Disburses 18th installment of the PM-KISAN Samman Nidhi worth about Rs 20,000 crore to around 9.4 crore farmers
Launches 5th installment of NaMo Shetkari Mahasanman Nidhi Yojana worth about Rs 2,000 crore
Dedicates to nation more than 7,500 projects under the Agriculture Infrastructure Fund (AIF) worth over Rs 1,920 crore
Dedicates to nation 9,200 Farmer Producer Organizations (FPOs) with a combined turnover of around Rs 1,300 crore
Launches Unified Genomic Chip for cattle and indigenous sex-sorted semen technology
Dedicates five solar parks with a total capacity of 19 MW across Maharashtra under Mukhyamantri Saur Krushi Vahini Yojana – 2.0
Inaugurates Banjara Virasat Museum
Our Banjara community has played a big role in the social life of India, in the journey of India's development: PM
Our Banjara community has given many such saints who have given immense energy to the spiritual consciousness of India: PM

ਆਜੇਰ ਭਵਯ ਸਭਾੱਨ ਸੰਪੂਰਨ ਦੇਸ਼ੇਤੀ ਉਪਸਥਿਤ ਮਾਰ ਗੋਰ ਭਈ ਯਾਡੀ-ਭੇਨ ਸੇਨ ਜੈ ਸੇਵਾਲਾਲ, ਜੈ ਸੇਵਾਲਾਲ। (आजेर भव्य सभान्न संपूर्ण देशेती उपस्थित  मार गोर भई याडी-भेनं  सेन जय सेवालाल, जय सेवालाल।)  

 

ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼ਿਵਰਾਜ ਸਿੰਘ ਚੌਹਾਨ, ਰਾਜੀਵ ਰੰਜਨ ਸਿੰਘ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫਡਣਵੀਸ, ਅਜਿਤ ਪਵਾਰ, ਕੇਂਦਰ  ਅਤੇ ਰਾਜ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ, ਵਿਧਾਇਕ ਅਤੇ ਇੱਥੇ ਦੂਰ-ਦੂਰ ਤੋਂ ਆਏ ਹੋਏ ਬੰਜਾਰਾ ਸਮਾਜ ਦੇ ਮੇਰੇ ਭਾਈਓ-ਭੈਣੋਂ, ਮੈਂ ਵਾਸ਼ਿਮ ਦੀ ਇਸ ਪਾਵਨ ਧਰਤੀ ਤੋਂ ਪੋਹਰਾਦੇਵੀ ਮਾਤਾ ਨੂੰ ਪ੍ਰਣਾਮ ਕਰਦਾ ਹਾਂ। ਅੱਜ ਨਵਰਾਤ੍ਰੀ ਵਿੱਚ ਮੈਨੂੰ ਮਾਤਾ ਜਗਦੰਬਾ ਦੇ ਮੰਦਰ ਵਿੱਚ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮ-ਰਾਓ ਮਹਾਰਾਜ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਦਾ ਅਸ਼ੀਰਵਾਦ ਵੀ ਲਿਆ ਹੈ। ਮੈਂ ਇਸ ਮੰਚ ਤੋਂ ਇਨ੍ਹਾਂ ਦੋਵੇਂ ਆਪਣੇ ਮਹਾਨ ਸੰਤਾਂ ਨੂੰ ਸੀਸ ਝੁਕਾ ਕੇ ਨਮਨ ਕਰਦਾ ਹਾਂ।

ਅੱਜ ਮਹਾਨ ਯੋਧਾ ਅਤੇ ਗੋਂਡਵਾਨਾ ਰਾਨੀ ਦੁਰਗਾਵਤੀ ਜੀ ਦੀ ਜਨਮ ਜਯੰਤੀ ਵੀ ਹੈ। ਪਿਛਲੇ ਵਰ੍ਹੇ ਦੇਸ਼ ਨੇ ਉਨ੍ਹਾਂ ਦੀ 500ਵੀਂ ਜਨਮ ਜਯੰਤੀ ਮਨਾਈ ਸੀ। ਮੈਂ ਰਾਨੀ ਦੁਰਗਾਵਤੀ ਨੂੰ ਵੀ ਨਮਨ ਕਰਦਾ ਹਾਂ। 

 

ਸਾਥੀਓ,

ਅੱਜ ਹਰਿਆਣਾ ਵਿੱਚ ਵੋਟਾਂ ਵੀ ਹੋ ਰਹੀਆਂ ਹਨ। ਮੈਂ ਹਰਿਆਣਾ ਦੇ ਸਾਰੇ ਦੇਸ਼ਭਗਤ ਲੋਕਾਂ ਨੂੰ ਅਪੀਲ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਵੋਟਾਂ ਪਾਉਣ। ਤੁਹਾਡੀ ਵੋਟ ਹਰਿਆਣਾ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। 

 

