VIDEO
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਗੋਵਿੰਦ ਕੀ ਨਗਰੀ ਵਿੱਚ ਗੋਵਿੰਦਦੇਵ ਜੀ ਨੈ ਮਹਾਰੋ ਘਣੋ-ਘਣੋ ਪ੍ਰਣਾਮ। ਸਬਨੈ ਮਹਾਰੋ ਰਾਮ-ਰਾਮ ਸਾ! (गोविन्द की नगरी में गोविन्ददेव जी नै म्हारो घणो- घणो प्रणाम। सबनै म्हारो राम-राम सा!)
ਰਾਜਸਥਾਨ ਦੇ ਗਵਰਨਰ ਸ਼੍ਰੀ ਹਰਿਭਾਊ ਬਾਗੜੇ ਜੀ, ਰਾਜਸਥਾਨ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ‘ਤੇ ਅੱਜ ਆਏ ਹੋਏ ਸਾਡੇ ਲਾਡਲੇ ਮੁੱਖ ਮੰਤਰੀ ਮੋਹਨ ਯਾਦਵ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਸੀ.ਆਰ.ਪਾਟਿਲ ਜੀ ਭਾਗੀਰਥ ਚੌਧਰੀ ਜੀ, ਰਾਜਸਥਾਨ ਦੀ ਡਿਪਟੀ ਸੀਐੱਮ ਦੀਯਾ ਕੁਮਾਰੀ ਜੀ, ਪ੍ਰੇਮ ਚੰਦ ਭੈਰਵਾ ਜੀ, ਹੋਰ ਮੰਤਰੀਗਣ, ਸਾਂਸਦਗਣ, ਰਾਜਸਥਾਨ ਦੇ ਵਿਧਾਇਕ, ਹੋਰ ਮਹਾਨੁਭਾਵ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਅਤੇ ਜੋ ਵਰਚੁਅਲੀ ਸਾਡੇ ਨਾਲ ਜੁੜੇ ਹੋਏ ਹਨ, ਰਾਜਸਥਾਨ ਦੀਆਂ ਹਜ਼ਾਰਾਂ ਪੰਚਾਇਤਾਂ ਵਿੱਚ ਇਕੱਤਰ ਆਏ ਹੋਏ ਸਾਰੇ ਮੇਰੇ ਭਾਈ-ਭੈਣ।
ਮੈਂ ਰਾਜਸਥਾਨ ਦੀ ਜਨਤਾ ਨੂੰ, ਰਾਜਸਥਾਨ ਦੀ ਭਾਜਪਾ ਸਰਕਾਰ ਨੂੰ, ਇੱਕ ਸਾਲ ਪੂਰਾ ਕਰਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਸ ਇੱਕ ਸਾਲ ਦੀ ਯਾਤਰਾ ਦੇ ਬਾਅਦ ਆਪ (ਤੁਸੀਂ) ਜਦੋਂ ਲੱਖਾਂ ਦੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਹੋ, ਅਤੇ ਮੈਂ ਉਸ ਤਰਫ਼ ਦੇਖ ਰਿਹਾ ਸਾਂ ਜਦੋਂ ਖੁੱਲ੍ਹੀ ਜੀਪ ਵਿੱਚ ਆ ਰਿਹਾ ਸਾਂ, ਸ਼ਾਇਦ ਜਿਤਨੇ ਲੋਕ ਪੰਡਾਲ ਵਿੱਚ ਹਨ ਤਿੰਨ ਗੁਣਾ ਲੋਕ ਬਾਹਰ ਨਜ਼ਰ ਆ ਰਹੇ ਸਨ। ਆਪ (ਤੁਸੀਂ) ਇਤਨੀ ਬੜੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏ ਹੋ, ਮੇਰਾ ਭੀ ਸੁਭਾਗ ਹੈ ਕਿ ਮੈਂ ਅੱਜ ਆਪ ਦੇ (ਤੁਹਾਡੇ) ਅਸ਼ੀਰਵਾਦ ਨੂੰ ਪ੍ਰਾਪਤ ਕਰ ਸਕਿਆ। ਬੀਤੇ ਇੱਕ ਵਰ੍ਹੇ ਵਿੱਚ ਰਾਜਸਥਾਨ ਦੇ ਵਿਕਾਸ ਨੂੰ ਨਵੀਂ ਗਤੀ, ਨਵੀਂ ਦਿਸ਼ਾ ਦੇਣ ਵਿੱਚ ਭਜਨਲਾਲ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਬਹੁਤ ਪਰਿਸ਼੍ਰਮ ਕੀਤਾ ਹੈ। ਇਹ ਪਹਿਲਾ ਵਰ੍ਹਾ, ਇੱਕ ਪ੍ਰਕਾਰ ਨਾਲ ਆਉਣ ਵਾਲੇ ਅਨੇਕ ਵਰ੍ਹਿਆਂ ਦੀ ਮਜ਼ਬੂਤ ਨੀਂਹ ਬਣਿਆ ਹੈ। ਅਤੇ ਇਸ ਲਈ, ਅੱਜ ਦਾ ਉਤਸਵ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੱਕ ਸੀਮਿਤ ਨਹੀਂ ਹੈ, ਇਹ ਰਾਜਸਥਾਨ ਦੇ ਫੈਲਦੇ ਪ੍ਰਕਾਸ਼ ਦਾ ਭੀ ਉਤਸਵ ਹੈ, ਰਾਜਸਥਾਨ ਦੇ ਵਿਕਾਸ ਦਾ ਭੀ ਉਤਸਵ ਹੈ।
ਹੁਣੇ ਕੁਝ ਦਿਨ ਪਹਿਲੇ ਹੀ ਮੈਂ ਇਨਵੈਸਟਰ ਸਮਿਟ ਦੇ ਲਈ ਰਾਜਸਥਾਨ ਆਇਆ ਸਾਂ। ਦੇਸ਼ ਅਤੇ ਦੁਨੀਆ ਭਰ ਦੇ ਬੜੇ-ਬੜੇ ਨਿਵੇਸ਼ਕ, ਇੱਥੇ ਜੁਟੇ ਸਨ। ਹੁਣ ਅੱਜ ਇੱਥੇ 45-50 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟ, ਰਾਜਸਥਾਨ ਵਿੱਚ ਪਾਣੀ ਦੀ ਚੁਣੌਤੀ ਦਾ ਸਥਾਈ ਸਮਾਧਾਨ ਕਰਨਗੇ। ਇਹ ਪ੍ਰੋਜੈਕਟ, ਰਾਜਸਥਾਨ ਨੂੰ ਦੇਸ਼ ਦੇ ਸਭ ਤੋਂ ਕਨੈਕਟਿਡ ਰਾਜਾਂ ਵਿੱਚੋਂ ਇੱਕ ਬਣਾਉਣਗੇ। ਇਸ ਨਾਲ ਰਾਜਸਥਾਨ ਵਿੱਚ ਨਿਵੇਸ਼ ਨੂੰ ਬਲ ਮਿਲੇਗਾ, ਰੋਜ਼ਗਾਰ ਦੇ ਅਣਗਿਣਤ ਅਵਸਰ ਬਣਨਗੇ। ਰਾਜਸਥਾਨ ਦੇ ਟੂਰਿਜ਼ਮ ਨੂੰ, ਇੱਥੋਂ ਦੇ ਕਿਸਾਨਾਂ ਨੂੰ, ਮੇਰੇ ਨੌਜਵਾਨ ਸਾਥੀਆਂ ਨੂੰ ਇਸ ਤੋਂ ਬਹੁਤ ਫਾਇਦਾ ਹੋਵੇਗਾ।
ਸਾਥੀਓ,
ਅੱਜ, ਭਾਜਪਾ ਦੀਆਂ ਡਬਲ ਇੰਜਣ ਦੀਆਂ ਸਰਕਾਰਾਂ (BJP’s double-engine governments) ਸੁਸ਼ਾਸਨ ਦਾ ਪ੍ਰਤੀਕ ਬਣ ਰਹੀਆਂ ਹਨ। ਭਾਜਪਾ ਜੋ ਭੀ ਸੰਕਲਪ ਲੈਂਦੀ ਹੈ, ਉਹ ਪੂਰਾ ਕਰਨ ਦਾ ਇਮਾਨਦਾਰੀ ਨਾਲ ਪ੍ਰਯਾਸ ਕਰਦੀ ਹੈ। ਅੱਜ ਦੇਸ਼ ਦੇ ਲੋਕ ਕਹਿ ਰਹੇ ਹਨ ਕਿ ਭਾਜਪਾ, ਸੁਸ਼ਾਸਨ ਦੀ ਗਰੰਟੀ ਹੈ। ਅਤੇ ਤਦੇ ਤਾਂ ਇੱਕ ਦੇ ਬਾਅਦ, ਇੱਕ ਦੇ ਬਾਅਦ ਰਾਜਾਂ ਵਿੱਚ ਅੱਜ ਭਾਜਪਾ ਨੂੰ ਇਤਨਾ ਭਾਰੀ ਜਨ-ਸਮਰਥਨ ਮਿਲ ਰਿਹਾ ਹੈ। ਦੇਸ਼ ਨੇ ਲੋਕ ਸਭਾ ਵਿੱਚ ਭਾਜਪਾ ਨੂੰ ਲਗਾਤਾਰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਬੀਤੇ 60 ਸਾਲਾਂ ਵਿੱਚ ਹਿੰਦੁਸਤਾਨ ਵਿੱਚ ਐਸਾ ਨਹੀਂ ਹੋਇਆ। 60 ਸਾਲ ਦੇ ਬਾਅਦ ਭਾਰਤ ਦੀ ਜਨਤਾ ਨੇ ਤੀਸਰੀ ਵਾਰ ਕੇਂਦਰ ਵਿੱਚ ਸਰਕਾਰ ਬਣਾਈ ਹੈ, ਲਗਾਤਾਰ ਤੀਸਰੀ ਵਾਰ। ਸਾਨੂੰ ਦੇਸ਼ਵਾਸੀਆਂ ਦੀ ਸੇਵਾ ਕਰਨ ਦਾ ਅਵਸਰ ਦਿੱਤਾ ਹੈ, ਅਸ਼ੀਰਵਾਦ ਦਿੱਤੇ ਹਨ। ਹੁਣੇ ਕੁਝ ਦਿਨ ਪਹਿਲੇ ਹੀ, ਮਹਾਰਾਸ਼ਟਰ ਵਿੱਚ ਭਾਜਪਾ ਨੇ ਲਗਾਤਾਰ ਦੂਸਰੀ ਵਾਰ ਸਰਕਾਰ ਬਣਾਈ। ਅਤੇ ਚੋਣ ਨਤੀਜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਉੱਥੇ ਭੀ ਇਹ ਲਗਾਤਾਰ ਤੀਸਰੀ ਵਾਰ ਬਹੁਮਤ ਮਿਲਿਆ ਹੈ। ਉੱਥੇ ਭੀ ਪਹਿਲੇ ਤੋਂ ਕਿਤੇ ਅਧਿਕ ਸੀਟਾਂ ਭਾਜਪਾ ਨੂੰ ਮਿਲੀਆਂ ਹਨ। ਇਸ ਤੋਂ ਪਹਿਲੇ ਹਰਿਆਣਾ ਵਿੱਚ ਲਗਾਤਾਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਹਰਿਆਣਾ ਵਿੱਚ ਭੀ ਪਹਿਲੇ ਤੋਂ ਭੀ ਜ਼ਿਆਦਾ ਬਹੁਮਤ ਲੋਕਾਂ ਨੇ ਸਾਨੂੰ ਦਿੱਤਾ ਹੈ। ਹੁਣੇ-ਹੁਣੇ ਰਾਜਸਥਾਨ ਦੀਆਂ ਉਪ ਚੋਣਾਂ ਵਿੱਚ ਭੀ ਅਸੀਂ ਦੇਖਿਆ ਹੈ ਕਿ ਕਿਵੇਂ ਭਾਜਪਾ ਨੂੰ ਲੋਕਾਂ ਨੇ ਜ਼ਬਰਦਸਤ ਸਮਰਥਨ ਦਿੱਤਾ ਹੈ। ਇਹ ਦਿਖਾਉਂਦਾ ਹੈ ਕਿ ਭਾਜਪਾ ਦੇ ਕੰਮ ਅਤੇ ਭਾਜਪਾ ਦੇ ਕਾਰਜਕਰਤਾਵਾਂ ਦੀ ਮਿਹਨਤ ‘ਤੇ ਅੱਜ ਜਨਤਾ ਜਨਾਰਦਨ ਦਾ ਕਿਤਨਾ ਵਿਸ਼ਵਾਸ ਹੈ।
