ਨਮਸਕਾਰ!
ਸ੍ਰੀ ਅਰਬਿੰਦੋ ਦੀ 150ਵੀਂ ਜਨਮਜਯੰਤੀ ਵਰ੍ਹੇ ਦੇ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਆਪ ਸਭ ਦਾ ਮੈਂ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਇਸ ਪੁਣਯ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਵੀ ਅਨੇਕ-ਅਨੇਕ ਸੁਭਕਾਮਨਾਵਾਂ ਦਿੰਦਾ ਹਾਂ। ਸ੍ਰੀ ਅਰਬਿੰਦੋ ਦਾ 150ਵਾਂ ਜਨਮਵਰ੍ਹਾ ਪੂਰੇ ਦੇਸ਼ ਦੇ ਲਈ ਇੱਕ ਇਤਿਹਾਸਿਕ ਅਵਸਰ ਹੈ। ਉਨ੍ਹਾਂ ਦੀਆਂ ਪ੍ਰੇਰਣਾਵਾਂ ਨੂੰ, ਉਨ੍ਹਾਂ ਦੇ ਵਿਚਾਰਾਂ ਨੂੰ ਸਾਡੀ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਲਈ ਦੇਸ਼ ਨੇ ਇਸ ਪੂਰੇ ਸਾਲ ਨੂੰ ਵਿਸ਼ੇਸ਼ ਤੌਰ ‘ਤੇ ਮਨਾਉਣ ਦਾ ਸੰਕਲਪ ਲਿਆ ਸੀ। ਇਸ ਦੇ ਲਈ ਇੱਕ ਵਿਸ਼ੇਸ਼ ਉੱਚ ਪੱਧਰੀ ਕਮੇਟੀ ਗਠਨ ਕੀਤੀ ਗਈ ਸੀ। ਸੱਭਿਆਚਾਰ ਮੰਤਰਾਲੇ ਦੀ ਅਗਵਾਈ ਵਿੱਚ ਤਮਾਮ ਅਲੱਗ-ਅਲੱਗ ਪ੍ਰੋਗਰਾਮ ਵੀ ਹੋ ਰਹੇ ਹਨ। ਇਸੇ ਕ੍ਰਮ ਵਿੱਚ ਪੁਡੂਚੇਰੀ ਦੀ ਧਰਤੀ ‘ਤੇ, ਜੋ ਕਿ ਮਹਾਰਿਸ਼ੀ ਦੀ ਆਪਣੀ ਤਪੋਸਥਲੀ ਵੀ ਰਹੀ ਹੈ, ਅੱਜ ਰਾਸ਼ਟਰ ਉਨ੍ਹਾਂ ਨੂੰ ਇੱਕ ਹੋਰ ਕ੍ਰਿਤੱਗ ਸ਼ਰਧਾਂਜਲੀ ਦੇ ਰਿਹਾ ਹੈ। ਅੱਜ ਸ੍ਰੀ ਅਰਬਿੰਦੋ ਦੇ ਉੱਪਰ ਇੱਕ ਸਮ੍ਰਿਤੀ (ਯਾਦਗਾਰੀ) coin ਅਤੇ ਪੋਸਟਲ ਸਟੈਂਪ ਵੀ ਰਿਲੀਜ਼ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਅਰਬਿੰਦੋ ਦਾ ਜੀਵਨ ਅਤੇ ਉਨ੍ਹਾਂ ਦੀ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦੇ ਹੋਏ ਰਾਸ਼ਟਰ ਦੇ ਇਹ ਪ੍ਰਯਾਸ ਸਾਡੇ ਸੰਕਲਪਾਂ ਨੂੰ ਇੱਕ ਨਵੀਂ ਊਰਜਾ ਦੇਣਗੇ, ਨਵੀਂ ਤਾਕਤ ਦੇਣਗੇ।
