“ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਦਰਸਾਉਂਦਾ ਹੈ”
“ਮਜ਼ਬੂਤ ਯੁਵਾ ਸ਼ਕਤੀ ਦੇ ਨਾਲ ਦੇਸ਼ ਅਧਿਕ ਵਿਕਸਿਤ ਹੁੰਦਾ ਹੈ, ਜਿਸ ਨਾਲ ਦੇਸ਼ ਦੇ ਸੰਸਾਧਨਾਂ ਨਾਲ ਨਿਆਂ ਹੁੰਦਾ ਹੈ”
“ਅੱਜ ਪੂਰੇ ਵਿਸ਼ਵ ਨੂੰ ਵਿਸ਼ਵਾਸ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੋਣ ਵਾਲੀ ਹੈ”
“ਸਾਡੀ ਸਰਕਾਰ ਨੇ ਕੌਸ਼ਲ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਦੇ ਲਈ ਅਲੱਗ ਮੰਤਰਾਲਾ ਬਣਾਇਆ, ਅਲੱਗ ਬਜਟ ਐਲੋਕੇਟ ਕੀਤਾ ”
“ਉਦਯੋਗ, ਖੋਜ ਅਤੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਲਈ ਵਰਤਮਾਨ ਸਮੇਂ ਦੇ ਅਨੁਰੂਪ ਤਾਲਮੇਲ ਮਹੱਤਵਪੂਰਨ”
“ਭਾਰਤ ਵਿੱਚ ਕੌਸ਼ਲ ਵਿਕਾਸ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ, ਅਸੀਂ ਕੇਵਲ ਮਕੈਨਿਕਾਂ, ਇੰਜੀਨੀਅਰਾਂ, ਟੈਕਨੋਲੋਜੀ ਜਾਂ ਕਿਸੇ ਹੋਰ ਸੇਵਾ ਤੱਕ ਹੀ ਸੀਮਿਤ ਨਹੀਂ ਹਾਂ”
“ਭਾਰਤ ਵਿੱਚ ਬੇਰੋਜ਼ਗਾਰੀ ਦਰ 6 ਸਾਲ ਵਿੱਚ ਸਭ ਤੋਂ ਨਿਚਲੇ ਪੱਧਰ ‘ਤੇ”
“ਆਈਐੱਮਐੱਫ ਨੂੰ ਭਾਰਤ ਦੇ ਅਗਲੇ 3-4 ਵਰ੍ਹਿਆਂ ਵਿੱਚ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਆਉਣ ਦਾ ਭਰੋਸਾ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) ਨੂੰ ਸੰਬੋਧਨ ਕੀਤਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਸ਼ਲ ਵਿਕਾਸ ਦਾ ਇਹ ਉਤਸਵ ਆਪਣੇ ਆਪ ਵਿੱਚ ਅਦੁੱਤੀ ਹੈ ਅਤੇ ਦੇਸ਼ ਭਰ ਦੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਸੰਯੁਕਤ ਦੀਕਸ਼ਾਂਤ ਸਮਾਰੋਹ ਦਾ ਅੱਜ ਦਾ ਆਯੋਜਨ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ । ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਆਯੋਜਨ ਨਾਲ ਜੁੜੇ ਹਜ਼ਾਰਾਂ ਨੌਜਵਾਨਾਂ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ ਸਾਰੇ ਨੌਜਵਾਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਭੀ ਦੇਸ਼ ਦੀ ਤਾਕਤ ਜਿਵੇਂ ਇਸ ਦੇ ਪ੍ਰਾਕ੍ਰਿਤਿਕ ਜਾਂ ਖਣਿਜ ਸੰਸਾਧਨਾਂ ਜਾਂ ਇਸ ਦੀਆਂ ਲੰਬੀਆਂ ਤਟਰੇਖਾਵਾਂ (its natural or mineral resources, or its long coastlines) ਦਾ ਉਪਯੋਗ ਕਰਨ ਵਿੱਚ ਨੌਜਵਾਨਾਂ ਦੀ ਸ਼ਕਤੀ ਦੇ ਮਹੱਤਵ ‘ਤੇ ਪ੍ਰਕਾਸ ਪਾਇਆ ਅਤੇ ਕਿਹਾ ਕਿ ਦੇਸ਼ ਮਜ਼ਬੂਤ ਯੁਵਾ ਸ਼ਕਤੀ ਦੇ ਨਾਲ ਅਧਿਕ ਵਿਕਸਿਤ ਹੁੰਦਾ ਹੈ, ਜਿਸ ਨਾਲ ਦੇਸ਼ ਦੇ ਸੰਸਾਧਨਾਂ ਦੇ ਨਾਲ ਨਿਆਂ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਸਮਾਨ ਸੋਚ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾ ਰਹੀ ਹੈ ਜੋ ਪੂਰੇ ਈਕੋ-ਸਿਸਟਮ ਵਿੱਚ ਅਭੂਤਪੂਰਵ ਸੁਧਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਵਿੱਚ ਦੇਸ਼ ਦਾ ਦ੍ਰਿਸ਼ਟੀਕੋਣ ਦੋਤਰਫ਼ਾ(two-pronged) ਹੈ।” ਉਨ੍ਹਾਂ ਨੇ ਦੱਸਿਆ ਕਿ ਭਾਰਤ ਆਪਣੇ ਨੌਜਵਾਨਾਂ ਨੂੰ ਕੌਸਲ ਅਤੇ ਸਿੱਖਿਆ ਦੇ ਮਾਧਿਅਮ ਨਾਲ ਨਵੇਂ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਤਿਆਰ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (National Education Policy) ‘ਤੇ ਪ੍ਰਕਾਸ਼ ਪਾਇਆ ਜੋ ਲਗਭਗ 4 ਦਹਾਕਿਆਂ ਦੇ ਬਾਅਦ ਸਥਾਪਿਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਭੀ ਰੇਖਾਂਕਿਤ ਕੀਤਾ ਕਿ ਸਰਕਾਰ ਬੜੀ ਸੰਖਿਆ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਆਈਆਈਟੀ, ਆਈਆਈਐੱਮ ਜਾਂ ਆਈਟੀਆਈ (IITs, IIMs or ITIs) ਜਿਹੇ ਕੌਸ਼ਲ ਵਿਕਾਸ ਸੰਸਥਾਨ ਸਥਾਪਿਤ ਕਰ ਰਹੀ ਹੈ। ਉਨ੍ਹਾਂ ਨੇ ਉਨਾਂ ਕਰੋੜਾਂ ਨੌਜਵਾਨਾਂ ਦਾ ਉਲੇਖ ਕੀਤਾ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (Pradhan Mantri Kaushal Vikas Yojana) ਦੇ ਤਹਿਤ ਟ੍ਰੇਨਿੰਗ ਦਿੱਤੀ ਗਈ ਹੈ। ਦੂਸਰੀ ਤਰਫ਼ , ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਪਰੰਪਰਾਗਤ ਖੇਤਰਾਂ ਨੂੰ ਭੀ ਮਜ਼ਬੂਤ ਕੀਤਾ ਜਾ ਰਿਹਾ ਹੈ, ਜਦਕਿ ਰੋਜ਼ਗਾਰ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਵਾਲੇ ਨਵੇਂ ਖੇਤਰਾਂ ਨੂੰ ਭੀ ਹੁਲਾਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਮਾਲ ਨਿਰਯਾਤ, ਮੋਬਾਇਲ ਨਿਰਯਾਤ, ਇਲੈਕਟ੍ਰੌਨਿਕ ਨਿਰਯਾਤ, ਸੇਵਾ ਨਿਰਯਾਤ, ਰੱਖਿਆ ਨਿਰਯਾਤ ਅਤੇ ਮੈਨੂਫੈਕਚਰਿੰਗ ਵਿੱਚ ਨਵੇਂ ਰਿਕਾਰਡ ਬਣਾਉਣ ਅਤੇ ਨਾਲ ਹੀ ਪੁਲਾੜ, ਸਟਾਰਟਅੱਪਸ, ਡ੍ਰੋਨ, ਐਨੀਮੇਸ਼ਨ, ਇਲੈਕਟ੍ਰਿਕ ਵਾਹਨ, ਸੈਮੀਕੰਡਕਟਰਸ ਆਦਿ (space, startups, drones, animation, electric vehicles, semiconductors, etc.) ਜਿਹੇ ਕਈ ਖੇਤਰਾਂ ਵਿੱਚ ਨੌਜਵਾਨਾਂ ਦੇ ਲਈ ਬੜੀ ਸੰਖਿਆ ਵਿੱਚ ਨਵੇਂ ਅਵਸਰ ਪੈਦਾ ਕਰਨ ਦਾ ਭੀ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਦੇ ਲਈ ਭਾਰਤ ਦੀ ਯੁਵਾ ਆਬਾਦੀ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ, “ਅੱਜ ਪੂਰੀ ਦੁਨੀਆ ਇਸ ਬਾਤ ‘ਤੇ ਵਿਸ਼ਵਾਸ ਕਰ ਰਹੀ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੋਵੇਗੀ”। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਜਦੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ, ਭਾਰਤ ਹਰ ਗੁਜਰਦੇ ਦਿਨ ਦੇ ਨਾਲ ਯੁਵਾ ਹੋ ਰਿਹਾ ਹੈ। “ਭਾਰਤ ਨੂੰ ਇਸ ਦਾ ਬਹੁਤ ਬੜਾ ਫਾਇਦਾ ਹੈ,” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਆਪਣੇ ਕੁਸ਼ਲ ਨੌਜਵਾਨਾਂ ਦੇ ਲਈ ਭਾਰਤ ਦੀ ਤਰਫ਼ ਦੇਖ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗਲੋਬਲ ਸਕਿੱਲ ਮੈਪਿੰਗ ਨੂੰ ਲੈ ਕੇ ਭਾਰਤ ਦੇ ਪ੍ਰਸਤਾਵ ਨੰ ਹਾਲ ਹੀ ਵਿੱਚ ਜੀ20 ਸਮਿਟ ਵਿੱਚ ਸਵੀਕਾਰ ਕਰ ਲਿਆ ਗਿਆ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੇ ਲਈ ਬਿਹਤਰ ਅਵਸਰ ਪੈਦਾ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਸੇ ਭੀ ਅਵਸਰ ਨੂੰ ਬਰਬਾਦ ਨਾ ਕਰਨ ਦਾ ਸੁਝਾਅ ਦਿੱਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਸ ਉਦੇਸ਼ ਦਾ ਸਮਰਥਨ ਕਰਨ ਦੇ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਪਿਛਲੀਆਂ ਸਰਕਾਰਾਂ ਵਿੱਚ ਕੌਸ਼ਲ ਵਿਕਾਸ ਦੇ ਪ੍ਰਤੀ ਉਪੇਖਿਆ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ, “ਸਾਡੀ ਸਰਕਾਰ ਨੇ ਕੌਸ਼ਲ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਦੇ ਲਈ ਇੱਕ ਅਲੱਗ ਮੰਤਰਾਲਾ ਬਣਾਇਆ ਅਤੇ ਇੱਕ ਅਲੱਗ ਬਜਟ ਐਲੋਕੇਟ ਕੀਤਾ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਆਪਣੇ ਨੌਜਵਾਨਾਂ ਦੇ ਕੌਸ਼ਲ ਵਿੱਚ ਪਹਿਲੇ ਤੋਂ ਕਿਤੇ ਅਧਿਕ ਨਿਵੇਸ਼ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਉਦਾਹਰਣ ਦਿੱਤੀ ਜਿਸ ਨੇ ਨੌਜਵਾਨਾਂ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ ਕਰੀਬ 1.5 ਕਰੋੜ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਦਯੋਗਿਕ ਸਮੂਹਾਂ ਦੇ ਪਾਸ ਨਵੇਂ ਕੌਸ਼ਲ ਕੇਂਦਰ ਭੀ ਸਥਾਪਿਤ ਕੀਤੇ ਜਾ ਰਹੇ ਹਨ ਜੋ ਉਦਯੋਗ ਨੂੰ ਕੌਸ਼ਲ ਵਿਕਾਸ ਸੰਸਥਾਨਾਂ ਦੇ ਨਾਲ ਆਪਣੀਆਂ ਜ਼ਰੂਰਤਾਂ ਨੂੰ ਸਾਂਝਾ ਕਰਨ ਦੇ ਸਮਰੱਥ ਬਣਾਉਣਗੇ, ਜਿਸ ਨਾਲ ਬਿਹਤਰ ਰੋਜ਼ਗਾਰ ਦੇ ਅਵਸਰਾਂ ਦੇ ਲਈ ਨੌਜਵਾਨਾਂ ਦੇ ਦਰਮਿਆਨ ਜ਼ਰੂਰੀ ਕੌਸ਼ਲ ਸਮੂਹ(skill sets) ਵਿਕਸਿਤ ਹੋਣਗੇ। 

ਸਕਿੱਲਿੰਗ, ਅੱਪਸਕਿੱਲਿੰਗ ਅਤੇ ਰੀ-ਸਕਿੱਲਿੰਗ ਦੇ ਮਹੱਤਵ (importance of skilling, upskilling and re-skilling)‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨੌਕਰੀਆਂ ਦੀਆਂ ਤੇਜ਼ੀ ਨਾਲ ਬਦਲਦੀਆਂ ਮੰਗਾਂ ਅਤੇ ਪ੍ਰਕ੍ਰਿਤੀ ‘ਤੇ ਧਿਆਨ ਦਿੱਤਾ ਅਤੇ ਤਦਅਨੁਸਾਰ ਕੌਸ਼ਲ ਨੂੰ ਉੱਨਤ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਇੰਡਸਟ੍ਰੀ, ਖੋਜ ਅਤੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਲਈ ਵਰਤਮਾਨ ਸਮੇਂ ਦੇ ਅਨੁਰੂਪ ਤਾਲਮੇਲ ਹੋਣਾ ਬਹੁਤ ਮਹੱਤਵਪੂਰਨ ਹੈ। ਕੌਸ਼ਲ ‘ਤੇ ਬਿਹਤਰ ਧਿਆਨ ਦੇਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ 5  ਹਜ਼ਾਰ ਨਵੇਂ ਆਈਟੀਆਈ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 4 ਲੱਖ ਤੋਂ ਅਧਿਕ ਨਵੀਆਂ ਆਈਟੀਆਈ ਸੀਟਾਂ ਸ਼ਾਮਲ ਹਨ। ਉਨ੍ਹਾਂ ਨੇ ਇਹ ਭੀ ਉਲੇਖ ਕੀਤਾ ਕਿ ਬਿਹਤਰੀਨ ਦੇ ਨਾਲ ਕੁਸ਼ਲ ਅਤੇ ਉੱਚ-ਗੁਣਵੱਤਾ ਵਾਲੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੰਸਥਾਨਾਂ ਨੂੰ ਮਾਡਲ ਆਈਟੀਆਈ ਦੇ ਰੂਪ ਵਿੱਚ ਉੱਨਤ ਕੀਤਾ ਜਾ ਰਿਹਾ ਹੈ।