ਸਾਥੀਓ,

ਨਵਰਾਤ੍ਰੀ (ਨਵਰਾਤ੍ਰਿਆਂ) ਦੇ ਇਸ ਸ਼ੁਭ ਸਮੇਂ ਵਿੱਚ, ਮੈਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ ਕਰਨ ਦਾ ਅਵਸਰ ਮਿਲਿਆ ਹੈ। ਦੇਸ਼ ਦੇ 9.5 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਅੱਜ 20 ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਮਹਾਰਾਸ਼ਟਰ ਦੀ ਡਬਲ ਇੰਜਣ ਵਾਲੀ ਸਰਕਾਰ ਇੱਥੋਂ ਦੇ ਕਿਸਾਨਾਂ ਨੂੰ ਡਬਲ ਲਾਭ ਪਹੁੰਚਾ ਰਹੀ ਹੈ। ਨਮੋ ਸ਼ੇਤਕਾਰੀ ਮਹਾਸੰਮਾਨ ਯੋਜਨਾ ਦੇ ਤਹਿਤ ਮਹਾਰਾਸ਼ਟਰ ਦੇ 90 ਲੱਖ ਤੋਂ ਵੱਧ ਕਿਸਾਨਾਂ ਨੂੰ ਲਗਭਗ 1900 ਕਰੋੜ ਰੁਪਏ ਦਿੱਤੇ ਗਏ ਹਨ। ਅੱਜ ਖੇਤੀ, ਪਸ਼ੂਪਾਲਨ ਅਤੇ ਫਾਰਮਰਜ਼ ਪ੍ਰੋਡਿਊਸ ਐਸੋਸੀਏਸ਼ਨ- FPOs ਨਾਲ ਜੁੜੇ ਸੈਂਕੜੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਵੀ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਪੋਹਰਾਦੇਵੀ ਦੇ ਆਸ਼ੀਰਵਾਦ ਨਾਲ , ਮੈਨੂੰ ਹੁਣੇ ਲੜਕੀ ਬਹਿਨ ਯੋਜਨਾ ਦੇ ਲਾਭਪਾਤਰੀਆਂ ਦੀ ਮਦਦ ਕਰਨ ਦਾ ਸੁਭਾਗ ਮਿਲਿਆ ਹੈ। ਇਹ ਯੋਜਨਾ ਨਾਰੀ ਸ਼ਕਤੀ ਦੀ ਸਮਰੱਥਾ ਨੂੰ ਵਧਾ ਰਹੀ ਹੈ। ਮੈਂ ਮਹਾਰਾਸ਼ਟਰ ਦੇ ਭਾਈਆਂ- ਭੈਣਾਂ ਨੂੰ, ਦੇਸ਼ ਦੇ ਸਾਰੇ ਕਿਸਾਨ ਭਾਈ-ਭੈਣਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਪੋਹਰਾਦੇਵੀ ਵਿਖੇ ਬੰਜਾਰਾ ਹੈਰੀਟੇਜ ਮਿਊਜ਼ੀਅਮ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਮਿਲਿਆ ਹੈ। ਦੇਸ਼ ਦੇ ਮਹਾਨ ਬੰਜਾਰਾ ਸੱਭਿਆਚਾਰ, ਇੰਨੀ ਵੱਡੀ ਵਿਰਾਸਤ, ਇੰਨੀ ਪ੍ਰਾਚੀਨ ਪਰੰਪਰਾ, ਇਹ ਮਿਊਜ਼ੀਅਮ ਦੇਸ਼ ਦੀ ਨਵੀਂ ਪੀੜ੍ਹੀਆਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਏਗਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ, ਇਹ ਜੋ ਮੰਚ 'ਤੇ ਬੈਠੇ ਹਨ ਉਨ੍ਹਾਂ ਨੂੰ ਵੀ ਤਾਕੀਦ ਕਰਦਾ ਹਾਂ, ਕਿ ਅੱਜ ਜਾਣ ਤੋਂ ਪਹਿਲਾਂ ਇਸ ਬੰਜਾਰਾ ਹੈਰੀਟੇਜ਼ ਮਿਊਜ਼ੀਅਮ ਦੇਖ ਕੇ ਹੀ ਜਾਣਾ। ਮੈਂ ਦੇਵੇਂਦਰ ਜੀ ਨੂੰ ਵਧਾਈ ਦਿੰਦਾ ਹਾਂ। ਇਨ੍ਹਾਂ ਨੇ ਪਹਿਲੀ ਸਰਕਾਰ ਦੇ ਸਮੇਂ ਜੋ ਸੰਕਲਪ ਕੀਤਾ ਅਤੇ ਇਸ ਨੇ ਉੱਤਮ ਤਰੀਕੇ ਨਾਲ ਅੱਜ ਮੈਂ ਇਸ ਨੂੰ ਬਣਿਆ ਹੋਇਆ ਦੇਖਿਆ, ਮਨ ਨੂੰ ਬਹੁਤ ਹੀ ਸੰਤੋਸ਼ ਹੋਇਆ, ਆਨੰਦ ਹੋਇਆ ਅਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਾਗਾਂ, ਤੁਸੀਂ ਤਾਂ ਦੇਖੋ, ਤੁਹਾਡੇ ਪਰਿਵਾਰ ਨੂੰ ਬਾਅਦ ਵਿੱਚ ਸਮਾਂ ਕੱਢ ਕੇ ਇਸ ਨੂੰ ਦੇਖਣ ਲਈ ਜ਼ਰੂਰ ਭੇਜੋ।  ਮੈਂ ਹੁਣੇ ਪੋਹਰਾਦੇਵੀ ਵਿੱਚ ਬੰਜਾਰਾ ਭਾਈਚਾਰੇ ਦੀਆਂ ਕੁਝ ਮਹਾਨ ਸ਼ਖਸੀਅਤਾਂ ਨੂੰ ਮਿਲ ਕੇ ਆਇਆ ਹਾਂ। ਇਸ ਮਿਊਜ਼ੀਅਮ ਦੇ ਜ਼ਰੀਏ ਉਨ੍ਹਾਂ ਦੀ ਵਿਰਾਸਤ ਨੂੰ ਜੋ ਪਹਿਚਾਣ ਮਿਲੀ ਹੈ, ਉਸ ਦਾ ਸੰਤੋਸ਼ ਅਤੇ ਮਾਣ ਦਾ ਭਾਵ ਉਨ੍ਹਾਂ ਦੇ ਚਿਹਰਿਆਂ ‘ਤੇ ਸੀ। ਮੈਂ ਆਪ ਸਾਰਿਆਂ ਨੂੰ ਬੰਜਾਰਾ ਹੈਰੀਟੇਜ ਮਿਊਜ਼ੀਅਮ ਦੀ ਵਧਾਈ ਦਿੰਦਾ ਹਾਂ।

 

ਸਾਥੀਓ,

ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਮੋਦੀ ਉਨ੍ਹਾਂ ਦੀ ਪੂਜਦਾ ਹੈ। ਸਾਡੇ ਬੰਜਾਰਾ ਭਾਈਚਾਰੇ ਨੇ ਭਾਰਤ ਦੇ ਸਮਾਜਿਕ ਜੀਵਨ ਵਿੱਚ ਅਤੇ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਕਲਾ, ਸੰਸਕ੍ਰਿਤੀ, ਅਧਿਆਤਮਿਕਤਾ, ਰਾਸ਼ਟਰ ਰੱਖਿਆ, ਵਪਾਰ ਦੇ ਹਰ ਖੇਤਰ ਵਿੱਚ ਇਸ ਸਮਾਜ ਦੇ ਮਹਾਪੁਰਖਾਂ ਨੇ, ਸ਼ਖਸੀਅਤਾਂ ਨੇ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਰਾਜਾ ਲਖੀਸ਼ਾਹ ਬੰਜਾਰਾ, ਉਨ੍ਹਾਂ ਨੇ ਵਿਦੇਸ਼ੀ ਸ਼ਾਸਕਾਂ ਦੇ ਕਿੰਨੇ ਅੱਤਿਆਚਾਰ ਸਹੇ! ਉਨ੍ਹਾਂ ਨੇ ਸਮਾਜ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ! ਸੰਤ ਸੇਵਾਲਾਲ ਮਹਾਰਾਜ, ਸਵਾਮੀ ਹਾਥੀਰਾਮ ਜੀ, ਸੰਤ ਈਸ਼ਵਰ ਸਿੰਘ ਬਾਪੂਜੀ, ਸੰਤ ਡਾ: ਰਾਮਰਾਓ ਬਾਪੂ ਮਹਾਰਾਜ, ਸੰਤ ਲਕਸ਼ਮਣ ਚੈਤਯਨ ਬਾਪੂਜੀ, ਸਾਡੇ ਬੰਜਾਰਾ ਸਮਾਜ ਨੇ ਅਜਿਹੇ ਕਿੰਨੇ ਹੀ ਸੰਤ ਦਿੱਤੇ ਹਨ ਜਿਨ੍ਹਾਂ ਨੇ ਭਾਰਤ ਦੀ ਅਧਿਆਤਮਿਕ ਚੇਤਨਾ ਨੂੰ ਅਥਾਹ ਊਰਜਾ ਦਿੱਤੀ ਹੈ। ਪੀੜ੍ਹੀ ਦਰ ਪੀੜ੍ਹੀ, ਸੈਂਕੜੇ ਹਜ਼ਾਰਾਂ ਵਰ੍ਹਿਆਂ ਤੋਂ, ਇਹ ਭਾਈਚਾਰਾ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਦਾ ਅਤੇ ਸੰਵਾਰਦਾ ਆਇਆ ਹੈ। ਆਜ਼ਾਦੀ ਦੀ ਲੜਾਈ ਸਮੇਂ, ਅੰਗਰੇਜ਼ ਸਰਕਾਰ ਨੇ ਇਸ ਪੂਰੇ ਭਾਈਚਾਰੇ ਨੂੰ ਅਪਰਾਧੀ ਐਲਾਨ ਕਰ ਦਿੱਤਾ ਸੀ।