ਸਾਥੀਓ,
ਰਾਜਸਥਾਨ ਤਾਂ ਉਹ ਰਾਜ ਹੈ ਜਿਸ ਦੀ ਸੇਵਾ ਦਾ ਭਾਜਪਾ ਨੂੰ ਲੰਬੇ ਸਮੇਂ ਤੋਂ ਸੁਭਾਗ ਮਿਲਦਾ ਰਿਹਾ ਹੈ। ਪਹਿਲੇ ਭੈਰੋਂ ਸਿੰਘ ਸ਼ੇਖਾਵਤ ਜੀ ਨੇ, ਰਾਜਸਥਾਨ ਵਿੱਚ ਵਿਕਾਸ ਦੀ ਇੱਕ ਸਸ਼ਕਤ ਨੀਂਹ ਰੱਖੀ। ਉਨ੍ਹਾਂ ਤੋਂ ਵਸੁੰਧਰਾ ਰਾਜੇ ਜੀ ਨੇ ਕਮਾਨ ਲਈ ਅਤੇ ਸੁਸ਼ਾਸਨ ਦੀ ਵਿਰਾਸਤ ਨੂੰ ਅੱਗੇ ਵਧਾਇਆ, ਅਤੇ ਹੁਣ ਭਜਨ ਲਾਲ ਜੀ ਦੀ ਸਰਕਾਰ, ਸੁਸ਼ਾਸਨ ਦੀ ਇਸ ਧਰੋਹਰ ਨੂੰ ਹੋਰ ਸਮ੍ਰਿੱਧ ਕਰਨ ਵਿੱਚ ਜੁਟੀ ਹੈ। ਬੀਤੇ ਇੱਕ ਵਰ੍ਹੇ ਦੇ ਕਾਰਜਕਾਲ ਵਿੱਚ ਇਸੇ ਦੀ ਛਾਪ ਦਿਸਦੀ ਹੈ, ਇਸੇ ਦੀ ਛਵੀ ਦਿਖਦੀ ਹੈ।
ਸਾਥੀਓ,
ਬੀਤੇ ਇੱਕ ਵਰ੍ਹੇ ਦੇ ਦੌਰਾਨ ਕੀ-ਕੀ ਕੰਮ ਹੋਏ ਹਨ, ਉਸ ਬਾਰੇ ਵਿਸਤਾਰ ਨਾਲ ਇੱਥੇ ਕਿਹਾ ਗਿਆ ਹੈ। ਵਿਸ਼ੇਸ਼ ਤੌਰ ‘ਤੇ ਗ਼ਰੀਬ ਪਰਿਵਾਰਾਂ, ਮਾਤਾਵਾਂ-ਭੈਣਾਂ-ਬੇਟੀਆਂ, ਸ਼੍ਰਮਿਕਾਂ, ਵਿਸ਼ਵਕਰਮਾ ਸਾਥੀਆਂ (Vishwakarma companions), ਘੁਮੰਤੂ ਪਰਿਵਾਰਾਂ ਦੇ ਲਈ ਅਨੇਕ ਫ਼ੈਸਲੇ ਲਏ ਗਏ ਹਨ। ਇੱਥੋਂ ਦੇ ਨੌਜਵਾਨਾਂ ਦੇ ਨਾਲ ਪਿਛਲੀ ਕਾਂਗਰਸ ਸਰਕਾਰ ਨੇ ਬਹੁਤ ਅਨਿਆਂ ਕੀਤਾ ਸੀ। ਪੇਪਰਲੀਕ ਅਤੇ ਭਰਤੀਆਂ ਵਿੱਚ ਘੁਟਾਲਾ, ਇਹ ਰਾਜਸਥਾਨ ਦੀ ਪਹਿਚਾਣ ਬਣ ਚੁੱਕੀ ਸੀ। ਭਾਜਪਾ ਸਰਕਾਰ ਨੇ ਆਉਂਦੇ ਹੀ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਕਈ ਗ੍ਰਿਫ਼ਤਾਰੀਆਂ ਭੀ ਹੋਈਆਂ ਹਨ। ਇਤਨਾ ਹੀ ਨਹੀਂ, ਭਾਜਪਾ ਸਰਕਾਰ ਨੇ ਇੱਥੇ ਇੱਕ ਸਾਲ ਵਿੱਚ ਹਜ਼ਾਰਾਂ ਭਰਤੀਆਂ ਭੀ ਨਿਕਾਲੀਆਂ (ਕੱਢੀਆਂ) ਹਨ। ਇੱਥੇ ਪੂਰੀ ਪਾਰਦਰਸ਼ਤਾ ਨਾਲ ਪਰੀਖਿਆਵਾਂ ਭੀ ਹੋਈਆਂ ਹਨ, ਨਿਯੁਕਤੀਆਂ ਭੀ ਹੋ ਰਹੀਆਂ ਹਨ। ਪਿਛਲੀ ਸਰਕਾਰ ਦੇ ਦੌਰਾਨ ਰਾਜਸਥਾਨ ਦੇ ਲੋਕਾਂ ਨੂੰ, ਬਾਕੀ ਰਾਜਾਂ ਦੀ ਤੁਲਨਾ ਵਿੱਚ ਮਹਿੰਗਾ ਪੈਟਰੋਲ-ਡੀਜ਼ਲ ਖਰੀਦਣਾ ਪੈਂਦਾ ਸੀ। ਇੱਥੇ ਭਾਜਪਾ ਸਰਕਾਰ ਬਣਦੇ ਹੀ, ਰਾਜਸਥਾਨ ਦੇ ਮੇਰੇ ਭਾਈਆਂ-ਭੈਣਾਂ ਨੂੰ ਰਾਹਤ ਮਿਲੀ। ਕੇਂਦਰ ਸਰਕਾਰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਪੈਸੇ ਭੇਜਦੀ ਹੈ। ਹੁਣ ਡਬਲ ਇੰਜਣ ਦੀ ਰਾਜਸਥਾਨ ਭਾਜਪਾ ਸਰਕਾਰ ਉਸ ਵਿੱਚ ਇਜ਼ਾਫਾ ਕਰਕੇ, ਅਤਿਰਿਕਤ ਪੈਸੇ ਜੋੜ੍ਹ ਕੇ ਕਿਸਾਨਾਂ ਨੂੰ ਮਦਦ ਪਹੁੰਚਾ ਰਹੀ ਹੈ। ਇਨਫ੍ਰਾਸਟ੍ਰਕਚਰ ਨਾਲ ਜੁੜੇ ਕਾਰਜਾਂ ਨੂੰ ਭੀ ਇੱਥੇ ਡਬਲ ਇੰਜਣ ਦੀ ਸਰਕਾਰ ਤੇਜ਼ੀ ਨਾਲ ਜ਼ਮੀਨ ‘ਤੇ ਉਤਾਰ ਰਹੀ ਹੈ। ਭਾਜਪਾ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਉਹ ਤੇਜ਼ੀ ਨਾਲ ਪੂਰਾ ਕਰ ਰਹੀ ਹੈ। ਅੱਜ ਦਾ ਇਹ ਪ੍ਰੋਗਰਾਮ ਭੀ ਇਸੇ ਦੀ ਇੱਕ ਅਹਿਮ ਕੜੀ ਹੈ।
ਸਾਥੀਓ,
ਰਾਜਸਥਾਨ ਦੇ ਲੋਕਾਂ ਦੇ ਅਸ਼ੀਰਵਾਦ ਨਾਲ, ਬੀਤੇ 10 ਸਾਲ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਇਨ੍ਹਾਂ 10 ਸਾਲਾਂ ਵਿੱਚ ਅਸੀਂ ਦੇਸ਼ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਘੱਟ ਕਰਨ ‘ਤੇ ਬਹੁਤ ਜ਼ੋਰ ਦਿੱਤਾ ਹੈ। ਆਜ਼ਾਦੀ ਦੇ ਬਾਅਦ ਦੇ 5-6 ਦਹਾਕਿਆਂ ਵਿੱਚ ਕਾਂਗਰਸ ਨੇ ਜੋ ਕੰਮ ਕੀਤਾ, ਉਸ ਤੋਂ ਜ਼ਿਆਦਾ ਕੰਮ ਅਸੀਂ 10 ਸਾਲ ਵਿੱਚ ਕਰਕੇ ਦਿਖਾਇਆ ਹੈ। ਆਪ (ਤੁਸੀਂ) ਰਾਜਸਥਾਨ ਦੀ ਹੀ ਉਦਾਹਰਣ ਲਓ... ਪਾਣੀ ਦਾ ਮਹੱਤਵ ਰਾਜਸਥਾਨ ਤੋਂ ਬਿਹਤਰ ਭਲਾ ਕੌਣ ਸਮਝ ਸਕਦਾ ਹੈ। ਇੱਥੇ ਕਈ ਖੇਤਰਾਂ ਵਿੱਚ ਇਤਨਾ ਭਿਅੰਕਰ ਸੋਕਾ ਪੈਂਦਾ ਹੈ। ਉੱਥੇ ਹੀ ਦੂਸਰੀ ਤਰਫ਼ ਕੁਝ ਖੇਤਰਾਂ ਵਿੱਚ ਸਾਡੀਆਂ ਨਦੀਆਂ ਦਾ ਪਾਣੀ ਬਿਨਾ ਉਪਯੋਗ ਦੇ ਇਸੇ ਤਰ੍ਹਾਂ ਹੀ ਸਮੁੰਦਰ ਵਿੱਚ ਵਹਿੰਦਾ ਚਲਿਆ ਜਾ ਰਿਹਾ ਹੈ। ਅਤੇ ਇਸ ਲਈ ਹੀ ਜਦੋਂ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਸੀ, ਤਾਂ ਅਟਲ ਜੀ ਨੇ ਨਦੀਆਂ ਨੂੰ ਜੋੜਨ ਦਾ ਵਿਜ਼ਨ ਰੱਖਿਆ ਸੀ। ਉਨ੍ਹਾਂ ਨੇ ਇਸ ਦੇ ਲਈ ਇੱਕ ਵਿਸ਼ੇਸ਼ ਕਮੇਟੀ ਭੀ ਬਣਾਈ।
ਮਕਸਦ ਇਹੀ ਸੀ ਕਿ ਜਿਨ੍ਹਾਂ ਨਦੀਆਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਹੈ, ਸਮੁੰਦਰ ਵਿੱਚ ਪਾਣੀ ਵਹਿ ਰਿਹਾ ਹੈ, ਉਸ ਨੂੰ ਸੋਕਾਗ੍ਰਸਤ ਖੇਤਰਾਂ ਤੱਕ ਪਹੁੰਚਾਇਆ ਜਾ ਸਕੇ। ਇਸ ਨਾਲ ਹੜ੍ਹ ਦੀ ਸਮੱਸਿਆ ਅਤੇ ਦੂਸਰੀ ਤਰਫ਼ ਸੋਕੇ ਦੀ ਸਮੱਸਿਆ, ਦੋਨਾਂ ਦਾ ਸਮਾਧਾਨ ਸੰਭਵ ਸੀ। ਸੁਪਰੀਮ ਕੋਰਟ ਨੇ ਭੀ ਇਸ ਦੇ ਸਮਰਥਨ ਵਿੱਚ ਕਈ ਵਾਰ ਆਪਣੀਆਂ ਬਾਤਾਂ ਦੱਸੀਆਂ ਹਨ। ਲੇਕਿਨ ਕਾਂਗਰਸ ਕਦੇ ਤੁਹਾਡੇ ਜੀਵਨ ਤੋਂ ਪਾਣੀ ਦੀਆਂ ਮੁਸ਼ਕਿਲਾਂ ਘੱਟ ਨਹੀਂ ਕਰਨਾ ਚਾਹੁੰਦੀ। ਸਾਡੀਆਂ ਨਦੀਆਂ ਦਾ ਪਾਣੀ ਵਹਿ ਕੇ ਸੀਮਾਪਾਰ ਚਲਿਆ ਜਾਂਦਾ ਸੀ, ਲੇਕਿਨ ਸਾਡੇ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲਦਾ ਸੀ। ਕਾਂਗਰਸ, ਸਮਾਧਾਨ ਦੀ ਬਜਾਏ, ਰਾਜਾਂ ਦੇ ਦਰਮਿਆਨ ਜਲ-ਵਿਵਾਦ ਨੂੰ ਹੀ ਹੁਲਾਰਾ ਦਿੰਦੀ ਰਹੀ। ਰਾਜਸਥਾਨ ਨੇ ਤਾਂ ਇਸ ਕੁਨੀਤੀ ਦੇ ਕਾਰਨ ਬਹੁਤ ਕੁਝ ਭੁਗਤਿਆ ਹੈ, ਇੱਥੋਂ ਦੀਆਂ ਮਾਤਾਵਾਂ-ਭੈਣਾਂ ਨੇ ਭੁਗਤਿਆ ਹੈ, ਇੱਥੋਂ ਦੇ ਕਿਸਾਨਾਂ ਨੇ ਭੁਗਤਿਆ ਹੈ।
