Quote“ਅੰਗ੍ਰੇਜ਼ਾਂ ਦੇ ਅਨਿਆਂ ਦੇ ਖ਼ਿਲਾਫ਼ ਗਾਂਧੀ ਜੀ ਦੀ ਅਗਵਾਈ ਵਿੱਚ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਨੂੰ ਸਾਡੇ ਭਾਰਤੀਆਂ ਦੀ ਸਮੂਹਿਕ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਸੀ”
Quote“ਇੱਕ ਧਾਰਨਾ ਵਿਕਸਿਤ ਕੀਤੀ ਗਈ ਸੀ ਕਿ ਸਾਨੂੰ ਵਰਦੀਧਾਰੀ ਕਰਮਚਾਰੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਹੁਣ ਇਹ ਬਦਲ ਗਈ ਹੈ। ਜਦੋਂ ਲੋਕ ਹੁਣ ਵਰਦੀਧਾਰੀ ਕਰਮਚਾਰੀਆਂ ਨੂੰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਮਦਦ ਦਾ ਭਰੋਸਾ ਮਿਲਦਾ ਹੈ”
Quote“ਦੇਸ਼ ਦੇ ਸੁਰੱਖਿਆ ਉਪਕਰਣਾਂ ਨੂੰ ਮਜ਼ਬੂਤ ਕਰਨ ਲਈ ਤਣਾਅ-ਮੁਕਤ ਸਿਖਲਾਈ ਗਤੀਵਿਧੀਆਂ ਸਮੇਂ ਦੀ ਜ਼ਰੂਰਤ”

ਗੁਜਰਾਤ ਦੇ ਗਵਰਨਰ, ਆਚਾਰੀਆ ਦੇਵਵ੍ਰਤ ਜੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਰਾਸ਼‍ਟਰੀਯ ਰਕਸ਼ਾ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ, ਵਿਮਲ ਪਟੇਲ ਜੀ,  ਆਫਿਸਰਸ, ਟੀਚਰਸ, ਯੂਨੀਵਰਸਿਟੀ ਦੇ ਵਿਦਿਆਰਥੀਗਣ, ਅਭਿਭਾਵਕ ਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ!

ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ ਵਿੱਚ ਆਉਣਾ ਮੇਰੇ ਲਈ ਇੱਕ ਵਿਸ਼ੇਸ਼ ਆਨੰਦ ਦਾ ਅਵਸਰ ਹੈ। ਜੋ ਯੁਵਾ ਦੇਸ਼ ਭਰ ਵਿੱਚ ਰੱਖਿਆ ਦੇ ਖੇਤਰ ਵਿੱਚ ਜੋ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਅਤੇ ਰੱਖਿਆ ਦਾ ਖੇਤਰ ਸਿਰਫ਼ ਯੂਨੀਫੌਰਮ ਅਤੇ ਡੰਡਾ ਨਹੀਂ ਹੈ, ਉਹ ਖੇਤਰ ਬਹੁਤ ਵਿਸਤ੍ਰਿਤ ਹੈ। ਅਤੇ ਉਸ ਵਿੱਚ well trained men power, ਇਹ ਸਮੇਂ ਦੀ ਮੰਗ ਹੈ। ਅਤੇ ਇਸ ਲਈ ਰੱਖਿਆ ਦੇ ਖੇਤਰ ਵਿੱਚ 21ਵੀਂ ਸਦੀ ਦੀਆਂ ਜੋ ਚੁਣੌਤੀਆਂ ਹਨ, ਉਨ੍ਹਾਂ ਚੁਣੌਤੀਆਂ ਦੇ ਅਨੁਕੂਲ ਸਾਡੀਆਂ ਵਿਵਸ‍ਥਾਵਾਂ ਵੀ ਵਿਕਸਿਤ ਹੋਣ ਅਤੇ ਉਨ੍ਹਾਂ ਵਿਵਸ‍ਥਾਵਾਂ ਨੂੰ ਸੰਭਾਲਣ ਵਾਲੇ ਵਿਅਕਤਿੱਤਵ ਦਾ ਵੀ ਵਿਕਾਸ ਹੋਵੇ ਅਤੇ ਉਸ ਸੰਦਰਭ ਵਿੱਚ ਉਸ ਇੱਕ ਵਿਜ਼ਨ ਨੂੰ ਲੈ ਕੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਦਾ ਜਨ‍ਮ ਹੋਇਆ। ਪ੍ਰਾਰੰਭ ਵਿੱਚ ਗੁਜਰਾਤ ਵਿੱਚ ਉਹ ਰਕਸ਼ਾ ਸ਼ਕਤੀ ਯੂਨੀਵਰਸਿਟੀ ਦੇ ਰੂਪ ਵਿੱਚ ਜਾਣੀ ਜਾਂਦੀ ਸੀ।  ਬਾਅਦ ਵਿੱਚ ਭਾਰਤ ਸਰਕਾਰ ਨੇ ਉਸ ਨੂੰ ਇੱਕ ਪੂਰੇ ਦੇਸ਼ ਦੇ ਲਈ ਅਹਿਮ ਯੂਨੀਵਰਸਿਟੀ ਦੇ ਰੂਪ ਵਿੱਚ ਮਾਨਤਾ ਦਿੱਤੀ ਅਤੇ ਅੱਜ ਇਹ ਇੱਕ ਪ੍ਰਕਾਰ ਨਾਲ ਦੇਸ਼ ਦਾ ਨਜ਼ਰਾਨਾ ਹੈ, ਦੇਸ਼ ਦਾ ਗਹਿਣਾ ਹੈ, ਜੋ ਰਾਸ਼‍ਟਰ ਦੀ ਰਕਸ਼ਾ ਦੇ ਲਈ ਇੱਥੇ ਜੋ ਚਿੰਤਨ, ਮਨਨ, ਸਿੱਖਿਆ, ਟ੍ਰੇਨਿੰਗ ਹੋਵੇਗੀ ਉਹ ਰਾਸ਼‍ਟਰ ਰਕਸ਼ਾ ਦੇ ਲਈ ਆਉਣ ਵਾਲੇ ਕਾਲਖੰਡ ਵਿੱਚ ਦੇਸ਼ ਦੇ ਅੰਦਰ ਇੱਕ ਨਵਾਂ ਵਿਸ਼‍ਵਾਸ ਪੈਦਾ ਕਰੇਗੀ।  ਅੱਜ ਜੋ ਵਿਦਿਆਰਥੀ-ਵਿਦਿਆਰਥਣਾਂ ਇੱਥੋਂ ਪੜ੍ਹ ਕਰਕੇ ਨਿਕਲ ਰਹੇ ਹਨ, ਉਨ੍ਹਾਂ ਅਤੇ ਉਨ੍ਹਾਂ ਦੇ  ਪਰਿਵਾਰ ਦੇ ਮੈਂਬਰਾਂ ਨੂੰ ਮੇਰੀ ਤਰਫ਼ ਤੋਂ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਅੱਜ ਇੱਕ ਹੋਰ ਪਾਵਨ ਅਵਸਰ ਹੈ। ਅੱਜ ਦੇ ਹੀ ਦਿਨ ਨਮਕ ਸੱਤਿਆਗ੍ਰਹਿ ਦੇ ਲਈ ਇਸੇ ਧਰਤੀ ਤੋਂ ਦਾਂਡੀ ਯਾਤਰਾ ਦੀ ਸ਼ੁਰੂਆਤ ਹੋਈ ਸੀ। ਅੰਗਰੇਜ਼ਾਂ ਦੇ ਅਨਿਆਂ ਦੇ ਖ਼ਿਲਾਫ਼ ਗਾਂਧੀ ਜੀ ਦੀ ਅਗਵਾਈ  ਵਿੱਚ ਜੋ ਅੰਦੋਲਨ ਚਲਿਆ ਉਸ ਨੇ ਅੰਗਰੇਜ਼ੀ ਹਕੂਮਤ ਨੂੰ ਸਾਡੇ ਭਾਰਤੀਆਂ ਦੀ ਸਮੂਹਿਕ ਸਮਰੱਥਾ ਦਾ ਅਹਿਸਾਸ ਕਰਾ ਦਿੱਤਾ ਸੀ। ਮੈਂ ਦਾਂਡੀ ਯਾਤਰਾ ਵਿੱਚ ਸ਼ਾਮਲ ਹੋਏ ਸਾਰੇ ਸੱਤਿਆਗ੍ਰਹੀਆਂ ਨੂੰ ਦੁਬਾਰਾ ਯਾਦ ਕਰਦਾ ਹਾਂ ਅਤੇ ਆਜ਼ਾਦੀ ਦੇ 75 ਸਾਲ ਜਦੋਂ ਮਨਾ ਰਹੇ ਹਾਂ ਤਦ ਐਸੇ ਵੀਰ ਸੁਤੰਤਰਤਾ ਸੈਨਾਨੀਆਂ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। 

|

ਸਾਥੀਓ,

ਅੱਜ ਦਾ ਦਿਨ ਸਟੂਡੈਂਟਸ, ਟੀਚਰਸ, ਪੇਰੇਂਟਸ ਦੇ ਲਈ ਬਹੁਤ ਬੜਾ ਦਿਨ ਹੈ, ਲੇਕਿਨ ਮੇਰੇ ਲਈ ਵੀ ਇੱਕ ਯਾਦਗਾਰ ਅਵਸਰ ਹੈ। ਜਿਵੇਂ ਹੁਣੇ ਅਮਿਤ ਭਾਈ ਦਸ ਰਹੇ ਸਨ- ਇਸ ਕਲਪਨਾ ਦੇ ਨਾਲ ਇਸ ਯੂਨੀਵਰਸਿਟੀ ਦਾ ਜਨਮ ਹੋਇਆ ਸੀ ਅਤੇ ਸੁਭਾਵਿਕ ਹੈ, ਲੰਬੇ ਅਰਸੇ ਤੱਕ ਮੰਥਨ ਕੀਤਾ, ਬਹੁਤ ਐਕਸਪਰਟ ਲੋਕਾਂ ਦੇ ਨਾਲ ਮੈਂ ਸੰਵਾਦ ਕੀਤਾ। ਦੁਨੀਆ ਵਿੱਚ ਇਸ‍ ਦਿਸ਼ਾ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦਾ ਅਧਿਐਨ ਕੀਤਾ, ਅਤੇ ਸਾਰੀ ਮਸ਼ੱਕਤ ਦੇ ਬਾਅਦ ਇੱਕ ਛੋਟੇ ਜਿਹੇ ਸਵਰੂਪ ਨੇ ਇੱਥੇ ਗੁਜਰਾਤ ਦੀ ਧਰਤੀ ’ਤੇ ਆਕਾਰ ਲਿਆ। ਅਸੀਂ ਦੇਖ ਰਹੇ ਹਾਂ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜੋ ਦੇਸ਼ ਵਿੱਚ ਰੱਖਿਆ ਦਾ ਖੇਤਰ ਸੀ, ਉਸ ਸਮੇਂ ਸਾਧਾਰਣ ਤੌਰ ’ਤੇ ਉਹ law and order routine ਵਿਵਸਥਾ ਦਾ ਹਿੱਸਾ ਸੀ। ਅਤੇ ਅੰਗਰੇਜ਼ ਵੀ ਆਪਣੀ ਦੁਨੀਆ ਚਲਦੀ ਰਹੇ, ਇਸ ਲਈ ਜ਼ਰਾ ਦਮਖਮ ਵਾਲੇ, ਲੰਬੇ-ਚੌੜੇ ਕਦ ਵਾਲੇ, ਡੰਡਾ ਚਲਾਏ ਤਾਂ ਸਭ ਨੂੰ ਪਤਾ ਚਲ ਜਾਵੇ ਜੋ ਕਿ ਉਹ ਕੀ ਹੈ; ਇਸ ਇਰਾਦੇ ਨਾਲ ਲੋਕਾਂ ਨੂੰ recruit ਕਰਦੇ ਸਨ। ਜੋ racial masses ਹਨ ਕਦੇ ਉਸ ਵਿੱਚੋਂ ਚੁਣੌਤੀ ਕਰਦੇ ਸਨ, ਅਤੇ ਉਨ੍ਹਾਂ ਦਾ ਕੰਮ ਭਾਰਤ ਦੇ ਨਾਗਰਿਕਾਂ ’ਤੇ ਡੰਡਾ ਚਲਾਉਣਾ, ਇਹੀ ਇੱਕ ਪ੍ਰਕਾਰ ਨਾਲ ਉਨ੍ਹਾਂ ਦਾ ਕੰਮ ਸੀ, ਤਾਕਿ ਅੰਗਰੇਜ਼ ਸੁਖ-ਚੈਨ ਨਾਲ ਆਪਣੀ ਦੁਨੀਆ ਚਲਾ ਸਕਣ। ਲੇਕਿਨ ਆਜ਼ਾਦੀ ਦੇ ਬਾਅਦ ਉਸ ’ਤੇ ਬਹੁਤ reforms ਦੀ ਜ਼ਰੂਰਤ ਸੀ, ਆਮੂਲ-ਚੂਲ ਪਰਿਵਰਤਨ ਦੀ ਜ਼ਰੂਰਤ ਸੀ। ਲੇਕਿਨ ਦੁਰਭਾਗ ਨਾਲ ਸਾਡੇ ਦੇਸ਼ ਵਿੱਚ ਉਸ ਦਿਸ਼ਾ ਵਿੱਚ ਜਿਤਨਾ ਕੰਮ ਹੋਣਾ ਚਾਹੀਦਾ ਹੈ, ਅਸੀਂ ਉਸ ਵਿੱਚ ਬਹੁਤ ਪਿੱਛੇ ਰਹਿ ਗਏ।  ਅਤੇ ਉਸ ਦੇ ਕਾਰਨ ਅੱਜ ਵੀ ਸਾਧਾਰਣ ਜੋ perception ਬਣਿਆ ਹੋਇਆ ਹੈ ਉਹ perception ਖਾਸ ਕਰਕੇ ਪੁਲਿਸ ਦੇ ਸਬੰਧ ਵਿੱਚ, ਇਹ perception ਐਸਾ ਬਣਿਆ ਹੋਇਆ ਹੈ ਕਿ ਭਾਈ ਇਨ੍ਹਾਂ ਤੋਂ ਬਚ ਕੇ ਰਹੋ, ਇਨ੍ਹਾਂ ਤੋਂ ਜ਼ਰਾ ਦੂਰ ਰਹੋ।

