਿੱਚ ਜਿਤਨੇ ਸ਼ਰਧਾਲੂ ਇੱਥੇ ਆਏ ਹਨ, ਆਉਣ ਵਾਲੇ ਦਸ ਸਾਲ ਵਿੱਚ ਉਸ ਤੋਂ ਵੀ ਜ਼ਿਆਦਾ ਆਉਣ ਵਾਲੇ ਹਨ। ਆਪ ਕਲਪਨਾ ਕਰ ਸਕਦੇ ਹੋ ਇੱਥੋਂ ਦੀ ਅਰਥਵਿਵਸਥਾ ਨੂੰ ਕਿਤਨੀ ਬੜੀ ਤਾਕਤ ਮਿਲਣ ਵਾਲੀ ਹੈ। 21ਵੀਂ ਸ਼ਤਾਬਦੀ ਦਾ ਇਹ ਤੀਸਰਾ ਦਹਾਕਾ ਇਹ ਉੱਤਰਾਖੰਡ ਦਾ ਦਹਾਕਾ ਹੈ ਮੇਰੇ ਸ਼ਬਦ ਲਿਖ ਕੇ ਰੱਖੋ। ਮੈਂ ਪਵਿੱਤਰ ਧਰਤੀ ‘ਤੋਂ ਬੋਲ ਰਿਹਾ ਹਾਂ। ਹਾਲ ਦੇ ਦਿਨਾਂ ਵਿੱਚ ਅਸੀਂ ਸਭ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਚਾਰ-ਧਾਮ ਯਾਤਰਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਲਗਾਤਾਰ ਰਿਕਾਰਡ ਤੋੜ ਰਹੀ ਹੈ। ਅਤੇ ਇਹ ਕੋਵਿਡ ਨਾ ਹੁੰਦਾ ਤਾਂ ਨਾ ਜਾਣੇ ਇਹ ਸੰਖਿਆ ਕਿੱਥੋਂ ਕਿੱਥੇ ਪਹੁੰਚ ਗਈ ਹੁੰਦੀ।ਉੱਤਰਾਖੰਡ ਵਿੱਚ ਮੈਨੂੰ ਇਹ ਵੀ ਬਹੁਤ ਖੁਸ਼ੀ ਹੋ ਰਹੀ ਹੈ। ਖਾਸ ਕਰਕੇ ਮੇਰੀਆਂ ਮਾਤਾਵਾਂ-ਭੈਣਾਂ ਅਤੇ ਪਹਾੜ ਵਿੱਚ ਤਾਂ ਮਾਤਾਵਾਂ ਭੈਣਾਂ ਦੀ ਤਾਕਤ ਦੀ ਇੱਕ ਅਲੱਗ ਹੀ ਸਮਰੱਥਾ ਹੁੰਦੀ ਹੈ। ਜਿਸ ਪ੍ਰਕਾਰ ਨਾਲ ਉੱਤਰਾਖੰਡ ਦੇ ਛੋਟੇ-ਛੋਟੇ ਸਥਾਨਾਂ ‘ਤੇ ਕੁਦਰਤ ਦੀ ਗੋਦ ਵਿੱਚ ਹੋਮ-ਸਟੇਅ ਦਾ ਨੈੱਟਵਰਕ ਬਣ ਰਿਹਾ ਹੈ। ਸੈਂਕੜੇ ਹੋਮਸਟੇਅ ਬਣ ਰਹੇ ਹਨ ਅਤੇ ਮਾਤਾਵਾਂ ਭੈਣਾਂ ਅਤੇ ਜੋ ਯਾਤਰੀ ਵੀ ਆਉਂਦੇ ਹਨ, ਹੋਮਸਟੇਅ ਪਸੰਦ ਕਰਨ ਲਗੇ ਹਨ। ਰੋਜ਼ਗਾਰ ਵੀ ਮਿਲਣ ਵਾਲਾ ਹੈ, ਸਵੈ-ਅਭਿਮਾਨ ਨਾਲ ਜੀਣ ਦਾ ਅਵਸਰ ਵੀ ਮਿਲਣ ਵਾਲਾ ਹੈ। ਇੱਥੋਂ ਦੀ ਸਰਕਾਰ ਜਿਸ ਤਰ੍ਹਾਂ ਵਿਕਾਸ ਦੇ ਕਾਰਜਾਂ ਵਿੱਚ ਜੁਟੀ ਹੈ, ਉਸ ਦਾ ਇੱਕ ਹੋਰ ਲਾਭ ਹੋਇਆ ਹੈ। ਇੱਥੇ ਵਰਨਾ ਤਾਂ ਹਮੇਸ਼ਾ ਕਿਹਾ ਕਰਦੇ ਸਨ ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਕਦੇ ਪਹਾੜ ਦੇ ਕੰਮ ਨਹੀਂ ਆਉਂਦੀ। ਮੈਂ ਇਸ ਬਾਤ ਨੂੰ ਬਦਲਿਆ ਹੁਣ ਪਾਣੀ ਵੀ ਪਹਾੜ ਦੇ ਕੰਮ ਆਵੇਗਾ, ਅਤੇ ਜਵਾਨੀ ਵੀ ਪਹਾੜ ਦੇ ਕੰਮ ਆਵੇਗੀ। ਪਲਾਇਨ ਰੁਕਣਾ ਹੈ ਇੱਕ ਦੇ ਬਾਅਦ ਇੱਕ ਜੋ ਪਲਾਇਨ ਹੋ ਰਹੇ ਹਨ, ਚਲੋ ਸਾਥੀਓ, ਮੇਰੇ ਨੌਜਵਾਨ ਸਾਥੀਓ ਇਹ ਦਹਾਕਾ ਤੁਹਾਡਾ ਹੈ। ਉੱਤਰਾਖੰਡ ਦਾ ਹੈ। ਉੱਜਵਲ ਭਵਿੱਖ ਦਾ ਹੈ। ਬਾਬਾ ਕੇਦਾਰ ਦਾ ਅਸ਼ੀਰਵਾਦ ਸਾਡੇ ਨਾਲ ਹੈ। ਇਹ ਦੇਵਭੂਮੀ ਮਾਤ ਭੂਮੀ ਮਾਤਭੂਮੀ ਦੀ ਰੱਖਿਆ ਕਰਨ ਵਾਲੇ ਅਨੇਕਾਂ ਵੀਰ ਬੇਟੇ ਬੇਟੀਆਂ ਦੀ ਇਹ ਜਨਮਸਥਲੀ ਵੀ ਹੈ। ਇੱਥੇ ਦਾ ਕੋਈ ਘਰ ਕੋਈ ਪਿੰਡ ਅਜਿਹਾ ਨਹੀਂ ਹੈ, ਜਿੱਥੇ ਪਰਾਕ੍ਰਮ ਦੀ ਗਾਥਾ ਦਾ ਕੋਈ ਪਰੀਚੈ ਨਹੀਂ ਹੈ। ਅੱਜ ਦੇਸ਼ ਜਿਸ ਤਰ੍ਹਾਂ ਆਪਣੀਆਂ ਸੈਨਾਵਾਂ ਦਾ ਆਧੁਨਿਕੀਕਰਣ ਕਰ ਰਿਹਾ ਹੈ ਉਨ੍ਹਾਂ ਨੂੰ ਆਤਮਨਿਰਭਰ ਬਣਾ ਰਿਹਾ ਹੈ, ਉਸ ਨਾਲ ਸਾਡੇ ਵੀਰ ਸੈਨਿਕਾਂ ਦੀ ਤਾਕਤ ਹੋਰ ਵਧ ਰਹੀ ਹੈ। ਅੱਜ ਉਨ੍ਹਾਂ ਦੀ ਜ਼ਰੂਰਤ ਨੂੰ ਉਨ੍ਹਾਂ ਦੀਆਂ ਉਮੀਦਾਂ ਨੂੰ ਉਨ੍ਹਾਂ ਦੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਬਹੁਤ ਪ੍ਰਾਥਮਿਕਤਾ ਦੇ ਕੇ ਕੰਮ ਕੀਤਾ ਜਾ ਰਿਹਾ ਹੈ। ਇਹ ਸਾਡੀ ਸਰਕਾਰ ਜਿਸ ਨੇ ‘ਵੰਨ ਰੈਂਕ, ਵੰਨ ਪੈਨਸ਼ਨ’ ਦੀ ਚਾਰ ਦਹਾਕੇ ਪੁਰਾਣੀ ਮੰਗ ਨੂੰ ਪਿਛਲੀ ਸ਼ਤਾਬਦੀ ਦੀ ਮੰਗ ਇਸ ਸ਼ਤਾਬਦੀ ਵਿੱਚ ਮੈਂ ਪੂਰੀ ਕੀਤੀ। ਮੈਨੂੰ ਸੰਤੋਖ ਹੈ ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦੇ ਲਈ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦਾ ਲਾਭ ਤਾਂ ਉੱਤਰਾਖੰਡ ਦੇ ਕਰੀਬ-ਕਰੀਬ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ ਹੈ, ਨਿਵਰੁਧ ਪਰਿਵਾਰਾਂ ਨੂੰ ਮਿਲਿਆ ਹੋਇਆ ਹੈ।