 

 

“ਭਾਰਤ ਵਿੱਚ ਕੌਸ਼ਲ ਵਿਕਾਸ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਅਸੀਂ ਕੇਵਲ ਮਕੈਨਿਕਾਂ, ਇੰਜੀਨੀਅਰਾਂ, ਟੈਕਨੋਲੋਜੀ ਜਾਂ ਕਿਸੇ ਹੋਰ ਸੇਵਾ ਤੱਕ ਸੀਮਿਤ ਨਹੀਂ ਹਾਂ”, ਪ੍ਰਧਾਨ ਮੰਤਰੀ ਨੇ ਕਿਹਾ ਕਿਉਂਕਿ ਉਨ੍ਹਾਂ ਨੇ ਉਲੇਖ ਕੀਤਾ ਸੀ ਕਿ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਡ੍ਰੋਨ ਟੈਕਨੋਲੋਜੀ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਰੋਜ਼ਮੱਰਾ ਦੇ ਜੀਵਨ ਵਿੱਚ ਵਿਸ਼ਵਕਰਮਾ ਦੇ ਮਹੱਤਵ (importance of Vishwakarmas) ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma Yojana) ਦਾ ਉਲੇਖ ਕੀਤਾ ਜੋ ਵਿਸ਼ਵਕਰਮਾ (Vishwakarmas) ਨੂੰ ਆਪਣੇ ਪਰੰਪਰਾਗਤ ਕੌਸ਼ਲ ਨੂੰ ਆਧੁਨਿਕ ਤਕਨੀਕ ਅਤੇ ਉਪਕਰਣਾਂ ਦੇ ਨਾਲ ਜੋੜਨ ਦੇ ਸਮਰੱਥ ਬਣਾਉਂਦਾ ਹੈ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਦੀ ਅਰਥਵਿਵਸਥਾ ਦਾ ਵਿਸਤਾਰ ਹੋ ਰਿਹਾ ਹੈ, ਨੌਜਵਾਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਰੋਜ਼ਗਾਰ ਸਿਰਜਣਾ ਨਵੀਂ ਉਚਾਈ ‘ਤੇ ਪਹੁੰਚ ਗਈ ਹੈ ਅਤੇ ਇੱਕ ਹਾਲੀਆ ਸਰਵੇਖਣ ਦੇ ਅਨੁਸਾਰ ਭਾਰਤ ਵਿੱਚ ਬੋਰੇਜ਼ਗਾਰੀ ਦਰ 6 ਸਾਲ ਵਿੱਚ  ਸਭ ਤੋਂ ਨਿਚਲੇ ਪੱਧਰ ‘ਤੇ ਹੈ। ਇਹ ਦੇਖਦੇ ਹੋਏ ਕਿ ਭਾਰਤ ਦੇ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਬੋਰੋਜ਼ਗਾਰੀ ਤੇਜ਼ੀ ਨਾਲ ਘੱਟ ਹੋ ਰਹੀ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਕਾਸ ਦਾ ਲਾਭ ਪਿੰਡਾਂ ਅਤੇ ਸ਼ਹਿਰਾਂ ਦੋਹਾਂ ਤੱਕ ਸਮਾਨ ਰੂਪ ਨਾਲ ਪਹੁੰਚ ਰਿਹਾ ਹੈ, ਅਤੇ ਇਸ ਸਦਕਾ, ਪਿੰਡਾਂ ਅਤੇ ਸ਼ਹਿਰਾਂ ਦੋਹਾਂ ਵਿੱਚ ਨਵੇਂ ਅਵਸਰ ਸਮਾਨ ਰੂਪ ਨਾਲ ਵਧ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਅਭੂਤਪੂਰਵ ਵਾਧੇ ਦਾ ਭੀ ਜ਼ਿਕਰ ਕੀਤਾ ਅਤੇ ਮਹਿਲਾ ਸਸ਼ਕਤੀਕਰਣ ਦੇ ਸਬੰਧ ਵਿੱਚ ਪਿਛਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਅਤੇ ਮੁਹਿੰਮਾਂ ਦੇ ਪ੍ਰਭਾਵ ਨੂੰ ਕ੍ਰੈਡਿਟ ਦਿੱਤਾ।

