ਨਮਸਕਾਰ
ਨਮਸਕਾਰ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸ਼੍ਰੀਮਦ ਰਾਮਚੰਦਰ ਜੀ ਦੇ ਵਿਚਾਰਾਂ ਨੂੰ ਸਾਕਾਰ ਕਰਨ ਦੇ ਲਈ ਅਰਹਿਨਮ ਪ੍ਰਯਾਸਰਤ ਸ਼੍ਰੀਮਾਨ ਰਾਕੇਸ਼ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਸੀ.ਆਰ. ਪਾਟਿਲ ਜੀ, ਗੁਜਰਾਤ ਦੇ ਮੰਤਰੀਗਣ, ਇਸ ਪੁਣਯ (ਨੇਕ) ਪ੍ਰੋਗਰਾਮ ਵਿੱਚ ਉਪਸਥਿਤ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ-
ਸਹਜੀਵਤੀ ਗੁਣਾਯਸਯ, ਧਰਮੋ ਯਸਯ ਜੀਵਤੀ। (सहजीवती गुणायस्य, धर्मो यस्य जीवती।)
ਯਾਨੀ ਕਿ ਜਿਸ ਦੇ ਗੁਣਧਰਮ ਜਿਸ ਦੇ ਕਰਤੱਵ ਜੀਵਿਤ ਰਹਿੰਦੇ ਹਨ ਉਹ ਜੀਵਿਤ ਰਹਿੰਦਾ ਹੈ, ਅਮਰ ਰਹਿੰਦਾ ਹੈ। ਜਿਸ ਦੇ ਕਰਮ ਅਮਰ ਹੁੰਦੇ ਹਨ, ਉਨ੍ਹਾਂ ਦੀ ਊਰਜਾ ਅਤੇ ਪ੍ਰੇਰਣਾ ਪੀੜ੍ਹੀਆਂ ਤੱਕ ਸਮਾਜ ਦੀ ਸੇਵਾ ਕਰਦੀਆਂ ਰਹਿੰਦੀਆਂ ਹਨ।
ਸ਼੍ਰੀਮਦ ਰਾਜਚੰਦਰ ਮਿਸ਼ਨ, ਧਰਮਪੁਰ ਦਾ ਅੱਜ ਦਾ ਇਹ ਪ੍ਰੋਗਰਾਮ ਇਸੇ ਸਾਸ਼ਵਤ (ਸਦੀਵੀ) ਭਾਵਨਾ ਦਾ ਪ੍ਰਤੀਕ ਹੈ। ਅੱਜ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਲੋਕਅਰਪਣ ਹੋਇਆ ਹੈ, ਐਨੀਮਲ ਹੌਸਪੀਟਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦੇ ਨਾਲ-ਨਾਲ ਮਹਿਲਾਵਾਂ ਦੇ ਲਈ centre of excellence ਦਾ ਨਿਰਮਾਣ ਕਾਰਜ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨਾਲ ਗੁਜਰਾਤ ਦੇ ਗ੍ਰਾਮੀਣਾਂ, ਗ਼ਰੀਬਾਂ ਅਤੇ ਆਦਿਵਾਸੀਆਂ, ਵਿਸ਼ੇਸ਼ ਤੌਰ ’ਤੇ ਦੱਖਣ ਗੁਜਰਾਤ ਦੇ ਸਾਥੀਆਂ ਨੂੰ, ਸਾਡੀਆਂ ਮਾਤਾਵਾਂ ਭੈਣਾਂ ਨੂੰ ਬਹੁਤ ਲਾਭ ਹੋਵੇਗਾ। ਇਨ੍ਹਾਂ ਆਧੁਨਿਕ ਸੁਵਿਧਾਵਾਂ ਦੇ ਲਈ ਮੈਂ ਰਾਕੇਸ਼ ਜੀ ਨੂੰ, ਇਸ ਪੂਰੇ ਮਿਸ਼ਨ ਨੂੰ, ਤੁਹਾਡੇ ਸਾਰੇ ਭਗਤਜਨਾਂ ਅਤੇ ਸੇਵਾਵਰਤੀਆਂ ਦਾ ਜਿਤਨਾ ਧੰਨਵਾਦ ਕਰਾਂ, ਉਤਨਾ ਘੱਟ ਹੈ, ਜਿਤਨਾ ਅਭਿਨੰਦਨ ਕਰਾਂ, ਉਤਨਾ ਘੱਟ ਹੈ।
