ਭਾਰਤ ਮਾਤਾ ਕੀ, ਜੈ!
ਭਾਰਤ ਮਾਤਾ ਕੀ, ਜੈ!
ਜੌਨ ਮਹੋਬਾ ਕੀ ਧਰਾ ਮੇਂ, ਆਲਹਾ-ਊਦਲ ਔਰ ਵੀਰ ਚੰਦੇਲੋਂ ਕੀ ਵੀਰਤਾ ਕਣ-ਕਣ ਵਿੱਚ ਮਾਈ ਹੈ, ਵਾ ਮਹੋਬਾ ਦੇ ਵਾਸਿਯਨ ਕੋ, ਹਮਾਓ, ਕੋਟਿ-ਕੋਟਿ ਪ੍ਰਨਾਮ ਪੌਂਚੇ।
ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਲੋਕਪ੍ਰਿਯ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਯੂਪੀ ਸਰਕਾਰ ਵਿੱਚ ਮੰਤਰੀ ਡਾਕਟਰ ਮਹੇਂਦਰ ਸਿੰਘ ਜੀ, ਸ਼੍ਰੀ ਜੀਐੱਸ ਧਰਮੇਸ਼ ਜੀ, ਸੰਸਦ ਵਿੱਚ ਮੇਰੇ ਸਾਥੀ ਆਰ ਕੇ ਸਿੰਘ ਪਟੇਲ ਜੀ, ਸ਼੍ਰੀ ਪੁਸ਼ਪੇਂਦਰ ਸਿੰਘ ਜੀ, ਯੂਪੀ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ ਦੇ ਸਾਥੀ ਸ਼੍ਰੀ ਸਵਤੰਤਰ ਦੇਵ ਸਿੰਘ ਜੀ, ਸ਼੍ਰੀ ਰਾਕੇਸ਼ ਗੋਸਵਾਮੀ ਜੀ, ਹੋਰ ਜਨਪ੍ਰਤੀਨਿਧੀਗਣ ਅਤੇ ਇੱਥੇ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!!
ਮਹੋਬਾ ਦੀ ਇਤਿਹਾਸਿਕ ਧਰਤੀ ’ਤੇ ਆ ਕੇ, ਇੱਕ ਅਲੱਗ ਹੀ ਅਨੁਭੂਤੀ ਹੁੰਦੀ ਹੈ। ਇਸ ਸਮੇਂ ਦੇਸ਼, ਦੇਸ਼ ਦੀ ਆਜ਼ਾਦੀ ਅਤੇ ਰਾਸ਼ਟਰ ਨਿਰਮਾਣ ਵਿੱਚ ਜਨਜਾਤੀਯ ਸਾਥੀਆਂ ਦੇ ਯੋਗਦਾਨ ਨੂੰ ਸਮਰਪਿਤ ਜਨਜਾਤੀਯ ਗੌਰਵ ਸਪਤਾਹ ਵੀ ਮਨਾ ਰਿਹਾ ਹੈ। ਇਸ ਸਮੇਂ ’ਤੇ ਵੀਰ ਆਲਹਾ ਅਤੇ ਊਦਲ ਦੀ ਪੁਣਯ ਭੂਮੀ ’ਤੇ ਆਉਣਾ, ਇਹ ਮੇਰੇ ਲਈ ਬਹੁਤ ਬੜਾ ਸੁਭਾਗ ਹੈ। ਗੁਲਾਮੀ ਦੇ ਉਸ ਦੌਰ ਵਿੱਚ ਭਾਰਤ ਵਿੱਚ ਇੱਕ ਨਵੀਂ ਚੇਤਨਾ ਜਗਾਉਣ ਵਾਲੇ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਵੀ ਹੈ। ਮੈਂ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਗੁਰੂ ਪੁਰਬ ਦੀਆਂ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਹੀ ਭਾਰਤ ਦੀ ਵੀਰ ਬੇਟੀ, ਬੁੰਦੇਲਖੰਡ ਦੀ ਸ਼ਾਨ, ਵੀਰਾਂਗਣਾ ਰਾਣੀ ਲਕਸ਼ਮੀਬਾਈ ਦੀ ਜਯੰਤੀ ਵੀ ਹੈ। ਇਸ ਪ੍ਰੋਗਰਾਮ ਦੇ ਬਾਅਦ ਮੈਂ ਝਾਂਸੀ ਵੀ ਜਾਵਾਂਗਾ। ਡਿਫੈਂਸ ਦਾ ਇੱਕ ਬਹੁਤ ਬੜਾ ਪ੍ਰੋਗਰਾਮ ਉੱਥੇ ਚਲ ਰਿਹਾ ਹੈ।
ਭਾਈਓ ਅਤੇ ਭੈਣੋਂ,
