ਨੇਤਾਜੀ ਸੁਭਾਸ਼ ਚੰਦਰ ਬੋਸ ਦੀ- ਜਯੰਤੀ (ਜਨਮ ਵਰ੍ਹੇਗੰਢ) ਪਰਾਕ੍ਰਮ ਦਿਵਸ (Parakram Diwas) ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਆਪਣੇ ਯੁਵਾ ਮਿੱਤਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ 2047 ਤੱਕ ਦੇਸ਼ ਦਾ ਲਕਸ਼ ਕੀ ਹੈ,  ਇਸ ‘ਤੇ ਇੱਕ ਵਿਦਿਆਰਥੀ ਨੇ ਪੂਰੇ ‍ਆਤਮਵਿਸ਼ਵਾਸ ਦੇ ਨਾਲ ਕਿਹਾ ਕਿ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ (ਵਿਕਸਿਤ ਭਾਰਤ/Viksit Bharat) ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਜਦੋਂ ਇਹ ਪੁੱਛਿਆ ਕਿ 2047 ਤੱਕ ਹੀ ਕਿਉਂ ਤਦ ਇੱਕ ਹੋਰ ਵਿਦਿਆਰਥੀ ਨੇ ਉੱਤਰ ਦਿੱਤਾ ਕਿ “ਜਦੋਂ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾ ਰਿਹਾ ਹੋਵੇਗਾ ਤਦ ਸਾਡੀ ਮੌਜੂਦਾ ਪੀੜ੍ਹੀ ਰਾਸ਼ਟਰ ਦੀ ਸੇਵਾ ਦੇ ਲਈ ਤਿਆਰ ਹੋ ਜਾਏਗੀ”।

 

|

ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਅੱਜ ਦੇ ਦਿਨ ਮਹੱਤਵ ਬਾਰੇ ਪੁੱਛਿਆ,  ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ( ਜਨਮ ਵਰ੍ਹੇਗੰਢ) ਹੈ,  ਜਿਨ੍ਹਾਂ ਦਾ ਜਨਮ ਓਡੀਸ਼ਾ  ਦੇ ਕਟਕ ਵਿੱਚ ਹੋਇਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਨੇਤਾਜੀ ਬੋਸ ਦੀ ਜਯੰਤੀ ਮਨਾਉਣ ਦੇ ਲਈ ਕਟਕ ਵਿੱਚ ਇੱਕ ਭਵਯ (ਸ਼ਾਨਦਾਰ) ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਵਿਦਿਆਰਥਣ ਨੂੰ ਪੁੱਛਿਆ ਕਿ ਨੇਤਾਜੀ ਦਾ ਕਿਹੜਾ ਨਾਅਰਾ ਤੁਹਾਨੂੰ ਸਭ ਤੋਂ ਅਧਿਕ ਪ੍ਰੇਰਿਤ ਕਰਦਾ ਹੈ,  ਤਾਂ ਉਸ ਨੇ ਉੱਤਰ ਦਿੱਤਾ,  “ਤੁਮ ਮੁਝੇ ਖੂਨ ਦੋ ਔਰ ਮੈਂ ਤੁਮਹੇਂ ਆਜ਼ਾਦੀ ਦੂੰਗਾ”। ("तुम मुझे खून दो और मैं तुम्हें आजादी दूंगा"।)ਉਸ ਨੇ ਅੱਗੇ ਕਿਹਾ ਕਿ ਨੇਤਾਜੀ ਬੋਸ ਨੇ ਹਰ ਚੀਜ਼ ਤੋਂ ਉੱਪਰ ਆਪਣੇ ਦੇਸ਼ ਨੂੰ ਰੱਖ ਕੇ ਸੱਚੀ ਅਗਵਾਈ ਦਾ ਪ੍ਰਦਰਸ਼ਨ ਕੀਤਾ ਅਤੇ ਇਹ ਸਮਰਪਣ ਸਾਨੂੰ ਬਹੁਤ ਪ੍ਰੇਰਿਤ ਕਰਦਾ ਹੈ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਆਪ (ਤੁਸੀਂ) ਇਸ ਤੋਂ ਪ੍ਰੇਰਿਤ ਹੋ ਕੇ ਕੀ ਕਾਰਜ ਕਰਦੇ ਹੋ,  ਤਦ ਵਿਦਿਆਰਥਣ ਨੇ ਉੱਤਰ ਦਿੱਤਾ ਕਿ ਉਹ ਦੇਸ਼ ਵਿੱਚ ਕਾਰਬਨ ਉਤਸਰਜਨ ਘੱਟ ਕਰਨ ਦੇ ਲਈ ਪ੍ਰੇਰਿਤ ਹੈ,  ਜੋ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs)  ਦਾ ਇੱਕ ਹਿੱਸਾ ਹੈ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਵਿਦਿਆਰਥਣ ਨੂੰ ਪੁੱਛਿਆ ਕਿ ਕਾਰਬਨ ਉਤਸਰਜਨ ਘੱਟ ਕਰਨ ਦੇ ਲਈ ਭਾਰਤ ਵਿੱਚ ਕੀ ਪਹਿਲ ਕੀਤੀ ਗਈ ਹੈ, ਤਾਂ ਉਸ ਨੇ ਜਵਾਬ ਦਿੱਤਾ ਕਿ ਇਲੈਕਟ੍ਰਿਕ ਵਾਹਨ ਅਤੇ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ।  ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ 1,200 ਤੋਂ ਅਧਿਕ ਇਲੈਕਟ੍ਰਿਕ ਬੱਸਾਂ ਦਿੱਲੀ ਵਿੱਚ ਚਲ ਰਹੀਆਂ ਹਨ ਅਤੇ ਅੱਗੇ ਹੋਰ ਭੀ ਸ਼ਾਮਲ ਕੀਤੀਆਂ ਜਾਣਗੀਆਂ।

