Excellencies,
ਅਸੀਂ ਆਲਮੀ ਤਣਾਅ ਦੇ ਮਾਹੌਲ ਵਿੱਚ ਮਿਲ ਰਹੇ ਹਾਂ। ਭਾਰਤ ਸਦਾ ਸ਼ਾਂਤੀ ਦਾ ਹਾਮੀ ਰਿਹਾ ਹੈ। ਵਰਤਮਾਨ ਸਥਿਤੀ ਵਿੱਚ ਵੀ ਅਸੀਂ ਲਗਾਤਾਰ ਡਾਇਲੌਗ ਅਤੇ diplomacy ਦਾ ਰਸਤਾ ਅਪਣਾਉਣ ਦੀ ਤਾਕੀਦ ਕੀਤੀ ਹੈ। ਇਸ geo-political ਤਣਾਅ ਦਾ impact ਸਿਰਫ ਯੂਰੋਪ ਤਕ ਸੀਮਿਤ ਨਹੀਂ ਹੈ। ਊਰਜਾ ਅਤੇ ਖੁਰਾਕ ਦੀਆਂ ਵਧਦੀਆਂ ਕੀਮਤਾਂ ਦਾ ਦੁਸ਼ਪ੍ਰਭਾਵ ਸਾਰੇ ਦੇਸ਼ਾਂ ’ਤੇ ਪੈ ਰਿਹਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਊਰਜਾ ਅਤੇ ਖੁਰਾਕ ਸੁਰੱਖਿਆ ਵਿਸ਼ੇਸ਼ ਤੌਰ ’ਤੇ ਖਤਰੇ ਵਿੱਚ ਹੈ। ਇਸ ਚੁਣੌਤੀਪੂਰਨ ਸਮੇਂ ਵਿੱਚ ਭਾਰਤ ਨੇ ਕਈ ਜ਼ਰੂਰਤਮੰਦ ਦੇਸ਼ਾਂ ਨੂੰ ਖੁਰਾਕ ਦੀ ਸਪਲਾਈ ਕੀਤੀ ਹੈ। ਅਸੀਂ ਅਫ਼ਗ਼ਾਨਿਸਤਾਨ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਲਗਭਗ 35 ਹਜ਼ਾਰ ਟਨ ਕਣਕ ਮਾਨਵੀ ਸਹਾਇਤਾ ਦੇ ਰੂਪ ਵਿੱਚ ਦਿੱਤੀ ਹੈ। ਅਤੇ ਅਜੇ ਉੱਥੇ ਭਾਰੀ ਭੂਚਾਲ ਆਉਣ ਦੇ ਬਾਅਦ ਵੀ ਭਾਰਤ ਰਾਹਤ ਸਮੱਗਰੀ ਪਹੁੰਚਾਉਣ ਵਾਲਾ ਸਭ ਤੋਂ ਪਹਿਲਾ ਦੇਸ਼ ਸੀ। ਅਸੀਂ ਆਪਣੇ ਗੁਆਂਢੀ ਸ੍ਰੀਲੰਕਾ ਦੀ ਫੂਡ security ਸੁਨਿਸ਼ਚਿਤ ਕਰਨ ਦੇ ਲਈ ਵੀ ਸਹਾਇਤਾ ਕਰ ਰਹੇ ਹਾਂ।
ਵਿਸ਼ਵ ਖੁਰਾਕ ਸੁਰੱਖਿਆ ਦੇ ਵਿਸ਼ੇ ’ਤੇ ਮੇਰੇ ਕੁਝ ਸੁਝਾਅ ਹਨ। ਪਹਿਲਾ, ਸਾਨੂੰ ਫਰਟੀਲਾਈਜ਼ਰ ਦੀ ਉਪਲਬਧੀ ’ਤੇ focus ਕਰਨਾ ਚਾਹੀਦਾ ਹੈ, ਅਤੇ ਵਿਸ਼ਵ ਪੱਧਰ ’ਤੇ fertilizers ਦੀ value chains ਨੂੰ ਸੁਚਾਰੂ ਰੱਖਣਾ ਚਾਹੀਦਾ ਹੈ। ਅਸੀਂ ਭਾਰਤ ਵਿੱਚ ਫਰਟੀਲਾਈਜ਼ਰ ਦੇ ਉਤਪਾਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਵਿੱਚ G7-ਦੇਸ਼ਾਂ ਤੋਂ ਸਹਿਯੋਗ ਚਾਹਾਂਗੇ। ਦੂਸਰਾ, G7 ਦੇ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਦੇ ਪਾਸ ਅਪਾਰ ਖੇਤਰੀ manpower ਹੈ। ਭਾਰਤੀ ਖੇਤੀ ਕੌਸ਼ਲ ਨੇ G7 ਦੇ ਕੁਝ ਦੇਸ਼ਾਂ ਵਿੱਚ Cheese ਅਤੇ ਓਲਿਵ ਜਿਹੇ ਰਵਾਇਤੀ ਖੇਤੀ products ਨੂੰ ਨਵਾਂ ਜੀਵਨ ਦੇਣ ਵਿੱਚ ਮਦਦ ਕੀਤੀ ਹੈ। ਕੀ G7 ਆਪਣੇ ਮੈਂਬਰ ਦੇਸ਼ਾਂ ਵਿੱਚ ਭਾਰਤੀ ਖੇਤੀਬਾੜੀ talent ਦੇ ਵਿਆਪਕ ਉਪਯੋਗ ਦੇ ਲਈ ਕੋਈ structured ਵਿਵਸਥਾ ਬਣਾ ਸਕਦਾ ਹੈ? ਭਾਰਤ ਦੇ ਕਿਸਾਨਾਂ ਨੇ ਰਵਾਇਤੀ ਟੈਲੰਟ ਦੀ ਮਦਦ ਨਾਲ G7 ਦੇਸ਼ਾਂ ਨੂੰ ਫੂਡ ਸਕਿਉਰਿਟੀ ਸੁਨਿਸ਼ਚਿਤ ਹੋਵੇਗੀ।
ਅਗਲੇ ਵਰ੍ਹੇ ਵਿਸ਼ਵ International Year of Millets ਮਨਾ ਰਿਹਾ ਹੈ। ਇਸ ਅਵਸਰ ’ਤੇ ਸਾਨੂੰ millets ਜਿਹੇ ਪੌਸ਼ਟਿਕ ਵਿਕਲਪ ਨੂੰ ਪ੍ਰਚਲਿਤ ਕਰਨ ਦੇ ਲਈ ਕੈਂਪੇਨ ਚਲਾਉਣੀ ਚਾਹੀਦੀ ਹੈ। ਮਿਲੇਟਸ ਵਿਸ਼ਵ ਵਿੱਚ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਬਹੁਮੁੱਲਾ ਯੋਗਦਾਨ ਦੇ ਸਕਦੇ ਹਨ। ਅੰਤ ਵਿੱਚ, ਮੈਂ ਆਪ ਸਭ ਦਾ ਧਿਆਨ ਭਾਰਤ ਵਿੱਚ ਹੋ ਰਹੇ ‘natural farming’ revolution ਦੀ ਤਰਫ਼ ਆਕਰਸ਼ਿਤ ਕਰਨਾ ਚਹਾਂਗਾ। ਆਪ ਦੇ ਐਕਸਪਰਟਸ ਇਸ ਪ੍ਰਯੋਗ ਦਾ ਅਧਿਐਨ ਕਰ ਸਕਦੇ ਹਨ। ਇਸ ਵਿਸ਼ੇ ’ਤੇ ਅਸੀਂ ਇੱਕ ਨੌਨ-ਪੇਪਰ ਆਪ ਸਭ ਨਾਲ ਸ਼ੇਅਰ ਕੀਤਾ ਹੈ।
Excellencies,
