ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਸ਼੍ਰੀ ਲੀ ਸੀਨ ਲੂੰਗ 21 ਫਰਵਰੀ, 2023 ਨੂੰ ਸਵੇਰੇ 11 ਵਜੇ (ਆਈਐੱਸਟੀ) ਭਾਰਤ ਦੇ ਯੂਨਾਫਾਈਡ ਪੇਮੈਂਟ੍ਸ ਇੰਟਰਫੇਸ (ਯੂਪੀਆਈ) ਅਤੇ ਸਿੰਗਾਪੁਰ ਦੇ ‘ਪੇ ਨਾਓ’ ਦੇ ਦਰਮਿਆਨ ਕ੍ਰਾਸ,-ਬਾਰਡਰ ਕਨੈਕਟੀਵਿਟੀ ਲਾਂਚ ਹੋਣ ਦੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗਵਾਹ ਬਣਨਗੇ। ਇਹ ਲਾਂਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਅਤੇ ਮਾਨੇਟਰੀ ਆਥਰਿਟੀ ਆਵ੍ ਸਿੰਗਾਪੁਰ (ਐੱਮਏਐੱਸ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵੀ ਮੇਨਨ ਦੁਆਰਾ ਕੀਤਾ ਜਾਵੇਗਾ।
ਭਾਰਤ ਫਿਨਟੈਕ ਇਨੋਵੇਸ਼ਨ ਦੇ ਲਈ ਇੱਕ ਸਭ ਤੋਂ ਤੇਜ਼ੀ ਨਾਲ ਵਧਦੇ ਈਕੋਸਿਸਟਮ ਦੇ ਰੂਪ ਵਿੱਚ ਉੱਭਰਿਆ ਹੈ। ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਰਦਰਸ਼ੀ ਅਗਵਾਈ ਨੇ ਭਾਰਤ ਦੇ ਸਭ ਤੋਂ ਸ਼੍ਰੇਸ਼ਠ ਡਿਜੀਟਲ ਭੁਗਤਾਨ ਦੇ ਬੁਨਿਆਦੀ ਢਾਂਚੇ ਦੇ ਵਿਸ਼ਵੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਦਾ ਮੁੱਖ ਰੂਪ ਨਾਲ ਇਸ ਗੱਲ ਨੂੰ ਸੁਨਿਸ਼ਚਿਤ ਕਰਨ ’ਤੇ ਜ਼ੋਰ ਰਿਹਾ ਹੈ ਕਿ ਯੂਪੀਆਈ ਦੇ ਲਾਭ ਕੇਵਲ ਭਾਰਤ ਤੱਕ ਹੀ ਸੀਮਿਤ ਨਾ ਰਹੇ. ਬਲਕਿ ਹੋਰ ਦੇਸ਼ ਵੀ ਇਸ ਤੋਂ ਲਾਭ ਲੈਣ।
ਇਨ੍ਹਾਂ ਦੋ ਭੁਗਤਾਨ ਪ੍ਰਣਾਲੀਆਂ ਦੇ ਜੁੜਾਅ ਨਾਲ ਦੋਹਾਂ ਦੇਸ਼ਾਂ ਦੇ ਨਿਵਾਸੀ ਸੀਮਾ ਪਾਰ ਧਨ ਪ੍ਰੇਸ਼ਣ ਦੇ ਤੇਜ਼ ਅਤੇ ਲਾਗਤ ਪ੍ਰਭਾਵੀ ਟ੍ਰਾਂਸਫਰ ਵਿੱਚ ਸਮਰੱਥ ਹੋਣਗੇ। ਇਸ ਨਾਲ ਸਿੰਗਾਪੁਰ ਵਿੱਚ ਭਾਰਤੀ ਪ੍ਰਵਾਸੀਆਂ, ਵਿਸ਼ੇਸ਼ ਰੂਪ ਨਾਲ ਪ੍ਰਵਾਸੀ ਕਾਮਗਾਰਾਂ ਅਤੇ ਵਿਦਿਆਰਥੀਆਂ ਨੂੰ ਸਿੰਗਾਪੁਰ ਤੋਂ ਭਾਰਤ ਵਿੱਚ ਅਤੇ ਭਾਰਤ ਤੋਂ ਸਿੰਗਾਪੁਰ ਵਿੱਚ ਤੁਰੰਤ ਅਤੇ ਘੱਟ ਲਾਗਤ ’ਤੇ ਪੈਸੇ ਦਾ ਟ੍ਰਾਂਸਫਰ ਕਰਨ ਵਿੱਚ ਵੀ ਮਦਦ ਮਿਲੇਗੀ।