ਯੂਨੀਫੌਰਮ ਵਿੱਚ ਸਾਡੇ ਦੇਸ਼ ਵਿੱਚ ਸੈਨਾ ਵੀ ਹੈ, ਲੇਕਿਨ ਸੈਨਾ ਦੇ ਲਈ perception ਕੀ ਹੈ, ਕਿਤੇ ਕੋਈ ਸੰਕਟ ਦੀ ਘੜੀ ਹੈ ਅਤੇ ਦੂਰ ਤੋਂ ਵੀ ਸੈਨਾ ਦਿਖਾਈ ਦੇਵੇ ਤਾਂ ਉਸ ਨੂੰ ਲਗਦਾ ਹੈ ਕਿ ਹੁਣ ਤਾਂ ਕੋਈ ਸੰਕਟ ਨਹੀਂ ਹੈ, ਇਹ ਲੋਕ ਆ ਗਏ ਹਨ, ਇੱਕ ਅਲੱਗ perception ਹੈ। ਅਤੇ ਇਸ ਲਈ ਭਾਰਤ ਵਿੱਚ ਐਸੇ manpower ਨੂੰ ਸੁਰੱਖਿਆ ਖੇਤਰ ਵਿੱਚ ਤਿਆਰ ਕਰਕੇ ਲਿਆਉਣਾ ਬਹੁਤ ਜ਼ਰੂਰੀ ਹੈ, ਜੋ ਸਾਧਾਰਣ ਮਾਨਵੀ ਦੇ ਮਨ ਵਿੱਚ ਇੱਕ ਮਿੱਤਰਤਾ ਦੀ ਅਨੁਭੂਤੀ ਕਰੇ, ਇੱਕ ਵਿਸ਼ਵਾਸ ਦੀ ਅਨੁਭੂਤੀ ਕਰੇ। ਅਤੇ ਇਸ ਲਈ ਸਾਡੇ ਪੂਰੇ ਟ੍ਰੇਨਿੰਗ ਮੌਡਿਊਲ ਨੂੰ ਬਦਲਣ ਦੀ ਬਹੁਤ ਜ਼ਰੂਰਤ ਸੀ। ਉਸੇ ਗਹਿਨ ਚਿੰਤਨ ਵਿੱਚੋਂ ਭਾਰਤ ਵਿੱਚ ਪਹਿਲੀ ਵਾਰ ਇਸ ਪ੍ਰਕਾਰ ਦਾ ਪ੍ਰਯੋਗ ਹੋਇਆ ਸੀ, ਜਿਸ ਦਾ ਅੱਜ ਵਿਸਤਾਰ ਹੁੰਦੇ-ਹੁੰਦੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਹੈ।

ਕਦੇ-ਕਦੇ ਲਗਦਾ ਸੀ ਕਿ ਰੱਖਿਆ ਮਤਲਬ ਯੂਨੀਫੌਰਮ ਹੈ, ਪਾਵਰ ਹੈ, ਹੱਥ ਵਿੱਚ ਡੰਡਾ ਹੈ,  ਪਿਸਤੌਲ ਹੈ। ਅੱਜ ਉਹ ਜ਼ਮਾਨਾ ਚਲਾ ਗਿਆ ਹੈ। ਅੱਜ ਰੱਖਿਆ ਦੇ ਖੇਤਰ ਨੇ ਅਨੇਕ ਰੰਗ-ਰੂਪ ਲੈ ਲਏ ਹਨ,  ਇਸ ਵਿੱਚ ਅਨੇਕ ਚੁਣੌਤੀਆਂ ਪੈਦਾ ਹੋ ਗਈਆਂ ਹੈ। ਪਹਿਲਾਂ ਦੇ ਸਮੇਂ ਕਿਤੇ ਇੱਕ ਜਗ੍ਹਾ ’ਤੇ ਘਟਨਾ ਹੁੰਦੀ ਸੀ ਤਾਂ ਉਸ ਦੀ ਖ਼ਬਰ ਪਿੰਡ ਦੇ ਦੂਸਰੇ ਕੋਨੇ ਵਿੱਚ ਪਹੁੰਚਦੇ-ਪਹੁੰਚਦੇ ਘੰਟੇ ਲਗ ਜਾਂਦੇ ਸਨ ਅਤੇ ਦੂਸਰੇ ਪਿੰਡ ਵਿੱਚ ਪਹੁੰਚਦੇ-ਪਹੁੰਚਦੇ ਤਾਂ ਦਿਨ ਲਗ ਜਾਂਦੇ ਸਨ ਅਤੇ ਪੂਰੇ ਰਾਜ ਵਿੱਚ ਪਹੁੰਚਦੇ-ਪਹੁੰਚਦੇ 24 ਘੰਟੇ, 48 ਘੰਟੇ ਲਗ ਜਾਂਦੇ ਸਨ, ਅਤੇ ਉਸ ਦਰਮਿਆਨ ਪੁਲਿਸ ਬੇੜਾ ਆਪਣੀਆਂ ਵਿਵਸਥਾਵਾਂ ਕਰ ਲੈਂਦਾ ਸੀ, ਚੀਜ਼ਾਂ ਨੂੰ ਸੰਭਾਲ਼ ਪਾਉਂਦਾ ਸੀ। ਅੱਜ ਤੇਜ਼ ਗਤੀ ਨਾਲ fiction of second ਵਿੱਚ ਕਮਿਊਨੀਕੇਸ਼ਨ ਹੁੰਦਾ ਹੈ, ਚੀਜ਼ਾਂ ਫੈਲ ਜਾਂਦੀਆਂ ਹਨ।

ਐਸੇ ਸਮੇਂ ਕਿਸੇ ਇੱਕ ਜਗ੍ਹਾ ਤੋਂ ਵਿਵਸਥਾਵਾਂ ਨੂੰ ਸੰਭਾਲ਼ ਕੇ ਅੱਗੇ ਵਧਣਾ, ਇਹ ਸੰਭਵ ਨਹੀਂ ਰਿਹਾ ਹੈ। ਅਤੇ ਇਸ ਲਈ ਹਰ ਇਕਾਈ ਵਿੱਚ expertise ਚਾਹੀਦਾ ਹੈ, ਹਰ ਇਕਾਈ ਵਿੱਚ ਸਮਰੱਥਾ ਚਾਹੀਦੀ ਹੈ, ਹਰ ਇਕਾਈ ਵਿੱਚ ਉਸ ਪ੍ਰਕਾਰ ਦੇ ਬਲ ਚਾਹੀਦੇ ਹਨ। ਤਦ ਜਾ ਕੇ ਅਸੀਂ ਸਥਿਤੀਆਂ ਨੂੰ ਸੰਭਾਲ ਸਕਦੇ ਹਾਂ ਅਤੇ ਇਸ ਲਈ ਸੰਖਿਆ ਬਲ ਤੋਂ ਜ਼ਿਆਦਾ-ਜ਼ਿਆਦਾ trained man power ਜੋ ਹਰ ਚੀਜ਼ਾਂ ਨੂੰ ਸੰਭਾਲ਼ ਸਕੇ, ਜੋ ਟੈਕਨੋਲੋਜੀ ਨੂੰ ਵੀ ਜਾਣਦਾ ਹੋਵੇ, ਜੋ ਟੈਕਨੋਲੋਜੀ ਨੂੰ ਵੀ ਫੌਲੋ ਕਰਦਾ ਹੋਵੇ, ਜੋ ਹਿਊਮਨ ਸਾਇਕੀ ਵੀ ਜਾਣਦਾ ਹੋਵੇ। ਜੋ ਯੰਗ ਜੈਨਰੇਸ਼ਨ ਹੈ ਉਸ ਦੇ ਨਾਲ ਡਾਇਲੌਗ ਕਰਨ ਦੇ ਤੌਰ- ਤਰੀਕੇ ਜਾਣਦਾ ਹੋਵੇ, ਤਦ ਤਾਂ ਕਦੇ-ਕਦਾਰ ਬੜੇ-ਬੜੇ ਅੰਦੋਲਨ ਹੁੰਦੇ ਹਨ ਤਾਂ ਲੀਡਰਸ ਦੇ ਨਾਲ ਡੀਲ ਕਰਨਾ ਹੁੰਦਾ ਹੈ ਅਤੇ negotiation ਦੀ capacity ਚਾਹੀਦੀ ਹੈ।

|

ਅਗਰ trained man power ਸੁਰੱਖਿਆ ਦੇ ਖੇਤਰ ਵਿੱਚ ਨਹੀਂ ਹੈ ਤਾਂ ਉਹ ਆਪਣੀ negotiation ਦੀ capacity ਨੂੰ ਗਵਾ ਦਿੰਦਾ ਹੈ ਅਤੇ ਉਸ ਦੇ ਕਾਰਨ ਬਣੀ ਹੋਈ ਬਾਜੀ ਆਖਰੀ ਮੌਕੇ ’ਤੇ ਕਦੇ-ਕਦੇ ਵਿਗੜ ਜਾਂਦੀ ਹੈ, ਇੱਕ-ਅੱਧੇ ਸ਼ਬਦ ਦੇ ਕਾਰਨ ਵਿਗੜ ਜਾਂਦੀ ਹੈ। ਕਹਿਣ ਦਾ ਮੇਰਾ ਤਾਤਪਰਜ ਇਹ ਹੈ ਕਿ ਲੋਕਤੰਤਰ ਵਿਵਸਥਾਵਾਂ ਦੇ ਅੰਦਰ ਜਨਤਾ-ਜਨਾਰਦਨ ਨੂੰ ਸਰਬਉੱਚ ਮੰਨਦੇ ਹੋਏ, ਸਮਾਜ ਨਾਲ ਧ੍ਰੋਹ ਕਰਨ ਵਾਲੇ ਜੋ elements ਹੁੰਦੇ ਹਨ ਉਨ੍ਹਾਂ ਦੇ ਨਾਲ ਸਖ਼ਤੀ ਅਤੇ ਸਮਾਜ ਦੇ ਪ੍ਰਤੀ ਨਰਮੀ, ਇਸ ਮੂਲ ਮੰਤਰ ਨੂੰ ਲੈ ਕੇ ਸਾਨੂੰ ਇੱਕ ਐਸੇ human resources develop ਕਰਨੇ ਹੋਣਗੇ। ਹੁਣ ਅਸੀਂ ਦੇਖਦੇ ਹਾਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੁਲਿਸ ਦੇ ਸਬੰਧ ਵਿੱਚ ਬਹੁਤ ਅੱਛੀ ਛਵੀ(ਅਕਸ) ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਸਾਡੇ ਦੇਸ਼ ਦਾ ਦੁਰਭਾਗ ਹੈ- ਫ਼ਿਲਮ ਬਣੇਗੀ ਤਾਂ ਉਸ ਵਿੱਚ ਸਭ ਤੋਂ ਭੱਦਾ ਚਿਤਰਣ ਕਿਸੇ ਦਾ ਕੀਤਾ ਜਾਂਦਾ ਹੈ ਤਾਂ ਪੁਲਿਸਵਾਲੇ ਦਾ ਕੀਤਾ ਜਾਂਦਾ ਹੈ, ਅਖ਼ਬਾਰ ਅਗਰ ਭਰੇ ਪਏ ਦੇਖੀਏ ਤਾਂ ਉਸ ਵਿੱਚ ਵੀ ਭੱਦੇ ਤੋਂ ਭੱਦਾ ਕਿਸੇ ਦਾ ਚਿਹਰਾ ਬਣਾ ਦਿੱਤਾ ਜਾਂਦਾ ਹੈ ਤਾਂ ਪੁਲਿਸਵਾਲੇ ਦਾ ਬਣਾ ਦਿੱਤਾ ਜਾਂਦਾ ਹੈ। ਅਤੇ ਉਸ ਦੇ ਕਾਰਨ ਸਮਾਜ ਵਿੱਚ ਜਿਸ ਪ੍ਰਕਾਰ ਦੀ ਸਚਾਈ ਪਹੁੰਚਣੀ ਚਾਹੀਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੇ ਕਾਰਨ, ਅਸੀਂ ਕੋਰੋਨਾ ਕਾਲ ਵਿੱਚ ਦੇਖਿਆ ਯੂਨੀਫੌਰਮ ਵਿੱਚ ਪੁਲਿਸ ਦੇ ਕੰਮ ਕਰਨ ਵਾਲੇ ਲੋਕ ਉਨ੍ਹਾਂ ਦੀਆਂ ਕਈ ਵੀਡੀਓਜ਼ ਬਹੁਤ ਵਾਇਰਲ ਹੋਈਆਂ। ਕੋਈ ਪੁਲਿਸਵਾਲਾ ਰਾਤ ਨੂੰ ਨਿਕਲਦਾ ਹੈ ਕੋਈ ਭੁੱਖਾ ਹੈ ਉਸ ਨੂੰ ਖਾਣਾ ਖਿਲਾ ਰਿਹਾ ਹੈ, ਕਿਸੇ ਦੇ ਘਰ ਵਿੱਚ ਲੌਕਡਾਊਨ ਦੇ ਕਾਰਨ ਦਵਾਈਆਂ ਨਹੀਂ ਹਨ, ਤਾਂ ਪੁਲਿਸ ਦੇ ਲੋਕ ਮੋਟਰਸਾਈਕਲ ’ਤੇ ਜਾ ਕੇ ਉਨ੍ਹਾਂ ਨੂੰ ਦਵਾਈ ਪਹੁੰਚਾਉਂਦੇ ਹਨ।  ਇੱਕ ਮਾਨਵੀ ਚਿਹਰਾ, ਪੁਲਿਸ ਦਾ ਮਾਨਵੀ ਚਿਹਰਾ ਇਸ ਕੋਰੋਨਾ ਕਾਲਖੰਡ ਦੇ ਅੰਦਰ ਜਨ ਸਾਧਾਰਣ  ਦੇ ਮਨ ਵਿੱਚ ਉੱਭਰ ਰਿਹਾ ਸੀ। ਲੇਕਿਨ ਫਿਰ, ਫਿਰ ਉਹ ਚੀਜ਼ਾਂ ਠਹਿਰ ਗਈਆਂ।