ਸਾਥੀਓ,
ਇਤਿਹਾਸ ਵਿੱਚ ਕਈ ਵਾਰ ਇੱਕ ਹੀ ਕਾਲਖੰਡ ਵਿੱਚ ਕਈ ਅਦਭੁਤ ਘਟਨਾਵਾਂ ਇਕੱਠਿਆਂ ਹੁੰਦੀਆਂ ਹਨ। ਲੇਕਿਨ, ਆਮ ਤੌਰ ‘ਤੇ ਉਨ੍ਹਾਂ ਨੂੰ ਕੇਵਲ ਇੱਕ ਸੰਯੋਗ ਮੰਨ ਲਿਆ ਜਾਂਦਾ ਹੈ। ਮੈਂ ਮੰਨਦਾ ਹਾਂ, ਜਦੋਂ ਇਸ ਤਰ੍ਹਾਂ ਦੇ ਸੰਯੋਗ ਬਣਦੇ ਹਨ, ਤਾਂ ਉਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਯੋਗ ਸ਼ਕਤੀ ਕੰਮ ਕਰਦੀ ਹੈ। ਯੋਗ ਸ਼ਕਤੀ, ਯਾਨੀ ਇੱਕ ਸਮੂਹਿਕ ਸ਼ਕਤੀ, ਸਭ ਨੂੰ ਜੋੜਨ ਵਾਲੀ ਸ਼ਕਤੀ! ਤੁਸੀਂ ਦੇਖੋ, ਭਾਰਤ ਦੇ ਇਤਿਹਾਸ ਵਿੱਚ ਅਜਿਹੇ ਅਨੇਕ ਮਹਾਪੁਰਸ਼ ਹੋਏ ਹਨ, ਜਿਨ੍ਹਾਂ ਨੇ ਆਜ਼ਾਦੀ ਦਾ ਭਾਵ ਵੀ ਸਸ਼ਕਤ ਕੀਤਾ ਅਤੇ ਆਤਮਾ ਨੂੰ ਵੀ ਪੁਨਰਜੀਵਨ ਦਿੱਤਾ। ਇਨ੍ਹਾਂ ਵਿੱਚੋਂ ਤਿੰਨ- ਸ੍ਰੀ ਅਰਬਿੰਦੋ, ਸੁਆਮੀ ਵਿਵੇਕਾਨੰਦ ਅਤੇ ਮਹਾਤਮਾ ਗਾਂਧੀ, ਐਸੇ ਮਹਾਪੁਰਸ਼ ਹਨ, ਜਿਨ੍ਹਾਂ ਦੇ ਜੀਵਨ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ, ਇੱਕ ਹੀ ਸਮੇਂ ਵਿੱਚ ਘਟੀਆਂ। ਇਨ੍ਹਾਂ ਘਟਨਾਵਾਂ ਨਾਲ ਇਨ੍ਹਾਂ ਮਹਾਪੁਰਸ਼ਾਂ ਦਾ ਜੀਵਨ ਵੀ ਬਦਲਿਆ ਅਤੇ ਰਾਸ਼ਟਰਜੀਵਨ ਵਿੱਚ ਵੀ ਬੜੇ ਪਰਿਵਰਤਨ ਆਏ। 1893 ਵਿੱਚ 14 ਵਰ੍ਹੇ ਬਾਅਦ ਸ੍ਰੀ ਅਰਬਿੰਦੋ ਇੰਗਲੈਂਡ ਤੋਂ ਭਾਰਤ ਪਰਤੇ। 1893 ਵਿੱਚ ਹੀ ਸੁਆਮੀ ਵਿਵੇਕਾਨੰਦ ਵਿਸ਼ਵ ਧਰਮ ਸੰਸਦ ਵਿੱਚ ਆਪਣੇ ਵਿਖਿਆਤ ਭਾਸ਼ਣ ਦੇ ਲਈ ਅਮਰੀਕਾ ਗਏ। ਅਤੇ, ਇਸੇ ਸਾਲ ਗਾਂਧੀ ਜੀ ਦੱਖਣ ਅਫਰੀਕਾ ਗਏ ਜਿੱਥੋਂ ਉਨ੍ਹਾਂ ਦੀ ਮਹਾਤਮਾ ਗਾਂਧੀ ਬਣਨ ਦੀ ਯਾਤਰਾ ਸ਼ੁਰੂ ਹੋਈ, ਅਤੇ ਅੱਗੇ ਚਲ ਕੇ ਦੇਸ਼ ਨੂੰ ਆਜ਼ਾਦੀ ਮਹਾਨਾਇਕ ਮਿਲਿਆ।
ਭਾਈਓ ਭੈਣੋਂ,