ਮੈਨੂੰ ਯਾਦ ਹੈ, ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਸੇਵਾ ਕਰਦਾ ਸਾਂ, ਤਦ ਉੱਥੇ ਸਰਦਾਰ ਸਰੋਵਰ ਡੈਮ ਪੂਰਾ ਹੋਇਆ, ਮਾਂ ਨਰਮਦਾ ਦਾ ਪਾਣੀ ਗੁਜਰਾਤ ਦੇ ਅਲੱਗ-ਅਲੱਗ ਹਿੱਸਿਆਂ ਤੱਕ ਪਹੁੰਚਾਉਣ ਦਾ ਬੜਾ ਅਭਿਯਾਨ ਚਲਾਇਆ, ਕੱਛ ਵਿੱਚ ਸੀਮਾ ਤੱਕ ਪਾਣੀ ਲੈ ਗਏ। ਲੇਕਿਨ ਤਦ ਉਸ ਨੂੰ ਰੋਕਣ ਦੇ ਲਈ ਭੀ ਕਾਂਗਰਸ ਦੁਆਰਾ ਅਤੇ ਕੁਝ NGO ਦੇ ਦੁਆਰਾ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਏ ਗਏ। ਲੇਕਿਨ ਅਸੀਂ ਪਾਣੀ ਦਾ ਮਹੱਤਵ ਸਮਝਦੇ ਸਾਂ। ਅਤੇ ਮੇਰੇ ਲਈ ਤਾਂ ਮੈਂ ਕਹਿੰਦਾ ਹਾਂ ਪਾਣੀ ਪਾਰਸ ਹੈ,( "Water is like 'Paras' (the mythical philosopher's stone).") ਜਿਵੇਂ ਪਾਰਸ ਲੋਹੇ ਨੂੰ ਸਪਰਸ਼ ਕਰੇ ਅਤੇ ਲੋਹਾ ਸੋਨਾ ਹੋ ਜਾਂਦਾ ਹੈ, ਵੈਸੇ ਹੀ ਪਾਣੀ ਜਿੱਥੇ ਭੀ ਸਪਰਸ਼ ਕਰੇ ਉਹ ਇੱਕ ਨਵੀਂ ਊਰਜਾ ਅਤੇ ਸ਼ਕਤੀ ਨੂੰ ਜਨਮ ਦੇ ਦਿੰਦਾ ਹੈ।
ਸਾਥੀਓ,
ਪਾਣੀ ਪਹੁੰਚਾਉਣ ਦੇ ਲਈ, ਇਸ ਲਕਸ਼ ‘ਤੇ ਮੈਂ ਲਗਾਤਾਰ ਕੰਮ ਕਰਦਾ ਰਿਹਾ, ਵਿਰੋਧਾਂ ਨੂੰ ਝੱਲਦਾ ਰਿਹਾ, ਆਲੋਚਨਾਵਾਂ ਸਹਿੰਦਾ ਰਿਹਾ, ਲੇਕਿਨ ਪਾਣੀ ਦੇ ਮਹਾਤਮ ਨੂੰ ਸਮਝਦਾ ਸਾਂ। ਨਰਮਦਾ ਦੇ ਪਾਣੀ ਦਾ ਲਾਭ ਸਿਰਫ਼ ਗੁਜਰਾਤ ਨੂੰ ਹੀ ਮਿਲੇ ਇਤਨਾ ਨਹੀਂ ਨਰਮਦਾ ਜੀ ਦਾ ਪਾਣੀ ਰਾਜਸਥਾਨ ਨੂੰ ਭੀ ਇਸ ਦਾ ਫਾਇਦਾ ਹੋਵੇ । ਅਤੇ ਕਦੇ ਕੋਈ ਤਣਾਅ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਮੈਮੋਰੰਡਮ ਨਹੀਂ, ਅੰਦੋਲਨ ਨਹੀਂ ਜਿਵੇਂ ਹੀ ਡੈਮ ਦਾ ਕੰਮ ਪੂਰਾ ਹੋਇਆ, ਅਤੇ ਗੁਜਰਾਤ ਨੂੰ ਹੋ ਜਾਵੇ ਉਸ ਦੇ ਬਾਅਦ ਰਾਜਸਥਾਨ ਨੂੰ ਦਿਆਂਗੇ ਉਹ ਭੀ ਨਹੀਂ, ਏਕ ਸਾਥ ਗੁਜਰਾਤ ਵਿੱਚ ਭੀ ਪਾਣੀ ਪਹੁੰਚਾਉਣਾ, ਉਸੇ ਸਮੇਂ ਰਾਜਸਥਾਨ ਨੂੰ ਭੀ ਪਾਣੀ ਪਹੁੰਚਾਉਣਾ, ਇਹ ਕੰਮ ਅਸੀਂ ਸ਼ੁਰੂ ਕੀਤਾ। ਅਤੇ ਮੈਨੂੰ ਯਾਦ ਹੈ ਜਿਸ ਸਮੇਂ ਨਰਮਦਾ ਜੀ ਦਾ ਪਾਣੀ ਰਾਜਸਥਾਨ ਵਿੱਚ ਪਹੁੰਚਿਆ, ਰਾਜਸਥਾਨ ਦੇ ਜੀਵਨ ਵਿੱਚ ਇੱਕ ਉਮੰਗ ਅਤੇ ਉਤਸ਼ਾਹ ਸੀ। ਅਤੇ ਉਸ ਦੇ ਕੁਝ ਦਿਨ ਬਾਅਦ ਅਚਾਨਕ ਮੈਂ, ਮੁੱਖ ਮੰਤਰੀ ਦੇ ਦਫ਼ਤਰ ਵਿੱਚ ਮੈਸੇਜ ਆਇਆ ਕਿ ਭੈਰੋਂ ਸਿੰਘ ਜੀ ਸ਼ੇਖਾਵਤ ਅਤੇ ਜਸਵੰਤ ਸਿੰਘ ਜੀ ਉਹ ਗੁਜਰਾਤ ਆਏ ਹਨ ਅਤੇ ਮੁੱਖ ਮੰਤਰੀ ਜੀ ਨੂੰ ਮਿਲਣਾ ਚਾਹੁੰਦੇ ਹਨ। ਹੁਣ ਮੈਨੂੰ ਪਤਾ ਨਹੀਂ ਸੀ ਉਹ ਆਏ ਹਨ, ਕਿਸ ਕੰਮ ਦੇ ਲਈ ਆਏ ਹਨ। ਲੇਕਿਨ ਉਹ ਮੇਰੇ ਦਫ਼ਤਰ ਆਏ, ਮੈਂ ਪੁੱਛਿਆ ਕਿਵੇਂ ਆਉਣਾ ਹੋਇਆ, ਕਿਉਂ.... ਨਹੀਂ ਬੋਲੇ ਕੋਈ ਕੰਮ ਨਹੀਂ ਸੀ, ਤੁਹਾਨੂੰ (ਆਪ ਨੂੰ) ਮਿਲਣ ਆਏ ਹਾਂ। ਮੇਰੇ ਸੀਨੀਅਰ ਨੇਤਾ ਸਨ ਦੋਨੋਂ, ਭੈਰੋਂ ਸਿੰਘ ਜੀ ਦੀ ਤਾਂ ਉਂਗਲੀ ਪਕੜ ਕੇ ਅਸੀਂ ਕਈ ਲੋਕ ਬੜੇ ਹੋਏ ਹਾਂ। ਅਤੇ ਉਹ ਆ ਕੇ ਮੇਰੇ ਸਾਹਮਣੇ ਬੈਠੇ ਨਹੀਂ ਹਨ, ਉਹ ਮੇਰਾ ਸਨਮਾਨ ਕਰਨਾ ਚਾਹੁੰਦੇ ਸਨ, ਮੈਂ ਭੀ ਥੋੜ੍ਹਾ ਭੁਚੱਕਾ ਸੀ। ਲੇਕਿਨ ਉਨ੍ਹਾਂ ਨੇ ਮੇਰਾ ਮਾਨ-ਸਨਮਾਨ ਤਾਂ ਕੀਤਾ, ਪਰ ਉਹ ਦੋਨੋਂ ਇਤਨੇ ਭਾਵੁਕ ਸਨ, ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਅਤੇ ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਤੁਹਾਨੂੰ ਪਤਾ ਹੈ ਪਾਣੀ ਦੇਣ ਦਾ ਮਤਲਬ ਕੀ ਹੁੰਦਾ ਹੈ, ਆਪ (ਤੁਸੀਂ) ਇਤਨੀ ਸਹਿਜ-ਸਰਲਤਾ ਨਾਲ ਗੁਜਰਾਤ ਨਰਮਦਾ ਦਾ ਪਾਣੀ ਰਾਜਸਥਾਨ ਨੂੰ ਦੇ ਦਿਓ, ਇਹ ਬਾਲੇ, ਮੇਰੇ ਮਨ ਨੂੰ ਛੂਹ ਗਿਆ। ਅਤੇ ਇਸੇ ਲਈ ਕਰੋੜ ਰਾਜਸਥਾਨ ਵਾਸੀਆਂ ਦੀ ਭਾਵਨਾ ਨੂੰ ਪ੍ਰਗਟ ਕਰਨ ਦੇ ਲਈ ਅੱਜ ਮੈਂ ਤੁਹਾਡੇ ਦਫ਼ਤਰ ਤੱਕ ਚਲਿਆ ਆਇਆ ਹਾਂ।
ਸਾਥੀਓ,
ਪਾਣੀ ਵਿੱਚ ਕਿਤਨੀ ਸਮਰੱਥਾ ਹੁੰਦੀ ਹੈ ਇਸ ਦਾ ਇੱਕ ਅਨੁਭਵ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਮਾਤਾ ਨਰਮਦਾ ਅੱਜ ਜਾਲੌਰ, ਬਾੜਮੇਰ, ਚੂਰੂ, ਝੁੰਝੁਨੂ, ਜੋਧਪੁਰ, ਨਾਗੌਰ, ਹਨੂਮਾਨਗੜ੍ਹ, ਐਸੇ ਕਿਤਨੇ ਹੀ ਜ਼ਿਲ੍ਹਿਆਂ ਨੂੰ ਨਰਮਦਾ ਦਾ ਪਾਣੀ ਮਿਲ ਰਿਹਾ ਹੈ।
ਸਾਥੀਓ,
ਸਾਡੇ ਇੱਥੇ ਕਿਹਾ ਜਾਂਦਾ ਸੀ ਕਿ ਨਰਮਦਾ ਜੀ ਵਿੱਚ ਇਸ਼ਨਾਨ ਕਰੀਏ, ਨਰਮਦਾ ਜੀ ਦੀ ਪਰਿਕ੍ਰਮਾ ਕਰੀਏ ਤਾਂ ਅਨੇਕ ਪੀੜ੍ਹੀਆਂ ਦੇ ਪਾਪ ਧੁਲ ਕੇ ਪੁੰਨ ਪ੍ਰਾਪਤ ਹੁੰਦਾ ਹੈ। ਲੇਕਿਨ ਵਿਗਿਆਨ ਦਾ ਕਮਾਲ ਦੇਖੋ, ਕਦੇ ਅਸੀਂ ਮਾਤਾ ਨਰਮਦਾ ਦੀ ਪਰਿਕ੍ਰਮਾ ਕਰਨ ਜਾਂਦੇ ਸਾਂ, ਅੱਜ ਖ਼ੁਦ ਮਾਤਾ ਨਰਮਦਾ ਪਰਿਕ੍ਰਮਾ ਕਰਨ ਦੇ ਲਈ ਨਿਕਲੀ ਹੈ ਅਤੇ ਹਨੂਮਾਨਗੜ੍ਹ ਤੱਕ ਚਲੀ ਜਾਂਦੀ ਹੈ।
ਸਾਥੀਓ,
