ਪਾਰਾਦੀਪ ਰਿਫਾਇਨਰੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਮੋਨੋ ਏਥਿਲੀਨ ਗਲਾਇਕੋਲ ਪ੍ਰੋਜੈਕਟ ਦਾ ਉਦਘਾਟਨ ਕੀਤਾ
ਪਾਰਾਦੀਪ ਵਿੱਚ 0.6 ਐੱਮਐੱਮਟੀਪੀਏ ਐੱਲਪੀਜੀ (MMTPA LPG) ਆਯਾਤ ਸੁਵਿਧਾ ਅਤੇ ਪਾਰਾਦੀਪ ਤੋਂ ਹਲਦੀਆ ਤੱਕ 344 ਕਿਲੋਮੀਟਰ ਲੰਬੀ ਪਾਇਪਲਾਇਨ ਦਾ ਉਦਘਾਟਨ ਕੀਤਾ
ਆਈਆਰਈਐੱਲ (ਇੰਡੀਆ) ਲਿਮਿਟਿਡ ਦੇ ਓਡੀਸ਼ਾ ਸੈਂਡਸ ਕੰਪਲੈਕਸ ਵਿਖੇ 5 ਐੱਮਐੱਲਡੀ ਸਮਰੱਥਾ ਵਾਲੇ ਸਮੁੰਦਰੀ ਜਲ ਦੇ ਖਾਰੇਪਣ ਨੂੰ ਦੂਰ ਕਰਨ ਦੇ ਪਲਾਂਟ ਦਾ ਉਦਘਾਟਨ ਕੀਤਾ
ਅਨੇਕ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ
ਅਨੇਕ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
“ਅੱਜ ਦੇ ਪ੍ਰੋਜੈਕਟ ਦੇਸ਼ ਵਿੱਚ ਬਦਲਦੇ ਕਾਰਜ ਸੱਭਿਆਚਾਰ ਨੂੰ ਦਰਸਾਉਂਦੇ ਹਨ”
“ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਵਰਤਮਾਨ ਦੀ ਚਿੰਤਾ ਭੀ ਕਰ ਰਹੀ ਹੈ ਅਤੇ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਵਿੱਖ ਦੇ ਲਈ ਭੀ ਕੰਮ ਕਰ ਰਹੀ ਹੈ”
“ਓਡੀਸ਼ਾ ਦੇ ਸੰਸਾਧਨ, ਰਾਜ ਦੀ ਉਦਯੋਗਿਕ ਤਾਕਤ ਵਧਾਉਣ, ਇਸ ਦੇ ਲਈ ਕੇਂਦਰ ਸਰਕਾਰ ਇੱਥੇ ਆਧੁਨਿਕ ਕਨੈਕਟੀਵਿਟੀ ‘ਤੇ ਭੀ ਬਲ ਦੇ ਰਹੀ ਹੈ”

ਓਡੀਸ਼ਾ ਦੇ ਰਾਜਪਾਲ ਸ਼੍ਰੀਮਾਨ ਰਘੁਵਰ ਦਾਸ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਵੀਨ ਪਟਨਾਇਕ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ ਜੀ, ਬਿਸ਼ਵੇਸ਼ਵਰ ਟੁਡੁ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਜੈ ਜਗਨਨਾਥ।

ਭਗਵਾਨ ਜਗਨਨਾਥ ਅਤੇ ਮਾਂ ਬਿਰਜਾ ਦੇ ਅਸ਼ੀਰਵਾਦ ਨਾਲ ਅੱਜ ਜਾਜਪੁਰ ਅਤੇ ਓਡੀਸ਼ਾ ਵਿੱਚ ਵਿਕਾਸ ਦੀ ਨਵੀਂ ਧਾਰਾ ਵਹਿਣੀ ਸ਼ੁਰੂ ਹੋਈ ਹੈ। ਅੱਜ ਬੀਜੂ ਬਾਬੂ ਜੀ ਦੀ ਜਨਮ-ਜਯੰਤੀ ਭੀ ਹੈ। ਓਡੀਸ਼ਾ ਦੇ ਵਿਕਾਸ ਦੇ ਲਈ, ਦੇਸ਼ ਦੇ ਵਿਕਾਸ ਦੇ ਲਈ ਬੀਜੂ ਬਾਬੂ ਦਾ ਯੋਗਦਾਨ ਅਤੁਲਨੀਯ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫ਼ੋਂ ਬੀਜੂ ਬਾਬੂ ਨੂੰ ਸ਼ਰਧਾ ਸੁਮਨ ਅਰਪਿਤ ਕਰਦ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।

ਸਾਥੀਓ,

ਅੱਜ ਇੱਥੇ 20 ਹਜ਼ਾਰ ਕਰੋੜ ਰੁਪਏ ਦੇ ਬੜੇ ਪ੍ਰੋਜੈਕਟਾਂ ਦਾ ਲੋਕਅਰਪਣ ਹੋਇਆ  ਹੈ, ਨੀਂਹ ਪੱਥਰ ਰੱਖਿਆ ਗਿਆ ਹੈ। ਪੈਟਰੋਲੀਅਮ, ਕੁਦਰਤੀ ਗੈਸ ਅਤੇ ਪਰਮਾਣੂ ਊਰਜਾ ਨਾਲ ਜੁੜੀਆਂ ਯੋਜਨਾਵਾਂ ਹੋਣ, ਸੜਕ, ਰੇਲਵੇ ਅਤੇ ਟ੍ਰਾਂਸਪੋਰਟ ਨਾਲ ਜੁੜੀਆਂ ਯੋਜਨਾਵਾਂ ਹੋਣ, ਇਨ੍ਹਾਂ ਵਿਕਾਸ ਕਾਰਜਾਂ ਤੋਂ ਇੱਥੇ ਉਦਯੋਗਿਕ ਗਤੀਵਿਧੀਆਂ ਵਧਣਗੀਆਂ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਓਡੀਸ਼ਾ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਦੇਸ਼ ਵਿੱਚ ਐਸੀ ਸਰਕਾਰ ਹੈ, ਜੋ ਵਰਤਮਾਨ ਦੀ ਭੀ ਚਿੰਤਾ ਕਰ ਰਹੀ ਹੈ, ਅਤੇ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਵਿੱਖ ਦੇ ਲਈ ਭੀ ਕੰਮ ਕਰ ਰਹੀ ਹੈ। ਊਰਜਾ ਦੇ ਖੇਤਰ ਵਿੱਚ ਅਸੀਂ ਰਾਜਾਂ ਨੂੰ, ਖਾਸ ਕਰਕੇ ਪੂਰਬੀ ਭਾਰਤ ਦੀ ਸਮਰੱਥਾ ਹੋਰ ਵਧਾ ਰਹੇ ਹਾਂ। ਊਰਜਾ ਗੰਗਾ ਪਰਿਯੋਜਨਾ ਦੇ ਤਹਿਤ 5 ਬੜੇ ਰਾਜਾਂ-ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਨੈਚੁਰਲ ਗੈਸ ਸਪਲਾਈ ਦੇ ਲਈ ਬੜੇ ਪ੍ਰੋਜੈਕਟ ਚਲ ਰਹੇ ਹਨ। ਅੱਜ ਪਾਰਾਦੀਪ-ਸੋਮਨਾਥਪੁਰ-ਹਲਦਿਆ ਇਹ ਪਾਈਪਲਾਇਨ ਭੀ ਦੇਸ਼ ਦੀ ਸੇਵਾ ਵਿੱਚ ਸਮਰਪਿਤ ਕੀਤੀ ਗਈ ਹੈ। ਅੱਜ ਪਾਰਾਦੀਪ ਰਿਫਾਇਨਰੀ ਵਿੱਚ ਨੈਚੁਰਲ ਗੈਸ ਪ੍ਰੋਸੈੱਸਿੰਗ ਦੀ ਇੱਕ ਯੂਨਿਟ ਦਾ ਉਦਘਾਟਨ ਹੋਇਆ ਹੈ। ਪਾਰਾਦੀਪ ਰਿਫਾਇਨਰੀ ਵਿੱਚ ਮੋਨੋ ਏਥਿਲਿਨ ਗਲਾਈਕੋਲ ਦੇ ਨਵੇਂ ਪਲਾਂਟ ਦਾ ਭੀ ਲੋਕਅਰਪਣ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਦੇ ਪੌਲੀਸਟਰ ਉਦਯੋਗ ਵਿੱਚ ਨਵੀਂ ਕ੍ਰਾਂਤੀ ਆਏਗੀ। ਇਸ ਪਰਿਯੋਜਨਾ ਨਾਲ ਭਦ੍ਰਕ ਅਤੇ ਪਾਰਾਦੀਪ ਵਿੱਚ ਬਣ ਰਹੇ ਟੈਕਸਟਾਇਲ ਪਾਰਕ ਨੂੰ ਭੀ ਕੱਚਾ ਮਾਲ ਅਸਾਨੀ ਨਾਲ ਉਪਲਬਧ ਹੋਵੇਗਾ।

