ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਸ਼੍ਰੀ ਪੈਟੋਂਗਤਾਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਭਾਰਤ ਅਤੇ ਥਾਈਲੈਂਡ ਦਰਮਿਆਨ ਦੁਵੱਲੇ ਸਬੰਧਾਂ ਦੇ ਹੋਰ ਮਜ਼ਬੂਤ ਬਣਨ ਦੀ ਆਸ ਵਿਅਕਤ ਕੀਤੀ, ਜੋ ਸੱਭਿਅਤਾਗਤ, ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਰਮਿਆਨ ਆਪਸੀ ਜੁੜਾਅ ਦੀ ਮਜ਼ਬੂਤ ਨੀਂਹ ‘ਤੇ ਅਧਾਰਿਤ ਹੈ।”
ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੁਹਾਡੇ ਚੁਣੇ ਜਾਣ ‘ਤੇ ਵਧਾਈਆਂ @ingshin । ਇੱਕ ਅਤਿਅੰਤ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ। ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ, ਜੋ ਸੱਭਿਅਤਾਗਤ, ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਰਮਿਆਨ ਆਪਸੀ ਜੁੜਾਅ ਦੀ ਮਜ਼ਬੂਤ ਨੀਂਹ ‘ਤੇ ਅਧਾਰਿਤ ਹੈ।”
Congratulations @ingshin on your election as the Prime Minister of Thailand. Best wishes for a very successful tenure. Look forward to working with you to further strengthen the bilateral ties between India and Thailand, that are based on the strong foundations of civilisational,…
— Narendra Modi (@narendramodi) August 18, 2024