ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ-ਕਾਨਫਰੰਸਿੰਗ ਦੇ ਜ਼ਰੀਏ 16ਵੇਂ ਪੂਰਬ ਏਸ਼ੀਆ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ। ਬਰੂਨੇਈ ਨੇ ਈਸਟ ਏਸ਼ੀਆ ਸਮਿਟ ਅਤੇ ਆਸਿਆਨ (ASEAN) ਦੇ ਚੇਅਰਮੈਨ ਹੋਣ ਦੀ ਹੈਸੀਅਤ ਨਾਲ ਇਸ 16ਵੇਂ ਈਸਟ ਏਸ਼ੀਆ ਸਮਿਟ ਦੀ ਮੇਜ਼ਬਾਨੀ ਕੀਤੀ। ਸਮਿਟ ਵਿੱਚ ਆਸਿਆਨ ਦੇਸ਼ਾਂ ਅਤੇ ਹੋਰ ਈਸਟ ਏਸ਼ੀਆ ਸਮਿਟ (ਈਏਐੱਸ) ਦੇਸ਼ਾਂ ਸਹਿਤ ਆਸਟ੍ਰੇਲੀਆ, ਚੀਨ , ਜਪਾਨ , ਦੱਖਣ ਕੋਰੀਆ, ਰੂਸ , ਅਮਰੀਕਾ ਅਤੇ ਭਾਰਤ ਨੇ ਭਾਗੀਦਾਰੀ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਈਸਟ ਏਸ਼ੀਆ ਸਮਿਟ ਵਿੱਚ ਸਰਗਰਮ ਭਾਗੀਦਾਰੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸੱਤਵੀਂ ਵਾਰ ਈਸਟ ਏਸ਼ੀਆ ਸਮਿਟ ਵਿੱਚ ਸ਼ਾਮਲ ਹੋਏ।
ਸਮਿਟ ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਿੱਚ ਈਸਟ ਏਸ਼ੀਆ ਸਮਿਟ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੰਗਠਨ ਅਹਿਮ ਰਣਨੀਤਕ ਮੁੱਦਿਆਂ ਉੱਤੇ ਚਰਚਾ ਕਰਨ ਲਈ ਦੇਸ਼ਾਂ ਨੂੰ ਕਰੀਬ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਵੈਕਸੀਨ ਅਤੇ ਮੈਡੀਕਲ ਸਮੱਗਰੀ ਦੀ ਸਪਲਾਈ ਦੇ ਜ਼ਰੀਏ ਕੋਵਿਡ -19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਭਾਰਤ ਦੇ ਪ੍ਰਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਮਹਾਮਾਰੀ ਦੇ ਬਾਅਦ ਦੁਬਾਰਾ ਆਪਣੇ ਪੈਰ ਉੱਤੇ ਖੜ੍ਹੇ ਹੋਣ ਵਿੱਚ ਸਹਾਇਕ “ਆਤਮਨਿਰਭਰ ਭਾਰਤ” ਮੁਹਿੰਮ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਉਤਪਾਦਕਤਾ ਵਧਾਉਣ ਅਤੇ ਉਸ ਨੂੰ ਸਾਂਝਾ ਕਰਨ ਵਿੱਚ ਲਚੀਲੇਪਨ ਨੂੰ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਅਤੇ ਈਕੋਸਿਸਟਮ ਅਤੇ ਜਲਵਾਯੂ ਨੂੰ ਪ੍ਰਭਾਵਿਤ ਨਾ ਕਰਨ ਵਾਲੀ ਜੀਵਨਸ਼ੈਲੀ ਦੇ ਦਰਮਿਆਨ ਬਿਹਤਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ ।
16ਵੇਂ ਈਸਟ ਏਸ਼ੀਆ ਸਮਿਟ ਵਿੱਚ ਮਹੱਤਵਪੂਰਨ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵੀ ਚਰਚਾ ਕੀਤੀ ਗਈ , ਜਿਨ੍ਹਾਂ ਵਿੱਚ ਹਿੰਦ-ਪ੍ਰਸ਼ਾਂਤ , ਦੱਖਣ ਚੀਨ ਸਾਗਰ , ਯੂਨਾਈਟਿਡ ਨੇਸ਼ਨਸ ਕਨਵੈਂਸ਼ਨ ਆਨ ਦ ਲਾਅ ਆਵ੍ ਦ ਸੀ ( ਯੂਐੱਨਸੀਐੱਲਓਐੱਸ-ਸਮੁੰਦਰ ਸਬੰਧੀ ਕਾਨੂੰਨ ਉੱਤੇ ਸੰਯੁਕਤ ਰਾਸ਼ਟਰ ਦਾ ਪ੍ਰਸਤਾਵ), ਆਤੰਕਵਾਦ ਅਤੇ ਕੋਰੀਆ ਪ੍ਰਾਇਦੀਪ ਅਤੇ ਮਿਆਂਮਾਰ ਦੇ ਵਿਸ਼ੇ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਹਿੰਦ - ਪ੍ਰਸ਼ਾਂਤ ਵਿੱਚ “ਆਸਿਆਨ ਸੈਂਟਰੇਲਿਟੀ” ਉੱਤੇ ਦੁਬਾਰਾ ਬਲ ਦਿੱਤਾ ਅਤੇ ਆਸਿਆਨ ਆਊਟਲੁੱਕ ਔਨ ਇੰਡੋ - ਪੈਸੇਫਿਕ ( ਹਿੰਦ - ਪ੍ਰਸ਼ਾਂਤ ਖੇਤਰ ਵਿੱਚ ਆਸਿਆਨ ਦੀ ਭੂਮਿਕਾ-ਏਓਆਈਪੀ ) ਅਤੇ ਇੰਡੋ - ਪੈਸੇਫਿਕ ਓਸ਼ਨਸ ਇਨੀਸ਼ਿਏਟਿਵ (ਹਿੰਦ - ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦੀ ਪਹਿਲ - ਆਈਪੀਓਆਈ ) ਵਿੱਚ ਭਾਰਤ ਦੀ ਸਰਗਰਮੀ ਨੂੰ ਰੇਖਾਂਕਿਤ ਕੀਤਾ ।
ਈਸਟ ਏਸ਼ੀਆ ਸਮਿਟ ਦੇ ਲੀਡਰਾਂ ਨੇ ਮਾਨਸਿਕ ਸਿਹਤ , ਟੂਰਿਜ਼ਮ ਦੇ ਜ਼ਰੀਏ ਅਰਥਵਿਵਸਥਾ ਦੀ ਬਹਾਲੀ ਅਤੇ ਟਿਕਾਊ ਬਹਾਲੀ ਉੱਤੇ ਤਿੰਨ ਬਿਆਨ ਅਪਣਾਏ, ਜਿਨ੍ਹਾਂ ਨੂੰ ਭਾਰਤ ਨੇ ਸਹਿ - ਪ੍ਰਾਯੋਜਿਤ ਕੀਤਾ ਸੀ । ਕੁੱਲ ਮਿਲਾ, ਕੇ ਇਹ ਸਮਿਟ ਪ੍ਰਧਾਨ ਮੰਤਰੀ ਅਤੇ ਹੋਰ ਈਸਟ ਏਸ਼ੀਆ ਸਮਿਟ ਲੀਡਰਾਂ ਦੇ ਦਰਮਿਆਨ ਦ੍ਰਿਸ਼ਟੀਕੋਣਾਂ ਦੇ ਅਦਾਨ - ਪ੍ਰਦਾਨ ਵਿੱਚ ਬਹੁਤ ਸਫ਼ਲ ਰਿਹਾ ।