ਪੂਰਬੀ ਰਾਜਸਥਾਨ ਨਹਿਰ ਪ੍ਰੋਜੈਕਟ… ERCP (Eastern Rajasthan Canal Project (ERCP)) ਨੂੰ ਕਾਂਗਰਸ ਨੇ ਕਿਤਨਾ ਲਟਕਾਇਆ, ਇਹ ਭੀ ਕਾਂਗਰਸ ਦੀ ਨੀਯਤ ਦਾ ਪ੍ਰਤੱਖ ਪ੍ਰਮਾਣ ਹੈ। ਇਹ ਕਿਸਾਨਾਂ ਦੇ ਨਾਮ ‘ਤੇ ਬਾਤਾਂ ਬੜੀਆਂ-ਬੜੀਆਂ ਕਰਦੇ ਹਨ। ਲੇਕਿਨ ਕਿਸਾਨਾਂ ਲਈ ਨਾ ਖ਼ੁਦ ਕੁਝ ਕਰਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਕਰਨ ਦਿੰਦੇ ਹਨ। ਭਾਜਪਾ ਦੀ ਨੀਤੀ ਵਿਵਾਦ ਦੀ ਨਹੀਂ ਸੰਵਾਦ ਦੀ ਹੈ। ਅਸੀਂ ਵਿਰੋਧ ਵਿੱਚ ਨਹੀਂ, ਸਹਿਯੋਗ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਵਿਵਧਾਨ (ਵਿਘਨ) ਵਿੱਚ ਨਹੀਂ ਸਮਾਧਾਨ ‘ਤੇ ਯਕੀਨ ਕਰਦੇ ਹਾਂ। ਇਸ ਲਈ ਸਾਡੀ ਸਰਕਾਰ ਨੇ ਪੂਰਬੀ ਰਾਜਸਥਾਨ ਨਹਿਰ ਪ੍ਰੋਜੈਕਟ ਨੂੰ ਸਵੀਕ੍ਰਿਤ ਭੀ ਕੀਤਾ ਹੈ ਅਤੇ ਵਿਸਤਾਰ ਭੀ ਕੀਤਾ ਹੈ। ਜਿਵੇਂ ਹੀ ਐੱਮਪੀ ਅਤੇ ਰਾਜਸਥਾਨ ਵਿੱਚ ਭਾਜਪਾ ਸਰਕਾਰ ਬਣੀ ਤਾਂ ਪਾਰਵਤੀ- ਕਾਲੀਸਿੰਧ- ਚੰਬਲ ਪ੍ਰੋਜੈਕਟ , ਐੱਮਪੀਕੇਸੀ ਲਿੰਕ ਪ੍ਰੋਜੈਕਟ (Parvati-Kalisindh-Chambal Project and the MPKC Link Project) ‘ਤੇ ਸਮਝੌਤਾ ਹੋ ਗਿਆ।
ਇਹ ਜੋ ਤਸਵੀਰ ਆਪ (ਤੁਸੀਂ) ਦੇਖ ਰਹੇ ਸੀ ਨਾ, ਕੇਂਦਰ ਦੇ ਜਲ ਮੰਤਰੀ ਅਤੇ ਦੋ ਰਾਜਾਂ ਦੇ ਮੁੱਖ ਮੰਤਰੀ , ਇਹ ਤਸਵੀਰ ਸਾਧਾਰਣ ਨਹੀਂ ਹੈ। ਆਉਣ ਵਾਲੇ ਦਹਾਕਿਆਂ ਤੱਕ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਇਹ ਤਸਵੀਰ ਰਾਜਨੇਤਾਵਾਂ ਨੂੰ ਸਵਾਲ ਪੁੱਛੇਗੀ, ਹਰ ਰਾਜ ਨੂੰ ਪੁੱਛਿਆ ਜਾਵੇਗਾ ਕਿ ਮੱਧ ਪ੍ਰਦੇਸ਼, ਰਾਜਸਥਾਨ ਮਿਲ ਕੇ ਪਾਣੀ ਦੀ ਸਮੱਸਿਆ ਨੂੰ, ਨਦੀ ਦੇ ਪਾਣੀ ਦੇ ਸਮਝੌਤੇ ਨੂੰ ਅੱਗੇ ਵਧਾ ਸਕਦੇ ਹਨ, ਤੁਸੀਂ ਐਸੀ ਕਿਹੜੀ ਰਾਜਨੀਤੀ ਕਰ ਰਹੇ ਹੋ ਕਿ ਪਾਣੀ ਸਮੁੰਦਰ ਵਿੱਚ ਵਹਿ ਰਿਹਾ ਹੈ ਤਦ ਤੁਸੀਂ ਇੱਕ ਕਾਗਜ਼ ‘ਤੇ ਹਸਤਾਖਰ ਨਹੀਂ ਕਰ ਪਾ ਰਹੇ ਹੋ। ਇਹ ਤਸਵੀਰ, ਇਹ ਤਸਵੀਰ ਪੂਰਾ ਦੇਸ਼ ਆਉਣ ਵਾਲੇ ਦਹਾਕਿਆਂ ਤੱਕ ਦੇਖਣ ਵਾਲਾ ਹੈ। ਇਹ ਜੋ ਜਲਾਭਿਸ਼ੇਕ (‘Jalabhishek’ (water worship)) ਹੋ ਰਿਹਾ ਸੀ ਨਾ, ਇਹ ਦ੍ਰਿਸ਼ ਭੀ ਮੈਂ ਸਾਧਾਰਣ ਦ੍ਰਿਸ਼ ਨਹੀਂ ਦੇਖਦਾ ਹਾਂ। ਦੇਸ਼ ਦਾ ਭਲਾ ਕਰਨ ਦੇ ਲਈ ਸੋਚਣ ਵਾਲੇ ਵਿਚਾਰ ਨਾਲ ਕੰਮ ਕਰਨ ਵਾਲੇ ਲੋਕ ਉਨ੍ਹਾਂ ਨੂੰ ਜਦੋਂ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਕੋਈ ਮੱਧ ਪ੍ਰਦੇਸ਼ ਦਾ ਪਾਣੀ ਲੈ ਕੇ ਆਉਂਦਾ ਹੈ, ਕੋਈ ਰਾਜਸਥਾਨ ਦਾ ਪਾਣੀ ਲੈ ਕੇ ਆਉਂਦਾ ਹੈ, ਉਨ੍ਹਾਂ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਮੇਰੇ ਰਾਜਸਥਾਨ ਨੂੰ ਸੁਜਲਾਮ - ਸੁਫਲਾਮ ਬਣਾਉਣ ਦੇ ਲਈ ਪੁਰਸ਼ਾਰਥ ਦੀ ਪਰੰਪਰਾ ਸ਼ੁਰੂ ਕਰ ਦਿੱਤੀ ਜਾਂਦੀ ਹੈ । ਇਹ ਅਸਾਧਾਰਣ ਦਿਖਦਾ ਹੈ, ਇੱਕ ਸਾਲ ਦਾ ਉਤਸਵ ਤਾਂ ਹੈ ਹੀ ਲੇਕਿਨ ਆਉਣ ਵਾਲੀਆਂ ਸਦੀਆਂ ਦਾ ਉੱਜਵਲ ਭਵਿੱਖ ਅੱਜ ਇਸ ਮੰਚ ਤੋਂ ਲਿਖਿਆ ਜਾ ਰਿਹਾ ਹੈ। ਇਸ ਪਰਿਯੋਜਨਾ ਵਿੱਚ ਚੰਬਲ ਅਤੇ ਇਸ ਦੀਆਂ ਸਹਾਇਕ ਨਦੀਆਂ ਪਾਰਵਤੀ, ਕਾਲੀਸਿੰਧ , ਕੁਨੋ, ਬਨਾਸ, ਬਾਣਗੰਗਾ, ਰੂਪਰੇਲ, ਗੰਭੀਰੀ ਅਤੇ ਮੇਜ (Parvati, Kalisindh, Kuno, Banas, Banganga, Ruparel, Gambhiri, Mej) ਜਿਹੀਆਂ ਨਦੀਆਂ ਦਾ ਪਾਣੀ ਆਪਸ ਵਿੱਚ ਜੋੜਿਆ ਜਾਵੇਗਾ।
ਸਾਥੀਓ,
ਨਦੀਆਂ ਨੂੰ ਜੋੜਨ ਦੀ ਤਾਕਤ ਕੀ ਹੁੰਦੀ ਹੈ ਉਹ ਮੈਂ ਗੁਜਰਾਤ ਵਿੱਚ ਕਰਕੇ ਆਇਆ ਹਾਂ। ਨਰਮਦਾ ਦਾ ਪਾਣੀ ਗੁਜਰਾਤ ਦੀਆਂ ਅਲੱਗ-ਅਲੱਗ ਨਦੀਆਂ ਨਾਲ ਜੋੜਿਆ ਗਿਆ। ਆਪ (ਤੁਸੀਂ) ਕਦੇ ਅਹਿਮਦਾਬਾਦ ਜਾਂਦੇ ਹੋ ਤਾਂ ਸਾਬਰਮਤੀ ਨਦੀ ਦੇਖਦੇ ਹੋ। ਅੱਜ ਤੋਂ 20 ਸਾਲ ਪਹਿਲੇ ਕਿਸੇ ਬੱਚੇ ਨੂੰ ਅਗਰ ਕਿਹਾ ਜਾਵੇ ਤੂੰ ਸਾਬਰਮਤੀ ਦੇ ਉੱਪਰ ਨਿਬੰਧ ਲਿਖੋ। ਤਾਂ ਉਹ ਲਿਖਦਾ ਕੀ ਸਾਬਰਮਤੀ ਵਿੱਚ ਸਰਕਸ ਦੇ ਤੰਬੂ ਲਗਦੇ ਹਨ। ਬਹੁਤ ਅੱਛੇ ਸਰਕਸ ਦੇ ਸ਼ੋਅ ਹੁੰਦੇ ਹਨ। ਸਾਬਰਮਤੀ ਵਿੱਚ ਕ੍ਰਿਕਟ ਖੇਡਣ ਦਾ ਮਜਾ ਆਉਂਦਾ ਹੈ। ਸਾਬਰਮਤੀ ਵਿੱਚ ਬਹੁਤ ਅੱਛੀ ਮਿੱਟੀ ਧੂਲ ਹੁੰਦੀ ਰਹਿੰਦੀ ਹੈ। ਕਿਉਂਕਿ ਸਾਬਰਮਤੀ ਵਿੱਚ ਪਾਣੀ ਦੇਖਿਆ ਨਹੀਂ ਸੀ। ਅੱਜ ਨਰਮਦਾ ਦੇ ਪਾਣੀ ਨਾਲ ਸਾਬਰਮਤੀ ਜਿੰਦਾ ਹੋ ਗਈ ਅਤੇ ਅਹਿਮਦਾਬਾਦ ਵਿੱਚ ਰਿਵਰ front ਆਪ (ਤੁਸੀਂ) ਦੇਖ ਰਹੇ ਹੋ। ਇਹ ਨਦੀਆਂ ਨੂੰ ਜੋੜਨ ਨਾਲ ਇਹ ਤਾਕਤ ਹੈ ਅਤੇ ਮੈਂ ਰਾਜਸਥਾਨ ਦਾ ਵੈਸਾ ਹੀ ਸੁੰਦਰ ਦ੍ਰਿਸ਼ ਮੇਰੀਆਂ ਅੱਖਾਂ ਵਿੱਚ ਕਲਪਨਾ ਕਰ ਸਕਦਾ ਹਾਂ ।
ਸਾਥੀਓ,
ਮੈਂ ਉਹ ਦਿਨ ਦੇਖ ਰਿਹਾ ਹਾਂ ਜਦੋਂ ਰਾਜਸਥਾਨ ਵਿੱਚ ਪਾਣੀ ਦੀ ਕਮੀ ਨਹੀਂ ਹੋਵੇਗੀ, ਰਾਜਸਥਾਨ ਵਿੱਚ ਵਿਕਾਸ ਦੇ ਲਈ ਕਾਫ਼ੀ ਪਾਣੀ ਹੋਵੇਗਾ। ਪਾਰਵਤੀ - ਕਾਲੀਸਿੰਧ - ਚੰਬਲ ਪਰਿਯੋਜਨਾ (Parvati-Kalisindh-Chambal Project), ਇਸ ਨਾਲ ਰਾਜਸਥਾਨ ਦੇ 21 ਜ਼ਿਲ੍ਹਿਆਂ ਵਿੱਚ ਸਿੰਚਾਈ ਦਾ ਪਾਣੀ ਭੀ ਮਿਲੇਗਾ ਅਤੇ ਪੇਅਜਲ ਭੀ ਪਹੁੰਚੇਗਾ । ਇਸ ਨਾਲ ਰਾਜਸਥਾਨ ਅਤੇ ਮੱਧ ਪ੍ਰਦੇਸ਼ , ਦੋਨਾਂ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।
