12 ਜਨਵਰੀ 2022 ਨੂੰ ਆਯੋਜਿਤ ਹੋਣ ਵਾਲੇ ਨੈਸ਼ਨਲ ਯੂਥ ਫੈਸਟੀਵਲ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰੋ
ਪ੍ਰਧਾਨ ਮੰਤਰੀ ਨਰੇਂਦਰ ਮੋਦੀ 12 ਜਨਵਰੀ, 2022 ਨੂੰ ਸਵਾਮੀ ਵਿਵੇਕਾਨੰਦ ਦੇ ਜਯੰਤੀ ਦੇ ਅਵਸਰ 'ਤੇ 25ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ ਅਤੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਇਸ ਅਵਸਰ 'ਤੇ ਦੇਸ਼ ਭਰ ਦੇ ਨੌਜਵਾਨ, ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਲਈ ਸੁਝਾਅ ਅਤੇ ਨਵੇਂ ਵਿਚਾਰ ਸ਼ੇਅਰ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਆਪਣੇ ਭਾਸ਼ਣ ਵਿੱਚ ਕੁਝ ਸੁਝਾਅ ਸ਼ਾਮਲ ਕਰ ਸਕਦੇ ਹਨ। ਕਿਰਪਾ ਕਰਕੇ ਆਪਣੇ ਵਿਚਾਰ ਅਤੇ ਸੁਝਾਅ ਹੇਠਾਂ ਕਮੈਂਟ ਸੈਕਸ਼ਨ ਵਿੱਚ ਸ਼ੇਅਰ ਕਰੋ।
ਨੈਸ਼ਨਲ ਯੂਥ ਫੈਸਟੀਵਲ ਅਤੇ ਸਮਿਟ ਬਾਰੇ:
ਭਾਰਤ ਦੇ ਹਰ ਜ਼ਿਲ੍ਹੇ ਦੇ ਨੌਜਵਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਨੈਸ਼ਨਲ ਯੂਥ ਫੈਸਟੀਵਲ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਲਈ ਪ੍ਰੇਰਿਤ ਕਰਨਾ, ਪ੍ਰੋਤਸਾਹਿਤ ਕਰਨਾ, ਇਕਜੁੱਟ ਕਰਨਾ ਅਤੇ ਸਰਗਰਮ ਕਰਨਾ ਹੈ, ਤਾਕਿ ਸਾਡੇ ਡੈਮੋਗ੍ਰਾਫਿਕ ਡਿਵਿਡੈਂਡ ਦੀ ਅਸਲ ਸਮਰੱਥਾ ਦੀ ਪਹਿਚਾਣ ਕੀਤੀ ਜਾ ਸਕੇ।
ਨੈਸ਼ਨਲ ਯੂਥ ਫੈਸਟੀਵਲ ਦਾ ਉਦੇਸ਼ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ, ਇੱਕ ਯੁਵਾ ਲੀਡਰਸ਼ਿਪ ਦਾ ਪੋਸਟ ਕੋਵਿਡ ਟੈਂਪਲੇਟ ਬਣਾਉਣਾ ਅਤੇ ਸਭ ਤੋਂ ਮਹੱਤਵਪੂਰਨ ਦੁਨੀਆ ਦੇ ਲਈ ਇੱਕ ਪ੍ਰਮਾਣਿਕ ਭਾਰਤੀ ਲੀਡਰਸ਼ਿਪ ਰਣਨੀਤੀ ਤਿਆਰ ਕਰਨਾ ਹੈ।
13 ਜਨਵਰੀ 2022 ਨੂੰ ਇੱਕ ਨੈਸ਼ਨਲ ਯੂਥ ਸਮਿਟ ਦਾ ਆਯੋਜਨ ਕੀਤਾ ਜਾਵੇਗਾ ਜਿਸ ਦਾ ਉਦੇਸ਼ ਭਾਰਤ ਦੇ ਵਿਵਿਧ ਸੱਭਿਆਚਾਰਾਂ ਨੂੰ ਇੱਕ ਵਿਆਪਕ ਅਤੇ ਸੰਵਾਦਾਤਮਕ ਅਪ੍ਰੋਚ ਦੇ ਜ਼ਰੀਏ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੇ ਇੱਕ ਸੂਤਰ ਵਿੱਚ ਏਕੀਕ੍ਰਿਤ ਕਰਨਾ ਹੈ। ਨਾਲੇਜ ਦਾ ਪ੍ਰਸਾਰ ਕਰਨ ਦੇ ਲਈ ਆਇਡੀਆ ਐਕਸਚੇਂਜ ਯੂਥ ਸਮਿਟ ਸੈਸ਼ਨ ਦੇਸ਼ ਅਤੇ ਗਲੋਬਲ ਆਈਕਨਾਂ ਤੇ ਐਕਸਪਰਟਸ ਦੇ ਨਾਲ ਆਯੋਜਿਤ ਕੀਤੇ ਜਾਣਗੇ।
Comment 0