ਅੱਜ ਇੱਕ ਵਾਰ ਫਿਰ ਸਾਡਾ ਭਾਰਤ ਇਕੱਠੇ ਐਸੇ ਹੀ ਅਨੇਕਾਂ ਸੰਯੋਗਾਂ ਦਾ ਸਾਖੀ ਬਣ ਰਿਹਾ ਹੈ। ਅੱਜ ਜਦੋਂ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ, ਅੰਮ੍ਰਿਤਕਾਲ ਦੀ ਸਾਡੀ ਯਾਤਰਾ ਸ਼ੁਰੂ ਹੋ ਰਹੀ ਹੈ, ਉਸੇ ਸਮੇਂ ਅਸੀਂ ਸ੍ਰੀ ਅਰਬਿੰਦੋ ਦੀ 150ਵੀਂ ਜਯੰਤੀ ਮਨਾ ਰਹੇ ਹਾਂ। ਇਸੇ ਕਾਲਖੰਡ ਵਿੱਚ ਅਸੀਂ ਨੇਤਾਜੀ ਸੁਭਾਸ਼ਚੰਦਰ ਬੋਸ ਦੀ 125ਵੀਂ ਜਨਮਜਯੰਤੀ ਜਿਹੇ ਅਵਸਰਾਂ ਦੇ ਸਾਖੀ ਵੀ ਬਣੇ ਹਾਂ। ਜਦੋਂ ਪ੍ਰੇਰਣਾ ਅਤੇ ਕਰਤੱਵ, ਮੋਟੀਵੇਸ਼ਨ ਅਤੇ ਐਕਸ਼ਨ ਇਕੱਠੇ ਮਿਲ ਜਾਂਦੇ ਹਨ, ਤਾਂ ਅਸੰਭਵ ਲਕਸ਼ ਵੀ ਅਵਸ਼ਯੰਭਾਵੀ ਹੋ ਜਾਂਦੇ ਹਨ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅੱਜ ਦੇਸ਼ ਦੀਆਂ ਸਫ਼ਲਤਾਵਾਂ, ਦੇਸ਼ ਦੀਆਂ ਉਪਲਬਧੀਆਂ ਅਤੇ ‘ਸਬਕਾ ਪ੍ਰਯਾਸ’ ਦਾ ਸੰਕਲਪ ਇਸ ਬਾਤ ਦਾ ਪ੍ਰਮਾਣ ਹੈ।
ਸਾਥੀਓ,
ਸ੍ਰੀ ਅਰਬਿੰਦੋ ਦਾ ਜੀਵਨ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਪ੍ਰਤੀਬਿੰਬ ਹੈ। ਉਨ੍ਹਾਂ ਦਾ ਜਨਮ ਬੰਗਾਲ ਵਿੱਚ ਹੋਇਆ ਸੀ ਲੇਕਿਨ ਉਹ ਬੰਗਾਲੀ, ਗੁਜਰਾਤੀ, ਮਰਾਠੀ, ਹਿੰਦੀ ਅਤੇ ਸੰਸਕ੍ਰਿਤ ਸਮੇਤ ਕਈ ਭਾਸ਼ਾਵਾਂ ਦੇ ਜਾਣਕਾਰ ਸਨ। ਉਨ੍ਹਾਂ ਦਾ ਜਨਮ ਭਲੇ ਹੀ ਬੰਗਾਲ ਵਿੱਚ ਹੋਇਆ ਸੀ, ਲੇਕਿਨ ਆਪਣਾ ਜ਼ਿਆਦਾਤਰ ਜੀਵਨ ਉਨ੍ਹਾਂ ਨੇ ਗੁਜਰਾਤ ਅਤੇ ਪੁੱਦੁਚੇਰੀ ਵਿੱਚ ਬਿਤਾਇਆ। ਉਹ ਜਿੱਥੇ ਵੀ ਗਏ, ਉੱਥੇ ਆਪਣੇ ਵਿਅਕਤਿੱਤਵ ਦੀ ਗਹਿਰੀ ਛਾਪ ਛੱਡੀ। ਅੱਜ ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਓਗੇ, ਮਹਾਰਿਸ਼ੀ ਅਰਬਿੰਦੋ ਦੇ ਆਸ਼੍ਰਮ, ਉਨ੍ਹਾਂ ਦੇ ਅਨੁਯਾਈ , ਉਨ੍ਹਾਂ ਦੇ ਪ੍ਰਸ਼ੰਸਕ ਹਰ ਜਗ੍ਹਾ ਮਿਲਣਗੇ। ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਜਦੋਂ ਅਸੀਂ ਸਾਡੇ ਸੱਭਿਆਚਾਰ ਨੂੰ ਜਾਣ ਲੈਂਦੇ ਹਾਂ, ਜੀਣ ਲਗਦੇ ਹਾਂ ਤਾਂ ਸਾਡੀ ਵਿਵਿਧਤਾ ਸਾਡੇ ਜੀਵਨ ਦਾ ਸਹਿਜ ਉਤਸਵ ਬਣ ਜਾਂਦੀ ਹੈ।
ਸਾਥੀਓ,
ਇਹ ਆਜ਼ਾਦੀ ਕੇ ਅੰਮ੍ਰਿਤਕਾਲ ਦੇ ਲਈ ਬਹੁਤ ਬੜੀ ਪ੍ਰੇਰਣਾ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਇਸ ਤੋਂ ਉੱਤਮ ਪ੍ਰੋਤਸਾਹਨ ਕੀ ਹੋ ਸਕਦਾ ਹੈ? ਕੁਝ ਦਿਨ ਪਹਿਲਾਂ ਮੈਂ ਕਾਸ਼ੀ ਗਿਆ ਸੀ। ਉੱਥੇ ਕਾਸ਼ੀ-ਤਮਿਲ ਸੰਗਮ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ। ਇਹ ਅਦਭੁਤ ਆਯੋਜਨ ਹੈ। ਭਾਰਤ ਕਿਵੇਂ ਆਪਣੀ ਪਰੰਪਰਾ ਅਤੇ ਸੱਭਿਆਚਾਰ ਦੇ ਮਾਧਿਅਮ ਨਾਲ ਕਿਵੇਂ ਅਟੁੱਟ ਹੈ, ਅਟਲ ਹੈ, ਇਹ ਸਾਨੂੰ ਉਸ ਉਤਸਵ ਵਿੱਚ ਦੇਖਣ ਨੂੰ ਮਿਲਿਆ। ਅੱਜ ਦਾ ਯੁਵਾ ਕੀ ਸੋਚਦਾ ਹੈ, ਇਹ ਕਾਸ਼ੀ-ਤਮਿਲ ਸੰਗਮ ਵਿੱਚ ਦੇਖਣ ਨੂੰ ਮਿਲਿਆ। ਅੱਜ ਪੂਰੇ ਦੇਸ਼ ਦੇ ਯੁਵਾ ਭਾਸ਼ਾ-ਭੂਸ਼ਾ ਦੇ ਅਧਾਰ ‘ਤੇ ਭੇਦ ਕਰਨ ਵਾਲੀ ਰਾਜਨੀਤੀ ਨੂੰ ਪਿੱਛੇ ਛੱਡ ਕੇ, ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਰਾਸ਼ਟਰਨੀਤੀ ਤੋਂ ਪ੍ਰੇਰਿਤ ਹੈ। ਅੱਜ ਜਦੋਂ ਅਸੀਂ ਸ੍ਰੀ ਅਰਬਿੰਦੋ ਨੂੰ ਯਾਦ ਕਰ ਰਹੇ ਹਾਂ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਦ ਸਾਨੂੰ ਕਾਸ਼ੀ-ਤਮਿਲ ਸੰਗਮ ਦੀ ਭਾਵਨਾ ਦਾ ਵਿਸਤਾਰ ਕਰਨਾ ਹੋਵੇਗਾ।
ਸਾਥੀਓ,
