ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਹਿਬਾਬਾਦ ਆਰਆਰਟੀਐੱਸ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਆਰਆਰਟੀਐੱਸ ਸਟੇਸ਼ਨ ਤੱਕ ਨਮੋ ਭਾਰਤ ਟ੍ਰੇਨ ਦੀ ਯਾਤਰਾ ਕੀਤੀ। ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਯੁਵਾ ਮਿੱਤਰਾਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕਈ ਚਿੱਤਰਾਂ ਅਤੇ ਕਲਾਕ੍ਰਿਤੀਆਂ ਦਾ ਤੋਹਫੇ ਦਿੱਤੇ।
ਪ੍ਰਧਾਨ ਮੰਤਰੀ ਨੇ ਨਵੇਂ, ਉੱਭਰਦੇ ਭਾਰਤ ਬਾਰੇ ਇੱਕ ਕਵਿਤਾ ਪੜ੍ਹਨ ਵਾਲੀ ਇੱਕ ਯੁਵਾ ਲੜਕੀ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਇੱਕ ਲੜਕੇ ਦੇ ਨਾਲ ਵੀ ਗੱਲਬਾਤ ਕੀਤੀ ਜਿਸ ਨੇ ਉਨ੍ਹਾਂ ਨੂੰ ਇੱਕ ਪੇਂਟਿੰਗ ਭੇਟ ਕੀਤੀ ਅਤੇ ਉਹ ਇੱਕ ਘਰ ਦਾ ਲਾਭਾਰਥੀ ਵੀ ਸੀ। ਉਨ੍ਹਾਂ ਨੇ ਲੜਕੇ ਨਾਲ ਨਵੇਂ ਘਰ ਵਿੱਚ ਉਸ ਦੀ ਪ੍ਰਗਤੀ ਬਾਰੇ ਪੁੱਛਿਆ ਅਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇੱਕ ਹੋਰ ਲੜਕੀ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਕਵਿਤਾ ਸੁਣਾਈ ਜਿਸ ਦੇ ਲਈ ਸ਼੍ਰੀ ਮੋਦੀ ਨੇ ਉਨ੍ਹਾਂ ਦੀ ਤਾਰੀਫ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਦੇ ਬਾਅਦ ਮਹਿਲਾ ਲੋਕੋ ਪਾਇਲਟਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਪਣੀ ਨੌਕਰੀ ‘ਤੇ ਖੁਸ਼ੀ ਅਤੇ ਮਾਣ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧੇਰੇ ਇਕਾਗਰਤਾ ਨਾਲ ਕੰਮ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਨਵੀਆਂ ਨੌਕਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
Click here to read full text speech
नमो भारत ट्रेन के साहिबाबाद-अशोक नगर के नए कॉरिडोर में सफर के दौरान मेरे युवा साथियों की अद्भुत प्रतिभा ने नई ऊर्जा से भर दिया। pic.twitter.com/ov7eUOFKpp
— Narendra Modi (@narendramodi) January 5, 2025