ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ ਨੂੰ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ
“ਇੰਨੇ ਘੱਟ ਸਮੇਂ ਵਿੱਚ ਇੰਡਔਸਈਸੀਟੀਏ ‘ਤੇ ਹਸਤਾਖਰ ਕਰਨਾ ਦੋਵੇਂ ਦੇਸ਼ਾਂ ਦੇ ਦਰਮਿਆਨ ਆਪਸੀ ਵਿਸ਼ਵਾਸ ਦੀ ਗਹਿਰਾਈ ਨੂੰ ਦਰਸਾਉਂਦਾ ਹੈ”
“ਇਸ ਸਮਝੌਤੇ ਦੇ ਅਧਾਰ ‘ਤੇ ਅਸੀਂ ਸਪਲਾਈ ਚੇਨਸ਼ ਨੂੰ ਹੋਰ ਵੀ ਸਸ਼ਕਤ ਬਣਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਰਤਾ ਦੇ ਪ੍ਰਤੀ ਯੋਗਦਾਨ ਦੇਣ ਦੇ ਸਮਰੱਥ ਹੋਵਾਂਗੇ”
“ਇਹ ਸਮਝੌਤਾ ਸਾਡੇ ਦਰਮਿਆਨ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰੇਗਾ, ਜੋ ਜਨ-ਜਨ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ”
ਆਗਾਮੀ ਵਿਸ਼ਵ ਕੱਪ ਫਾਈਨਲ ਦੇ ਲਈ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ

ਪ੍ਰਧਾਨ ਮੰਤਰੀ ਮੌਰਿਸਨ

ਆਸਟ੍ਰੇਲੀਆ ਅਤੇ ਭਾਰਤ ਦੇ ਟ੍ਰੇਡ ਮੰਤਰੀ,

ਅਤੇ ਸਾਡੇ ਨਾਲ ਜੁੜੇ ਦੋਵੇਂ ਦੇਸ਼ਾਂ ਦੇ ਸਾਰੇ ਮਿੱਤਰਗਣ,

ਨਮਸਕਾਰ!

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੱਜ ਮੈਂ ਆਪਣੇ ਮਿੱਤਰ ਸਕੌਟ ਦੇ ਨਾਲ ਤੀਸਰੀ ਵਾਰ ਰੂ-ਬ-ਰੂ ਹਾਂ। ਪਿਛਲੇ ਹਫ਼ਤੇ ਸਾਡੇ ਦਰਮਿਆਨ Virtual Summit ਵਿੱਚ ਬਹੁਤ productive ਚਰਚਾ ਹੋਈ ਸੀ। ਉਸ ਸਮੇਂ ਅਸੀਂ ਆਪਣੀਆਂ teams ਨੂੰ Economic Cooperation and Trade Agreement ‘ਤੇ ਬਾਤਚੀਤ ਜਲਦੀ ਸੰਪੰਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਮਹੱਤਵਪੂਰਨ ਸਮਝੌਤੇ 'ਤੇ ਹਸਤਾਖਰ ਹੋ ਰਹੇ ਹਨ। ਇਸ ਅਸਾਧਾਰਣ ਉਪਲਬਧੀ ਦੇ ਲਈ, ਮੈਂ ਦੋਹਾਂ ਦੇਸ਼ਾਂ ਦੇ Trade ਮੰਤਰੀਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

ਮੈਂ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਰਤਮਾਨ ਵਿੱਚ ਪ੍ਰਧਾਨ ਮੰਤਰੀ ਮੌਰਿਸਨ ਦੇ Trade envoy ਟੋਨੀ ਐਬਟ ਦਾ ਵੀ ਵਿਸ਼ੇਸ਼ ਤੌਰ ’ਤੇ ਅਭਿਨੰਦਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੇ ਪ੍ਰਯਤਨਾਂ ਨਾਲ ਇਸ ਪ੍ਰਕਿਰਿਆ ਵਿੱਚ ਤੇਜ਼ੀ ਆਈ।

ਇੰਨੇ ਘੱਟ ਸਮੇਂ ਵਿੱਚ ਅਜਿਹੇ ਮਹੱਤਵਪੂਰਨ agreement ‘ਤੇ ਸਹਿਮਤੀ ਬਣਨਾ, ਇਹ ਦਿਖਾਉਂਦਾ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਕਿਤਨਾ ਆਪਸੀ ਵਿਸ਼ਵਾਸ ਹੈ। ਇਹ ਸਾਡੇ ਦਵੱਲੇ ਰਿਸ਼ਤਿਆਂ ਦੇ ਲਈ ਸਚਮੁੱਚ ਇੱਕ watershed moment ਹੈ। ਸਾਡੀਆਂ ਅਰਥਵਿਵਸਥਾਵਾਂ ਦੇ ਦਰਮਿਆਨ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਬਹੁਤ potential ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ Agreement ਨਾਲ ਅਸੀਂ ਇਨ੍ਹਾਂ ਅਵਸਰਾਂ ਦਾ ਪੂਰਾ ਲਾਭ ਉਠਾ ਪਾਵਾਂਗੇ। ਇਸ ਸਮਝੌਤੇ ਦੇ ਅਧਾਰ ‘ਤੇ ਅਸੀਂ ਮਿਲ ਕੇ supply chains ਦੀresilience ਵਧਾਉਣ, ਅਤੇIndo-Pacific ਖੇਤਰ ਦੀstability ਵਿੱਚ ਵੀ ਯੋਗਦਾਨ ਕਰ ਪਾਵਾਂਗੇ।

People-to-People, ਇਹ ਰਿਸ਼ਤੇ ਭਾਰਤ ਆਸਟ੍ਰੇਲੀਆ ਮਿੱਤਰਤਾ ਦਾ ਮਹੱਤਵਪੂਰਨ ਥੰਮ੍ਹ ਹਨ। ਇਹ agreement ਸਾਡੇ ਦਰਮਿਆਨ students, professionals, ਅਤੇ ਸੈਲਾਨੀਆਂ ਦਾ ਅਦਾਨ-ਪ੍ਰਦਾਨ ਅਸਾਨ ਬਣਾਵੇਗਾ, ਜਿਸ ਨਾਲ ਇਹ ਸਬੰਧ ਹੋਰ ਮਜ਼ਬੂਤ ਹੋਣਗੇ। ਮੈਂ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਦੀਆਂ teams ਨੂੰ ''India-Australia Economic Cooperation and Trade Agreement''- “ਇੰਡਏਸ ਏਕਤਾ” ("IndAus ECTA")- ਦੇ ਪ੍ਰਭਾਵੀ ਅਤੇ ਸਫਲ negotiation ‘ਤੇ ਵਧਾਈਆਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਮੌਰਿਸਨ ਨੂੰ ਅੱਜ ਦੇ ਆਯੋਜਨ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਹਾਰਦਿਕ ਧੰਨਵਾਦ ਕਰਦਾ ਹਾਂ, ਅਤੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਕੱਲ੍ਹ ਖੇਡੇ ਜਾਣ ਵਾਲੇ ਵਿਸ਼ਵ ਕੱਪ ਫਾਈਨਲ ਦੇ ਲਈ ਸ਼ੁਭਕਾਮਨਾਵਾਂ।

ਨਮਸਕਾਰ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
‘Make in India’ is working, says DP World Chairman

Media Coverage

‘Make in India’ is working, says DP World Chairman
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”