ਆਜੇਰ ਭਵਯ ਸਭਾੱਨ ਸੰਪੂਰਨ ਦੇਸ਼ੇਤੀ ਉਪਸਥਿਤ ਮਾਰ ਗੋਰ ਭਈ ਯਾਡੀ-ਭੇਨ ਸੇਨ ਜੈ ਸੇਵਾਲਾਲ, ਜੈ ਸੇਵਾਲਾਲ। (आजेर भव्य सभान्न संपूर्ण देशेती उपस्थित मार गोर भई याडी-भेनं सेन जय सेवालाल, जय सेवालाल।)
ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼ਿਵਰਾਜ ਸਿੰਘ ਚੌਹਾਨ, ਰਾਜੀਵ ਰੰਜਨ ਸਿੰਘ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫਡਣਵੀਸ, ਅਜਿਤ ਪਵਾਰ, ਕੇਂਦਰ ਅਤੇ ਰਾਜ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ, ਵਿਧਾਇਕ ਅਤੇ ਇੱਥੇ ਦੂਰ-ਦੂਰ ਤੋਂ ਆਏ ਹੋਏ ਬੰਜਾਰਾ ਸਮਾਜ ਦੇ ਮੇਰੇ ਭਾਈਓ-ਭੈਣੋਂ, ਮੈਂ ਵਾਸ਼ਿਮ ਦੀ ਇਸ ਪਾਵਨ ਧਰਤੀ ਤੋਂ ਪੋਹਰਾਦੇਵੀ ਮਾਤਾ ਨੂੰ ਪ੍ਰਣਾਮ ਕਰਦਾ ਹਾਂ। ਅੱਜ ਨਵਰਾਤ੍ਰੀ ਵਿੱਚ ਮੈਨੂੰ ਮਾਤਾ ਜਗਦੰਬਾ ਦੇ ਮੰਦਰ ਵਿੱਚ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮ-ਰਾਓ ਮਹਾਰਾਜ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਦਾ ਅਸ਼ੀਰਵਾਦ ਵੀ ਲਿਆ ਹੈ। ਮੈਂ ਇਸ ਮੰਚ ਤੋਂ ਇਨ੍ਹਾਂ ਦੋਵੇਂ ਆਪਣੇ ਮਹਾਨ ਸੰਤਾਂ ਨੂੰ ਸੀਸ ਝੁਕਾ ਕੇ ਨਮਨ ਕਰਦਾ ਹਾਂ।
ਅੱਜ ਮਹਾਨ ਯੋਧਾ ਅਤੇ ਗੋਂਡਵਾਨਾ ਰਾਨੀ ਦੁਰਗਾਵਤੀ ਜੀ ਦੀ ਜਨਮ ਜਯੰਤੀ ਵੀ ਹੈ। ਪਿਛਲੇ ਵਰ੍ਹੇ ਦੇਸ਼ ਨੇ ਉਨ੍ਹਾਂ ਦੀ 500ਵੀਂ ਜਨਮ ਜਯੰਤੀ ਮਨਾਈ ਸੀ। ਮੈਂ ਰਾਨੀ ਦੁਰਗਾਵਤੀ ਨੂੰ ਵੀ ਨਮਨ ਕਰਦਾ ਹਾਂ।
ਸਾਥੀਓ,
ਅੱਜ ਹਰਿਆਣਾ ਵਿੱਚ ਵੋਟਾਂ ਵੀ ਹੋ ਰਹੀਆਂ ਹਨ। ਮੈਂ ਹਰਿਆਣਾ ਦੇ ਸਾਰੇ ਦੇਸ਼ਭਗਤ ਲੋਕਾਂ ਨੂੰ ਅਪੀਲ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਵੋਟਾਂ ਪਾਉਣ। ਤੁਹਾਡੀ ਵੋਟ ਹਰਿਆਣਾ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ।
ਸਾਥੀਓ,
