ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਸੀਓਪੀ(COP)-28 ਸਮਿਟ ਦੇ ਮੌਕੇ ‘ਤੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸ਼ਵਕਤ ਮਿਰਜ਼ੀਯੋਯੇਵ (H.E. Mr. ShavkatMirziyoyev) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਵਾਇਸ ਆਵ੍ ਗਲੋਬਲ ਸਾਊਥ ਸਮਿਟ (Voice of Global South Summit) ਵਿੱਚ ਉਜ਼ਬੇਕਿਸਤਾਨ ਦੀ ਭਾਗੀਦਾਰੀ ਦੇ ਲਈ ਰਾਸ਼ਟਰਪਤੀ ਮਿਰਜ਼ੀਯੋਯੇਵ ਦਾ ਧੰਨਵਾਦ ਕੀਤਾ।
ਦੋਹਾਂ ਲੀਡਰਾਂ ਨੇ ਸਿਹਤ, ਸਿੱਖਿਆ,ਫਾਰਮਾਸਿਊਟੀਕਲਸ ਅਤੇ ਰਵਾਇਤੀ ਦਵਾਈ ਦੇ ਖੇਤਰ ਵਿੱਚ ਆਪਣੇ ਵਿਆਪਕ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਦੇ ਨਾਲ ਸਾਡੀ ਵਿਕਾਸ ਸਾਂਝੇਦਾਰੀ ਨੂੰ ਹੋਰ ਵਧਾਉਣ ਦੇ ਲਈ ਭਾਰਤ ਦੇ ਸਮਰਥਨ ਦਾ ਭੀ ਭਰੋਸਾ ਦਿੱਤਾ।