ਬੀਤੇ 7 ਸਾਲਾਂ ਵਿੱਚ ਅਸੀਂ ਕਿਵੇਂ ਸਰਕਾਰ ਨੂੰ ਦਿੱਲੀ ਦੇ ਬੰਦ ਕਮਰਿਆਂ ਤੋਂ ਕੱਢ ਕੇ ਦੇਸ਼ ਦੇ ਕੋਨੇ-ਕੋਨੇ ਵਿੱਚ ਲੈ ਆਏ ਹਾਂ, ਮਹੋਬਾ ਉਸ ਦਾ ਸਾਖਿਆਤ ਗਵਾਹ ਹੈ। ਇਹ ਧਰਤੀ ਅਜਿਹੀਆਂ ਯੋਜਨਾਵਾਂ, ਅਜਿਹੇ ਫ਼ੈਸਲਿਆਂ ਦੀ ਸਾਖੀ ਰਹੀ ਹੈ, ਜਿਨ੍ਹਾਂ ਨੇ ਦੇਸ਼ ਦੀਆਂ ਗ਼ਰੀਬ ਮਾਤਾਵਾਂ-ਭੈਣਾਂ-ਬੇਟੀਆਂ ਦੇ ਜੀਵਨ ਵਿੱਚ ਬੜੇ ਅਤੇ ਸਾਰਥਕ ਬਦਲਾਅ ਕੀਤੇ ਹਨ। ਕੁਝ ਮਹੀਨੇ ਪਹਿਲਾਂ ਹੀ, ਇੱਥੋਂ ਪੂਰੇ ਦੇਸ਼ ਲਈ ਉੱਜਵਲਾ ਯੋਜਨਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਮੈਨੂੰ ਯਾਦ ਹੈ, ਕੁਝ ਸਾਲ ਪਹਿਲਾਂ ਮੈਂ ਮਹੋਬਾ ਤੋਂ ਹੀ ਦੇਸ਼ ਦੀਆਂ ਕਰੋੜਾਂ ਮੁਸਲਿਮ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਮੁਸਲਮਾਨ ਭੈਣਾਂ ਨੂੰ ਤੀਹਰੇ ਤਲਾਕ ਦੀ ਪਰੇਸ਼ਾਨੀ ਤੋਂ ਮੁਕਤੀ ਦਿਵਾ ਕੇ ਰਹਾਂਗਾ। ਮਹੋਬਾ ਵਿੱਚ ਕੀਤਾ ਉਹ ਵਾਅਦਾ, ਪੂਰਾ ਹੋ ਚੁੱਕਿਆ ਹੈ।
ਭਾਈਓ ਅਤੇ ਭੈਣੋਂ,
ਹੁਣ ਹੁਣ ਅੱਜ ਮੈਂ ਇੱਥੇ ਬੁੰਦੇਲਖੰਡ ਦੀਆਂ ਭੈਣਾਂ ਅਤੇ ਅਤੇ ਮੇਰੇ ਪਿਆਰੇ ਕਿਸਾਨ ਭਾਈਆਂ-ਭੈਣਾਂ ਨੂੰ ਬਹੁਤ ਬੜੀ ਸੌਗਾਤ ਸੌਂਪਣ ਆਇਆ ਹਾਂ। ਅੱਜ ਅਰਜੁਨ ਸਹਾਇਕ ਪਰਿਯੋਜਨਾ, ਰਤੌਲੀ ਬੰਨ੍ਹ ਪ੍ਰੋਜੈਕਟ, ਭਾਵਨੀ ਬੰਨ੍ਹ ਪ੍ਰੋਜੈਕਟ ਅਤੇ ਮਝਗਾਂਵ ਚਿੱਲੀ ਸਪ੍ਰਿੰਕਲਰ ਸਿੰਚਾਈ ਪਰਿਯੋਜਨਾ ਦਾ ਲੋਕਾਰਪਣ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। 3 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣੇ ਇਨ੍ਹਾਂ ਪ੍ਰੋਜੈਕਟਾਂ ਨਾਲ ਮਹੋਬਾ ਦੇ ਲੋਕਾਂ ਦੇ ਨਾਲ ਹੀ ਹਮੀਰਪੁਰ, ਬਾਂਦਾ ਅਤੇ ਲਲਿਤਪੁਰ ਜ਼ਿਲ੍ਹੇ ਦੇ ਵੀ ਲੱਖਾਂ ਲੋਕਾਂ ਨੂੰ, ਲੱਖਾਂ ਕਿਸਾਨ ਪਰਿਵਾਰਾਂ ਨੂੰ ਲਾਭ ਹੋਵੇਗਾ। ਇਨ੍ਹਾਂ ਨਾਲ 4 ਲੱਖ ਤੋਂ ਅਧਿਕ ਲੋਕਾਂ ਨੂੰ ਪੀਣ ਦਾ ਸ਼ੁੱਧ ਪਾਣੀ ਵੀ ਮਿਲੇਗਾ। ਪੀੜ੍ਹੀਆਂ ਤੋਂ ਜਿਸ ਪਾਣੀ ਦਾ ਇੰਤਜ਼ਾਰ ਸੀ, ਉਹ ਇੰਤਜ਼ਾਰ ਅੱਜ ਸਮਾਪਤ ਹੋਣ ਜਾ ਰਿਹਾ ਹੈ।
ਸਾਥੀਓ,
ਤੁਹਾਡਾ ਉਤਸ਼ਾਹ ਮੇਰੇ ਸਿਰ-ਅੱਖਾਂ ’ਤੇ। ਤੁਹਾਡਾ ਪਿਆਰ ਮੇਰੇ ਲਈ ਬਹੁਤ ਕੁਝ ਹੈ ਲੇਕਿਨ ਮੇਰੀ ਪ੍ਰਾਰਥਨਾ ਹੈ ਕਿ ਦੇਖੋ ਅੱਗੇ ਜਗ੍ਹਾ ਨਹੀਂ ਹੈ, ਤੁਸੀਂ ਅੱਗੇ ਨਾ ਆਉਣ ਦੀ ਕੋਸ਼ਿਸ਼ ਕਰੋ, ਅਤੇ ਉੱਥੇ ਵੀ ਥੋੜ੍ਹਾ ਸ਼ਾਂਤੀ ਰੱਖੋ।
ਸਾਥੀਓ,
ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ-
ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ !!