ਨਵਰਾਤ੍ਰੀ (ਨਵਰਾਤ੍ਰਿਆਂ) ਦੇ ਇਸ ਸ਼ੁਭ ਸਮੇਂ ਵਿੱਚ, ਮੈਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ ਕਰਨ ਦਾ ਅਵਸਰ ਮਿਲਿਆ ਹੈ। ਦੇਸ਼ ਦੇ 9.5 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਅੱਜ 20 ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਮਹਾਰਾਸ਼ਟਰ ਦੀ ਡਬਲ ਇੰਜਣ ਵਾਲੀ ਸਰਕਾਰ ਇੱਥੋਂ ਦੇ ਕਿਸਾਨਾਂ ਨੂੰ ਡਬਲ ਲਾਭ ਪਹੁੰਚਾ ਰਹੀ ਹੈ। ਨਮੋ ਸ਼ੇਤਕਾਰੀ ਮਹਾਸੰਮਾਨ ਯੋਜਨਾ ਦੇ ਤਹਿਤ ਮਹਾਰਾਸ਼ਟਰ ਦੇ 90 ਲੱਖ ਤੋਂ ਵੱਧ ਕਿਸਾਨਾਂ ਨੂੰ ਲਗਭਗ 1900 ਕਰੋੜ ਰੁਪਏ ਦਿੱਤੇ ਗਏ ਹਨ। ਅੱਜ ਖੇਤੀ, ਪਸ਼ੂਪਾਲਨ ਅਤੇ ਫਾਰਮਰਜ਼ ਪ੍ਰੋਡਿਊਸ ਐਸੋਸੀਏਸ਼ਨ- FPOs ਨਾਲ ਜੁੜੇ ਸੈਂਕੜੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਵੀ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਪੋਹਰਾਦੇਵੀ ਦੇ ਆਸ਼ੀਰਵਾਦ ਨਾਲ , ਮੈਨੂੰ ਹੁਣੇ ਲੜਕੀ ਬਹਿਨ ਯੋਜਨਾ ਦੇ ਲਾਭਪਾਤਰੀਆਂ ਦੀ ਮਦਦ ਕਰਨ ਦਾ ਸੁਭਾਗ ਮਿਲਿਆ ਹੈ। ਇਹ ਯੋਜਨਾ ਨਾਰੀ ਸ਼ਕਤੀ ਦੀ ਸਮਰੱਥਾ ਨੂੰ ਵਧਾ ਰਹੀ ਹੈ। ਮੈਂ ਮਹਾਰਾਸ਼ਟਰ ਦੇ ਭਾਈਆਂ- ਭੈਣਾਂ ਨੂੰ, ਦੇਸ਼ ਦੇ ਸਾਰੇ ਕਿਸਾਨ ਭਾਈ-ਭੈਣਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਪੋਹਰਾਦੇਵੀ ਵਿਖੇ ਬੰਜਾਰਾ ਹੈਰੀਟੇਜ ਮਿਊਜ਼ੀਅਮ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਮਿਲਿਆ ਹੈ। ਦੇਸ਼ ਦੇ ਮਹਾਨ ਬੰਜਾਰਾ ਸੱਭਿਆਚਾਰ, ਇੰਨੀ ਵੱਡੀ ਵਿਰਾਸਤ, ਇੰਨੀ ਪ੍ਰਾਚੀਨ ਪਰੰਪਰਾ, ਇਹ ਮਿਊਜ਼ੀਅਮ ਦੇਸ਼ ਦੀ ਨਵੀਂ ਪੀੜ੍ਹੀਆਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਏਗਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ, ਇਹ ਜੋ ਮੰਚ 'ਤੇ ਬੈਠੇ ਹਨ ਉਨ੍ਹਾਂ ਨੂੰ ਵੀ ਤਾਕੀਦ ਕਰਦਾ ਹਾਂ, ਕਿ ਅੱਜ ਜਾਣ ਤੋਂ ਪਹਿਲਾਂ ਇਸ ਬੰਜਾਰਾ ਹੈਰੀਟੇਜ਼ ਮਿਊਜ਼ੀਅਮ ਦੇਖ ਕੇ ਹੀ ਜਾਣਾ। ਮੈਂ ਦੇਵੇਂਦਰ ਜੀ ਨੂੰ ਵਧਾਈ ਦਿੰਦਾ ਹਾਂ। ਇਨ੍ਹਾਂ ਨੇ ਪਹਿਲੀ ਸਰਕਾਰ ਦੇ ਸਮੇਂ ਜੋ ਸੰਕਲਪ ਕੀਤਾ ਅਤੇ ਇਸ ਨੇ ਉੱਤਮ ਤਰੀਕੇ ਨਾਲ ਅੱਜ ਮੈਂ ਇਸ ਨੂੰ ਬਣਿਆ ਹੋਇਆ ਦੇਖਿਆ, ਮਨ ਨੂੰ ਬਹੁਤ ਹੀ ਸੰਤੋਸ਼ ਹੋਇਆ, ਆਨੰਦ ਹੋਇਆ ਅਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਾਗਾਂ, ਤੁਸੀਂ ਤਾਂ ਦੇਖੋ, ਤੁਹਾਡੇ ਪਰਿਵਾਰ ਨੂੰ ਬਾਅਦ ਵਿੱਚ ਸਮਾਂ ਕੱਢ ਕੇ ਇਸ ਨੂੰ ਦੇਖਣ ਲਈ ਜ਼ਰੂਰ ਭੇਜੋ। ਮੈਂ ਹੁਣੇ ਪੋਹਰਾਦੇਵੀ ਵਿੱਚ ਬੰਜਾਰਾ ਭਾਈਚਾਰੇ ਦੀਆਂ ਕੁਝ ਮਹਾਨ ਸ਼ਖਸੀਅਤਾਂ ਨੂੰ ਮਿਲ ਕੇ ਆਇਆ ਹਾਂ। ਇਸ ਮਿਊਜ਼ੀਅਮ ਦੇ ਜ਼ਰੀਏ ਉਨ੍ਹਾਂ ਦੀ ਵਿਰਾਸਤ ਨੂੰ ਜੋ ਪਹਿਚਾਣ ਮਿਲੀ ਹੈ, ਉਸ ਦਾ ਸੰਤੋਸ਼ ਅਤੇ ਮਾਣ ਦਾ ਭਾਵ ਉਨ੍ਹਾਂ ਦੇ ਚਿਹਰਿਆਂ ‘ਤੇ ਸੀ। ਮੈਂ ਆਪ ਸਾਰਿਆਂ ਨੂੰ ਬੰਜਾਰਾ ਹੈਰੀਟੇਜ ਮਿਊਜ਼ੀਅਮ ਦੀ ਵਧਾਈ ਦਿੰਦਾ ਹਾਂ।
ਸਾਥੀਓ,
ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਮੋਦੀ ਉਨ੍ਹਾਂ ਦੀ ਪੂਜਦਾ ਹੈ। ਸਾਡੇ ਬੰਜਾਰਾ ਭਾਈਚਾਰੇ ਨੇ ਭਾਰਤ ਦੇ ਸਮਾਜਿਕ ਜੀਵਨ ਵਿੱਚ ਅਤੇ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਕਲਾ, ਸੰਸਕ੍ਰਿਤੀ, ਅਧਿਆਤਮਿਕਤਾ, ਰਾਸ਼ਟਰ ਰੱਖਿਆ, ਵਪਾਰ ਦੇ ਹਰ ਖੇਤਰ ਵਿੱਚ ਇਸ ਸਮਾਜ ਦੇ ਮਹਾਪੁਰਖਾਂ ਨੇ, ਸ਼ਖਸੀਅਤਾਂ ਨੇ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਰਾਜਾ ਲਖੀਸ਼ਾਹ ਬੰਜਾਰਾ, ਉਨ੍ਹਾਂ ਨੇ ਵਿਦੇਸ਼ੀ ਸ਼ਾਸਕਾਂ ਦੇ ਕਿੰਨੇ ਅੱਤਿਆਚਾਰ ਸਹੇ! ਉਨ੍ਹਾਂ ਨੇ ਸਮਾਜ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ! ਸੰਤ ਸੇਵਾਲਾਲ ਮਹਾਰਾਜ, ਸਵਾਮੀ ਹਾਥੀਰਾਮ ਜੀ, ਸੰਤ ਈਸ਼ਵਰ ਸਿੰਘ ਬਾਪੂਜੀ, ਸੰਤ ਡਾ: ਰਾਮਰਾਓ ਬਾਪੂ ਮਹਾਰਾਜ, ਸੰਤ ਲਕਸ਼ਮਣ ਚੈਤਯਨ ਬਾਪੂਜੀ, ਸਾਡੇ ਬੰਜਾਰਾ ਸਮਾਜ ਨੇ ਅਜਿਹੇ ਕਿੰਨੇ ਹੀ ਸੰਤ ਦਿੱਤੇ ਹਨ ਜਿਨ੍ਹਾਂ ਨੇ ਭਾਰਤ ਦੀ ਅਧਿਆਤਮਿਕ ਚੇਤਨਾ ਨੂੰ ਅਥਾਹ ਊਰਜਾ ਦਿੱਤੀ ਹੈ। ਪੀੜ੍ਹੀ ਦਰ ਪੀੜ੍ਹੀ, ਸੈਂਕੜੇ ਹਜ਼ਾਰਾਂ ਵਰ੍ਹਿਆਂ ਤੋਂ, ਇਹ ਭਾਈਚਾਰਾ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਦਾ ਅਤੇ ਸੰਵਾਰਦਾ ਆਇਆ ਹੈ। ਆਜ਼ਾਦੀ ਦੀ ਲੜਾਈ ਸਮੇਂ, ਅੰਗਰੇਜ਼ ਸਰਕਾਰ ਨੇ ਇਸ ਪੂਰੇ ਭਾਈਚਾਰੇ ਨੂੰ ਅਪਰਾਧੀ ਐਲਾਨ ਕਰ ਦਿੱਤਾ ਸੀ।
