ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੇ ਹਿਤ ਲਈ ਕਿਸਾਨਾਂ ਦੀ ਆਮਦਨ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ ਹੈ।
ਖੇਤੀਬਾੜੀ ਆਮਦਨ ਅਤੇ ਗ੍ਰਾਮੀਣ ਰੋਜ਼ਗਾਰ ਵਧਾਉਣ ਦੇ ਉਦੇਸ਼ ਨਾਲ ਹਾਲ ਹੀ ਵਿੱਚ ਲਏ ਗਏ ਨਿਰਣਿਆਂ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਚਾਹੇ ਪਿਆਜ਼ ਦੀ ਐਕਸਪੋਰਟ ਡਿਊਟੀ ਘੱਟ ਕਰਨੀ ਹੋਵੇ ਜਾਂ ਖੁਰਾਕ ਤੇਲਾਂ ਦੀ ਇੰਮਪੋਰਟ ਡਿਊਟੀ ਵਧਾਉਣੀ ਹੋਵੇ, ਅਜਿਹੇ ਕਈ ਫੈਸਲਿਆਂ ਨਾਲ ਸਾਡੇ ਅੰਨਦਾਤਾਵਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ। ਇਨ੍ਹਾਂ ਫੈਸਲਿਆਂ ਨਾਲ ਜਿੱਥੇ ਇੱਕ ਪਾਸੇ ਉਨ੍ਹਾਂ ਦੀ ਆਮਦਨ ਵਧੇਗੀ, ਉੱਥੇ ਹੀ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰ ਵੀ ਵਧਣਗੇ।
ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਲਿਖਿਆ;
“ਦੇਸ਼ ਦੀ ਖੁਰਾਕ ਸੁਰੱਖਿਆ ਦੇ ਲਈ ਦਿਨ-ਰਾਤ ਜੁਟੇ ਰਹਿਣ ਵਾਲੇ ਆਪਣੇ ਕਿਸਾਨ ਭਾਈ-ਭੈਣਾਂ ਦੇ ਹਿਤ ਵਿੱਚ ਅਸੀਂ ਕੋਈ ਕੋਰ-ਕਸਰ ਨਹੀਂ ਛੱਡ ਰਹੇ ਹਾਂ। ਚਾਹੇ ਪਿਆਜ਼ ਦੀ ਐਕਸਪੋਰਟ ਡਿਊਟੀ ਘੱਟ ਕਰਨੀ ਹੋਵੇ ਜਾਂ ਖੁਰਾਕ ਤੇਲਾਂ ਦੀ ਇੰਪੋਰਟ ਡਿਊਟੀ ਵਧਾਉਣੀ ਹੋਵੇ, ਅਜਿਹੇ ਕਈ ਫੈਸਲਿਆਂ ਨਾਲ ਸਾਡੇ ਅੰਨਦਾਤਾਵਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ। ਇਨ੍ਹਾਂ ਨਾਲ ਜਿੱਥੇ ਉਨ੍ਹਾਂ ਦੀ ਆਮਦਨ ਵਧੇਗੀ, ਉੱਥੇ ਹੀ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰ ਵੀ ਵਧਣਗੇ।”
देश की खाद्य सुरक्षा के लिए दिन-रात जुटे रहने वाले अपने किसान भाई-बहनों के हित में हम कोई कोर-कसर नहीं छोड़ रहे हैं। चाहे प्याज का निर्यात शुल्क कम करना हो या खाद्य तेलों का आयात शुल्क बढ़ाना, ऐसे कई फैसलों से हमारे अन्नदाताओं को बहुत लाभ होने वाला है। इनसे जहां उनकी आय बढ़ेगी,… pic.twitter.com/CgOSes5W6R
— Narendra Modi (@narendramodi) September 14, 2024