ਯਾਨੀ, ਪਾਣੀ ਨੂੰ ਹਮੇਸ਼ਾ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ਕਿਉਂਕਿ ਪਾਣੀ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ ਜੀਵਨ ਮਿਲਦਾ ਹੈ। ਮਹੋਬਾ ਸਹਿਤ ਇਹ ਪੂਰਾ ਖੇਤਰ ਤਾਂ ਸੈਂਕੜੇ ਵਰ੍ਹੇ ਪਹਿਲਾਂ ਜਲ ਸੰਭਾਲ਼ ਅਤੇ ਜਲ ਪ੍ਰਬੰਧਨ ਦਾ ਇੱਕ ਉੱਤਮ ਮਾਡਲ ਹੋਇਆ ਕਰਦਾ ਸੀ। ਬੁੰਦੇਲ, ਪਰਿਹਾਰ ਅਤੇ ਚੰਦੇਲ ਰਾਜਿਆਂ ਦੇ ਕਾਲ ਵਿੱਚ ਇੱਥੇ ਤਾਲਾਂ-ਤਾਲਾਬੋਂ ’ਤੇ ਜੋ ਕੰਮ ਹੋਇਆ, ਉਹ ਅੱਜ ਵੀ ਜਲ ਸੰਭਾਲ਼ ਦੀ ਇੱਕ ਬਿਹਤਰੀਨ ਉਦਾਹਰਣ ਹੈ। ਸਿੰਧ, ਬੇਤਵਾ, ਧਸਾਨ, ਕੇਨ ਅਤੇ ਨਰਮਦਾ ਜਿਹੀਆਂ ਨਦੀਆਂ ਦੇ ਪਾਣੀ ਨੇ ਬੁੰਦੇਲਖੰਡ ਨੂੰ ਸਮ੍ਰਿੱਧੀ ਵੀ ਦਿੱਤੀ, ਪ੍ਰਸਿੱਧੀ ਵੀ ਦਿੱਤੀ। ਇਹੀ ਚਿੱਤਰਕੂਟ, ਇਹੀ ਬੁੰਦੇਲਖੰਡ ਹੈ, ਜਿਸ ਨੇ ਬਨਵਾਸ ਵਿੱਚ ਵੀ ਪ੍ਰਭੂ ਰਾਮ ਦਾ ਸਾਥ ਦਿੱਤਾ, ਇੱਥੋਂ ਦੀ ਵਨ ਸੰਪਦਾ ਨੇ ਵੀ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।
ਲੇਕਿਨ ਸਾਥੀਓ,
ਸਵਾਲ ਇਹ ਕਿ ਸਮੇਂ ਦੇ ਨਾਲ ਇਹੀ ਖੇਤਰ ਪਾਣੀ ਦੀਆਂ ਚੁਣੌਤੀਆਂ ਅਤੇ ਪਲਾਇਨ ਦਾ ਕੇਂਦਰ ਕਿਵੇਂ ਬਣ ਗਿਆ? ਕਿਉਂ ਇਸ ਖੇਤਰ ਵਿੱਚ ਲੋਕ ਆਪਣੀ ਬੇਟੀ ਨੂੰ ਵਿਆਹਣ ਤੋਂ ਕਤਰਾਉਣ ਲਗੇ, ਕਿਉਂ ਇੱਥੋਂ ਦੀਆਂ ਬੇਟੀਆਂ ਪਾਣੀ ਵਾਲੇ ਖੇਤਰ ਵਿੱਚ ਸ਼ਾਦੀ ਦੀ ਕਾਮਨਾ ਕਰਨ ਲਗੀਆਂ। ਇਨ੍ਹਾਂ ਸਵਾਲਾਂ ਦੇ ਜਵਾਬ ਮਹੋਬਾ ਦੇ ਲੋਕ, ਬੁੰਦੇਲਖੰਡ ਦੇ ਲੋਕ ਬਹੁਤ ਅੱਛੀ ਤਰ੍ਹਾਂ ਜਾਣਦੇ ਹਨ। ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲਿਆਂ ਨੇ ਵਾਰੀ-ਵਾਰੀ ਨਾਲ ਇਸ ਖੇਤਰ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਥੋਂ ਦੇ ਜੰਗਲਾਂ ਨੂੰ, ਇੱਥੋਂ ਦੇ ਸੰਸਾਧਨਾਂ ਨੂੰ ਕਿਵੇਂ ਮਾਫੀਆ ਦੇ ਹਵਾਲੇ ਕੀਤਾ ਗਿਆ, ਇਹ ਕਿਸੇ ਤੋਂ ਛਿਪਿਆ ਨਹੀਂ ਹੈ। ਅਤੇ ਹੁਣ ਦੇਖੋ, ਜਦੋਂ ਇਨ੍ਹਾਂ ਹੀ ਮਾਫੀਆਵਾਂ ’ਤੇ ਯੂਪੀ ਵਿੱਚ ਬੁਲਡੋਜ਼ਰ ਚਲ ਰਿਹਾ ਹੈ, ਤਾਂ ਕੁਝ ਲੋਕ ਹਾਇ-ਤੋਬਾ ਮਚਾ ਰਹੇ ਹਨ। ਇਹ ਲੋਕ ਕਿੰਨੀ ਵੀ ਤੋਬਾ ਮਚਾ ਲੈਣ, ਯੂਪੀ ਦੇ ਵਿਕਾਸ ਦੇ ਕੰਮ, ਬੁੰਦੇਲਖੰਡ ਦੇ ਵਿਕਾਸ ਦੇ ਕੰਮ, ਰੁਕਣ ਵਾਲੇ ਨਹੀਂ ਹਨ।
ਸਾਥੀਓ,
ਇਨ੍ਹਾਂ ਲੋਕਾਂ ਨੇ ਬੁੰਦੇਲਖੰਡ ਦੇ ਨਾਲ ਜੈਸਾ ਵਰਤਾਅ ਕੀਤਾ, ਉਸ ਨੂੰ ਇੱਥੋਂ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਨਲਕੂਪ, ਹੈਂਡਪੰਪ ਦੀਆਂ ਗੱਲਾਂ ਤਾਂ ਬਹੁਤ ਹੋਈਆਂ ਲੇਕਿਨ ਪਹਿਲਾਂ ਦੀਆਂ ਸਰਕਾਰਾਂ ਨੇ ਇਹ ਨਹੀਂ ਦੱਸਿਆ ਕਿ ਭੂ-ਜਲ ਦੇ ਅਭਾਵ ਵਿੱਚ ਉਸ ਨਾਲ ਪਾਣੀ ਕਿਵੇਂ ਆਵੇਗਾ? ਤਾਲ-ਤਲੈਯਾ ਦੇ ਨਾਮ ’ਤੇ ਫੀਤੇ ਬਹੁਤ ਕੱਟੇ ਲੇਕਿਨ ਹੋਇਆ ਕੀ, ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ। ਬੰਨ੍ਹਾਂ, ਤਾਲਾਬਾਂ ਦੇ ਨਾਮ ’ਤੇ ਖੁਦਾਈ ਦੀਆਂ ਯੋਜਨਾਵਾਂ ਵਿੱਚ ਕਮਿਸ਼ਨ, ਸੋਕਾ ਰਾਹਤ ਵਿੱਚ ਘੋਟਾਲੇ, ਬੁੰਦੇਲਖੰਡ ਨੂੰ ਲੁੱਟ ਕੇ ਪਹਿਲਾਂ ਦੀ ਸਰਕਾਰ ਚਲਾਉਣ ਵਾਲਿਆਂ ਨੇ ਆਪਣੇ ਪਰਿਵਾਰ ਦਾ ਭਲਾ ਕੀਤਾ। ਤੁਹਾਡਾ ਪਰਿਵਾਰ ਬੂੰਦ-ਬੂੰਦ ਲਈ ਤਰਸਦਾ ਰਹੇ, ਇਸ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਰਿਹਾ।
ਭਾਈਓ ਅਤੇ ਭੈਣੋਂ,
ਇਨ੍ਹਾਂ ਨੇ ਕਿਵੇਂ ਕੰਮ ਕੀਤਾ, ਇਸ ਦੀ ਇੱਕ ਉਦਾਹਰਣ ਇਹ ਅਰਜੁਨ ਸਹਾਇਕ ਪਰਿਯੋਜਨਾ ਹੈ। ਵਰ੍ਹਿਆਂ ਤੱਕ ਇਹ ਪਰਿਯੋਜਨਾ ਲਮਕੀ ਰਹੀ, ਅਧੂਰੀ ਪਈ ਰਹੀ। 2014 ਦੇ ਬਾਅਦ ਜਦੋਂ ਮੈਂ ਦੇਸ਼ ਵਿੱਚ ਅਜਿਹੀਆਂ ਲਮਕੀਆਂ ਪਰਿਯੋਜਨਾਵਾਂ, ਅਜਿਹੀਆਂ ਲਮਕੀਆਂ ਹੋਈਆਂ ਸਿੰਚਾਈ ਯੋਜਨਾਵਾਂ ਦਾ ਰਿਕਾਰਡ ਮੰਗਵਾਉਣਾ ਸ਼ੁਰੂ ਕੀਤਾ। ਅਰਜੁਨ ਸਹਾਇਕ ਪਰਿਯੋਜਨਾ ਜਲਦੀ ਤੋਂ ਜਲਦੀ ਪੂਰੀ ਹੋਵੇ, ਇਸ ਦੇ ਲਈ ਵੀ ਉਸ ਸਮੇਂ ਦੀ ਯੂਪੀ ਸਰਕਾਰ ਨਾਲ ਕਈ ਵਾਰ ਚਰਚਾ ਕੀਤੀ, ਅਨੇਕ ਪੱਧਰ ’ਤੇ ਚਰਚਾ ਕੀਤੀ। ਲੇਕਿਨ ਬੁੰਦੇਲਖੰਡ ਦੇ ਇਨ੍ਹਾਂ ਗੁਨਾਹਗਾਰਾਂ ਨੇ, ਇੱਥੇ ਸਿੰਚਾਈ ਪਰਿਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। 2017 ਵਿੱਚ ਯੋਗੀ ਜੀ ਦੀ ਸਰਕਾਰ ਬਣਨ ਦੇ ਬਾਅਦ ਆਖਿਰਕਾਰ, ਇਸ ਪਰਿਯੋਜਨਾ ’ਤੇ ਕੰਮ ਦੀ ਗਤੀ ਵਧਾਈ ਗਈ। ਅਤੇ ਅੱਜ ਇਹ ਪਰਿਯੋਜਨਾ ਤੁਹਾਨੂੰ, ਬੁੰਦੇਲਖੰਡ ਦੇ ਲੋਕਾਂ ਨੂੰ ਸਮਰਪਿਤ ਹੈ। ਦਹਾਕਿਆਂ ਤੱਕ ਬੁੰਦੇਲਖੰਡ ਦੇ ਲੋਕਾਂ ਨੇ ਲੁੱਟਣ ਵਾਲੀਆਂ ਸਰਕਾਰਾਂ ਦੇਖੀਆਂ ਹਨ। ਪਹਿਲੀ ਵਾਰ ਬੁੰਦੇਲਖੰਡ ਦੇ ਲੋਕ, ਇੱਥੋਂ ਦੇ ਵਿਕਾਸ ਦੇ ਲਈ ਕੰਮ ਕਰਨ ਵਾਲੀ ਸਰਕਾਰ ਦੇਖ ਰਹੇ ਹਨ। ਬੁੰਦੇਲਖੰਡ ਦੇ ਮੇਰੇ ਭਾਈਓ- ਭੈਣੋਂ, ਇਸ ਕੌੜੇ ਸੱਚ ਨੂੰ ਕੋਈ ਭੁਲਾ ਨਹੀਂ ਸਕਦਾ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਲੁੱਟਕੇ ਨਹੀਂ ਥਕਦੇ ਸਨ ਅਤੇ ਅਸੀਂ ਕੰਮ ਕਰਦੇ-ਕਰਦੇ ਨਹੀਂ ਥਕਦੇ ਹਾਂ।
ਸਾਥੀਓ,
ਕਿਸਾਨਾਂ ਨੂੰ ਹਮੇਸ਼ਾ ਸਮੱਸਿਆਵਾਂ ਵਿੱਚ ਉਲਝਾਈ ਰੱਖਣਾ ਹੀ ਕੁਝ ਰਾਜਨੀਤਕ ਦਲਾਂ ਦਾ ਅਧਾਰ ਰਿਹਾ ਹੈ। ਇਹ ਸਮੱਸਿਆਵਾਂ ਦੀ ਰਾਜਨੀਤੀ ਕਰਦੇ ਹਨ ਅਤੇ ਅਸੀਂ ਸਮਾਧਾਨ ਦੀ ਰਾਸ਼ਟਰਨੀਤੀ ਕਰਦੇ ਹਾਂ। ਕੇਨ-ਬੇਤਵਾ ਲਿੰਕ ਦਾ ਸਮਾਧਾਨ ਵੀ ਸਾਡੀ ਹੀ ਸਰਕਾਰ ਨੇ ਕੱਢਿਆ ਹੈ, ਸਾਰੇ ਪੱਖਾਂ ਨਾਲ ਸੰਵਾਦ ਕਰਕੇ ਰਸਤਾ ਕੱਢਿਆ ਹੈ। ਕੇਨ-ਬੇਤਵਾ ਲਿੰਕ ਨਾਲ ਵੀ ਭਵਿੱਖ ਵਿੱਚ ਇੱਥੋਂ ਦੇ ਲੱਖਾਂ ਕਿਸਾਨਾਂ ਨੂੰ ਲਾਭ ਹੋਣ ਵਾਲਾ ਹੈ। ਯੋਗੀ ਜੀ ਦੀ ਸਰਕਾਰ ਨੇ ਬੀਤੇ ਸਾਢੇ 4 ਸਾਲ ਦੇ ਦੌਰਾਨ ਬੁੰਦੇਲਖੰਡ ਵਿੱਚ ਪਾਣੀ ਦੀਆਂ ਅਨੇਕਾਂ ਪਰਿਯੋਜਨਾਵਾਂ ’ਤੇ ਕੰਮ ਸ਼ੁਰੂ ਕਰਵਾਇਆ ਹੈ। ਅੱਜ ਮਸਗਾਂਵ-ਚਿੱਲੀ ਸਪ੍ਰਿੰਕਲਰ ਯੋਜਨਾ ਜਿਹੀ ਆਧੁਨਿਕ ਤਕਨੀਕ ਦਾ ਲੋਕ-ਅਰਪਣ, ਸਿੰਚਾਈ ਵਿੱਚ ਆ ਰਹੀ ਆਧੁਨਿਕਤਾ ਨੂੰ ਦਿਖਾਉਂਦਾ ਹੈ।
ਸਾਥੀਓ,
ਮੈਂ ਜਿਸ ਗੁਜਰਾਤ ਤੋਂ ਆਉਂਦਾ ਹਾਂ, ਉੱਥੋਂ ਦੀ ਜ਼ਮੀਨੀ ਹਕੀਕਤ, ਜੋ ਪਹਿਲਾਂ ਦੇ ਗੁਜਰਾਤ ਦੇ ਹਾਲਾਤ ਸਨ, ਉਹ ਪਰਿਸਥਿਤੀਆਂ ਬੁੰਦੇਲਖੰਡ ਤੋਂ ਜ਼ਰਾ ਵੀ ਅਲੱਗ ਨਹੀਂ ਸਨ। ਅਤੇ ਇਸ ਲਈ ਮੈਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਸਮਝਦਾ ਹਾਂ, ਤੁਹਾਡੀ ਤਕਲੀਫ਼ ਨੂੰ ਸਮਝਦਾ ਹਾਂ। ਮਾਂ ਨਰਮਦਾ ਦੇ ਅਸ਼ੀਰਵਾਦ ਨਾਲ, ਸਰਦਾਰ ਸਰੋਵਰ ਬੰਨ੍ਹ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਵਿੱਚ ਕੱਛ ਤੱਕ ਰੇਗਿਸਤਾਨ ਵਿੱਚ ਵੀ ਪਾਣੀ ਪਹੁੰਚ ਰਿਹਾ ਹੈ। ਜੈਸੀ ਸਫ਼ਲਤਾ ਅਸੀਂ ਗੁਜਰਾਤ ਵਿੱਚ ਪਾਈ, ਵੈਸੀ ਹੀ ਸਫ਼ਲਤਾ, ਬੁੰਦੇਲਖੰਡ ਵਿੱਚ ਪਾਉਣ ਲਈ ਅਸੀਂ ਦਿਨ ਰਾਤ ਜੁਟੇ ਹੋਏ ਹਾਂ। ਭਾਈਓ-ਭੈਣੋਂ ਜਿਵੇਂ ਬੁੰਦੇਲਖੰਡ ਵਿੱਚੋਂ ਪਲਾਇਨ ਹੁੰਦਾ ਹੈ ਨਾ, ਮੇਰੇ ਗੁਜਰਾਤ ਵਿੱਚ ਵੀ ਕੱਛ ਵਿੱਚ ਲਗਾਤਾਰ ਪਲਾਇਨ ਹੁੰਦਾ ਸੀ। ਦੇਸ਼ ਵਿੱਚ ਜਨਸੰਖਿਆ ਵਧਦੀ ਸੀ, ਕੱਛ ਜ਼ਿਲ੍ਹੇ ਵਿੱਚ ਘੱਟ ਹੁੰਦੀ ਜਾਂਦੀ ਸੀ। ਲੋਕ ਕੱਛ ਛੱਡ-ਛੱਡ ਕੇ ਚਲੇ ਜਾਂਦੇ ਸਨ। ਲੇਕਿਨ ਜਦੋਂ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਅੱਜ ਕੱਛ, ਹਿੰਦੁਸਤਾਨ ਦੇ ਜੋ ਪ੍ਰਮੁੱਖ ਜ਼ਿਲ੍ਹੇ ਹਨ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਉਨ੍ਹਾਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਜ਼ਿਲ੍ਹਿਆਂ ਵਿੱਚ ਕੱਛ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਵੀ ਕਈ ਇਲਾਕਿਆਂ ਦੇ ਮੇਰੇ ਭਰਾ-ਭੈਣ ਆਪਣਾ ਭਾਗ ਕੱਛ ਵਿੱਚ ਆ ਕੇ ਅਜ਼ਮਾ ਰਹੇ ਹਨ। ਅਤੇ ਕੱਛ ਦੇ ਮੇਰੇ ਅਨੁਭਵ ਤੋਂ ਕਹਿੰਦਾ ਹਾਂ, ਅਸੀਂ ਬੁੰਦੇਲਖੰਡ ਨੂੰ ਵੀ ਫਿਰ ਤੋਂ ਉਹ ਤਾਕਤ ਦੇ ਸਕਦੇ ਹਾਂ, ਫਿਰ ਤੋਂ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਇੱਥੋਂ ਦੀਆਂ ਮਾਤਾਵਾਂ-ਭੈਣਾਂ ਦੀ ਸਭ ਤੋਂ ਬੜੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ, ਬੁੰਦੇਲਖੰਡ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਬੁੰਦੇਲਖੰਡ ਅਤੇ ਨਾਲ-ਨਾਲ ਵਿੰਧਿਆਂਚਲ ਵਿੱਚ, ਪਾਈਪ ਨਾਲ ਹਰ ਘਰ ਵਿੱਚ ਪਾਣੀ ਪਹੁੰਚੇ, ਇਸ ਦੇ ਲਈ ਵਿਸ਼ੇਸ਼ ਅਭਿਯਾਨ ਚਲਾਇਆ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਪਰਿਵਾਰਵਾਦੀਆਂ ਦੀਆਂ ਸਰਕਾਰਾਂ ਨੇ ਦਹਾਕਿਆਂ ਤੱਕ ਯੂਪੀ ਦੇ ਅਧਿਕਤਰ ਪਿੰਡਾਂ ਨੂੰ ਪਿਆਸਾ ਰੱਖਿਆ। ਕਰਮਯੋਗੀਆਂ ਦੀਆਂ ਸਰਕਾਰਾਂ ਨੇ ਸਿਰਫ਼ 2 ਸਾਲ ਦੇ ਅੰਦਰ ਹੀ 30 ਲੱਖ ਪਰਿਵਾਰਾਂ ਨੂੰ ਯੂਪੀ ਵਿੱਚ ਨਲ ਸੇ ਜਲ ਦਿੱਤਾ ਹੈ। ਪਰਿਵਾਰਵਾਦੀਆਂ ਦੀਆਂ ਸਰਕਾਰਾਂ ਨੇ ਬੱਚਿਆਂ ਨੂੰ, ਬੇਟੀਆਂ ਨੂੰ, ਸਕੂਲਾਂ ਵਿੱਚ ਅਲੱਗ ਸ਼ੌਚਾਲਯ, ਪੀਣ ਦੇ ਪਾਣੀ ਦੀਆਂ ਸੁਵਿਧਾਵਾਂ ਤੋਂ ਵੰਚਿਤ ਰੱਖਿਆ, ਕਰਮਯੋਗੀਆਂ ਦੀ ਡਬਲ ਇੰਜਣ ਦੀ ਸਰਕਾਰ ਨੇ ਬੇਟੀਆਂ ਦੇ ਲਈ ਸਕੂਲ ਵਿੱਚ ਅਲੱਗ ਟਾਇਲਟ ਵੀ ਬਣਾਏ ਅਤੇ ਯੂਪੀ ਦੇ 1 ਲੱਖ ਤੋਂ ਅਧਿਕ ਸਕੂਲਾਂ, ਹਜ਼ਾਰਾਂ ਆਂਗਨਬਾੜੀ ਕੇਂਦਰਾਂ ਤੱਕ ਨਲ ਸੇ ਜਲ ਵੀ ਪਹੁੰਚਾਇਆ। ਜਦੋਂ ਗ਼ਰੀਬ ਦਾ ਕਲਿਆਣ ਹੀ ਸਰਬਉੱਚ ਪ੍ਰਾਥਮਿਕਤਾ ਹੋਵੇ, ਤਾਂ ਇਹ ਇਸ ਤਰ੍ਹਾਂ ਹੀ ਕੰਮ ਹੁੰਦਾ ਹੈ, ਇਤਨੀ ਤੇਜ਼ੀ ਨਾਲ ਹੀ ਕੰਮ ਹੁੰਦਾ ਹੈ।
ਭਾਈਓ ਅਤੇ ਭੈਣੋਂ,
ਸਾਡੀ ਸਰਕਾਰ ਨੇ ਬੀਜ ਤੋਂ ਲੈ ਕੇ ਬਜ਼ਾਰ ਤੱਕ ਹਰ ਪੱਧਰ ’ਤੇ ਕਿਸਾਨਾਂ ਦੇ ਹਿਤ ਵਿੱਚ ਵੀ ਕਦਮ ਉਠਾਏ ਹਨ। ਬੀਤੇ 7 ਸਾਲਾਂ ਵਿੱਚ ਸਾਢੇ 1600 ਤੋਂ ਅਧਿਕ ਅੱਛੀ ਕੁਆਲਿਟੀ ਦੇ ਬੀਜ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਅਨੇਕ ਬੀਜ ਘੱਟ ਪਾਣੀ ਵਿੱਚ ਅਧਿਕ ਪੈਦਾਵਾਰ ਦਿੰਦੇ ਹਨ। ਅੱਜ ਬੁੰਦੇਲਖੰਡ ਦੀ ਮਿੱਟੀ ਦੇ ਅਨੁਕੂਲ ਮੋਟੇ ਅਨਾਜ, ਦਲਹਨ ਅਤੇ ਤਿਲਹਨ ’ਤੇ ਸਰਕਾਰ ਵਿਸ਼ੇਸ਼ ਫੋਕਸ ਕਰ ਰਹੀ ਹੈ। ਬੀਤੇ ਸਾਲਾਂ ਵਿੱਚ ਦਲਹਨ ਅਤੇ ਤਿਲਹਨ ਦੀ ਰਿਕਾਰਡ ਖਰੀਦ ਕੀਤੀ ਗਈ ਹੈ। ਹਾਲ ਵਿੱਚ ਸਰ੍ਹੋਂ, ਮਸੂਰ ਜਿਹੀਆਂ ਅਨੇਕ ਦਾਲ਼ਾਂ ਦੇ ਲਈ 400 ਰੁਪਏ ਪ੍ਰਤੀ ਕੁਇੰਟਲ ਤੱਕ MSP ਵਧਾਇਆ ਗਿਆ ਹੈ। ਭਾਰਤ, ਖਾਣ ਦੇ ਤੇਲ ਵਿੱਚ ਆਤਮਨਿਰਭਰ ਬਣੇ, ਖਾਣ ਦਾ ਤੇਲ ਵਿਦੇਸ਼ ਤੋਂ ਆਯਾਤ ਕਰਨ ਲਈ ਜੋ ਹਰ ਵਰ੍ਹੇ ਅਸੀਂ 80 ਹਜ਼ਾਰ ਕਰੋੜ ਰੁਪਏ ਵਿਦੇਸ਼ ਭੇਜਦੇ ਹਾਂ, ਉਹ 80 ਹਜ਼ਾਰ ਕਰੋੜ ਕਿਸਾਨਾਂ ਦੇ ਪਾਸ ਜਾਣ, ਤੁਹਾਨੂੰ ਮਿਲੇ, ਦੇਸ਼ ਦੇ ਕਿਸਾਨਾਂ ਨੂੰ ਮਿਲੇ, ਇਸ ਦੇ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਬੁੰਦੇਲਖੰਡ ਦੇ ਕਿਸਾਨਾਂ ਨੂੰ ਵੀ ਬਹੁਤ ਮਦਦ ਮਿਲਣ ਵਾਲੀ ਹੈ।
ਭਾਈਓ ਅਤੇ ਭੈਣੋਂ,
ਪਰਿਵਾਰਵਾਦੀਆਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਸਿਰਫ਼ ਆਭਾਵ ਵਿੱਚ ਰੱਖਣਾ ਚਾਹੁੰਦੀਆਂ ਸਨ। ਉਹ ਕਿਸਾਨਾਂ ਦੇ ਨਾਮ ਨਾਲ ਐਲਾਨ ਕਰਦੇ ਸਨ, ਲੇਕਿਨ ਕਿਸਾਨ ਤੱਕ ਪਾਈ ਵੀ ਨਹੀਂ ਪਹੁੰਚਦੀ ਸੀ। ਜਦਕਿ ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਅਸੀਂ ਹੁਣ ਤੱਕ 1 ਲੱਖ 62 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਹਨ। ਇਹ ਪੂਰੀ ਰਕਮ ਹਰ ਕਿਸਾਨ ਪਰਿਵਾਰ ਤੱਕ ਪਹੁੰਚੀ ਹੈ। ਪਰਿਵਾਰਵਾਦੀਆਂ ਨੇ ਤਾਂ ਛੋਟੇ ਕਿਸਾਨਾਂ-ਪਸ਼ੂਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਤੋਂ ਵੀ ਵੰਚਿਤ ਰੱਖਿਆ ਸੀ। ਸਾਡੀ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਵੀ ਜੋੜਨ ਦਾ ਕੰਮ ਕੀਤਾ ਹੈ।
ਭਾਈਓ ਅਤੇ ਭੈਣੋਂ,
