ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਵਿੱਚ ਯੁਵਾ ਸਕੂਲੀ ਬੱਚਿਆਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਏ ਅਤੇ ਸਵੱਛ ਭਾਰਤ ਅਭਿਯਾਨ ਦੇ 10 ਸਾਲ ਪੂਰੇ ਹੋਣ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਸਵੱਛਤਾ ਦੇ ਲਾਭਾਂ ਬਾਰੇ ਪ੍ਰਧਾਨ ਮੰਤਰੀ ਦੁਆਰਾ ਪੁੱਛੇ ਜਾਣ ‘ਤੇ, ਵਿਦਿਆਰਥੀਆਂ ਨੇ ਬੀਮਾਰੀਆਂ ਤੋਂ ਬਚਾਅ ਅਤੇ ਸਵੱਛ ਅਤੇ ਸਵਸਥ ਭਾਰਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਦ੍ਰਿਸ਼ਟੀਕੋਣ ਦਾ ਉਲੇਖ ਕੀਤਾ। ਇੱਕ ਵਿਦਿਆਰਥੀ ਨੇ ਪਖਾਨਿਆਂ ਦੀ ਅਨੁਪਰਸਥਿਤੀ ਦੇ ਕਾਰਨ ਬੀਮਾਰੀਆਂ ਦੇ ਪ੍ਰਸਾਰ ਵਿੱਚ ਵਾਧੇ ਦਾ ਵੀ ਉਲੇਖ ਕੀਤਾ।
ਸ਼੍ਰੀ ਮੋਦੀ ਨੇ ਦੱਸਿਆ ਕਿ ਪਹਿਲਾਂ ਜ਼ਿਆਦਾਤਰ ਲੋਕ ਖੁੱਲ੍ਹੇ ਵਿੱਚ ਸ਼ੌਚ ਕਰਨ ਦੇ ਲਈ ਮਜ਼ਬੂਰ ਸੀ, ਜਿਸ ਦੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਦੀਆਂ ਸਨ ਅਤੇ ਇਹ ਮਹਿਲਾਵਾਂ ਦੇ ਲਈ ਬੇਹੱਦ ਨੁਕਸਾਨਦੇਹ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵੱਛ ਭਾਰਤ ਅਭਿਯਾਨ ਦੇ ਤਹਿਤ ਸਭ ਤੋਂ ਪਹਿਲਾਂ ਕਦਮ ਉਠਾਏ ਗਏ, ਇਸ ਦੇ ਤਹਿਤ ਸਕੂਲਾਂ ਵਿੱਚ ਲੜਕੀਆਂ ਦੇ ਲਈ ਅਲੱਗ ਤੋਂ ਪਖਾਨੇ ਬਣਾਏ ਗਏ, ਜਿਸ ਨਾਲ ਉਨ੍ਹਾਂ ਦੇ ਸਕੂਲ ਛੱਡਣ ਦੀ ਦਰ ਵਿੱਚ ਭਾਰੀ ਕਮੀ ਆਈ।
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜਯੰਤੀ ਦੇ ਅਵਸਰ ‘ਤੇ ਵੀ ਚਰਚਾ ਕੀਤੀ। ਸ਼੍ਰੀ ਮੋਦੀ ਨੇ ਯੋਗ ਵਿੱਚ ਨੌਜਵਾਨਾਂ ਦੀ ਵੱਧਦੀ ਸੰਖਿਆ ‘ਤੇ ਸੰਤੋਖ ਵਿਅਕਤ ਕੀਤਾ ਅਤੇ ਆਸਨ ਦੇ ਲਾਭਾਂ ਬਾਰੇ ਵੀ ਦੱਸਿਆ। ਕੁਝ ਬੱਚਿਆਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਕੁਝ ਆਸਨ ਵੀ ਪ੍ਰਦਰਸ਼ਿਤ ਕੀਤੇ, ਜਿਸ ‘ਤੇ ਸਭ ਨੇ ਖੂਬ ਤਾੜੀਆਂ ਵਜਾਈਆਂ। ਉਨ੍ਹਾਂ ਨੇ ਚੰਗੇ ਪੋਸ਼ਣ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ। ਪ੍ਰਧਾਨ ਮੰਤਰੀ ਦੁਆਰਾ ਪੀਐੱਮ ਸੁਕੰਨਿਆ ਯੋਜਨਾ ਬਾਰੇ ਪੁੱਛੇ ਜਾਣ ‘ਤੇ ਇੱਕ ਵਿਦਿਆਰਥੀ ਨੇ ਯੋਜਨਾ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਇਸ ਨਾਲ ਲੜਕੀਆਂ ਦੇ ਲਈ ਬੈਂਕ ਖਾਤਾ ਖੋਲ੍ਹਣ ਵਿੱਚ ਮਦਦ ਮਿਲਦੀ ਹੈ ਤਾਕਿ ਬਾਲਗ ਹੋਣ ‘ਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੜਕੀਆਂ ਦੇ ਜਨਮ ਦੇ ਤੁਰੰਤ ਬਾਅਦ ਪੀਐੱਮ ਸੁਕੰਨਿਆ ਸਮ੍ਰਿੱਧੀ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਹਰ ਸਾਲ 1000 ਰੁਪਏ ਜਮ੍ਹਾਂ ਕਰਨ ਦਾ ਸੁਝਾਅ ਦਿੱਤਾ, ਜਿਸ ਦਾ ਉਪਯੋਗ ਬਾਅਦ ਵਿੱਚ ਸਿੱਖਿਆ ਅਤੇ ਸ਼ਾਦੀ ਦੇ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ 18 ਸਾਲ ਵਿੱਚ ਇਹੀ ਜਮ੍ਹਾਂ ਰਾਸ਼ੀ 50,000 ਰੁਪਏ ਹੋ ਜਾਵੇਗੀ ਅਤੇ ਇਸ ‘ਤੇ ਕਰੀਬ 32000 ਤੋਂ 35000 ਰੁਪਏ ਤੱਕ ਵਿਆਜ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੜਕੀਆਂ ਨੂੰ 8.3 ਪ੍ਰਤੀਸ਼ਤ ਤੱਕ ਵਿਆਜ ਮਿਲਦਾ ਹੈ।
ਪ੍ਰਧਾਨ ਮੰਤਰੀ ਨੇ ਸਵੱਛਤਾ ‘ਤੇ ਕੇਂਦ੍ਰਿਤ ਬੱਚਿਆਂ ਦੇ ਕੰਮਾਂ ਦੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਇੱਕ ਬੰਜਰ ਇਲਾਕੇ ਦੇ ਸਕੂਲ ਦਾ ਆਪਣਾ ਅਨੁਭਵ ਸਾਂਝਾ ਕੀਤਾ, ਜਿੱਥੇ ਹਰੇਕ ਵਿਦਿਆਰਥੀ ਨੂੰ ਇੱਕ ਪੇੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਹਰ ਦਿਨ ਆਪਣੇ ਰਸੋਈਘਰ ਤੋਂ ਪਾਣੀ ਲਿਆਉਣ ਦੀ ਤਾਕੀਦ ਕਰਕੇ ਉਸ ਨੂੰ ਪਾਣੀ ਦੇਣ ਦੇ ਲਈ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ 5 ਸਾਲ ਬਾਅਦ ਉਸੇ ਸਕੂਲ ਵਿੱਚ ਗਏ ਤਾਂ ਉਨ੍ਹਾਂ ਨੇ ਹਰਿਆਲੀ ਦੇ ਰੂਪ ਵਿੱਚ ਬੇਮਿਸਾਲ ਪਰਿਵਰਤਨ ਦੇਖਿਆ। ਪ੍ਰਧਾਨ ਮੰਤਰੀ ਨੇ ਖਾਦ ਬਣਾਉਣ ਦੇ ਲਈ ਕਚਰੇ ਨੂੰ ਅਲੱਗ-ਅਲੱਗ ਕਰਨ ਦੇ ਲਾਭਾਂ ਬਾਰੇ ਵੀ ਦੱਸਿਆ ਅਤੇ ਵਿਦਿਆਰਥੀਆਂ ਨੂੰ ਘਰ ‘ਤੇ ਹੀ ਇਸ ਅਭਿਯਾਸ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਸਮੁਦਾਇ ਵਿੱਚ ਪਲਾਸਟਿਕ ਦੀਆਂ ਬੁਰਾਈਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੀ ਜਗ੍ਹਾ ਕੱਪੜੇ ਦੇ ਥੈਲੇ ਦਾ ਉਪਯੋਗ ਕਰਨ ਦਾ ਸੁਝਾਅ ਵੀ ਦਿੱਤਾ।
ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਮੋਦੀ ਨੇ ਇੱਕ ਡਿਸਪਲੇ ਬੋਰਡ ‘ਤੇ ਗਾਂਧੀ ਜੀ ਦੇ ਚਸ਼ਮੇ ਵੱਲ ਇਸ਼ਾਰੇ ਕੀਤਾ ਅਤੇ ਬੱਚਿਆਂ ਨੂੰ ਦੱਸਿਆ ਕਿ ਗਾਂਧੀ ਜੀ ਇਸ ਗੱਲ ‘ਤੇ ਨਜ਼ਰ ਰੱਖਦੇ ਸੀ ਕਿ ਸਫਾਈ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਗਾਂਧੀ ਜੀ ਨੇ ਜੀਵਨ ਭਰ ਸਵੱਛਤਾ ਦੇ ਲਈ ਕੰਮ ਕੀਤਾ। ਇੱਕ ਕਿੱਸਾ ਸਾਂਝਾ ਕਰਦੇ ਹੋਏ ਸ਼੍ਰੀ ਮੋਦੀ ਨੇ ਬੱਚਿਆਂ ਨੂੰ ਦੱਸਿਆ ਕਿ ਜਦੋਂ ਗਾਂਧੀ ਜੀ ਨੂੰ ਆਜ਼ਾਦੀ ਅਤੇ ਸਫਾਈ ਦੇ ਦਰਮਿਆਨ ਵਿਕਲਪ ਦਿੱਤਾ ਗਿਆ ਤਾਂ ਗਾਂਧੀ ਜੀ ਨੇ ਆਜ਼ਾਦੀ ਦੀ ਬਜਾਏ ਸਫਾਈ ਨੂੰ ਚੁਣਿਆ ਕਿਉਂਕਿ ਉਹ ਸਫਾਈ ਨੂੰ ਹਰ ਚੀਜ਼ ਤੋਂ ਜ਼ਿਆਦਾ ਮਹੱਤਵ ਦਿੰਦੇ ਸੀ।
ਉਨ੍ਹਾਂ ਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਸਫਾਈ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਹੈ ਜਾਂ ਆਦਤ, ਤਾਂ ਬੱਚਿਆਂ ਨੇ ਕਿਹਾ ਕਿ ਸਫਾਈ ਇੱਕ ਆਦਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਫਾਈ ਕਿਸੇ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਜਾਂ ਇੱਕ ਵਾਰ ਦੀ ਘਟਨਾ ਦੀ ਜ਼ਿੰਮੇਦਾਰੀ ਨਹੀਂ ਹੈ, ਬਲਕਿ ਇਹ ਤਦ ਤੱਕ ਚਲਣ ਵਾਲੀ ਪ੍ਰਕਿਰਿਆ ਹੈ ਜਦੋਂ ਤੱਕ ਵਿਅਕਤੀ ਜੀਵਿਤ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ “ਮੈਂ ਆਪਣੇ ਆਸ-ਪਾਸ ਗੰਦਗੀ ਨਹੀਂ ਕਰਾਂਗਾ” ਦੇ ਮੰਤਰ ਨੂੰ ਦੇਸ਼ ਦੇ ਹਰੇਕ ਨਾਗਰਿਕ ਨੂੰ ਅਪਣਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸਵੱਛਤਾ ਦੀ ਸਹੁੰ ਵੀ ਚੁਕਾਈ।
Click here to read full text speech
Marking #10YearsOfSwachhBharat with India's Yuva Shakti! Have a look... pic.twitter.com/PYKopNeBoM
— Narendra Modi (@narendramodi) October 2, 2024