ਮਹਿਲਾ ਦਿਵਸ ਦੇ ਮੌਕੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿਖੇ ਲਖਪਤੀ ਦੀਦੀਆਂ ਦੇ ਨਾਲ ਭਾਵਪੂਰਨ ਸੰਵਾਦ ਕੀਤਾ ਅਤੇ ਮਹਿਲਾ ਸਸ਼ਕਤੀਕਰਣ ਦੇ ਮਹੱਤਵ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਵੇਂ, ਅੱਜ ਪੂਰੀ ਦੁਨੀਆ ਮਹਿਲਾ ਦਿਵਸ ਮਨਾ ਰਹੀ ਹੈ, ਲੇਕਿਨ ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਵਿੱਚ ਹੀ ਇਸ ਦੀ ਸ਼ੁਰੂਆਤ ਮਾਂ ਦੇ ਪ੍ਰਤੀ ਸ਼ਰਧਾ, 'ਮਾਤਰੂ ਦੇਵੋ ਭਵ' ('Matru Devo Bhava'), ਨਾਲ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲਈ ਸਾਲ ਦਾ ਹਰ ਦਿਨ 'ਮਾਤਰੂ ਦੇਵੋ ਭਵ' ਹੁੰਦਾ ਹੈ।

 

|

ਲਖਪਤੀ ਦੀਦੀਆਂ ਵਿੱਚੋਂ ਇੱਕ ਲਖਪਤੀ ਦੀਦੀ ਨੇ ਸ਼ਿਵਾਨੀ ਮਹਿਲਾ ਮੰਡਲ ਨਾਲ ਕੰਮ ਕਰਨ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ, ਜਿੱਥੇ ਉਹ ਸੌਰਾਸ਼ਟਰ ਦੀ ਸੱਭਿਆਚਾਰਕ ਕਲਾ, ਮੋਤੀਆਂ ਦੇ ਕੰਮ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ 400 ਤੋਂ ਵੱਧ ਭੈਣਾਂ ਨੂੰ ਮੋਤੀਆਂ ਦੇ ਕੰਮ ਦੀ ਟ੍ਰੇਨਿੰਗ ਦਿੱਤੀ ਹੈ, ਜਦਕਿ ਹੋਰ ਭੈਣਾਂ ਮਾਰਕੀਟਿੰਗ ਅਤੇ ਅਕਾਉਂਟਿੰਗ ਦੇ ਕੰਮ ਸੰਭਾਲਦੀਆਂ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਮਾਰਕੀਟਿੰਗ ਟੀਮ ਰਾਜ ਤੋਂ ਬਾਹਰ ਵੀ ਜਾਂਦੀ ਹੈ, ਜਿਸ 'ਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਭਾਰਤ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਨੂੰ ਕਵਰ ਕੀਤਾ ਹੈ। ਭਾਗੀਦਾਰ ਨੇ ਇੱਕ ਹੋਰ ਲਖਪਤੀ ਦੀਦੀ, ਪਾਰੂਲ ਬਹਿਨ ਦੀ ਸਫਲਤਾ ‘ਤੇ ਚਾਨਣਾ ਪਾਇਆ, ਜੋ 40,000 ਰੁਪਏ ਤੋਂ ਵੱਧ ਕਮਾਉਂਦੀ ਹੈ ਅਤੇ ਲਖਪਤੀ ਦੀਦੀ ਦੀ ਉਪਲਬਧੀ ਨੂੰ ਸਵੀਕਾਰ ਕੀਤਾ ਗਿਆ। ਸ਼੍ਰੀ ਮੋਦੀ ਨੇ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਆਪਣਾ ਸੁਪਨਾ ਪ੍ਰਗਟ ਕੀਤਾ ਅਤੇ ਉਨ੍ਹਾਂ ਨੇ ਮੰਨਿਆ ਕਿ ਇਹ ਅੰਕੜਾ ਪੰਜ ਕਰੋੜ ਤੱਕ ਪਹੁੰਚ ਸਕਦਾ ਹੈ।

