ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ki Naam initiative) ਵਿੱਚ ਸਹਿਯੋਗ ਦੇਣ ਦੇ ਲਈ ਗੁਆਨਾ ਦੇ ਰਾਸ਼ਟਪਤੀ, ਡਾ. ਇਰਫਾਨ ਅਲੀ ਦਾ ਅੱਜ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਮਨ ਕੀ ਬਾਤ ਦੀ ਕੱਲ੍ਹ ਦੀ ਕੜੀ ਵਿੱਚ ਗੁਆਨਾ ਵਿੱਚ ਭਾਰਤੀ ਸਮੁਦਾਇ ਦੇ ਪ੍ਰਤੀ ਆਪਣੀ ਸ਼ਲਾਘਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਗੁਆਨਾ ਦੇ ਰਾਸ਼ਟਰਪਤੀ, ਡਾਕਟਰ ਇਰਫਾਨ ਅਲੀ ਦੁਆਰਾ 'ਐਕਸ' (‘X’) 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:
“ਤੁਹਾਡਾ ਸਹਿਯੋਗ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਆਪਣੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਵਿੱਚ ਇਸ ਬਾਰੇ ਬਾਤ ਕੀਤੀ ਸੀ। ਉਸੇ ਕੜੀ ਵਿੱਚ ਗੁਆਨਾ ਵਿੱਚ ਭਾਰਤੀ ਸਮੁਦਾਇ ਦੀ ਭੀ ਸ਼ਲਾਘਾ ਕੀਤੀ।
Your support will always be cherished. I talked about it during my #MannKiBaat programme. Also appreciated the Indian community in Guyana in the same episode. @DrMohamedIrfaa1 @presidentaligy https://t.co/1pUrdJVsFl
— Narendra Modi (@narendramodi) November 25, 2024