ਐਸਾ ਨਹੀਂ ਕਿ ਕੰਮ ਬੰਦ ਹੋਇਆ ਹੈ ਲੇਕਿਨ ਜਿਨ੍ਹਾਂ ਲੋਕਾਂ ਨੇ ਇੱਕ narrative ਬਣਾ ਕੇ ਰੱਖਿਆ ਹੋਇਆ ਹੈ ਅਤੇ ਜਦੋਂ ਨਕਾਰਾਤਮਕ ਵਾਤਾਵਰਣ ਹੁੰਦਾ ਹੈ ਤਾਂ ਅੱਛਾ ਕਰਨ ਦੀ ਇੱਛਾ ਹੋਣ ਦੇ ਬਾਅਦ ਵੀ ਉਸ ਦੇ ਪ੍ਰਤੀ ਮਨ ਵਿੱਚ ਨਿਰਾਸ਼ਾ ਆ ਜਾਂਦੀ ਹੈ। ਐਸੇ ਵਿਪਰੀਤ ਵਾਤਾਵਰਣ ਵਿੱਚ ਆਪ  ਸਭ ਨੌਜਵਾਨ ਤੈਅ ਕਰਕੇ ਘਰ ਤੋਂ ਨਿਕਲੇ ਹੋ। ਤੁਹਾਡੇ ਅਭਿਭਾਵਕ ਨੇ ਇਹ ਤੈਅ ਕਰਕੇ ਤੁਹਾਨੂੰ ਇੱਥੇ ਭੇਜਿਆ ਹੈ ਕਿ ਕਦੇ ਨਾ ਕਦੇ ਆਪ ਸਾਧਾਰਣ ਮਾਨਵੀ ਦੇ ਹੱਕਾਂ ਦੀ ਰੱਖਿਆ, ਸਾਧਾਰਣ ਮਾਨਵੀ ਦੀ ਸੁਰੱਖਿਆ ਦੀ ਚਿੰਤਾ, ਸਮਾਜ-ਜੀਵਨ ਦੇ ਅੰਦਰ ਸੁਖ-ਚੈਨ ਦਾ ਵਾਤਾਵਰਣ ਬਣਿਆ ਰਹੇ, ਉਸ ਦੀ ਚਿੰਤਾ, ਸਾਧਾਰਣ  ਸਮਾਜ-ਜੀਵਨ ਦੇ ਅੰਦਰ ਏਕਤਾ ਅਤੇ ਸਦਭਾਵਨਾ ਬਣੀ ਰਹੇ, ਹਰ ਕੋਈ ਆਪਣਾ ਜੀਵਨ ਬੜੇ ਉਮੰਗ ਅਤੇ ਉਤ‍ਸ਼ਾਹ ਦੇ ਨਾਲ ਯਾਪਨ ਕਰ( ਬਿਤਾ) ਸਕੇ, ਸਮਾਜ-ਜੀਵਨ ਦੇ ਛੋਟੇ-ਮੋਟੇ ਉਮੰਗ-ਉਤਸਵ ਦੇ ਪ੍ਰਸੰਗ ਬੜੇ ਆਨੰਦ ਅਤੇ ਗੌਰਵ ਦੇ ਨਾਲ ਹੁੰਦੇ ਚਲਣ, ਇਸ ਭੂਮਿਕਾ ਦੇ ਨਾਲ ਸਮਾਜ-ਜੀਵਨ ਵਿੱਚ ਅਸੀਂ ਆਪਣੀ ਭੂਮਿਕਾ ਕਿਵੇਂ ਅਦਾ ਕਰ ਸਕੀਏ। ਅਤੇ ਇਸ ਲਈ ਹੁਣ ਸਿਰਫ਼ ਕੱਦ-ਕਾਠੀ ਦੇ ਅਧਾਰ ’ਤੇ ਸੁਰੱਖਿਆ ਬਲ ਇਸ ਦੇਸ਼ ਦੀ ਸੇਵਾ ਕਰ ਪਾਉਣਗੇ, ਉਹ ਸਿਰਫ਼ ਇੱਕ ਸੀਮਾ ਤੱਕ ਸਹੀ ਹੈ, ਲੇਕਿਨ ਹੁਣ ਇਹ ਇੱਕ ਬਹੁਤ ਬੜਾ ਖੇਤਰ ਬਣ ਗਿਆ ਹੈ ਜਿੱਥੇ  ਸਾਨੂੰ trained man power ਦੀ ਜ਼ਰੂਰਤ ਪਵੇਗੀ।

ਅੱਜ ਦਾ ਜੋ ਜ਼ਮਾਨਾ ਹੈ, ਪਰਿਵਾਰ ਛੋਟੇ ਹੁੰਦੇ ਗਏ ਹਨ। ਪਹਿਲਾਂ ਤਾਂ ਕੀ ਸੀ, ਪੁਲਿਸਵਾਲਾ ਵੀ ਐਕਸਟ੍ਰਾ ਡਿਊਟੀ ਕਰਕੇ ਥੱਕ ਕੇ ਘਰ ਜਾਂਦਾ ਸੀ, ਤਾਂ ਇੱਕ ਬੜਾ ਸੰਯੁਕਤ ਪਰਿਵਾਰ ਹੁੰਦਾ ਸੀ,  ਤਾਂ ਮਾਂ ਸੰਭਾਲ਼ ਲੈਂਦੀ ਸੀ, ਪਿਤਾਜੀ ਸੰਭਾਲ਼ ਲੈਂਦੇ ਸਨ, ਦਾਦਾ-ਦਾਦੀ ਕਦੇ ਘਰ ਵਿੱਚ ਹਨ ਤਾਂ ਸੰਭਾਲ਼ ਲੈਂਦੇ ਸਨ, ਕੋਈ ਭਤੀਜਾ ਸੰਭਾਲ਼ ਲੈਂਦਾ ਸੀ, ਬੜੇ ਭਾਈ ਸਾਹਿਬ ਘਰ ਵਿੱਚ ਹਨ ਤਾਂ ਉਹ ਸੰਭਾਲ਼ ਲੈਂਦੇ ਸਨ, ਭਾਬੀਜੀ ਹੁੰਦੀ ਸੀ ਤਾਂ ਉਹ ਸੰਭਾਲ਼ ਲੈਂਦੀ ਸੀ, ਤਾਂ ਮਨ ਤੋਂ ਹਲਕਾ ਹੋ ਜਾਂਦਾ ਸੀ ਅਤੇ ਦੂਸਰੇ ਦਿਨ ਤਿਆਰ ਹੋ ਕੇ ਚਲਾ ਜਾਂਦਾ ਸੀ। ਅੱਜ micro family ਹੋ ਰਹੇ ਹਨ। ਜਵਾਨ ਕਦੇ 6 ਘੰਟੇ ਨੌਕਰੀ,  ਕਦੇ 8 ਘੰਟੇ, ਕਦੇ 12 ਘੰਟੇ, ਕਦੇ 16 ਘੰਟੇ ਅਤੇ ਬੜੀ ਵਿਪਰੀਤ ਪਰਿਸਥਿਤੀ ਵਿੱਚ ਨੌਕਰੀ ਕਰਦਾ ਹੈ।  ਫਿਰ ਘਰ ਜਾਵੇਗਾ, ਘਰ ਵਿੱਚ ਤਾਂ ਕੋਈ ਹੈ ਹੀ ਨਹੀਂ। ਸਿਰਫ਼ ਖਾਣਾ ਖਾਓ, ਕੋਈ ਪੁੱਛਣ ਵਾਲਾ ਨਹੀਂ,  ਮਾਂ-ਬਾਪ ਨਹੀਂ ਹਨ, ਕੋਈ ਚਿੰਤਾ ਕਰਨ ਵਾਲਾ ਇੱਕ ਅਲੱਗ ਵਿਅਕਤਿੱਤਵ ਨਹੀਂ ਹੈ।

ਐਸੇ ਸਮੇਂ stress ਦੀ ਅਨੁਭੂਤੀ ਸਾਡੇ ਸੁਰੱਖਿਆ ਬਲ ਦੇ ਖੇਤਰਾਂ ਦੇ ਸਾਹਮਣੇ ਇੱਕ ਬਹੁਤ ਬੜੀ ਚੁਣੌਤੀ ਬਣਦੀ ਹੈ। ਪਰਿਵਾਰ ਜੀਵਨ ਦੀਆਂ ਕਠਿਨਾਈਆਂ, ਕੰਮ ਕਰਦੇ ਸਮੇਂ ਕਰਨੀਆਂ ਪੈਂਦੀਆਂ ਕਠਿਨਾਈਆਂ, ਉਸ ਦੇ ਮਨ ’ਤੇ ਇੱਕ ਬਹੁਤ ਬੜਾ stress ਰਹਿੰਦਾ ਹੈ। ਐਸੇ ਸਮੇਂ ਵਿੱਚ stress free activity ਦੀ training ਇਹ ਅੱਜ ਸੁਰੱਖਿਆ ਖੇਤਰ ਦੇ ਲਈ ਜ਼ਰੂਰੀ ਹੋ ਗਈ ਹੈ। ਅਤੇ ਉਸ ਦੇ ਲਈ trainers ਦੀ ਜ਼ਰੂਰਤ ਹੋ ਗਈ ਹੈ। ਇਹ ਰਕਸ਼ਾ ਸ਼ਕਤੀ ਯੂਨੀਵਰਸਿਟੀ ਜੋ ਹੈ, ਉਹ ਇਸ ਪ੍ਰਕਾਰ ਦੇ trainers ਵੀ ਤਿਆਰ ਕਰ ਸਕਦੇ ਹਨ ਜੋ ਸ਼ਾਇਦ ਯੂਨੀਫੌਰਮ ਦੇ ਕੰਮ ਵਿੱਚ ਨਹੀਂ ਹੋਣਗੇ ਲੇਕਿਨ ਯੂਨੀਫੌਰਮ ਵਾਲਿਆਂ ਨੂੰ ਮਨ ਤੋਂ ਮਸਤ ਰੱਖਣ ਦਾ ਕੰਮ ਇੱਥੋਂ trained ਹੋ ਕੇ ਲੋਕ ਕਰ ਸਕਦੇ ਹਨ।

ਅੱਜ ਸੈਨਾ ਵਿੱਚ ਵੀ ਬਹੁਤ ਬੜੀ ਮਾਤਰਾ ਵਿੱਚ ਯੋਗਾ ਟੀਚਰਾਂ ਦੀ ਜ਼ਰੂਰਤ ਪੈ ਰਹੀ ਹੈ। ਅੱਜ ਪੁਲਿਸ ਬੇੜੇ ਵਿੱਚ ਵੀ ਬਹੁਤ ਬੜੀ ਮਾਤਰਾ ਵਿੱਚ ਯੋਗਾ ਅਤੇ relaxation technique ਵਾਲੇ ਟੀਚਰਸ ਦੀ ਜ਼ਰੂਰਤ ਹੋਈ ਹੈ, ਇਹ ਦਾਇਰਾ ਹੁਣ ਰੱਖਿਆ ਖੇਤਰ ਦੇ ਅੰਦਰ ਆਵੇਗਾ।

ਉਸੇ ਪ੍ਰਕਾਰ ਨਾਲ ਟੈਕਨੋਲੋਜੀ ਇੱਕ ਬਹੁਤ ਬੜੀ ਚੁਣੌਤੀ ਹੈ। ਅਤੇ ਮੈਂ ਦੇਖਿਆ ਹੈ ਕਿ ਜਦੋਂ expertise ਨਹੀਂ ਹੈ ਤਾਂ ਜੋ ਸਾਨੂੰ ਸਮੇਂ ’ਤੇ ਕਰਨਾ ਚਾਹੀਦਾ ਹੈ ਉਹ ਨਹੀਂ ਕਰ ਪਾਉਂਦੇ ਹਾਂ, ਦੇਰ ਹੋ ਜਾਂਦੀ ਹੈ।  ਜਿਸ ਪ੍ਰਕਾਰ ਨਾਲ ਸਾਇਬਰ ਸਕਿਓਰਿਟੀ ਦੇ ਇਸ਼ੂ ਬਣੇ ਹਨ, ਜਿਸ ਪ੍ਰਕਾਰ ਨਾਲ ਕ੍ਰਾਇਮ ਵਿੱਚ ਟੈਕਨੋਲੋਜੀ ਵਧਦੀ ਚਲੀ ਜਾ ਰਹੀ ਹੈ, ਉਸੇ ਪ੍ਰਕਾਰ ਨਾਲ crime detection ਵਿੱਚ ਟੈਕਨੋਲੋਜੀ ਸਭ ਤੋਂ ਜ਼ਿਆਦਾ ਮਦਦਗਾਰ ਵੀ ਹੋ ਰਹੀ ਹੈ। ਪਹਿਲਾਂ ਦੇ ਸਮੇਂ ਵਿੱਚ ਕਿਤੇ ਚੋਰੀ ਹੋ ਜਾਵੇ ਤਾਂ ਚੋਰ ਨੂੰ ਪਕੜਣ ਵਿੱਚ ਲੰਬਾ ਸਮਾਂ ਲਗ ਜਾਂਦਾ ਸੀ। ਲੇਕਿਨ ਅੱਜ ਕਿਤੇ ਸੀਸੀਟੀਵੀ ਕੈਮਰਾ ਹੋਵੇਗਾ, ਸੀਸੀਟੀਵੀ ਕੈਮਰੇ ਦੇ ਫੁਟੇਜ ਦੇਖ ਲਓ ਤਾਂ ਫਿਰ ਪਤਾ ਚਲਦਾ ਹੈ ਇਹ ਵਿਅਕਤੀ ਬੜੇ ਆਸ਼ੰਕਾ(ਸੰਦੇਹ )ਨਾਲ ਜਾ ਰਿਹਾ ਹੈ, ਪਹਿਲਾਂ ਇਸ ਮੁਹੱਲੇ ਵਿੱਚ ਗਿਆ, ਫਿਰ ਇਸ ਮੁਹੱਲੇ ਵਿੱਚ ਗਿਆ, ਆਪ ਲਿੰਕ ਬਿਠਾ ਦਿਓ ਅਤੇ ਤੁਹਾਡੇ ਪਾਸ artificial intelligence ਦਾ ਨੈੱਟਵਰਕ ਹੈ ਤਾਂ ਬੜੀ ਅਸਾਨੀ ਨਾਲ ਇੱਕ ਵਿਅਕਤੀ ਨੂੰ trace ਕਰਕੇ ਤੁਸੀਂ ਢੂੰਡ ਸਕਦੇ ਹੋ ਕਿ ਇੱਥੋਂ ਨਿਕਲਿਆ ਸੀ, ਇੱਥੇ ਆਇਆ ਸੀ ਅਤੇ ਇੱਥੇ ਉਸ ਨੇ ਕਾਨੂੰਨ ਦੇ ਵਿਰੁੱਧ ਕੰਮ ਕੀਤਾ ਹੈ, ਪਕੜਿਆ ਜਾਂਦਾ ਹੈ।