ਅਤੇ ਅੱਜ ਜਦੋਂ ਮੇਰੇ ਸਾਹਮਣੇ ਧਰਮਪੁਰ ਵਿੱਚ ਇਤਨਾ ਵਿਸ਼ਾਲ ਜਨਸਾਗਰ ਦਿਖ ਰਿਹਾ ਹੋਵੇ, ਮੈਨੂੰ ਮਨ ਵਿੱਚ ਸੀ ਹੀ ਕਿ ਅੱਜ ਮੈਨੂੰ ਰਾਕੇਸ਼ਜੀ ਦੀਆਂ ਕਾਫੀ ਬਾਤਾਂ ਸੁਣਨ ਦਾ ਅਵਸਰ ਮਿਲੇਗਾ, ਕਿੰਤੂ ਉਨ੍ਹਾਂ ਨੇ ਕਾਫੀ ਸੰਖੇਪ ਵਿੱਚ ਆਪਣੀ ਬਾਤ ਪੂਰੀ ਕਰ ਦਿੱਤੀ। ਉਨ੍ਹਾਂ ਰਣਛੋੜਦਾਸ ਮੋਦੀ ਜੀ ਨੂੰ ਯਾਦ ਕੀਤਾ। ਮੈਂ ਇਸ ਖੇਤਰ ਦੇ ਨਾਲ ਕਾਫੀ ਪਰੀਚਿਤ ਰਿਹਾ ਹਾਂ। ਸਾਲਾਂ ਪਹਿਲਾਂ ਤੁਹਾਡੇ ਸਭ ਦੇ ਦਰਮਿਆਨ ਰਿਹਾ। ਕਦੇ ਧਰਮਪੁਰ, ਕਦੇ ਸਿਧੁੰਬਰ। ਤੁਹਾਡੇ ਸਭ ਦੇ ਦਰਮਿਆਨ ਰਹਿੰਦਾ ਸੀ ਅਤੇ ਅੱਜ ਜਦੋਂ ਇਤਨੇ ਬੜੇ ਵਿਕਾਸ ਦੀ ਫਲਕ ਦੇਖਦਾ ਹਾਂ ਅਤੇ ਉਥੋਂ ਦੇ ਲੋਕਾਂ ਦਾ ਇਤਨਾ ਉਤਸ਼ਾਹ ਦੇਖਦਾ ਹਾਂ ਅਤੇ ਮੈਨੂੰ ਇਸ ਬਾਤ ਦਾ ਆਨੰਦ ਹੋ ਰਿਹਾ ਹੈ, ਮੁੰਬਈ ਤੋਂ ਲੋਕ ਇੱਥੇ ਆ ਕੇ ਸੇਵਾ ਵਿੱਚ ਜੁਟੇ ਹਨ।
ਗੁਜਰਾਤ ਦੇ ਕੋਨੋ-ਕੋਨੇ ਤੋਂ ਲੋਕ ਆ ਕੇ ਜੁੜਦੇ ਹਨ। ਵਿਦੇਸ਼ਾਂ ਤੋਂ ਆ ਕੇ ਵੀ ਇੱਥੇ ਲੋਕ ਜੁੜਦੇ ਹਨ, ਇਸ ਲਈ ਸ਼੍ਰੀਮਦ ਰਾਜਚੰਦਰ ਜੀ ਨੇ ਇੱਕ ਮੂਕ ਸੇਵਕ ਦੀ ਤਰ੍ਹਾਂ ਸਮਾਜ ਭਗਤੀ ਦੇ ਜੋ ਬੀਜ ਬੀਜੇ ਹਨ, ਉਹ ਅੱਜ ਕਿਵੇਂ ਵਟਵ੍ਰਿਕਸ਼ ਬਣ ਰਹੇ ਹਨ। ਇਹ ਅਸੀਂ ਅਨੁਭਵ ਕਰ ਸਕਦੇ ਹਾਂ।
ਸਾਥੀਓ,
ਸ਼੍ਰੀਮਦ ਰਾਜਚੰਦਰ ਮਿਸ਼ਨ ਨਾਲ ਮੇਰਾ ਪੁਰਾਣਾ ਨਾਤਾ ਰਿਹਾ ਹੈ। ਮੈਂ ਤੁਹਾਡੇ ਸਮਾਜ ਕਾਰਜਾਂ ਨੂੰ ਇਤਨੀ ਨਜ਼ਦੀਕੀ ਤੋਂ ਦੇਖਿਆ ਹੈ, ਕਿ ਜਦੋਂ ਇਹ ਨਾਮ ਸੁਣਦਾ ਹਾਂ ਤਾਂ ਮਨ ਆਪ ਸਭ ਦੇ ਪ੍ਰਤੀ ਸਨਮਾਨ ਨਾਲ ਭਰ ਜਾਂਦਾ ਹੈ। ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਸਾਨੂੰ ਇਸੇ ਕਰਤੱਵ ਭਾਵ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇਸ ਪਵਿੱਤਰ ਭੂਮੀ, ਵਿੱਚ ਇਸ ਮਹਾਨ ਭੂਮੀ, ਵਿੱਚ ਇਸ ਪੁਣਯ (ਨੇਕ) ਭੂਮੀ ਵਿੱਚ ਸਾਨੂੰ ਜਿਤਨਾ ਮਿਲਿਆ ਹੈ, ਉਸ ਦਾ ਇੱਕ ਅੰਸ਼ ਵੀ ਅਸੀਂ ਸਮਾਜ ਨੂੰ ਵਾਪਸ ਦੇਣ (ਪਰਤਾਉਣ) ਦਾ ਪ੍ਰਯਾਸ ਕਰਦੇ ਹਾਂ, ਤਾਂ ਸਮਾਜ ਵਿੱਚ ਹੋਰ ਤੇਜ਼ੀ ਨਾਲ ਬਦਲਾਅ ਆਉਂਦਾ ਹੈ।
ਮੈਨੂੰ ਹਮੇਸ਼ਾ ਬਹੁਤ ਖੁਸ਼ੀ ਹੁੰਦੀ ਹੈ ਕਿ ਪੂਜਯ ਗੁਰੂਦੇਵ ਦੀ ਅਗਵਾਈ ਵਿੱਚ ਸ਼੍ਰੀਮਦ ਰਾਜਚੰਦਰ ਮਿਸ਼ਨ ਗੁਜਰਾਤ ਵਿੱਚ ਗ੍ਰਾਮੀਣ ਆਰੋਗਯ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਕਾਰਜ ਕਰ ਰਿਹਾ ਹੈ। ਗ਼ਰੀਬ ਦੀ ਸੇਵਾ ਦੀ ਇਹ ਪ੍ਰਤੀਬੱਧਤਾ ਇਸ ਨਵੇਂ ਹਸਤਪਾਲ ਨਾਲ ਹੋਰ ਮਜ਼ਬੂਤ ਹੋਵੇਗੀ। ਇਹ ਹਸਪਤਾਲ ਅਤੇ ਰਿਸਰਚ ਸੈਂਟਰ ਗ੍ਰਾਮੀਣ ਖੇਤਰ ਵਿੱਚ ਆਧੁਨਿਕ ਸੁਵਿਧਾਵਾਂ ਦੇਣ ਜਾ ਰਿਹਾ ਹੈ। ਉੱਤਮ ਇਲਾਜ ਸਭ ਦੇ ਲਈ ਸੁਲਭ ਕਰ ਰਿਹਾ ਹੈ। ਇਹ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਵਸਥ (ਤੰਦਰੁਸਤ) ਭਾਰਤ ਦੇ ਲਈ ਦੇਸ਼ ਦੇ ਵਿਜ਼ਨ ਨੂੰ ਤਾਕਤ ਦੇਣ ਵਾਲਾ ਹੈ। ਇਹ ਆਰੋਗਯ ਦੇ ਖੇਤਰ ਵਿੱਚ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਸਸ਼ਕਤ ਕਰਨ ਵਾਲਾ ਹੈ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਆਪਣੀਆਂ ਉਨ੍ਹਾਂ ਸੰਤਾਨਾਂ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ ਭਾਰਤ ਨੂੰ ਗ਼ੁਲਾਮੀ ਤੋਂ ਬਾਹਰ ਕੱਢਣ ਦੇ ਲਈ ਯਤਨ ਕੀਤਾ ਹੈ। ਸ਼੍ਰੀਮਦ ਰਾਜਚੰਦਰਜੀ ਐਸੇ ਹੀ ਇੱਕ ਸੰਤ ਪੁਰਸ਼, ਗਿਆਤਾ ਪੁਰਸ਼, ਇੱਕ ਦੀਰਘਦ੍ਰਿਸ਼ਟਾ ਮਹਾਨ ਸੰਤ ਸਨ ਜਿਨ੍ਹਾਂ ਦਾ ਇੱਕ ਵਿਰਾਟ ਯੋਗਦਾਨ ਇਸ ਦੇਸ਼ ਦੇ ਇਤਿਹਾਸ ਵਿੱਚ ਹੈ। ਇਹ ਦੁਰਭਾਗ ਰਿਹਾ ਹੈ ਕਿ ਭਾਰਤ ਦੇ ਗਿਆਨ ਨੂੰ ਭਾਰਤ ਦੀ ਅਸਲੀ ਤਾਕਤ ਨਾਲ ਦੇਸ਼ ਅਤੇ ਦੁਨੀਆ ਤੋਂ ਪਰੀਚਿਤ ਕਰਵਾਉਣ ਵਾਲੀ ਓਜਸਵੀ ਅਗਵਾਈ ਨੂੰ ਅਸੀਂ ਬਹੁਤ ਹੀ ਜਲਦੀ ਗੁਆ ਦਿੱਤਾ।
ਖੁਦ ਬਾਪੂ ਪੂਜਯ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਾਨੂੰ ਸ਼ਾਇਦ ਕਈ ਜਨਮ ਲੈਣੇ ਪੈਣਗੇ, ਲੇਕਿਨ ਸ਼੍ਰੀਮਦ ਦੇ ਲਈ ਇੱਕ ਹੀ ਜਨਮ ਕਾਫੀ ਹੈ। ਤੁਸੀਂ ਕਲਪਨਾ ਕਰੋ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ , ਜਿਸ ਮਹਾਤਮਾ ਗਾਂਧੀ ਨੂੰ ਅੱਜ ਅਸੀਂ ਦੁਨੀਆ ਵਿੱਚ ਪਥ ਪ੍ਰਦਰਸ਼ਕ ਦੇ ਰੂਪ ਵਿੱਚ ਦੇਖਦੇ ਹਾਂ। ਜਿਨ੍ਹਾਂ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਪ੍ਰਕਾਸ਼ ਵਿੱਚ ਦੁਨੀਆ ਇੱਕ ਨਵੇਂ ਜੀਵਨ ਨੂੰ ਤਲਾਸ਼ਦੀ ਰਹਿੰਦੀ ਹੈ। ਉੱਥੇ ਬਾਪੂ ਅਪਣੀ ਅਧਿਆਤਮਿਕ ਚੇਤਨਾ ਦੇ ਲਈ ਸ਼੍ਰੀਮਦ ਰਾਜਚੰਦਰਜੀ ਤੋਂ ਪ੍ਰੇਰਣਾ ਪ੍ਰਾਪਤ ਕਰਦੇ ਸਨ। ਮੈਂ ਸਮਝਦਾ ਹਾਂ ਰਾਕੇਸ਼ਜੀ ਦਾ ਦੇਸ਼ ਬਹੁਤ ਰਿਣੀ ਹੈ, ਜਿਨ੍ਹਾਂ ਨੇ ਸ਼੍ਰੀਮਦ ਰਾਜਚੰਦਰ ਜੀ ਦੇ ਗਿਆਨ ਪ੍ਰਵਾਹ ਨੂੰ ਜਾਰੀ ਰੱਖਿਆ ਹੈ। ਅਤੇ ਅੱਜ ਹੌਸਪੀਟਲ ਬਣਾ ਕੇ ਇਤਨੇ ਪਵਿੱਤਰ ਕਾਰਜ ਦੇ ਰਾਕੇਸ਼ ਜੀ ਦ੍ਰਿਸ਼ਟੀ ਵੀ ਹੈ, ਪੁਰਸ਼ਾਰਥ (ਮਿਹਨਤ) ਵੀ ਹੈ ਅਤੇ ਉਨ੍ਹਾਂ ਦਾ ਜੀਵਨ ਵੀ ਹੈ, ਫਿਰ ਵੀ ਇਹ ਪੂਰੇ ਪ੍ਰਕਲਪ ਨੂੰ ਮੈਂ ਰਣਛੋੜਦਾਸ ਮੋਦੀ ਅਰਪਣ ਕੀਤਾ, ਉਹ ਰਾਕੇਸ਼ ਜੀ ਦਾ ਵਡੱਪਣ ਹੈ। ਸਮਾਜ ਦੇ ਗ਼ਰੀਬ ਵੰਚਿਤ ਆਦਿਵਾਸੀਆਂ ਦੇ ਲਈ ਇਸ ਪ੍ਰਕਾਰ ਆਪਣਾ ਜੀਵਨ ਸਮਰਪਿਤ ਕਰ ਦੇਣ ਵਾਲੇ ਅਜਿਹੇ ਵਿਅਕਤਿੱਤਵ ਦੇਸ਼ ਦੀ ਚੇਤਨਾ ਨੂੰ ਜ੍ਰਾਗਿਤ ਕੀਤੇ ਹੋਏ ਹਨ।
ਸਾਥੀਓ,
ਇਹ ਜੋ ਨਵਾਂ ਸੈਂਟਰ ਆਵ੍ ਐਕਸੀਲੈਂਸ ਫੌਰ ਵੂਮਨ ਬਣ ਰਿਹਾ ਹੈ, ਇਹ ਆਦਿਵਾਸੀ ਭੈਣਾਂ, ਬੇਟੀਆਂ ਦੇ ਕੌਸ਼ਲ ਨੂੰ ਨਿਖਾਰਨ ਦੇ ਲਈ ਉਨ੍ਹਾਂ ਦੇ ਜੀਵਨ ਨੂੰ ਅਧਿਕ ਸਮ੍ਰਿੱਧ ਬਣਾਉਣ ਦੀ ਤਰਫ਼ ਇੱਕ ਹੋਰ ਬੜਾ ਕਦਮ ਹੈ। ਸ਼੍ਰੀਮਦ ਰਾਜਚੰਦਰ ਜੀ ਤਾਂ ਸਿੱਖਿਆ ਅਤੇ ਕੌਸ਼ਲ ਨਾਲ ਬੇਟੀਆਂ ਦੇ ਸਸ਼ਕਤੀਕਰਣ ਦੇ ਬਹੁਤ ਆਗ੍ਰਹੀ ਰਹੇ ਹਨ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਹੀ ਮਹਿਲਾ ਸਸ਼ਕਤੀਕਰਣ ’ਤੇ ਗੰਭੀਰਤਾ ਨਾਲ ਆਪਣੀਆਂ ਬਾਤਾਂ ਰੱਖੀਆਂ। ਆਪਣੀ ਇੱਕ ਕਵਿਤਾ ਵਿੱਚ ਉਹ ਲਿਖਦੇ ਹਨ-
ਉਧਾਰੇ ਕਰੇਲੂ ਬਹੁ, ਹੁਮਲੋ ਹਿੰਮਤ ਧਰੀ
ਵਧਾਰੇ-ਵਧਾਰੇ ਜੋਰ, ਦਰਸ਼ਾਵਯੂ ਖਰੇ
ਸੁਧਾਰਨਾ ਨੀ ਸਾਮੇ ਜੇਣੇ
ਕਮਰ ਸੀਂਚੇ ਹੰਸੀ,
ਨਿਤਯ ਨਿਤਯ ਕੁੰਸੰਬਜੇ, ਲਾਵਵਾ ਧਯਾਨ ਧਰੇ
ਤੇਨੇ ਕਾੜ੍ਹਵਾ ਨੇ ਤਮੇ ਨਾਰ ਕੇੜਵਣੀ ਆਪੋ
ਓਚਾਲੋਂ ਨਠਾਰਾ ਕਾਢੋਂ, ਬੀਜਾਜੇ ਬਹੁ ਨੜੇ।
(उधारे करेलू बहु, हुमलो हिम्मत धरी
वधारे-वधारे जोर, दर्शाव्यू खरे
सुधारना नी सामे जेणे
कमर सींचे हंसी,
नित्य नित्य कुंसंबजे, लाववा ध्यान धरे
तेने काढ़वा ने तमे नार केड़वणी आपो
उचालों नठारा काढ़ों, बीजाजे बहु नड़े।)
ਇਸ ਦਾ ਭਾਵ ਇਹ ਹੈ ਕਿ ਬੇਟੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਇਸ ਸਮਾਜ ਵਿੱਚ ਤੇਜ਼ੀ ਨਾਲ ਸੁਧਾਰ ਹੋ ਸਕੇ, ਸਮਾਜ ਵਿੱਚ ਆਈਆਂ ਬੁਰਾਈਆਂ ਨੂੰ ਅਸੀਂ ਹੋਰ ਤੇਜ਼ੀ ਨਾਲ ਦੂਰ ਸਕੀਏ। ਉਨ੍ਹਾਂ ਨੇ ਮਹਿਲਾਵਾਂ ਨੂੰ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਹਿੱਸਾ ਲੈਣ ਦੇ ਲਈ ਬਹੁਤ ਪ੍ਰੋਤਸਾਹਿਤ ਕੀਤਾ। ਇਸ ਦਾ ਪਰਿਣਾਮ ਗਾਂਧੀ ਦੇ ਸੱਤਿਆਗ੍ਰਹਿਆਂ ਵਿੱਚ ਵੀ ਅਸੀਂ ਸਪਸ਼ਟ ਰੂਪ ਨਾਲ ਦੇਖ ਸਕਦੇ ਹਾਂ, ਜਿੱਥੇ ਮਹਿਲਾਵਾਂ ਦੀ ਬਹੁਤ ਬੜੀ ਭਾਗੀਦਾਰੀ ਹੁੰਦੀ ਸੀ। ਦੇਸ਼ ਦੀ ਨਾਰੀ ਸ਼ਕਤੀ ਨੂੰ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਰਾਸ਼ਟਰ ਸ਼ਕਤੀ ਦੇ ਰੂਪ ਵਿੱਚ ਸਾਹਮਣੇ ਲਿਆਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਅੱਜ ਭੈਣਾਂ-ਬੇਟੀਆਂ ਦੇ ਸਾਹਮਣੇ ਆਉਣ ਵਾਲੀ ਹਰ ਉਸ ਰੁਕਾਵਟ ਨੂੰ ਦੂਰ ਕਰਨ ਵਿੱਚ ਜੁਟੀ ਹੈ, ਜੋ ਉਸ ਨੂੰ ਅੱਗੇ ਵਧਾਉਣ ਤੋਂ ਰੋਕਦੀ ਹੈ। ਇਨ੍ਹਾਂ ਪ੍ਰਯਤਨਾਂ ਵਿੱਚ ਜਦੋਂ ਸਮਾਜ ਜੁੜਦਾ ਹੈ ਅਤੇ ਜਦੋਂ ਤੁਹਾਡੇ ਜਿਹੇ ਸੇਵਾ ਕਰਮੀ ਜੁੜਦੇ ਹਨ, ਤਦ ਤੇਜ਼ੀ ਨਾਲ ਬਦਲਾਅ ਆਉਂਦਾ ਹੀ ਹੈ ਅਤੇ ਇਹੀ ਬਦਲਾਅ ਅੱਜ ਦੇਸ਼ ਅਨੁਭਵ ਕਰ ਰਿਹਾ ਹੈ।
ਸਾਥੀਓ,
ਅੱਜ ਭਾਰਤ ਸਿਹਤ ਦੀ ਜਿਸ ਨੀਤੀ ‘ਤੇ ਚਲ ਰਿਹਾ ਹੈ, ਉਸ ਵਿੱਚ ਸਾਨੂੰ ਸਾਡੇ ਆਸਪਾਸ ਦੇ ਹਰ ਜੀਵ ਦੇ ਆਰੋਗਯ ਦੀ ਚਿੰਤਾ ਹੈ। ਭਾਰਤ ਮਨੁੱਖ ਮਾਤਰ ਦੀ ਰੱਖਿਆ ਕਰਨ ਵਾਲਿਆਂ ਟੀਕਿਆਂ ਦੇ ਨਾਲ ਵੀ ਪਸ਼ੂਆਂ ਦੇ ਲਈ ਵੀ ਰਾਸ਼ਟਰ ਵਿਆਪੀ ਟੀਕਾਰਰਣ ਅਭਿਯਾਨ ਚਲਾ ਰਿਹਾ ਹੈ।
ਦੇਸ਼ ਵਿੱਚ ਗਊਆਂ, ਮੱਝਾਂ ਸਹਿਤ ਤਮਾਮ ਪਸ਼ੂਆਂ ਨੂੰ ਫੁੱਟ ਐਂਡ ਮਾਊਥ ਡਿਸੀਜ ਵਿੱਚ ਬਚਾਅ ਦੇ ਕਰੀਬ 12 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਇਸ ਵਿੱਚੋਂ ਲਗਭਗ 90 ਲੱਖ ਟੀਕੇ ਗੁਜਰਾਤ ਵਿੱਚ ਹੀ ਲਗਾਏ ਗਏ ਹਨ। ਇਲਾਜ ਦੀਆਂ ਆਧੁਨਿਕ ਸੁਵਿਧਾਵਾਂ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਾਅ ਵੀ ਉਤਨਾ ਹੀ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਪ੍ਰਯਾਸਾਂ ਨੂੰ ਸ਼੍ਰੀਮਦ ਰਾਜਚੰਦਰ ਮਿਸ਼ਨ ਵੀ ਸਸ਼ਕਤ ਕਰ ਰਿਹਾ ਹੈ।
ਸਾਥੀਓ,
