ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਰਵੇ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੋਨਾਸ ਗਹਰ ਸਟੋਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਦੋਵੇਂ ਨੇਤਾਵਾਂ ਨੇ ਵਿਕਾਸਸ਼ੀਲ ਦੇਸ਼ਾਂ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਜਲਵਾਯੂ ਵਿੱਤ ਜੁਟਾਉਣ ਦੀਆਂ ਪਹਿਲਾਂ ਸਮੇਤ ਆਪਸੀ ਹਿਤਾਂ ਦੇ ਦੁਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸਸ਼ੀਲ ਦੇਸ਼ਾਂ ਲਈ ਬਰਾਬਰ, ਸਮੇਂ ਸਿਰ ਅਤੇ ਢੁਕਵੇਂ ਜਲਵਾਯੂ ਵਿੱਤ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਸ ਦਿਸ਼ਾ ਵਿੱਚ ਮਹਾਮਹਿਮ ਸਟੋਰ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ।
ਦੋਨੋਂ ਨੇਤਾਵਾਂ ਨੇ ਨੀਲੀ ਅਰਥਵਿਵਸਥਾ 'ਤੇ ਟਾਸਕ ਫੋਰਸ ਦੇ ਤਹਿਤ ਚਲ ਰਹੀਆਂ ਵੱਖ-ਵੱਖ ਦੁਵੱਲੀਆਂ ਸਹਿਯੋਗ ਪਹਿਲਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਗ੍ਰੀਨ ਹਾਈਡ੍ਰੋਜਨ, ਸ਼ਿਪਿੰਗ, ਵਿਗਿਆਨ ਅਤੇ ਟੈਕਨੋਲੋਜੀ ਅਤੇ ਸਿੱਖਿਆ ਜਿਹੇ ਖੇਤਰਾਂ ਵਿੱਚ ਵਧ ਰਹੇ ਭਾਰਤ-ਨਾਰਵੇ ਸਹਿਯੋਗ 'ਤੇ ਵੀ ਤਸੱਲੀ ਪ੍ਰਗਟਾਈ।