ਇੱਕ ਹੋਰ ਲਖਪਤੀ ਦੀਦੀ ਨੇ 65 ਮਹਿਲਾਵਾਂ ਨਾਲ ਮਿਸ਼ਰੀ (ਸ਼ੂਗਰ ਕੈਂਡੀ) ਤੋਂ ਸ਼ਰਬਤ ਤਿਆਰ ਕਰਨ ਦੀ ਆਪਣੀ ਯਾਤਰਾ ਨੂੰ ਸਾਂਝਾ ਕੀਤਾ, ਜਿਸ ਨਾਲ ਉਨ੍ਹਾਂ ਨੂੰ 25 ਤੋਂ 30 ਲੱਖ ਰੁਪਏ ਦਾ ਸਲਾਨਾ ਕਾਰੋਬਾਰ ਹਾਸਲ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਪਲੈਟਫਾਰਮ ਨੇ ਉਨ੍ਹਾਂ ਨੂੰ ਬੇਸਹਾਰਾ ਮਹਿਲਾਵਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਯੋਗ ਬਣਾਇਆ ਹੈ। ਉਨ੍ਹਾਂ ਨੇ ਆਪਣੇ ਯਤਨਾਂ ਬਾਰੇ ਹੋਰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮਾਰਕੀਟਿੰਗ ਗਤੀਵਿਧੀਆਂ ਲਈ ਵਾਹਨ ਵੀ ਖਰੀਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਣ ਤੋਂ ਪਰੇ, ਇੱਕ ਸਧਾਰਣ ਵਿਅਕਤੀ ਵਜੋਂ ਜ਼ਿਆਦਾਤਰ ਲਖਪਤੀ ਦੀਦੀਆਂ ਦੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਇਹ ਉਨ੍ਹਾਂ ਲਈ ਆਮ ਗੱਲ ਸੀ।

 

|

ਇੱਕ ਹੋਰ ਲਖਪਤੀ ਦੀਦੀ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ, ਕਿ ਉਹ ਸਖਤ ਮਿਹਨਤ ਕਰਕੇ ਕੁਝ ਹੀ ਵਰਿਆਂ ਵਿੱਚ ਕਰੋੜਪਤੀ ਬਣ ਜਾਵੇਗੀ। ਉਸ ਨੇ ਸਫਲਤਾ ਦੀ ਰਾਹ ਦਿਖਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇੱਕ ਡ੍ਰੋਨ  ਦੀਦੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਲਗਭਗ 2 ਲੱਖ ਰੁਪਏ ਕਮਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇੱਕ ਮਹਿਲਾ ਬਾਰੇ ਦੱਸਿਆ ਜੋ ਸਾਈਕਲ ਚਲਾਉਣਾ ਨਹੀਂ ਜਾਣਦੀ ਪਰ ਇੱਕ ਡ੍ਰੋਨ  ਪਾਇਲਟ ਹੈ। ਮਹਾਰਾਸ਼ਟਰ ਦੇ ਪੁਣੇ, ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ ਇਸ ਮਹਿਲਾ ਨੇ ਅੱਗੇ ਕਿਹਾ ਕਿ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਉਸ ਨੂੰ 'ਪਾਇਲਟ' ਕਿਹਾ ਜਾਂਦਾ ਹੈ। ਉਸ ਨੇ ਪ੍ਰਧਾਨ ਮੰਤਰੀ ਡ੍ਰੋਨ  ਦੀਦੀ ਬਣਨ ਅਤੇ ਅੱਜ ਲਖਪਤੀ ਦੀਦੀ ਬਣਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਡ੍ਰੋਨ  ਦੀਦੀ ਹੁਣ ਹਰ ਪਿੰਡ ਲਈ ਇੱਕ ਪਛਾਣ ਬਣ ਗਈ ਹੈ।

ਇਸ ਤੋਂ ਬਾਅਦ ਮੋਦੀ ਨੇ ਇੱਕ ਬੈਂਕ ਸਖੀ ਨਾਲ ਗੱਲਬਾਤ ਕੀਤੀ ਜੋ ਹਰ ਮਹੀਨੇ ਲਗਭਗ 4 ਤੋਂ 5 ਲੱਖ ਰੁਪੇ ਦਾ ਕਾਰੋਬਾਰ ਕਰਦੀ ਹੈ। ਇੱਕ ਹੋਰ ਮਹਿਲਾ ਨੇ ਹੋਰ ਮਹਿਲਾਵਾਂ ਨੂੰ ਵੀ ਆਪਣੀ ਤਰ੍ਹਾਂ ਲਖਪਤੀ ਦੀਦੀ ਬਣਾਉਣ ਦੀ ਇੱਛਾ ਪ੍ਰਗਟ ਕੀਤੀ। 

