ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਸੀਓਪੀ(COP) 28 ਦੇ ਮੌਕੇ ‘ਤੇ ਸਵੀਡਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁੱਵਲੀ ਮੀਟਿੰਗ ਕੀਤੀ।
ਦੋਨਾਂ ਲੀਡਰਾਂ ਨੇ ਰੱਖਿਆ, ਖੋਜ ਤੇ ਵਿਕਾਸ, ਵਪਾਰ ਤੇ ਨਿਵੇਸ਼ ਅਤੇ ਜਲਵਾਯੂ ਸਹਿਯੋਗ(defence, R&D, trade and investment and climate cooperation) ਸਹਿਤ ਆਪਣੇ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ‘ਤੇ ਸਾਰਥਕ ਚਰਚਾ ਕੀਤੀ। ਉਨ੍ਹਾਂ ਨੇ ਯੂਰੋਪੀਅਨ ਯੂਨੀਅਨ, ਨੌਰਡਿਕ ਕੌਂਸਲ ਅਤੇ ਨੌਰਡਿਕ ਬਾਲਟਿਕ 8 ਗਰੁੱਪ (EU, Nordic Council and Nordic Baltic 8 Group) ਸਹਿਤ ਖੇਤਰੀ ਅਤੇ ਬਹੁਪੱਖੀ ਮੁੱਦਿਆਂ ‘ਤੇ ਭੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਸਵੀਡਨ ਦੀ ਯੂਰੋਪੀਅਨ ਯੂਨੀਅਨ ਕੌਂਸਲ ਦੀ ਸਫ਼ਲ ਪ੍ਰੈਜ਼ੀਡੈਂਸੀ ਦੇ ਲਈ ਪ੍ਰਧਾਨ ਮੰਤਰੀ ਕ੍ਰਿਸਟਰਸਨ ਨੂੰ ਵਧਾਈਆਂ ਦਿੱਤੀਆਂ।