ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ
ਉੱਤਰ ਪ੍ਰਦੇਸ਼ ਦੇ ਗਵਰਨਰ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਜੀ, ਕੇਂਦਰੀ ਮੰਤਰੀ ਸ਼੍ਰੀ ਵੀ ਕੇ ਸਿੰਘ ਜੀ, ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਭੂਪੇਂਦਰ ਚੌਧਰੀ ਜੀ, ਹੋਰ ਪ੍ਰਤੀਨਿਧੀ ਗਣ, ਅਤੇ ਬੁਲੰਦਸ਼ਹਿਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਤੁਹਾਡਾ ਇਹ ਪਿਆਰ ਅਤੇ ਇਹ ਵਿਸ਼ਵਾਸ, ਜੀਵਨ ਵਿੱਚ ਇਸ ਤੋਂ ਬੜਾ ਸੁਭਾਗ ਕੀ ਹੋ ਸਕਦਾ ਹੈ। ਮੈਂ ਤੁਹਾਡੇ ਪਿਆਰ ਦੇ ਲਈ ਅਭਿਭੂਤ ਹਾਂ। ਅਤੇ ਮੈਂ ਇੱਥੇ ਦੇਖ ਰਿਹਾ ਸਾਂ, ਇਤਨੀ ਬੜੀ ਤਾਦਾਦ ਵਿੱਚ ਮਾਤਾਵਾਂ-ਭੈਣਾਂ, ਅਤੇ ਇਹ ਸਮਾਂ ਤਾਂ ਸਾਡੇ ਇੱਥੇ ਪਰਿਵਾਰ ਵਿੱਚ ਮਾਤਾਵਾਂ-ਭੈਣਾਂ ਦਾ ਸਭ ਤੋਂ ਵਿਅਸਤ ਸਮਾਂ ਹੁੰਦਾ ਹੈ। ਰਸੋਈ ਦਾ ਸਮਾਂ ਹੁੰਦਾ ਹੈ, ਲੇਕਿਨ ਸਭ ਛੱਡ-ਛਡਾ ਕੇ ਇਤਨੀ ਬੜੀ ਤਾਦਾਦ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ, ਸਾਰੀਆਂ ਮਾਤਾਵਾਂ-ਭੈਣਾਂ ਨੂੰ ਮੇਰਾ ਵਿਸ਼ੇਸ਼ ਪ੍ਰਣਾਮ।
22 ਤਾਰੀਖ ਨੂੰ ਅਯੁੱਧਿਆ ਧਾਮ ਵਿੱਚ ਪ੍ਰਭੁ ਸ਼੍ਰੀਰਾਮ ਦੇ ਦਰਸ਼ਨ ਹੋਏ ਅਤੇ ਹੁਣ ਇੱਥੇ ਜਨਤਾ ਜਨਾਰਦਨ ਦੇ ਦਰਸ਼ਨ ਦਾ ਸੁਭਾਗ ਮਿਲਿਆ ਹੈ। ਅੱਜ ਪੱਛਮੀ ਯੂਪੀ ਨੂੰ ਵਿਕਾਸ ਦੇ ਲਈ 19 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟ ਭੀ ਮਿਲੇ ਹਨ। ਇਹ ਪ੍ਰੋਜੈਕਟਸ ਰੇਲ ਲਾਇਨ, ਹਾਈਵੇ, ਪੈਟਰੋਲੀਅਮ ਪਾਇਪਲਾਇਨ, ਪਾਣੀ, ਸੀਵੇਜ, ਮੈਡੀਕਲ ਕਾਲਜ ਅਤੇ ਉਦਯੋਗਿਕ ਸ਼ਹਿਰ ਨਾਲ ਜੁੜੇ ਹੋਏ ਹਨ। ਅੱਜ ਯੁਮਨਾ ਅਤੇ ਰਾਮ ਗੰਗਾ ਦੀ ਸਵੱਛਤਾ ਨਾਲ ਜੁੜੇ ਪ੍ਰੋਜੈਕਟਸ ਦਾ ਭੀ ਲੋਕਾਅਰਪਣ ਹੋਇਆ ਹੈ। ਮੈਂ ਬੁਲੰਦਸ਼ਹਿਰ ਸਹਿਤ ਪੱਛਮੀ ਉੱਤਰ ਪ੍ਰਦੇਸ਼ ਦੇ ਸਾਰੇ ਮੇਰੇ ਪਰਿਵਾਰਜਨਾਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਇਸ ਖੇਤਰ ਨੇ ਤਾਂ ਦੇਸ਼ ਨੂੰ ਕਲਿਆਣ ਸਿੰਘ ਜੀ ਜਿਹਾ ਸਪੂਤ ਦਿੱਤਾ ਹੈ, ਜਿਨ੍ਹਾਂ ਨੇ ਰਾਮਕਾਜ ਅਤੇ ਰਾਸ਼ਟਰਕਾਜ, ਦੋਨਾਂ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ। ਅੱਜ ਉਹ ਜਿੱਥੇ ਹਨ, ਅਯੁੱਧਿਆ ਧਾਮ ਨੂੰ ਦੇਖ ਕੇ ਬਹੁਤ ਆਨੰਦਿਤ ਹੋ ਰਹੇ ਹੋਣਗੇ। ਇਹ ਸਾਡਾ ਸੁਭਾਗ ਹੈ ਕਿ ਦੇਸ਼ ਨੇ ਕਲਿਆਣ ਸਿੰਘ ਜੀ ਅਤੇ ਉਨ੍ਹਾਂ ਦੇ ਜਿਹੇ ਅਨੇਕਾਂ ਲੋਕਾਂ ਦਾ ਸੁਪਨਾ ਪੂਰਾ ਕੀਤਾ ਹੈ। ਲੇਕਿਨ ਹਾਲੇ ਭੀ ਸਸ਼ਕਤ ਰਾਸ਼ਟਰ ਦੇ ਨਿਰਮਾਣ ਦਾ, ਸੱਚੇ ਸਮਾਜਿਕ ਨਿਆਂ ਦਾ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਦੇ ਲਈ ਸਾਨੂੰ ਆਪਣੀ ਗਤੀ ਹੋਰ ਵਧਾਉਣੀ ਹੈ, ਅਤੇ ਜਿਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੈ।
ਸਾਥੀਓ,
ਅਯੁੱਧਿਆ ਵਿੱਚ ਮੈਂ ਰਾਮਲਲਾ ਦੇ ਮੌਜੂਦਗੀ ਵਿੱਚ ਕਿਹਾ ਸੀ ਕਿ ਪ੍ਰਾਣ ਪ੍ਰਤਿਸ਼ਠਾ ਦਾ ਕਾਰਜ ਸੰਪੰਨ ਹੋਇਆ, ਹੁਣ ਰਾਸ਼ਟਰ ਪ੍ਰਤਿਸ਼ਠਾ ਨੂੰ ਨਵੀਂ ਉਚਾਈ ਦੇਣ ਦਾ ਸਮਾਂ ਹੈ। ਅਸੀਂ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਦੇ ਮਾਰਗ ਨੂੰ ਹੋਰ ਪੱਧਰਾ ਕਰਨਾ ਹੈ। ਸਾਡੇ ਲਕਸ਼ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ। ਅਤੇ ਲਕਸ਼ ਬੜਾ ਹੋਵੇ ਤਾਂ ਉਸ ਦੇ ਲਈ ਹਰ ਸਾਧਨ ਜੁਟਾਉਣਾ ਹੁੰਦਾ ਹੈ, ਸਭ ਨੂੰ ਮਿਲ ਕੇ ਪ੍ਰਯਾਸ ਕਰਨਾ ਪੈਂਦਾ ਹੈ। ਵਿਕਸਿਤ ਭਾਰਤ ਦਾ ਨਿਰਮਾਣ ਭੀ ਯੂਪੀ ਦੇ ਤੇਜ਼ ਵਿਕਾਸ ਦੇ ਬਿਨਾ ਸੰਭਵ ਨਹੀਂ ਹੈ। ਇਸ ਦੇ ਲਈ ਅਸੀਂ ਖੇਤ-ਖਲਿਹਾਨ ਤੋਂ ਲੈ ਕੇ ਗਿਆਨ-ਵਿਗਿਆਨ, ਉਦਯੋਗ-ਉੱਦਮ ਤੱਕ ਹਰ ਸ਼ਕਤੀ ਨੂੰ ਜਗਾਉਣਾ ਹੈ। ਅੱਜ ਦਾ ਇਹ ਆਯੋਜਨ ਇਸੇ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਹੈ, ਮਹੱਤਵਪੂਰਨ ਕਦਮ ਹੈ।
ਸਾਥੀਓ,
ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਲੰਬੇ ਸਮੇਂ ਤੱਕ ਭਾਰਤ ਵਿੱਚ ਵਿਕਾਸ ਨੂੰ ਸਿਰਫ਼ ਕੁਝ ਹੀ ਖੇਤਰਾਂ ਤੱਕ ਸੀਮਿਤ ਰੱਖਿਆ ਗਿਆ। ਦੇਸ਼ ਦਾ ਇੱਕ ਬਹੁਤ ਬੜਾ ਹਿੱਸਾ, ਵਿਕਾਸ ਤੋਂ ਵੰਚਿਤ ਰਿਹਾ। ਇਸ ਵਿੱਚ ਭੀ ਉੱਤਰ ਪ੍ਰਦੇਸ਼, ਜਿੱਥੇ ਦੇਸ਼ ਦੀ ਸਭ ਤੋਂ ਅਧਿਕ ਆਬਾਦੀ ਵਸਦੀ ਸੀ, ਉਸ ‘ਤੇ ਉਤਨਾ ਧਿਆਨ ਨਹੀਂ ਦਿੱਤਾ ਗਿਆ। ਇਹ ਇਸ ਲਈ ਹੋਇਆ ਕਿਉਂਕਿ ਲੰਬੇ ਸਮੇਂ ਤੱਕ ਇੱਥੇ ਸਰਕਾਰ ਚਲਾਉਣ ਵਾਲਿਆਂ ਨੇ ਸ਼ਾਸਕਾਂ ਦੀ ਤਰ੍ਹਾਂ ਵਰਤਾਅ ਕੀਤਾ। ਜਨਤਾ ਨੂੰ ਅਭਾਵ ਵਿੱਚ ਰੱਖਣ ਦਾ, ਸਮਾਜ ਵਿੱਚ ਬਟਵਾਰੇ ਦਾ ਰਸਤਾ ਉਨ੍ਹਾਂ ਨੂੰ ਸੱਤਾ ਪਾਉਣ ਦਾ ਸਭ ਤੋਂ ਸਰਲ ਮਾਧਿਅਮ ਲਗਿਆ।
ਇਸ ਦੀ ਕੀਮਤ ਉੱਤਰ ਪ੍ਰਦੇਸ਼ ਦੀਆਂ ਅਨੇਕ ਪੀੜ੍ਹੀਆਂ ਨੇ ਭੁਗਤੀ ਹੀ ਹੈ, ਲੇਕਿਨ ਸਾਥ-ਸਾਥ ਦੇਸ਼ ਨੂੰ ਭੀ ਇਸ ਦਾ ਬਹੁਤ ਬੜਾ ਨੁਕਸਾਨ ਹੋਇਆ ਹੈ। ਜਦੋਂ ਦੇਸ਼ ਦਾ ਸਭ ਤੋਂ ਬੜਾ ਰਾਜ ਹੀ ਅਗਰ ਕਮਜ਼ੋਰ ਹੋਵੇ, ਤਾਂ ਦੇਸ਼ ਕਿਵੇਂ ਤਾਕਤਵਰ ਹੋ ਸਕਦਾ ਸੀ? ਆਪ (ਤੁਸੀਂ) ਮੈਨੂੰ ਦੱਸੋ ਕੀ ਦੇਸ਼ ਤਾਕਤਵਰ ਹੋ ਸਕਦਾ ਹੈ ਕੀ? ਉੱਤਰ ਪ੍ਰਦੇਸ਼ ਨੂੰ ਪਹਿਲੇ ਤਾਕਤਵਰ ਬਣਾਉਣਾ ਹੋਵੇਗਾ ਕਿ ਨਹੀਂ ਬਣਾਉਣਾ ਹੋਵੇਗਾ? ਅਤੇ ਮੈਂ ਤਾਂ ਯੂਪੀ ਦਾ ਸਾਂਸਦ ਹਾਂ ਅਤੇ ਮੇਰੀ ਵਿਸ਼ੇਸ਼ ਜ਼ਿੰਮੇਦਾਰੀ ਹੈ।