 

|

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਪੀਐੱਮ ਸੂਰਯਘਰ  ਯੋਜਨਾ ਬਾਰੇ ਦੱਸਿਆ।  ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਵਿੱਚ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਏ ਗਏ ਹਨ,  ਜੋ ਸੌਰ ਊਰਜਾ ਤੋਂ ਬਿਜਲੀ ਪੈਦਾ ਕਰਨਗੇ।  ਇਸ ਨਾਲ ਬਿਜਲੀ ਬਿਲਾਂ  ਦੇ ਭੁਗਤਾਨ ਦੀ ਜ਼ਰੂਰਤ ਸਮਾਪਤ ਹੋ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਉਤਪਾਦਿਤ ਬਿਜਲੀ ਦਾ ਉਪਯੋਗ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਦੇ ਲਈ ਕੀਤਾ ਜਾ ਸਕਦਾ ਹੈ, ਜਿਸ ਨਾਲ ਜੀਵਾਸ਼ਮ ਈਂਧਣ ‘ਤੇ ਖਰਚ ਘੱਟ ਹੋਵੇਗਾ ਅਤੇ ਪ੍ਰਦੂਸ਼ਣ ‘ਤੇ ਕਾਬੂ ਪਾਇਆ ਜਾ ਸਕੇਗਾ।  ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਿਜੀ ਉਪਯੋਗ ਦੇ ਬਾਅਦ ਘਰ ‘ਤੇ ਉਤਪਾਦਿਤ ਅਤਿਰਿਕਤ ਬਿਜਲੀ ਸਰਕਾਰ ਨੂੰ ਵੇਚੀ ਜਾ ਸਕਦੀ ਹੈ,  ਜੋ ਇਸ ਨੂੰ ਖਰੀਦੇਗੀ ਅਤੇ ਧਨ ਦੇਵੇਗੀ।  ਉਨ੍ਹਾਂ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਆਪ (ਤੁਸੀਂ) ਘਰ ‘ਤੇ ਬਿਜਲੀ ਪੈਦਾ ਕਰ ਸਕਦੇ ਹੋ ਅਤੇ ਇਸ ਨੂੰ ਲਾਭ ਦੇ ਲਈ ਵੇਚ ਸਕਦੇ ਹੋ।

 

|

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Data centres to attract ₹1.6-trn investment in next five years: Report

Media Coverage

Data centres to attract ₹1.6-trn investment in next five years: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਜੁਲਾਈ 2025
July 10, 2025

From Gaganyaan to UPI – PM Modi’s India Redefines Global Innovation and Cooperation