 

ਸਾਥੀਓ,

ਅੱਜ ਦਾ ਇਹ ਆਯੋਜਨ ਇਸ ਬਾਤ ਦੀ ਭੀ ਪਹਿਚਾਣ ਹੈ ਕਿ ਬੀਤੇ ਵਰ੍ਹਿਆਂ ਵਿੱਚ ਸਾਡੇ ਦੇਸ਼ ਵਿੱਚ Work-Culture ਕਿਤਨੀ ਤੇਜ਼ੀ ਨਾਲ ਬਦਲਿਆ ਹੈ। ਪਹਿਲਾਂ ਦੀਆਂ ਸਰਕਾਰਾਂ ਦੀ ਦਿਲਚਸਪੀ ਪਰਿਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ਵਿੱਚ ਨਹੀਂ ਹੁੰਦੀ ਸੀ। ਜਦਕਿ ਸਾਡੀ ਸਰਕਾਰ ਜਿਸ ਪਰਿਯੋਜਨਾ ਦੀ ਨੀਂਹ ਰੱਖਦੀ ਹੈ, ਉਸ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਪ੍ਰਯਾਸ ਭੀ ਕਰਦੀ ਹੈ। 2014 ਦੇ ਬਾਅਦ ਦੇਸ਼ ਵਿੱਚ ਐਸੀਆਂ ਅਨੇਕ ਪਰਿਯੋਜਨਾਵਾਂ ਪੂਰੀਆਂ ਕਰਵਾਈਆਂ ਗਈਆਂ ਹਨ, ਜੋ ਅਟਕੀਆਂ ਪਈਆਂ ਸਨ, ਲਟਕੀਆਂ ਹੋਈਆਂ ਸਨ, ਅਤੇ ਭਟਕੀਆਂ ਹੋਈਆਂ ਭੀ ਸਨ। ਪਾਰਾਦੀਪ ਰਿਫਾਇਨਰੀ ਦੀ ਚਰਚਾ ਭੀ 2002 ਵਿੱਚ ਸ਼ੁਰੂ ਹੋਈ। ਲੇਕਿਨ 2013-14 ਤੱਕ ਕੁਝ ਨਹੀਂ ਕੀਤਾ ਗਿਆ। ਇਹ ਸਾਡੀ ਸਰਕਾਰ ਹੈ ਜਿਸ ਨੇ ਪਾਰਾਦੀਪ ਰਿਫਾਇਨਰੀ ਦਾ ਕੰਮ ਪੂਰਾ ਕਰਵਾਇਆ। ਅੱਜ ਹੀ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ ਮੈਂ ਪਾਰਾਦੀਪ-ਹੈਦਰਾਬਾਦ ਪਾਇਪਲਾਇਨ ਪ੍ਰੋਜੈਕਟ ਦਾ ਲੋਕਅਰਪਣ ਕੀਤਾ। 3 ਦਿਨ ਪਹਿਲੇ ਪੱਛਮ ਬੰਗਾਲ ਦੇ ਆਰਾਮਬਾਗ਼ ਵਿੱਚ ਹਲਦਿਆ ਤੋਂ ਬਰੌਨੀ ਤੱਕ 500 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਕਰੂਡ ਆਇਲ ਪਾਇਪਲਾਇਨ ਭੀ ਸ਼ੁਰੂ ਹੋਈ ਹੈ।