ਮੇਰੇ ਪਰਿਵਾਰਜਨੋਂ,
2017 ਵਿੱਚ ਡਬਲ ਇੰਜਣ ਦੀ ਸਰਕਾਰ ਬਣਨ ਦੇ ਬਾਅਦ ਤੋਂ, ਯੂਪੀ ਨੇ ਪੁਰਾਣੀਆਂ ਚੁਣੌਤੀਆਂ ਨਾਲ ਨਿਪਟਣ ਦੇ ਨਾਲ ਹੀ, ਆਰਥਿਕ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ। ਅੱਜ ਦਾ ਕਾਰਜਕ੍ਰਮ ਸਾਡੀ ਇਸ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਅੱਜ ਭਾਰਤ ਵਿੱਚ ਦੋ ਬੜੇ ਡਿਫੈਂਸ ਕੌਰੀਡੋਰਸ ‘ਤੇ ਕੰਮ ਚਲ ਰਿਹਾ ਹੈ, ਉਨ੍ਹਾਂ ਵਿੱਚੋਂ ਇੱਕ ਯੂਪੀ ਵਿੱਚ, ਪੱਛਮੀ ਯੂਪੀ ਵਿੱਚ ਬਣ ਰਿਹਾ ਹੈ। ਅੱਜ ਭਾਰਤ ਵਿੱਚ ਨੈਸ਼ਨਲ ਹਾਈਵੇ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਉਸ ਵਿੱਚੋਂ ਅਨੇਕ ਪੱਛਮੀ ਯੂਪੀ ਵਿੱਚ ਬਣ ਰਹੇ ਹਨ।
ਅੱਜ ਅਸੀਂ ਯੂਪੀ ਦੇ ਹਰ ਹਿੱਸੇ ਨੂੰ ਆਧੁਨਿਕ ਐਕਸਪ੍ਰੈੱਸਵੇ ਨਾਲ ਕਨੈਕਟ ਕਰ ਰਹੇ ਹਾਂ। ਭਾਰਤ ਦਾ ਪਹਿਲਾ ਨਮੋ ਭਾਰਤ ਟ੍ਰੇਨ ਪ੍ਰੋਜੈਕਟ, ਪੱਛਮੀ ਯੂਪੀ ਵਿੱਚ ਹੀ ਸ਼ੁਰੂ ਹੋਇਆ ਹੈ। ਯੂਪੀ ਦੇ ਕਈ ਸ਼ਹਿਰ ਮੈਟਰੋ ਸੁਵਿਧਾ ਨਾਲ ਜੁੜ ਰਹੇ ਹਨ। ਯੂਪੀ, ਈਸਟਰਨ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਭੀ ਹੱਬ ਬਣ ਰਿਹਾ ਹੈ ਅਤੇ ਇਹ ਬਾਤ ਬਹੁਤ ਬੜੀ ਹੈ ਸਾਥੀਓ, ਆਉਣ ਵਾਲੀਆਂ ਸ਼ਤਾਬਦੀਆਂ ਤੱਕ ਇਸ ਦਾ ਮਹੱਤਵ ਰਹਿਣ ਵਾਲਾ ਹੈ, ਜੋ ਤੁਹਾਡੇ ਨਸੀਬ ਵਿੱਚ ਆਇਆ ਹੈ। ਜਦੋਂ ਜੇਵਰ ਇੰਟਰਨੈਸ਼ਨਲ ਏਅਰਪੋਰਟ ਬਣ ਕੇ ਤਿਆਰ ਹੋ ਜਾਵੇਗਾ ਤਾਂ ਇਸ ਖੇਤਰ ਨੂੰ ਇੱਕ ਨਵੀਂ ਤਾਕਤ, ਨਵੀਂ ਉਡਾਣ ਮਿਲਣ ਵਾਲੀ ਹੈ।
ਸਾਥੀਓ,
ਸਰਕਾਰ ਦੇ ਪ੍ਰਯਾਸਾਂ ਨਾਲ ਅੱਜ ਪੱਛਮੀ ਉੱਤਰ ਪ੍ਰਦੇਸ਼ ਰੋਜ਼ਗਾਰ ਦੇਣ ਵਾਲੇ ਪ੍ਰਮੁੱਖ ਸੈਂਟਰਸ ਵਿੱਚੋਂ ਇੱਕ ਬਣ ਰਿਹਾ ਹੈ। ਕੇਂਦਰ ਸਰਕਾਰ, ਦੇਸ਼ ਵਿੱਚ ਚਾਰ ਨਵੇਂ ਉਦਯੋਗਿਕ ਸਮਾਰਟ ਸ਼ਹਿਰ ਬਣਾਉਣ ਦੀ ਤਿਆਰੀ ਵਿੱਚ ਹੈ। ਐਸੇ ਨਵੇਂ ਸ਼ਹਿਰ ਜੋ ਦੁਨੀਆ ਦੇ ਬਿਹਤਰੀਨ ਮੈਨੂਫੈਕਚਰਿੰਗ ਅਤੇ ਨਿਵੇਸ਼ ਸਥਲਾਂ ਨੂੰ ਟੱਕਰ ਦੇ ਸਕਣ। ਇਸ ਵਿੱਚੋਂ ਇੱਕ ਉਦਯੋਗਿਕ ਸਮਾਰਟ ਸ਼ਹਿਰ, ਪੱਛਮੀ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਬਣਿਆ ਹੈ। ਅਤੇ ਅੱਜ ਮੈਨੂੰ ਇਸ ਮਹੱਤਵਪੂਰਨ ਟਾਊਨਸ਼ਿਪ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਹੈ।