ਤਾਂ ਜੈਸਾ ਕ੍ਰਿਮੀਨਲ ਵਰਲਡ ਟੈਕਨੋਲੋਜੀ ਦਾ ਉਪਯੋਗ ਕਰ ਰਹੀ ਹੈ ਵੈਸੇ ਸੁਰੱਖਿਆ ਬਲਾਂ ਦੇ ਲਈ ਵੀ ਟੈਕਨੋਲੋਜੀ ਇੱਕ ਬਹੁਤ ਬੜਾ ਸਸ਼ਕਤ ਹਥਿਆਰ ਬਣਿਆ ਹੈ। ਲੇਕਿਨ ਸਹੀ ਲੋਕਾਂ ਦੇ ਹੱਥ ਵਿੱਚ ਸਹੀ ਹਥਿਆਰ ਅਤੇ ਸਮੇਂ ’ਤੇ ਕੰਮ ਕਰਨ ਦੀ ਸਮਰੱਥਾ ਟ੍ਰੇਨਿੰਗ ਦੇ ਬਿਨਾ ਸੰਭਵ ਨਹੀਂ ਹੈ। ਅਤੇ ਮੈਂ ਮੰਨਦਾ ਹਾਂ ਕਿ ਦੁਨੀਆ ਵਿੱਚ ਬੜੀਆਂ-ਬੜੀਆਂ ਘਟਨਾਵਾਂ ਅਗਰ ਆਪ ਇਸ ਖੇਤਰ ਵਿੱਚ ਤੁਹਾਡੇ ਸ਼ਾਇਦ ਕੇਸ ਸਟਡੀ ਪੜ੍ਹਾਉਂਦੇ ਹੋਣਗੇ ਤਾਂ ਉਸ ਵਿੱਚ ਆਉਂਦਾ ਹੋਵੇਗਾ ਕਿ ਕਿਸ ਪ੍ਰਕਾਰ ਨਾਲ ਟੈਕਨੋਲੋਜੀ ਦਾ ਉਪਯੋਗ ਕਰਦੇ ਕ੍ਰਾਇਮ ਕੀਤਾ ਜਾਂਦਾ ਹੈ ਅਤੇ ਕਿਸ ਪ੍ਰਕਾਰ ਨਾਲ ਟੋਕਨੋਲੋਜੀ ਦੇ ਉਪਯੋਗ ਨਾਲ ਕ੍ਰਾਇਮ detect ਕੀਤਾ ਜਾਂਦਾ ਹੈ।

ਇਹ ਟ੍ਰੇਨਿੰਗ ਸਿਰਫ਼ ਸਵੇਰੇ ਪਰੇਡ ਕਰਨਾ, ਫਿਜ਼ੀਕਲ ਫਿਟਨਸ, ਇਤਨੇ ਨਾਲ ਹੁਣ ਰੱਖਿਆ ਖੇਤਰ ਦਾ ਕੰਮ ਨਹੀਂ ਰਿਹਾ ਹੈ। ਕਦੇ-ਕਦੇ ਤਾਂ ਮੈਂ ਸੋਚ ਰਿਹਾ ਹਾਂ ਮੇਰੇ ਦਿੱਵਿਯਾਂਗ ਭਾਈ-ਭੈਣ ਸ਼ਾਇਦ ਫਿਜ਼ੀਕਲੀ ਅਨਫਿਟ ਹੋਣਗੇ ਤਾਂ ਵੀ ਅਗਰ ਰਕਸ਼ਾ ਸ਼ਕਤੀ ਯੂਨੀਵਰਸਿਟੀ ਵਿੱਚ trained ਹੋ ਜਾਣਗੇ ਤਾਂ ਉਹ ਵੀ ਰੱਖਿਆ ਖੇਤਰ ਵਿੱਚ ਸਰੀਰਕ ਅਸਮਰੱਥਾ ਦੇ ਬਾਅਦ ਵੀ ਟ੍ਰੇਨਿੰਗ  ਦੇ ਕਾਰਨ ਮਾਨਸਿਕਤਾ ਦੇ ਕਾਰਨ ਬਹੁਤ ਬੜਾ ਯੋਗਦਾਨ ਦੇ ਸਕਦੇ ਹਨ। ਯਾਨੀ ਪੂਰਾ ਦਾਇਰਾ ਬਦਲ ਚੁੱਕਿਆ ਹੈ। ਸਾਨੂੰ ਇਸ ਰਕਸ਼ਾ ਸ਼ਕਤੀ ਯੂਨੀਵਰਸਿਟੀ ਦੇ ਮਾਧਿਅਮ ਨਾਲ ਉਸ ਦਾਇਰੇ ਦੇ ਅਨੁਕੂਲ ਵਿਵਸਥਾਵਾਂ ਨੂੰ ਕਿਵੇਂ ਵਿਕਸਿਤ ਕਰੀਏ, ਉਸ ਦਿਸ਼ਾ ਵਿੱਚ ਜਾਣਾ ਚਾਹੀਦਾ ਹੈ।

ਅਤੇ ਜਿਵੇਂ ਹੁਣੇ ਗ੍ਰਹਿ ਮੰਤਰੀ ਜੀ ਨੇ ਦੱਸਿਆ ਕਿ ਇਸ ਸਮੇਂ ਇੱਕ ਪ੍ਰਕਾਰ ਨਾਲ ਗਾਂਧੀਨਗਰ ਅੱਜ ਸਿੱਖਿਆ ਦੀ ਦ੍ਰਿਸ਼ਟੀ ਤੋਂ ਇੱਕ ਬਹੁਤ ਬੜਾ ਵਾਇਬ੍ਰੈਂਟ ਏਰੀਆ ਬਣਦਾ ਜਾ ਰਿਹਾ ਹੈ। ਇੱਕ ਹੀ ਇਲਾਕੇ ਵਿੱਚ ਇਤਨੀਆਂ ਸਾਰੀਆਂ ਯੂਨੀਵਰਸਿਟੀਜ਼ ਅਤੇ ਦੋ ਯੂਨੀਵਰਸਿਟੀਜ਼ ਸਾਡੇ ਪਾਸ ਅਜਿਹੀਆਂ ਬਣੀਆਂ ਹਨ ਇਸੇ ਧਰਤੀ ’ਤੇ ਜੋ ਵਿਸ਼ਵ ਵਿੱਚ ਸਿਰਫ਼ ਪਹਿਲੀ ਯੂਨੀਵਰਸਿਟੀ ਹੈ। ਪੂਰੇ ਵਿਸ਼ਵ ਵਿੱਚ ਇੱਕਮਾਤਰ,  ਪੂਰੀ ਦੁਨੀਆ ਵਿੱਚ ਕਿਤੇ  ਵੀ ਫੌਰੈਂਸਿਕ ਸਾਇੰਸ ਯੂਨੀਵਰਸਿਟੀ ਨਹੀਂ ਹੈ। ਪੂਰੀ ਦੁਨੀਆ ਵਿੱਚ ਕਿਤੇ ਵੀ ਚਿਲਡ੍ਰਨ ਯੂਨੀਵਰਸਿਟੀ ਨਹੀਂ ਹੈ। ਗਾਂਧੀ ਨਗਰ ਅਤੇ ਹਿੰਦੁਸਤਾਨ ਇਕੱਲਾ ਐਸਾ ਹੈ ਕਿ ਜਿਸ ਦੇ ਪਾਸ ਇਹ ਦੋ ਯੂਨੀਵਰਸਿਟੀਜ਼ ਹਨ।

ਅਤੇ ਮੈਂ ਚਾਹਾਂਗਾ ਉਸੇ ਪ੍ਰਕਾਰ ਨਾਲ ਨੈਸ਼ਨਲ ਲਾਅ ਯੂਨੀਵਰਸਿਟੀ ਯਾਨੀ crime detection ਤੋਂ ਲੈ ਕਰਕੇ justice ਤੱਕ, ਇਹ ਪੂਰਾ ਜੋ ਸਿਲਸਿਲਾ ਹੈ ਉਸ ਨੂੰ ਅਸੀਂ ਸਮੇਟਿਆ ਹੋਇਆ ਹੈ। ਅਤੇ ਇਹ ਸਮੇਟਿਆ ਹੋਇਆ ਵੀ ਤਦ ਕੰਮ ਆਵੇਗਾ, ਇਹ ਤਿੰਨੋਂ ਯੂਨੀਵਰਸਿਟੀਜ਼ silos ਵਿੱਚ ਕੰਮ ਕਰਨਗੀਆਂ।  ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਆਪਣੀ ਦੁਨੀਆ ਚਲਾਏ, ਫੌਰੈਂਸਿਕ ਸਾਇੰਸ ਯੂਨੀਵਰਸਿਟੀ ਆਪਣੀ ਦੁਨੀਆ ਚਲਾਏ, ਨੈਸ਼ਨਲ ਲਾ ਯੂਨੀਵਰਸਿਟੀ ਆਪਣੀ ਦੁਨੀਆ ਚਲਾਏ, ਤਾਂ ਜੋ ਪਰਿਣਾਮ ਮੈਨੂੰ ਲਿਆਉਣਾ ਹੈ ਉਹ ਪਰਿਣਾਮ ਨਹੀਂ ਆ ਸਕਦਾ।

ਅਤੇ ਇਸ ਲਈ ਮੈਂ ਜਦੋਂ ਅੱਜ ਤੁਹਾਡੇ ਦਰਮਿਆਨ ਆਇਆ ਹਾਂ, ਯੂਨੀਵਰਸਿਟੀ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹੋਏ ਹਨ ਤਦ ਮੇਰੀ ਤਾਕੀਦ ਰਹੇਗੀ ਕੀ ਸਾਲ ਵਿੱਚ ਹਰ ਤਿੰਨ ਮਹੀਨੇ ਦੇ ਬਾਅਦ ਇਨ੍ਹਾਂ ਤਿੰਨਾਂ ਯੂਨੀਵਰਸਿਟੀਜ਼ ਦੇ ਸਟੂਡੈਂਟਸ ਦੇ, ਫੈਕਲਟੀਜ਼ ਦੇ, common symposium ਹੋ ਸਕਦੇ ਹਨ ਕੀ, ਜੋ ਤਿੰਨਾਂ ਪਹਿਲੂਆਂ ਦੀ ਚਰਚਾ ਕਰਨ ਅਤੇ ਰੱਖਿਆ ਨੂੰ ਹੋਰ strengthen ਕਰਨ ਦੇ ਲਈ ਇੱਕ ਨਵਾਂ ਮਾਡਲ ਲੈ ਕੇ ਆਉਣ। ਫੌਰੈਂਸਿਕ ਸਾਇੰਸ ਜਸਟਿਸ ਦੇ ਲਈ ਕਿਵੇਂ ਕੰਮ ਆਵੇਗਾ ਉਹ ਨੈਸ਼ਨਲ ਯੂਨੀਵਰਸਿਟੀ ਦੇ ਬੱਚਿਆਂ ਨੂੰ ਪੜ੍ਹਨਾ ਪਵੇਗਾ।

Crime detection ਵਾਲੇ ਲੋਕਾਂ ਨੂੰ ਦੇਖਣਾ ਹੋਵੇਗਾ ਕਿ ਇਸ ਧਾਰਾ ਦੇ ਅੰਦਰ ਵਿੱਚ ਕਿਸ ਕਲਮ ਨੂੰ ਕਿਵੇਂ ਲੈ ਜਾਵਾਂਗਾ, ਮੈਂ ਸਾਖਿਆ ਕਿਵੇਂ ਲੈ ਕੇ ਜਾਵਾਂਗਾ ਤਾਕਿ ਫੌਰੈਂਸਿਕ ਸਾਇੰਸ ਯੂਨੀਵਰਸਿਟੀ ਤੋਂ ਮੈਨੂੰ ਟੈਕਨੀਕਲ ਸਪੋਰਟ ਮਿਲ ਜਾਵੇਗਾ ਅਤੇ ਨੈਸ਼ਨਲ ਲਾਅ ਯੂਨੀਵਰਸਿਟੀ ਤੋਂ ਮੈਨੂੰ ਕਾਨੂੰਨੀ ਸਪੋਰਟ ਮਿਲ ਜਾਵੇਗਾ ਅਤੇ ਮੈਂ ਕ੍ਰਿਮੀਨਲ ਨੂੰ ਨਿਆਂ ਦਿਵਾ ਕੇ ਰਹਾਂਗਾ ਅਤੇ ਮੈਂ ਦੇਸ਼ ਨੂੰ ਸੁਰੱਖਿਅਤ ਕਰ ਪਾਵਾਂਗਾ।  ਅਤੇ ਤਦ ਜਾ ਕੇ ਜਦੋਂ ਨਿਆਂ ਤੰਤਰ ਸਮੇਂ ’ਤੇ ਨਿਆਂ ਦੇ ਪਾਉਂਦਾ ਹੈ ਅਤੇ ਗੁਨਾਹਗਾਰਾਂ ਨੂੰ ਸਜ਼ਾ ਦਿੰਦਾ ਹੈ ਤਾਂ ਗੁਨਾਹਗਾਰਾਂ ਵਿੱਚ ਭੈ ਦਾ ਮਾਹੌਲ ਬਣ ਜਾਂਦਾ ਹੈ।

ਮੈਂ ਤਾਂ ਰਕਸ਼ਾ ਸ਼ਕਤੀ ਯੂਨੀਵਰਸਿਟੀ ਵਿੱਚ ਇਹ ਵੀ ਚਾਹਾਂਗਾ ਕਿ ਉੱਥੇ ਐਸੇ ਲੋਕ ਵੀ ਤਿਆਰ ਹੋਣ ਜੋ ਜੇਲ੍ਹ ਦੀਆਂ ਵਿਵਸਥਾਵਾਂ ਦੇ ਸਬੰਧ ਵਿੱਚ ਉਨ੍ਹਾਂ ਦੀ ਮਾਸਟਰੀ ਹੋਵੇ। ਜੇਲ੍ਹ ਦੀਆਂ ਵਿਵਸਥਾਵਾਂ ਆਧੁਨਿਕ ਕਿਵੇਂ ਬਣਨ, ਜੇਲ੍ਹ ਦੇ ਅੰਦਰ ਜੋ ਕੈਦੀ ਹਨ ਜਾਂ ਜੋ ਅੰਡਰ ਟ੍ਰਾਇਲ ਹਨ ਉਨ੍ਹਾਂ ਦੀ ਸਾਇਕੀ ਨੂੰ ਅਟੈਂਡ ਕਰ-ਕਰਕੇ ਕੰਮ ਕਰਨ ਵਾਲੇ ਲੋਕ ਕਿਵੇਂ ਤਿਆਰ ਹੋਣ, ਉਹ ਗੁਨਾਹ ਤੋਂ ਬਾਹਰ ਕਿਵੇਂ ਨਿਕਲਣ, ਕਿਸ ਪਰਿਸਥਿਤੀਆਂ ਵਿੱਚ ਗੁਨਾਹ ਕਰਨ ਗਿਆ ਸੀ, ਇਨ੍ਹਾਂ ਸਾਰੇ ਮਨੋ‍ਵਿਗਿਆਨਕ ਅਧਿਐਨ ਦਾ ਕੰਮ ਫੌਰੈਂਸਿਕ ਸਾਇੰਸ ਯੂਨੀਵਰਸਿਟੀ ਵਿੱਚ ਵੀ ਕ੍ਰਿਮੀਨਲ ਮੈਂਟੈਲਿਟੀ ਦਾ ਬਹੁਤ ਬੜਾ ਅੱਛਾ ਅਧਿਐਨ ਹੁੰਦਾ ਹੈ। ਰਕਸ਼ਾ ਸ਼ਕਤੀ ਯੂਨੀਵਰਸਿਟੀ ਵਿੱਚ ਵੀ ਉਸ ਦਾ ਇੱਕ ਪਹਿਲੂ ਹੁੰਦਾ ਹੋਵੇਗਾ।

ਮੈਂ ਸਮਝਦਾ ਹਾਂ ਕੀ ਸਾਡੇ ਇੱਥੋਂ ਐਸੇ ਲੋਕ ਤਿਆਰ ਹੋ ਸਕਦੇ ਹਨ ਕਿ ਜਿਨ੍ਹਾਂ ਦੀ expertise ਇਹੀ ਹੋਵੇ ਜੋ ਕੈਦੀਆਂ ਦੇ ਅੰਦਰ ਪੂਰੇ ਜੇਲ੍ਹ ਦੇ ਮਾਹੌਲ ਨੂੰ ਬਦਲਣ ਵਿੱਚ ਕੰਮ ਕਰ ਸਕਦੇ ਹੋਣ, ਉਨ੍ਹਾਂ ਦੀ ਸਾਇਕੀ ਨੂੰ ਅਟੈਂਡ ਕਰ ਸਕਦੇ ਹੋਣ, ਅਤੇ ਇੱਕ ਅੱਛਾ ਮਨੁੱਖ ਬਣਾ ਕੇ ਉਹ ਜੇਲ੍ਹ ਤੋਂ ਵੀ ਬਾਹਰ ਨਿਕਲੇ ਇਸ ਦੇ ਲਈ ਯੋਗ human resource ਦੀ ਜ਼ਰੂਰਤ ਹੁੰਦੀ ਹੈ। ਸਿਰਫ਼ ਜੋ ਕੱਲ੍ਹ ਤੱਕ ਪੁਲਿਸ ਵਿੱਚ ਲਾਅ ਐਂਡ ਆਰਡਰ ਦਾ ਕੰਮ ਕਿਸੇ ਸ਼ਹਿਰ ਦੇ ਕਿਸੇ ਕੋਨੇ ਵਿੱਚ ਸੰਭਾਲਦਾ ਹੋਵੇ ਅਤੇ ਅਚਾਨਕ ਉਸ ਨੂੰ ਕਹਿ ਦਿੱਤਾ ਜਾਵੇ ਕਿ ਹੁਣ ਜਾਓ ਜੇਲ੍ਹ ਵਿੱਚ ਸੰਭਾਲ਼ੋ, ਉਸ ਦੀ ਟ੍ਰੇਨਿੰਗ ਤਾਂ ਹੈ ਨਹੀਂ। ਠੀਕ ਹੈ, ਉਸ ਦੀ ਇਤਨੀ ਟ੍ਰੇਨਿੰਗ ਤਾਂ ਹੈ ਕਿ ਕ੍ਰਿਮੀਨਲ ਲੋਕਾਂ ਦੇ ਨਾਲ ਕਿਵੇਂ ਬੈਠਣਾ-ਉੱਠਣਾ ਹੋਵੇ ਤਾਂ ਉਸ ਨੂੰ ਜਾਣਦਾ ਹੈ।  ਲੇਕਿਨ ਇਤਨੇ ਨਾਲ ਬਾਤ ਬਣਦੀ ਨਹੀਂ ਹੈ। ਮੈਂ ਸਮਝਦਾ ਹਾਂ ਕਿ ਇਤਨੇ ਸਾਰੇ ਖੇਤਰ ਫੈਲ ਚੁੱਕੇ ਹਨ ਉਨ੍ਹਾਂ ਸਾਰੇ ਖੇਤਰਾਂ ਦੇ ਲਈ ਅਸੀਂ ਇਸ ਦਿਸ਼ਾ ਵਿੱਚ ਪ੍ਰਯਾਸ ਕਰਨਾ ਹੋਵੇਗਾ।

ਅੱਜ ਮੈਨੂੰ ਇਸ ਰਕਸ਼ਾ ਯੂਨੀਵਰਸਿਟੀ ਦੇ ਇੱਕ ਸ਼ਾਨਦਾਰ ਭਵਨ ਦਾ ਲੋਕਅਰਪਣ ਕਰਨ ਦਾ ਅਵਸਰ ਮਿਲਿਆ ਹੈ। ਜਦੋਂ ਅਸੀਂ ਇਸ ਦੇ ਲਈ ਜਗ੍ਹਾ identify ਕਰ ਰਹੇ ਸਾਂ ਤਦ ਤੇਰੇ ਸਾਹਮਣੇ ਬਹੁਤ ਬੜੇ ਪ੍ਰਸ਼ਨ ਆਏ ਸਨ, ਬੜੇ-ਬੜੇ ਦਬਾਅ ਆਉਂਦੇ ਸਨ। ਹਰੇਕ ਦਾ ਕਹਿਣਾ ਹੁੰਦਾ ਸੀ, ਸਾਹਬ ਆਪ ਇਤਨਾ ਦੂਰ ਕਿਉਂ ਭੇਜ ਰਹੇ ਹੋ, ਇਹ ਕਿਉਂ ਕਰ ਰਹੇ ਹੋ। ਲੇਕਿਨ ਮੇਰਾ ਮਤ ਸੀ ਅਗਰ ਗਾਂਧੀਨਗਰ ਤੋਂ ਅਗਰ 25-50 ਕਿਲੋਮੀਟਰ ਦੂਰ ਜਾਣਾ ਪਏ ਇਸ ਨਾਲ ਯੂਨੀਵਰਸਿਟੀ ਦੀ ਅਹਿਮਿਅਤ ਘੱਟ ਨਹੀਂ ਹੁੰਦੀ ਹੈ।  ਅਗਰ ਯੂਨੀਵਰਸਿਟੀ ਵਿੱਚ ਦਮ ਹੋਵੇਗਾ ਤਾਂ ਗਾਂਧੀਨਗਰ ਦਾ ਸਭ ਤੋਂ ਬੜਾ ਫੋਕਸ ਏਰੀਆ ਇਹ ਬਣ ਸਕਦਾ ਹੈ ਅਤੇ ਅੱਜ ਭਵਨ ਦੇਖਣ ਦੇ ਬਾਅਦ ਮੈਨੂੰ ਲਗਦਾ ਹੈ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।

ਲੇਕਿਨ, ਇਸ ਭਵਨ ਨੂੰ ਹਰਾ-ਭਰਾ ਰੱਖਣਾ, ਊਰਜਾਵਾਨ ਰੱਖਣਾ, ਸ਼ਾਨਦਾਰ ਬਣਾਈ ਰੱਖਣਾ, ਇਹ ਜ਼ਿੰਮੇਵਾਰੀ ਇੱਕ ਕੰਟ੍ਰੈਕਟਰ ਬਿਲਡਿੰਗ ਬਣਾ ਕੇ ਚਲੇ ਜਾਣ ਨਾਲ ਨਹੀਂ ਹੁੰਦਾ ਹੈ, ਇੱਕ ਸਰਕਾਰ ਬਜਟ ਖਰਚ ਕਰ ਦੇਵੇ, ਇਸ ਨਾਲ ਨਹੀਂ ਹੁੰਦਾ ਹੈ। ਉਸ ਵਿੱਚ ਰਹਿਣ ਵਾਲਾ ਹਰ ਵਿਅਕਤੀ ਉਸ ਨੂੰ ਆਪਣਾ ਮੰਨੇ, ਹਰ ਦੀਵਾਰ ਨੂੰ ਆਪਣੀ ਮੰਨੇ, ਹਰ ਖਿੜਕੀ ਨੂੰ ਆਪਣੀ ਮੰਨੇ, ਹਰ ਫਰਨੀਚਰ ਦੀ ਇੱਕ- ਇੱਕ ਚੀਜ਼ ਨੂੰ ਆਪਣੀ ਮੰਨੇ ਅਤੇ ਉਸ ਨੂੰ ਅੱਛਾ ਬਣਾਉਣ ਦੇ ਲਈ ਖ਼ੁਦ ਕੁਝ ਕਰਦਾ ਰਹੇਗਾ, ਜਦੋਂ ਜਾ ਕੇ ਭਵਨ ਆਪਣੇ-ਆਪ ਵਿੱਚ ਸ਼ਾਨਦਾਰ ਰਹਿ ਸਕਦੇ ਹਨ।

ਇੱਕ ਜ਼ਮਾਨਾ ਸੀ ਅਹਿਮਦਾਬਾਦ ਵਿੱਚ ਜਦੋਂ ਆਈਐੱਮ ਬਣਿਆ ਸੀ, 50 ਸਾਲ ਪਹਿਲਾਂ ਦੀ ਬਾਤ ਹੈ;  50-60 ਸਾਲ ਪਹਿਲਾਂ ਦਾ ਉਹ ਭਵਨ ਪੂਰੇ ਹਿੰਦੁਸਤਾਨ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ। ਬਾਅਦ ਵਿੱਚ ਜਦੋਂ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਭਵਨ ਬਣਿਆ ਤਾਂ ਪੂਰੇ ਹਿੰਦੁਸਤਾਨ ਵਿੱਚ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਭਵਨ ਦੀ ਤਰਫ਼ ਲੋਕਾਂ ਦਾ ਆਕਰਸ਼ਣ ਹੋਇਆ ਸੀ। ਮੈਂ ਅੱਜ ਪੱਕਾ  ਮੰਨਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਰਕਸ਼ਾ ਯੂਨੀਵਰਸਿਟੀ ਦਾ ਕੈਂਪਸ ਵੀ ਲੋਕਾਂ ਦੇ ਲਈ ਆਕਰਸ਼ਣ ਦਾ ਕਾਰਨ ਬਣੇਗਾ। ਸਾਡੇ ਕਾਲਖੰਡ ਵਿੱਚ ਹੀ ਆਈਆਈਟੀ ਦਾ ਜੋ ਕੈਂਪਸ ਬਣਿਆ ਹੋਇਆ ਹੈ, ਐਨਰਜੀ ਯੂਨੀਵਰਸਿਟੀ ਦਾ ਜੋ ਕੈਂਪਸ ਬਣਿਆ ਹੋਇਆ ਹੈ, ਨੈਸ਼ਨਲ ਲਾਅ ਯੂਨੀਵਰਸਿਟੀ ਦਾ ਕੈਂਪਸ ਬਣਿਆ ਹੋਇਆ ਹੈ, ਫੌਰੈਂਸਿਕ ਸਾਇੰਸ ਯੂਨੀਵਰਸਿਟੀ ਦਾ ਜੋ ਕੈਂਪਸ ਬਣਿਆ ਹੋਇਆ ਹੈ, ਮੈਂ ਸਮਝਦਾ ਹਾਂ ਇਸ ਵਿੱਚ ਇੱਕ ਹੋਰ ਰਤਨ ਸਾਡੇ ਇਸ ਰਕਸ਼ਾ ਯੂਨੀਵਰਸਿਟੀ ਦਾ ਕੈਂਪਸ ਵੀ ਇੱਕ ਨਵਾਂ ਰਤਨ ਬਣ ਕੇ ਜੁੜ ਗਿਆ ਹੈ ਅਤੇ ਇਸ ਦੇ ਲਈ ਮੈਂ ਆਪ ਸਭ ਨੂੰ ਬਹੁਤ- ਬਹੁਤ ਵਧਾਈ ਦਿੰਦਾ ਹਾਂ।