ਅਸੀਂ ਬੁੰਦੇਲਖੰਡ ਤੋਂ ਪਲਾਇਨ ਨੂੰ ਰੋਕਣ ਦੇ ਲਈ, ਇਸ ਖੇਤਰ ਨੂੰ ਰੋਜ਼ਗਾਰ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਪ੍ਰਤੀਬੱਧ ਹਾਂ। ਬੁੰਦੇਲਖੰਡ ਐਕਸਪ੍ਰੈੱਸ, ਇਹ ਬੁੰਦੇਲਖੰਡ ਐਕਸਪ੍ਰੈੱਸ ਵੇ ਅਤੇ ਯੂਪੀ ਡਿਫੈਂਸ ਕੌਰੀਡੋਰ ਵੀ ਇਸ ਦਾ ਇੱਕ ਬਹੁਤ ਬੜਾ ਪ੍ਰਮਾਣ ਹੈ। ਆਉਣ ਵਾਲੇ ਸਮੇਂ ਵਿੱਚ ਇੱਥੇ ਸੈਂਕੜੇ ਉਦਯੋਗ ਲਗਣਗੇ,ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇਗਾ। ਹੁਣ ਇਨ੍ਹਾਂ ਇਲਾਕਿਆਂ ਦੀ ਕਿਸਮਤ, ਸਿਰਫ਼ ਇੱਕ ਮਹੋਤਸਵ ਦੀ ਮੁਹਤਾਜ ਨਹੀਂ ਰਹੇਗੀ। ਇਹੀ ਨਹੀਂ, ਇਸ ਖੇਤਰ ਦੇ ਪਾਸ ਇਤਿਹਾਸ, ਆਸਥਾ, ਸੰਸਕ੍ਰਿਤੀ ਅਤੇ ਪ੍ਰਕ੍ਰਿਤੀ ਦਾ ਜੋ ਖਜ਼ਾਨਾ ਹੈ, ਉਹ ਵੀ ਰੋਜ਼ਗਾਰ ਦਾ ਬਹੁਤ ਬੜਾ ਮਾਧਿਅਮ ਬਣਦਾ ਜਾ ਰਿਹਾ ਹੈ। ਇਹ ਖੇਤਰ ਤੀਰਥਾਂ ਦਾ ਖੇਤਰ ਹੈ। ਇਸ ਸਥਾਨ ਨੂੰ ਗੁਰੂ ਗੋਰਖਨਾਥ ਜੀ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ। ਰਾਹਿਲਾ ਸਾਗਰ ਸੂਰਯ ਮੰਦਿਰ ਹੋਵੇ, ਮਾਂ ਪੀਤਾਂਬਰਾ ਸ਼ਕਤੀ ਪੀਠ ਹੋਵੇ, ਚਿੱਤਰਕੂਟ ਦਾ ਮੰਦਿਰ ਹੋਵੇ, ਸੋਨਾਗਿਰੀ ਤੀਰਥ ਹੋਵੇ, ਇੱਥੇ ਕੀ ਨਹੀਂ ਹੈ? ਬੁੰਦੇਲੀ ਭਾਸ਼ਾ, ਕਵਿਤਾ, ਸਾਹਿਤ, ਗੀਤ-ਸੰਗੀਤ ਅਤੇ ਮਹੋਬਾ ਦੀ ਸ਼ਾਨ-ਦੇਸ਼ਾਵਰੀ ਪਾਨ, ਇਨ੍ਹਾਂ ਨਾਲ ਕੌਣ ਆਕਰਸ਼ਿਤ ਨਹੀਂ ਹੋਵੇਗਾ। ਰਾਮਾਇਣ ਸਰਕਿਟ ਯੋਜਨਾ ਦੇ ਤਹਿਤ ਇੱਥੋਂ ਦੇ ਅਨੇਕ ਤੀਰਥਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਐਸੇ ਹੀ ਅਨੇਕ ਪ੍ਰੋਗਰਾਮਾਂ ਨਾਲ ਡਬਲ ਇੰਜਣ ਦੀ ਸਰਕਾਰ ਇਸ ਦਹਾਕੇ ਨੂੰ ਬੁੰਦੇਲਖੰਡ ਦਾ, ਉੱਤਰ ਪ੍ਰਦੇਸ਼ ਦਾ ਦਹਾਕਾ ਬਣਾਉਣ ਵਿੱਚ ਜੁਟੀ ਹੈ। ਇਸ ਡਬਲ ਇੰਜਣ ਨੂੰ ਤੁਹਾਡੇ ਅਸ਼ੀਰਵਾਦ ਦੀ ਸ਼ਕਤੀ ਮਿਲਦੀ ਰਹੇਗੀ, ਇਸੇ ਵਿਸ਼ਵਾਸ ਦੇ ਨਾਲ ਮੈਂ ਆਪ ਸਭ ਦੀ ਇਜਾਜ਼ਤ ਲੈ ਕੇ ਇੱਥੋਂ ਹੁਣ ਝਾਂਸੀ ਦੇ ਪ੍ਰੋਗਰਾਮ ਲਈ ਰਵਾਨਾ ਹੋਣ ਵਾਲਾ ਹਾਂ। ਤੁਸੀਂ ਇਤਨੀ ਬੜੀ ਤਾਦਾਦ ਵਿੱਚ ਆ ਕੇ ਸਾਨੂੰ ਸਭ ਨੂੰ ਅਸ਼ੀਰਵਾਦ ਦਿੱਤੇ, ਇਸ ਦੇ ਲਈ ਮੈਂ ਹਿਰਦੇ ਤੋਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਮੇਰੇ ਸਾਥ ਬੋਲੋ-
ਭਾਰਤ ਮਾਤਾ ਕੀ, ਜੈ!
ਭਾਰਤ ਮਾਤਾ ਕੀ, ਜੈ!
ਭਾਰਤ ਮਾਤਾ ਕੀ, ਜੈ!
ਬਹੁਤ-ਬਹੁਤ ਧੰਨਵਾਦ !