 

ਲੇਕਿਨ ਭਾਈਓ ਭੈਣੋਂ,

ਆਜ਼ਾਦੀ ਤੋਂ ਬਾਅਦ ਇਹ ਦੇਸ਼ ਦੀ ਜ਼ਿੰਮੇਦਾਰੀ ਸੀ ਕਿ ਬੰਜਾਰਾ ਭਾਈਚਾਰੇ ਦੀ ਚਿੰਤਾ ਕਰੇ, ਉਨ੍ਹਾਂ ਨੂੰ ਸਹੀ ਸਨਮਾਨ ਦੇਵੇ! ਅਤੇ ਉਸ ਸਮੇਂ ਕਾਂਗਰਸ ਦੀ ਸਰਕਾਰਾਂ ਨੇ ਕੀ ਕੀਤਾ? ਕਾਂਗਰਸ ਦੀਆਂ ਨੀਤੀਆਂ ਨੇ ਇਸ ਸਮਾਜ ਨੂੰ ਮੁੱਖ ਧਾਰਾ ਤੋਂ ਕੱਟ ਕੇ ਰੱਖ ਦਿੱਤਾ। ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਜਿਸ ਪਰਿਵਾਰ ਨੇ ਕਬਜ਼ਾ ਕੀਤਾ, ਉਸ ਦੀ ਸੋਚ ਸ਼ੁਰੂ ਤੋਂ ਹੀ ਵਿਦੇਸ਼ੀ ਰਹੀ ਹੈ। ਅੰਗਰੇਜ਼ੀ ਹਕੂਮਤ ਦੀ ਤਰ੍ਹਾਂ ਹੀ ਇਹ ਕਾਂਗਰਸੀ ਪਰਿਵਾਰ ਵੀ ਦਲਿਤਾਂ, ਪੱਛੜਿਆਂ ਆਦਿਵਾਸੀਆਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ। ਇਨ੍ਹਾਂ ਨੂੰ ਲਗਦਾ ਹੈ, ਭਾਰਤ 'ਤੇ ਇੱਕ ਪਰਿਵਾਰ ਦਾ ਹੀ ਰਾਜ ਹੋਣਾ ਚਾਹੀਦਾ ਹੈ, ਕਿਉਂਕਿ ਅੰਗਰੇਜ਼  ਉਨ੍ਹਾਂ ਨੂੰ ਇਹ ਹੱਕ ਦੇ ਕੇ ਗਏ ਸੀ। ਇਸੇ ਲਈ ਇਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਬੰਜਾਰਾ ਸਮਾਜ  ਪ੍ਰਤੀ ਅਪਮਾਨਜਨਕ ਰਵੱਈਆ ਬਣਾਈ ਰੱਖਿਆ।

 

ਸਾਥੀਓ,

NDA ਦੀ ਕੇਂਦਰ ਸਰਕਾਰ ਨੇ ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰੇ ਲਈ ਇੱਕ ਭਲਾਈ ਬੋਰਡ ਵੀ ਗਠਿਤ ਕੀਤਾ ਹੈ। ਇਸ ਸਮਾਜ ਦੀ ਸੱਭਿਆਚਾਰਕ ਪਹਿਚਾਣ ਨੂੰ ਉਚਿਤ ਸਨਮਾਨ ਮਿਲੇ, ਇਸ ਦਿਸ਼ਾ ਵਿੱਚ ਬੀਜੇਪੀ ਸਰਕਾਰ ਅਤੇ ਐਨਡੀਏ ਸਰਕਾਰਾਂ ਲਗਾਤਾਰ ਕੰਮ ਕਰ ਰਹੀਆਂ ਹਨ ਤਾਂ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਇੱਥੇ ਰਾਜ ਸਰਕਾਰ ਨੇ ਸੰਤ ਸੇਵਾਲਾਲ ਮਹਾਰਾਜ ਬੰਜਾਰਾ ਟਾਂਡਾ ਸਮ੍ਰਿੱਧੀ ਅਭਿਆਨ ਵੀ ਸ਼ੁਰੂ ਕੀਤਾ ਹੈ।

 

ਸਾਥੀਓ,

ਸਾਡੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਕਾਂਗਰਸ ਅਤੇ ਮਹਾ-ਅਗਾੜੀ ਦਾ ਤੁਹਾਡੇ ਪ੍ਰਤੀ ਕੀ ਰਵੱਈਆ ਰਿਹਾ ਹੈ। ਜਦੋਂ ਫੜਨਵੀਸ ਜੀ ਮੁੱਖ ਮੰਤਰੀ ਸਨ ਤਾਂ ਪੋਹਰਾਦੇਵੀ ਤੀਰਥ ਸਥਾਨ ਦੇ ਵਿਕਾਸ ਦੀ  ਯੋਜਨਾ ਬਣਾਈ ਗਈ ਸੀ। ਲੇਕਿਨ ਵਿਚਕਾਰ ਹੀ ਮਹਾ-ਅਗਾੜੀ ਦੀ ਸਰਕਾਰ ਆਈ ਅਤੇ ਉਨ੍ਹਾਂ ਨੇ ਇਸ ਕੰਮ 'ਤੇ ਰੋਕ ਲਗਾ ਦਿੱਤੀ। ਪੋਹਰਾਦੇਵੀ ਤੀਰਥ ਸਥਾਨ ਦਾ ਵਿਕਾਸ ਉਦੋਂ ਹੋਇਆ ਜਦੋਂ ਮਹਾਯੁਤੀ ਸ਼ਿੰਦੇ ਜੀ ਦੀ ਅਗਵਾਈ ਵਿੱਚ ਇੱਥੇ ਮੁੜ ਸਰਕਾਰ ਬਣੀ। ਅੱਜ ਇਸ ਯੋਜਨਾ 'ਤੇ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੀਰਥ ਸਥਾਨ ਦੇ ਵਿਕਾਸ ਨਾਲ ਸ਼ਰਧਾਲੂਆਂ ਨੂੰ ਆਸਾਨੀ ਹੋਵੇਗੀ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।

 