ਸਾਥੀਓ,

ਉੱਤਰਾਖੰਡ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਜਿਸ ਤਰ੍ਹਾਂ ਦਾ ਅਨੁਸ਼ਾਸਨ ਦਿਖਾਇਆ, ਉਹ ਵੀ ਬਹੁਤ ਅਭਿਨੰਦਨਯੋਗ ਸਰਾਹਨਾਯੋਗ ਹੈ। ਭੂਗੋਲਿਕ ਕਠਿਨਾਈਆਂ ਨੂੰ ਪਾਰ ਕਰਕੇ ਅੱਜ ਉੱਤਰਾਖੰਡ ਨੇ, ਉੱਤਰਾਖੰਡ ਦੇ ਲੋਕਾਂ ਨੇ ਸ਼ਤ-ਪ੍ਰਤੀਸ਼ਤ ਸਿੰਗਲ ਡੋਜ਼ ਦਾ ਲਕਸ਼ ਹਾਸਲ ਕਰ ਲਿਆ ਹੈ। ਇਹ ਉੱਤਰਾਖੰਡ ਦੀ ਤਾਕਤ ਦਾ ਦਰਸ਼ਨ ਕਰਦਾ ਹੈ ਉੱਤਰਾਖੰਡ ਦੀ ਸਮਰੱਥਾ ਨੂੰ ਦਿਖਾਉਂਦਾ ਹੈ। ਜੋ ਲੋਕ ਪਹਾੜਾਂ ਤੋਂ ਪਰੀਚਿਤ ਹਨ ਉਨ੍ਹਾਂ ਨੂੰ ਪਤਾ ਹੈ, ਇਹ ਕੰਮ ਅਸਾਨ ਨਹੀਂ ਹੁੰਦਾ ਹੈ। ਘੰਟੇ-ਘੰਟੇ ਪਹਾੜ ਦੀਆਂ ਚੋਟੀਆਂ ‘ਤੇ ਜਾ ਕੇ ਦੋ ਜਾਂ ਪੰਜ ਪਰਿਵਾਰਾਂ ਨੂੰ ਵੈਕਸੀਨਨੇਸ਼ਨ ਦੇ ਕੇ ਰਾਤ-ਰਾਤ ਚਲ ਕੇ ਘਰ ਪਹੁੰਚਣਾ ਹੁੰਦਾ ਹੈ। ਕਸ਼ਟ ਕਿਤਨਾ ਹੁੰਦਾ ਹੈ. ਮੈਂ ਅੰਦਾਜ਼ਾ ਲਗਾ ਸਕਦਾ ਹਾਂ। ਉਸ ਦੇ ਬਾਅਦ ਵੀ ਉੱਤਰਾਖੰਡ ਨੇ ਕੰਮ ਕੀਤਾ ਹੈ ਕਿਉਂ, ਉੱਤਰਾਖੰਡ ਦੇ ਇੱਕ-ਇੱਕ ਨਾਗਰਿਕ ਦੀ ਜ਼ਿੰਦਗੀ ਬਚਾਉਣੀ ਹੈ। ਅਤੇ ਇਸ ਦੇ ਲਈ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਿੰਨੀਆਂ ਉਚਾਈਆਂ ‘ਤੇ ਉੱਤਰਾਖੰਡ ਵਸਿਆ ਹੈ, ਉਸ ਤੋਂ ਵੀ ਜ਼ਿਆਦਾ ਉਚਾਈਆਂ ਨੂੰ ਮੇਰਾ ਉੱਤਰਾਖੰਡ ਹਾਸਲ ਕਰਕੇ ਰਹੇਗਾ। ਬਾਬਾ ਕੇਦਾਰ ਦੀ ਭੂਮੀ ਤੋਂ ਆਪ ਸਭ ਦੇ ਅਸ਼ੀਰਵਾਦ ਨਾਲ ਦੇਸ਼ ਦੇ ਕੋਨੇ-ਕੋਨੇ ਤੋਂ ਸੰਤਾਂ ਦੇ, ਮਹੰਤਾਂ ਦੇ, ਰਿਸ਼ੀਮੁਨੀਆਂ ਦੇ, ਆਚਾਰੀਆ ਦੇ ਅਸ਼ੀਰਵਾਦ ਦੇ ਨਾਲ ਅੱਜ ਇਸ ਪਵਿੱਤਰ ਧਰਤੀ ਤੋਂ ਅਨੇਕ ਸੰਕਲਪਾਂ ਦੇ ਨਾਲ ਅਸੀਂ ਅੱਗੇ ਵਧੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ ਦਾ ਸੰਕਲਪ ਹਰ ਕੋਈ ਕਰੇ। ਦੀਵਾਲੀ ਦੇ ਬਾਅਦ ਇੱਕ ਨਵੀਂ ਉਮੰਗ, ਇੱਕ ਨਵਾਂ ਪ੍ਰਕਾਸ਼, ਨਵੀਂ ਊਰਜਾ ਸਾਨੂੰ ਨਵਾਂ ਕਰਨ ਦੀ ਤਾਕਤ ਦੇਵੇ। ਮੈਂ ਇੱਕ ਵਾਰ ਫਿਰ ਭਗਵਾਨ ਕੇਦਾਰਨਾਥ ਦੇ ਚਰਨਾਂ ਵਿੱਚ, ਆਦਿ ਸ਼ੰਕਰਾਚਾਰੀਆ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ। ਆਪ ਸਭ ਨੂੰ ਮੈਂ ਇੱਕ ਵਾਰ ਫਿਰ ਦੀਵਾਲੀ ਦੇ ਇਸ ਮਹਾਪੁਰਬ ਤੋਂ ਲੈ ਕੇ ਛਠ ਪੂਜਾ ਤੱਕ ਅਨੇਕ ਪੁਰਬ ਆ ਰਹੇ ਹਨ ਅਨੇਕ ਪੁਰਬਾਂ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਮੇਰੇ ਨਾਲ ਪਿਆਰ ਨਾਲ ਬੋਲੋ, ਭਗਤੀ ਨਾਲ ਬੋਲੋ, ਜੀ ਭਰ ਕੇ ਬੋਲੋ।