ਇੱਥੇ ਹਰ ਉਹ ਬੁਨਿਆਦੀ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ, ਜੋ ਰੋਜ਼ਮੱਰਾ ਦੇ ਜੀਵਨ ਦੇ ਲਈ, ਵਪਾਰ-ਕਾਰੋਬਾਰ-ਉਦਯੋਗ ਦੇ ਲਈ ਚਾਹੀਦੀਆਂ ਹਨ। ਹੁਣ ਇਹ ਸ਼ਹਿਰ, ਦੁਨੀਆਭਰ ਦੇ ਨਿਵੇਸ਼ਕਾਂ ਦੇ ਲਈ ਤਿਆਰ ਹੈ। ਇਸ ਦਾ ਲਾਭ ਯੂਪੀ ਦੇ, ਵਿਸ਼ੇਸ਼ ਤੌਰ ‘ਤੇ ਪੱਛਮੀ ਯੂਪੀ ਦੇ ਹਰ ਛੋਟੇ, ਲਘੂ ਅਤੇ ਕੁਟੀਰ ਉਦਯੋਗ ਨੂੰ ਭੀ ਹੋਵੇਗਾ। ਇਸ ਦੇ ਬਹੁਤ ਬੜੇ ਲਾਭਾਰਥੀ ਸਾਡੇ ਕਿਸਾਨ ਪਰਿਵਾਰ, ਸਾਡੇ ਖੇਤ ਮਜ਼ਦੂਰ ਭੀ ਹੋਣਗੇ। ਇੱਥੇ ਖੇਤੀਬਾੜੀ ਅਧਾਰਿਤ ਉਦਯੋਗਾਂ ਦੇ ਲਈ ਨਵੀਆਂ ਸੰਭਾਵਨਾਵਾਂ ਬਣਨਗੀਆਂ।
ਸਾਥੀਓ,
ਆਪ (ਤੁਸੀਂ) ਭੀ ਜਾਣਦੇ ਹੋ ਕਿ ਪਹਿਲੇ ਖਰਾਬ ਕਨੈਕਟੀਵਿਟੀ ਦੇ ਵਜ੍ਹਾ ਨਾਲ ਕਿਸਾਨ ਦੀ ਪੈਦਾਵਾਰ ਸਮੇਂ ’ਤੇ ਬਜ਼ਾਰ ਵਿੱਚ ਨਹੀਂ ਪਹੁੰਚ ਪਾਉਂਦੀ ਸੀ। ਕਿਸਾਨਾਂ ਨੂੰ ਅਧਿਕ ਭਾੜਾ ਭੀ ਦੇਣਾ ਪੈਂਦਾ ਹੈ। ਗੰਨਾ ਕਿਸਾਨਾਂ ਨੂੰ ਕਿਤਨੀ ਪਰੇਸ਼ਾਨੀ ਹੁੰਦੀ ਸੀ, ਇਹ ਤੁਹਾਥੋਂ ਬਿਹਤਰ ਹੋਰ ਕੌਣ ਜਾਣਦਾ ਹੈ? ਕਿਸਾਨਾਂ ਦੀ ਉਪਜ ਨੂੰ ਅਗਰ ਵਿਦੇਸ਼ ਐਕਸਪੋਰਟ ਕਰਨਾ ਹੁੰਦਾ ਸੀ, ਤਾਂ ਉਹ ਭੀ ਮੁਸ਼ਕਿਲ ਸੀ। ਯੂਪੀ ਸਮੁੰਦਰ ਤੋਂ ਬਹੁਤ ਦੂਰ ਹੈ, ਇਸ ਲਈ ਉਦਯੋਗਾਂ ਦੇ ਲਈ ਜੋ ਗੈਸ ਅਤੇ ਦੂਸਰੇ ਪੈਟਰੋਲੀਅਮ ਪ੍ਰੋਡਕਟ ਚਾਹੀਦੇ ਹਨ, ਉਨ੍ਹਾਂ ਨੂੰ ਭੀ ਟ੍ਰੱਕਾਂ ਵਿੱਚ ਲਿਆਉਣਾ ਪੈਂਦਾ ਸੀ। ਇਨ੍ਹਾਂ ਸਾਰੀਆਂ ਚੁਣੌਤੀਆਂ ਦਾ ਹੱਲ, ਨਵੇਂ ਏਅਰਪੋਰਟ ਅਤੇ ਨਵੇਂ ਡੈਡੀਕੇਟਿਡ ਫ੍ਰੇਟ ਕੌਰੀਡੋਰ ਵਿੱਚ ਹੈ। ਹੁਣ ਯੂਪੀ ਵਿੱਚ ਬਣਿਆ ਸਮਾਨ, ਯੂਪੀ ਦੇ ਕਿਸਾਨਾਂ ਦੇ ਫਲ-ਸਬਜ਼ੀ, ਹੋਰ ਜ਼ਿਆਦਾ ਆਸਾਨੀ ਨਾਲ ਵਿਦੇਸ਼ੀ ਬਜ਼ਾਰ ਤੱਕ ਪਹੁੰਚ ਪਾਉਣਗੇ।
ਮੇਰੇ ਪਰਿਵਾਰਜਨੋਂ,
ਡਬਲ ਇੰਜਣ ਸਰਕਾਰ ਦਾ ਨਿਰੰਤਰ ਪ੍ਰਯਾਸ ਹੈ ਕਿ ਗ਼ਰੀਬ ਅਤੇ ਕਿਸਾਨ ਦਾ ਜੀਵਨ ਅਸਾਨ ਹੋਵੇ। ਮੈਂ ਯੋਗੀ ਜੀ ਦੀ ਸਰਕਾਰ ਨੂੰ ਵਧਾਈ ਦੇਵਾਂਗਾ ਕਿ ਉਨ੍ਹਾਂ ਨੇ ਨਵੇਂ ਪਿੜਾਈ ਸੈਸ਼ਨ ਦੇ ਲਈ ਗੰਨੇ ਦਾ ਮੁੱਲ ਹੋਰ ਵਧਾ ਦਿੱਤਾ ਹੈ। ਗੰਨਾ ਕਿਸਾਨ ਹੋਵੇ, ਕਣਕ ਅਤੇ ਧਾਨ ਕਿਸਾਨ ਹੋਵੇ, ਸਾਰੇ ਕਿਸਾਨਾਂ ਨੂੰ ਪਹਿਲੇ ਆਪਣੀ ਹੀ ਉਪਜ ਦਾ ਪੈਸਾ ਪਾਉਣ (ਪ੍ਰਾਪਤ ਕਰਨ) ਦੇ ਲਈ ਲੰਬਾ ਇਤਜ਼ਾਰ ਕਰਨ ਪੈਂਦਾ ਸੀ। ਲੇਕਿਨ ਸਾਡੀ ਸਰਕਾਰ ਇਸ ਪਰਿਸਥਿਤੀ ਤੋਂ ਕਿਸਾਨ ਨੂੰ ਬਾਹਰ ਕੱਢ ਰਹੀ ਹੈ। ਸਾਡੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਮੰਡੀ ਵਿੱਚ ਅਨਾਜ ਵੇਚਣ ‘ਤੇ ਕਿਸਾਨ ਦਾ ਪੈਸਾ ਸਿੱਧਾ ਕਿਸਾਨ ਦੇ ਬੈਂਕ ਅਕਾਊਂਟ ਵਿੱਚ ਜਾਣਾ ਚਾਹੀਦਾ ਹੈ। ਡਬਲ ਇੰਜਣ ਸਰਕਾਰ ਨੇ ਗੰਨਾ ਕਿਸਾਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਭੀ ਲਗਾਤਾਰ ਘੱਟ ਕਰਨ ਦਾ ਪ੍ਰਯਾਸ ਕੀਤਾ ਹੈ। ਗੰਨਾ ਕਿਸਾਨਾਂ ਦੀ ਜੇਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸੇ ਜਾਣ, ਇਸ ਦੇ ਲਈ ਸਾਡੀ ਸਰਕਾਰ ਈਥੇਨੌਲ ਬਣਾਉਣ ‘ਤੇ ਬਲ ਦੇ ਰਹੀ ਹੈ। ਇਸ ਵਜ੍ਹਾ ਨਾਲ ਕਿਸਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਅਤਿਰਿਕਤ ਮਿਲੇ ਹਨ।
ਸਾਥੀਓ,
ਕਿਸਾਨਾਂ ਦਾ ਹਿਤ, ਸਾਡੀ ਸਰਕਾਰੀ ਦੀ ਸਰਬਉੱਚ ਪ੍ਰਾਥਮਿਕਤਾ ਹੈ। ਅੱਜ ਸਰਕਾਰ ਹਰ ਕਿਸਾਨ ਪਰਿਵਾਰ ਦੇ ਇਰਦ ਗਿਰਦ ਇੱਕ ਪੂਰਾ ਸੁਰੱਖਿਆ ਕਵਚ ਬਣਾ ਰਹੀ ਹੈ। ਕਿਸਾਨਾਂ ਨੂੰ ਸਸਤੀ ਖਾਦ ਮਿਲਦੀ ਰਹੇ, ਇਸ ਦੇ ਲਈ ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਲੱਖਾਂ ਕਰੋੜ ਰੁਪਏ ਖਰਚ ਕੀਤੇ ਹਨ। ਦੁਨੀਆ ਵਿੱਚ ਅੱਜ ਯੂਰੀਆ ਦੀ ਜੋ ਬੋਰੀ 3 ਹਜ਼ਾਰ ਰੁਪਏ ਤੱਕ ਦੀ ਮਿਲ ਰਹੀ ਹੈ, ਭਾਰਤ ਦੇ ਕਿਸਾਨਾਂ ਨੂੰ 300 ਰੁਪਏ ਤੋਂ ਭੀ ਘੱਟ ਵਿੱਚ ਮਿਲ ਰਹੀ ਹੈ। ਤੁਸੀਂ (ਆਪ ਨੇ) ਠੀਕ ਤਰ੍ਹਾਂ ਸੁਣਿਆ ਕੀ, ਇਹ ਯੂਰੀਆ ਦੀ ਬੋਰੀ ਦੁਨੀਆ ਵਿੱਚ ਤਿੰਨ ਹਜ਼ਾਰ ਰੁਪਏ ਤੱਕ ਵਿੱਚ ਵਿਕਦੀ ਹੈ, ਜਦਕਿ ਭਾਰਤ ਸਰਕਾਰ ਤੁਹਾਨੂੰ ਉਹ ਬੋਰੀ 300 ਤੋਂ ਭੀ ਘੱਟ ਕੀਮਤ ਵਿੱਚ ਦਿੰਦੀ ਹੈ। ਹੁਣ ਦੇਸ਼ ਨੇ ਹੋਰ ਇੱਕ ਮਹੱਤਵਪੂਰਨ ਕੰਮ ਕੀਤਾ ਹੈ, ਨੈਨੋ ਯੂਰੀਆ ਬਣਾਇਆ ਹੈ। ਇਸ ਨਾਲ ਇੱਕ ਬੋਰੀ ਖਾਦ ਦੀ ਸ਼ਕਤੀ ਇੱਕ ਬੋਤਲ ਵਿੱਚ ਸਮਾ ਗਈ ਹੈ। ਇਸ ਨਾਲ ਭੀ ਕਿਸਾਨਾਂ ਦੀ ਲਾਗਤ ਘੱਟ ਹੋਵੇਗੀ, ਬੱਚਤ ਹੋਵੇਗੀ। ਸਰਕਾਰ ਨੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਪੌਣੇ 3 ਲੱਖ ਕਰੋੜ ਰੁਪਏ ਭੀ ਟ੍ਰਾਂਸਫਰ ਕੀਤੇ ਹਨ।
ਮੇਰੇ ਪਰਿਵਾਰਜਨੋਂ,
ਖੇਤੀਬਾੜੀ ਅਤੇ ਖੇਤੀਬਾੜੀ ਅਧਾਰਿਤ ਅਰਥਵਿਵਸਥਾ ਦੇ ਨਿਰਮਾਣ ਵਿੱਚ ਸਾਡੇ ਕਿਸਾਨਾਂ ਦਾ ਯੋਗਦਾਨ ਹਮੇਸ਼ਾ ਤੋਂ ਅਭੂਤਪੂਰਵ ਰਿਹਾ ਹੈ। ਸਾਡੀ ਸਰਕਾਰ ਸਹਿਕਾਰਤਾ ਦੇ ਦਾਇਰੇ ਨੂੰ ਭੀ ਲਗਾਤਾਰ ਵਧਾ ਰਹੀ ਹੈ। PACS ਹੋਣ, ਕੋਆਪ੍ਰੇਟਿਵ ਸੋਸਾਇਟੀਆਂ ਹੋਣ, ਕਿਸਾਨ ਉਤਪਾਦ ਸੰਘ- FPO ਹੋਣ, ਇਨ੍ਹਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਛੋਟੇ ਕਿਸਾਨਾਂ ਨੂੰ ਬਜ਼ਾਰ ਦੀ ਬੜੀ ਤਾਕਤ ਬਣਾ ਰਹੇ ਹਨ। ਖਰੀਦ-ਵਿਕਰੀ ਹੋਵੇ, ਲੋਨ ਹੋਵੇ, ਕੋਈ ਫੂਡ ਪ੍ਰੋਸੈੱਸਿੰਗ ਉਦਯੋਗ ਹੋਵੇ, ਐਕਸਪੋਰਟ ਹੋਵੇ, ਐਸੇ ਹਰ ਕੰਮ ਦੇ ਲਈ ਕਿਸਾਨਾਂ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਹ ਛੋਟੇ ਤੋਂ ਛੋਟੇ ਕਿਸਾਨ ਨੂੰ ਭੀ ਸਸ਼ਕਤ ਕਰਨ ਦਾ ਇੱਕ ਬਹੁਤ ਬੜਾ ਮਾਧਿਅਮ ਬਣ ਰਹੀਆਂ ਹਨ। ਕਿਸਾਨਾਂ ਦੀ ਇੱਕ ਬਹੁਤ ਬੜੀ ਸਮੱਸਿਆ ਭੰਡਾਰਣ ਦੀ ਸੁਵਿਧਾ ਦੇ ਅਭਾਵ ਦੀ ਭੀ ਰਹੀ ਹੈ। ਸਾਡੀ ਸਰਕਾਰ ਨੇ ਭੰਡਾਰਣ ਦੀਆਂ ਸੁਵਿਧਾਵਾਂ ਦੇ ਨਿਰਮਾਣ ਦੇ ਲਈ ਦੁਨੀਆ ਦੀ ਸਭ ਤੋਂ ਬੜੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਪੂਰੇ ਦੇਸ਼ ਵਿੱਚ ਕੋਲਡ ਸਟੋਰੇਜ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ।
ਸਾਥੀਓ,
ਸਾਡਾ ਪ੍ਰਯਾਸ ਹੈ ਕਿ ਖੇਤੀ-ਕਿਸਾਨੀ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾਵੇ। ਇਸ ਵਿੱਚ ਭੀ ਪਿੰਡਾਂ ਵਿੱਚ ਸਾਡੀ ਨਾਰੀ ਸ਼ਕਤੀ ਦਾ ਮਾਧਿਅਮ ਇੱਕ ਬਹੁਤ ਬੜੀ ਤਾਕਤ ਬਣ ਸਕਦਾ ਹੈ ਅਤੇ ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਕੇਂਦਰ ਸਰਕਾਰ ਨੇ ਨਮੋ ਡ੍ਰੋਨ ਦੀਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਨਾਲ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ, ਉਨ੍ਹਾਂ ਨੂੰ ਡ੍ਰੋਨ ਦਿੱਤੇ ਜਾ ਰਹੇ ਹਨ। ਭਵਿੱਖ ਵਿੱਚ, ਇਹ ਨਮੋ ਡ੍ਰੋਨ ਦੀਦੀਆਂ, ਗ੍ਰਾਮੀਣ ਅਰਥਵਿਵਸਥਾ ਅਤੇ ਖੇਤੀ ਕਿਸਾਨੀ ਦੀ ਬਹੁਤ ਬੜੀ ਤਾਕਤ ਬਣਨ ਜਾ ਰਹੀਆਂ ਹਨ।
ਸਾਥੀਓ,
ਕਿਸਾਨਾਂ ਦੇ ਲਈ ਜਿਤਨਾ ਸਾਡੀ ਸਰਕਾਰ ਨੇ ਕੰਮ ਕੀਤਾ ਹੈ, ਉਤਨਾ ਪਹਿਲੇ ਕਿਸੇ ਸਰਕਾਰ ਨੇ ਨਹੀਂ ਕੀਤਾ ਹੈ। ਬੀਤੇ 10 ਵਰ੍ਹਿਆਂ ਵਿੱਚ ਜਨ ਕਲਿਆਣ ਦੀ ਹਰ ਯੋਜਨਾ ਦਾ ਸਿੱਧਾ ਲਾਭ ਸਾਡੇ ਛੋਟੇ ਕਿਸਾਨਾਂ ਨੂੰ ਮਿਲਿਆ ਹੈ। ਕਰੋੜਾਂ ਪੱਕੇ ਘਰ ਬਣੇ ਹਨ, ਤਾਂ ਇਨ੍ਹਾਂ ਦੇ ਬਹੁਤ ਬੜੇ ਲਾਭਾਰਥੀ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਹਨ। ਪਿੰਡਾਂ ਦੇ ਕਰੋੜਾਂ ਘਰਾਂ ਵਿੱਚ ਪਹਿਲੀ ਵਾਰ ਟੌਇਲਟ ਬਣੇ ਹਨ। ਪਹਿਲੀ ਵਾਰ ਪਿੰਡਾਂ ਦੇ ਕਰੋੜਾਂ ਘਰਾਂ ਵਿੱਚ ਨਲ ਸੇ ਜਲ ਪਹੁੰਚਿਆ ਹੈ। ਇਸ ਦਾ ਲਾਭ ਸਭ ਤੋਂ ਅਧਿਕ ਕਿਸਾਨ ਪਰਿਵਾਰਾਂ ਦੀਆਂ ਮੇਰੀਆਂ ਮਾਤਾਵਾਂ-ਭੈਣਾਂ ਨੂੰ ਹੀ ਤਾਂ ਮਿਲਿਆ ਹੈ। ਪਹਿਲੀ ਵਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਭੀ ਪੈਨਸ਼ਨ ਦੀ ਸੁਵਿਧਾ ਮਿਲੀ ਹੈ।
ਪੀਐੱਮ ਫਸਲ ਬੀਮਾ ਯੋਜਨਾ ਤੋਂ ਕਿਸਾਨਾਂ ਨੂੰ ਮੁਸ਼ਕਿਲ ਸਮੇਂ ਵਿੱਚ ਮਦਦ ਮਿਲੀ ਹੈ। ਫਸਲ ਖਰਾਬ ਹੋਣ ‘ਤੇ ਕਿਸਾਨਾਂ ਨੂੰ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ ਗਏ ਹਨ। ਮੁਫ਼ਤ ਰਾਸ਼ਨ ਹੋਵੇ, ਮੁਫ਼ਤ ਇਲਾਜ ਹੋਵੇ, ਇਸ ਦੇ ਜ਼ਿਆਦਾਤਰ ਲਾਭਾਰਥੀ ਪਿੰਡਾਂ ਦੇ ਮੇਰੇ ਕਿਸਾਨ ਪਰਿਵਾਰ ਅਤੇ ਖੇਤ ਮਜ਼ਦੂਰ ਹੀ ਹਨ। ਸਾਡਾ ਪ੍ਰਯਾਸ ਹੈ ਕਿ ਕੋਈ ਭੀ ਲਾਭਾਰਥੀ ਸਰਕਾਰ ਦੀ ਯੋਜਨਾ ਤੋਂ ਵੰਚਿਤ ਨਾ ਰਹੇ। ਇਸ ਦੇ ਲਈ ਮੋਦੀ ਕੀ ਗਰੰਟੀ ਵਾਲੀ ਗਾੜੀ ਪਿੰਡ-ਪਿੰਡ ਆ ਰਹੀ ਹੈ। ਯੂਪੀ ਵਿੱਚ ਭੀ ਲੱਖਾਂ ਲੋਕ ਇਸ ਗਰੰਟੀ ਵਾਲੀ ਗਾੜੀ ਨਾਲ ਜੁੜੇ ਹਨ।
ਭਾਈਓ ਅਤੇ ਭੈਣੋਂ,
ਮੋਦੀ ਕੀ ਗਰੰਟੀ ਹੈ ਕਿ ਜਲਦੀ ਤੋਂ ਜਲਦੀ ਦੇਸ਼ ਦੇ ਹਰ ਨਾਗਰਿਕ ਨੂੰ ਉਸ ਦੇ ਲਈ ਬਣੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਅੱਜ ਦੇਸ਼, ਮੋਦੀ ਕੀ ਗਰੰਟੀ ਨੂੰ ਗਰੰਟੀ ਪੂਰਾ ਹੋਣ ਦੀ ਗਰੰਟੀ ਮੰਨਦਾ ਹੈ। ਕਿਉਂਕਿ ਸਾਡੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਅੱਜ ਸਾਡਾ ਪੂਰਾ ਪ੍ਰਯਾਸ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਲਾਭਾਰਥੀ ਤੱਕ ਪਹੁੰਚੇ। ਇਸ ਲਈ ਮੋਦੀ ਸੈਚੁਰੇਸ਼ਨ ਦੀ ਗਰੰਟੀ ਦੇ ਰਿਹਾ ਹੈ, ਸ਼ਤ-ਪ੍ਰਤੀਸ਼ਤ ਦੀ ਗਰੰਟੀ ਦੇ ਰਿਹਾ ਹੈ। ਜਦੋਂ ਸਰਕਾਰ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਦੀ ਹੈ ਤਾਂ ਕਿਸੇ ਭੇਦਭਾਵ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਜਦੋਂ ਸਰਕਾਰ ਸ਼ਤ ਪ੍ਰਤੀਸ਼ਤ ਲਾਭਰਥੀਆਂ ਤੱਕ ਪਹੁੰਚਦੀ ਤਾਂ ਕਿਸੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਭੀ ਨਹੀਂ ਰਹਿ ਜਾਂਦੀ। ਅਤੇ ਇਹੀ ਸੱਚਾ ਸੈਕੁਲਰਿਜ਼ਮ ਹੈ, ਇਹੀ ਸੱਚਾ ਸਮਾਜਿਕ ਨਿਆਂ ਹੈ। ਗ਼ਰੀਬ ਕਿਸੇ ਭੀ ਸਮਾਜ ਵਿੱਚ ਹੋਵੇ, ਉਸ ਦੀਆਂ ਜ਼ਰੂਰਤਾਂ, ਉਸ ਦੇ ਸੁਪਨੇ ਸਮਾਨ (ਬਰਾਬਰ) ਹਨ। ਕਿਸਾਨ ਕਿਸੇ ਭੀ ਸਮਾਜ ਦਾ ਹੋਵੇ, ਉਸ ਦੀਆਂ ਜ਼ਰੂਰਤਾਂ, ਉਸ ਦੇ ਸੁਪਨੇ ਇੱਕੋ ਜਿਹੇ ਹਨ। ਮਹਿਲਾਵਾਂ ਕਿਸੇ ਭੀ ਸਮਾਜ ਦੀਆਂ ਹੋਣ, ਉਨ੍ਹਾਂ ਦੀਆਂ ਜ਼ਰੂਰਤਾਂ, ਉਨ੍ਹਾਂ ਦੇ ਸੁਪਨੇ ਭੀ ਇੱਕ ਹੀ ਹਨ। ਯੁਵਾ ਕਿਸੇ ਭੀ ਸਮਾਜ ਦੇ ਹੋਣ, ਉਨ੍ਹਾਂ ਦੇ ਸੁਪਨੇ, ਉਨ੍ਹਾਂ ਦੀਆਂ ਚੁਣੌਤੀਆਂ, ਇੱਕੋ ਜਿਹੀਆਂ ਹੀ ਹਨ। ਇਸ ਲਈ ਮੋਦੀ ਬਿਨਾ ਭੇਦਭਾਵ ਦੇ ਹਰ ਜ਼ਰੂਰਤਮੰਦ ਤੱਕ ਤੇਜ਼ੀ ਨਾਲ ਪਹੁੰਚਣਾ ਚਾਹੁੰਦਾ ਹੈ।