ਲੇਕਿਨ ਭਾਈਓ ਭੈਣੋਂ,
ਆਜ਼ਾਦੀ ਤੋਂ ਬਾਅਦ ਇਹ ਦੇਸ਼ ਦੀ ਜ਼ਿੰਮੇਦਾਰੀ ਸੀ ਕਿ ਬੰਜਾਰਾ ਭਾਈਚਾਰੇ ਦੀ ਚਿੰਤਾ ਕਰੇ, ਉਨ੍ਹਾਂ ਨੂੰ ਸਹੀ ਸਨਮਾਨ ਦੇਵੇ! ਅਤੇ ਉਸ ਸਮੇਂ ਕਾਂਗਰਸ ਦੀ ਸਰਕਾਰਾਂ ਨੇ ਕੀ ਕੀਤਾ? ਕਾਂਗਰਸ ਦੀਆਂ ਨੀਤੀਆਂ ਨੇ ਇਸ ਸਮਾਜ ਨੂੰ ਮੁੱਖ ਧਾਰਾ ਤੋਂ ਕੱਟ ਕੇ ਰੱਖ ਦਿੱਤਾ। ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਜਿਸ ਪਰਿਵਾਰ ਨੇ ਕਬਜ਼ਾ ਕੀਤਾ, ਉਸ ਦੀ ਸੋਚ ਸ਼ੁਰੂ ਤੋਂ ਹੀ ਵਿਦੇਸ਼ੀ ਰਹੀ ਹੈ। ਅੰਗਰੇਜ਼ੀ ਹਕੂਮਤ ਦੀ ਤਰ੍ਹਾਂ ਹੀ ਇਹ ਕਾਂਗਰਸੀ ਪਰਿਵਾਰ ਵੀ ਦਲਿਤਾਂ, ਪੱਛੜਿਆਂ ਆਦਿਵਾਸੀਆਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ। ਇਨ੍ਹਾਂ ਨੂੰ ਲਗਦਾ ਹੈ, ਭਾਰਤ 'ਤੇ ਇੱਕ ਪਰਿਵਾਰ ਦਾ ਹੀ ਰਾਜ ਹੋਣਾ ਚਾਹੀਦਾ ਹੈ, ਕਿਉਂਕਿ ਅੰਗਰੇਜ਼ ਉਨ੍ਹਾਂ ਨੂੰ ਇਹ ਹੱਕ ਦੇ ਕੇ ਗਏ ਸੀ। ਇਸੇ ਲਈ ਇਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਬੰਜਾਰਾ ਸਮਾਜ ਪ੍ਰਤੀ ਅਪਮਾਨਜਨਕ ਰਵੱਈਆ ਬਣਾਈ ਰੱਖਿਆ।
ਸਾਥੀਓ,
NDA ਦੀ ਕੇਂਦਰ ਸਰਕਾਰ ਨੇ ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰੇ ਲਈ ਇੱਕ ਭਲਾਈ ਬੋਰਡ ਵੀ ਗਠਿਤ ਕੀਤਾ ਹੈ। ਇਸ ਸਮਾਜ ਦੀ ਸੱਭਿਆਚਾਰਕ ਪਹਿਚਾਣ ਨੂੰ ਉਚਿਤ ਸਨਮਾਨ ਮਿਲੇ, ਇਸ ਦਿਸ਼ਾ ਵਿੱਚ ਬੀਜੇਪੀ ਸਰਕਾਰ ਅਤੇ ਐਨਡੀਏ ਸਰਕਾਰਾਂ ਲਗਾਤਾਰ ਕੰਮ ਕਰ ਰਹੀਆਂ ਹਨ ਤਾਂ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਇੱਥੇ ਰਾਜ ਸਰਕਾਰ ਨੇ ਸੰਤ ਸੇਵਾਲਾਲ ਮਹਾਰਾਜ ਬੰਜਾਰਾ ਟਾਂਡਾ ਸਮ੍ਰਿੱਧੀ ਅਭਿਆਨ ਵੀ ਸ਼ੁਰੂ ਕੀਤਾ ਹੈ।
ਸਾਥੀਓ,
ਸਾਡੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਕਾਂਗਰਸ ਅਤੇ ਮਹਾ-ਅਗਾੜੀ ਦਾ ਤੁਹਾਡੇ ਪ੍ਰਤੀ ਕੀ ਰਵੱਈਆ ਰਿਹਾ ਹੈ। ਜਦੋਂ ਫੜਨਵੀਸ ਜੀ ਮੁੱਖ ਮੰਤਰੀ ਸਨ ਤਾਂ ਪੋਹਰਾਦੇਵੀ ਤੀਰਥ ਸਥਾਨ ਦੇ ਵਿਕਾਸ ਦੀ ਯੋਜਨਾ ਬਣਾਈ ਗਈ ਸੀ। ਲੇਕਿਨ ਵਿਚਕਾਰ ਹੀ ਮਹਾ-ਅਗਾੜੀ ਦੀ ਸਰਕਾਰ ਆਈ ਅਤੇ ਉਨ੍ਹਾਂ ਨੇ ਇਸ ਕੰਮ 'ਤੇ ਰੋਕ ਲਗਾ ਦਿੱਤੀ। ਪੋਹਰਾਦੇਵੀ ਤੀਰਥ ਸਥਾਨ ਦਾ ਵਿਕਾਸ ਉਦੋਂ ਹੋਇਆ ਜਦੋਂ ਮਹਾਯੁਤੀ ਸ਼ਿੰਦੇ ਜੀ ਦੀ ਅਗਵਾਈ ਵਿੱਚ ਇੱਥੇ ਮੁੜ ਸਰਕਾਰ ਬਣੀ। ਅੱਜ ਇਸ ਯੋਜਨਾ 'ਤੇ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੀਰਥ ਸਥਾਨ ਦੇ ਵਿਕਾਸ ਨਾਲ ਸ਼ਰਧਾਲੂਆਂ ਨੂੰ ਆਸਾਨੀ ਹੋਵੇਗੀ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।
ਭਾਈਓ ਅਤੇ ਭੈਣੋਂ,
ਬੀਜੇਪੀ ਆਪਣੀਆਂ ਨੀਤੀਆਂ ਰਾਹੀਂ ਵੰਚਿਤ ਸਮਾਜ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਜਦਕਿ ਕਾਂਗਰਸ ਸਿਰਫ ਲੁੱਟਣਾ ਜਾਣਦੀ ਹੈ। ਕਾਂਗਰਸ ਗਰੀਬਾਂ ਨੂੰ ਗਰੀਬ ਬਣਾ ਕੇ ਰੱਖਣਾ ਚਾਹੁੰਦੀ ਹੈ। ਕਮਜ਼ੋਰ ਅਤੇ ਗਰੀਬ ਭਾਰਤ, ਕਾਂਗਰਸ ਨੂੰ ਅਤੇ ਉਸ ਦੀ ਰਾਜਨੀਤੀ ਨੂੰ ਸੂਟ ਕਰਦਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਤੋਂ ਬਹੁਤ ਸਾਵਧਾਨ ਰਹਿਣਾ ਹੋਵੇਗਾ। ਅੱਜ ਕਾਂਗਰਸ ਨੂੰ ਪੂਰੀ ਤਰ੍ਹਾਂ ਨਾਲ ਅਰਬਨ ਨਕਸਲੀ ਗਿਰੋਹ ਦੁਆਰਾ ਚਲਾਇਆ ਜਾ ਰਿਹਾ ਹੈ। ਕਾਂਗਰਸ ਨੂੰ ਲਗਦਾ ਹੈ ਕਿ ਜੇਕਰ ਸਾਰੇ ਇਕਜੁੱਟ ਹੋ ਗਏ, ਤਾਂ ਦੇਸ਼ ਨੂੰ ਵੰਡਣ ਦਾ ਉਨ੍ਹਾਂ ਦਾ ਏਜੰਡਾ ਫੇਲ੍ਹ ਹੋ ਜਾਵੇਗਾ! ਇਸ ਲਈ, ਇਹ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ। ਪੂਰਾ ਦੇਸ਼ ਦੇਖ ਰਿਹਾ ਹੈ, ਕਾਂਗਰਸ ਦੇ ਖਤਰਨਾਕ ਏਜੰਡੇ ਨੂੰ ਕਿਸ ਦੀ ਸਪੋਰਟ ਮਿਲ ਰਹੀ ਹੈ! ਜਿਹੜੇ ਲੋਕ ਭਾਰਤ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦੇ ਹਨ, ਉਹ ਅੱਜ ਕੱਲ੍ਹ ਕਾਂਗਰਸ ਦੇ ਸਭ ਤੋਂ ਕਰੀਬੀ ਦੋਸਤ ਹਨ! ਇਸ ਲਈ, ਇਹ ਸਮਾਂ ਇੱਕ ਹੋਣ ਦਾ ਹੈ। ਸਾਡੀ ਏਕਤਾ ਹੀ ਦੇਸ਼ ਨੂੰ ਬਚਾਏਗੀ।
ਭਾਈਓ ਭੈਣੋਂ,
ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਕਾਂਗਰਸ ਦੀ ਇੱਕ ਹੋਰ ਕਰਤੂਤ ਦੱਸਣਾ ਚਾਹੁੰਦਾ ਹਾਂ। ਤੁਸੀਂ ਖਬਰਾਂ ਵਿੱਚ ਦੇਖਿਆ ਹੋਵੇਗਾ, ਹਾਲ ਹੀ ਵਿੱਚ ਦਿੱਲੀ ਵਿਖੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ। ਅਤੇ ਦੇਖੋ ਦੁੱਖ ਦੀ ਗੱਲ, ਡਰੱਗਸ ਰੈਕੇਟ ਦਾ ਮੁੱਖ ਸਰਗਨਾ ਕੌਣ ਨਿਕਲਿਆ? ਕਾਂਗਰਸ ਦਾ ਇੱਕ ਨੇਤਾ ਉਸ ਦਾ ਮੁੱਖ ਸਰਗਨਾ ਨਿਕਲਿਆ! ਕਾਂਗਰਸ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਕੇ ਉਸ ਪੈਸੇ ਨਾਲ ਚੋਣਾਂ ਲੜਨਾ ਅਤੇ ਜਿੱਤਣਾ ਚਾਹੁੰਦੀ ਹੈ। ਸਾਨੂੰ ਇਸ ਖਤਰੇ ਤੋਂ ਸਾਵਧਾਨ ਰਹਿਣਾ ਹੋਵੇਗਾ ਅਤੇ ਦੂਜਿਆਂ ਨੂੰ ਵੀ ਸਾਵਧਾਨ ਕਰਨਾ ਹੋਵੇਗਾ। ਇਸ ਨਾਲ ਮਿਲ ਕੇ ਇਹ ਲੜਾਈ ਜਿੱਤਣੀ ਹੋਵੇਗੀ।
ਸਾਥੀਓ,
ਅੱਜ ਸਾਡੀ ਸਰਕਾਰ ਦਾ ਹਰ ਫੈਸਲਾ, ਹਰ ਨੀਤੀ ਵਿਕਸਿਤ ਭਾਰਤ ਨੂੰ ਸਮਰਪਿਤ ਹੈ। ਅਤੇ ਵਿਕਸਿਤ ਭਾਰਤ ਦਾ ਸਭ ਤੋਂ ਵੱਡਾ ਅਧਾਰ ਸਾਡੇ ਕਿਸਾਨ ਹਨ। ਕਿਸਾਨਾਂ ਦੇ ਸਸ਼ਕਤੀਕਰਣ ਬਣਾਉਣ ਦੀ ਦਿਸ਼ਾ ਵਿੱਚ ਅੱਜ ਕਈ ਵੱਡੇ ਕਦਮ ਚੁੱਕੇ ਗਏ ਹਨ। ਅੱਜ 9200 ਕਿਸਾਨ ਉਤਪਾਦਕ ਯੂਨੀਅਨਾਂ - FPO ਦੇਸ਼ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਵਰਤਮਾਨ ਵਿੱਚ, ਖੇਤੀਬਾੜੀ ਲਈ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਸ ਨਾਲ ਖੇਤੀਬਾੜੀ ਉਤਪਾਦਾਂ ਦੀ ਸਟੋਰੇਜ਼, ਪ੍ਰੋਸੈੱਸਿੰਗ ਅਤੇ ਪ੍ਰਬੰਧਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਇਹ ਸਾਰੇ ਯਤਨ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ। ਵੈਸੇ ਇੱਥੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ NDA ਸਰਕਾਰ ਵਿੱਚ ਡਬਲ ਲਾਭ ਹੋ ਰਿਹਾ ਹੈ। ਏਕਨਾਥ ਸ਼ਿੰਦੇ ਜੀ ਦੀ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਬਿਲ ਵੀ ਜ਼ੀਰੋ ਕਰ ਦਿੱਤੇ ਹਨ। ਆਮਚਯਾਖ,ਸੇ਼ਤਕਰਅੰਨਾ,ਵੇਚੇ ਬਿਲ ਮਿਲਤ ਆਹੇਤ,ਤਯਾਵਰ, ਸ਼ੂਨਯ ਲਿਹਿਲੇ ਆਹੇ ਨਾ? (आमच्याख, शेतकरअन्ना, वीजेचे बिल मिलत आहेत, त्यावर, शून्य लिहिले आहे ना?)