ਭਾਈਓ ਅਤੇ ਭੈਣੋਂ,

ਬੀਜੇਪੀ ਆਪਣੀਆਂ ਨੀਤੀਆਂ ਰਾਹੀਂ ਵੰਚਿਤ ਸਮਾਜ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਜਦਕਿ ਕਾਂਗਰਸ ਸਿਰਫ ਲੁੱਟਣਾ ਜਾਣਦੀ ਹੈ। ਕਾਂਗਰਸ ਗਰੀਬਾਂ ਨੂੰ ਗਰੀਬ ਬਣਾ ਕੇ ਰੱਖਣਾ ਚਾਹੁੰਦੀ ਹੈ। ਕਮਜ਼ੋਰ ਅਤੇ ਗਰੀਬ ਭਾਰਤ, ਕਾਂਗਰਸ ਨੂੰ ਅਤੇ ਉਸ ਦੀ ਰਾਜਨੀਤੀ ਨੂੰ ਸੂਟ ਕਰਦਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਤੋਂ ਬਹੁਤ ਸਾਵਧਾਨ ਰਹਿਣਾ ਹੋਵੇਗਾ। ਅੱਜ ਕਾਂਗਰਸ ਨੂੰ ਪੂਰੀ ਤਰ੍ਹਾਂ ਨਾਲ ਅਰਬਨ ਨਕਸਲੀ ਗਿਰੋਹ ਦੁਆਰਾ ਚਲਾਇਆ ਜਾ ਰਿਹਾ ਹੈ। ਕਾਂਗਰਸ ਨੂੰ ਲਗਦਾ ਹੈ ਕਿ ਜੇਕਰ ਸਾਰੇ ਇਕਜੁੱਟ ਹੋ ਗਏ, ਤਾਂ ਦੇਸ਼ ਨੂੰ ਵੰਡਣ ਦਾ ਉਨ੍ਹਾਂ ਦਾ ਏਜੰਡਾ ਫੇਲ੍ਹ ਹੋ ਜਾਵੇਗਾ! ਇਸ ਲਈ, ਇਹ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ। ਪੂਰਾ ਦੇਸ਼ ਦੇਖ ਰਿਹਾ ਹੈ, ਕਾਂਗਰਸ ਦੇ ਖਤਰਨਾਕ ਏਜੰਡੇ ਨੂੰ ਕਿਸ ਦੀ ਸਪੋਰਟ ਮਿਲ ਰਹੀ ਹੈ! ਜਿਹੜੇ ਲੋਕ ਭਾਰਤ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦੇ ਹਨ, ਉਹ ਅੱਜ ਕੱਲ੍ਹ ਕਾਂਗਰਸ ਦੇ ਸਭ ਤੋਂ ਕਰੀਬੀ ਦੋਸਤ ਹਨ! ਇਸ ਲਈ, ਇਹ  ਸਮਾਂ ਇੱਕ ਹੋਣ ਦਾ ਹੈ। ਸਾਡੀ ਏਕਤਾ ਹੀ ਦੇਸ਼ ਨੂੰ ਬਚਾਏਗੀ।

 

ਭਾਈਓ ਭੈਣੋਂ,

ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਕਾਂਗਰਸ ਦੀ ਇੱਕ ਹੋਰ ਕਰਤੂਤ ਦੱਸਣਾ ਚਾਹੁੰਦਾ ਹਾਂ। ਤੁਸੀਂ ਖਬਰਾਂ ਵਿੱਚ ਦੇਖਿਆ ਹੋਵੇਗਾ, ਹਾਲ ਹੀ ਵਿੱਚ ਦਿੱਲੀ ਵਿਖੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ। ਅਤੇ ਦੇਖੋ ਦੁੱਖ ਦੀ ਗੱਲ, ਡਰੱਗਸ ਰੈਕੇਟ ਦਾ ਮੁੱਖ ਸਰਗਨਾ ਕੌਣ ਨਿਕਲਿਆ? ਕਾਂਗਰਸ ਦਾ ਇੱਕ ਨੇਤਾ ਉਸ ਦਾ ਮੁੱਖ ਸਰਗਨਾ ਨਿਕਲਿਆ! ਕਾਂਗਰਸ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਕੇ ਉਸ ਪੈਸੇ ਨਾਲ ਚੋਣਾਂ ਲੜਨਾ ਅਤੇ ਜਿੱਤਣਾ ਚਾਹੁੰਦੀ ਹੈ। ਸਾਨੂੰ ਇਸ ਖਤਰੇ ਤੋਂ ਸਾਵਧਾਨ ਰਹਿਣਾ ਹੋਵੇਗਾ ਅਤੇ ਦੂਜਿਆਂ ਨੂੰ ਵੀ ਸਾਵਧਾਨ ਕਰਨਾ ਹੋਵੇਗਾ। ਇਸ ਨਾਲ ਮਿਲ ਕੇ ਇਹ ਲੜਾਈ ਜਿੱਤਣੀ  ਹੋਵੇਗੀ।

 

ਸਾਥੀਓ,

ਅੱਜ ਸਾਡੀ ਸਰਕਾਰ ਦਾ ਹਰ ਫੈਸਲਾ, ਹਰ ਨੀਤੀ ਵਿਕਸਿਤ ਭਾਰਤ ਨੂੰ ਸਮਰਪਿਤ ਹੈ। ਅਤੇ ਵਿਕਸਿਤ ਭਾਰਤ ਦਾ ਸਭ ਤੋਂ ਵੱਡਾ ਅਧਾਰ  ਸਾਡੇ ਕਿਸਾਨ ਹਨ। ਕਿਸਾਨਾਂ ਦੇ ਸਸ਼ਕਤੀਕਰਣ ਬਣਾਉਣ ਦੀ ਦਿਸ਼ਾ ਵਿੱਚ ਅੱਜ ਕਈ ਵੱਡੇ ਕਦਮ ਚੁੱਕੇ ਗਏ ਹਨ। ਅੱਜ 9200 ਕਿਸਾਨ ਉਤਪਾਦਕ ਯੂਨੀਅਨਾਂ - FPO ਦੇਸ਼ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਵਰਤਮਾਨ ਵਿੱਚ, ਖੇਤੀਬਾੜੀ ਲਈ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਸ ਨਾਲ ਖੇਤੀਬਾੜੀ ਉਤਪਾਦਾਂ ਦੀ ਸਟੋਰੇਜ਼, ਪ੍ਰੋਸੈੱਸਿੰਗ ਅਤੇ ਪ੍ਰਬੰਧਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਇਹ ਸਾਰੇ ਯਤਨ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ। ਵੈਸੇ ਇੱਥੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ NDA ਸਰਕਾਰ ਵਿੱਚ ਡਬਲ ਲਾਭ ਹੋ ਰਿਹਾ ਹੈ। ਏਕਨਾਥ ਸ਼ਿੰਦੇ ਜੀ ਦੀ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਬਿਲ ਵੀ ਜ਼ੀਰੋ ਕਰ ਦਿੱਤੇ ਹਨ। ਆਮਚਯਾਖ,ਸੇ਼ਤਕਰਅੰਨਾ,ਵੇਚੇ ਬਿਲ ਮਿਲਤ ਆਹੇਤ,ਤਯਾਵਰ, ਸ਼ੂਨਯ ਲਿਹਿਲੇ ਆਹੇ ਨਾ? (आमच्याख, शेतकरअन्ना, वीजेचे बिल मिलत आहेत,  त्यावर, शून्य लिहिले आहे ना?)

