ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੇ ਚੁਣੇ ਗਏ ਰਾਸ਼ਟਰਪਤੀ ਮਹਾਮਹਿਮ ਯੂਨ ਸੁਕ-ਯੂਲ (Yoon Suk-yeol) ਨਾਲ ਫੋਨ ’ਤੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਯੂਨ ਨੂੰ ਕੋਰੀਆ ਗਣਰਾਜ ਦੀਆਂ ਹਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਉਨ੍ਹਾਂ ਦੀ ਜਿੱਤਾ ’ਤੇ ਵਧਾਈਆਂ ਦਿੱਤੀਆਂ।
ਦੋਵੇਂ ਲੀਡਰਾਂ ਵਿਸ਼ੇਸ਼ ਤੌਰ ‘ਤੇ ਵਰਤਮਾਨ ਆਲਮੀ ਸੰਦਰਭ ਵਿੱਚ ਭਾਰਤ-ਕੋਰੀਆ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਆਪਕ ਅਤੇ ਮਜ਼ਬੂਤ ਕਰਨ ਦੇ ਮਹੱਤਵ ’ਤੇ ਸਹਿਮਤ ਹੋਏ। ਉਨ੍ਹਾਂ ਨੇ ਵਿਭਿੰਨ ਖੇਤਰਾਂ ’ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਤੀਬਰ ਦੁਵੱਲੇ ਸਹਿਯੋਗ ਦੀ ਸੰਭਾਵਨਾ ਹੈ ਅਤੇ ਦੋਹਾਂ ਰਾਜਨੇਤਾ ਇਸ ਉਦੇਸ਼ ਦੇ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
ਦੋਹਾਂ ਲੀਡਰਾਂ ਨੇ ਅਗਲੇ ਸਾਲ ਭਾਰਤ ਅਤੇ ਕੋਰੀਆ ਗਣਰਾਜ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਨੂੰ ਸੰਯੁਕਤ ਤੌਰ ’ਤੇ ਮਨਾਉਣ ਦੀ ਆਪਣੀ ਇੱਛਾ ’ਤੇ ਵੀ ਬਲ ਦਿੱਤਾ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਯੂਨ ਨੂੰ ਆਪਣੀ ਸੁਵਿਧਾ ਅਨੁਸਾਰ ਜਲਦੀ ਤੋਂ ਜਲਦੀ ਭਾਰਤ ਆਉਣ ਦੇ ਲਈ ਸੱਦਾ ਦਿੱਤਾ।