ਸਾਥੀਓ,

ਪੂਰਬੀ ਭਾਰਤ ਨੂੰ ਕੁਦਰਤੀ ਸੰਸਾਧਨਾਂ ਦਾ ਅਸੀਮ ਵਰਤਾਨ ਮਿਲਿਆ ਹੈ। ਸਾਡੀ ਸਰਕਾਰ ਇਨ੍ਹਾਂ ਸੰਸਾਧਨਾਂ ਨੂੰ, ਓਡੀਸ਼ਾ ਜਿਹੇ ਰਾਜ ਦੀ ਦੁਰਲਭ ਖਣਿਜ ਸੰਪਦਾ ਨੂੰ ਇਸ ਦੇ ਵਿਕਾਸ ਦੇ ਲਈ ਇਸਤੇਮਾਲ ਕਰ ਰਹੀ ਹੈ। ਅੱਜ ਗੰਜਮ ਜ਼ਿਲ੍ਹੇ ਵਿੱਚ ਇੱਕ ਡਿਸੇਲਿਨੇਸ਼ਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦਾ ਲਾਭ ਓਡੀਸ਼ਾ ਦੇ ਹਜ਼ਾਰਾਂ ਲੋਕਾਂ ਨੂੰ ਮਿਲੇਗਾ। ਇਸ ਪ੍ਰੋਜੈਕਟ ਨਾਲ ਹਰ ਰੋਜ਼ 50 ਲੱਖ ਲੀਟਰ ਖਾਰੇ ਪਾਣੀ ਨੂੰ, ਪੀਣ ਲਾਇਕ ਬਣਾਇਆ ਜਾਏਗਾ।

ਸਾਥੀਓ,

ਓਡੀਸ਼ਾ ਦੇ ਸੰਸਾਧਨ, ਰਾਜ ਦੀ ਉਦਯੋਗਿਕ ਤਾਕਤ ਹੋਰ ਵਧਾਉਣ, ਇਸ ਦੇ ਲਈ ਕੇਂਦਰ ਸਰਕਾਰ ਇੱਥੇ ਆਧੁਨਿਕ ਕਨੈਕਟੀਵਿਟੀ ‘ਤੇ ਭੀ ਬਲ ਦੇ ਰਹੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਇਸ ਦਿਸ਼ਾ ਵਿੱਚ ਅਭੂਤਪੂਰਵ ਕੰਮ ਹੋਇਆ ਹੈ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਓਡੀਸ਼ਾ ਵਿੱਚ ਕਰੀਬ 3 ਹਜ਼ਾਰ ਕਿਲੋਮੀਟਰ ਦੇ ਨੈਸ਼ਨਲ ਹਾਈਵੇਜ਼ ਬਣਾਏ, ਰੇਲਵੇ ਦਾ ਬਜਟ ਕਰੀਬ 12 ਗੁਣਾ ਵਧਾਇਆ ਹੈ। ਰੇਲ, ਹਾਈਵੇਅ ਅਤੇ ਪੋਰਟ ਕਨੈਕਟੀਵਿਟੀ ਨੂੰ ਬਿਹਤਰ  ਬਣਾਉਣ ਦੇ ਲਈ ਜਾਜਪੁਰ, ਭਦ੍ਰਕ, ਜਗਤਸਿੰਘਪੁਰ, ਮਯੂਰਭੰਜ, ਖੋਰਧਾ, ਗੰਜਾਮ, ਪੁਰੀ ਅਤੇ ਕੇਂਦੁਝਰ ਜ਼ਿਲ੍ਹਿਆਂ ਵਿੱਚ ਨੈਸ਼ਨਲ ਹਾਈਵੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇੱਥੋਂ ਦੇ ਲੋਕਾਂ ਦੇ ਲਈ ਹੁਣ ਅਨੁਗੁਲ-ਸੁਕਿੰਦਾ ਨਵੀਂ ਰੇਲ ਲਾਇਨ ਦੀ ਸੁਵਿਧਾ ਭੀ ਹੋ ਗਈ ਹੈ। ਇਸ ਨਾਲ ਕਲਿੰਗਨਗਰ ਉਦਯੋਗਿਕ ਖੇਤਰ ਦੇ ਵਿਸਤਾਰ ਦਾ ਰਸਤਾ ਖੁੱਲ੍ਹ ਗਿਆ ਹੈ। ਓਡੀਸ਼ਾ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਐਸੇ ਹੀ ਤੇਜ਼ ਗਤੀ ਨਾਲ ਕੰਮ ਕਰਦੀ ਰਹੇਗੀ। ਮੈਂ ਇੱਕ ਵਾਰ ਫਿਰ ਬੀਜੂ ਬਾਬੂ ਦੀ ਜਨਮ-ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਯਾਦ ਕਰਦੇ ਹੋਏ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਜੈ ਜਗਨਨਾਥ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
‘Make in India’ is working, says DP World Chairman

Media Coverage

‘Make in India’ is working, says DP World Chairman
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”