ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਪੈਰਿਸ ਵਿੱਚ ਫ੍ਰੈਂਚ ਲਕਜ਼ਰੀ ਫੈਸ਼ਨ ਹਾਊਸ, ਸ਼ਨੈਲ ਦੀ ਗਲੋਬਲ ਸੀਈਓ, ਸੁਸ਼੍ਰੀ ਲੀਨਾ ਨਾਇਰ (Leena Nair) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸੁਸ਼੍ਰੀ ਲੀਨਾ ਨਾਇਰ ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਵਧਾਈ ਦਿੱਤੀ ਅਤੇ ਸ਼ਨੈਲ ਨੂੰ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਅਤੇ ਸਹਿਯੋਗ ਦੀ ਸੰਭਾਵਨਾ ਦੀ ਖੋਜ ਕਰਨ ਦੇ ਲਈ ਸੱਦਾ ਦਿੱਤਾ।
ਉਨ੍ਹਾਂ ਦੀਆਂ ਚਰਚਾਵਾਂ ਹੈਂਡੀਕ੍ਰਾਫਟਸ, ਖਾਦੀ ਅਤੇ ਭਾਰਤ ਵਿੱਚ ਕਾਰੀਗਰਾਂ ਦੇ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਦੇ ਤਰੀਕਿਆਂ ‘ਤੇ ਕੇਂਦ੍ਰਿਤ ਰਹੀਆਂ।
Met the Global CEO of @CHANEL, Mrs. Leena Nair. It’s always a delight to meet a person of Indian origin who has made a mark at the world stage. We had a great conversation about ways to further boost skill development among artisans and to make Khadi more popular. pic.twitter.com/m75c75Ex1B
— Narendra Modi (@narendramodi) July 14, 2023