 

ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਥੇ ਇੱਕ ਨਵੀਂ ਊਰਜਾ, ਇੱਕ ਨਵੀਂ ਉਮੰਗ ਦੇ ਨਾਲ ਅਤੇ ਦੇਸ਼ ਦਾ ਜੋ ਕੁਆਲਿਟੀ ਯਾਨੀ ਇੱਕ ਪ੍ਰਕਾਰ ਨਾਲ ਸੁਸਾਇਟੀ ਦੇ ਜੋ creaming ਬੱਚੇ  ਹੁੰਦੇ ਹਨ, ਉਨ੍ਹਾਂ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਆਪ ਇਸ ਕੰਮ ਨੂੰ ਛੋਟਾ ਮਤ(ਨਾ) ਮੰਨੋ। ਆਓ, ਇਸ ਵਿੱਚ ਦੇਸ਼ ਦੀ ਸੇਵਾ ਕਰਨ ਦਾ ਬਹੁਤ ਬੜਾ ਖੇਤਰ ਹੈ। ਅਤੇ ਸਾਡੇ ਪੁਲਿਸ ਦੇ ਜਵਾਨ ਵੀ, ਸਾਡੀ ਹੋਮ ਮਿਨਿਸਟ੍ਰੀ ਵੀ, ਇਹ ਕਦੇ ਗ਼ਲਤੀ ਅਸੀਂ ਨਾ ਕਰੀਏ, ਅਸੀਂ ਨਾ ਗ਼ਲਤੀ ਕੀਤੀ ਹੈ, ਇਹ ਪੁਲਿਸ ਯੂਨੀਵਰਸਿਟੀ ਨਹੀਂ ਹੈ,  ਇਹ ਰਕਸ਼ਾ ਯੂਨੀਵਰਸਿਟੀ ਹੈ, ਜੋ ਸੰਪੂਰਨ ਰਾਸ਼ਟਰ ਦੀ ਰੱਖਿਆ ਦੇ ਸੰਦਰਭ ਵਿੱਚ ਮੈਨ ਪਾਵਰ ਤਿਆਰ ਕਰਨ ਵਾਲੀ ਯੂਨੀਵਰਸਿਟੀ ਹੈ।

ਉਹ ਅਨੇਕ ਫੀਲਡ ਵਿੱਚ ਜਾਣਗੇ, ਇੱਥੋਂ ਅਜਿਹੇ ਲੋਕ ਵੀ ਤਿਆਰ ਹੋਣਗੇ ਜੋ ਰੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਦਾ ਨਿਊਟ੍ਰਿਸ਼ਨ ਕੀ  ਹੋਣਾ ਚਾਹੀਦਾ ਹੈ ਉਸ ਦੇ expertise ਹੋਣਗੇ। ਕਈ ਐਸੇ ਐਕਸਪਰਟ ਤਿਆਰ ਹੋਣਗੇ ਕਿ ਕ੍ਰਿਮੀਨਲ ਦੁਨੀਆ ਦੇ ਰਿਕਾਰਡ ਬਣਾਉਣ ਦੇ ਸੌਫਟਵੇਅਰ ਕੈਸੇ ਹੋਣੇ ਚਾਹੀਦੇ ਹਨ ਉਸ ’ਤੇ ਕੰਮ ਕਰਨਗੇ। ਜ਼ਰੂਰੀ ਨਹੀਂ ਕਿ ਉਸ ਨੂੰ ਯੂਨੀਫੌਰਮ ਪਹਿਨਣ ਦੀ ਨੌਬਤ ਆਏ ਲੇਕਿਨ ਉਹ ਯੂਨੀਫੌਰਮ ਦੀ ਸਾਇਕੀ ਜਾਣਦਾ ਹੈ, ਕੰਮ ਕੋਈ ਵੀ ਕਰਦਾ ਹੈ ਉਹ ਮਿਲ ਕੇ ਅੱਛਾ ਪਰਿਣਾਮ ਦੇ ਸਕਦੇ ਹਨ। ਇਸ ਭਾਵਨਾ ਦੇ ਨਾਲ ਅੱਜ ਇਸ ਯੂਨੀਵਰਸਿਟੀ ਦੀ ਅਸੀਂ ਪ੍ਰਗਤੀ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।

ਅਤੇ ਜੈਸਾ ਅਸੀਂ ਸੋਚਿਆ ਹੈ, ਫੌਰੈਂਸਿਕ ਸਾਇੰਸ ਯੂਨੀਵਰਸਿਟੀ ਦੇਸ਼ ਵਿੱਚ ਫੈਲਣੀ ਚਾਹੀਦੀ ਹੈ,  ਰਕਸ਼ਾ ਸ਼ਕਤੀ ਯੂਨੀਵਰਸਿਟੀ ਦੇਸ਼ ਵਿੱਚ ਫੈਲਣੀ ਚਾਹੀਦੀ ਹੈ ਅਤੇ ਵਿਦਿਆਰਥੀ ਕਾਲ ਤੋਂ ਬੱਚੇ ਦੇ ਮਨ ਵਿੱਚ.. ਕੁਝ ਬੱਚੇ ਰਹੇ ਹਨ, ਜੋ ਬਚਪਨ ਤੋਂ ਸੋਚਦੇ ਹਨ ਮੈਨੂੰ sports person ਬਣਨਾ ਹੈ, ਕੁਝ ਲੋਕ ਬਚਪਨ ਤੋਂ ਸੋਚਦੇ ਹਨ ਸਾਨੂੰ ਡਾਕਟਰ ਬਣਨਾ ਹੈ। ਕੁਝ ਲੋਕ ਬਚਪਨ ਤੋਂ ਸੋਚਦੇ ਹਨ ਸਾਨੂੰ ਇੰਜੀਨੀਅਰ ਬਣਨਾ ਹੈ, ਇਹ ਇੱਕ ਖੇਤਰ ਹੈ।

ਭਲੇ ਅੱਜ ਇੱਕ ਤਬਕਾ ਹੈ ਜਿਸ ਵਿੱਚ ਨਕਾਰਾਤਮਕਤਾ ਦਾ ਵਾਤਾਵਰਣ ਯੂਨੀਫੌਰਮ ਦੇ ਪ੍ਰਤੀ ਬਣਿਆ ਹੋਇਆ ਹੈ ਲੇਕਿਨ ਅਸੀਂ ਆਪਣੇ ਕਰਤੱਵ ਨਾਲ, ਆਪਣੇ ਕਠੋਰ ਪਰਿਸ਼੍ਰਮ(ਮਿਹਨਤ) ਨਾਲ ਅਤੇ ਆਪਣੀਆਂ ਮਾਨਵੀ ਕਦਰਾਂ-ਕੀਮਤਾਂ ਦੀ ਇੱਜ਼ਤ ਕਰਦੇ ਹੋਏ ਕੰਮ ਕਰਾਂਗੇ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜੋ proper section ਬਣਿਆ ਹੋਇਆ ਹੈ ਉਸ ਨੂੰ ਬਦਲ ਕੇ ਸਾਧਾਰਣ ਮਾਨਵੀ ਵਿੱਚ ਵਿਸ਼ਵਾਸ ਜਗਾਉਣ ਦਾ ਕੰਮ ਸਾਡੀ ਇਹ Uniform forces ਕਰ ਸਕਦੀਆਂ ਹਨ ਅਤੇ ਜਦੋਂ Uniform force ਕਰਦਾ ਹੋਵੇ ਤਦ ਸਰਕਾਰੀ ਦਾਇਰੇ ਵਿੱਚ ਕੰਮ ਕਰਨ ਵਾਲੇ ਪੱਟਾ ਅਤੇ ਟੋਪੀ ਲਗਾਉਣ ਵਾਲੇ ਦੀ ਬਾਤ ਮੈਂ ਇਸ ਵਿੱਚ ਸ਼ਾਮਲ ਨਹੀਂ ਕਰਦਾ ਹਾਂ।

ਅੱਜ ਪ੍ਰਾਈਵੇਟ ਸਕਿਓਰਿਟੀ ਵੀ ਬਹੁਤ ਬੜੀ ਮਾਤਰਾ ਵਿੱਚ ਵਧ ਰਹੀ ਹੈ। ਬਹੁਤ ਬੜੀ ਮਾਤਰਾ ਵਿੱਚ ਪ੍ਰਾਈਵੇਟ ਸਕਿਓਰਿਟੀ ਦਾ ਖੇਤਰ ਬਣਿਆ ਹੋਇਆ ਹੈ। ਅਤੇ ਮੈਂ ਦੇਖਿਆ ਹੈ ਕਈ ਸਟਾਰਟਅੱਪ ਡਿਵੈਲਪ ਹੋ ਰਹੇ ਹਨ, ਜੋ ਸਿਰਫ਼ ਰੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਤੁਹਾਡੀ ਇਹ ਟ੍ਰੇਨਿੰਗ ਐਸੇ ਨਵੇਂ-ਨਵੇਂ ਸਟਾਰਟਅੱਪ ਦੀ ਦੁਨੀਆ ਵਿੱਚ ਆਉਣ ਦੇ ਲਈ ਵੀ ਤੁਹਾਨੂੰ ਸੱਦਾ ਦਿੰਦੀ ਹੈ।

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਜਿਹੇ ਸਾਥੀ, ਮੇਰੇ ਨੌਜਵਾਨ ਸਾਥੀ ਦੇਸ਼ ਦੀ ਰੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਜਦੋਂ ਅੱਗੇ ਆ ਰਹੇ ਹਨ ਤਦ ਇੱਕ ਹੋਰ ਬੜਾ ਖੇਤਰ ਹੈ ਜਿਸ ਨੂੰ ਸਾਨੂੰ ਸਮਝਣਾ ਹੋਵੇਗਾ।  ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਕਿ ਨੈਗੋਸ਼ੀਏਸ਼ਨਸ ਦੀ ਇੱਕ ਆਰਟ ਹੁੰਦੀ ਹੈ, ਜਦੋਂ ਟ੍ਰੇਨਿੰਗ ਹੁੰਦੀ ਹੈ ਤਦ ਜਾਕੇ ਅੱਛੇ ਨੈਗੋਸ਼ੀਏਟਰ ਬਣਦੇ ਹਨ। ਅਤੇ ਜਦੋਂ ਨੈਗੋਸ਼ੀਏਟਰ ਬਣਦੇ ਹਨ ਤਾਂ ਉਹ ਗਲੋਬਲ ਲੈਵਲ ’ਤੇ ਕੰਮ ਆਉਂਦੇ ਹਨ। ਹੌਲ਼ੀ-ਹੌਲ਼ੀ ਆਪ ਪ੍ਰਗਤੀ ਕਰ-ਕਰਕੇ ਗਲੋਬਲ ਲੈਵਲ ਦੇ ਨੈਗੋਸ਼ੀਏਟਰ ਬਣ ਸਕਦੇ ਹੋ।

ਅਤੇ ਮੈਂ ਮੰਨਦਾ ਹਾਂ ਇਹ ਵੀ ਸਮਾਜ-ਜੀਵਨ ਦੇ ਅੰਦਰ ਬਹੁਤ ਬੜੀ ਜ਼ਰੂਰਤ ਹੈ। ਉਸੇ ਪ੍ਰਕਾਰ ਨਾਲ ਮੌਬ ਸਾਇਕੋਲੋਜੀ, ਕ੍ਰਾਊਡ ਸਾਇਕੋਲੋਜੀ ਇਸ ਨੂੰ ਅਗਰ ਤੁਸੀਂ ਸਾਇੰਟਿਫਿਕ ਤਰੀਕੇ ਨਾਲ ਅਧਿਐਨ ਨਹੀਂ ਕੀਤਾ ਹੈ ਤਾਂ ਤੁਸੀਂ ਉਸ ਨੂੰ ਹੈਂਡਲ ਨਹੀਂ ਕਰ ਸਕਦੇ ਹੋ। ਰਕਸ਼ਾ ਯੂਨੀਵਰਸਿਟੀ ਦੇ ਮਾਧਿਅਮ ਨਾਲ ਅਸੀਂ ਇਸ ਪ੍ਰਕਾਰ ਦੇ ਲੋਕਾਂ ਨੂੰ ਤਿਆਰ ਕਰਨਾ ਚਾਹੁੰਦੇ ਹਾਂ ਕਿ ਜੋ ਇਸ ਪ੍ਰਕਾਰ ਦੇ ਹਾਲਾਤ ਵਿੱਚ ਵੀ ਚੀਜ਼ਾਂ ਨੂੰ ਸੰਭਾਲਣ ਦੀ ਸਮਰੱਥਾ ਰੱਖੋ। ਸਾਨੂੰ ਦੇਸ਼ ਦੀ ਰੱਖਿਆ ਦੇ ਲਈ dedicated work force ਹਰ ਪੱਧਰ ’ਤੇ ਤਿਆਰ ਕਰਨਾ ਹੋਵੇਗਾ। ਮੈਨੂੰ ਆਸ਼ਾ ਹੈ ਕਿ ਅਸੀਂ ਸਭ ਮਿਲ ਕੇ ਉਸ ਦਿਸ਼ਾ ਵਿੱਚ ਪ੍ਰਯਾਸ ਕਰਾਂਗੇ।

ਮੈਂ ਅੱਜ ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰ-ਕਰਕੇ ਜਾਣ ਦਾ ਅਵਸਰ ਮਿਲਿਆ ਹੈ,  ਮੈਂ ਉਨ੍ਹਾਂ ਨੂੰ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਲੇਕਿਨ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ, ਹੋ ਸਕਦਾ ਹੈ ਆਉਂਦੇ ਸਮੇਂ ਤੁਹਾਡੇ ਮਨ ਵਿੱਚ ਵਿਚਾਰ ਆਇਆ ਹੋਵੇ ਕਿ ਯਾਰ ਇੱਕ ਵਾਰ ਯੂਨੀਫੌਰਮ ਪਹਿਨ ਲਿਆ ਨਾ ਫਿਰ ਤਾਂ ਸਾਰੀ ਦੁਨੀਆ ਮੁੱਠੀ ਵਿੱਚ ਹੈ, ਇਹ ਗ਼ਲਤੀ ਮਤ(ਨਾ) ਕਰਨਾ ਦੋਸਤੋ। ਇਹ ਯੂਨੀਫੌਰਮ ਦੀ ਇੱਜ਼ਤ ਵਧਾਉਣ ਵਾਲਾ ਕੰਮ ਨਹੀਂ ਹੁੰਦਾ ਹੈ, ਯੂਨੀਫੌਰਮ ਦੀ ਇੱਜ਼ਤ ਵਧਦੀ ਹੈ, ਜਦੋਂ ਉਸ ਦੇ ਅੰਦਰ ਮਾਨਵਤਾ ਜ਼ਿੰਦਾ ਹੁੰਦੀ ਹੈ, ਯੂਨੀਫੌਰਮ ਦੀ ਇੱਜ਼ਤ ਵਧਦੀ ਹੈ ਜਦੋਂ ਉਸ ਦੇ ਅੰਦਰ ਕਰੁਣਾ ਦਾ ਭਾਵ ਹੁੰਦਾ ਹੈ, ਯੂਨੀਫੌਰਮ ਦੀ ਕੀਮਤ ਤਦ ਵਧਦੀ ਹੈ, ਜਦੋਂ ਮਾਤਾਵਾਂ, ਭੈਣਾਂ, ਦਲਿਤ,  ਪੀੜਿਤ, ਸ਼ੋਸ਼ਿਤ, ਵੰਚਿਤ ਦੇ ਲਈ ਕੁਝ ਕਰ ਗੁਜਰਨ ਦੀਆਂ ਆਕਾਂਖਿਆਵਾਂ ਅੰਦਰ ਜਗਦੀਆਂ ਹਨ ਤਦ ਜਾ ਕਰਕੇ ਯੂਨੀਫੌਰਮ ਦੀ ਤਾਕਤ ਵਧਦੀ ਹੈ ਅਤੇ ਇਸ ਲਈ ਮੇਰੇ ਸਾਥੀਓ, ਤੁਹਾਡੇ ਜੀਵਨ ਵਿੱਚ ਤਾਂ ਆਉਣ ਹੀ ਵਾਲਾ ਹੈ।

ਕਿਸੇ ਨਾ ਕਿਸੇ ਰੂਪ ਵਿੱਚ ਆਉਣ ਵਾਲਾ ਹੈ ਕਿਉਂਕਿ ਹੁਣ ਇਸ ਖੇਤਰ ਤੋਂ ਜਾ ਰਹੇ ਹਾਂ ਤਦ ਮਾਨਵਤਾ  ਦੀਆਂ ਕਦਰਾਂ-ਕੀਮਤਾਂ ਨੂੰ ਜੀਵਨ ਵਿੱਚ ਸਰਬਉੱਚ ਮੰਨ ਕੇ ਸਾਨੂੰ ਜਾਣਾ ਹੈ। ਸਾਨੂੰ ਮਨ ਵਿੱਚ ਸੰਕਲਪ ਲੈ ਕੇ ਜਾਣਾ ਹੈ ਕਿ ਸਮਾਜ-ਜੀਵਨ ਵਿੱਚ ਇਸ forces ਦੇ ਪ੍ਰਤੀ ਜੋ ਭਾਵ ਬਣਿਆ ਹੋਇਆ ਹੈ ਉਸ ਅਭਾਵ ਨੂੰ ਪ੍ਰਭਾਵ ਰਹਿੰਦੇ ਹੋਏ ਵੀ ਅਪਣੇਪਨ ਦੇ ਭਾਵ ਨਾਲ ਮੈਨੂੰ ਜੋੜਨਾ ਹੈ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਯੂਨੀਫੌਰਮ ਦਾ ਪ੍ਰਭਾਵ ਬਣਿਆ ਰਹਿਣਾ ਚਾਹੀਦਾ ਹੈ, ਲੇਕਿਨ ਉਸ ਵਿੱਚ ਮਾਨਵਤਾ ਦਾ ਅਭਾਵ ਕਤਈ ਨਹੀਂ ਹੋਣਾ ਚਾਹੀਦਾ ਹੈ। ਇਸ ਭਾਵ ਨੂੰ ਲੈ ਕੇ ਮੇਰੀ ਸਾਰੀ ਨੌਜਵਾਨ ਪੀੜ੍ਹੀ ਅੱਗੇ ਵਧੇਗੀ ਤਾਂ ਬਹੁਤ ਬੜਾ ਪਰਿਣਾਮ ਮਿਲੇਗਾ।

ਮੇਰੇ ਲਈ ਖੁਸ਼ੀ ਦੀ ਬਾਤ ਹੈ ਜਦੋਂ ਹੁਣੇ ਮੈਂ ਇੱਥੇ ਸਨਮਾਨਿਤ ਕਰ ਰਿਹਾ ਸੀ ਕੁਝ ਵਿਦਿਆਰਥੀਆਂ ਨੂੰ,  ਮੈਂ ਗਿਣਿਆ ਨਹੀਂ ਲੇਕਿਨ ਮੇਰੀ ਇੱਕ ਪ੍ਰਾਥਮਿਕ ਇੰਪ੍ਰੈਸ਼ਨ ਇਹ ਹੈ ਕਿ ਸ਼ਾਇਦ ਬੇਟੀਆਂ ਦੀ ਸੰਖਿਆ ਜ਼ਿਆਦਾ ਸੀ। ਇਸ ਦਾ ਮਤਲਬ ਇਹ ਹੋਇਆ ਜਿਵੇਂ ਰੱਖਿਆ ਖੇਤਰ ਵਿੱਚ ਅੱਜ ਸਾਡੀਆਂ ਬੇਟੀਆਂ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਪੁਲਿਸ ਬੇੜੇ ਵਿੱਚ ਬਹੁਤ ਬੜੀ ਤਦਾਦ ਵਿੱਚ ਸਾਡੇ ਇੱਥੇ ਬੇਟੀਆਂ ਦਾ ਸਥਾਨ ਬਣਿਆ ਹੋਇਆ ਹੈ। ਬਹੁਤ ਬੜੀ ਮਾਤਰਾ ਵਿੱਚ ਬੇਟੀਆਂ ਸਾਡੀਆਂ ਆ ਰਹੀਆਂ ਹਨ। ਇਤਨਾ ਹੀ ਨਹੀਂ,  ਸੈਨਾ ਵਿੱਚ ਬਹੁਤ ਬੜੇ ਪਦਾਂ ’ਤੇ ਅੱਜ ਸਾਡੀਆਂ ਬੇਟੀਆਂ ਅੱਗੇ ਵਧ ਰਹੀਆਂ ਹਨ। ਉਸੇ ਪ੍ਰਕਾਰ ਨਾਲ ਐੱਨਸੀਸੀ, ਮੈਂ ਦੇਖਿਆ ਹੈ ਕਿ ਐੱਨਸੀਸੀ ਦੇ ਕੈਡਿਟਸ ਵਿੱਚ ਵੀ ਬਹੁਤ ਬੜੀ ਮਾਤਰਾ ਵਿੱਚ ਬੇਟੀਆਂ ਆ ਰਹੀਆਂ ਹਨ। ਅੱਜ ਭਾਰਤ ਸਰਕਾਰ ਨੇ ਐੱਨਸੀਸੀ ਦਾ ਵੀ ਦਾਇਰਾ ਬਹੁਤ ਵਧਾ ਦਿੱਤਾ ਹੈ, ਅਨੇਕ ਗੁਣਾ ਵਧਾ ਦਿੱਤਾ ਹੈ ਅਤੇ ਸੀਮਾਵਰਤੀ ਜੋ ਸਕੂਲਸ ਹਨ ਕਦੇ-ਕਦੇ ਤੁਸੀਂ ਵੀ ਇੱਕ ਐੱਨਸੀਸੀ ਦੇ ਰੂਪ ਵਿੱਚ ਵੀ ਸਕੂਲਾਂ ਵਿੱਚ ਵੀ ਹੌਲ਼ੀ-ਹੌਲ਼ੀ develop ਹੋ ਸਕਦੇ ਹੋ, ਤੁਸੀਂ ਸਕੂਲਾਂ ਦੇ ਐੱਨਸੀਸੀ ਨੂੰ ਵੀ ਸੰਭਾਲਣ ਵਿੱਚ ਬਹੁਤ ਬੜਾ ਯੋਗਦਾਨ ਦੇ ਸਕਦੇ ਹੋ।

ਉਸੇ ਪ੍ਰਕਾਰ ਨਾਲ ਜੋ ਸੈਨਿਕ ਸਕੂਲ ਹਨ, ਉਨ੍ਹਾਂ ਸੈਨਿਕ ਸਕੂਲਾਂ ਵਿੱਚ ਵੀ ਬੇਟੀਆਂ ਦੇ ਪ੍ਰਵੇਸ਼  ਦਾ ਇੱਕ ਬਹੁਤ ਬੜਾ ਫ਼ੈਸਲਾ ਭਾਰਤ ਸਰਕਾਰ ਨੇ ਕੀਤਾ ਹੈ। ਤਾਂ ਸਾਡੀਆਂ ਜੋ ਬੇਟੀਆਂ ਦੀ ਸ਼ਕਤੀ ਹੈ ਅਤੇ ਅਸੀਂ ਦੇਖਿਆ ਹੈ ਜੀਵਨ ਦਾ ਕੋਈ ਖੇਤਰ ਐਸਾ ਨਹੀਂ ਹੈ ਜਿਸ ਦੇ ਅੰਦਰ ਪ੍ਰਭਾਵੀ ਭੂਮਿਕਾ ਸਾਡੀਆਂ ਬੇਟੀਆਂ ਨਾ ਕਰਦੀਆਂ ਹੋਣ। ਚਾਹੇ ਓਲੰਪਿਕ ਵਿੱਚ ਵਿਕਟਰੀ ਪ੍ਰਾਪਤ ਕਰਨ ਆਉਣਾ ਹੋਵੇ ਤਾਂ ਉਸ ਵਿੱਚ ਵੀ ਮੇਰੀਆਂ ਬੇਟੀਆਂ ਜ਼ਿਆਦਾ ਹਨ, ਸਾਇੰਸ ਦੇ ਖੇਤਰ ਵਿੱਚ ਦੇਖੋ ਤਾਂ ਸਾਡੀਆਂ ਬੇਟੀਆਂ ਜ਼ਿਆਦਾ ਹਨ।  ਉਸੇ ਪ੍ਰਕਾਰ ਨਾਲ ਸਿੱਖਿਆ ਦੇ ਖੇਤਰ ਵਿੱਚ ਦੇਖੋ ਤਾਂ ਸਾਡੀਆਂ ਬੇਟੀਆਂ ਜ਼ਿਆਦਾ ਹਨ, ਸੁਰੱਖਿਆ ਦੇ ਖੇਤਰ ਵਿੱਚ ਵੀ ਜਦੋਂ ਸਾਡੀਆਂ ਬੇਟੀਆਂ ਦਾ ਪ੍ਰਭੂਤਵ(ਦਬਦਬਾ) ਵੀ ਉਤਨਾ ਹੀ ਭਾਗੀਦਾਰੀ ਵਾਲਾ ਹੋਵੇਗਾ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਦੇਸ਼ ਦੀਆਂ ਮਾਤਾਵਾਂ-ਭੈਣਾਂ ਨੂੰ ਸੁਰੱਖਿਆ ਦਾ ਅਹਿਸਾਸ ਹੋਵੇਗਾ ਅਤੇ ਇਸ ਬਾਤ ਨੂੰ ਲੈ ਕੇ, ਉਸ ਭੂਮਿਕਾ ਨੂੰ ਲੈ ਕੇ ਆਪ ਸਭ ਅੱਗੇ ਆਓ। ਇੱਕ ਬਹੁਤ ਬੜਾ initiative ਜਦੋਂ ਅਸੀਂ ਲਿਆ ਹੈ ਉਸ initiative ਨੂੰ ਸਫ਼ਲ ਬਣਾਉਣ ਦਾ ਕੰਮ ਪਹਿਲੀ ਬੈਚ ਦਾ ਜ਼ਿਆਦਾ ਹੁੰਦਾ ਹੈ।

