ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਮਾਤਾ ਜੀ ਦੀ ਜੀਵਨ-ਯਾਤਰਾ ਨੂੰ ਸ਼ਾਨਦਾਰ ਸ਼ਤਾਬਦੀ ਕਿਹਾ ਹੈ, ਜਿਸ ਜੀਵਨ ਨੂੰ ਈਸ਼ਵਰ ਦੇ ਸ਼੍ਰੀ ਚਰਣਾਂ ਵਿੱਚ ਅੱਜ ਸ਼ਾਂਤੀ ਮਿਲ ਗਈ।
ਪ੍ਰਧਾਨ ਮੰਤਰੀ ਦੀ ਮਾਤਾ ਜੀ ਸ਼੍ਰੀਮਤੀ ਹੀਰਾਬੇਨ ਦਾ ਅੱਜ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮਾਂ ਵਿੱਚ ਉਨ੍ਹਾਂ ਨੇ ਸਦਾ ਉਸ ਤ੍ਰਿਮੂਰਤੀ ਦੀ ਅਨੁਭੂਤੀ ਕੀਤੀ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਪ੍ਰਤੀਬੱਧ ਜੀਵਨ ਸਮਾਹਿਤ ਰਿਹਾ ਹੈ।
ਪ੍ਰਧਾਨ ਮੰਤਰੀ ਜਦੋਂ ਆਪਣੀ ਮਾਤਾ ਜੀ ਦੇ 100ਵੇਂ ਜਨਮ ਦਿਨ ’ਤੇ ਮਿਲੇ ਸਨ, ਤਾਂ ਉਸ ਸਮੇਂ ਮਾਂ ਦੀ ਦਿੱਤੀ ਸਲਾਹ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਾਂ ਨੇ ਇੱਕ ਗੱਲ ਕਹੀ ਸੀ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿੱਚ ਵਿਰਾਮ... ਮਾਂ ਵਿੱਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਦੀ ਅਨੁਭੂਤੀ ਕੀਤੀ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਪ੍ਰਤੀਬੱਧ ਜੀਵਨ ਸਮਾਹਿਤ ਰਿਹਾ ਹੈ।
ਮੈਂ ਜਦੋਂ ਉਨ੍ਹਾਂ ਨੂੰ 100ਵੇਂ ਜਨਮ ਦਿਨ 'ਤੇ ਮਿਲਿਆ ਤਾਂ ਉਨ੍ਹਾਂ ਨੇ ਇੱਕ ਗੱਲ ਕਹੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ (કામ કરો બુદ્ધિથી, જીવન જીવો શુદ્ધિથી)।
शानदार शताब्दी का ईश्वर चरणों में विराम... मां में मैंने हमेशा उस त्रिमूर्ति की अनुभूति की है, जिसमें एक तपस्वी की यात्रा, निष्काम कर्मयोगी का प्रतीक और मूल्यों के प्रति प्रतिबद्ध जीवन समाहित रहा है। pic.twitter.com/yE5xwRogJi
— Narendra Modi (@narendramodi) December 30, 2022