ਸਾਥੀਓ,
ਅੱਜ ਹੀ ਈਸਰਦਾ ਲਿੰਕ ਪਰਿਯੋਜਨਾ (Isarda Link Project) ਦਾ ਭੀ ਨੀਂਹ ਪੱਥਰ ਰੱਖਿਆ ਹੈ। ਤਾਜੇਵਾਲਾ ਤੋਂ ਸ਼ੇਖਾਵਾਟੀ (Tajewala to Shekhawati) ਦੇ ਲਈ ਪਾਣੀ ਲਿਆਉਣ ‘ਤੇ ਭੀ ਅੱਜ ਸਮਝੌਤਾ ਹੋਇਆ ਹੈ। ਇਸ ਪਾਣੀ ਨਾਲ, ਇਸ ਸਮਝੌਤੇ ਨਾਲ ਭੀ ਹਰਿਆਣਾ ਅਤੇ ਰਾਜਸਥਾਨ ਦੋਨਾਂ ਰਾਜਾਂ ਨੂੰ ਫਾਇਦਾ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਰਾਜਸਥਾਨ ਵਿੱਚ ਭੀ ਛੇਤੀ ਤੋਂ ਛੇਤੀ ਸ਼ਤ-ਪ੍ਰਤੀਸ਼ਤ (100%) ਘਰਾਂ ਤੱਕ ਨਲ ਸੇ ਜਲ ਪਹੁੰਚੇਗਾ।
ਸਾਥੀਓ,
ਸਾਡੇ ਸੀ ਆਰ ਪਾਟਿਲ ਜੀ ਦੀ ਅਗਵਾਈ ਵਿੱਚ ਇੱਕ ਬਹੁਤ ਬੜਾ ਅਭਿਯਾਨ ਚਲ ਰਿਹਾ ਹੈ। ਹਾਲੇ ਜ਼ਿਆਦਾ ਉਸ ਦੀ ਮੀਡੀਆ ਵਿੱਚ ਅਤੇ ਬਾਹਰ ਚਰਚਾ ਘੱਟ ਹੈ। ਲੇਕਿਨ ਮੈਂ ਉਸ ਦੀ ਤਾਕਤ ਭਲੀਭਾਂਤ ਸਮਝਦਾ ਹਾਂ। ਜਨਭਾਗੀਦਾਰੀ ਨਾਲ ਅਭਿਯਾਨ ਚਲਾਇਆ ਗਿਆ ਹੈ। Rain water harvesting ਦੇ ਲਈ recharging wells ਬਣਾਏ ਜਾ ਰਹੇ ਹਨ। ਸ਼ਾਇਦ ਤੁਹਾਨੂੰ ਭੀ ਪਤਾ ਨਹੀਂ ਹੋਵੇਗਾ, ਲੇਕਿਨ ਮੈਨੂੰ ਦੱਸਿਆ ਗਿਆ ਕਿ ਜਨਭਾਗੀਦਾਰੀ ਨਾਲ ਰਾਜਸਥਾਨ ਵਿੱਚ ਅੱਜ daily rain harvesting structure ਤਿਆਰ ਹੋ ਰਹੇ ਹਨ। ਭਾਰਤ ਦੇ ਜਿਨ੍ਹਾਂ ਰਾਜਾਂ ਵਿੱਚ ਪਾਣੀ ਦੀ ਕਿੱਲਤ ਹੈ, ਉਨ੍ਹਾਂ ਰਾਜਾਂ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹੁਣ ਤੱਕ ਕਰੀਬ-ਕਰੀਬ ਤਿੰਨ ਲੱਖ rain harvesting structures ਬਣ ਚੁੱਕੇ ਹਨ। ਮੈਂ ਪੱਕਾ ਮੰਨਦਾ ਹਾਂ ਕਿ ਵਰਖਾ ਦੇ ਪਾਣੀ ਨੂੰ ਬਚਾਉਣ ਦਾ ਇਹ ਪ੍ਰਯਾਸ ਆਉਣ ਵਾਲੇ ਦਿਨਾਂ ਵਿੱਚ ਸਾਡੀ ਇਸ ਧਰਤੀ ਮਾਂ ਦੀ ਪਿਆਸ ਨੂੰ ਬੁਝਾਏਗਾ। ਅਤੇ ਇੱਥੇ ਬੈਠਾ ਹੋਇਆ ਹਿੰਦੁਸਤਾਨ ਵਿੱਚ ਬੈਠਾ ਹੋਇਆ ਕੋਈ ਭੀ ਬੇਟਾ, ਕੋਈ ਭੀ ਬੇਟੀ ਕਦੇ ਭੀ ਆਪਣੀ ਧਰਤੀ ਮਾਂ ਨੂੰ ਪਿਆਸਾ ਰੱਖਣਾ ਨਹੀਂ ਚਾਹੇਗਾ । ਜੋ ਪਿਆਸ ਦੀ ਤੜਪ ਸਾਨੂੰ ਹੁੰਦੀ ਹੈ, ਉਹ ਪਿਆਸ ਸਾਨੂੰ ਜਿਤਨਾ ਪਰੇਸ਼ਾਨ ਕਰਦੀ ਹੈ, ਉਹ ਪਿਆਸ ਉਤਨਾ ਹੀ ਸਾਡੀ ਧਰਤੀ ਮਾਂ ਨੂੰ ਪਰੇਸ਼ਾਨ ਕਰਦੀ ਹੈ। ਅਤੇ ਇਸ ਲਈ ਇਸ ਧਰਤੀ ਦੀ ਸੰਤਾਨ ਦੇ ਨਾਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਧਰਤੀ ਮਾਂ ਦੀ ਪਿਆਸ ਬੁਝਾਈਏ। ਵਰਖਾ ਦੇ ਇੱਕ ਇੱਕ ਬੂੰਦ ਪਾਣੀ ਨੂੰ ਧਰਤੀ ਮਾਂ ਦੀ ਪਿਆਸ ਬੁਝਾਉਣ ਦੇ ਲਈ ਕੰਮ ਲਿਆਈਏ। ਅਤੇ ਇੱਕ ਵਾਰ ਧਰਤੀ ਮਾਂ ਦਾ ਅਸ਼ੀਰਵਾਦ ਮਿਲ ਗਿਆ ਨਾ ਫਿਰ ਦੁਨੀਆ ਦੀ ਕੋਈ ਤਾਕਤ ਸਾਨੂੰ ਪਿੱਛੇ ਨਹੀਂ ਰੱਖ ਸਕਦੀ।
ਮੈਨੂੰ ਯਾਦ ਹੈ ਗੁਜਰਾਤ ਵਿੱਚ ਇੱਕ ਜੈਨ ਮਹਾਤਮਾ (Jain monk) ਹੋਇਆ ਕਰਦੇ ਸਨ। ਕਰੀਬ 100 ਸਾਲ ਪਹਿਲੇ ਉਨ੍ਹਾਂ ਨੇ ਲਿਖਿਆ ਸੀ, ਬੁੱਧੀ ਸਾਗਰ ਜੀ ਮਹਾਰਾਜ(Buddhi Sagar ji Maharaj) ਸਨ, ਜੈਨ ਮੁਨੀ ਸਨ। ਉਨ੍ਹਾਂ ਨੇ ਕਰੀਬ 100 ਸਾਲ ਪਹਿਲੇ ਲਿਖਿਆ ਸੀ ਅਤੇ ਉਸ ਸਮੇਂ ਸ਼ਾਇਦ ਕੋਈ ਪੜ੍ਹਦਾ ਤਾਂ ਉਨ੍ਹਾਂ ਦੀਆਂ ਬਾਤਾਂ ਵਿੱਚ ਵਿਸ਼ਵਾਸ ਨਹੀਂ ਕਰਦਾ। ਉਨ੍ਹਾਂ ਨੇ ਲਿਖਿਆ ਸੀ 100 ਸਾਲ ਪਹਿਲੇ - ਇੱਕ ਦਿਨ ਐਸਾ ਆਵੇਗਾ ਜਦੋਂ ਕਰਿਆਨੇ ਦੀ ਦੁਕਾਨ ਵਿੱਚ ਪੀਣ ਦਾ ਪਾਣੀ ਵਿਕੇਗਾ। 100 ਸਾਲ ਪਹਿਲੇ ਲਿਖਿਆ ਸੀ ਅੱਜ ਅਸੀਂ ਕਰਿਆਨੇ ਦੀ ਦੁਕਾਨ ਤੋਂ ਬਿਸਲੇਰੀ ਦੀ ਬੌਟਲ ਖਰੀਦ ਕੇ ਪਾਣੀ ਪੀਣ ਲਈ ਮਜਬੂਰ ਹੋ ਗਏ ਹਾਂ, 100 ਸਾਲ ਪਹਿਲੇ ਕਿਹਾ ਗਿਆ ਸੀ।
ਸਾਥੀਓ,
ਇਹ ਦਰਦ ਭਰੀ ਦਾਸਤਾਂ ਹੈ। ਸਾਡੇ ਪੂਵਰਜਾਂ ਨੇ ਸਾਨੂੰ ਵਿਰਾਸਤ ਵਿੱਚ ਬਹੁਤ ਕੁਝ ਦਿੱਤਾ ਹੈ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਦੇ ਅਭਾਵ ਵਿੱਚ ਮਰਨ ਦੇ ਲਈ ਮਜਬੂਰ ਨਾ ਕਰੋ। ਅਸੀਂ ਉਨ੍ਹਾਂ ਨੂੰ ਸੁਜਲਾਮ ਸੁਫਲਾਮ (‘Sujalam Sufalam’) ਇਹ ਸਾਡੀ ਧਰਤੀ ਮਾਤਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਪੁਰਦ ਕਰੀਏ। ਅਤੇ ਉਸੇ ਪਵਿੱਤਰ ਕਾਰਜ ਨੂੰ ਕਰਨ ਦੀ ਦਿਸ਼ਾ ਵਿੱਚ, ਮੈਂ ਅੱਜ ਮੱਧ ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੰਦਾ ਹਾਂ। ਮੈਂ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਮੈਂ ਰਾਜਸਥਾਨ ਦੀ ਸਰਕਾਰ ਅਤੇ ਰਾਜਸਥਾਨ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਹੁਣ ਸਾਡਾ ਕੰਮ ਹੈ ਕਿ ਬਿਨਾ ਰੁਕਾਵਟ ਇਸ ਕੰਮ ਨੂੰ ਅਸੀਂ ਅੱਗੇ ਵਧਾਈਏ। ਜਿੱਥੇ ਜ਼ਰੂਰਤ ਪਵੇ, ਜਿਸ ਇਲਾਕੇ ਤੋਂ ਇਹ ਯੋਜਨਾ ਬਣਦੀ ਹੈ। ਲੋਕ ਸਾਹਮਣੇ ਤੋਂ ਆ ਕੇ ਸਮਰਥਨ ਕਰਨ। ਤਦ ਸਮੇਂ ਤੋਂ ਪਹਿਲੇ ਯੋਜਨਾਵਾਂ ਪੂਰੀਆਂ ਹੋ ਸਕਦੀਆਂ ਹਨ ਅਤੇ ਇਸ ਪੂਰੇ ਰਾਜਸਥਾਨ ਦਾ ਭਾਗ ਬਦਲ ਸਕਦਾ ਹੈ।
ਸਾਥੀਓ,
21ਵੀਂ ਸਦੀ ਦੇ ਭਾਰਤ ਦੇ ਲਈ ਨਾਰੀ ਦਾ ਸਸ਼ਕਤ ਹੋਣਾ ਬਹੁਤ ਜ਼ਰੂਰੀ ਹੈ। ਭਈ ਉਹ ਕੈਮਰਾ, ਕੈਮਰਾ ਨੂੰ ਸ਼ੌਕ ਇਤਨਾ ਹੈ ਕਿ ਉਨ੍ਹਾਂ ਦਾ ਉਤਸ਼ਾਹ ਵਧ ਗਿਆ ਹੈ। ਜ਼ਰਾ ਉਸ ਕੈਮਰਾ ਵਾਲੇ ਨੂੰ ਜ਼ਰਾ ਦੂਸਰੀ ਤਰਫ਼ ਲੈ ਜਾਓ, ਉਹ ਥੱਕ ਜਾਣਗੇ।
