ਪ੍ਰਤਿਸ਼ਠਿਤ ਕਾਸ਼ੀ ਵਿਸ਼ਵਨਾਥ ਧਾਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕਾਇਆਕਲਪ ਦੇ ਇੱਕ ਨਵੇਂ ਯੁਗ ਦਾ ਗਵਾਹ ਬਣ ਰਿਹਾ ਹੈ।
ਭਾਰਤ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ‘ਚ ਭਾਰਤ ਦੇ ਸਭ ਤੋਂ ਪਵਿੱਤਰ ਮੰਦਿਰਾਂ ਵਿੱਚੋਂ ਇੱਕ ਨੂੰ ਹੁਣ ਇੱਕ ਹੈਰੀਟੇਜ ਕੌਰੀਡੋਰ ਮਿਲ ਗਿਆ ਹੈ ਜੋ ਇਸ ਦੇ ਸ਼ਾਨਦਾਰ ਇਤਿਹਾਸ ਦੇ ਅਨੁਰੂਪ ਹੈ।
ਸ਼ਾਨਦਾਰ ਪ੍ਰਵੇਸ਼ ਦੁਆਰ ਤੋਂ ਲੈ ਕੇ ਮੰਦਿਰ ਦੇ ਆਸਪਾਸ ਦੇ ਵਿਸ਼ਾਲ ਖੇਤਰ ਤੱਕ, ਜਿਸ ਵਿੱਚ ਇੱਕ ਹੀ ਸਮੇਂ ਹਜ਼ਾਰਾਂ ਲੋਕ ਇਕੱਠੇ ਹੋ ਸਕਦੇ ਹਨ, ਦੀਵਾਰਾਂ 'ਤੇ ਖੂਬਸੂਰਤ ਨੱਕਾਸ਼ੀ ਤੋਂ ਲੈ ਕੇ ਗੰਗਾ ਤੱਕ ਸਾਫ਼ ਅਤੇ ਚੌੜੇ ਰਸਤੇ ਤੱਕ, ਬਾਬਾ ਵਿਸ਼ਵਨਾਥ ਦੇ ਮੰਦਿਰ ਨੂੰ ਬਦਲ ਦਿੱਤਾ ਗਿਆ ਹੈ।
ਆਧੁਨਿਕ ਸੁਵਿਧਾਵਾਂ ਦੇ ਨਾਲ ਕਾਸ਼ੀ ਵਿਸ਼ਵਨਾਥ ਧਾਮ, ਪ੍ਰਾਚੀਨਤਾ ਅਤੇ ਆਧੁਨਿਕਤਾ ਦੇ ਬਿਹਤਰੀਨ ਸੰਗਮ ਨੂੰ ਪ੍ਰਦਰਸ਼ਿਤ ਕਰਦਾ ਹੈ।
ਇਨ੍ਹਾਂ ਤਸਵੀਰਾਂ ਦੇ ਜ਼ਰੀਏ ਦਿਵਯ ਕਾਸ਼ੀ, ਭਵਯ ਕਾਸ਼ੀ ਨੂੰ ਨੇੜਿਓਂ ਦੇਖੋ।