ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਆਗਾਮੀ ਦੌਰੇ ਤੋਂ ਪਹਿਲਾਂ ਨਾਇਜ਼ੀਰੀਆ ਵਿੱਚ ਹਿੰਦੀ ਭਾਸ਼ਾ ਪ੍ਰੇਮੀਆ ਦੁਆਰਾ ਦਿਖਾਏ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ ਹੈ। ਐਕਸ ‘ਤੇ ਇੱਕ ਤਾਜਾ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:
“ਨਾਇਜ਼ੀਰੀਆ ਦੇ ਹਿੰਦੀ ਪ੍ਰੇਮੀਆਂ ਨੇ ਜਿਸ ਪ੍ਰਕਾਰ ਉੱਥੇ ਦੇ ਮੇਰੇ ਦੌਰੇ ਨੂੰ ਲੈ ਕੇ ਉਤਸ਼ਾਹ ਦਿਖਾਇਆ ਹੈ, ਉਹ ਦਿਲ ਨੂੰ ਛੂਹ ਲੈਣ ਵਾਲਾ ਹੈ! ਆਪਣੇ ਇਸ ਦੌਰੇ ਨੂੰ ਲੈ ਕੇ ਬਹੁਤ ਉਤਸੁਕ ਹਾਂ।”
नाइजीरिया के हिन्दी प्रेमियों ने जिस प्रकार वहां के मेरे दौरे को लेकर उत्साह दिखाया है, वो हृदय को छू गया है! अपनी इस यात्रा को लेकर बहुत उत्सुक हूं। @MEAIndia@NigeriaMFA https://t.co/KtQJYUFjty
— Narendra Modi (@narendramodi) November 14, 2024
ਉਨ੍ਹਾਂ ਨੇ ਆਪਣਾ ਸੰਦੇਸ਼ ਨਾਇਜ਼ੀਰੀਆ ਵਿੱਚ ਹਾਈ ਕਮਿਸ਼ਨ ਆਫ਼ ਇੰਡੀਆ ਦੇ ਸਰਕਾਰੀ ਅਕਾਉਂਟ @india_nigeria ਦੀ ਇੱਕ ਪੋਸਟ ਦੇ ਜਵਾਬ ਵਿੱਚ ਕੀਤਾ ਹੈ। ਇਸ ਪੋਸਟ ਵਿੱਚ ਨਾਇਜ਼ੀਰੀਆ ਦੇ ਲੋਕਾਂ ਨੂੰ ਹਿੰਦੀ ਭਾਸ਼ਾ ਵਿੱਚ ਪ੍ਰਧਾਨ ਮੰਤਰੀ ਦਾ ਸੁਆਗਤ ਕਰਦੇ ਹੋਏ ਦਿਖਾਇਆ ਗਿਆ ਹੈ। ਪ੍ਰਧਾਨ ਮੰਤਰੀ 16-17 ਨਵੰਬਰ, 2024 ਨੂੰ ਨਾਇਜ਼ੀਰੀਆ ਦੇ ਸਰਕਾਰੀ ਦੌਰੇ ’ਤੇ ਹਨ।