ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਤਮਿਲ ਨਾਡੂ ਅਤੇ ਸੌਰਾਸ਼ਟਰ ਸੰਗਮ (ਐੱਸਟੀ ਸੰਗਮ) ਇੱਕ ਅਜਿਹੇ ਸਬੰਧ ਨੂੰ ਮਜ਼ਬੂਤ ਬਣਾ ਰਿਹਾ ਹੈ ਜੋ ਸਦੀਆਂ ਪਹਿਲਾਂ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਥਾਪਿਤ ਹੋਇਆ ਸੀ।
ਕੇਂਦਰੀ ਰੇਲ ਅਤੇ ਕੱਪੜਾ ਰਾਜ ਮੰਤਰੀ, ਸ਼੍ਰੀਮਤੀ ਦਰਸ਼ਨ ਜਰਦੋਸ਼ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਸੌਰਾਸ਼ਟਰ ਅਤੇ ਤਮਿਲ ਸੰਗਮ ਨੂੰ ਪ੍ਰਦਰਸ਼ਿਤ ਕਰਦੇ ਇੱਕ ਰੋਡ ਸ਼ੋਅ ਦੇ ਦੌਰਾਨ ਗੁਜਰਾਤ ਦੇ ਰਾਜ ਮੰਤਰੀ, ਸ਼੍ਰੀ ਜਗਦੀਸ਼ ਵਿਸ਼ਵਕਰਮਾ ਦੇ ਨਾਲ ਤਮਿਲ ਨਾਡੂ ਦੇ ਸੇਲਮ ਵਿੱਚ ਡਾਂਡੀਆ ਦੇ ਪ੍ਰਦਰਸ਼ਨ ਨੂੰ ਦੇਖਿਆ।
ਇਸ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਐੱਸਟੀ ਸੰਗਮ ਇੱਕ ਅਜਿਹੇ ਬੰਧਨ ਨੂੰ ਮਜ਼ਬੂਤ ਕਰ ਰਿਹਾ ਹੈ ਜੋ ਸਦੀਆਂ ਪਹਿਲਾ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਥਾਪਿਤ ਹੋਇਆ ਸੀ।”
The #STSangamam is strengthening a bond that originated centuries ago between Gujarat and Tamil Nadu. https://t.co/I0SYh46pu9
— Narendra Modi (@narendramodi) March 26, 2023