ਅਧਿਆਤਮਕ ਅਤੇ ਸਮਾਜਿਕ ਜ਼ਿੰਮੇਵਾਰੀ ਦੋਨੋਂ ਕਿਵੇਂ ਇੱਕ-ਦੂਸਰੇ ਦੇ ਪੂਰਕ ਹਨ, ਸ਼੍ਰੀਮਦ ਰਾਜਚੰਦਰ ਜੀ ਦਾ ਜੀਵਨ ਇਸ ਦਾ ਪ੍ਰਮਾਣ ਰਿਹਾ ਹੈ। ਅਧਿਆਤਮਕ ਅਤੇ ਸਮਾਜਸੇਵਾ ਦੀ ਭਾਵਨਾ ਨੂੰ ਏਕੀਕ੍ਰਿਤ ਕੀਤਾ। ਮਜ਼ਬੂਤ ਕੀਤਾ, ਇਸ ਲਈ ਉਨ੍ਹਾਂ ਦਾ ਪ੍ਰਭਾਵ ਅਧਿਆਤਮਿਕ ਅਤੇ ਸਮਾਜਿਕ ਹਰ ਲਿਹਾਜ਼ ਨਾਲ ਗਹਿਰਾ ਹੈ।
ਉਨ੍ਹਾਂ ਦੇ ਇਹ ਪ੍ਰਯਾਸ ਅੱਜ ਦੇ ਦੌਰ ਵਿੱਚ ਹੋਰ ਅਧਿਕ ਪ੍ਰਾਸੰਗਿਕ ਹਨ। ਅੱਜ 21ਵੀਂ ਸਦੀ ਵਿੱਚ ਨਵੀਂ ਪੀੜ੍ਹੀ ਸਾਡੀ ਯੁਵਾ ਪੀੜ੍ਹੀ ਉੱਜਵਲ ਭਵਿੱਖ ਦੀ ਇੱਕ ਸਮਰੱਥਾ ਦਿੰਦੀ ਹੈ। ਇਸੇ ਪੀੜ੍ਹੀ ਦੇ ਸਾਹਮਣੇ ਅਨੇਕ ਨਵੇਂ ਅਵਸਰ ਵੀ ਹਨ, ਅਨੇਕ ਚੁਣੌਤੀਆਂ ਵੀ ਹਨ ਅਤੇ ਅਨੇਕ ਨਵੀਆਂ ਜ਼ਿੰਮੀਵਾਰੀਆਂ ਵੀ ਹਨ।
ਇਸ ਯੁਵਾ ਪੀੜ੍ਹੀ ਵਿੱਚ ਭੌਤਿਕ ਬਲ ਇਨੋਵੇਸ਼ਨ ਦੀ ਇੱਛਾ ਸ਼ਕਤੀ ਭਰਪੂਰ ਹੈ। ਇਸੇ ਪੀੜ੍ਹੀ ਨੂੰ ਆਪ ਜਿਹੇ ਸੰਗਠਨਾਂ ਦਾ ਮਾਰਗਦਰਸ਼ਨ ਉਨ੍ਹਾਂ ਨੂੰ ਕਰਤੱਵ ਪਥ ’ਤੇ ਤੇਜ਼ੀ ਨਾਲ ਚਲਣ ਵਿੱਚ ਸਹਾਇਤਾ ਕਰੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਸ਼ਟਰ ਚਿੰਤਨ ਅਤੇ ਸੇਵਾਭਾਵ ਦੇ ਇਸ ਅਭਿਯਾਨ ਨੂੰ ਸ਼੍ਰੀਮਦ ਰਾਜਚੰਦਰ ਮਿਸ਼ਨ ਇਸੇ ਤਰ੍ਹਾਂ ਹੀ ਸਮ੍ਰਿੱਧ ਕਰਦਾ ਰਹੇਗਾ। ਅਤੇ ਆਪ ਸਭ ਦੇ ਦਰਮਿਆਨ ਆਯੋਜਿਤ ਇਸ ਪ੍ਰੋਗਰਾਮ ਵਿੱਚ ਦੋ ਬਾਤਾਂ ਮੈਂ ਜ਼ਰੂਰ ਕਹਾਂਗਾ ਕਿ ਇੱਕ ਸਾਡੇ ਇੱਥੇ ਕੋਰੋਨਾ ਦੇ ਲਈ ਹੁਣ ਪ੍ਰੀਕੋਸ਼ਨ ਡੋਜ਼ ਦਾ ਅਭਿਯਾਨ ਚਲ ਰਿਹਾ ਹੈ। ਜਿਨ੍ਹਾਂ ਨੇ ਦੋ ਵੈਕਸੀਨ ਲਈਆਂ ਹਨ, ਉਨ੍ਹਾਂ ਦੇ ਲਈ ਤੀਸਰੀ ਵੈਕਸੀਨ ਆਜ਼ਾਦੀ ਦੇ 75ਵੇਂ ਵਰ੍ਹੇ ਹੋਣ ਨਮਿੱਤ ’ਤੇ 75 ਦਿਨ ਦੇ ਲਈ ਸਭ ਜਗ੍ਹਾ ਬਿਨਾ ਮੁੱਲ ਦੇਣ ਦਾ ਅਭਿਯਾਨ ਚਲ ਰਿਹਾ ਹੈ।
ਇੱਥੇ ਉਪਸਥਿਤ ਸਾਰੇ ਬੜੇ ਲੋਕਾਂ, ਮਿੱਤਰਾਂ ਨੂੰ ਸਾਥੀਆਂ ਨੂੰ, ਮੇਰੇ ਆਦਿਵਾਸੀ ਭਾਈਆਂ-ਭੈਣਾਂ ਨੂੰ ਮੇਰੀ ਬੇਨਤੀ ਹੈ ਜੇਕਰ ਤੁਸੀਂ ਪ੍ਰੀਕੋਸ਼ਨ ਡੋਜ਼ ਨਹੀਂ ਲਈ ਹੈ, ਤਾਂ ਬਹੁਤ ਹੀ ਜਲਦੀ ਆਪ ਲੈ ਲਵੋ। ਸਰਕਾਰ ਇਹ ਤੀਸਰਾ ਡੋਜ਼ ਵੀ ਮੁਫ਼ਤ ਵਿੱਚ ਦੇਣ ਦਾ 75 ਦਿਨਾਂ ਦਾ ਇਹ ਅਭਿਯਾਨ ਚਲਾ ਰਹੀ ਹੈ। ਇਸ ਦਾ ਤੁਸੀਂ ਜ਼ਰੂਰ ਲਾਭ ਲਵੋ ਅਤੇ ਇਸ ਕੰਮ ਨੂੰ ਅਸੀਂ ਅੱਗੇ ਵਧਾਈਏ।