ਸਾਥੀਓ,
ਤੁਹਾਡਾ ਇਹ ਪਿਆਰ ਮੇਰੇ ਸਿਰ ਅੱਖਾਂ ‘ਤੇ ਮੈਂ ਤੁਹਾਡਾ ਆਭਾਰੀ ਹਾਂ ਇਸ ਉਮੰਗ ਅਤੇ ਉਤਸ਼ਾਹ ਦੇ ਲਈ ਸਾਥੀਓ ਨਾਰੀਸ਼ਕਤੀ ਦੀ ਸਮਰੱਥਾ (strength of ‘Nari Shakti’ (women's power)) ਕੀ ਹੈ, ਇਹ ਅਸੀਂ ਵਿਮਨ ਸੈਲਫ ਹੈਲਪ ਗਰੁੱਪ ਸਵੈ ਸਹਾਇਤਾ ਸਮੂਹ ਦੇ ਅੰਦੋਲਨ ਵਿੱਚ ਦੇਖਿਆ ਹੈ। ਬੀਤੇ ਦਹਾਕੇ ਵਿੱਚ ਦੇਸ਼ ਦੀਆਂ 10 ਕਰੋੜ ਭੈਣਾਂ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹਨ। ਇਨ੍ਹਾਂ ਵਿੱਚ ਰਾਜਸਥਾਨ ਦੀਆਂ ਭੀ ਲੱਖਾਂ ਭੈਣਾਂ ਸ਼ਾਮਲ ਹਨ। ਇਨ੍ਹਾਂ ਸਮੂਹਾਂ ਨਾਲ ਜੁੜੀਆਂ ਭੈਣਾਂ, ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਭਾਜਪਾ ਸਰਕਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ। ਸਾਡੀ ਸਰਕਾਰ ਨੇ ਇਨ੍ਹਾਂ ਸਮੂਹਾਂ(ਗਰੁੱਪਸ) ਨੂੰ ਪਹਿਲੇ ਬੈਂਕਾਂ ਨਾਲ ਜੋੜਿਆ, ਫਿਰ ਬੈਂਕਾਂ ਤੋਂ ਮਿਲਣ ਵਾਲੀ ਮਦਦ ਨੂੰ 10 ਲੱਖ ਤੋਂ ਵਧਾਕੇ 20 ਲੱਖ ਕੀਤਾ। ਅਸੀਂ ਉਨ੍ਹਾਂ ਨੂੰ ਮਦਦ ਦੇ ਤੌਰ ‘ਤੇ ਕਰੀਬ 8 ਲੱਖ ਕਰੋੜ ਰੁਪਏ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਟ੍ਰੇਨਿੰਗ ਦੀ ਵਿਵਸਥਾ ਕਰਵਾਈ ਹੈ। ਮਹਿਲਾ ਸੈਲਫ ਹੈਲਪ ਗਰੁੱਪ ਵਿੱਚ ਬਣੇ ਸਮਾਨ ਦੇ ਲਈ ਨਵੇਂ ਬਜ਼ਾਰ ਉਪਲਬਧ ਕਰਵਾਏ।
ਅੱਜ, ਇਸੇ ਦਾ ਨਤੀਜਾ ਹੈ ਕਿ ਇਹ ਸੈਲਫ-ਹੈਲਪ ਗਰੁੱਪ, ਗ੍ਰਾਮੀਣ ਅਰਥਵਿਵਸਥਾ ਦੀ ਬਹੁਤ ਬੜੀ ਤਾਕਤ ਬਣੇ ਹਨ। ਅਤੇ ਮੇਰੇ ਲਈ ਖੁਸ਼ੀ ਹੈ, ਮੈਂ ਇੱਥੇ ਆ ਰਿਹਾ ਸਾਂ ਸਾਰੇ ਬਲਾਕ ਦੇ ਬਲਾਕ ਮਾਤਾਵਾਂ ਭੈਣਾਂ ਨਾਲ ਭਰੇ ਹੋਏ ਹਨ। ਅਤੇ ਇਤਨਾ ਉਮੰਗ ਇਤਨਾ ਉਤਸ਼ਾਹ। ਹੁਣ ਸਾਡੀ ਸਰਕਾਰ, ਸੈਲਫ ਹੈਲਪ ਗਰੁੱਪਸ ਦੀਆਂ ਤਿੰਨ ਕਰੋੜ ਭੈਣਾਂ ਨੂੰ ਲੱਖਪਤੀ ਦੀਦੀ ਬਣਾਉਣ ‘ਤੇ ਕੰਮ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਕਰੀਬ ਸਵਾ ਕਰੋੜ ਭੈਣਾਂ ਲੱਖਪਤੀ ਦੀਦੀ (lakhpati didis) ਬਣ ਭੀ ਚੁੱਕੀਆਂ ਹਨ। ਯਾਨੀ ਇਨ੍ਹਾਂ ਨੂੰ ਸਾਲ ਵਿੱਚ ਇੱਕ ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋਣ ਲਗੀ ਹੈ।
ਸਾਥੀਓ,
ਨਾਰੀ ਸ਼ਕਤੀ (‘Nari Shakti’) ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਅਨੇਕ ਨਵੀਆਂ ਯੋਜਨਾਵਾਂ ਬਣਾ ਰਹੇ ਹਾਂ। ਹੁਣ ਜਿਵੇਂ ਨਮੋ ਡ੍ਰੋਨ ਦੀਦੀ ਯੋਜਨਾ (Namo Drone Didis scheme) ਹੈ। ਇਸ ਦੇ ਤਹਿਤ ਹਜ਼ਾਰਾਂ ਭੈਣਾਂ ਨੂੰ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹਜ਼ਾਰਾਂ ਸਮੂਹਾਂ(ਗਰੁੱਪਸ) ਨੂੰ ਡ੍ਰੋਨ ਮਿਲ ਭੀ ਚੁੱਕੇ ਹਨ। ਭੈਣਾਂ ਡ੍ਰੋਨ ਦੇ ਮਾਧਿਅਮ ਨਾਲ ਖੇਤੀ ਕਰ ਰਹੀਆਂ ਹਨ, ਉਸ ਤੋਂ ਕਮਾਈ ਭੀ ਕਰ ਰਹੀਆਂ ਹਨ। ਰਾਜਸਥਾਨ ਸਰਕਾਰ ਭੀ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਅਨੇਕ ਪ੍ਰਯਾਸ ਕਰ ਰਹੀ ਹੈ।
ਸਾਥੀਓ,
ਹਾਲ ਵਿੱਚ ਹੀ ਅਸੀਂ ਭੈਣਾਂ-ਬੇਟੀਆਂ ਦੇ ਲਈ ਇੱਕ ਹੋਰ ਬੜੀ ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਹੈ ਬੀਮਾ ਸਖੀ ਸਕੀਮ (Bima Sakhi Scheme)। ਇਸ ਦੇ ਤਹਿਤ, ਪਿੰਡਾਂ ਵਿੱਚ ਭੈਣਾਂ-ਬੇਟੀਆਂ ਨੂੰ ਬੀਮਾ ਦੇ ਕੰਮ ਨਾਲ ਜੋੜਿਆ ਜਾਵੇਗਾ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਤਹਿਤ ਪ੍ਰਾਰੰਭਿਕ ਵਰ੍ਹਿਆਂ ਵਿੱਚ ਜਦੋਂ ਤੱਕ ਉਨ੍ਹਾਂ ਦਾ ਕੰਮ ਜਮੇ ਨਹੀਂ ਉਨ੍ਹਾਂ ਨੂੰ ਕੁਝ ਰਾਸ਼ੀ ਮਾਨਦੰਡ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਤਹਿਤ ਭੈਣਾਂ ਨੂੰ ਪੈਸਾ ਭੀ ਮਿਲੇਗਾ ਅਤੇ ਨਾਲ ਨਾਲ ਦੇਸ਼ ਦੀ ਸੇਵਾ ਕਰਨ ਦਾ ਅਵਸਰ ਭੀ ਮਿਲੇਗਾ। ਅਸੀਂ ਦੇਖਿਆ ਹੈ ਕਿ ਸਾਡੀਆਂ ਜੋ ਬੈਂਕ ਸਖੀਆਂ( ‘Bank Sakhi’) ਹਨ, ਉਨ੍ਹਾਂ ਨੇ ਕਿਤਨਾ ਬੜਾ ਕਮਾਲ ਕੀਤਾ ਹੈ। ਦੇਸ਼ ਦੇ ਕੋਣੇ-ਕੋਣੇ ਤੱਕ, ਪਿੰਡ-ਪਿੰਡ ਵਿੱਚ ਸਾਡੀਆਂ ਬੈਂਕ ਸਖੀਆਂ ਨੇ ਬੈਂਕ ਸੇਵਾਵਾਂ ਪਹੁੰਚਾ ਦਿੱਤੀਆਂ ਹਨ, ਖਾਤੇ ਖੁੱਲ੍ਹਵਾਏ ਹਨ, ਲੋਨ ਦੀਆਂ ਸੁਵਿਧਾਵਾਂ ਨਾਲ ਲੋਕਾਂ ਨੂੰ ਜੋੜਿਆ ਹੈ। ਹੁਣ ਬੀਮਾ ਸਖੀਆਂ (‘Bima Sakhis’), ਭੀ ਭਾਰਤ ਦੇ ਹਰ ਪਰਿਵਾਰ ਨੂੰ ਬੀਮਾ ਦੀ ਸੁਵਿਧਾ ਨਾਲ ਜੋੜਨ ਵਿੱਚ ਮਦਦ ਕਰਨਗੀਆਂ। ਜਰਾ ਇਹ ਜੋ ਕੈਮਰਾਮੇਨ ਹੈ ਉਨ੍ਹਾਂ ਨੂੰ ਮੇਰੀ ਰਿਕੁਐਸਟ(ਬੇਨਤੀ) ਹੈ ਕਿ ਆਪ (ਤੁਸੀਂ) ਆਪਣਾ ਕੈਮਰਾ ਦੂਸਰੀ ਤਰਫ਼ ਮੋੜੇ ਪਲੀਜ਼, ਇੱਥੇ ਲੱਖਾਂ ਲੋਕ ਹਨ ਉਨ੍ਹਾਂ ਦੀ ਤਰਫ਼ ਲੈ ਜਾਓ ਨਾ।
ਸਾਥੀਓ,