ਸਾਥੀਓ,
ਮਹਾਰਾਸ਼ਟਰ ਅਤੇ ਵਿਦਰਭ ਦੇ ਕਿਸਾਨਾਂ ਨੇ ਕਈ ਦਹਾਕਿਆਂ ਤੱਕ ਵੱਡੇ ਸੰਕਟਾਂ ਦਾ ਸਾਹਮਣਾ ਕੀਤਾ ਹੈ। ਕਾਂਗਰਸ ਅਤੇ ਉਸ ਦੇ ਸਾਥੀਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਦੁਖੀ ਅਤੇ ਗਰੀਬ ਬਣਾਉਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਸੀ। ਜਦੋਂ ਤੱਕ ਇੱਥੇ ਮਹਾ-ਅਗਾੜੀ ਦੀ ਸਰਕਾਰ ਸੀ, ਉਸ ਦੇ ਦੋ ਹੀ ਏਜੰਡੇ ਸਨ। ਪਹਿਲਾ- ਕਿਸਾਨਾਂ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਠੱਪ ਕਰਨਾ। ਦੂਜਾ- ਇਨ੍ਹਾਂ ਪ੍ਰੋਜੈਕਟਾਂ ਦੇ ਪੈਸੇ ਵਿੱਚ ਭ੍ਰਿਸ਼ਟਾਚਾਰ! ਅਸੀਂ ਕੇਂਦਰ ਤੋਂ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਭੇਜਦੇ ਸੀ, ਪਰ ਮਹਾਅਘਾੜੀ ਸਰਕਾਰ ਇਸ ਨੂੰ ਬੰਦਰਵੰਡ ਕਰ ਕੇ ਖਾ ਜਾਂਦੀ ਸੀ। ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੈ। ਉਹ ਅੱਜ ਵੀ ਉਹੀ ਪੁਰਾਣੀ ਖੇਡ ਖੇਡ ਰਹੀ ਹੈ। ਇਸ ਲਈ ਕਾਂਗਰਸ ਨੂੰ ਪੀਐੱਮ-ਕਿਸਾਨ ਸੰਮਾਨ ਨਿਧੀ ਯੋਜਨਾ ਪਸੰਦ ਨਹੀਂ ਆਉਂਦੀ! ਕਾਂਗਰਸ ਇਸ ਸਕੀਮ ਦਾ ਮਜ਼ਾਕ ਉਡਾਉਂਦੀ ਹੈ ਅਤੇ ਕਿਸਾਨਾਂ ਨੂੰ ਮਿਲਣ ਵਾਲੇ ਪੈਸੇ ਦਾ ਵਿਰੋਧ ਕਰਦੀ ਹੈ। ਕਿਉਂਕਿ, ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਜਾਣ ਵਾਲੇ ਪੈਸੇ ਤੋਂ ਉਨ੍ਹਾਂ ਨੂੰ ਜੋ ਕਮਾਈ ਕਰਨੀ ਚਾਹੀਦੀ ਹੈ, ਉਸ ਦੀ ਜੋ ਕਟੌਤੀ ਕਰਨੀ ਚਾਹੀਦੀ ਹੈ, ਭ੍ਰਿਸ਼ਟਾਚਾਰ ਕਰਨਾ ਚਾਹੀਦਾ ਹੈ, ਉਸ ਦਾ ਕੋਈ ਮੌਕਾ ਨਹੀਂ ਰਿਹਾ ਹੈ। ਅੱਜ ਗੁਆਂਢੀ ਰਾਜ ਕਰਨਾਟਕ ਨੂੰ ਦੇਖੋ! ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਮਹਾਯੁਤੀ ਸਰਕਾਰ ਕਿਸਾਨ ਸੰਮਾਨ ਨਿਧੀ ਦੇ ਨਾਲ ਵੱਖਰੇ ਤੌਰ 'ਤੇ ਪੈਸੇ ਦਿੰਦੀ ਹੈ, ਉਸੇ ਤਰ੍ਹਾਂ ਕਰਨਾਟਕ ਦੀ ਬੀਜੇਪੀ ਸਰਕਾਰ ਦਿੰਦੀ ਸੀ। ਇੱਥੇ ਕਰਨਾਟਕ ਤੋਂ ਮੇਰੇ ਬਹੁਤ ਸਾਰੇ ਬੰਜਾਰਾ ਪਰਿਵਾਰ ਇੱਥੇ ਆਏ ਹੋਏ ਹਨ। ਲੇਕਿਨ, ਜਿਵੇਂ ਹੀ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਆਈ, ਉਨ੍ਹਾਂ ਨੇ ਇਹ ਪੈਸਾ ਦੇਣਾ ਬੰਦ ਕਰ ਦਿੱਤਾ। ਉਥੇ ਦੇ ਕਈ ਸਿੰਚਾਈ ਪ੍ਰਾਜੈਕਟਾਂ ਤੋਂ ਰਾਜ ਸਰਕਾਰ ਨੇ ਮੂੰਹ ਮੋੜ ਲਿਆ। ਕਰਨਾਟਕ ਵਿੱਚ ਕਾਂਗਰਸ ਨੇ ਬੀਜਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ। ਹਰ ਚੋਣ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ, ਕਾਂਗਰਸ ਦੀ ਪਸੰਦੀਦਾ ਚਾਲ ਹੈ! ਤੇਲੰਗਾਨਾ ਵਿੱਚ ਇਹ ਲੋਕ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ! ਪਰ ਸਰਕਾਰ ਬਨਣ ਦੇ ਬਾਅਦ ਇਨ੍ਹਾਂ ਸਮਾਂ ਬੀਤ ਗਿਆ! ਹੁਣ ਕਿਸਾਨ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਗਿਆ।
