ਮੈਂ 16ਵੇਂ ਬ੍ਰਿਕਸ ਸਮਿਟ (16th BRICS Summit) ਵਿੱਚ ਹਿੱਸਾ ਲੈਣ ਦੇ ਲਈ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ ਅੱਜ ਕਜ਼ਾਨ ਦੀ ਦੋ ਦਿਨਾਂ ਦੀ ਯਾਤਰਾ ‘ਤੇ ਰਵਾਨਾ ਹੋ ਰਿਹਾ ਹਾਂ।
ਭਾਰਤ ਬ੍ਰਿਕਸ (BRICS) ਅੰਦਰ ਨਜ਼ਦੀਕੀ ਸਹਿਯੋਗ ਨੂੰ ਮਹੱਤਵ ਦਿੰਦਾ ਹੈ। ਬ੍ਰਿਕਸ ਆਲਮੀ ਵਿਕਾਸਾਤਮਕ ਏਜੰਡਾ, ਬਿਹਤਰ ਬਹੁਪੱਖਵਾਦ, ਜਲਵਾਯੂ ਪਰਿਵਰਤਨ, ਆਰਥਿਕ ਸਹਿਯੋਗ, ਰੈਜ਼ਿਲਿਐਂਟ ਸਪਲਾਈ ਚੇਨਸ ਦਾ ਨਿਰਮਾਣ, ਸੱਭਿਆਚਾਰਕ ਅਤੇ ਲੋਕਾਂ ਦੇ ਦਰਮਿਆਨ ਸੰਪਰਕ ਨੂੰ ਹੁਲਾਰਾ ਦੇਣ ਆਦਿ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਅਤੇ ਚਰਚਾ ਦੇ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਉੱਭਰਿਆ ਹੈ। ਪਿਛਲੇ ਸਾਲ ਨਵੇਂ ਮੈਂਬਰਾਂ ਨੂੰ ਜੋੜਨ ਦੇ ਨਾਲ ਬ੍ਰਿਕਸ(BRICS) ਦੇ ਵਿਸਤਾਰ ਨੇ ਆਲਮੀ ਭਲਾਈ (global good) ਦੇ ਲਈ ਇਸ ਦੀ ਸਮਾਵੇਸ਼ਤਾ ਅਤੇ ਏਜੰਡਾ ਨੂੰ ਜੋੜਿਆ ਹੈ।
ਜੁਲਾਈ 2024 ਵਿੱਚ ਮਾਸਕੋ ਵਿੱਚ ਆਯੋਜਿਤ ਐਨੂਅਲ ਸਮਿਟ ਦੇ ਅਧਾਰ ‘ਤੇ, ਕਜ਼ਾਨ ਦੀ ਮੇਰੀ ਯਾਤਰਾ ਭਾਰਤ ਅਤੇ ਰੂਸ ਦੇ ਦਰਮਿਆਨ ਵਿਸ਼ੇਸ਼ ਅਤੇ ਵਿਸ਼ੇਸ਼ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ (Special and Privileged Strategic Partnership) ਨੂੰ ਹੋਰ ਮਜ਼ਬੂਤ ਕਰੇਗੀ।
ਮੈਂ ਬ੍ਰਿਕਸ (BRICS) ਦੇ ਹੋਰ ਨੇਤਾਵਾਂ ਨੂੰ ਭੀ ਮਿਲਣ ਦੀ ਆਸ਼ਾ ਕਰਦਾ ਹਾਂ।