ਭਾਜਪਾ ਸਰਕਾਰ ਦਾ ਨਿਰੰਤਰ ਪ੍ਰਯਾਸ ਹੈ ਕਿ ਪਿੰਡ ਦੀ ਆਰਥਿਕ ਸਥਿਤੀ ਬਿਹਤਰ ਹੋਵੇ। ਇਹ ਵਿਕਸਿਤ ਭਾਰਤ(‘Viksit Bharat’ -Developed India) ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਪਿੰਡ ਵਿੱਚ ਕਮਾਈ ਦੇ, ਰੋਜ਼ਗਾਰ ਦੇ ਹਰ ਸਾਧਨ ‘ਤੇ ਅਸੀਂ ਬਲ ਦੇ ਰਹੇ ਹਾਂ। ਰਾਜਸਥਾਨ ਵਿੱਚ ਬਿਜਲੀ ਦੇ ਖੇਤਰ ਵਿੱਚ ਅਨੇਕ ਸਮਝੌਤੇ ਇੱਥੇ ਭਾਜਪਾ ਸਰਕਾਰ ਨੇ ਕੀਤੇ ਹਨ। ਇਨ੍ਹਾਂ ਦਾ ਸਭ ਤੋਂ ਅਧਿਕ ਫਾਇਦਾ ਸਾਡੇ ਕਿਸਾਨਾਂ ਨੂੰ ਹੋਣ ਵਾਲਾ ਹੈ। ਰਾਜਸਥਾਨ ਸਰਕਾਰ ਦੀ ਯੋਜਨਾ ਹੈ ਕਿ ਇੱਥੋਂ ਦੇ ਕਿਸਾਨਾਂ ਨੂੰ ਦਿਨ ਵਿੱਚ ਭੀ ਬਿਜਲੀ ਉਪਲਬਧ ਹੋ ਸਕੇ। ਕਿਸਾਨ ਨੂੰ ਰਾਤ ਵਿੱਚ ਸਿੰਚਾਈ ਦੀ ਮਜਬੂਰੀ ਤੋਂ ਮੁਕਤੀ ਮਿਲੇ, ਇਹ ਇਸ ਦਿਸ਼ਾ ਵਿੱਚ ਬਹੁਤ ਬੜਾ ਕਦਮ ਹੈ।
ਸਾਥੀਓ,
ਰਾਜਸਥਾਨ ਵਿੱਚ ਸੌਰ ਊਰਜਾ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਰਾਜਸਥਾਨ ਇਸ ਮਾਮਲੇ ਵਿੱਚ ਦੇਸ਼ ਦਾ ਸਭ ਤੋਂ ਅੱਗੇ ਰਹਿਣ ਵਾਲਾ ਰਾਜ ਬਣ ਸਕਦਾ ਹੈ। ਸਾਡੀ ਸਰਕਾਰ ਨੇ ਸੌਰ ਊਰਜਾ ਨੂੰ ਤੁਹਾਡਾ ਬਿਜਲੀ ਬਿਲ ਜ਼ੀਰੋ ਕਰਨ ਦਾ ਮਾਧਿਅਮ ਭੀ ਬਣਾਇਆ ਹੈ। ਕੇਂਦਰ ਸਰਕਾਰ, ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM SuryaGhar Muft Bijli Yojana) ਚਲਾ ਰਹੀ ਹੈ। ਇਸ ਦੇ ਤਹਿਤ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਉਣ ਦੇ ਲਈ ਕਰੀਬ ਕਰੀਬ 75-80 ਹਜ਼ਾਰ ਰੁਪਏ ਦੀ ਮਦਦ ਕੇਂਦਰ ਸਰਕਾਰ ਦੇ ਰਹੀ ਹੈ। ਇਸ ਨਾਲ ਜੋ ਬਿਜਲੀ ਪੈਦਾ ਹੋਵੇਗੀ, ਉਹ ਤੁਸੀਂ ਉਪਯੋਗ ਕਰੋ ਅਤੇ ਤੁਹਾਡੀ ਜ਼ਰੂਰਤ ਤੋਂ ਜ਼ਿਆਦਾ ਹੈ, ਤਾਂ ਤੁਸੀਂ ਬਿਜਲੀ ਵੇਚ ਸਕਦੇ ਹੋ ਅਤੇ ਸਰਕਾਰ ਉਹ ਬਿਜਲੀ ਖਰੀਦੇਗੀ ਭੀ। ਮੈਨੂੰ ਖੁਸ਼ੀ ਹੈ ਕਿ ਹੁਣ ਤੱਕ ਦੇਸ਼ ਦੇ 1 ਕਰੋੜ 40 ਲੱਖ ਤੋਂ ਜ਼ਿਆਦਾ ਪਰਿਵਾਰ ਇਸ ਯੋਜਨਾ ਦੇ ਲਈ ਰਜਿਸਟਰ ਕਰਵਾ ਚੁੱਕੇ ਹਨ। ਬਹੁਤ ਹੀ ਘੱਟ ਸਮੇਂ ਵਿੱਚ ਕਰੀਬ 7 ਲੱਖ ਲੋਕਾਂ ਦੇ ਘਰਾਂ ਵਿੱਚ ਸੋਲਰ ਪੈਨਲ ਸਿਸਟਮ ਲਗ ਚੁੱਕਿਆ ਹੈ। ਇਸ ਵਿੱਚ ਰਾਜਸਥਾਨ ਦੇ ਭੀ 20 ਹਜ਼ਾਰ ਤੋਂ ਅਧਿਕ ਘਰ ਸ਼ਾਮਲ ਹਨ। ਇਨ੍ਹਾਂ ਘਰਾਂ ਵਿੱਚ ਸੋਲਰ ਬਿਜਲੀ ਪੈਦਾ ਹੋਣੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕਾਂ ਦੇ ਪੈਸੇ ਭੀ ਬਚਣੇ ਸ਼ੁਰੂ ਹੋ ਗਏ ਹਨ।
ਸਾਥੀਓ,
ਘਰ ਦੀ ਛੱਤ ‘ਤੇ ਹੀ ਨਹੀਂ, ਖੇਤ ਵਿੱਚ ਭੀ ਸੌਰ ਊਰਜਾ ਪਲਾਂਟ ਲਗਾਉਣ ਦੇ ਲਈ ਸਰਕਾਰ ਮਦਦ ਦੇ ਰਹੀ ਹੈ। ਪੀਐੱਮ ਕੁਸੁਮ ਯੋਜਨਾ (PM KUSUM Scheme) ਦੇ ਤਹਿਤ, ਰਾਜਸਥਾਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੈਂਕੜੋਂ ਨਵੇਂ ਸੋਲਰ ਪਲਾਂਟਸ ਲਗਾਉਣ ਜਾ ਰਹੀ ਹੈ। ਜਦੋਂ ਹਰ ਪਰਿਵਾਰ ਊਰਜਾਦਾਤਾ ਹੋਵੇਗਾ, ਹਰ ਕਿਸਾਨ ਊਰਜਾਦਾਤਾ ਹੋਵੇਗਾ, ਤਾਂ ਬਿਜਲੀ ਨਾਲ ਕਮਾਈ ਭੀ ਹੋਵੇਗੀ, ਹਰ ਪਰਿਵਾਰ ਦੀ ਆਮਦਨ ਭੀ ਵਧੇਗੀ।
ਸਾਥੀਓ,
ਰਾਜਸਥਾਨ ਨੂੰ ਰੋਡ, ਰੇਲ ਅਤੇ ਹਵਾਈ ਯਾਤਰਾ ਵਿੱਚ ਸਭ ਤੋਂ ਕਨੈਕਟੇਡ ਰਾਜ ਬਣਾਉਣਾ, ਇਹ ਸਾਡਾ ਸੰਕਲਪ ਹੈ। ਸਾਡਾ ਰਾਜਸਥਾਨ, ਦਿੱਲੀ, ਵਡੋਦਰਾ ਅਤੇ ਮੁੰਬਈ ਜਿਹੇ ਬੜੇ ਉਦਯੋਗਿਕ ਕੇਂਦਰਾਂ ਦੇ ਦਰਮਿਆਨ ਸਥਿਤ ਹੈ। ਇਹ ਰਾਜਸਥਾਨ ਲੋਕਾਂ ਦੇ ਲਈ, ਇੱਥੋਂ ਦੇ ਨੌਜਵਾਨਾਂ ਦੇ ਲਈ ਬਹੁਤ ਬੜਾ ਅਵਸਰ ਹੈ। ਇਨ੍ਹਾਂ ਤਿੰਨ ਸ਼ਹਿਰਾਂ ਨੂੰ ਰਾਜਸਥਾਨ ਨਾਲ ਜੋੜਨ ਵਾਲਾ ਜੋ ਨਵਾਂ ਐਕਸਪ੍ਰੈੱਸਵੇਅ ਬਣ ਰਿਹਾ ਹੈ, ਇਹ ਦੇਸ਼ ਦੇ ਬਿਹਤਰੀਨ ਐਕਸਪ੍ਰੈੱਸਵੇਜ਼ ਵਿੱਚੋਂ ਇੱਕ ਹੈ। ਮੇਜ ਨਦੀ ‘ਤੇ ਬੜਾ ਪੁਲ਼ ਬਣਨ ਨਾਲ, ਸਵਾਈਮਾਧੋਪੁਰ, ਬੂੰਦੀ, ਟੌਂਕ ਅਤੇ ਕੋਟਾ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਲਈ ਦਿੱਲੀ, ਮੁੰਬਈ ਅਤੇ ਵਡੋਦਰਾ ਦੀਆਂ ਬੜੀਆਂ ਮੰਡੀਆਂ, ਬੜੇ ਬਜ਼ਾਰਾਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਇਸ ਨਾਲ ਜੈਪੁਰ ਅਤੇ ਰਣਥੰਭੌਰ ਟਾਇਗਰ ਰਿਜ਼ਰਵ ਤੱਕ ਸੈਲਾਨੀਆਂ ਦੇ ਲਈ ਪਹੁੰਚਣਾ ਭੀ ਅਸਾਨ ਹੋ ਜਾਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ, ਸਮੇਂ ਦੀ ਬਹੁਤ ਕੀਮਤ ਹੈ। ਲੋਕਾਂ ਦਾ ਸਮਾਂ ਬਚੇ, ਉਨ੍ਹਾਂ ਦੀ ਸਹੂਲੀਅਤ ਵਧੇ, ਇਹੀ ਸਾਡਾ ਸਭ ਦਾ ਪ੍ਰਯਾਸ ਹੈ।
ਸਾਥੀਓ,
ਜਾਮਨਗਰ-ਅੰਮ੍ਰਿਤਸਰ ਇਕਨੌਮਿਕ ਕੌਰੀਡੋਰ ਜਦੋਂ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਨਾਲ ਜੁੜੇਗਾ ਤਾਂ ਰਾਜਸਥਾਨ ਨੂੰ ਮਾਂ ਵੈਸ਼ਣੋ ਦੇਵੀ ਧਾਮ(Mata Vaishno Devi shrine) ਨਾਲ ਕਨੈਕਟ ਕਰੇਗਾ। ਇਸ ਨਾਲ ਉੱਤਰੀ ਭਾਰਤ ਦੇ ਉਦਯੋਗਾਂ ਨੂੰ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਨਾਲ ਸਿੱਧਾ ਸੰਪਰਕ ਬਣੇਗਾ। ਇਸ ਦਾ ਫਾਇਦਾ ਰਾਜਸਥਾਨ ਵਿੱਚ ਟ੍ਰਾਂਸਪੋਰਟ ਨਾਲ ਜੁੜੇ ਸੈਕਟਰ ਨੂੰ ਹੋਵੇਗਾ, ਇੱਥੇ ਬੜੇ-ਬੜੇ ਵੇਅਰ ਹਾਊਸ ਬਣਨਗੇ। ਇਨ੍ਹਾਂ ਵਿੱਚ ਜ਼ਿਆਦਾ ਕੰਮ ਰਾਜਸਥਾਨ ਦੇ ਨੌਜਵਾਨਾਂ ਨੂੰ ਮਿਲੇਗਾ।
ਸਾਥੀਓ,
ਜੋਧਪੁਰ ਰਿੰਗ ਰੋਡ ਤੋਂ ਜੈਪੁਰ, ਪਾਲੀ, ਬਾੜਮੇਰ, ਜੈਸਲਮੇਰ, ਨਾਗੌਰ ਅਤੇ ਅੰਤਰਰਾਸ਼ਟਰੀ ਸੀਮਾ ਨਾਲ ਕਨੈਕਟਿਵਿਟੀ ਬਿਹਤਰ ਹੋਣ ਵਾਲੀ ਹੈ। ਇਸ ਨਾਲ ਸ਼ਹਿਰ ਨੂੰ ਗ਼ੈਰ-ਜ਼ਰੂਰੀ ਜਾਮ ਤੋਂ ਮੁਕਤੀ ਮਿਲੇਗੀ। ਜੋਧਪੁਰ ਆਉਣ ਵਾਲੇ ਸੈਲਾਨੀਆਂ, ਵਪਾਰੀਆਂ-ਕਾਰੋਬਾਰੀਆਂ ਨੂੰ ਇਸ ਨਾਲ ਬਹੁਤ ਸੁਵਿਧਾ ਹੋਵੇਗੀ।