 

|

 ਪ੍ਰਧਾਨ ਮੰਤਰੀ ਨੇ ਔਨਲਾਈਨ ਕਾਰੋਬਾਰ ਮਾਡਲ ਵਿੱਚ ਦਾਖਲ ਹੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀਆਂ ਪਹਿਲਕਦਮੀਆਂ ਨੂੰ ਅਪਗ੍ਰੇਡ ਕਰਨ ਲਈ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਈ ਮਹਿਲਾਵਾਂ ਜ਼ਮੀਨੀ ਪੱਧਰ 'ਤੇ ਕਮਾਈ ਕਰ ਰਹੀਆਂ ਹਨ, ਅਤੇ ਦੁਨੀਆ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਮਹਿਲਾਵਾਂ ਸਿਰਫ਼ ਘਰੇਲੂ ਕੰਮਾਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇੱਕ ਮਹੱਤਵਪੂਰਨ ਆਰਥਿਕ ਸ਼ਕਤੀ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਮਹਿਲਾਵਾਂ ਤਕਨੀਕ ਨੂੰ ਜਲਦੀ ਅਪਣਾ ਲੈਂਦੀਆਂ ਹਨ ਅਤੇ ਡ੍ਰੋਨ ਦੀਦੀਆਂ ਦੇ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ, ਜਿਨ੍ਹਾਂ ਨੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਡ੍ਰੋਨ ਚਲਾਉਣਾ ਸਿੱਖ ਲਿਆ ਅਤੇ ਇਮਾਨਦਾਰੀ ਨਾਲ ਅਭਿਆਸ ਕੀਤਾ। ਉਨ੍ਹਾਂ ਨੇ ਸੰਘਰਸ਼ ਕਰਨ, ਨਿਰਮਾਣ ਕਰਨ ਅਤੇ ਧਨ ਹਾਸਲ ਕਰਨ ਦੀ ਭਾਰਤ ਦੀਆਂ ਮਹਿਲਾਵਾਂ ਦੀ ਅੰਦਰੂਨੀ ਤਾਕਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਤਾਕਤ ਨਾਲ ਦੇਸ਼ ਨੂੰ ਬਹੁਤ ਲਾਭ ਪਹੁੰਚੇਗਾ।

 

|

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Virudthan June 13, 2025

    🔴🔴🔴🔴MINIMUM GOVERNMENT🌹🌹🌹🌹🌹 🔴🔴🔴🔴MAXIMUM GOVERNANCE🌹🌹🌹🌹🌹 🔴🔴🔴🔴THAT'S NDA GOVERNMENT🌹🌹🌹🌹🌹 🔴🔴குறைந்த செலவில் நிறைந்த சேவை 🔴🔴 🔴🔴ஊழல் இல்லாத ஆட்சி மோடி ஆட்சி👍 🔴🔴
  • Jitendra Kumar May 06, 2025

    10
  • Jitendra Kumar May 06, 2025

    9
  • Jitendra Kumar May 06, 2025

    8
  • Jitendra Kumar May 06, 2025

    7
  • Jitendra Kumar May 06, 2025

    6
  • Jitendra Kumar May 06, 2025

    5
  • Jitendra Kumar May 06, 2025

    4
  • Jitendra Kumar May 06, 2025

    3
  • Jitendra Kumar May 06, 2025

    2
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'

Media Coverage

'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'
NM on the go

Nm on the go

Always be the first to hear from the PM. Get the App Now!
...
Chief Minister of Uttarakhand meets Prime Minister
July 14, 2025

Chief Minister of Uttarakhand, Shri Pushkar Singh Dhami met Prime Minister, Shri Narendra Modi in New Delhi today.

The Prime Minister’s Office posted on X;

“CM of Uttarakhand, Shri @pushkardhami, met Prime Minister @narendramodi.

@ukcmo”