ਭਾਈਓ ਭੈਣੋਂ,
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਕਿ ਮਹਾਰਾਸ਼ਟਰ ਵਿੱਚ ਵੀ ਕਾਂਗਰਸ ਅਤੇ ਮਹਾ-ਅਗਾੜੀ ਸਰਕਾਰ ਨੇ ਸਿੰਚਾਈ ਨਾਲ ਜੁੜੇ ਕਿੰਨੇ ਕੰਮਾਂ ਨੂੰ ਰੋਕ ਕੇ ਰੱਖਿਆ ਸੀ! ਜਦੋਂ NDA ਸਰਕਾਰ ਆਈ, ਉਸ ਨੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ। ਮਹਾਰਾਸ਼ਟਰ ਸਰਕਾਰ ਨੇ ਵੈਨਗੰਗਾ-ਨਲਗੰਗਾ ਨਦੀਆਂ ਨੂੰ ਜੋੜਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਗਭਗ 90 ਹਜ਼ਾਰ ਕਰੋੜ ਰੁਪਏ ਦਾ ਇਹ ਪ੍ਰੋਜੈਕਟ ਅਮਰਾਵਤੀ, ਯਵਤਮਾਲ, ਅਕੋਲਾ, ਬੁਲਢਾਨਾ, ਵਾਸ਼ਿਮ, ਨਾਗਪੁਰ ਅਤੇ ਵਰਧਾ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰੇਗਾ। ਮਹਾਰਾਸ਼ਟਰ ਸਰਕਾਰ ਕਪਾਹ ਅਤੇ ਸੋਇਆਬੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦੇ ਰਹੀ ਹੈ। ਕਿਸਾਨਾਂ ਨੂੰ ਕਪਾਹ ਅਤੇ ਸੋਇਆਬੀਨ ਲਈ 10-10 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਹਾਲ ਹੀ ਵਿੱਚ ਅਮਰਾਵਤੀ ਦੇ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਪਾਰਕ ਕਪਾਹ ਦੇ ਕਿਸਾਨਾਂ ਨੂੰ ਵੱਡੀ ਸਹਾਇਤਾ ਪ੍ਰਦਾਨ ਕਰੇਗਾ।
ਸਾਥੀਓ,
ਸਾਡੇ ਮਹਾਰਾਸ਼ਟਰ ਵਿੱਚ ਦੇਸ਼ ਦੀ ਆਰਥਿਕ ਤਰੱਕੀ ਦੀ ਅਗਵਾਈ ਕਰਨ ਦੀ ਅਪਾਰ ਸਮਰੱਥਾ ਹੈ। ਇਹ ਉਦੋਂ ਹੀ ਹੋਵੇਗਾ ਜਦੋਂ ਪਿੰਡਾਂ, ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ–ਵੰਚਿਤਾਂ, ਸਾਰਿਆਂ ਨੂੰ ਅੱਗੇ ਵਧਾਉਣ ਦੀ ਮੁਹਿੰਮ ਮਜ਼ਬੂਤੀ ਨਾਲ ਚਲਦੀ ਰਹੇਗੀ। ਮੈਨੂੰ ਵਿਸ਼ਵਾਸ ਹੈ, ਕਿ ਤੁਸੀਂ ਸਾਰੇ ਆਪਣਾ ਅਸ਼ੀਰਵਾਦ ਬਣਾਏ ਰੱਖੋਗੇ। ਇਸੇ ਕਾਮਨਾ ਦੇ ਨਾਲ ਮਿਲ ਕੇ ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਇਸੇ ਇੱਛਾ ਦੇ ਨਾਲ, ਮੈਂ ਇੱਕ ਵਾਰ ਫਿਰ ਸਾਡੇ ਕਿਸਾਨ ਸਾਥੀਆਂ ਅਤੇ ਬੰਜਾਰਾ ਭਾਈਚਾਰੇ ਦੇ ਸਾਰੇ ਭਰਾਵਾਂ - ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ -
ਭਾਰਤ ਮਾਤਾ ਕੀ –ਜੈ,
ਭਾਰਤ ਮਾਤਾ ਕੀ –ਜੈ
ਭਾਰਤ ਮਾਤਾ ਕੀ -ਜੈ
ਬਹੁਤ-ਬਹੁਤ ਧੰਨਵਾਦ।