ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21-22 ਅਗਸਤ 2024 ਨੂੰ ਪੋਲੈਂਡ ਦੀ ਸਰਕਾਰੀ ਯਾਤਰਾ ‘ਤੇ ਰਹਿਣਗੇ। ਪਿਛਲੇ 45 ਵਰ੍ਹੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਪੋਲੈਂਡ ਯਾਤਰਾ ਹੋਵੇਗੀ।
ਪ੍ਰਧਾਨ ਮੰਤਰੀ ਦਾ ਵਾਰਸੌ (Warsaw) ਵਿੱਚ ਰਸਮੀ ਸਵਾਗਤ ਕੀਤਾ ਜਾਵੇਗਾ। ਉਹ ਪੋਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅੰਦਰੇਜ਼ ਸੇਬੇਸਟਿਯਨ ਡੂਡਾ (Andrzej Sebastian Duda) ਅਤੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਡੋਨਾਲਡ ਟਸਕ (Donald Tusk) ਦੇ ਨਾਲ ਦੁਵੱਲੀ ਵਾਰਤਾ ਕਰਨਗੇ। ਪ੍ਰਧਾਨ ਮੰਤਰੀ ਪੋਲੈਂਡ ਵਿੱਚ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਯੂਕ੍ਰੇਨ ਦੀ ਯਾਤਰਾ ਕਰਨਗੇ। 1992 ਵਿੱਚ ਦੋਹਾਂ ਦੇਸ਼ਾਂ ਦੇ ਵਿਚਕਾਰ ਡਿਪਲੋਮੈਟਿਕ ਸਬੰਧ ਸਥਾਪਿਤ ਹੋਣ ਦੇ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕ੍ਰੇਨ ਦੀ ਪਹਿਲੀ ਯਾਤਰਾ ਹੋਵੇਗੀ।
ਕੀਵ (Kyiv) ਵਿੱਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਵਿੱਚ ਰਾਜਨੀਤਕ, ਵਪਾਰ, ਆਰਥਿਕ, ਨਿਵੇਸ਼, ਸਿੱਖਿਆ, ਸੱਭਿਆਚਾਰਕ, ਲੋਕਾਂ ਦੇ ਵਿਚਕਾਰ ਅਦਾਨ-ਪ੍ਰਦਾਨ, ਮਨੁੱਖੀ ਸਹਾਇਤਾ ਅਤੇ ਹੋਰ ਸਮੇਤ ਦੁਵੱਲੇ ਸਬੰਧਾਂ ਦੇ ਕਈ ਪਹਿਲੂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਯਾਤਰਾ ਦੇ ਦੌਰਾਨ ਵਿਦਿਆਰਥੀਆਂ ਸਮੇਤ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੀ ਯੂਕ੍ਰੇਨ ਦੀ ਇਤਿਹਾਸਿਕ ਯਾਤਰਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਸਤਾਰ ਦੇਣ ਵਿੱਚ ਸਹਾਇਕ ਹੋਵੇਗੀ।