Your Highness, My Brother,
ਅੱਜ ਦੇ ਇਸ ਵਰਚੁਅਲ ਸਮਿਟ ਵਿੱਚ ਤੁਹਾਡਾ ਹਾਰਦਿਕ ਸੁਆਗਤ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਤੇ U.A.E. ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ Expo 2020 ਦਾ ਆਯੋਜਨ ਬਹੁਤ ਸ਼ਾਨਦਾਰ ਰਿਹਾ। ਦੁਰਭਾਗਵਸ਼ ਮੈਂ Expo ਵਿੱਚ ਹਿੱਸਾ ਲੈਣ ਦੇ ਲਈ U.A.E. ਨਹੀਂ ਆ ਸਕਿਆ, ਅਤੇ ਸਾਡੀ ਰੂ-ਬ-ਰੂ ਮੁਲਾਕਾਤ ਵੀ ਬਹੁਤ ਸਮੇਂ ਤੋਂ ਨਹੀਂ ਹੋ ਸਕੀ। ਲੇਕਿਨ ਅੱਜ ਦੀ ਸਾਡੀ virtual summit ਇਹ ਦਿਖਾਉਂਦੀ ਹੈ ਕਿ ਤਮਾਮ ਚੁਣੌਤੀਆਂ ਦੇ ਬਾਵਜੂਦ, ਸਾਡੇ ਮਿੱਤਰਤਾਪੂਰਨ ਸਬੰਧ ਨਿਰੰਤਰ ਨਵੀਆਂ ਉਚਾਈਆਂ ਤੱਕ ਪਹੁੰਚ ਰਹੇ ਹਨ।
Your Highness,
ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਤੁਹਾਡੀ ਵਿਅਕਤੀਗਤ ਭੂਮਿਕਾ ਅਤਿਅੰਤ ਮਹੱਤਵਪੂਰਨ ਰਹੀ ਹੈ। ਕੋਵਿਡ ਮਹਾਮਾਰੀ ਦੇ ਦੌਰਾਨ ਵੀ ਤੁਸੀਂ ਜਿਸ ਤਰ੍ਹਾਂ U.A.E. ਦੀ ਭਾਰਤੀ ਕਮਿਊਨਿਟੀ ਦਾ ਧਿਆਨ ਰੱਖਿਆ ਹੈ, ਉਸ ਦੇ ਲਈ ਮੈਂ ਤੁਹਾਡਾ ਸਦਾ ਆਭਾਰੀ ਰਹਾਂਗਾ। ਅਸੀਂ ਹੁਣੇ U.A.E. ਵਿੱਚ ਹੋਏ ਆਤੰਕੀ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਭਾਰਤ ਅਤੇ U.A.E. ਆਤੰਕਵਾਦ ਦੇ ਵਿਰੁੱਧ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹਿਣਗੇ।
Your Highness,
ਵਪਾਰ, ਨਿਵੇਸ਼, ਊਰਜਾ ਅਤੇ people-to-people ਸੰਪਰਕ ਸਾਡੇ ਸਹਿਯੋਗ ਦੇ ਥੰਮ੍ਹ ਰਹੇ ਹਨ। ਨਾਲ ਹੀ, ਕਈ ਨਵੇਂ ਖੇਤਰਾਂ ਵਿੱਚ ਵੀ ਸਾਡਾ ਸਹਿਯੋਗ ਵਧਣ ਦੀਆਂ ਸੰਭਾਵਨਾਵਾਂ ਹਨ। ਸਾਡੇ ਦਰਮਿਆਨ Food Corridors ‘ਤੇ ਨਵਾਂ M.O.U. ਬਹੁਤ ਚੰਗੀ ਪਹਿਲ ਹੈ। ਅਸੀਂ ਫੂਡ ਪ੍ਰੋਸੈੱਸਿੰਗ ਅਤੇ ਲੌਜਿਸਟਿਕਸ sectors ਵਿੱਚ U.A.E. ਦੇ ਨਿਵੇਸ਼ ਦਾ ਸੁਆਗਤ ਕਰਦੇ ਹਾਂ। ਇਸ ਨਾਲ ਭਾਰਤ U.A.E. ਦੀ ਖੁਰਾਕ ਸੁਰੱਖਿਆ ਦੇ ਲਈ ਇੱਕ ਭਰੋਸੇਯੋਗ partner ਬਣੇਗਾ।
ਭਾਰਤ ਨੇ ਸਟਾਰਟਅੱਪਸ ਦੇ ਖੇਤਰ ਵਿੱਚ ਅਭੂਤਪੂਰਵ ਪ੍ਰਗਤੀ ਕੀਤੀ ਹੈ। ਪਿਛਲੇ ਸਾਲ ਭਾਰਤ ਵਿੱਚ 44 ਯੂਨੀਕੌਰਨਸ ਉੱਭਰੇ ਹਨ। ਅਸੀਂ joint-incubation ਅਤੇ joint-financing ਦੇ ਮਾਧਿਅਮ ਨਾਲ ਦੋਨੋਂ ਦੇਸ਼ਾਂ ਵਿੱਚ ਸਟਾਰਟਅੱਪਸ ਨੂੰ ਪ੍ਰੋਤਸਾਹਨ ਦੇ ਸਕਦੇ ਹਾਂ। ਇਸੇ ਪ੍ਰਕਾਰ, ਸਾਡੇ ਲੋਕਾਂ ਦੇ ਕੌਸ਼ਲ ਵਿਕਾਸ ਦੇ ਲਈ ਅਸੀਂ ਆਧੁਨਿਕ Institutions of Excellence, ਇਸ ‘ਤੇ ਵੀ ਸਹਿਯੋਗ ਕਰ ਸਕਦੇ ਹਾਂ।
ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਦੀ ਸਫ਼ਲ U.A.E. ਯਾਤਰਾ ਦੇ ਬਾਅਦ, ਕਈ ਅਮਿਰਾਤੀ ਕੰਪਨੀਆਂ ਨੇ ਜੰਮੂ-ਕਸ਼ਮੀਰ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ ਹੈ। ਅਸੀਂ U.A.E. ਦੁਆਰਾ ਜੰਮੂ-ਕਸ਼ਮੀਰ ਵਿੱਚ Logistics, healthcare, hospitality ਸਮੇਤ ਸਾਰੇ sectors ਵਿੱਚ ਨਿਵੇਸ਼ ਦਾ ਸੁਆਗਤ ਕਰਦੇ ਹਾਂ। ਅਤੇ ਤੁਹਾਡੀਆਂ ਕੰਪਨੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਾਵਾਂਗੇ।
Your Highness,
ਅਗਲੇ ਸਾਲ ਭਾਰਤ G-20 ਸਮਿਟ ਦਾ ਆਯੋਜਨ ਕਰੇਗਾ, ਅਤੇ UAE Cop-28 ਦਾ। Climate ਦਾ ਮੁੱਦਾ ਗਲੋਬਲ ਸਟੇਜ ‘ਤੇ ਨਿਰੰਤਰ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਇਸ agenda ਨੂੰ shape ਕਰਨ ਵਿੱਚ ਅਸੀਂ ਆਪਸੀ ਸਹਿਯੋਗ ਵਧਾ ਸਕਦੇ ਹਾਂ। ਅਸੀਂ ਦੋਨੋਂ ਹੀ ਦੇਸ਼ ਸਮਾਨ ਵਿਚਾਰਧਾਰਾ ਵਾਲੇ partners ਦੇ ਨਾਲ ਕੰਮ ਕਰਨ ਬਾਰੇ ਵੀ ਸਕਾਰਾਤਮਕ ਰਵੱਈਆ ਰੱਖਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ “ਭਾਰਤ- U.A.E.-ਇਜ਼ਰਾਈਲ- USA”, ਇਹ ਸਮੂਹ ਸਾਡੇ ਸਮੂਹਿਕ ਲਕਸ਼ਾਂ ਨੂੰ ਅੱਗੇ ਵਧਾਏਗਾ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ, ਇਨੋਵੇਸ਼ਨ ਅਤੇ ਫਾਇਨਾਂਸ ਦੇ ਖੇਤਰਾਂ ਵਿੱਚ।
Your Highness,
ਇਸ virtual Summit ਨੂੰ ਸੰਭਵ ਬਣਾਉਣ ਦੇ ਲਈ ਇੱਕ ਵਾਰ ਫਿਰ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।