 

ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ ਜਾਰੀ ਹਾਲੀਆ ਅੰਕੜਿਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਆਉਣ ਵਾਲੇ ਵਰ੍ਹਿਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ (the fastest-growing major economy) ਬਣਿਆ ਰਹੇਗਾ। ਉਨ੍ਹਾਂ ਨੇ ਭਾਰਤ ਨੂੰ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ (top three economies of the world) ਵਿੱਚ ਲੈ ਜਾਣ ਦੇ ਆਪਣੇ ਸੰਕਲਪ ਨੂੰ ਭੀ ਯਾਦ ਕੀਤਾ ਅਤੇ ਕਿਹਾ ਕਿ ਆਈਐੱਮਐੱਫ ਨੂੰ ਭੀ ਭਰੋਸਾ ਹੈ ਕਿ ਅਗਲੇ 3-4 ਵਰ੍ਹਿਆਂ ਵਿੱਚ ਭਾਰਤ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਨਾਲ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਮਾਰਟ ਅਤੇ ਕੁਸ਼ਲ ਜਨਸ਼ਕਤੀ ਸਮਾਧਾਨ ਪ੍ਰਦਾਨ ਕਰਨ ਦੇ ਲਈ ਭਾਰਤ ਨੂੰ ਦੁਨੀਆ ਵਿੱਚ ਕੁਸ਼ਲ ਜਨਸ਼ਕਤੀ ਦਾ ਸਭ ਤੋਂ ਬੜਾ ਕੇਂਦਰ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਸ਼ਕਰਸ਼ ਕੱਢਿਆ, “ਸਿੱਖਣ, ਸਿਖਾਉਣ ਅਤੇ ਅੱਗੇ ਵਧਣ ਦੀ ਪ੍ਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ। ਆਪ (ਤੁਸੀਂ) ਜੀਵਨ ਵਿੱਚ ਹਰ ਕਦਮ ‘ਤੇ ਸਫ਼ਲ ਹੋਵੋ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'Under PM Narendra Modi's guidance, para-sports is getting much-needed recognition,' says Praveen Kumar

Media Coverage

'Under PM Narendra Modi's guidance, para-sports is getting much-needed recognition,' says Praveen Kumar
NM on the go

Nm on the go

Always be the first to hear from the PM. Get the App Now!
...
Prime Minister remembers Rani Velu Nachiyar on her birth anniversary
January 03, 2025

The Prime Minister, Shri Narendra Modi remembered the courageous Rani Velu Nachiyar on her birth anniversary today. Shri Modi remarked that she waged a heroic fight against colonial rule, showing unparalleled valour and strategic brilliance.

In a post on X, Shri Modi wrote:

"Remembering the courageous Rani Velu Nachiyar on her birth anniversary! She waged a heroic fight against colonial rule, showing unparalleled valour and strategic brilliance. She inspired generations to stand against oppression and fight for freedom. Her role in furthering women empowerment is also widely appreciated."