ਸਾਥੀਓ,
ਅੱਜ ਇੱਥੇ ਇਸ ਕਾਰਯਕ੍ਰਮ (ਪ੍ਰੋਗਰਾਮ) ਵਿੱਚ ਹਜ਼ਾਰਾਂ ਭਾਜਪਾ ਕਾਰਯਕਰਤਾ ਭੀ ਮੇਰੇ ਸਾਹਮਣੇ ਮੌਜੂਦ ਹਨ। ਉਨ੍ਹਾਂ ਦੇ ਪਰਿਸ਼੍ਰਮ ਨਾਲ ਹੀ ਅਸੀਂ ਅੱਜ ਦਾ ਇਹ ਦਿਨ ਦੇਖ ਰਹੇ ਹਾਂ। ਮੈਂ ਭਾਜਪਾ ਕਾਰਯਕਰਤਾਵਾਂ ਨੂੰ ਕੁਝ ਆਗਰਹਿ ਭੀ ਕਰਨਾ ਚਾਹੁੰਦਾ ਹਾਂ। ਭਾਜਪਾ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਕ ਦਲ ਤਾਂ ਹੈ ਹੀ, ਭਾਜਪਾ ਇੱਕ ਵਿਰਾਟ ਸਮਾਜਿਕ ਅੰਦੋਲਨ ਭੀ ਹੈ। ਭਾਜਪਾ ਦੇ ਲਈ ਦਲ ਤੋਂ ਬੜਾ ਦੇਸ਼ ਹੈ। ਹਰ ਭਾਜਪਾ ਕਾਰਯਕਰਤਾ, ਦੇਸ਼ ਦੇ ਲਈ ਜਾਗਰੂਕ ਅਤੇ ਸਮਰਪਿਤ ਭਾਵ ਨਾਲ ਕੰਮ ਕਰ ਰਿਹਾ ਹੈ। ਭਾਜਪਾ ਕਾਰਯਕਰਤਾ ਸਿਰਫ਼ ਰਾਜਨੀਤੀ ਨਾਲ ਨਹੀਂ ਜੁੜਦਾ, ਉਹ ਸਮਾਜਿਕ ਸਮੱਸਿਆਵਾਂ ਦੇ ਸਮਾਧਾਨ ਨਾਲ ਭੀ ਜੁੜਦਾ ਹੈ। ਅੱਜ ਅਸੀਂ ਇੱਕ ਐਸੇ ਕਾਰਯਕ੍ਰਮ ਵਿੱਚ ਆਏ ਹਾਂ, ਜੋ ਜਲ ਸੰਭਾਲ਼ ਨਾਲ ਬਹੁਤ ਗਹਿਰਾਈ ਨਾਲ ਜੁੜਿਆ ਹੈ। ਜਲ ਸੰਸਾਧਨਾਂ ਦੀ ਸੰਭਾਲ਼ ਅਤੇ ਜਲ ਦੀ ਹਰ ਬੂੰਦ ਦਾ ਸਾਰਥਕ ਇਸਤੇਮਾਲ ਸਰਕਾਰ ਸਮੇਤ ਪੂਰੇ ਸਮਾਜ ਦੀ, ਹਰ ਨਾਗਰਿਕ ਦੀ ਜ਼ਿੰਮੇਦਾਰੀ ਹੈ। ਅਤੇ ਇਸੇ ਲਈ ਮੈਂ ਆਪਣੇ ਭਾਜਪਾ ਦੇ ਹਰ ਕਾਰਯਕਰਤਾ, ਹਰ ਸਾਥੀ ਨੂੰ ਕਹਾਂਗਾ ਕਿ ਉਹ ਭੀ ਆਪਣੀ ਰੋਜ਼ ਦੀ ਦਿਨਚਰਯਾ(ਨਿੱਤ ਦੀ ਰੁਟੀਨ) ਵਿੱਚ ਜਲ ਸੰਭਾਲ਼ ਦੇ ਕੰਮ ਦੇ ਲਈ ਆਪਣਾ ਖ਼ੁਦ ਸਮਾਂ ਸਮਰਪਿਤ ਕਰ ਦੇਣ ਅਤੇ ਬੜੀ ਸ਼ਰਧਾਭਾਵ ਨਾਲ ਕੰਮ ਕਰਨ। ਮਾਇਕ੍ਰੋ ਇਰੀਗੇਸ਼ਨ, ਡ੍ਰਿੱਪ ਇਰੀਗੇਸ਼ਨ ਨਾਲ ਜੁੜੋ ਅੰਮ੍ਰਿਤ ਸਰੋਵਰਾਂ (Amrit Sarovars) ਦੀ ਦੇਖ-ਰੇਖ ਵਿੱਚ ਮਦਦ ਕਰੋ, ਜਲ ਪ੍ਰਬੰਧਨ ਦੇ ਸਾਧਨ ਬਣਾਓ ਅਤੇ ਜਨਤਾ ਨੂੰ ਜਾਗਰੂਕ ਭੀ ਕਰੋ। ਆਪ (ਤੁਸੀਂ) ਪ੍ਰਾਕ੍ਰਿਤਿਕ ਖੇਤੀ ਨੈਚੁਰਲ ਫਾਰਮਿੰਗ ਦੇ ਪ੍ਰਤੀ ਭੀ ਕਿਸਾਨਾਂ ਨੂੰ ਜਾਗਰੂਕ ਕਰੋ।
ਅਸੀਂ ਸਾਰੇ ਜਾਣਦੇ ਹਾਂ ਕਿ ਜਿਤਨੇ ਜ਼ਿਆਦਾ ਪੇੜ ਹੋਣਗੇ, ਧਰਤੀ ਨੂੰ ਪਾਣੀ ਦਾ ਭੰਡਾਰਣ ਕਰਨ ਵਿੱਚ ਉਤਨੀ ਮਦਦ ਮਿਲੇਗੀ। ਇਸੇ ਲਈ ਏਕ ਪੇੜ ਮਾਂ ਕੇ ਨਾਮ ਅਭਿਯਾਨ ("Ek Ped Maa Ke Naam" (One Tree in the Name of Mother) ਬਹੁਤ ਮਦਦ ਕਰ ਸਕਦਾ ਹੈ। ਇਸ ਨਾਲ ਸਾਡੀ ਮਾਂ ਦਾ ਭੀ ਸਨਮਾਨ ਵਧੇਗਾ ਅਤੇ ਧਰਤੀ ਮਾਂ ਦਾ ਭੀ ਮਾਣ ਵਧੇਗਾ। ਵਾਤਾਵਰਣ ਦੇ ਲਈ ਐਸੇ ਬਹੁਤ ਸਾਰੇ ਕੰਮ ਹੋ ਸਕਦੇ ਹਨ। ਉਦਾਹਰਣ ਦੇ ਲਈ, ਮੈਂ ਪਹਿਲੇ ਹੀ ਪੀਐੱਮ ਸੂਰਯ ਘਰ ਯੋਜਨਾ ਅਭਿਯਾਨ (PM Surya Ghar Yojana) ਦੀ ਬਾਤ ਕਹੀ। ਬੀਜੇਪੀ ਦੇ ਕਾਰਯਕਰਤਾ ਲੋਕਾਂ ਨੂੰ ਸੌਰ ਊਰਜਾ ਦੇ ਪ੍ਰਯੋਗ ਦੇ ਲਈ ਜਾਗੂਰਕ ਕਰ ਸਕਦੇ ਹਨ, ਉਨ੍ਹਾਂ ਨੂੰ ਇਸ ਯੋਜਨਾ ਅਤੇ ਉਸ ਦੇ ਲਾਭ ਦੇ ਵਿਸ਼ੇ ਵਿੱਚ ਦੱਸ ਸਕਦੇ ਹਨ। ਸਾਡੇ ਦੇਸ਼ ਦੇ ਲੋਕਾਂ ਦਾ ਇੱਕ ਸੁਭਾਅ ਹੈ। ਜਦੋਂ ਦੇਸ਼ ਦੇਖਦਾ ਹੈ ਕਿ ਕਿਸੇ ਅਭਿਯਾਨ ਦੀ ਨੀਅਤ ਸਹੀ ਹੈ, ਇਸ ਦੀ ਨੀਤੀ ਸਹੀ ਹੈ, ਤਾਂ ਲੋਕ ਉਸ ਨੂੰ ਆਪਣੇ ਮੋਢੇ ‘ਤੇ ਉਠਾ ਲੈਂਦੇ ਹਨ, ਇਸ ਨਾਲ ਜੁੜ ਜਾਂਦੇ ਹਨ ਅਤੇ ਖ਼ੁਦ ਨੂੰ ਭੀ ਇੱਕ ਮਿਸ਼ਨ ਦੇ ਕੰਮ ਨਾਲ ਜੋੜ ਕੇ ਖਪਾ ਦਿੰਦੇ ਹਨ। ਅਸੀਂ ਸਵੱਛ ਭਾਰਤ ਅਭਿਯਾਨ (Swachh Bharat Abhiyan)ਵਿੱਚ ਇਹ ਦੇਖਿਆ ਹੈ। ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਯਾਨ (Beti Bachao Beti Padhao campaign) ਵਿੱਚ ਇਹ ਦੇਖਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਵਾਤਾਵਰਣ ਸੰਭਾਲ਼ ਵਿੱਚ ਭੀ, ਜਲ ਸੰਭਾਲ਼ ਵਿੱਚ ਭੀ ਐਸੀ ਹੀ ਸਫ਼ਲਤਾ ਮਿਲੇਗੀ।
ਸਾਥੀਓ,
ਅੱਜ ਰਾਜਸਥਾਨ ਵਿੱਚ ਵਿਕਾਸ ਦੇ ਜੋ ਆਧੁਨਿਕ ਕੰਮ ਹੋ ਰਹੇ ਹਨ, ਜੋ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਇਹ ਵਰਤਮਾਨ ਅਤੇ ਭਾਵੀ ਪੀੜ੍ਹੀ ਸਭ ਦੇ ਕੰਮ ਆਵੇਗਾ। ਇਹ ਵਿਕਸਿਤ ਰਾਜਸਥਾਨ (‘Viksit Rajasthan’ -Developed Rajasthan) ਬਣਾਉਣ ਦੇ ਕੰਮ ਆਵੇਗਾ ਅਤੇ ਜਦੋਂ ਰਾਜਸਥਾਨ ਵਿਕਸਿਤ ਹੋਵੇਗਾ, ਤਾਂ ਭਾਰਤ ਭੀ ਤੇਜ਼ੀ ਨਾਲ ਵਿਕਸਿਤ ਹੋਵੇਗਾ। ਆਉਣ ਵਾਲੇ ਵਰ੍ਹਿਆਂ ਵਿੱਚ ਡਬਲ ਇੰਜਣ ਦੀ ਸਰਕਾਰ ਹੋਰ ਤੇਜ਼ ਗਤੀ ਨਾਲ ਕੰਮ ਕਰੇਗੀ। ਮੈਂ ਭਰੋਸਾ ਦਿੰਦਾ ਹਾਂ, ਕਿ ਕੇਂਦਰ ਸਰਕਾਰ ਦੀ ਤਰਫ਼ ਤੋਂ ਭੀ ਰਾਜਸਥਾਨ ਦੇ ਵਿਕਾਸ ਦੇ ਲਈ ਕੋਈ ਕੋਰ ਕਸਰ ਨਹੀਂ ਛੱਡੀ ਜਾਵੇਗੀ। ਇੱਕ ਵਾਰ ਫਿਰ ਇਤਨੀ ਬੜੀ ਤਾਦਾਦ ਵਿੱਚ ਆਪ ਲੋਕ ਅਸ਼ੀਰਵਾਦ ਦੇਣ ਆਏ, ਵਿਸ਼ੇਸ਼ ਤੌਰ ‘ਤੇ ਮਾਤਾਵਾਂ ਭੈਣਾਂ ਆਈਆਂ, ਮੈਂ ਤੁਹਾਡਾ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ, ਅਤੇ ਅੱਜ ਦਾ ਇਹ ਅਵਸਰ ਤੁਹਾਡੇ ਕਾਰਨ ਹੈ ਅਤੇ ਅੱਜ ਦਾ ਇਹ ਅਵਸਰ ਤੁਹਾਡੇ ਲਈ ਹੈ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਪੂਰੀ ਸ਼ਕਤੀ ਨਾਲ ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਬਹੁਤ-ਬਹੁਤ ਧੰਨਵਾਦ !