ਜਿੱਥੇ gender equality ਦੀ ਗੱਲ ਹੈ, ਅੱਜ ਭਾਰਤ ਦਾ approach ‘women’s development’ ਤੋਂ ਵੱਧ ਕੇ ‘women-led development’ ’ਤੇ ਜਾ ਰਿਹਾ ਹੈ। ਮਹਾਮਾਰੀ ਦੇ ਦੌਰਾਨ 6 ਮਿਲੀਅਨ ਤੋਂ ਅਧਿਕ ਭਾਰਤੀ ਮਹਿਲਾ ਫੰਰਟਲਾਈਨ ਵਰਕਰਸ ਨੇ ਸਾਡੇ ਨਾਗਰਿਕਾਂ ਨੂੰ ਸੁਰੱਖਿਅ ਰੱਖਿਆ। ਸਾਡੀਆਂ ਮਹਿਲਾ ਵਿਗਿਆਨੀਆਂ ਨੇ ਭਾਰਤ ਵਿੱਚ ਵੈਕਸੀਨ ਅਤੇ ਟੈਸਟ ਕਿਟ੍ਸ ਵਿਕਸਿਤ ਕਰਨ ਵਿੱਚ ਬੜਾ ਯੋਗਦਾਨ ਦਿੱਤਾ। ਭਾਰਤ ਵਿੱਚ ਇੱਕ ਮਿਲੀਅਨ ਤੋਂ ਵੀ ਅਧਿਕ ਫੀਮੇਲ ਵਲੰਟੀਅਰਸ ਰੂਰਲ ਹੈਲਥ ਪ੍ਰਦਾਨ ਕਰਨ ਵਿੱਚ ਸਰਗਰਮ ਹਨ, ਜਿਨ੍ਹਾਂ ਨੂੰ ਅਸੀਂ ‘ਆਸ਼ਾ workers’ ਬੋਲਦੇ ਹਾਂ। ਹੁਣ ਪਿਛਲੇ ਮਹੀਨੇ ਹੀ World Health Organisation ਨੇ ਇਨ੍ਹਾਂ ਭਾਰਤੀ ਆਸ਼ਾ workers ਨੂੰ ਆਪਣਾ ‘2022 Global ਲੀਡਰਸ ਅਵਾਰਡ’ ਦੇ ਕੇ ਸਨਮਾਨਿਤ ਕੀਤਾ।
ਭਾਰਤ ਵਿੱਚ ਲੋਕਲ ਗਵਰਨਮੈਂਟ ਤੋਂ ਨੈਸ਼ਨਲ ਗਵਰਨਮੈਂਟ ਤੱਕ ਅਗਰ ਸਭ elected ਲੀਡਰਸ ਦੀ ਗਣਨਾ ਕੀਤੀ ਜਾਵੇ, ਤਾਂ ਇਸ ਵਿੱਚੋਂ ਅੱਧੇ ਤੋਂ ਅਧਿਕ ਮਹਿਲਾਵਾਂ ਹਨ, ਅਤੇ ਇਨ੍ਹਾਂ ਦੀ ਟੋਟਲ ਸੰਖਿਆ ਮਿਲੀਅਨਸ ਵਿੱਚ ਹੋਵੇਗੀ। ਇਹ ਦਿਖਾਉਂਦਾ ਹੈ ਕਿ ਅਸਲ decision-ਮੇਕਿੰਗ ਵਿੱਚ ਭਾਰਤ ਮਹਿਲਾਵਾਂ ਅੱਜ ਪੂਰੀ ਤਰ੍ਹਾਂ ਨਾਲ involved ਹਨ। ਅਗਲੇ ਸਾਲ ਭਾਰਤ G20 ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਅਸੀਂ G20 ਪਲੈਟਫਾਰਮ ਦੇ ਤਹਿਤ post-COVID ਰਿਕਵਰੀ ਸਮੇਤ ਹੋਰ ਮੁੱਦਿਆਂ ’ਤੇ G7-ਦੇਸ਼ਾਂ ਦੇ ਨਾਲ ਕਰੀਬੀ ਸੰਵਾਦ ਬਣਾਏ ਰੱਖਾਂਗੇ।
ਧੰਨਵਾਦ