ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸ਼ਤਰੰਜ ਗ੍ਰੈਂਡਮਾਸਟਰ ਅਰਜੁਨ ਐਰਿਗੈਸੀ (Arjun Erigaisi) ਨੂੰ ਲਾਇਵ ਸ਼ਤਰੰਜ ਰੇਟਿੰਗਸ ਵਿੱਚ 2800 ਦਾ ਅੰਕੜਾ ਪਾਰ ਕਰਨ ‘ਤੇ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਭਾਰਤੀਆਂ ਨੂੰ ਮਾਣ ਦਿਵਾਉਣ ਦੇ ਲਈ ਉਸ ਦੀ ਅਸਾਧਾਰਣ ਪ੍ਰਤਿਭਾ ਅਤੇ ਦ੍ਰਿੜ੍ਹਤਾ ਦੀ ਭੀ ਪ੍ਰਸ਼ੰਸਾ ਕੀਤੀ ਨਾਲ ਹੀ ਕਿਹਾ ਕਿ ਇਸ ਨਾਲ ਕਈ ਹੋਰ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :
"ਲਾਇਵ ਸ਼ਤਰੰਜ ਰੇਟਿੰਗ ਵਿੱਚ 2800 ਦਾ ਅੰਕੜਾ ਪਾਰ ਕਰਨ ‘ਤੇ ਅਰਜੁਨ ਐਰਿਗੈਸੀ (Arjun Erigaisi) ਨੂੰ ਵਧਾਈਆਂ! ਇਹ ਇੱਕ ਅਭੂਤਪੂਰਵ ਉਪਲਬਧੀ ਹੈ। ਉਸ ਦੀ ਅਸਾਧਾਰਣ ਪ੍ਰਤਿਭਾ ਅਤੇ ਦ੍ਰਿੜ੍ਹਤਾ ਨੇ ਸਾਡੇ ਪੂਰੇ ਰਾਸ਼ਟਰ ਨੂੰ ਮਾਣ ਦਿਵਾਇਆ ਹੈ। ਇੱਕ ਮਹਾਨ ਵਿਅਕਤੀਗਤ ਉਪਲਬਧੀ ਹੋਣ ਦੇ ਇਲਾਵਾ ਇਹ ਕਈ ਹੋਰ ਨੌਜਵਾਨਾਂ ਨੂੰ ਸ਼ਤਰੰਜ ਖੇਡਣ ਅਤੇ ਗਲੋਬਲ ਮੰਚ ‘ਤੇ ਚਮਕਣ ਦੇ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।"
Congratulations to Arjun Erigaisi for crossing the 2800 mark in live chess ratings! This is a phenomenal feat. His exceptional talent and perseverance make our entire nation proud. In addition to being a great personal milestone, it will also inspire many more youngsters to play…
— Narendra Modi (@narendramodi) October 27, 2024