ਥਾਈਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ੍ਰੀ ਸ੍ਰੇਠਾ ਥਾਵਿਸਿਨ (Srettha Thavisin) ਨੇ 6 ਜੂਨ, 2024 ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦਰਮਿਆਨ ਮੈਤ੍ਰੀ ਅਤੇ ਸੌਹਾਰਦਪੂਰਨ ਮਾਹੌਲ ਵਿੱਚ ਗੱਲਬਾਤ ਹੋਈ। ਭਾਰਤ ਦੀਆਂ ਆਮ ਚੋਣਾਂ ਵਿੱਚ ਜਿਤ ਹਾਸਲ ਕਰਨ ‘ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਮੋਦੀ ਨੂੰ ਵਧਾਈ ਦਿੱਤੀ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਵਪਾਰ ਤੇ ਨਿਵੇਸ਼, ਸੱਭਿਆਚਾਰ ਤੇ ਲੋਕਾਂ ਦਰਮਿਆਨ ਮੇਲ-ਮਿਲਾਪ ਜਿਹੇ ਵਿਭਿੰਨ ਖੇਤਰਾਂ ਵਿੱਚ ਬਹੁਆਯਾਮੀ ਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
Thank PM Srettha @Thavisin for his congratulatory call. Look forward to strengthen India-Thailand strategic partnership for the benefit of our people and the bright future of Asia. Our best wishes to Thailand for successful Presidency of BIMSTEC.
— Narendra Modi (@narendramodi) June 6, 2024