 

ਸਾਥੀਓ,

 

ਮਹਾਰਾਸ਼ਟਰ ਅਤੇ ਵਿਦਰਭ ਦੇ ਕਿਸਾਨਾਂ ਨੇ ਕਈ ਦਹਾਕਿਆਂ ਤੱਕ ਵੱਡੇ ਸੰਕਟਾਂ ਦਾ ਸਾਹਮਣਾ ਕੀਤਾ ਹੈ। ਕਾਂਗਰਸ ਅਤੇ ਉਸ ਦੇ ਸਾਥੀਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਦੁਖੀ ਅਤੇ ਗਰੀਬ ਬਣਾਉਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਸੀ। ਜਦੋਂ ਤੱਕ ਇੱਥੇ ਮਹਾ-ਅਗਾੜੀ ਦੀ ਸਰਕਾਰ ਸੀ, ਉਸ ਦੇ ਦੋ ਹੀ ਏਜੰਡੇ ਸਨ। ਪਹਿਲਾ- ਕਿਸਾਨਾਂ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਠੱਪ ਕਰਨਾ। ਦੂਜਾ- ਇਨ੍ਹਾਂ ਪ੍ਰੋਜੈਕਟਾਂ ਦੇ ਪੈਸੇ ਵਿੱਚ ਭ੍ਰਿਸ਼ਟਾਚਾਰ! ਅਸੀਂ ਕੇਂਦਰ ਤੋਂ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਭੇਜਦੇ ਸੀ, ਪਰ ਮਹਾਅਘਾੜੀ ਸਰਕਾਰ ਇਸ ਨੂੰ ਬੰਦਰਵੰਡ ਕਰ ਕੇ ਖਾ ਜਾਂਦੀ ਸੀ। ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੈ। ਉਹ ਅੱਜ ਵੀ ਉਹੀ ਪੁਰਾਣੀ ਖੇਡ ਖੇਡ ਰਹੀ ਹੈ। ਇਸ ਲਈ ਕਾਂਗਰਸ ਨੂੰ ਪੀਐੱਮ-ਕਿਸਾਨ ਸੰਮਾਨ ਨਿਧੀ ਯੋਜਨਾ ਪਸੰਦ ਨਹੀਂ ਆਉਂਦੀ! ਕਾਂਗਰਸ ਇਸ ਸਕੀਮ ਦਾ ਮਜ਼ਾਕ ਉਡਾਉਂਦੀ ਹੈ ਅਤੇ ਕਿਸਾਨਾਂ ਨੂੰ ਮਿਲਣ ਵਾਲੇ ਪੈਸੇ ਦਾ ਵਿਰੋਧ ਕਰਦੀ ਹੈ। ਕਿਉਂਕਿ, ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਜਾਣ ਵਾਲੇ ਪੈਸੇ ਤੋਂ ਉਨ੍ਹਾਂ ਨੂੰ ਜੋ ਕਮਾਈ ਕਰਨੀ ਚਾਹੀਦੀ ਹੈ, ਉਸ ਦੀ ਜੋ ਕਟੌਤੀ ਕਰਨੀ ਚਾਹੀਦੀ ਹੈ,  ਭ੍ਰਿਸ਼ਟਾਚਾਰ ਕਰਨਾ ਚਾਹੀਦਾ ਹੈ, ਉਸ ਦਾ ਕੋਈ ਮੌਕਾ ਨਹੀਂ ਰਿਹਾ ਹੈ। ਅੱਜ ਗੁਆਂਢੀ ਰਾਜ ਕਰਨਾਟਕ ਨੂੰ ਦੇਖੋ! ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਮਹਾਯੁਤੀ ਸਰਕਾਰ ਕਿਸਾਨ ਸੰਮਾਨ ਨਿਧੀ ਦੇ ਨਾਲ ਵੱਖਰੇ ਤੌਰ 'ਤੇ ਪੈਸੇ ਦਿੰਦੀ ਹੈ, ਉਸੇ ਤਰ੍ਹਾਂ ਕਰਨਾਟਕ ਦੀ ਬੀਜੇਪੀ ਸਰਕਾਰ ਦਿੰਦੀ ਸੀ। ਇੱਥੇ ਕਰਨਾਟਕ ਤੋਂ ਮੇਰੇ ਬਹੁਤ ਸਾਰੇ ਬੰਜਾਰਾ ਪਰਿਵਾਰ ਇੱਥੇ ਆਏ ਹੋਏ ਹਨ। ਲੇਕਿਨ, ਜਿਵੇਂ ਹੀ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਆਈ, ਉਨ੍ਹਾਂ ਨੇ ਇਹ ਪੈਸਾ ਦੇਣਾ ਬੰਦ ਕਰ ਦਿੱਤਾ। ਉਥੇ ਦੇ ਕਈ ਸਿੰਚਾਈ ਪ੍ਰਾਜੈਕਟਾਂ ਤੋਂ ਰਾਜ ਸਰਕਾਰ ਨੇ ਮੂੰਹ ਮੋੜ ਲਿਆ। ਕਰਨਾਟਕ ਵਿੱਚ ਕਾਂਗਰਸ ਨੇ ਬੀਜਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ। ਹਰ ਚੋਣ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ, ਕਾਂਗਰਸ ਦੀ ਪਸੰਦੀਦਾ ਚਾਲ ਹੈ! ਤੇਲੰਗਾਨਾ ਵਿੱਚ ਇਹ ਲੋਕ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ! ਪਰ ਸਰਕਾਰ ਬਨਣ ਦੇ ਬਾਅਦ ਇਨ੍ਹਾਂ ਸਮਾਂ ਬੀਤ ਗਿਆ! ਹੁਣ ਕਿਸਾਨ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਗਿਆ।

 