ਜੈ ਕੇਦਾਰ!

ਜੈ ਕੇਦਾਰ!

ਜੈ ਕੇਦਾਰ!

ਧੰਨਵਾਦ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bad loans decline: Banks’ gross NPA ratio declines to 13-year low of 2.5% at September end, says RBI report

Media Coverage

Bad loans decline: Banks’ gross NPA ratio declines to 13-year low of 2.5% at September end, says RBI report
NM on the go

Nm on the go

Always be the first to hear from the PM. Get the App Now!
...
Prime Minister condoles passing away of former Prime Minister Dr. Manmohan Singh
December 26, 2024
India mourns the loss of one of its most distinguished leaders, Dr. Manmohan Singh Ji: PM
He served in various government positions as well, including as Finance Minister, leaving a strong imprint on our economic policy over the years: PM
As our Prime Minister, he made extensive efforts to improve people’s lives: PM

The Prime Minister, Shri Narendra Modi has condoled the passing away of former Prime Minister, Dr. Manmohan Singh. "India mourns the loss of one of its most distinguished leaders, Dr. Manmohan Singh Ji," Shri Modi stated. Prime Minister, Shri Narendra Modi remarked that Dr. Manmohan Singh rose from humble origins to become a respected economist. As our Prime Minister, Dr. Manmohan Singh made extensive efforts to improve people’s lives.

The Prime Minister posted on X:

India mourns the loss of one of its most distinguished leaders, Dr. Manmohan Singh Ji. Rising from humble origins, he rose to become a respected economist. He served in various government positions as well, including as Finance Minister, leaving a strong imprint on our economic policy over the years. His interventions in Parliament were also insightful. As our Prime Minister, he made extensive efforts to improve people’s lives.

“Dr. Manmohan Singh Ji and I interacted regularly when he was PM and I was the CM of Gujarat. We would have extensive deliberations on various subjects relating to governance. His wisdom and humility were always visible.

In this hour of grief, my thoughts are with the family of Dr. Manmohan Singh Ji, his friends and countless admirers. Om Shanti."