ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦ੍ਰ ਰਾਮਗੁਲਾਮ ਨੇ ਮੌਰੀਸ਼ਸ ਦੇ ਰੇਡੁਇਟ ਵਿੱਚ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ਼ ਪਬਲਿਕ ਸਰਵਿਸ ਐਂਡ ਇਨੋਵੇਸ਼ਨ ਦਾ ਅੱਜ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਭਾਰਤ-ਮੌਰੀਸ਼ਸ ਵਿਕਾਸ ਸਾਂਝੇਦਾਰੀ ਦੇ ਤਹਿਤ ਲਾਗੂਕਰਨ ਇਹ ਇਤਿਹਾਸਕ ਪ੍ਰੋਜੈਕਟ ਮੌਰੀਸ਼ਸ ਵਿੱਚ ਸਮਰੱਥਾ ਨਿਰਮਾਣ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦਾ ਹੈ।
2017 ਦੇ ਇੱਕ ਸਹਿਮਤੀ ਪੱਤਰ ਦੇ ਤਹਿਤ 4.74 ਮਿਲੀਅਨ ਅਮਰੀਕੀ ਡਾਲਰਾਂ ਦੀ ਗ੍ਰਾਂਟ ਤੋਂ ਉਪਲਬਧ ਧਨਰਾਸ਼ੀ ਨਾਲ ਅਤਿਆਧੁਨਿਕ ਸੰਸਥਾਨ ਮੰਤਰਾਲਿਆਂ, ਜਨਤਕ ਦਫਤਰਾਂ, ਅਰਧ-ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਉੱਦਮਾਂ ਵਿੱਚ ਮੌਰੀਸ਼ਸ ਦੇ ਸਿਵਿਲ ਸੇਵਕਾਂ ਦੀ ਟ੍ਰੇਨਿੰਗ ਜ਼ਰੂਰਤਾਂ ਨੂੰ ਪੂਰਾ ਕਰੇਗਾ। ਟ੍ਰੇਨਿੰਗ ਤੋਂ ਇਲਾਵਾ, ਸੰਸਥਾਨ ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਕੇਂਦਰ ਵਜੋਂ ਕੰਮ ਕਰੇਗਾ, ਖੋਜ, ਸ਼ਾਸਨ ਅਧਿਐਨ ਅਤੇ ਭਾਰਤ ਦੇ ਨਾਲ ਸੰਸਥਾਗਤ ਸਬੰਧਾਂ ਨੂੰ ਹੁਲਾਰਾ ਦੇਵੇਗਾ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਆਈਟੀਈਸੀ ਅਤੇ ਭਾਰਤ ਸਰਕਾਰ ਦੇ ਸਕਾਲਰਸ਼ਿਪ ਪ੍ਰਾਪਤ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪਹਿਲਾਂ ਭਾਰਤ ਵਿੱਚ ਟ੍ਰੇਨਿੰਗ ਅਤੇ ਸਿੱਖਿਆ ਪ੍ਰਾਪਤ ਕੀਤੀ ਹੈ। ਇਨ੍ਹਾਂ ਸਮਰੱਥਾ ਨਿਰਮਾਣ ਅਦਾਨ-ਪ੍ਰਦਾਨਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੋਰ ਗਹਿਰਾ ਕੀਤਾ ਹੈ।
ਗਲੋਬਲ ਸਾਊਥ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੇ ਅਨੁਸਾਰ, ਇਹ ਸੰਸਥਾਨ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਭਰੋਸੇਯੋਗ ਸਾਂਝੇਦਾਰ ਵਜੋਂ ਭਾਰਤ ਦੀ ਭੂਮਿਕਾ ਅਤੇ ਵਿਆਪਕ ਭਾਰਤ-ਮੌਰੀਸ਼ਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਸ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
PM Dr. Navinchandra Ramgoolam and I jointly inaugurated the Atal Bihari Vajpayee Institute of Public Service and Innovation. It will serve as a hub for learning, research and public service, fostering new ideas and leadership for the future. It also strengthens our shared… pic.twitter.com/hrb5p7XRkp
— Narendra Modi (@narendramodi) March 12, 2025