ਇਹ ਯੂਨੀਵਰਸਿਟੀ ਕਿਤਨਾ ਬੜਾ ਪਰਿਵਰਤਨ ਲਿਆ ਸਕਦੀ ਹੈ, ਇੱਕ human resource development ਦਾ ਇੰਸਟੀਟਿਊਟ ਕਿਤਨਾ ਬੜਾ ਪਰਿਵਰਤਨ ਲਿਆ ਸਕਦੀ ਹੈ, ਗੁਜਰਾਤ ਦੀ ਧਰਤੀ ਦੀਆਂ ਦੋ ਘਟਨਾਵਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਬਹੁਤ ਸਮੇਂ ਪਹਿਲਾਂ, ਅਤੇ ਉਸ ਸਮੇਂ ਗੁਜਰਾਤ ਵਿੱਚ ਸਰਕਾਰ ਦਾ ਰੋਲ ਨਹੀਂ ਸੀ, ਲੇਕਿਨ ਇੱਥੋਂ ਦੇ ਜੋ ਮਹਾਜਨ ਲੋਕ ਸਨ ਅਹਿਮਦਾਬਾਦ ਦੇ, ਸਮਾਜ ਦੇ ਜੋ ਸ਼੍ਰੇਸ਼ਠੀ ਲੋਕ ਸਨ, ਵਪਾਰੀ ਲੋਕ ਸਨ, ਉਨ੍ਹਾਂ ਨੇ ਮਿਲ ਕੇ ਤੈਅ ਕੀਤਾ ਕਿ ਗੁਜਰਾਤ ਵਿੱਚ ਇੱਕ ਫਾਰਮੇਸੀ ਦਾ ਕਾਲਜ ਹੋਣਾ ਚਾਹੀਦਾ ਹੈ।

ਅੱਜ ਤੋਂ 50 ਸਾਲ ਪਹਿਲਾਂ ਫਾਰਮੇਸੀ ਦਾ ਇੱਕ ਕਾਲਜ ਬਣਿਆ। ਤਦ ਇੱਕ ਮਾਮੂਲੀ ਜਿਹੇ ਕਾਲਜ ਦਾ ਨਿਰਮਾਣ ਹੋਇਆ ਲੇਕਿਨ ਅੱਜ Pharmaceutical industry ਵਿੱਚ ਅਗਰ ਗੁਜਰਾਤ ਲੀਡ ਕਰਦਾ ਹੈ ਤਾਂ ਉਸ ਦਾ ਮੂਲ ਉਹ ਜੋ ਇੱਕ ਛੋਟੀ ਜਿਹੀ ਫਾਰਮੇਸੀ ਕਾਲਜ ਬਣੀ ਸੀ, ਉਸ ਵਿੱਚੋਂ ਜੋ ਲੜਕੇ ਤਿਆਰ ਹੋਏ ਸਨ, ਅੱਗੇ ਚਲ ਕੇ ਗੁਜਰਾਤ Pharmaceutical industry ਦੀ ਬਹੁਤ ਬੜੀ ਹੱਬ ਬਣ ਗਿਆ। ਅਤੇ ਉਹ ਹੀ ਫਾਰਮਾ ਅੱਜ ਦੁਨੀਆ ਦਾ, ਕੋਰੋਨਾ ਦੇ ਬਾਅਦ ਦੁਨੀਆ ਨੇ ਮੰਨਿਆ ਹੈ ਕਿ ਹਿੰਦੁਸਤਾਨ ਫਾਰਮਾ ਦੀ ਹੱਬ ਹੈ, ਇਹ ਕੰਮ ਇੱਕ ਛੋਟੇ ਜਿਹੇ ਕਾਲਜ ਤੋਂ ਸ਼ੁਰੂ ਹੋਇਆ ਸੀ।

 

ਉਸੇ ਪ੍ਰਕਾਰ ਨਾਲ ਅਹਿਮਦਾਬਾਦ ਆਈਆਈਐੱਮ, ਉਹ ਯੂਨੀਵਰਸਿਟੀ ਨਹੀਂ ਹੈ, ਉਹ ਡਿਗਰੀ ਕੋਰਸ ਨਹੀਂ ਹੈ, ਕੋਈ ਯੂਨੀਵਰਸਿਟੀ ਦੀ ਸੈਂਕਸ਼ਨ ਨਹੀਂ ਹੈ, ਇੱਕ ਸਰਟੀਫਿਕੇਟ ਕੋਰਸ ਹੈ, ਜਦੋਂ ਪ੍ਰਾਰੰਭ ਹੋਇਆ ਤਾਂ ਲੋਕ ਸ਼ਾਇਦ ਸੋਚਦੇ ਹੋਣਗੇ ਇਹ ਛੇ-ਅੱਠ, ਬਾਰ੍ਹਾਂ ਮਹੀਨੇ ਦਾ ਸਰਟੀਫਿਕੇਟ ਕੋਰਸ ਨਾਲ ਜ਼ਿੰਦਗੀ ਵਿੱਚ ਕੀ ਹੋਵੇਗਾ। ਲੇਕਿਨ ਆਈਆਈਐੱਮ ਨੇ ਇੱਕ ਐਸੀ ਪ੍ਰਤਿਸ਼ਠਾ ਬਣਾਈ, ਅੱਜ ਜਿਤਨੇ ਦੁਨੀਆ ਵਿੱਚ ਬੜੇ-ਬੜੇ CEO's ਹਨ ਕੋਈ ਨਾ ਕੋਈ ਆਈਆਈਐੱਮ ਤੋਂ ਗੁਜਰਿਆ ਹੋਇਆ ਹੈ।

ਦੋਸਤੋ, ਇੱਕ ਯੂਨੀਵਰਸਿਟੀ ਕੀ ਕਰ ਸਕਦੀ ਹੈ ਮੈਂ ਉਹ ਸੁਪਨਾ ਇਸ ਰਕਸ਼ਾ ਯੂਨੀਵਰਸਿਟੀ ਵਿੱਚ ਦੇਖ ਰਿਹਾ ਹਾਂ, ਜੋ ਹਿੰਦੁਸਤਾਨ ਦੇ ਪੂਰੇ ਰੱਖਿਆ ਦੇ ਖੇਤਰ ਦੇ ਚਿੱਤਰ ਨੂੰ ਬਦਲ ਦੇਵੇਗਾ, ਰੱਖਿਆ ਦੀ ਸੋਚ ਨੂੰ ਬਦਲ ਦੇਵੇਗਾ ਅਤੇ ਰੱਖਿਆ ਦੇ ਅੰਦਰ ਆਉਣ ਵਾਲੀ ਸਾਡੀ ਯੁਵਾ ਪੀੜ੍ਹੀ ਦੇ ਲਈ ਨਵੇਂ ਪਰਿਣਾਮ ਲਿਆ ਕੇ ਰਹੇਗਾ। ਇਸ ਪੂਰੇ ਵਿਸ਼ਵਾਸ ਦੇ ਨਾਲ ਪਹਿਲੀ ਪੀੜ੍ਹੀ ਦੀ ਜ਼ਿੰਮੇਦਾਰੀ ਜ਼ਿਆਦਾ ਹੁੰਦੀ ਹੈ। First Convocation ਵਾਲਿਆਂ ਦੀ ਜ਼ਿੰਮੇਦਾਰੀ ਹੋਰ ਅਧਿਕ ਬਣ ਜਾਂਦੀ ਹੈ ਅਤੇ ਇਸ ਲਈ ਮੈਂ First Convocation ਦੇ ਅੰਦਰ ਜਿਨ੍ਹਾਂ ਲੋਕਾਂ ਨੂੰ ਅੱਜ ਇੱਥੋਂ ਵਿਦਾਈ ਮਿਲ ਰਹੀ ਹੈ, ਮੈਂ ਕਹਿੰਦਾ ਹਾਂ ਤੁਸੀਂ ਇੱਥੇ ਜੋ ਕੁਝ ਵੀ ਪਾਇਆ ਹੈ, ਉਸ ਨੂੰ ਜੀਵਨ ਭਰ ਆਪਣਾ ਮੰਤਰ ਬਣਾ ਕੇ ਤੁਸੀਂ ਦੇਸ਼ ਵਿੱਚ ਇਸ ਰਕਸ਼ਾ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਵਧਾਓ। ਇਸ ਖੇਤਰ ਵਿੱਚ ਅੱਗੇ ਆਉਣ ਦੇ ਲਈ ਹੋਣਹਾਰ ਨੌਜਵਾਨਾਂ ਨੂੰ ਪ੍ਰੇਰਿਤ ਕਰੋ। ਬੇਟੇ-ਬੇਟੀਆਂ ਨੂੰ ਪ੍ਰੇਰਿਤ ਕਰੋ, ਤੁਹਾਡੇ ਜੀਵਨ ਤੋਂ ਪ੍ਰੇਰਿਤ ਹੋਣਗੇ। ਬਹੁਤ ਬੜੀ ਭੂਮਿਕਾ ਤੁਸੀਂ ਸਮਾਜ-ਜੀਵਨ ਵਿੱਚ ਅਦਾ ਕਰ ਸਕਦੇ ਹੋ।

ਅਗਰ ਉਸ ਕੰਮ ਨੂੰ ਤੁਸੀਂ ਕਰੋਗੇ, ਮੈਨੂੰ ਵਿਸ਼ਵਾਸ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇੱਕ ਐਸੀ ਯਾਤਰਾ ਦਾ ਅਰੰਭ ਹੋਇਆ ਹੈ, ਜਦੋਂ ਦੇਸ਼ ਆਜ਼ਾਦੀ ਦਾ ਸੌ ਸਾਲ ਮਨਾਏਗਾ ਤਦ ਰੱਖਿਆ ਖੇਤਰ ਦੀ ਪਹਿਚਾਣ ਅਲੱਗ ਹੋਵੇਗੀ, ਰੱਖਿਆ ਖੇਤਰ ਦੇ ਲੋਕਾਂ ਦੇ ਅੰਦਰ ਦੇਖਣ ਦਾ ਨਜ਼ਰੀਆ ਬਦਲ ਗਿਆ ਹੋਵੇਗਾ ਅਤੇ ਦੇਸ਼ ਦਾ ਸਾਧਾਰਣ ਤੋਂ ਸਾਧਾਰਣ ਨਾਗਰਿਕ, ਚਾਹੇ ਉਹ ਸੀਮਾ ’ਤੇ ਪ੍ਰਹਰੀ(ਪਹਿਰੇਦਾਰ) ਹੋਵੇਗਾ, ਜਾਂ ਤੁਹਾਡੇ ਮੁਹੱਲੇ-ਗਲੀ ਦਾ ਪ੍ਰਹਰੀ(ਪਹਿਰੇਦਾਰ) ਹੋਵੇਗਾ, ਇੱਕ ਭਾਵ ਨਾਲ ਦੇਖਦੇ ਹੋਣਗੇ ਅਤੇ ਦੇਸ਼ ਦੀ ਰੱਖਿਆ ਦੇ ਲਈ ਸਮਾਜ ਅਤੇ ਵਿਵਸਥਾ, ਦੋਨੋਂ ਮਿਲ ਕੇ ਕੰਮ ਕਰਦੇ ਹੋਣਗੇ, ਜਦੋਂ ਦੇਸ਼ ਆਜ਼ਾਦੀ ਦਾ ਸੌ ਸਾਲ ਮਨਾਏਗਾ, ਤਦ ਉਸ ਤਾਕਤ ਦੇ ਨਾਲ ਅਸੀਂ ਖੜ੍ਹੇ ਹੋਵਾਂਗੇ। ਇਸੇ ਵਿਸ਼ਵਾਸ ਦੇ ਨਾਲ ਮੈਂ ਸਾਰੇ ਨੌਜਵਾਨਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਦੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।  

  • Jitender Kumar BJP Haryana State MP January 12, 2025

    My old email id officialmailforjk@gmail.com uwudlove2knowme@yahoo.in After these all mobile number such as 9711923991 and start from v8130189862
  • krishangopal sharma Bjp December 23, 2024

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • krishangopal sharma Bjp December 23, 2024

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • krishangopal sharma Bjp December 23, 2024

    नमो नमो 🙏 जय भाजपा 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
  • JBL SRIVASTAVA July 04, 2024

    नमो नमो
  • MLA Devyani Pharande February 17, 2024

    जय हो
  • Vaishali Tangsale February 15, 2024

    🙏🏻🙏🏻
  • Jaynti Bhai July 01, 2023

    श्री नरेन्द्र मोदी जी प्रधानमंत्री भारत सरकार । आपके सभी प्रोग्राम टीवी चैनल पर देखता हूँ आपकी अमेरिका, मिस्र की यात्रा से लेकर डीयु युनिवर्सिटी दिल्ली व राज्य के मिटींग प्रोग्राम देखता हूँ व खुशी बहोत होतीं हैं राषृ के उत्थान के लिए प्रयास व जनता को समझना व समझाना जमीनी हकीकत को जनता के सामने प्रस्तुत करना व 9 वर्ष में कैसे कार्य संपन्न हुआ है । यह संदेश गाँव गाँव की जनता से संपर्क करें कार्यकर्ता व समझाए भविष्य के लिए आगे बढ़ेगा भारत राषृ । मुझे उम्मीद है ऐसा होना । यह ही सत्य है धर्मवीर जन सेवक राषृ सेवक विश्व सेवक श्री जयंतिभाई ओझा । गाँव हाथल राजस्थान गुजरात महाराष्ट्र भारत के ।
  • अनन्त राम मिश्र October 17, 2022

    बहुत खूब अति सुन्दर जय हो सादर प्रणाम
  • अनन्त राम मिश्र October 17, 2022

    जय हो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
January smartphone exports top full-year total of FY21, shows data

Media Coverage

January smartphone exports top full-year total of FY21, shows data
NM on the go

Nm on the go

Always be the first to hear from the PM. Get the App Now!
...
When it comes to wellness and mental peace, Sadhguru Jaggi Vasudev is always among the most inspiring personalities: PM
February 14, 2025

Remarking that Sadhguru Jaggi Vasudev is always among the most inspiring personalities when it comes to wellness and mental peace, the Prime Minister Shri Narendra Modi urged everyone to watch the 4th episode of Pariksha Pe Charcha tomorrow.

Responding to a post on X by MyGovIndia, Shri Modi said:

“When it comes to wellness and mental peace, @SadhguruJV is always among the most inspiring personalities. I urge all #ExamWarriors and even their parents and teachers to watch this ‘Pariksha Pe Charcha’ episode tomorrow, 15th February.”