ਭਾਈਓ ਭੈਣੋਂ,

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਕਿ ਮਹਾਰਾਸ਼ਟਰ ਵਿੱਚ ਵੀ ਕਾਂਗਰਸ ਅਤੇ ਮਹਾ-ਅਗਾੜੀ ਸਰਕਾਰ ਨੇ ਸਿੰਚਾਈ ਨਾਲ ਜੁੜੇ ਕਿੰਨੇ ਕੰਮਾਂ ਨੂੰ ਰੋਕ ਕੇ ਰੱਖਿਆ ਸੀ! ਜਦੋਂ NDA ਸਰਕਾਰ ਆਈ, ਉਸ ਨੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ। ਮਹਾਰਾਸ਼ਟਰ ਸਰਕਾਰ ਨੇ ਵੈਨਗੰਗਾ-ਨਲਗੰਗਾ ਨਦੀਆਂ ਨੂੰ ਜੋੜਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲਗਭਗ 90 ਹਜ਼ਾਰ ਕਰੋੜ ਰੁਪਏ ਦਾ ਇਹ ਪ੍ਰੋਜੈਕਟ ਅਮਰਾਵਤੀ, ਯਵਤਮਾਲ, ਅਕੋਲਾ, ਬੁਲਢਾਨਾ, ਵਾਸ਼ਿਮ, ਨਾਗਪੁਰ ਅਤੇ ਵਰਧਾ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰੇਗਾ। ਮਹਾਰਾਸ਼ਟਰ ਸਰਕਾਰ ਕਪਾਹ ਅਤੇ ਸੋਇਆਬੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦੇ ਰਹੀ ਹੈ। ਕਿਸਾਨਾਂ ਨੂੰ ਕਪਾਹ ਅਤੇ ਸੋਇਆਬੀਨ ਲਈ 10-10 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਹਾਲ ਹੀ ਵਿੱਚ ਅਮਰਾਵਤੀ ਦੇ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਪਾਰਕ ਕਪਾਹ ਦੇ ਕਿਸਾਨਾਂ ਨੂੰ ਵੱਡੀ ਸਹਾਇਤਾ ਪ੍ਰਦਾਨ ਕਰੇਗਾ।

ਸਾਥੀਓ,

ਸਾਡੇ ਮਹਾਰਾਸ਼ਟਰ ਵਿੱਚ ਦੇਸ਼ ਦੀ ਆਰਥਿਕ ਤਰੱਕੀ ਦੀ ਅਗਵਾਈ ਕਰਨ ਦੀ ਅਪਾਰ ਸਮਰੱਥਾ ਹੈ। ਇਹ ਉਦੋਂ ਹੀ ਹੋਵੇਗਾ ਜਦੋਂ ਪਿੰਡਾਂ, ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ–ਵੰਚਿਤਾਂ,  ਸਾਰਿਆਂ ਨੂੰ ਅੱਗੇ ਵਧਾਉਣ ਦੀ ਮੁਹਿੰਮ ਮਜ਼ਬੂਤੀ ਨਾਲ ਚਲਦੀ ਰਹੇਗੀ। ਮੈਨੂੰ ਵਿਸ਼ਵਾਸ ਹੈ, ਕਿ ਤੁਸੀਂ ਸਾਰੇ ਆਪਣਾ ਅਸ਼ੀਰਵਾਦ ਬਣਾਏ ਰੱਖੋਗੇ। ਇਸੇ ਕਾਮਨਾ ਦੇ ਨਾਲ ਮਿਲ ਕੇ  ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਇਸੇ ਇੱਛਾ ਦੇ ਨਾਲ, ਮੈਂ ਇੱਕ ਵਾਰ ਫਿਰ ਸਾਡੇ ਕਿਸਾਨ ਸਾਥੀਆਂ ਅਤੇ ਬੰਜਾਰਾ ਭਾਈਚਾਰੇ ਦੇ ਸਾਰੇ ਭਰਾਵਾਂ - ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ -

ਭਾਰਤ ਮਾਤਾ ਕੀ –ਜੈ,

ਭਾਰਤ ਮਾਤਾ ਕੀ –ਜੈ

ਭਾਰਤ ਮਾਤਾ ਕੀ -ਜੈ 

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
Text of PM Modi's address at the Parliament of Guyana
November 21, 2024

Hon’ble Speaker, मंज़ूर नादिर जी,
Hon’ble Prime Minister,मार्क एंथनी फिलिप्स जी,
Hon’ble, वाइस प्रेसिडेंट भरत जगदेव जी,
Hon’ble Leader of the Opposition,
Hon’ble Ministers,
Members of the Parliament,
Hon’ble The चांसलर ऑफ द ज्यूडिशियरी,
अन्य महानुभाव,
देवियों और सज्जनों,

गयाना की इस ऐतिहासिक पार्लियामेंट में, आप सभी ने मुझे अपने बीच आने के लिए निमंत्रित किया, मैं आपका बहुत-बहुत आभारी हूं। कल ही गयाना ने मुझे अपना सर्वोच्च सम्मान दिया है। मैं इस सम्मान के लिए भी आप सभी का, गयाना के हर नागरिक का हृदय से आभार व्यक्त करता हूं। गयाना का हर नागरिक मेरे लिए ‘स्टार बाई’ है। यहां के सभी नागरिकों को धन्यवाद! ये सम्मान मैं भारत के प्रत्येक नागरिक को समर्पित करता हूं।

साथियों,

भारत और गयाना का नाता बहुत गहरा है। ये रिश्ता, मिट्टी का है, पसीने का है,परिश्रम का है करीब 180 साल पहले, किसी भारतीय का पहली बार गयाना की धरती पर कदम पड़ा था। उसके बाद दुख में,सुख में,कोई भी परिस्थिति हो, भारत और गयाना का रिश्ता, आत्मीयता से भरा रहा है। India Arrival Monument इसी आत्मीय जुड़ाव का प्रतीक है। अब से कुछ देर बाद, मैं वहां जाने वाला हूं,

साथियों,

आज मैं भारत के प्रधानमंत्री के रूप में आपके बीच हूं, लेकिन 24 साल पहले एक जिज्ञासु के रूप में मुझे इस खूबसूरत देश में आने का अवसर मिला था। आमतौर पर लोग ऐसे देशों में जाना पसंद करते हैं, जहां तामझाम हो, चकाचौंध हो। लेकिन मुझे गयाना की विरासत को, यहां के इतिहास को जानना था,समझना था, आज भी गयाना में कई लोग मिल जाएंगे, जिन्हें मुझसे हुई मुलाकातें याद होंगीं, मेरी तब की यात्रा से बहुत सी यादें जुड़ी हुई हैं, यहां क्रिकेट का पैशन, यहां का गीत-संगीत, और जो बात मैं कभी नहीं भूल सकता, वो है चटनी, चटनी भारत की हो या फिर गयाना की, वाकई कमाल की होती है,

साथियों,

बहुत कम ऐसा होता है, जब आप किसी दूसरे देश में जाएं,और वहां का इतिहास आपको अपने देश के इतिहास जैसा लगे,पिछले दो-ढाई सौ साल में भारत और गयाना ने एक जैसी गुलामी देखी, एक जैसा संघर्ष देखा, दोनों ही देशों में गुलामी से मुक्ति की एक जैसी ही छटपटाहट भी थी, आजादी की लड़ाई में यहां भी,औऱ वहां भी, कितने ही लोगों ने अपना जीवन समर्पित कर दिया, यहां गांधी जी के करीबी सी एफ एंड्रूज हों, ईस्ट इंडियन एसोसिएशन के अध्यक्ष जंग बहादुर सिंह हों, सभी ने गुलामी से मुक्ति की ये लड़ाई मिलकर लड़ी,आजादी पाई। औऱ आज हम दोनों ही देश,दुनिया में डेमोक्रेसी को मज़बूत कर रहे हैं। इसलिए आज गयाना की संसद में, मैं आप सभी का,140 करोड़ भारतवासियों की तरफ से अभिनंदन करता हूं, मैं गयाना संसद के हर प्रतिनिधि को बधाई देता हूं। गयाना में डेमोक्रेसी को मजबूत करने के लिए आपका हर प्रयास, दुनिया के विकास को मजबूत कर रहा है।

साथियों,

डेमोक्रेसी को मजबूत बनाने के प्रयासों के बीच, हमें आज वैश्विक परिस्थितियों पर भी लगातार नजर ऱखनी है। जब भारत और गयाना आजाद हुए थे, तो दुनिया के सामने अलग तरह की चुनौतियां थीं। आज 21वीं सदी की दुनिया के सामने, अलग तरह की चुनौतियां हैं।
दूसरे विश्व युद्ध के बाद बनी व्यवस्थाएं और संस्थाएं,ध्वस्त हो रही हैं, कोरोना के बाद जहां एक नए वर्ल्ड ऑर्डर की तरफ बढ़ना था, दुनिया दूसरी ही चीजों में उलझ गई, इन परिस्थितियों में,आज विश्व के सामने, आगे बढ़ने का सबसे मजबूत मंत्र है-"Democracy First- Humanity First” "Democracy First की भावना हमें सिखाती है कि सबको साथ लेकर चलो,सबको साथ लेकर सबके विकास में सहभागी बनो। Humanity First” की भावना हमारे निर्णयों की दिशा तय करती है, जब हम Humanity First को अपने निर्णयों का आधार बनाते हैं, तो नतीजे भी मानवता का हित करने वाले होते हैं।

साथियों,

हमारी डेमोक्रेटिक वैल्यूज इतनी मजबूत हैं कि विकास के रास्ते पर चलते हुए हर उतार-चढ़ाव में हमारा संबल बनती हैं। एक इंक्लूसिव सोसायटी के निर्माण में डेमोक्रेसी से बड़ा कोई माध्यम नहीं। नागरिकों का कोई भी मत-पंथ हो, उसका कोई भी बैकग्राउंड हो, डेमोक्रेसी हर नागरिक को उसके अधिकारों की रक्षा की,उसके उज्जवल भविष्य की गारंटी देती है। और हम दोनों देशों ने मिलकर दिखाया है कि डेमोक्रेसी सिर्फ एक कानून नहीं है,सिर्फ एक व्यवस्था नहीं है, हमने दिखाया है कि डेमोक्रेसी हमारे DNA में है, हमारे विजन में है, हमारे आचार-व्यवहार में है।

साथियों,

हमारी ह्यूमन सेंट्रिक अप्रोच,हमें सिखाती है कि हर देश,हर देश के नागरिक उतने ही अहम हैं, इसलिए, जब विश्व को एकजुट करने की बात आई, तब भारत ने अपनी G-20 प्रेसीडेंसी के दौरान One Earth, One Family, One Future का मंत्र दिया। जब कोरोना का संकट आया, पूरी मानवता के सामने चुनौती आई, तब भारत ने One Earth, One Health का संदेश दिया। जब क्लाइमेट से जुड़े challenges में हर देश के प्रयासों को जोड़ना था, तब भारत ने वन वर्ल्ड, वन सन, वन ग्रिड का विजन रखा, जब दुनिया को प्राकृतिक आपदाओं से बचाने के लिए सामूहिक प्रयास जरूरी हुए, तब भारत ने CDRI यानि कोएलिशन फॉर डिज़ास्टर रज़ीलिएंट इंफ्रास्ट्रक्चर का initiative लिया। जब दुनिया में pro-planet people का एक बड़ा नेटवर्क तैयार करना था, तब भारत ने मिशन LiFE जैसा एक global movement शुरु किया,

साथियों,

"Democracy First- Humanity First” की इसी भावना पर चलते हुए, आज भारत विश्वबंधु के रूप में विश्व के प्रति अपना कर्तव्य निभा रहा है। दुनिया के किसी भी देश में कोई भी संकट हो, हमारा ईमानदार प्रयास होता है कि हम फर्स्ट रिस्पॉन्डर बनकर वहां पहुंचे। आपने कोरोना का वो दौर देखा है, जब हर देश अपने-अपने बचाव में ही जुटा था। तब भारत ने दुनिया के डेढ़ सौ से अधिक देशों के साथ दवाएं और वैक्सीन्स शेयर कीं। मुझे संतोष है कि भारत, उस मुश्किल दौर में गयाना की जनता को भी मदद पहुंचा सका। दुनिया में जहां-जहां युद्ध की स्थिति आई,भारत राहत और बचाव के लिए आगे आया। श्रीलंका हो, मालदीव हो, जिन भी देशों में संकट आया, भारत ने आगे बढ़कर बिना स्वार्थ के मदद की, नेपाल से लेकर तुर्की और सीरिया तक, जहां-जहां भूकंप आए, भारत सबसे पहले पहुंचा है। यही तो हमारे संस्कार हैं, हम कभी भी स्वार्थ के साथ आगे नहीं बढ़े, हम कभी भी विस्तारवाद की भावना से आगे नहीं बढ़े। हम Resources पर कब्जे की, Resources को हड़पने की भावना से हमेशा दूर रहे हैं। मैं मानता हूं,स्पेस हो,Sea हो, ये यूनीवर्सल कन्फ्लिक्ट के नहीं बल्कि यूनिवर्सल को-ऑपरेशन के विषय होने चाहिए। दुनिया के लिए भी ये समय,Conflict का नहीं है, ये समय, Conflict पैदा करने वाली Conditions को पहचानने और उनको दूर करने का है। आज टेरेरिज्म, ड्रग्स, सायबर क्राइम, ऐसी कितनी ही चुनौतियां हैं, जिनसे मुकाबला करके ही हम अपनी आने वाली पीढ़ियों का भविष्य संवार पाएंगे। और ये तभी संभव है, जब हम Democracy First- Humanity First को सेंटर स्टेज देंगे।

साथियों,

भारत ने हमेशा principles के आधार पर, trust और transparency के आधार पर ही अपनी बात की है। एक भी देश, एक भी रीजन पीछे रह गया, तो हमारे global goals कभी हासिल नहीं हो पाएंगे। तभी भारत कहता है – Every Nation Matters ! इसलिए भारत, आयलैंड नेशन्स को Small Island Nations नहीं बल्कि Large ओशिन कंट्रीज़ मानता है। इसी भाव के तहत हमने इंडियन ओशन से जुड़े आयलैंड देशों के लिए सागर Platform बनाया। हमने पैसिफिक ओशन के देशों को जोड़ने के लिए भी विशेष फोरम बनाया है। इसी नेक नीयत से भारत ने जी-20 की प्रेसिडेंसी के दौरान अफ्रीकन यूनियन को जी-20 में शामिल कराकर अपना कर्तव्य निभाया।

साथियों,

आज भारत, हर तरह से वैश्विक विकास के पक्ष में खड़ा है,शांति के पक्ष में खड़ा है, इसी भावना के साथ आज भारत, ग्लोबल साउथ की भी आवाज बना है। भारत का मत है कि ग्लोबल साउथ ने अतीत में बहुत कुछ भुगता है। हमने अतीत में अपने स्वभाव औऱ संस्कारों के मुताबिक प्रकृति को सुरक्षित रखते हुए प्रगति की। लेकिन कई देशों ने Environment को नुकसान पहुंचाते हुए अपना विकास किया। आज क्लाइमेट चेंज की सबसे बड़ी कीमत, ग्लोबल साउथ के देशों को चुकानी पड़ रही है। इस असंतुलन से दुनिया को निकालना बहुत आवश्यक है।