ਸਾਡੇ ਸਰੀਰ ਦਾ ਵੀ ਖਿਆਲ ਰੱਖੋ, ਪਰਿਵਾਰ ਦੇ ਸਾਥੀਆਂ ਦਾ ਵੀ ਖਿਆਲ ਰੱਖੋ ਅਤੇ ਪਿੰਡ ਮੁਹੱਲਾ ਅਤੇ ਏਰੀਆ ਦਾ ਵੀ ਖਿਆਲ ਰੱਖੋ। ਅੱਜ ਜੇਕਰ ਮੈਨੂੰ ਧਰਮਪੁਰ ਪ੍ਰਤੱਖ ਤੌਰ ’ਤੇ ਆਉਣ ਦਾ ਅਵਸਰ ਪ੍ਰਾਪਤ ਹੋਇਆ ਹੁੰਦਾ, ਤਾਂ ਮੈਨੂੰ ਵਿਸ਼ੇਸ਼ ਤੌਰ ‘ਤੇ ਆਨੰਦ ਹੁੰਦਾ, ਕਿਉਂਕਿ ਧਰਮਪੁਰ ਦੇ ਅਨੇਕ ਪਰਿਵਾਰਾਂ ਦੇ ਨਾਲ ਮੇਰਾ ਨਿਕਟਤਮ ਸਬੰਧ ਰਿਹਾ ਹੈ, ਕਿੰਤੂ ਸਮੇਂ ਦੇ ਅਭਾਵ ਵਿੱਚ ਆ ਨਹੀਂ ਸਕਿਆ। ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਆ ਕੇ ਆਪ ਸਭ ਨਾਲ ਬਾਤ ਕਰ ਰਿਹਾ ਹਾਂ।
ਮੈਂ ਰਾਕੇਸ਼ਜੀ ਦਾ ਵੀ ਬਹੁਤ ਆਭਾਰੀ ਹਾਂ, ਜਿਨ੍ਹਾਂ ਨੇ ਵੀਡੀਓ ਕਾਨਫਰੰਸ ਦੇ ਲਈ ਵੀ ਇਸ ਪ੍ਰੋਗਰਾਮ ਵਿੱਚ ਸੁਵਿਧਾ ਕੀਤੀ, ਲੇਕਿਨ ਜਿਵੇਂ ਹੀ ਉੱਥੇ ਆਉਣ ਦਾ ਪ੍ਰੋਗਰਾਮ ਬਣੇਗਾ, ਤਦ ਇਸ ਹਸਪਤਾਲ ਨੂੰ ਦੇਖਣ ਦਾ ਮੈਨੂੰ ਕਾਫੀ ਆਨੰਦ ਹੋਵੇਗਾ। ਤੁਹਾਡੇ ਸੇਵਾ ਕਾਰਜ ਨੂੰ ਦੇਖਣ ਦਾ ਆਨੰਦ ਹੋਵੇਗਾ।
ਕਾਫੀ ਸਾਲ ਪਹਿਲੇ ਆਇਆ ਸਾਂ, ਵਿਚਕਾਰ ਕਾਫੀ ਸਮੇਂ ਦਾ ਅੰਤਰਾਲ ਚਲ ਗਿਆ ਹੈ, ਕਿੰਤੂ ਫਿਰ ਤੋਂ ਜਦੋਂ ਆਵਾਂਗਾ, ਤਦ ਜ਼ਰੂਰ ਮਿਲਾਂਗਾ ਅਤੇ ਆਪ ਸਭ ਦੀ ਉੱਤਮ ਸਿਹਤ ਦੇ ਲਈ ਕਾਮਨਾ ਕਰਦਾ ਹਾਂ ਅਤੇ ਤੁਸੀਂ ਜੋ ਸੈਂਟਰ ਫੌਰ ਐਕਸੀਲੈਂਸੀ ਬਣਾ ਰਹੇ ਹੋ ਉਸ ਦੀ ਮਹਿਕ ਦਿਨਰਾਤ ਵਧਦੀ ਜਾਵੇ। ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਪਹੁੰਚਦੀ ਜਾਵੇ, ਇਹੀ ਮੇਰੀ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬੁਹਤ ਬਹੁਤ ਧੰਨਵਾਦ।