ਆਜ਼ਾਦੀ ਦੇ ਬਾਅਦ ਲੰਬੇ ਸਮੇਂ ਤੱਕ ਕੋਈ ਗ਼ਰੀਬੀ ਹਟਾਓ ਦਾ ਨਾਅਰਾ ਦਿੰਦਾ ਰਿਹਾ। ਕੋਈ ਸਮਾਜਿਕ ਨਿਆਂ ਦੇ ਨਾਮ ‘ਤੇ ਝੂਠ ਬੋਲਦਾ ਰਿਹਾ। ਲੇਕਿਨ ਦੇਸ਼ ਦੇ ਗ਼ਰੀਬਾਂ ਨੇ ਦੇਖਿਆ ਕਿ ਸਿਰਫ਼ ਕੁਝ ਪਰਿਵਾਰਾਂ ਦੇ ਘਰ ਅਮੀਰੀ ਆਈ, ਕੁਝ ਹੀ ਪਰਿਵਾਰਾਂ ਦੀ ਰਾਜਨੀਤੀ ਫਲੀ-ਫੁੱਲੀ। ਸਾਧਾਰਣ ਗ਼ਰੀਬ, ਦਲਿਤ, ਪਿਛੜਿਆ ਤਾਂ ਅਪਰਾਧੀਆਂ ਅਤੇ ਦੰਗਿਆਂ ਤੋਂ ਸਹਿਮਿਆ ਹੋਇਆ ਸੀ। ਲੇਕਿਨ ਹੁਣ ਦੇਸ਼ ਵਿੱਚ ਸਥਿਤੀਆਂ ਬਦਲ ਰਹੀਆਂ ਹਨ। ਮੋਦੀ, ਇਮਾਨਦਾਰੀ ਨਾਲ ਤੁਹਾਡੀ ਸੇਵਾ ਵਿੱਚ ਜੁਟਿਆ ਹੈ। ਇਸੇ ਦਾ ਨਤੀਜਾ ਹੈ ਕਿ ਸਾਡੀ ਸਰਕਾਰ ਨੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ... ਇਹ ਅੰਕੜਾ ਬਹੁਤ ਬੜਾ ਹੈ...25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਜੋ ਬਾਕੀ ਬਚੇ ਹਨ, ਉਨ੍ਹਾਂ ਨੂੰ ਭੀ ਉਮੀਦ ਜਗੀ ਹੈ ਕਿ ਉਹ ਭੀ ਜਲਦੀ ਹੀ ਗ਼ਰੀਬੀ ਨੂੰ ਪਰਾਸਤ ਕਰ ਦੇਣਗੇ।
ਸਾਥੀਓ,
ਮੇਰੇ ਲਈ ਤਾਂ ਆਪ (ਤੁਸੀਂ) ਹੀ ਮੇਰਾ ਪਰਿਵਾਰ ਹੋ। ਤੁਹਾਡਾ ਸੁਪਨਾ ਹੀ ਮੇਰਾ ਸੰਕਲਪ ਹੈ। ਇਸ ਲਈ, ਆਪ (ਤੁਹਾਡੇ) ਜਿਹੇ ਦੇਸ਼ ਦੇ ਸਾਧਾਰਣ ਪਰਿਵਾਰ ਜਦੋਂ ਸਸ਼ਕਤ ਹੋਣਗੇ, ਤਾਂ ਇਹੀ ਮੋਦੀ ਦੀ ਪੂੰਜੀ ਹੋਵੇਗੀ। ਪਿੰਡ-ਗ਼ਰੀਬ ਹੋਵੇ, ਯੁਵਾ, ਮਹਿਲਾ, ਕਿਸਾਨ ਹੋਵੇ, ਸਭ ਨੂੰ ਸਸ਼ਕਤ ਕਰਨ ਦਾ ਇਹ ਅਭਿਯਾਨ ਜਾਰੀ ਰਹੇਗਾ।
ਅੱਜ ਮੈਂ ਦੇਖ ਰਿਹਾ ਸਾਂ, ਕੁਝ ਮੀਡੀਆ ਵਾਲੇ ਚਲਾ ਰਹੇ ਸਨ ਕਿ ਅੱਜ ਬੁਲੰਦਸ਼ਹਿਰ ਵਿੱਚ ਮੋਦੀ ਚੋਣਾਂ ਦਾ ਬਿਗਲ ਵਜਾਉਣਗੇ। ਮੋਦੀ ਤਾਂ ਵਿਕਾਸ ਦਾ ਬਿਗਲ ਵਜਾਉਂਦਾ ਰਹਿੰਦਾ ਹੈ। ਮੋਦੀ ਤਾਂ ਸਮਾਜ ਦੇ ਆਖਰੀ ਵਿਅਕਤੀ ਦੇ ਕਲਿਆਣ ਦੇ ਲਈ ਬਿਗਲ ਵਜਾਉਂਦਾ ਰਹਿੰਦਾ ਹੈ। ਮੋਦੀ ਨੂੰ ਨਾ ਪਹਿਲੇ ਜ਼ਰੂਰਤ ਸੀ, ਨਾ ਅੱਜ ਜ਼ਰੂਰਤ ਹੈ, ਨਾ ਅੱਗੇ ਜ਼ਰੂਰਤ ਹੈ, ਚੋਣਾਂ ਦੇ ਬਿਗਲ ਵਜਾਉਣ ਦੀ। ਮੋਦੀ ਦੇ ਲਈ ਤਾਂ ਇਹ ਜਨਤਾ-ਜਨਾਰਦਨ ਬਿਗਲ ਵਜਾਉਂਦੀ ਰਹਿੰਦੀ ਹੈ। ਅਤੇ ਜਦੋਂ ਜਨਤਾ-ਜਨਾਰਦਨ ਬਿਗਲ ਵਜਾਉਂਦੀ ਹੈ, ਤਾਂ ਮੋਦੀ ਨੂੰ ਆਪਣਾ ਸਮਾਂ ਉਸ ਬਿਗਲ ਨੂੰ ਵਜਾਉਣ ਵਿੱਚ ਨਹੀਂ ਲਗਾਉਣਾ ਪੈਂਦਾ। ਉਸ ਨੂੰ ਤਾਂ ਆਪਣਾ ਸਮਾਂ ਜਨਤਾ-ਜਨਾਰਦਨ ਦੇ ਚਰਨਾਂ ਵਿੱਚ ਬੈਠ ਕੇ ਸੇਵਾ ਭਾਵ ਨਾਲ ਕੰਮ ਕਰਨ ਵਿੱਚ ਉਸ ਦਾ ਸਮਾਂ ਲਗਿਆ ਰਹਿੰਦਾ ਹੈ।
ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ। ਮੇਰੇ ਨਾਲ ਪੂਰੀ ਸ਼ਕਤੀ ਨਾਲ ਬੋਲੋ-
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਬਹੁਤ-ਬਹੁਤ ਧੰਨਵਾਦ!