ਮਹਾਰਿਸ਼ੀ ਅਰਬਿੰਦੋ ਦੇ ਜੀਵਨ ਨੂੰ ਅਗਰ ਅਸੀਂ ਕਰੀਬ ਤੋਂ ਦੇਖਾਂਗੇ, ਤਾਂ ਉਸ ਵਿੱਚ ਸਾਨੂੰ ਭਾਰਤ ਦੀ ਆਤਮਾ ਅਤੇ ਭਾਰਤ ਦੀ ਵਿਕਾਸ ਯਾਤਰਾ ਦੇ ਮੌਲਿਕ ਦਰਸ਼ਨ ਹੁੰਦੇ ਹਨ। ਅਰਬਿੰਦੋ ਐਸੇ ਵਿਅਕਤਿੱਤਵ ਸਨ- ਜਿਨ੍ਹਾਂ ਦੇ ਜੀਵਨ ਵਿੱਚ ਆਧੁਨਿਕ ਸ਼ੋਧ (ਖੋਜ) ਵੀ ਸੀ, ਰਾਜਨੀਤਕ ਪ੍ਰਤੀਰੋਧ ਵੀ ਸੀ, ਅਤੇ ਬ੍ਰਹਮ ਬੋਧ ਵੀ ਸੀ। ਉਨ੍ਹਾਂ ਦੀ ਪੜ੍ਹਾਈ-ਲਿਖਾਈ ਇੰਗਲੈਂਡ ਦੇ ਬਿਹਤਰ ਤੋਂ ਬਿਹਤਰ ਸੰਸਥਾਨਾਂ ਵਿੱਚ ਹੋਈ। ਉਨ੍ਹਾਂ ਨੂੰ ਉਸ ਦੌਰ ਦਾ ਸਭ ਤੋਂ ਆਧੁਨਿਕ ਮਾਹੌਲ ਮਿਲਿਆ ਸੀ, ਗਲੋਬਲ exposure ਮਿਲਿਆ ਸੀ। ਉਨ੍ਹਾਂ ਨੇ ਖ਼ੁਦ ਵੀ ਆਧੁਨਿਕਤਾ ਨੂੰ ਉਤਨੇ ਹੀ ਖੁੱਲ੍ਹੇ ਮਨ ਨਾਲ ਅੰਗੀਕਾਰ ਕੀਤਾ। ਲੇਕਿਨ, ਉਹੀ ਅਰਬਿੰਦੋ ਦੇਸ਼ ਪਰਤ ਕੇ ਆਉਂਦੇ ਹਨ, ਤਾਂ ਅੰਗ੍ਰੇਜ਼ੀ ਹਕੂਮਤ ਦੇ ਪ੍ਰਤੀਰੋਧ ਦੇ ਨਾਇਕ ਬਣ ਜਾਂਦੇ ਹਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸਵਾਧੀਨਤਾ(ਸੁਤੰਤਰਤਾ) ਸੰਗ੍ਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਉਹ ਉਨ੍ਹਾਂ ਸ਼ੁਰੂਆਤੀ ਸੁਤੰਤਰਤਾ ਸੈਨਾਨੀਆਂ ਵਿੱਚੋਂ ਸਨ ਜਿਨ੍ਹਾਂ ਨੇ ਖੁੱਲ੍ਹ ਕੇ ਪੂਰਨ ਸਵਰਾਜ ਦੀ ਬਾਤ ਕੀਤੀ, ਕਾਂਗ੍ਰਸ ਦੀਆਂ ਅੰਗ੍ਰੇਜ਼-ਪਰਸਤ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਸੀ- “ਅਗਰ ਅਸੀਂ ਆਪਣੇ ਰਾਸ਼ਟਰ ਦਾ ਪੁਨਰਨਿਰਮਾਣ ਚਾਹੁੰਦੇ ਹਾਂ ਤਾਂ ਸਾਨੂੰ ਰੋਂਦੇ ਹੋਏ ਬੱਚੇ ਦੀ ਤਰ੍ਹਾਂ ਬ੍ਰਿਟਿਸ਼ ਪਾਰਲੀਮੈਂਟ ਦੇ ਅੱਗੇ ਗਿੜਗਿੜਾਉਣਾ ਬੰਦ ਕਰਨਾ ਹੋਵੇਗਾ।”
ਬੰਗਾਲ ਵਿਭਾਜਨ ਦੇ ਸਮੇਂ ਅਰਬਿੰਦੋ ਨੇ ਯੁਵਾਵਾਂ (ਨੌਜਵਾਨਾਂ) ਨੂੰ recruit ਕੀਤਾ, ਅਤੇ ਨਾਅਰਾ ਦਿੱਤਾ – No compromise! ਕੋਈ ਸਮਝੌਤਾ ਨਹੀਂ! ਉਨ੍ਹਾਂ ਨੇ ‘ਭਵਾਨੀ ਮੰਦਿਰ’ ਨਾਮ ਨਾਲ pamphlet ਛਪਵਾਏ, ਨਿਰਾਸ਼ਾ ਨਾਲ ਘਿਰੇ ਲੋਕਾਂ ਨੂੰ ਸੱਭਿਆਚਾਰਕ ਰਾਸ਼ਟਰ ਦੇ ਦਰਸ਼ਨ ਕਰਵਾਏ। ਐਸੀ ਵੈਚਾਰਿਕ ਸਪਸ਼ਟਤਾ, ਐਸੀ ਸੱਭਿਆਚਾਰਕ ਦ੍ਰਿੜ੍ਹਤਾ ਅਤੇ ਇਹ ਰਾਸ਼ਟਰਭਗਤੀ! ਇਸੇ ਲਈ ਉਸ ਦੌਰ ਦੇ ਮਹਾਨ ਸੁਤੰਤਰਤਾ ਸੈਨਾਨੀ ਸ੍ਰੀ ਅਰਬਿੰਦੋ ਨੂੰ ਆਪਣਾ ਪ੍ਰੇਰਣਾਸਰੋਤ ਮੰਨਦੇ ਸਨ। ਨੇਤਾਜੀ ਸੁਭਾਸ਼ ਜਿਹੇ ਕ੍ਰਾਂਤੀਕਾਰੀ ਉਨ੍ਹਾਂ ਨੂੰ ਆਪਣੇ ਸੰਕਲਪਾਂ ਦੀ ਪ੍ਰੇਰਣਾ ਮੰਨਦੇ ਸਨ। ਉੱਥੇ ਹੀ ਦੂਸਰੀ ਤਰਫ, ਜਦੋਂ ਤੁਸੀਂ ਉਨ੍ਹਾਂ ਦੇ ਜੀਵਨ ਦੀ ਬੌਧਿਕ ਅਤੇ ਅਧਿਆਤਮਿਕ ਗਹਿਰਾਈ ਨੂੰ ਦੇਖੋਗੇ, ਤਾਂ ਤੁਹਾਨੂੰ ਉਤਨਾ ਹੀ ਗੰਭੀਰ ਅਤੇ ਮਨਸਵੀ ਰਿਸ਼ੀ ਨਜ਼ਰ ਆਉਣਗੇ। ਉਹ ਆਤਮਾ ਅਤੇ ਪਰਮਾਤਮਾ ਜਿਹੇ ਗਹਿਰੇ ਵਿਸ਼ਿਆਂ ‘ਤੇ ਪ੍ਰਵਚਨ ਕਰਦੇ ਸਨ, ਬ੍ਰਹਮ ਤੱਤ ਅਤੇ ਉਪਨਿਸ਼ਦਾਂ ਦੀ ਵਿਆਖਿਆ ਕਰਦੇ ਸਨ। ਉਨ੍ਹਾਂ ਨੇ ਜੀਵ ਅਤੇ ਈਸ਼ ਦੇ ਦਰਸ਼ਨ ਵਿੱਚ ਸਮਾਜਸੇਵਾ ਦਾ ਸੂਤਰ ਜੋੜਿਆ। ਨਰ ਤੋਂ ਲੈ ਕੇ ਨਾਰਾਇਣ ਤੱਕ ਦੀ ਯਾਤਰਾ ਕਿਵੇਂ ਕੀਤੀ ਜਾ ਸਕਦੀ ਹੈ, ਇਹ ਆਪ ਸ੍ਰੀ ਅਰਬਿੰਦੋ ਦੇ ਸ਼ਬਦਾਂ ਤੋਂ ਬੜੀ ਸਹਿਜਤਾ ਨਾਲ ਸਿੱਖ ਸਕਦੇ ਹੋ। ਇਹੀ ਤਾਂ ਭਾਰਤ ਦਾ ਸੰਪੂਰਨ ਚਰਿੱਤਰ ਹੈ, ਜਿਸ ਵਿੱਚ ਅਰਥ ਅਤੇ ਕਾਮ ਦੀ ਭੌਤਿਕ ਸਮਰੱਥਾ ਵੀ ਹੈ, ਜਿਸ ਵਿੱਚ ਧਰਮ ਯਾਨੀ ਕਰਤੱਵ ਦਾ ਅਦਭੁਤ ਸਮਰਪਣ ਵੀ ਹੈ, ਅਤੇ ਮੋਕਸ਼ (ਮੋਖ) ਯਾਨੀ ਅਧਿਆਤਮ ਦਾ ਬ੍ਰਹਮ-ਬੋਧ ਵੀ ਹੈ। ਇਸੇ ਲਈ, ਅੱਜ ਅੰਮ੍ਰਿਤਕਾਲ ਵਿੱਚ ਜਦੋਂ ਦੇਸ਼ ਇੱਕ ਵਾਰ ਫਿਰ ਆਪਣੇ ਪੁਨਰਨਿਰਮਾਣ ਦੇ ਲਈ ਅੱਗੇ ਵਧ ਰਿਹਾ ਹੈ, ਤਾਂ ਇਹੀ ਸਮਗ੍ਰਤਾ(ਸਮੁੱਚਤਾ) ਸਾਡੇ ‘ਪੰਚ ਪ੍ਰਾਣਾਂ’ ਵਿੱਚ ਝਲਕਦੀ ਹੈ। ਅੱਜ ਸਾਨੂੰ ਇੱਕ ਵਿਕਸਿਤ ਭਾਰਤ ਬਣਾਉਣ ਦੇ ਲਈ ਸਾਰੇ ਆਧੁਨਿਕ ਵਿਚਾਰਾਂ ਨੂੰ, best practices ਨੂੰ ਸਵੀਕਾਰ ਅਤੇ ਅੰਗੀਕਾਰ ਕਰ ਰਹੇ ਹਾਂ। ਅਸੀਂ ਬਿਨਾ ਕਿਸੇ ਸਮਝੌਤੇ ਦੇ, ਬਿਨਾ ਕਿਸੀ ਦੈਨਯ-ਭਾਵ (ਭੇਦ-ਭਾਵ) ਦੇ ‘ਇੰਡੀਆ ਫਸਟ’ ਦੇ ਮੰਤਰ ਨੂੰ ਸਾਹਮਣੇ ਰੱਖ ਕੇ ਕੰਮ ਕਰ ਰਹੇ ਹਾਂ। ਅਤੇ ਨਾਲ ਹੀ, ਅੱਜ ਅਸੀਂ ਸਾਡੀ ਵਿਰਾਸਤ ਨੂੰ, ਸਾਡੀ ਪਹਿਚਾਣ ਨੂੰ ਵੀ ਉਤਨੇ ਹੀ ਗਰਵ (ਮਾਣ) ਨਾਲ ਦੁਨੀਆ ਦੇ ਸਾਹਮਣੇ ਰੱਖ ਰਹੇ ਹਾਂ।
ਭਾਈਓ ਭੈਣੋਂ,
ਮਹਾਰਿਸ਼ੀ ਅਰਬਿੰਦੋ ਦਾ ਜੀਵਨ ਸਾਨੂੰ ਭਾਰਤ ਦੀ ਇੱਕ ਹੋਰ ਤਾਕਤ ਦਾ ਬੋਧ ਕਰਵਾਉਂਦਾ ਹੈ। ਦੇਸ਼ ਦੀ ਇਹ ਤਾਕਤ, ‘ਆਜ਼ਾਦੀ ਕਾ ਯੇ ਪ੍ਰਾਣ’ ਅਤੇ ਉੱਥੇ ਹੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ! ਮਹਾਰਿਸ਼ੀ ਅਰਬਿੰਦੋ ਦੇ ਪਿਤਾ, ਸ਼ੁਰੂਆਤ ਵਿੱਚ ਅੰਗ੍ਰੇਜ਼ੀ ਪ੍ਰਭਾਵ ਵਿੱਚ ਉਨ੍ਹਾਂ ਨੂੰ ਭਾਰਤ ਅਤੇ ਭਾਰਤ ਦੇ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਦੂਰ ਰੱਖਣਾ ਚਾਹੁੰਦੇ ਸਨ। ਉਹ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਅੰਗ੍ਰੇਜ਼ੀ ਮਾਹੌਲ ਵਿੱਚ ਦੇਸ਼ ਤੋਂ ਪੂਰੀ ਤਰ੍ਹਾਂ ਨਾਲ ਕਟੇ ਰਹੇ। ਲੇਕਿਨ, ਜਦੋਂ ਉਹ ਭਾਰਤ ਪਰਤੇ, ਜਦੋਂ ਉਹ ਜੇਲ ਵਿੱਚ ਗੀਤਾ ਦੇ ਸੰਪਰਕ ਵਿੱਚ ਆਏ, ਤਾਂ ਉਹੀ ਅਰਬਿੰਦੋ ਭਾਰਤੀ ਸੱਭਿਆਚਾਰ ਦੀ ਸਭ ਤੋਂ ਬੁਲੰਦ ਆਵਾਜ਼ ਬਣ ਕੇ ਨਿਕਲੇ। ਉਨ੍ਹਾਂ ਨੇ ਸ਼ਾਸਤਰਾਂ ਦਾ ਅਧਿਐਨ ਕੀਤਾ। ਰਾਮਾਇਣ, ਮਹਾਭਾਰਤ ਅਤੇ ਉਪਨਿਸ਼ਦਾਂ ਤੋਂ ਲੈ ਕੇ ਕਾਲੀਦਾਸ, ਭਵਭੂਤੀ ਅਤੇ ਭਰਤਹਰਿ ਤੱਕ ਦੇ ਗ੍ਰੰਥਾਂ ਨੂੰ ਟ੍ਰਾਂਸਲੇਟ ਕੀਤਾ। ਜਿਸ ਅਰਬਿੰਦੋ ਨੂੰ ਖ਼ੁਦ ਯੁਵਾ-ਅਵਸਥਾ(ਜਵਾਨੀ) ਵਿੱਚ ਭਾਰਤੀਅਤਾ ਤੋਂ ਦੂਰ ਰੱਖਿਆ ਗਿਆ ਸੀ, ਲੋਕ ਹੁਣ ਉਨ੍ਹਾਂ ਦੇ ਵਿਚਾਰਾਂ ਵਿੱਚ ਭਾਰਤ ਨੂੰ ਦੇਖਣ ਲਗੇ। ਇਹੀ ਭਾਰਤ ਅਤੇ ਭਾਰਤੀਅਤਾ ਦੀ ਅਸਲੀ ਤਾਕਤ ਹੈ। ਉਸ ਨੂੰ ਕੋਈ ਕਿਤਨਾ ਵੀ ਮਿਟਾਉਣ ਦੀ ਕੋਸ਼ਿਸ਼ ਕਿਉਂ ਨਾ ਕਰ ਲਵੇ, ਉਸ ਨੂੰ ਸਾਡੇ ਅੰਦਰ ਤੋਂ ਕੱਢਣ ਦੀ ਕੋਸ਼ਿਸ਼ ਕਿਉਂ ਨਾ ਕਰ ਲਵੇ! ਭਾਰਤ ਉਹ ਅਮਰ ਬੀਜ ਹੈ ਜੋ ਵਿਪਰੀਤ ਤੋਂ ਵਿਪਰੀਤ ਪਰਿਸਥਿਤੀਆਂ ਵਿੱਚ ਥੋੜ੍ਹਾ ਦਬ ਸਕਦਾ ਹੈ, ਥੋੜ੍ਹਾ ਮੁਰਝਾ ਸਕਦਾ ਹੈ, ਲੇਕਿਨ ਉਹ ਮਰ ਨਹੀਂ ਸਕਦਾ ਉਹ ਅਜੈ ਹੈ, ਅਮਰ ਹੈ। ਕਿਉਂਕਿ, ਭਾਰਤ ਮਾਨਵ ਸੱਭਿਅਤਾ ਦਾ ਸਭ ਤੋਂ ਪਰਿਸ਼ਕ੍ਰਿਤ (ਸ਼ੁੱਧ) ਵਿਚਾਰ ਹੈ, ਮਾਨਵਤਾ ਦਾ ਸਭ ਤੋਂ ਸੁਭਾਵਿਕ ਸਵਰ ਹੈ। ਇਹ ਮਹਾਰਿਸ਼ੀ ਅਰਬਿੰਦੋ ਦੇ ਸਮੇਂ ਵਿੱਚ ਵੀ ਅਮਰ ਸੀ, ਅਤੇ ਇਹ ਅੱਜ ਵੀ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵੀ ਅਮਰ ਹੈ। ਅੱਜ ਭਾਰਤ ਦਾ ਯੁਵਾ ਆਪਣੇ ਸੱਭਿਆਚਾਰਕ ਸਵੈਅਭਿਮਾਨ (ਸਵੈ-ਮਾਣ) ਦੇ ਨਾਲ ਭਾਰਤ ਦੀ ਜੈਘੋਸ਼ ਕਰ ਰਿਹਾ ਹੈ। ਦੁਨੀਆ ਵਿੱਚ ਅੱਜ ਭੀਸ਼ਣ (ਭਿਆਨਕ) ਚੁਣੌਤੀਆਂ ਹਨ। ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਵਿੱਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਲਈ ਮਹਾਰਿਸ਼ੀ ਅਰਬਿੰਦੋ ਤੋਂ ਪ੍ਰੇਰਣਾ ਲੈ ਕੇ ਸਾਨੂੰ ਖ਼ੁਦ ਨੂੰ ਤਿਆਰ ਕਰਨਾ ਹੈ। ਸਬਕਾ ਪ੍ਰਯਾਸ ਨਾਲ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ। ਇੱਕ ਵਾਰ ਫਿਰ ਮਹਾਰਿਸ਼ੀ ਅਰਬਿੰਦੋ ਨੂੰ ਨਮਨ ਕਰਦੇ ਹੋਏ ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ!