ਮੈਂ ਦੱਖਣ ਅਫਰੀਕਾ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸਿਰਿਲ ਰਾਮਾਫੋਸਾ (H.E Mr. Cyril Ramaphosa) ਦੇ ਸੱਦੇ ‘ਤੇ 22 ਤੋਂ 24 ਅਗਸਤ 2023 ਤੱਕ ਬ੍ਰਿਕਸ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਦੱਖਣ ਅਫਰੀਕਾ ਗਣਰਾਜ ਦਾ ਦੌਰਾ ਕਰ ਰਿਹਾ ਹਾਂ। ਦੱਖਣ ਅਫਰੀਕਾ ਦੀ ਪ੍ਰਧਾਨਗੀ ਵਿੱਚ ਜੋਹਾਨਸਬਰਗ (Johannesburg) ਵਿੱਚ ਆਯੋਜਿਤ ਹੋਣ ਵਾਲਾ ਇਹ 15ਵਾਂ ਬ੍ਰਿਕਸ ਸਮਿਟ (15th BRICS Summit) ਹੈ।
ਬ੍ਰਿਕਸ (BRICS) ਵਿਭਿੰਨ ਖੇਤਰਾਂ ਦੇ ਲਈ ਇੱਕ ਮਜ਼ਬੂਤ ਸਹਿਯੋਗ ਏਜੰਡਾ ਅਪਣਾ ਰਿਹਾ ਹੈ। ਅਸੀਂ ਇਸ ਬਾਤ ਨੂੰ ਮਹੱਤਵ ਦਿੰਦੇ ਹਨ ਕਿ ਬ੍ਰਿਕਸ ਵਿਕਾਸ ਦੀਆਂ ਜ਼ਰੂਰਤਾਂ ਅਤੇ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ ਸਹਿਤ ਸੰਪੂਰਨ ਗਲੋਬਲ ਸਾਊਥ ਦੀ ਚਿੰਤਾ ਦੇ ਮੁੱਦਿਆਂ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕਰਨ ਦਾ ਇੱਕ ਮੰਚ ਬਣ ਗਿਆ ਹੈ। ਇਹ ਸਮਿਟ ਬ੍ਰਿਕਸ ਨੂੰ ਭਵਿੱਖ ਦੇ ਸਹਿਯੋਗ ਵਾਲੇ ਖੇਤਰਾਂ ਦੀ ਪਹਿਚਾਣ ਕਰਨ ਅਤੇ ਸੰਸਥਾਗਤ ਵਿਕਾਸ ਦੀ ਸਮੀਖਿਆ ਕਰਨ ਦਾ ਇੱਕ ਉਪਯੋਗੀ ਅਵਸਰ ਪ੍ਰਦਾਨ ਕਰੇਗਾ।
ਜੋਹਾਨਸਬਰਗ ਵਿੱਚ ਆਪਣੇ ਪ੍ਰਵਾਸ ਦੇ ਦੌਰਾਨ, ਮੈਂ ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ ਸਮਾਗਮ (BRICS–Africa Outreach and BRICS Plus Dialogue event) ਵਿੱਚ ਭੀ ਹਿੱਸਾ ਲਵਾਂਗਾ ਜੋ ਬ੍ਰਿਕਸ ਸਮਿਟ ਦੀਆਂ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ। ਮੈਂ ਉਨ੍ਹਾਂ ਅਨੇਕ ਅਤਿਥੀ (ਮਹਿਮਾਨ) ਦੇਸ਼ਾਂ ਦੇ ਨਾਲ ਗੱਲਬਾਤ ਕਰਨ ਦੀ ਉਡੀਕ ਕਰ ਰਿਹਾ ਹਾਂ, ਜਿਨ੍ਹਾਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਗਿਆ ਹੈ।
ਮੈਂ ਜੋਹਾਨਸਬਰਗ ਵਿੱਚ ਮੌਜੂਦ ਕੁਝ ਨੇਤਾਵਾਂ ਦੇ ਨਾਲ ਦੁਵੱਲੀਆਂ ਬੈਠਕਾਂ (bilateral meetings) ਕਰਨ ਦੇ ਲਈ ਭੀ ਉਤਸੁਕ ਹਾਂ।
ਗ੍ਰੀਸ ਦੇ ਪ੍ਰਧਾਨ ਮੰਤਰੀ ਮਹਾਮਹਿਮ, ਸ਼੍ਰੀ ਕਿਰੀਆਕੋਸ ਮਿਤਸੋਟਾਕਿਸ (H.E. Mr.Kyriakos Mitsotakis) ਦੇ ਸੱਦੇ ‘ਤੇ, ਮੈਂ 25 ਅਗਸਤ, 2023 ਨੂੰ ਦੱਖਣ ਅਫਰੀਕਾ ਤੋਂ ਏਥਨਸ, ਗ੍ਰੀਸ (Athens, Greece) ਦੀ ਯਾਤਰਾ ਕਰਾਂਗਾ। ਇਸ ਪ੍ਰਾਚੀਨ ਭੂਮੀ ਦੀ ਇਹ ਮੇਰੀ ਪਹਿਲੀ ਯਾਤਰਾ ਹੋਵੇਗੀ। ਮੈਨੂੰ 40 ਵਰ੍ਹਿਆਂ ਦੇ ਬਾਅਦ ਗ੍ਰੀਸ ਦੀ ਯਾਤਰਾ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹੋਣ ਦਾ ਸਨਮਾਨ ਪ੍ਰਾਪਤ ਹੋਵੇਗਾ।
ਦੱਖਣੀ ਅਫ਼ਰੀਕਾ ਤੋਂ, ਮੈਂ H.E. ਦੇ ਸੱਦੇ 'ਤੇ 25 ਅਗਸਤ 2023 ਨੂੰ ਏਥਨਸ, ਗ੍ਰੀਸ ਦੀ ਯਾਤਰਾ ਕਰਾਂਗਾ। ਮਿਸਟਰ ਕਿਰੀਆਕੋਸ ਮਿਤਸੋਟਾਕਿਸ, ਗ੍ਰੀਸ ਦੇ ਪ੍ਰਧਾਨ ਮੰਤਰੀ। ਇਸ ਪ੍ਰਾਚੀਨ ਧਰਤੀ 'ਤੇ ਇਹ ਮੇਰੀ ਪਹਿਲੀ ਫੇਰੀ ਹੋਵੇਗੀ। ਮੈਨੂੰ 40 ਸਾਲਾਂ ਬਾਅਦ ਗ੍ਰੀਸ ਦਾ ਦੌਰਾ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ।
ਸਾਡੀਆਂ ਦੋਨੋਂ ਸੱਭਿਆਤਾਵਾਂ ਦੇ ਦਰਮਿਆਨ ਸੰਪਰਕ ਦੋ ਹਜ਼ਾਰ ਸਾਲਾਂ (ਸਹਸ੍ਰਾਬਦੀਆਂ) ਤੋਂ ਵੱਧ ਪੁਰਾਣੇ ਹਨ। ਆਧੁਨਿਕ ਸਮੇਂ ਵਿੱਚ, ਲੋਕਤੰਤਰ, ਕਾਨੂੰਨ ਦੇ ਸ਼ਾਸਨ ਅਤੇ ਬਹੁਲਵਾਦ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਸਾਡੇ ਸਬੰਧ ਮਜ਼ਬੂਤ ਹੋਏ ਹਨ। ਵਪਾਰ ਅਤੇ ਨਿਵੇਸ਼, ਰੱਖਿਆ, ਅਤੇ ਸੱਭਿਆਚਾਰਕ ਤੇ ਲੋਕਾਂ ਦੇ ਦਰਮਿਆਨ ਸੰਪਰਕ ਜਿਹੇ ਵਿਵਿਧ ਖੇਤਰਾਂ ਵਿੱਚ ਸਹਿਯੋਗ ਦੋਹਾਂ ਦੇਸ਼ਾਂ ਨੂੰ ਕਰੀਬ ਲਿਆ ਰਿਹਾ ਹੈ।
ਮੈਂ ਗ੍ਰੀਸ ਦੀ ਯਾਤਰਾ ਨਾਲ ਆਪਣੇ ਬਹੁਆਯਾਮੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਖੁੱਲ੍ਹਣ ਦੀ ਆਸ਼ਾ ਕਰਦਾ ਹਾਂ।