साथियों,

भारत हो, गयाना हो, हमारी भी विकास की आकांक्षाएं हैं, हमारे सामने अपने लोगों के लिए बेहतर जीवन देने के सपने हैं। इसके लिए ग्लोबल साउथ की एकजुट आवाज़ बहुत ज़रूरी है। ये समय ग्लोबल साउथ के देशों की Awakening का समय है। ये समय हमें एक Opportunity दे रहा है कि हम एक साथ मिलकर एक नया ग्लोबल ऑर्डर बनाएं। और मैं इसमें गयाना की,आप सभी जनप्रतिनिधियों की भी बड़ी भूमिका देख रहा हूं।

साथियों,

यहां अनेक women members मौजूद हैं। दुनिया के फ्यूचर को, फ्यूचर ग्रोथ को, प्रभावित करने वाला एक बहुत बड़ा फैक्टर दुनिया की आधी आबादी है। बीती सदियों में महिलाओं को Global growth में कंट्रीब्यूट करने का पूरा मौका नहीं मिल पाया। इसके कई कारण रहे हैं। ये किसी एक देश की नहीं,सिर्फ ग्लोबल साउथ की नहीं,बल्कि ये पूरी दुनिया की कहानी है।
लेकिन 21st सेंचुरी में, global prosperity सुनिश्चित करने में महिलाओं की बहुत बड़ी भूमिका होने वाली है। इसलिए, अपनी G-20 प्रेसीडेंसी के दौरान, भारत ने Women Led Development को एक बड़ा एजेंडा बनाया था।

साथियों,

भारत में हमने हर सेक्टर में, हर स्तर पर, लीडरशिप की भूमिका देने का एक बड़ा अभियान चलाया है। भारत में हर सेक्टर में आज महिलाएं आगे आ रही हैं। पूरी दुनिया में जितने पायलट्स हैं, उनमें से सिर्फ 5 परसेंट महिलाएं हैं। जबकि भारत में जितने पायलट्स हैं, उनमें से 15 परसेंट महिलाएं हैं। भारत में बड़ी संख्या में फाइटर पायलट्स महिलाएं हैं। दुनिया के विकसित देशों में भी साइंस, टेक्नॉलॉजी, इंजीनियरिंग, मैथ्स यानि STEM graduates में 30-35 परसेंट ही women हैं। भारत में ये संख्या फोर्टी परसेंट से भी ऊपर पहुंच चुकी है। आज भारत के बड़े-बड़े स्पेस मिशन की कमान महिला वैज्ञानिक संभाल रही हैं। आपको ये जानकर भी खुशी होगी कि भारत ने अपनी पार्लियामेंट में महिलाओं को रिजर्वेशन देने का भी कानून पास किया है। आज भारत में डेमोक्रेटिक गवर्नेंस के अलग-अलग लेवल्स पर महिलाओं का प्रतिनिधित्व है। हमारे यहां लोकल लेवल पर पंचायती राज है, लोकल बॉड़ीज़ हैं। हमारे पंचायती राज सिस्टम में 14 लाख से ज्यादा यानि One point four five मिलियन Elected Representatives, महिलाएं हैं। आप कल्पना कर सकते हैं, गयाना की कुल आबादी से भी करीब-करीब दोगुनी आबादी में हमारे यहां महिलाएं लोकल गवर्नेंट को री-प्रजेंट कर रही हैं।

साथियों,

गयाना Latin America के विशाल महाद्वीप का Gateway है। आप भारत और इस विशाल महाद्वीप के बीच अवसरों और संभावनाओं का एक ब्रिज बन सकते हैं। हम एक साथ मिलकर, भारत और Caricom की Partnership को और बेहतर बना सकते हैं। कल ही गयाना में India-Caricom Summit का आयोजन हुआ है। हमने अपनी साझेदारी के हर पहलू को और मजबूत करने का फैसला लिया है।

साथियों,

गयाना के विकास के लिए भी भारत हर संभव सहयोग दे रहा है। यहां के इंफ्रास्ट्रक्चर में निवेश हो, यहां की कैपेसिटी बिल्डिंग में निवेश हो भारत और गयाना मिलकर काम कर रहे हैं। भारत द्वारा दी गई ferry हो, एयरक्राफ्ट हों, ये आज गयाना के बहुत काम आ रहे हैं। रीन्युएबल एनर्जी के सेक्टर में, सोलर पावर के क्षेत्र में भी भारत बड़ी मदद कर रहा है। आपने t-20 क्रिकेट वर्ल्ड कप का शानदार आयोजन किया है। भारत को खुशी है कि स्टेडियम के निर्माण में हम भी सहयोग दे पाए।

साथियों,

डवलपमेंट से जुड़ी हमारी ये पार्टनरशिप अब नए दौर में प्रवेश कर रही है। भारत की Energy डिमांड तेज़ी से बढ़ रही हैं, और भारत अपने Sources को Diversify भी कर रहा है। इसमें गयाना को हम एक महत्वपूर्ण Energy Source के रूप में देख रहे हैं। हमारे Businesses, गयाना में और अधिक Invest करें, इसके लिए भी हम निरंतर प्रयास कर रहे हैं।

साथियों,

आप सभी ये भी जानते हैं, भारत के पास एक बहुत बड़ी Youth Capital है। भारत में Quality Education और Skill Development Ecosystem है। भारत को, गयाना के ज्यादा से ज्यादा Students को Host करने में खुशी होगी। मैं आज गयाना की संसद के माध्यम से,गयाना के युवाओं को, भारतीय इनोवेटर्स और वैज्ञानिकों के साथ मिलकर काम करने के लिए भी आमंत्रित करता हूँ। Collaborate Globally And Act Locally, हम अपने युवाओं को इसके लिए Inspire कर सकते हैं। हम Creative Collaboration के जरिए Global Challenges के Solutions ढूंढ सकते हैं।

साथियों,

गयाना के महान सपूत श्री छेदी जगन ने कहा था, हमें अतीत से सबक लेते हुए अपना वर्तमान सुधारना होगा और भविष्य की मजबूत नींव तैयार करनी होगी। हम दोनों देशों का साझा अतीत, हमारे सबक,हमारा वर्तमान, हमें जरूर उज्जवल भविष्य की तरफ ले जाएंगे। इन्हीं शब्दों के साथ मैं अपनी बात समाप्त करता हूं, मैं आप सभी को भारत आने के लिए भी निमंत्रित करूंगा, मुझे गयाना के ज्यादा से ज्यादा जनप्रतिनिधियों का भारत में स्वागत करते हुए खुशी होगी। मैं एक बार फिर गयाना की संसद का, आप सभी जनप्रतिनिधियों का, बहुत-बहुत आभार, बहुत बहुत धन्यवाद।